Sunday 31 July 2011

31 ਜੁਲਾਈ, ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼

ਸਾਮਰਾਜੀ ਦਾਬੇ ਨੂੰ ਕੌਮੀ ਵੰਗਾਰ ਦਾ ਚਿੰਨ : ਸ਼ਹੀਦ ਊਧਮ ਸਿੰਘ

     ਬਰਤਾਨਵੀ ਸਾਮਰਾਜ ਦੀ ਲੁੱਟ ਤੇ ਦਾਬੇ ਤੋਂ ਮੁਕਤੀ ਲਈ ਸਾਡੀ ਕੌਮ ਦੀ ਜਦੋਜਹਿਦ 'ਚ ਮੁਲਕ ਦੇ ਨੌਜਵਾਨਾਂ ਦਾ ਮੋਹਰੀ ਰੋਲ ਰਿਹਾ ਹੈ। ਮੁਲਕ ਦੀ ਜਵਾਨੀ ਨੇ ਜ਼ਾਲਮ ਅੰਗਰੇਜ਼ੀ ਸਾਮਰਾਜ ਦੇ ਜ਼ੁਲਮਾਂ ਦੀ ਪੀੜ ਸਹਿ ਰਹੀ ਮੁਲਕ ਦੀ ਲੋਕਾਈ ਨੂੰ ਝੰਜੋੜ ਕੇ ਜਗਾਉਣ ਲਈ ਆਪਣੀਆਂ ਜ਼ਿੰਦਗੀਆਂ ਵਾਰੀਆਂ। ਕੌਮੀ ਮੁਕਤੀ ਲਹਿਰ 'ਚ ਨੌਜਵਾਨ ਭਾਰਤ ਸਭਾ ਦੇ ਝੰਡੇ ਹੇਠ ਇਕੱਠੇ ਹੋ ਕੇ ਜੂਝਦੇ ਨੌਜਵਾਨਾਂ ਦੀਆਂ ਕੁਰਬਾਨੀਆਂ ਦੀ ਲੰਮੀ ਗਾਥਾ ਹੈ। ਇਹਨਾਂ 'ਚ ਸ਼ਹੀਦ ਊਧਮ ਸਿੰਘ ਉਭਰਵਾਂ ਨਾਮ ਹੈ।

     ਸ਼ਹੀਦ ਊਧਮ ਸਿੰਘ ਦਾ ਜੀਵਨ ਜਲਿਆਂਵਾਲੇ ਬਾਗ ਦੇ ਕਤਲੇਆਮ ਦੇ ਦੋਸ਼ੀ ਮਾਈਕਲ ਉਡਵਾਇਰ ਨੂੰ ਚਿੱਤ ਕਰਕੇ, ਨਿਰਦੋਸ਼ ਲੋਕਾਂ ਦੇ ਕਤਲਾਂ ਤੇ ਕੌਮ ਦੇ ਅਪਮਾਨ ਦਾ ਬਦਲਾ ਲੈਣ ਤੱਕ ਹੀ ਸੀਮਤ ਨਹੀਂ ਹੈ ਸਗੋਂ ਉਹਦੀ ਪੂਰੀ ਜੀਵਨ ਸਰਗਰਮੀ ਤੇ ਇਨਕਲਾਬੀ ਵਿਚਾਰ ਅਜਿਹੀ ਰੌਸ਼ਨੀ ਵੰਡਦੇ ਹਨ ਜਿੰਨਾਂ ਤੋਂ ਅੱਜ ਦੀ ਨੌਜਵਾਨ ਪੀੜੀ ਨੂੰ ਆਪਣੀ ਬਣਦੀ ਇਨਕਲਾਬੀ ਭੂਮਿਕਾ ਨਿਭਾਉਣ ਦੀ ਪ੍ਰੇਰਨਾ ਮਿਲਦੀ ਹੈ।
     ਊਧਮ ਸਿੰਘ ਦਾ ਜਨਮ ਸੁਨਾਮ ਦੇ ਇਕ ਗਰੀਬ ਪਰਿਵਾਰ 'ਚ 26 ਦਸੰਬਰ 1899 ਨੂੰ ਹੋਇਆ। ਊਧਮ ਸਿੰਘ ਦੋ ਵਰਿਆਂ ਦਾ ਸੀ ਜਦੋਂ ਉਹਦੀ ਮਾਂ ਗੁਜ਼ਰ ਗਈ। ਥੋੜੀ ਜਿਹੀ ਜ਼ਮੀਨ ਤੇ ਗੁਜ਼ਾਰਾ ਮੁਸ਼ਕਿਲ ਨਾਲ ਹੁੰਦਾ ਸੀ। ਕੰਮ ਦੀ ਭਾਲ 'ਚ ਉਹਦਾ ਬਾਪ ਆਪਣੇ ਦੋਨਾਂ ਲੜਕਿਆਂ ਵੱਡੇ ਸਾਧੂ ਸਿੰਘ ਤੇ ਛੋਟੇ ਊਧਮ ਸਿੰਘ ਨਾਲ ਅੰਮ੍ਰਿਤਸਰ ਆ ਗਿਆ। ਏਥੇ ਆਉਣ ਸਾਰ ਹੀ ਬਿਮਾਰ ਪੈ ਗਿਆ ਤੇ ਗੁਜ਼ਰ ਗਿਆ। ਸੱਤ ਤੇ ਪੰਜ ਸਾਲ ਦੀ ਉਮਰ ਦੇ ਦੋਨੋਂ ਭਰਾ ਯਤੀਮ ਹੋ ਗਏ। ਕੁਝ ਸਮਾਂ ਟੱਪਰੀਵਾਸਾਂ ਕੋਲ ਰਹੇ, ਫਿਰ ਕਿਸੇ ਨੇ ਯਤੀਮਖਾਨੇ ਭਰਤੀ ਕਰਵਾ ਦਿੱਤੇ। ਇਥੇ ਹੀ ਉਹਨਾਂ ਮੁੱਢਲੀ ਵਿੱਦਿਆ ਹਾਸਲ ਕੀਤੀ। ਕੁਝ ਸਮੇਂ ਬਾਅਦ ਵੱਡਾ ਭਰਾ ਸਾਧੂ ਸਿੰਘ ਵੀ ਗੁਜ਼ਰ ਗਿਆ। ਮੌਤ ਦੇ ਇਹਨਾਂ ਝਟਕਿਆਂ 'ਚੋਂ ਗੁਜ਼ਰਦੇ ਊਧਮ ਸਿੰਘ ਦੇ ਸਖ਼ਤ ਘਾਲਣਾ ਭਰੇ ਬਚਪਨ ਨੇ ਹੀ ਉਹਨੂੰ ਜ਼ਿੰਦਗੀ ਦੇ ਅਰਥਾਂ ਨੂੰ ਜਾਨਣ ਸਮਝਣ ਦੇ ਰਾਹ ਤੋਰਿਆ। ਉਹਦੀ ਬਚਪਨ ਦੀ ਅਜਿਹੀ ਹਾਲ਼ਤ ਨੇ ਉਹਨੂੰ ਬੇਹੱਦ ਮੁਸ਼ਕਿਲ ਸਮਿਆਂ 'ਚ ਨਿਭਣਯੋਗ ਬਣਾਇਆ।
     13 ਅਪ੍ਰੈਲ 1919 ਨੂੰ ਜਦੋਂ ਲੋਕ ਜਲਿਆਂਵਾਲੇ ਬਾਗ 'ਚ ਇਕੱਠੇ ਹੋਏ ਤਾਂ ਇਹ ਉਹ ਸਮਾਂ ਸੀ ਜਦੋਂ ਅੰਗਰੇਜ਼ਾਂ ਵੱਲੋਂ ਬਣਾਏ ਕਾਲ਼ੇ ਕਾਨੂੰਨ ਰੋਲਟ ਐਕਟ ਖਿਲਾਫ਼ ਵਿਰੋਧ ਲਹਿਰ ਚੱਲ ਰਹੀ ਸੀ, ਲੋਕ ਥਾਂ-ਥਾਂ ਸੜਕਾਂ ਤੇ ਨਿਕਲ ਰਹੇ ਸਨ। ਅੰਗਰੇਜ਼ਾਂ ਦੇ ਜ਼ੁਲਮਾਂ ਦੀ ਹਨੇਰੀ ਝੁੱਲ ਰਹੀ ਸੀ। ਅੰਗਰੇਜ਼ਾਂ ਦੀਆਂ ਚਾਲਾਂ ਨੂੰ ਫੇਲ ਕਰਦਿਆਂ ਲੋਕਾਂ 'ਚ ਫਿਰਕੂ ਸਦਭਾਵਨਾ ਤੇ ਏਕਤਾ ਦਾ ਪਸਾਰਾ ਹੋ ਰਿਹਾ ਸੀ ਤੇ ਅੰਗਰੇਜ਼ ਹਾਕਮਾਂ ਖਿਲਾਫ਼ ਨਫ਼ਰਤ ਤਿੱਖੀ ਹੋ ਰਹੀ ਸੀ। ਵੱਖ-2 ਫਿਰਕਿਆਂ ਦੇ ਲੋਕਾਂ ਨੇ ਵਿਸਾਖੀ ਮੌਕੇ ਰਲ਼ ਕੇ ਛਬੀਲਾਂ ਲਾਈਆਂ ਸਨ। ਜਲਿਆਂਵਾਲੇ ਬਾਗ 'ਚ ਹੋ ਰਹੇ ਜਲਸੇ 'ਤੇ ਜਦੋਂ ਜਨਰਲ ਡਾਇਰ ਨੇ ਆ ਕੇ ਗੋਲ਼ੀਆਂ ਦੀ ਵਾਛੜ ਕੀਤੀ ਤਾਂ ਉਦੋਂ ਊਧਮ ਸਿੰਘ ਅਜਿਹੀ ਹੀ ਛਬੀਲ ਤੇ ਸੇਵਾ ਕਰ ਰਿਹਾ ਸੀ। ਇਸ ਖੂਨੀ ਕਾਂਡ ਨੂੰ ਉਹਨੇ ਅੱਖੀਂ ਤੱਕਿਆ। ਬਾਗ ਦਾ ਇਕੋ ਇੱਕ ਰਸਤਾ ਸਿਪਾਹੀਆਂ ਨੇ ਰੋਕ ਲਿਆ ਤੇ ਨਿਹੱਥੇ ਲੋਕਾਂ ਨੂੰ ਦਾਣਿਆਂ ਵਾਂਗ ਭੁੰਨ ਸੁੱਟਿਆ। ਬਾਗ ਦਾ ਖੂਹ ਲਾਸ਼ਾਂ ਨਾਲ ਭਰ ਗਿਆ। ਸੈਕੜੇਂ ਲੋਕ ਮਾਰੇ ਗਏ। ਇਸ ਖੂਨੀ ਕਾਂਡ ਖਿਲਾਫ਼ ਪੂਰੇ ਮੁਲਕ 'ਚ ਹੀ ਜ਼ੋਰਦਾਰ ਲਹਿਰ ਉੱਠੀ। ਇਹਨੇ ਅਨੇਕਾਂ ਹੋਰਨਾਂ ਨੌਜਵਾਨਾਂ ਵਾਂਗ ਊਧਮ ਸਿੰਘ ਦੀ ਜ਼ਿੰਦਗੀ ਦੇ ਅਰਥ ਵੀ ਬਦਲ ਦਿੱਤੇ ਤੇ ਉਹਨੇ ਲੋਕਾਂ ਦੇ ਖੂਨ ਨਾਲ ਲਿਬੜਿਆ ਮੁਲਕ ਦੀ ਆਜ਼ਾਦੀ ਦਾ ਝੰਡਾ ਆਪਣੇ ਹਾਣੀਆਂ ਨਾਲ ਰਲ਼ਕੇ ਹੋਰ ਉੱਚਾ ਚੁੱਕਣ ਦਾ ਅਹਿਦ ਕੀਤਾ ਤੇ ਉਹ ਆਜ਼ਾਦੀ ਦਾ ਪਰਵਾਨਾ ਬਣ ਗਿਆ। ਆਪਣੀ ਕੌਮ ਦੇ ਅਪਮਾਨ ਦੇ ਬਦਲੇ ਦੀ ਅੱਗ ਉਹਦੇ ਸੀਨੇ 'ਚ ਬਲ਼ਣ ਲੱਗੀ।
     ਊਧਮ ਸਿੰਘ ਨੇ ਯਤੀਮਖਾਨੇ 'ਚ ਹੀ ਤਰਖਾਣਾ, ਲੁਹਾਰਾ ਤੇ ਪੇਂਟਿੰਗ ਦੇ ਕੰਮ ਸਿੱਖ ਲਏ ਸਨ ਪਰ ਉਹਨੇ ਜ਼ਿੰਦਗੀ ਦਾ ਮਕਸਦ ਸਿਰਫ਼ ਰੁਜ਼ਗਾਰ 'ਤੇ ਲੱਗ ਕੇ ਪੇਟ ਪਾਲਣ ਤੱਕ ਸੀਮਤ ਨਾ ਕੀਤਾ ਸਗੋਂ ਇਕ ਨੌਜਵਾਨ ਵਜੋਂ ਆਪਣੇ ਵਡੇਰੇ ਸਮਾਜਿਕ ਫਰਜ਼ਾਂ ਦੀ ਪਹਿਚਾਣ ਵੀ ਕੀਤੀ। ਕੌਮ ਦੀਆਂ ਪੀੜਾਂ ਨੂੰ ਉਹਨੇ ਗਹਿਰੀ ਤਰਾਂ ਮਹਿਸੂਸ ਕੀਤਾ। ਉਹਦਾ ਨਿਸ਼ਾਨਾ ਸਿਰਫ਼ ਜਲਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲੈਣ ਤੱਕ ਹੀ ਸੀਮਤ ਨਾ ਰਿਹਾ ਸਗੋਂ ਉਹ ਵਤਨ ਦੀ ਆਜ਼ਾਦੀ ਲਈ ਅਤੇ ਲੁੱਟ, ਜਬਰ ਤੇ ਵਿਤਕਰਿਆਂ ਦਾ ਖਾਤਮਾ ਕਰਕੇ ਖੁਸ਼ਹਾਲ ਸਮਾਜ ਸਿਰਜਣ ਲਈ ਜਦੋਜਹਿਦ ਕਰਨ ਦੇ ਵਿਚਾਰਾਂ ਦਾ ਵੀ ਧਾਰਨੀ ਬਣਿਆ। ਉਹਨੇ ਦੇਸ਼ ਦੀ ਜਨਤਾ ਦੀ ਤਕਦੀਰ ਬਦਲਣ ਲਈ ਚੱਲਦੀ ਜਦੋਜਹਿਦ ਨਾਲ ਆਪਣੇ ਆਪ ਨੂੰ ਜੋੜਿਆ। 1923 'ਚ 1857 ਦੇ ਗ਼ਦਰ ਦੀ ਬਰਸੀ ਮੌਕੇ ਬੋਲਦਿਆਂ ਊਧਮ ਸਿੰਘ ਨੇ ਕਿਹਾ :
               ''ਹਿੰਦੋਸਤਾਨ ਦੀ ਆਜ਼ਾਦੀ ਦੀ ਜੰਗ ਦੇ ਉਹਨਾਂ ਬਹਾਦਰ ਸ਼ਹੀਦਾਂ ਨੂੰ ਮੈਂ ਸ਼ਰਧਾਂਜਲੀ ਭੇਂਟ ਕਰਦਾ ਹਾਂ ਜਿਹਨਾਂ ਨੇ ਆਪਣਾ ਖੂਨ ਦੇ ਕੇ ਆਜ਼ਾਦੀ ਦੇ ਝੰਡੇ ਨੂੰ ਉੱਚਿਆਂ ਕੀਤਾ ਹੈ। ਉਹਨਾਂ ਦੇ ਆਜ਼ਾਦ ਆਦਰਸ਼ ਨੂੰ ਅਪਣਾਉਂਦੇ ਹੋਏ ਅਸੀਂ ਹਕੂਮਤ ਦੇ ਹਰ ਵਾਰ ਤੇ ਕਹਿਰ ਨੂੰ ਛਾਤੀਆਂ ਤੇ ਝੱਲਾਂਗੇ। ਅੰਗਰੇਜ਼ ਸਾਮਰਾਜ ਨਾਲ ਸਾਡਾ ਸਮਝੌਤਾ ਅਸੰਭਵ ਹੈ। ਉਸ ਵਿਰੁੱਧ ਸਾਡੀ ਜੰਗ ਦਾ ਉਸ ਵੇਲੇ ਅੰਤ ਹੋਏਗਾ ਜਦ ਸਾਡੀ ਜਿੱਤ ਦਾ ਕੌਮੀ ਝੰਡਾ ਭਾਰਤ ਵਿਚ ਬ੍ਰਿਟਿਸ਼ ਸਾਮਰਾਜ ਦੀ ਕਬਰ ਤੇ ਝੂਲੇਗਾ।''
     ਜਦੋਂ ਬਾਹਰੋਂ ਵਾਪਸ ਪਰਤਣ ਮੌਕੇ ਉਹ ਅੰਮ੍ਰਿਤਸਰ ਤੋਂ ਫੜਿਆ ਗਿਆ ਤਾਂ ਉਹਦੇ ਕੋਲੋਂ ਜਿੱਥੇ ਹਥਿਆਰ ਬਰਾਮਦ ਹੋਏ ਉਥੇ ਵੇਲ਼ੇ ਦਾ ਇਨਕਲਾਬੀ ਸਾਹਿਤ ਵੀ ਮਿਲਿਆ ਜੀਹਦੇ 'ਚ ਰੂਸੀ ਗ਼ਦਰ ਗਿਆਨ ਸਮਾਚਾਰ, ਗ਼ਦਰ ਦੀ ਗੂੰਜ, ਡਾਇਰੀ, ਗੁਲਾਮੀ ਦੀ ਜ਼ਹਿਰ, ਗ਼ਦਰ ਦੀ ਧਰਤੀ ਆਦਿ ਕਿਤਾਬਾਂ ਸ਼ਾਮਲ ਸਨ।
     ਉਹ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਵੱਲੋਂ ਜਥੇਬੰਦ ਕੀਤੀ ਨੌਜਵਾਨ ਭਾਰਤ ਸਭਾ ਦੇ ਸੰਪਰਕ 'ਚ ਵੀ ਰਿਹਾ। ਭਗਤ ਸਿੰਘ ਨਾਲ ਉਹਦੀ ਦੋਸਤੀ ਪਈ। ਵਤਨੋਂ ਦੂਰ ਉਹ ਗ਼ਦਰੀ ਬਾਬਿਆਂ ਦੇ ਸੰਪਰਕ 'ਚ ਰਿਹਾ, ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨਾਲ ਵੀ ਉਹਦੀ ਮੁਲਾਕਾਤ ਦਾ ਜ਼ਿਕਰ ਮਿਲਦਾ ਹੈ। ਉਹ ਨੌਜਵਾਨ ਭਾਰਤ ਸਭਾ ਦੀਆਂ ਮੀਟਿੰਗਾਂ ਤੇ ਇਕੱਠਾਂ 'ਚ ਸ਼ਾਮਲ ਹੁੰਦਾ ਰਿਹਾ। 1925 'ਚ ਨੌਜਵਾਨ ਭਾਰਤ ਸਭਾ ਦੀ ਕਾਨਫਰੰਸ 'ਚ ਬੋਲਦਿਆਂ ਉਹਨੇ ਕਿਹਾ :
     ''ਆਜ਼ਾਦੀ ਦੀ ਬੁਨਿਆਦ ਇਨਕਲਾਬ ਹੈ। ਗੁਲਾਮੀ ਦੇ ਵਿਰੁੱਧ ਇਨਕਲਾਬ, ਮਨੁੱਖ ਦਾ ਧਰਮ ਹੈ। ਇਹ ਮਨੁੱਖ ਦੀ  ਮਨੁੱਖਤਾ ਦਾ ਆਦਰਸ਼ ਹੈ। ਜਿਹੜੀ ਕੌਮ ਅਧੀਨਗੀ ਕਬੂਲ ਕਰਕੇ ਸਿਰ ਨਿਵਾ ਦਿੰਦੀ ਹੈ ਉਹ ਮੌਤ ਨੂੰ ਪ੍ਰਵਾਨ ਕਰਦੀ ਹੈ ਕਿਉਂਕਿ ਆਜ਼ਾਦੀ ਜੀਵਨ ਤੇ ਗੁਲਾਮੀ ਮੌਤ ਹੈ। ਆਜ਼ਾਦੀ ਸਾਡਾ ਜਮਾਂਦਰੂ ਹੱਕ ਹੈ। ਅਸੀਂ ਇਹਨੂੰ ਪ੍ਰਾਪਤ ਕਰਕੇ ਹੀ ਰਹਾਂਗੇ। ਅਸੀਂ ਇਨਕਲਾਬ ਦੇ ਦਰ 'ਤੇ ਆਪਣੀ ਜਵਾਨੀ ਦੀਆਂ ਬਹਾਰਾਂ ਵਾਰਨ ਲਈ ਤਤਪਰ ਹੋ ਗਏ ਹਾਂ ਇਸ ਮਹਾਨ ਆਦਰਸ਼ ਦੀ ਭੇਂਟ ਆਪਣੀ ਜਵਾਨੀ ਤੋਂ ਘੱਟ ਹੋਰ ਹੋ ਵੀ ਕੀ ਸਕਦਾ ਹੈ।''
     ਇਨਕਲਾਬ ਦੇ ਸੰਕਲਪ ਬਾਰੇ ਉਹਦੇ ਵਿਚਾਰਾਂ 'ਚ ਪਰਪੱਕਤਾ ਆਉਂਦੀ ਗਈ। ਇਹਦਾ ਇੱਕ ਪ੍ਰਮਾਣ ਨੌਜਵਾਨ ਭਾਰਤ ਸਭਾ ਦੀ ਕਾਨਫਰੰਸ 'ਚ ਪੇਸ਼ ਕੀਤੇ ਉਹਦੇ ਵਿਚਾਰਾਂ ਤੋਂ ਮਿਲਦਾ ਹੈ :
    ''ਇਨਕਲਾਬ ਦੇ ਅਰਥ ਹਨ ਵਿਦੇਸ਼ੀ ਖੂਨੀ ਜਬਾੜਿਆਂ ਤੋਂ ਛੁਟਕਾਰਾ। ਲੁੱਟ-ਖਸੁੱਟ ਦੇ ਉਸ ਨਿਜ਼ਾਮ ਦਾ ਅੰਤ ਜੋ ਅਮੀਰ ਨੂੰ ਹੋਰ ਅਮੀਰ ਬਣਾਉਣ ਤੇ ਗਰੀਬ ਨੂੰ ਕੰਗਾਲੀ ਦੇ ਪੁੜਾਂ 'ਚ ਪੀਸੇ ਜਾਣ ਲਈ ਮਜ਼ਬੂਰ ਕਰਦਾ ਹੈ। ਸਾਮਰਾਜੀ ਨਿਜ਼ਾਮ ਕਾਰਨ ਲੱਖੂਖਾਂ ਕਿਰਤੀ, ਹਿੰਦੋਸਤਾਨੀ ਕੁੱਲੀ, ਗੁੱਲੀ, ਜੁੱਲੀ ਵਿੱਦਿਆ ਅਤੇ ਇਲਾਜ ਤੱਕ ਦੀਆਂ ਬੁਨਿਆਦੀ ਲੋੜਾਂ ਦੇ ਮੁਹਤਾਜ ਹਨ। ਕਿਹੜਾ ਐਸਾ ਪੱਥਰ ਦਿਲ ਮਨੁੱਖ ਹੈ ਕਿਰਤੀਆਂ ਕਿਸਾਨਾਂ ਦੀ ਬੇਵਸੀ ਤੇ ਲਾਚਾਰੀ ਨੂੰ ਵੇਖ ਕੇ ਜਿਸ ਦਾ ਖੂਨ ਉੱਬਲ ਨਹੀਂ ਪੈਂਦਾ। ਕਹਿਰ ਹੈ ਯਾਰੋ! ਜਿਹੜਾ ਆਪਣੀ ਜ਼ਿੰਦਗੀ ਅਤੇ ਖੂਨ ਨਾਲ ਸਰਮਾਏਦਾਰੀ ਦੇ ਮਹੱਲ ਉਸਾਰਦਾ ਹੈ ਉਹ ਆਪ ਰਾਤ ਨੂੰ ਢਿੱਡੋਂ ਖਾਲੀ ਤੇ ਕੇਵਲ ਆਕਾਸ਼ ਦੀ ਛੱਤ ਥੱਲੇ ਸੌਂਵੇ, ਅਜਿਹੇ ਨਿਜ਼ਾਮ ਨੂੰ ਸਾੜ ਕੇ ਸੁਆਹ ਕਿਉਂ ਨਹੀਂ ਕਰ ਦਿੱਤਾ ਜਾਂਦਾ। ਹੁਣ ਦਾ ਇਨਕਲਾਬ, ਇਨਕਲਾਬ ਦੇ ਵਹਿਣ ਤੇ ਖੜਾ ਹੈ। ਅਸੀਂ ਕਰੋੜਾਂ ਲੋਕੀਂ ਜਿਹੜੇ ਵਿਦੇਸ਼ੀ ਗੁਲਾਮੀ ਦੀ ਅੱਗ 'ਚ ਧੁਖ ਰਹੇ ਹਾਂ ਜੇਕਰ ਆਪਣੀ ਕਿਸਮਤ ਦੇ ਆਪ ਕਰਿੰਦੇ ਬਣ ਜਾਈਏ ਤਾਂ ਇਸਦਾ ਸਿੱਟਾ ਇਨਕਲਾਬ ਹੋਵੇਗਾ ਅਤੇ ਇਹੋ ਇਨਕਲਾਬ ਸਾਡੀ ਆਜ਼ਾਦੀ ਦੀ ਜ਼ਾਮਨੀ ਹੈ।'' 
     ਊਧਮ ਸਿੰਘ ਦੇਸ਼ ਭਗਤਾਂ ਨਾਲ ਕੰਮ ਕਰਦਾ, ਇਕ ਤੋਂ ਦੂਜੇ ਮੁਲਕ ਹੁੰਦਾ ਹੋਇਆ ਅਫਰੀਕਾ ਤੋਂ ਅਮਰੀਕਾ ਪਹੁੰਚਿਆ। ਭਗਤ ਸਿੰਘ ਦੇ ਕਹਿਣ ਤੇ ਉਹ ਭਾਰਤ ਵਾਪਸ ਪਰਤਿਆ। ਏਥੇ ਪੁਲਸ ਨੇ ਘੇਰਿਆ, ਉਹਦੋਂ ਕੋਲੋਂ ਪਸਤੌਲ ਫੜਿਆ ਗਿਆ ਤੇ ਪੰਜ ਸਾਲ ਦੀ ਸਜ਼ਾ ਹੋਈ। ਰਿਹਾਅ ਹੋ ਕੇ ਉਹ ਰਾਮ ਮੁਹੰਮਦ ਸਿੰਘ ਆਜ਼ਾਦ ਪੇਂਟਰ ਦੇ ਨਾਂ ਹੇਠ ਅੰਮ੍ਰਿਤਸਰ 'ਚ ਦੁਕਾਨ ਕਰਨ ਲੱਗਾ ਜਿਹੜੀ ਨੌਜਵਾਨ ਭਾਰਤ ਸਭਾ ਦੀਆਂ ਸਰਗਰਮੀਆਂ ਦੇ ਸੰਚਾਲਨ ਦਾ ਅੱਡਾ ਬਣੀ ਰਹੀ।
     1933 'ਚ ਉਹ ਇੰਗਲੈਂਡ ਪਹੁੰਚਿਆ। ਉਹਨੇ ਵੱਖ-2 ਤਰਾਂ ਦੇ ਕੰਮ ਕੀਤੇ ਪਰ ਉਹ ਆਪਣੇ ਸ਼ਿਕਾਰ ਦੀ ਭਾਲ 'ਚ ਰਿਹਾ। ਉਹਦਾ ਵਿਸ਼ਵਾਸ਼ ਸੀ ਕਿ ਹਜ਼ਾਰਾਂ ਬੇਦੋਸ਼ੇ ਭਾਰਤੀਆਂ ਦੇ ਕਾਤਲ, ਅਨੇਕਾਂ ਹੀ ਬਹਾਦਰ ਯੋਧਿਆਂ ਨੂੰ ਫਾਂਸੀ ਤੇ ਲਟਕਾਉਣ, ਉਮਰ ਕੈਦਾਂ 'ਚ ਭੇਜਣ ਤੇ ਆਜ਼ਾਦੀ ਸੰਗਰਾਮ ਨੂੰ ਕੁਚਲਣ ਦਾ ਸਿਰਤੋੜ ਯਤਨ ਕਰਨ ਵਾਲੇ ਸਾਬਕਾ ਗਵਰਨਰ ਮਾਈਕਲ ਉਡਵਾਇਰ ਨੂੰ ਮਾਰ ਕੇ ਉਹ ਕੌਮੀ ਸਵੈਮਾਣ ਨੂੰ ਉੱਚਾ ਕਰੇਗਾ ਤੇ ਇਹ ਕਾਰਨਾਮਾ ਨੌਜਵਾਨਾਂ 'ਚ ਜੋਸ਼ ਤੇ ਕ੍ਰਾਂਤੀ ਦੀ ਭਾਵਨਾ ਪੈਦਾ ਕਰੇਗਾ।
     13 ਮਾਰਚ 1940 ਦੀ ਸ਼ਾਮ ਨੂੰ ਉਹ ਲੰਡਨ ਦੇ ਕੈਕਸਟਨ ਹਾਲ ਜਾ ਪਹੁੰਚਿਆ ਜਿਥੇ ਇੱਕ ਇਕੱਤਰਤਾ 'ਚ ਮਾਈਕਲ ਉਡਵਾਇਰ ਭਾਰਤੀ ਲੋਕਾਂ 'ਤੇ ਕੀਤੇ ਜਬਰ ਦੀਆਂ ਸ਼ੇਖੀਆਂ ਮਾਰ ਰਿਹਾ ਸੀ। ਊਧਮ ਸਿੰਘ ਦੀਆਂ ਗੋਲੀਆਂ ਨੇ ਉਹਨੂੰ ਥਾਏਂ ਚਿੱਤ ਕਰ ਦਿੱਤਾ। ਭੱਜਣ ਦੀ ਬਜਾਏ ਊਧਮ ਸਿੰਘ ਨੇ ਹੱਸ ਕੇ ਗ੍ਰਿਫਤਾਰੀ ਦਿੱਤੀ ਤੇ ਆਪਣਾ ਨਾਂ ਰਾਮ ਮਹੁੰਮਦ ਸਿੰਘ ਆਜ਼ਾਦ ਦੱਸਿਆ। ਗ੍ਰਿਫਤਾਰੀ ਮੌਕੇ ਉਹਨੇ ਕਿਹਾ :
''. . . . . . . ਮੈਂ ਇਹ ਸਭ ਕੁਝ ਸੋਚ ਸਮਝ ਕੇ ਕੀਤਾ ਹੈ। ਉਡਵਾਇਰ ਏਸੇ ਤਰਾਂ ਦੀ ਮੌਤ ਦਾ ਹੱਕਦਾਰ ਸੀ। ਇਹ ਅਣਗਿਣਤ ਬੇਦੋਸ਼ੇ ਲੋਕਾਂ ਅਤੇ ਦੇਸ਼-ਭਗਤ ਇਨਕਲਾਬੀਆਂ ਦੇ ਖੂਨ ਨਾਲ ਹੱਥ ਰੰਗਣ ਦਾ ਦੋਸ਼ੀ ਹੈ। ਇਹ ਸਭ ਕੁਝ ਮੈਂ ਆਪਣੇ ਵਤਨ ਦੀ ਆਬਰੂ ਲਈ ਕੀਤਾ ਹੈ. . . . ..।''
     ਆਪਣੇ ਕਿਰਦਾਰ ਅਨੁਸਾਰ, ਊਧਮ ਸਿੰਘ ਦੀ ਇਸ ਬਹਾਦਰਾਨਾ ਕਾਰਵਾਈ ਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਰਾਮਗੜ ਵਿਖੇ ਹੋ ਰਹੇ ਇਜਲਾਸ 'ਚ ਮਹਾਤਮਾ ਗਾਂਧੀ ਨੇ ਇਉਂ ਟਿੱਪਣੀ ਕੀਤੀ :
                 ''ਸਰ ਮਾਈਕਲ ਉਡਵਾਇਰ ਦੀ ਮੌਤ, ਲਾਰਡ ਜੈਟਲੈਂਡ, ਲਾਰਡ ਲਸਿੰਗਟਨ ਅਤੇ ਸਰ ਲੂਈ ਡੇਨ ਦੇ ਜਖ਼ਮੀ ਹੋਣ ਨਾਲ ਮੈਨੂੰ ਡੂੰਘਾ ਦੁੱਖ ਹੋਇਆ ਹੈ। ਮੈਂ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਾ ਹਾਂ ਤੇ ਜ਼ਖ਼ਮੀ ਛੇਤੀ ਤੰਦਰੁਸਤ ਹੋ ਜਾਣਗੇ। ਮੈਂ ਇਸ ਕਾਰਨਾਮੇ ਨੂੰ ਪਾਗਲਪਣ ਸਮਝਦਾ ਹਾਂ। ਇਹੋ ਜਿਹੇ ਕਾਰਨਾਮੇ ਉਹਨਾਂ ਮੰਤਵਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਜਿੰਨਾਂ ਲਈ ਉਹ ਕੀਤੇ ਜਾਂਦੇ ਹਨ। ਮੈਨੂੰ ਆਸ ਹੈ ਕਿ ਰਾਜਸੀ ਫੈਸਲੇ ਵੇਲੇ ਇਸਨੂੰ ਅਸਰ ਅੰਦਾਜ਼ ਨਹੀਂ ਹੋਣ ਦਿੱਤਾ ਜਾਵੇਗਾ।''
      ਇਸਤੋਂ ਬਿਨਾਂ ਕਾਂਗਰਸ ਦੇ ਪ੍ਰਧਾਨ ਮੌਲਾਨਾ ਆਜ਼ਾਦ, ਰਿਆਸਤੀ ਰਾਜਿਆਂ ਦੀ ਐਸੋਸੀਏਸ਼ਨ ਤੇ ਕਪੂਰਥਲੇ ਦੇ ਮਹਾਰਾਜਾ ਜਗਤਜੀਤ ਸਿੰਘ ਵਰਗੇ ਸਭ ਹੀ ਉਡਵਾਇਰ ਦੀ ਮੌਤ ਤੇ ਅਫ਼ਸੋਸ ਪ੍ਰਗਟ ਕਰਦੇ ਰਹੇ।
     31 ਜੁਲਾਈ 1940 ਨੂੰ ਵਤਨੋਂ ਦੂਰ ਇਸ ਬਹਾਦਰ ਯੋਧੇ ਨੂੰ ਫਾਂਸੀ ਦੇ ਦਿੱਤੀ ਗਈ। ਊਧਮ ਸਿੰਘ ਭਾਵੇਂ ਨਹੀਂ ਰਿਹਾ। ਉਹਦੀ ਜਗਾਈ ਮਸ਼ਾਲ ਬਲਦੀ ਰਹੀ, ਹੋਰ ਉੱਚੀ ਹੁੰਦੀ ਰਹੀ। ਉਹਨੇ ਆਪਣੇ ਸਮਿਆਂ ਦੇ ਨੌਜਵਾਨਾਂ ਲਈ ਤਾਂ ਮਿਸਾਲ ਬਣਿਆ ਹੀ ਸਗੋਂ ਅੱਜ ਵੀ ਸਾਡੇ ਸਭਨਾਂ ਲਈ ਪ੍ਰੇਰਨਾ ਦਾ ਸੋਮਾ ਹੈ। ਉਹ ਆਪਣੀ 'ਜਵਾਨੀ ਦੀ ਬਹਾਰ' ਇਨਕਲਾਬ ਦੇ ਲੇਖੇ ਲਾਈ। ਉਹਦਾ ਆਜ਼ਾਦ, ਖੁਸ਼ਹਾਲ ਤੇ ਲੁੱਟ ਰਹਿਤ ਮੁਲਕ ਦਾ ਸੁਪਨਾ ਅਜੇ ਪੂਰਾ ਨਹੀਂ ਹੋਇਆ। 1947 ਨੂੰ ਸਾਮਰਾਜੀਆਂ ਦੇ ਦਲਾਲਾਂ ਨੇ ਰਾਜ ਭਾਗ ਸਾਂਭ ਕੇ ਊਧਮ ਸਿੰਘ ਵਰਗੇ ਅਨੇਕਾਂ ਇਨਕਲਾਬੀਆਂ ਤੇ ਦੇਸ਼ ਭਗਤਾਂ ਦੇ ਕਾਜ਼ ਨਾਲ ਗਦਾਰੀ ਕੀਤੀ। ਸਾਮਰਾਜੀ ਲੁੱਟ ਤੇ ਗਲਬਾ ਹੋਰ ਵਧਦਾ ਗਿਆ ਹੈ ਤੇ ਅੱਜ ਸਾਡਾ ਵਤਨ ਸਾਮਰਾਜੀ ਮੁਲਕਾਂ ਤੇ ਉਹਨਾਂ ਦੇ ਦਲਾਲਾਂ ਦੀ ਅੰਨੀ ਲੁੱਟ ਦਾ ਸ਼ਿਕਾਰ ਹੈ। ਜਦੋਂ ਤੱਕ ਦੇਸ਼ 'ਚੋਂ ਸਾਮਰਾਜੀ ਲੁੱਟ ਤੇ ਗਲਬੇ ਨੂੰ ਖਤਮ ਕਰਕੇ, ਮਿਹਨਤਕਸ਼ ਲੋਕਾਂ ਦੀ ਪੁੱਗਤ ਵਾਲੇ ਬਰਾਬਰੀ ਭਰੇ ਰਾਜ-ਭਾਗ ਦੀ ਸਿਰਜਣਾ ਨਹੀਂ ਹੋ ਜਾਂਦੀ ਉਹਦੀ ਮਸ਼ਾਲ ਤੋਂ ਰੋਸ਼ਨੀ ਲੈ ਕੇ ਹਜ਼ਾਰਾਂ ਲੱਖਾਂ ਨੌਜਵਾਨ ਮੈਦਾਨ-ਏ-ਜੰਗ 'ਚ ਨਿੱਤਰਦੇ ਰਹਿਣਗੇ ਤੇ ਆਪਣੀਆਂ ਜਵਾਨੀਆਂ ਮੁਲਕ ਤੋਂ ਕੁਰਬਾਨ ਕਰਦੇ ਰਹਿਣਗੇ। 31 ਜੁਲਾਈ ਦਾ ਦਿਹਾੜਾ, ਆਪਣੀਆਂ ਜਵਾਨੀਆਂ ਨੂੰ ਮੁਲਕ ਦੇ ਲੇਖੇ ਲਾਉਣ ਲਈ ਅਹਿਦ ਕਰਨ ਦਾ ਦਿਹਾੜਾ ਹੈ।

Monday 25 July 2011

ਪਿਰਥੀ ਦੀ ਸ਼ਹਾਦਤ ਤੋਂ ਕੁਝ ਦਿਨਾਂ ਬਾਅਦ (29/07/79 ਨੂੰ) ਪੀ.ਐਸ.ਯੂ ਵੱਲੋਂ ਜਾਰੀ ਕੀਤਾ ਗਿਆ ਹੱਥ-ਪਰਚਾ



ਪਿਰਥੀ


            
       70 ਵਿਆਂ ਦੀ ਇਨਕਲਾਬੀ ਵਿਦਿਆਰਥੀ ਲਹਿਰ ਦਾ ਨਾਇਕ
                       ਸ਼ਹੀਦ ਪ੍ਰਿਥੀਪਾਲ ਰੰਧਾਵਾ


70 ਵਿਆਂ ਦਾ ਦਹਾਕਾ ਪੰਜਾਬ ਦੀ ਇਨਕਲਾਬੀ ਨੌਜਵਾਨ ਵਿਦਿਆਰਥੀ ਲਹਿਰ ਦੇ ਸ਼ਾਨਾਮੱਤੇ ਇਤਿਹਾਸ ਦਾ ਸਮਾਂ ਹੈ ਜਦੋਂ ਪੰਜਾਬ ਦੀ ਜਵਾਨੀ ਨੇ ਲੋਕਾਂ ਨੂੰ ਹੱਕਾਂ ਲਈ ਜੂਝਣ ਦਾ ਰਾਹ ਵਿਖਾਇਆ ਤੇ ਸ਼ਾਨਦਾਰ ਇਨਕਲਾਬੀ ਭੂਮਿਕਾ ਅਦਾ ਕੀਤੀ। ਪ੍ਰਿਥੀਪਾਲ ਰੰਧਾਵਾ ਇਸ ਲਹਿਰ ਦਾ ਅਜਿਹਾ ਨਾਇਕ ਸੀ ਜੀਹਦੀ ਅਗਵਾਈ 'ਚ ਪੰਜਾਬ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਸ਼ਾਨਦਾਰ ਸੰਗਰਾਮੀ ਰਵਾਇਤਾਂ ਸਿਰਜੀਆਂ ਜਿਹੜੀਆਂ ਅੱਜ ਵੀ ਸਾਡਾ ਰਾਹ ਰੁਸ਼ਨਾਉਦੀਆਂ ਹਨ। ਭਾਵੇਂ 18 ਜੁਲਾਈ 1979 ਨੂੰ ਅਕਾਲੀ ਸਰਕਾਰ ਦੇ ਗੁੰਡਿਆਂ ਨੇ ਪ੍ਰਿਥੀ ਨੂੰ ਜਿਸਮਾਨੀ ਤੌਰ 'ਤੇ ਸਾਡੇ ਕੋਲੋਂ ਖੋਹ ਲਿਆ ਪਰ ਉਹਦੀ ਜੀਵਨ ਘਾਲਣਾ ਤੇ ਸ਼ਹਾਦਤ ਸਾਡੇ ਲਈ ਪ੍ਰੇਰਨਾ ਦਾ ਅਮੁੱਕ ਸੋਮਾ ਹੈ।
ਪ੍ਰਿਥੀ ਦਾ ਜੀਵਨ ਤੇ ਪੀ.ਐਸ.ਯੂ. ਦਾ ਸਫ਼ਰ ਇਕ ਦੂਜੇ ਨਾਲ ਏਨੀ ਗਹਿਰੀ ਤਰਾਂ ਜੁੜਿਆ ਹੈ ਕਿ ਵੱਖ-2 ਕਰਕੇ ਨਹੀਂ ਦੇਖਿਆ ਜਾ ਸਕਦਾ। 5 ਮਾਰਚ, 1952 ਨੂੰ ਜਨਮਿਆ ਪ੍ਰਿਥੀ ਜਦੋਂ ਟਾਂਡੇ ਕਾਲਜ ਤੋਂ ਪਰੀ-ਮੈਡੀਕਲ ਕਰਕੇ ਪੀ.ਏ.ਯੂ. ਲੁਧਿਆਣੇ ਦਾਖਲ ਹੋਇਆ ਤਾਂ ਉਦੋਂ ਤੋਂ ਹੀ ਉਹਨੇ ਸਮਾਜ 'ਚ ਫੈਲੇ ਲੁੱਟ, ਜਬਰ, ਅਨਿਆਂ ਤੇ ਵਿਤਕਰਿਆਂ ਨੂੰ ਨੀਝ ਨਾਲ ਘੋਖਣਾ ਸ਼ੁਰੂ ਕਰ ਦਿੱਤਾ। ਉਹਨੇ ਬਾਕੀ ਦੀ ਜ਼ਿੰਦਗੀ ਨੌਜਵਾਨਾਂ, ਵਿਦਿਆਰਥੀਆਂ ਤੇ ਹੋਰਨਾਂ ਮਿਹਤਨਕਸ਼ ਤਬਕਿਆਂ ਦਾ ਰਾਹ ਰੁਸ਼ਨਾਉਣ ਦੇ ਲੇਖੇ ਲਾਈ ਅਤੇ ਅੰਤ ਆਪਣੇ ਲਹੂ ਦਾ ਆਖਰੀ ਕਤਰਾ ਵੀ ਲੋਕ ਹੱਕਾਂ ਦੀ ਲਹਿਰ ਦੇ ਬੂਟੇ ਨੂੰ ਸਿੰਜਣ ਲਈ ਵਹਾ ਦਿੱਤਾ।
ਪ੍ਰਿਥੀ ਤੇ ਸਾਥੀਆਂ ਨੇ 70-71 ਦੇ ਅਜਿਹੇ ਔਖੇ ਵੇਲ਼ਿਆਂ 'ਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਝੰਡੇ ਹੇਠ ਵਿਦਿਆਰਥੀਆਂ ਨੂੰ ਜਥੇਬੰਦ ਕਰਨ ਦਾ ਬੀੜਾ ਚੁੱਕਿਆ ਜਦੋਂ ਪੰਜਾਬ 'ਚ ਨੌਜਵਾਨਾਂ ਨੂੰ ਹੱਕ ਸੱਚ ਦੀ ਗੱਲ ਕਰਨ ਬਦਲੇ ਵੱਡੀ ਕੀਮਤ ਤਾਰਨੀ ਪੈਂਦੀ ਸੀ। ਪੰਜਾਬ 'ਚ ਇਨਕਲਾਬੀ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਏ ਜਾ ਰਹੇ ਸਨ। ਕਾਲਜਾਂ-ਯੂਨੀਵਰਸਿਟੀਆਂ ਦੇ ਧੱਕੜ ਅਧਿਕਾਰੀ ਚੰਮ ਦੀਆਂ ਚਲਾਉਂਦੇ ਸਨ, ਵਿਦਿਅਕ ਸੰਸਥਾਵਾਂ ਧੱਕੜ ਪੁਲਸ ਅਫ਼ਸਰਾਂ ਲਈ ਜਬਰ ਦੇ ਅਖਾੜੇ ਬਣੀਆਂ ਹੋਈਆਂ ਸਨ। ਪਹਿਲੇ ਸਾਲਾਂ 'ਚ ਬਣੀ ਪੀ.ਐਸ.ਯੂ. ਇਨਕਲਾਬੀਆਂ ਅੰਦਰ ਉੱਠੇ ਗਲਤ ਰੁਝਾਨ ਦੀ ਭੇਂਟ ਚੜ
H ਕੇ ਖਿੰਡ ਪੁੰਡ ਗਈ ਸੀ। ਅਜਿਹੇ ਵੇਲ਼ਿਆਂ 'ਚ ਪ੍ਰਿਥੀ ਤੇ ਸਾਥੀਆਂ ਨੇ ਆਪਣੀਆਂ ਜ਼ਿੰਦਗੀਆਂ ਦੀ ਪ੍ਰਵਾਹ ਨਾ ਕਰਦਿਆਂ ਪੀ.ਐਸ.ਯੂ. ਦਾ ਬੂਟਾ ਲਾਇਆ 'ਤੇ ਇਹਦੇ ਦੁਆਲੇ ਆਪਣੇ ਸਿਰਾਂ ਦੀ ਵਾੜ ਕੀਤੀ। ਪੀ.ਐਸ.ਯੂ. ਨੇ ਅਜੇ ਮੁੱਢਲੇ ਕਦਮ ਹੀ ਪੁੱਟੇ ਸਨ ਕਿ ਮੋਗੇ 'ਚ ਰੀਗਲ ਸਿਨੇਮੇ ਦੇ ਮਾਲਕਾਂ ਦੀ ਗੁੰਡਾਗਰਦੀ ਖਿਲਾਫ਼ ਮੁਜ਼ਾਹਰਾ ਕਰ ਰਹੇ ਵਿਦਿਆਰਥੀ 'ਤੇ ਪੁਲਿਸ ਨੇ ਗੋਲੀ ਚਲਾ ਦਿੱਤੀ। ਦੋ ਵਿਦਿਆਰਥੀ ਹਰਜੀਤ ਤੇ ਸਵਰਨ ਤੇ ਹੋਰ ਲੋਕ ਸ਼ਹੀਦ ਕਰ ਦਿੱਤੇ। ਹਕੂਮਤ ਦੇ ਇਸ ਜਬਰ ਖਿਲਾਫ਼ ਵਿਦਿਆਰਥੀ ਰੋਹ ਦੀ ਕਾਂਗ ਉੱਠ ਖੜੀ ਹੋਈ। ਪੰਜਾਬ 'ਚ ਵਿਦਿਆਰਥੀਆਂ ਦਾ ਗੁੱਸਾ ਫੁੱਟ ਪਿਆ ਤੇ ਮੋਗਾ ਸੰਗਰਾਮ ਛਿੜ ਪਿਆ। ਹਾਕਮਾਂ ਦੀਆਂ ਸਭਨਾਂ ਚਾਲਾਂ ਨੂੰ ਫੇਲ ਕਰਦਿਆਂ ਪ੍ਰਿਥੀ ਦੀ ਅਗਵਾਈ 'ਚ ਵਿਦਿਆਰਥੀਆਂ ਨੇ ਅਜਿਹਾ ਦਲੇਰਾਨਾ ਸੰਗਰਾਮ ਲੜਿਆ ਜੀਹਨੇ ਪੰਜਾਬ ਦੀ ਜਨਤਕ ਇਨਕਲਾਬੀ ਲਹਿਰ ਨੂੰ ਨਵਾਂ ਮੁਹਾਂਦਰਾ ਦਿੱਤਾ। ਪੁਲਸ ਜਬਰ ਮੂਹਰੇ ਬੇਵੱਸ ਹੋਈ ਜਵਾਨੀ ਨੂੰ ਪ੍ਰਿਥੀ ਨੇ ਸਹੀ ਸੇਧ ਦਿੱਤੀ। ਮੋਗੇ ਦੇ ਇਸ ਲੰਬੇ ਖਾੜਕੂ ਘੋਲ ਨੇ ਇਨਕਲਾਬੀ ਨੌਜਵਾਨਾਂ ਦੇ ਕਤਲ ਵਰਗੇ ਅਨਰਥ ਕਰਨ ਤੋਂ ਹਾਕਮਾਂ ਦੇ ਮਨਾਂ 'ਚ ਤਹਿਕਾ ਬਿਠਾ ਦਿੱਤਾ ਅਤੇ ਪੰਜਾਬ ਦੇ ਲੋਕਾਂ ਸਾਹਮਣੇ ਹੱਕਾਂ ਲਈ ਜਥੇਬੰਦ ਹੋ ਕੇ ਲੰਮੇ ਖਾੜਕੂ ਸੰਘਰਸ਼ਾਂ ਦੇ ਰਾਹ ਪੈਣ ਦੀ ਮਿਸਾਲ ਪੈਦਾ ਕੀਤੀ।
ਇਸਤੋਂ ਬਾਅਦ ਪ੍ਰਿਥੀ ਦੀ ਅਗਵਾਈ 'ਚ ਪੀ.ਐਸ.ਯੂ. ਨੇ ਵਿਦਿਆਰਥੀ ਮੰਗਾਂ ਜਿਵੇਂ ਬੱਸ ਪਾਸ ਸਹੂਲਤ ਹਾਸਲ ਕਰਨ,  ਵਧਦੀਆਂ ਫੀਸਾਂ ਦਾ ਵਿਰੋਧ ਕਰਨ, ਸਸਤੀਆਂ ਮੈੱਸਾਂ-ਕੰਟੀਨਾਂ ਤੇ ਹੋਸਟਲਾਂ ਦੇ ਇੰਤਜ਼ਾਮ ਕਰਵਾਉਣ, ਸਸਤੀਆਂ ਕਿਤਾਬਾਂ ਕਾਪੀਆਂ ਹਾਸਲ ਕਰਨ, ਵਿਦਿਅਕ ਸੰਸਥਾਵਾਂ 'ਚ ਜਮਹੂਰੀ ਮਾਹੌਲ ਸਿਰਜਣ ਤੇ ਹੋਰਨਾਂ ਮਸਲਿਆਂ ਤੇ ਅਨੇਕਾਂ ਹੀ ਪੰਜਾਬ ਪੱਧਰੇ ਤੇ ਸਥਾਨਕ ਪੱਧਰੇ ਸੰਘਰਸ਼ ਲੜੇ ਅਤੇ ਜਿੱਤਾਂ ਜਿੱਤੀਆਂ।
ਪ੍ਰਿਥੀਪਾਲ ਰੰਧਾਵਾ ਸਾਧਾਰਨ ਵਿਦਿਆਰਥੀ ਆਗੂ ਨਹੀਂ ਸੀ ਸਗੋਂ ਜੁਝਾਰੂ ਇਨਕਲਾਬੀ ਲੋਕ ਆਗੂ ਸੀ ਜੀਹਦੀ ਅਗਾਵਈ 'ਚ ਵਿਦਿਆਰਥੀ ਸਿਰਫ਼ ਆਪਣੇ ਤਬਕੇ ਦੇ ਮਸਲਿਆਂ ਤੱਕ ਹੀ ਸੀਮਤ ਨਾ ਰਹੇ ਸਗੋਂ ਆਪਣੇ ਇਨਕਲਾਬੀ ਸਮਾਜਿਕ ਰੋਲ ਦੀ ਪਹਿਚਾਣ ਕਰਦਿਆਂ ਸਮਾਜ ਦੇ ਹੋਰਨਾਂ ਮਿਹਤਨਕਸ਼ ਤਬਕਿਆਂ ਲਈ ਜੂਝਣ ਦੀ ਪ੍ਰੇਰਨਾ ਵੀ ਬਣੇ। ਸਮਾਜ 'ਚ ਲੋਕਾਂ 'ਤੇ ਅਸਰ ਪਾਉਣ ਵਾਲੇ ਵੱਡੇ ਮਸਲਿਆਂ ਤੇ ਖਾਸ ਕਰ ਜਦੋਂ ਲੋਕਾਂ ਨੂੰ ਭੁਚਲਾਉਣ ਲਈ ਲੋਕ ਦੋਖੀ ਤਾਕਤਾਂ ਆਪਣਾ ਤਾਣ ਲਗਾਉਂਦੀਆਂ ਰਹੀਆਂ ਤਾਂ ਪੰਜਾਬ ਦੇ ਨੌਜਵਾਨ ਵਿਦਿਆਰਥੀਆਂ ਨੇ ਪ੍ਰਿਥੀ ਦੀ ਅਗਵਾਈ 'ਚ ਕਿਰਤੀ ਲੋਕਾਂ ਦਾ ਮਾਰਗ ਰੌਸ਼ਨ ਕੀਤਾ।
1974 'ਚ ਮੁਲਕ ਦੀ ਜਨਤਾ 'ਚ ਇੰਦਰਾ ਗਾਂਧੀ ਹਕੂਮਤ ਖਿਲਾਫ਼ ਉੱਠੀ ਬੇਚੈਨੀ ਨੂੰ ਹਾਕਮ ਜਮਾਤਾਂ ਦੇ ਹੀ ਦੂਸਰੇ ਹਿੱਸੇ ਵਰਤਣ ਲਈ ਤੁਰੇ। ਜੈ ਪ੍ਰਕਾਸ਼ ਨਰਾਇਣ ਦੀ ਅਗਵਾਈ 'ਚ ਜੁੜੇ ਮੌਕਾਪ੍ਰਸਤ ਟੋਲੇ ਨੇ ਲੋਕਾਂ ਦੇ ਸਾਹਮਣੇ ਫ਼ਰੇਬੀ ਤੇ ਦਿਲਕਸ਼ ਨਾਹਰੇ ਪੇਸ਼ ਕੀਤੇ ਅਤੇ ਲੋਕਾਂ ਦੀ ਲਹਿਰ ਨੂੰ ਪਟੜੀ ਤੋਂ ਲਾਹ ਕੇ ਆਪਣੀਆਂ ਵੋਟ ਗਿਣਤੀਆਂ ਵਾਸਤੇ ਵਰਤਣ ਦੇ ਯਤਨ ਕੀਤੇ। ਭ੍ਰਿਸ਼ਟਾਚਾਰ, ਮਹਿੰਗਾਈ, ਗਰੀਬੀ ਹਟਾਉ ਦੇ ਅਮੂਰਤ ਤੇ ਬੇ-ਨਕਸ਼ ਨਾਅਰੇ ਦਿੱਤੇ ਗਏ। ਅਜਿਹੇ ਸਮੇਂ ਪੰਜਾਬ ਦੇ ਵਿਦਿਆਰਥੀਆਂ ਨੇ ਪ੍ਰਿਥੀ ਦੀ ਅਗਵਾਈ 'ਚ ਮਿਹਨਤਕਸ਼  ਲੋਕਾਂ ਨੂੰ ਸਹੀ ਸੇਧ ਦਿੱਤੀ। ਪੀ.ਐਸ.ਯੂ. ਨੇ ਮੋਗੇ 'ਚ ਨੌਜਵਾਨ ਭਾਰਤ ਸਭਾ ਤੇ ਹੋਰਨਾਂ ਮਿਹਨਤਕਸ਼ ਤਬਕਿਆਂ ਦੇ ਸਹਿਯੋਗ ਨਾਲ 'ਸੰਗਰਾਮ ਰੈਲੀ' ਜਥੇਬੰਦ ਕਰਕੇ ਮੌਕਾਪ੍ਰਸਤ ਟੋਲੇ ਦਾ ਕਿਰਦਾਰ ਨੰਗਾ ਕੀਤਾ ਅਤੇ 'ਸੰਕਟ ਮੂੰਹ ਆਈ ਕੌਮ ਲਈ ਕਲਿਆਣ ਦਾ ਮਾਰਗ' ਪੇਸ਼ ਕੀਤਾ।
26 ਜੂਨ 1975 'ਚ ਇੰਦਰਾ ਗਾਂਧੀ ਸਰਕਾਰ ਨੇ ਆਪਣੀ ਕੁਰਸੀ ਬਚਾਉਣ ਲਈ ਤੇ ਲੋਕ ਬੇਚੈਨੀ ਨੂੰ ਕੁਚਲਣ ਲਈ ਸਾਰੇ ਦੇਸ਼ 'ਚ ਐਮਰਜੈਂਸੀ ਮੜ
H ਦਿੱਤੀ। ਸਭਨਾਂ ਲੋਕ ਪੱਖੀ ਤੇ ਜਮਹੂਰੀ ਸ਼ਕਤੀਆਂ ਉੱਤੇ ਜਬਰ ਦਾ ਝੱਖੜ ਝੁਲਾ ਦਿੱਤਾ। ਪੀ.ਐਸ.ਯੂ. ਨੇ ਆਪਣੀਆਂ ਸੰਗਰਾਮੀ ਰਵਾਇਤਾਂ ਤੇ ਪਹਿਰਾ ਦਿੰਦਿਆਂ ਇਸ ਵੰਗਾਰ ਨੂੰ ਕਬੂਲ ਕੀਤਾ। ਅੰਨHy ਹਕੂਮਤੀ ਜਬਰ ਦੇ ਦੌਰ 'ਚ ਤੇ ਐਮਰਜੈਂਸੀ ਦੀਆਂ ਸਖਤ ਪਾਬੰਦੀਆਂ ਦੇ ਬਾਵਜੂਦ 'ਐਮਰਜੈਂਸੀ ਖਤਮ ਕਰੋ' ਤੇ 'ਜਮਹੂਰੀ ਹੱਕ ਬਹਾਲ ਕਰੋ' ਦੀਆਂ ਆਵਾਜ਼ਾਂ ਕਾਂਗਰਸੀ ਹਾਕਮਾਂ ਨੂੰ ਕੰਬਣੀਆਂ ਛੇੜਦੀਆਂ ਰਹੀਆਂ। 'ਅਸੀਂ ਜਿਉਂਦੇ-ਅਸੀਂ ਜਾਗਦੇ' ਦਾ ਸੱਦਾ ਲਾਉਂਦੀਆਂ ਰਹੀਆਂ। ਪੀ.ਐਸ.ਯੂ. ਦੇ ਆਗੂਆਂ-ਵਰਕਰਾਂ ਨੇ ਪੁਲਸੀ ਕਹਿਰ ਨੂੰ ਖਿੜੇ ਮੱਥੇ ਝੱਲਿਆ। ਰੰਧਾਵੇ ਨੂੰ ਮੀਸਾ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਗਿਆ, ਕਹਿਰਾਂ ਦਾ ਜਬਰ ਢਾਹਿਆ ਗਿਆ ਪਰ ਪ੍ਰਿਥੀ ਅਡੋਲ ਰਿਹਾ, ਉਹਨੂੰ ਝੁਕਾਇਆ ਨਾ ਜਾ ਸਕਿਆ। ਡੇਢ ਸਾਲ ਜੇਲH 'ਚ ਰਹਿਣ ਮਗਰੋਂ ਮੁੜ ਆ ਸੰਗਰਾਮ ਦੇ ਮੈਦਾਨ 'ਚ ਕੁੱਦਿਆ।
ਪ੍ਰਿਥੀ ਦੀ ਅਗਵਾਈ 'ਚ ਹੀ ਪੰਜਾਬ ਦੇ ਵਿਦਿਆਰਥੀਆਂ ਨੇ ਹਰ ਮਿਹਤਨਕਸ਼ ਤਬਕੇ ਦੇ ਸੰਘਰਸ਼ਾਂ ਨੂੰ ਜਾ ਹਮਾਇਤੀ ਕੰਨ
Hw ਲਾਇਆ ਤੇ ਬੇ-ਗਰਜ਼ ਭਰਾਤਰੀ ਹਮਾਇਤ ਦੀਆਂ ਪਿਰਤਾਂ ਪਾਈਆਂ। ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਤੇ ਹੋਰਨਾਂ ਮਿਹਨਤਕਸ਼ ਤਬਕਿਆਂ ਨਾਲ ਸਾਂਝੇ ਸੰਘਰਸ਼ਾਂ ਦੀਆਂ ਤੰਦਾਂ ਮਜ਼ਬੂਤ ਕੀਤੀਆਂ।
ਪ੍ਰਿਥੀ ਨੇ ਜਮਹੂਰੀ ਹੱਕਾਂ ਦੇ ਦਮਨ ਖਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਉਹਦੀ ਅਗਵਾਈ 'ਚ ਹੀ ਵਿਦਿਆਰਥੀਆਂ ਨੇ  ਪੰਜਾਬ ਦੇ ਕਿਰਤੀ ਲੋਕਾਂ 'ਚ ਜਮਹੂਰੀ ਹੱਕਾਂ ਦੀ ਸੋਝੀ ਦਾ ਸੰਚਾਰ ਕਰਨ ਦੇ ਯਤਨਾਂ 'ਚ ਭਰਪੂਰ ਹਿੱਸਾ ਪਾਇਆ।  ਪੀ.ਐਸ.ਯੂ. ਨੇ ਜਮਹੂਰੀ ਹੱਕਾਂ ਦੀ ਰਾਖੀ ਲਈ ਮੋਗੇ 'ਚ ਵਿਸ਼ਾਲ ਮਾਰਚ ਜਥੇਬੰਦ ਕੀਤਾ।
ਰੰਧਾਵਾ ਗੰਭੀਰ, ਸੂਝਵਾਨ, ਹੋਣਹਾਰ ਤੇ ਨਿਧੜਕ ਆਗੂ ਸੀ ਜੀਹਨੇ ਬੇਹੱਦ ਕਸੂਤੀਆਂ ਹਾਲਤਾਂ 'ਚ ਪੀ.ਐਸ.ਯੂ. ਖੜੀ ਕਰਨ, ਇਹਦੀ ਅਗਵਾਈ ਕਰਨ, ਪੰਜਾਬ 'ਚ ਜਨਤਕ ਜਮਹੂਰੀ ਲਹਿਰ ਨੂੰ ਤਕੜੀ ਕਰਨ ਤੇ ਵੱਖ-ਵੱਖ ਤਬਕਿਆਂ ਦੀ ਸੰਗਰਾਮੀ ਸਾਂਝ ਦੀਆਂ ਰਵਾਇਤਾਂ ਕਾਇਮ ਕੀਤੀਆਂ।
ਪੰਜਾਬ ਦੇ ਵਿਦਿਆਰਥੀਆਂ ਨੌਜਵਾਨਾਂ 'ਚ ਹੀ ਨਹੀਂ ਸਗੋਂ ਹੋਰਨਾਂ ਮਿਹਨਤਕਸ਼ ਤਬਕਿਆਂ 'ਚ ਵੀ ਪ੍ਰਿਥੀਪਾਲ ਰੰਧਾਵਾ ਸਤਿਕਾਰਿਆ ਤੇ ਪਿਆਰਿਆ ਜਾਣ ਲੱਗ ਪਿਆ ਸੀ। ਉਹ ਹਾਕਮਾਂ ਲਈ ਇਕ ਵੰਗਾਰ ਸੀ, ਉਹਨਾਂ ਦੀ ਅੱਖ 'ਚ ਰੜਕਦਾ ਰੋੜ ਸੀ। ਅਕਾਲੀ ਸਰਕਾਰ ਦੇ ਪਾਲਤੂ ਗੁੰਡਿਆਂ ਨੇ ਉਹਨੂੰ ਅਗਵਾ ਕਰਕੇ ਕਹਿਰਾਂ ਦਾ ਤਸ਼ਦੱਦ ਢਾਹਿਆ ਪਰ ਉਹਨੂੰ ਝੁਕਾਇਆ ਨਾ ਜਾ ਸਕਿਆ। ਅਖੀਰ ਉਹਨੂੰ ਕੋਹ-ਕੋਹ ਕੇ ਸ਼ਹੀਦ ਕਰ ਦਿੱਤਾ। ਰੰਧਾਵੇ ਦੇ ਕਤਲ ਦੇ ਖਿਲਾਫ਼ ਪੰਜਾਬ ਦੀ ਧਰਤੀ ਤੇ ਜ਼ੋਰਦਾਰ ਸੰਗਰਾਮ ਲੜਿਆ ਗਿਆ। ਨੌਜਵਾਨਾਂ ਵਿਦਿਆਰਥੀਆਂ ਤੇ ਲੋਕਾਂ ਨੇ ਆਪਣੇ ਵਿਛੜ ਗਏ ਆਗੂ ਨੂੰ ਸ਼ਰਧਾਂਜਲੀ ਵੱਡੇ ਘਮਸਾਨੀ ਘੋਲ਼ 'ਚ ਦਿੱਤੀ। ਜੀਹਦਾ ਜ਼ਿਕਰ ਇਕ ਵੱਖਰੀ ਲਿਖਤ 'ਚ ਕੀਤਾ ਗਿਆ ਹੈ।
ਪੜਾਈ 'ਚ ਬੇਹੱਦ ਹੁਸ਼ਿਆਰ ਪ੍ਰਿਥੀ ਨੇ ਯੂਨਿ: 'ਚੋਂ ਆਪਣੀ ਐਮ.ਐਸ.ਸੀ. ਦੀ ਪੜਾਈ ਹਾਲੇ ਕੁਝ ਸਮਾਂ ਪਹਿਲਾਂ ਹੀ ਖਤਮ ਕੀਤੀ ਸੀ। ਉਹਨੇ ਰੁਜ਼ਗਾਰ 'ਤੇ ਲੱਗ ਕੇ ਕਮਾਈ ਕਰਨ ਦੀ ਥਾਂ ਆਪਣੀ ਜ਼ਿੰਦਗੀ ਲੋਕ ਸੰਗਰਾਮਾਂ ਨੂੰ ਅਰਪਿਤ ਕਰਨ ਦਾ ਫੈਸਲਾ ਕਰ ਲਿਆ ਸੀ। ਉਹਦੇ ਲਈ ਜ਼ਿੰਦਗੀ ਦੇ ਅਰਥ ਆਪਣੇ ਆਪ ਤੋਂ, ਘਰ ਪਰਿਵਾਰ ਤੋਂ ਵੱਡੇ ਸਨ। ਉਹਦੇ ਲਈ ਜ਼ਿੰਦਗੀ ਦੀ ਸਾਰਥਿਕਤਾ ਸਮਾਜ 'ਚੋਂ ਹਰ ਤਰਾਂ ਦੀ ਲੁੱਟ ਜਬਰ ਖਤਮ ਕਰਕੇ, ਬਰਾਬਰੀ ਭਰਿਆ ਰਾਜ ਸਿਰਜਣ ਦੇ ਮਹਾਨ ਕਾਜ਼ 'ਚ ਹਿੱਸਾ ਪਾਈ ਦੀ ਸੀ। ਉਹਨੇ ਆਪਣੀ ਜ਼ਿੰਦਗੀ ਏਸ ਕਾਜ਼ ਨੂੰ ਸਮਰਪਿਤ ਕਰ ਦਿੱਤੀ।
ਰੰਧਾਵੇ ਦੀ ਸਪਸ਼ਟ ਸਮਝ ਸੀ ਕਿ ਅਜੇ ਦੇਸ਼ 'ਚੋਂ ਸਾਮਰਾਜੀਆਂ ਦੀ ਲੁੱਟ ਤੇ ਗਲਬਾ ਖ਼ਤਮ ਨਹੀਂ ਹੋਇਆ। ਉਹ ਦੇਸੀ ਦਲਾਲਾਂ ਨਾਲ ਰਲ਼ਕੇ ਸਾਡੇ ਲੋਕਾਂ ਦਾ ਖੂਨ ਨਿਚੋੜਦੇ ਹਨ। ਦੇਸ਼ 'ਚੋਂ ਸਾਮਰਾਜੀ ਮੁਲਕਾਂ ਤੇ ਉਹਨਾਂ ਦੇ ਦਲਾਲਾਂ ਦਾ ਜਕੜ ਪੰਜਾ ਤੋੜ ਕੇ ਹੀ ਤਰੱਕੀ ਖੁਸ਼ਹਾਲੀ ਸਿਰਜੀ ਜਾ ਸਕਦੀ ਹੈ। ਇਹਦੇ ਲਈ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਵੱਲੋਂ ਲਗਾਏ ਗਏ 'ਇਨਕਲਾਬ-ਜ਼ਿੰਦਾਬਾਦ' ਦੇ ਨਾਅਰੇ ਨੂੰ ਬੁਲੰਦ ਕਰਨਾ ਚਾਹੀਦਾ ਹੈ। ਉਹ ਭਗਤ ਸਿੰਘ ਦੇ ਰਾਹ ਦਾ ਰਾਹੀ ਬਣਿਆ। ਸ਼ਹਾਦਤ ਤੋਂ ਬਾਅਦ ਰੰਧਾਵੇ ਦੇ ਇੱਕ ਅਧਿਆਪਕ ਨੇ ਉਹਨੂੰ ਸਾਡੇ ਸਮੇਂ ਦਾ ਭਗਤ ਸਿੰਘ ਕਿਹਾ। ਉਹ ਸੱਚ ਮੁੱਚ ਸਾਡੇ ਸਮੇਂ ਦਾ ਭਗਤ ਸਿੰਘ ਸੀ ਜੀਹਨੇ ਪੰਜਾਬ ਦੀ ਜਵਾਨੀ ਨੂੰ ਇਨਕਲਾਬੀ ਵਿਚਾਰਾਂ ਦਾ ਛੱਟਾ ਦਿੱਤਾ। ਜੀਹਨੇ ਨਿੱਜੀ ਸੁਖ-ਆਰਾਮ ਤਿਆਗ ਕੇ ਅਤੇ ਆਪਣੀ ਜਵਾਨੀ ਦੀਆਂ ਰੀਝਾਂ ਉਮੰਗਾਂ ਲੋਕਾਂ ਦੀ ਲਹਿਰ ਤੋਂ ਵਾਰ ਕੇ ਲੋਕਾਂ ਤੇ ਸਮਾਜ ਲਈ ਆਪਣੇ ਫਰਜ਼ ਅਦਾ ਕੀਤੇ। ਉਹਨੇ ਪੰਜਾਬ 'ਚ ਜਨਤਕ ਲਹਿਰ ਉਸਾਰਨ ਦੀ ਵੱਡੀ ਲੀਹ ਪਾਈ। ਪੰਜਾਬ ਦੇ ਨੌਜਵਾਨ ਵਿਦਿਆਰਥੀ ਰੰਧਾਵੇ ਦੀ ਅਗਵਾਈ 'ਚ ਪੰਜਾਬ ਦੀ ਜਨਤਕ ਇਨਕਲਾਬੀ ਲਹਿਰ ਦਾ ਝੰਜੋੜੂ ਦਸਤਾ ਬਣੇ। ਨੌਜਵਾਨ-ਵਿਦਿਆਰਥੀਆਂ ਦੀ ਬਾਕੀ ਮਿਹਨਤਕਸ਼ ਤਬਕਿਆਂ ਨੂੰ ਹਲੂਣ ਜਗਾਉਣ ਤੇ ਸੰਘਰਸ਼ਾਂ ਦੇ ਮਾਰਗ 'ਤੇ ਲੈ ਆਉਣ ਦੀ ਸਮਰੱਥਾ ਪੂਰੀ ਤਰਾਂ ਸਾਕਾਰ ਹੋਈ। ਲੋਕ ਸੰਘਰਸ਼ਾਂ ਨੂੰ ਖਾੜਕੂ ਤੇ ਇਨਕਲਾਬੀ ਰੰਗ 'ਚ ਰੰਗਣ ਦੀ ਨੌਜਵਾਨ ਵਿਦਿਆਰਥੀਆਂ ਦੀ ਤਾਕਤ ਦੇ ਝਲਕਾਰੇ ਸੱਤਰਵਿਆਂ ਦੇ ਦੌਰ 'ਚ ਦਿਖੇ। ਨੌਜਵਾਨਾਂ ਵਿਦਿਆਰਥੀਆਂ ਨੇ ਆਪਣੇ ਆਪ ਨੂੰ ਮਜ਼ਦੂਰ-ਕਿਸਾਨ ਜਨ ਸਮੂਹਾਂ ਨਾਲ ਜੋੜਨ ਦੇ ਯਤਨ ਕੀਤੇ। ਲੁਧਿਆਣੇ ਦੇ ਸਨਅਤੀ ਮਜ਼ਦੂਰਾਂ ਲਈ ਪੀ.ਏ.ਯੂ. ਦੇ ਪਾੜ
Hy ਵੱਡੀ ਢੋਈ ਬਣਦੇ ਰਹੇ ਸਨ। ਲੁਧਿਆਣੇ ਦੀਆਂ ਫੈਕਟਰੀਆਂ 'ਚੋਂ ਤੇ ਕਾਲਜਾਂ 'ਚੋਂ ਹੱਕਾਂ ਲਈ ਸਾਂਝੀ ਆਵਾਜ਼ ਉੱਠਦੀ ਰਹੀ ਸੀ। ਲੁਧਿਆਣੇ ਦੇ ਮਜ਼ਦੂਰ ਆਗੂ ਦਾ ਇਹ ਕਥਨ ਰੰਧਾਵੇ ਦੀ ਹਰਮਨ  ਪਿਆਰਤਾ ਨੂੰ ਦਰਸਾਉਂਦਾ ਹੈ, ''ਸਾਨੂੰ ਇਉਂ ਜਾਪਦਾ ਸੀ ਕਿ ਰੰਧਾਵਾ ਸਾਡਾ ਆਗੂ ਹੋਵੇ।'' ਰੰਧਾਵੇ ਦੀ ਅਗਵਾਈ 'ਚ ਪੰਜਾਬ ਦੀ ਜਵਾਨੀ ਨੇ ਮੁਲਕ ਦੇ ਹੋਣਹਾਰ ਧੀਆਂ ਪੁੱਤ ਹੋਣ ਦਾ ਸਬੂਤ ਦਿੱਤਾ। ਰੰਧਾਵੇ ਦੀ ਅਗਵਾਈ 'ਚ ਹੀ ਪੰਜਾਬ ਦੀ ਵਿਦਿਆਰਥੀ ਲਹਿਰ ਨੂੰ ਫਿਰਕੂ ਵਣਜਾਰਿਆਂ ਦੇ ਜ਼ਹਿਰੀ ਡੰਗਾਂ ਤੋਂ ਮੁਕਤ ਰੱਖਿਆ ਜਾ ਸਕਿਆ ਤੇ ਨੌਜਵਾਨਾਂ-ਵਿਦਿਆਰਥੀਆਂ ਨੇ ਸਮਾਜ 'ਚ ਫਿਰਕੂ ਸਦਭਾਵਨਾ ਦਾ ਹੋਕਾ ਦਿੱਤਾ। ਇਹਨਾਂ ਨੌਜਵਾਨਾਂ ਵਿਦਿਆਰਥੀਆਂ ਦੇ ਪੂਰ ਹੀ ਅੱਜ ਦੀ ਪੰਜਾਬ ਦੀ ਇਨਕਲਾਬੀ ਲਹਿਰ 'ਚ ਵੇਖੇ ਜਾ ਸਕਦੇ ਹਨ।
ਭਾਵੇਂ ਅੱਜ ਤੋਂ 32 ਵਰੇ
H ਪਹਿਲਾਂ ਉਹਦੀ ਅਗਵਾਈ ਤੋਂ ਪੰਜਾਬ ਦੀ ਜਨਤਕ ਇਨਕਲਾਬੀ ਲਹਿਰ ਨੂੰ ਵਾਂਝੇ ਕੀਤਾ ਗਿਆ ਸੀ ਪਰ ਉਹਦੀਆਂ ਪਾਈਆਂ ਪੈੜਾਂ 'ਤੇ ਕਦਮ ਟਿਕਾ ਕੇ ਅੱਜ ਇਹ ਲਹਿਰ ਭਰ ਜਵਾਨ ਹੋਣ ਵੱਲ ਵਧ ਰਹੀ ਹੈ।
ਸਾਡੇ ਸਾਹਮਣੇ ਅੱਜ ਹਨੇਰੇ ਰਾਹਾਂ 'ਚ ਭਟਕਦੀ ਜਵਾਨੀ ਨੂੰ ਚਾਨਣ ਦਿਖਾਉਣ ਦਾ ਵੱਡਾ ਕਾਰਜ ਹੈ। ਇਹਦੇ ਲਈ ਰੌਸ਼ਨੀ ਸਾਨੂੰ ਪ੍ਰਿਥੀਪਾਲ ਰੰਧਾਵਾ ਦੀ ਜਗਾਈ ਮਸ਼ਾਲ ਵੰਡਦੀ ਹੈ। ਇਸ ਮਸ਼ਾਲ ਦੀ ਰੌਸ਼ਨੀ 'ਚ ਹੀ ਅਸੀਂ ਮੁੜ ਪੰਜਾਬ ਦੀਆਂ ਫਿਜ਼ਾਵਾਂ 'ਚ ਪੰਜਾਬ ਦੀ ਜਵਾਨੀ ਦੇ ਮੂੰਹੋਂ ਇਨਕਲਾਬ-ਜ਼ਿੰਦਾਬਾਦ ਦੇ ਨਾਅਰਿਆਂ ਦੀ ਧਮਕ ਗੁੰਜਾਉਣ ਲਈ ਆਪਣੇ ਕਦਮ ਪੁੱਟ ਰਹੇ ਹਾਂ। 
ਇਹ ਮਸ਼ਾਲ ਸਦਾ ਸਾਡੇ ਰਾਹਾਂ 'ਚ ਚਾਨਣ ਬਿਖੇਰਦੀ ਰਹੇਗੀ।  -੦-

ਪਿਰਥੀ ਦੀ ਬੀਰ ਗਾਥਾ

ਇਤਿਹਾਸ ਦੇ ਝਰੋਖੇ ਚੋਂ
ਸ਼ਹੀਦ ਰੰਧਾਵਾ ਦੀ ਬੀਰਗਾਥਾ ਦਾ ਸਿਖਰਲਾ ਕਾਂਡ
ਸ਼ਰਧਾਂਜਲੀ ਕਿਵੇਂ ਦਿੱਤੀ ਗਈ *

[ਇਹ ਲਿਖਤ ਸ਼ਹੀਦ ਰੰਧਾਵਾ ਮੌਕੇ ਪੀ.ਐਸ.ਯੂ ਦੀ ਸੂਬਾ ਕਮੇਟੀ ਦੇ ਮੈਂਬਰ ਰਹੇ ਸ਼੍ਰੀ ਜਸਪਾਲ ਜੱਸੀ ਦੀ ਲਿਖੀ ਹੋਈ ਹੈ। ਲੰਮੀ ਲਿਖਤ 'ਚੋਂ ਕੁਝ ਹਿੱਸੇ ਤੁਹਾਡੀ ਨਜ਼ਰ ਕਰ ਰਹੇ ਹਾਂ।]
  
 

 ''ਕੀ ਹੋਇਆ ਜੋ ਡਾਢੇ ਦੁਸ਼ਮਣਾਂ ਸੰਗ ਲੜਦਿਆਂ ਸਾਡਾ ਸੀਸ ਕੱਟਿਆ ਗਿਆ। ਅਸੀਂ ਲੜਾਂਗੇ ਕੱਟੇ ਹੋਏ ਸੀਸ ਨੂੰ ਤਲੀ 'ਤੇ ਧਰਕੇ। ਲੜਦੇ ਲੜਦੇ ਕੱਟ ਮਰਨਾ ਸਾਨੂੰ ਮਨਜ਼ੂਰ ਹੈ, ਪਰ ਦੁਸ਼ਮਣਾਂ ਅੱਗੇ ਗੋਡੇ ਟੇਕਣਾ ਸਾਡੀ ਵਿਰਾਸਤ ਨਹੀਂ।''
 ਸਾਲ 1979 ਦੇ ਦੂਸਰੇ ਅੱਧ 'ਚ ਪੰਜਾਬ ਦੀ ਫਿਜ਼ਾ 'ਚ ਇਹ ਅਹਿਦ ਗੂੰਜ ਰਿਹਾ ਸੀ। ਕਾਲਜਾਂ ਦੇ ਵਿਹੜਿਆਂ 'ਚ, ਪਿੰਡਾਂ ਦੀਆਂ ਸੱਥਾਂ 'ਚ, ਸ਼ਹਿਰਾਂ ਦੇ ਚੁਰਸਤਿਆਂ ਅਤੇ ਬਾਜ਼ਾਰਾਂ 'ਚ ਥਾਂ ਥਾਂ ਤਣੇ ਹੋਏ ਮੁੱਕੇ ਅਤੇ ਬਲਦੀਆਂ ਅੱਖਾਂ ਇਹ ਅਹਿਦ ਦੁਹਰਾ ਰਹੀਆਂ ਸਨ। ਹਥਿਆਰਬੰਦ ਪੁਲਸ ਲਸ਼ਕਰ ਵਾਹੋ-ਦਾਹ ਥਾਂ ਥਾਂ ਛਾਪੇ ਮਾਰ ਰਹੇ ਸਨ, ਗ੍ਰਿਫਤਾਰੀਆਂ ਕਰ ਰਹੇ ਸਨ, ਤਸੀਹੇ ਦੇ ਰਹੇ ਸਨ, ਡਾਂਗਾਂ ਵਾਹ ਰਹੇ ਸਨ, ਫ਼ਸਲਾਂ ਉਜਾੜ ਰਹੇ ਸਨ, ਘਰਾਂ ਦੇ ਕੰਧਾਂ ਕੌਲੇ ਢਾਹ ਰਹੇ ਸਨ, ਬਜ਼ੁਰਗਾਂ ਅਤੇ ਔਰਤਾਂ ਨੂੰ ਜ਼ਲੀਲ ਕਰ ਰਹੇ ਸਨ। ਪਰ ਆਏ ਦਿਨ ਰੋਹ ਭਰੇ ਕਾਫਲਿਆਂ ਦੀਆਂ ਹੋਰ ਲੰਮੀਆਂ ਕਤਾਰਾਂ ਸੜਕਾਂ 'ਤੇ ਨਿੱਤਰ ਰਹੀਆਂ ਸਨ। ਪੰਜਾਬ ਅਤੇ ਮੁਲਕ ਦੀਆਂ ਅਖਬਾਰਾਂ ਅਤੇ ਮੈਗਜ਼ੀਨ ਸਵਾਲੀਆ ਟਿੱਪਣੀਆਂ ਕਰ ਰਹੇ ਸਨ, ''ਕੀ ਵਾਪਰ ਗਿਆ ਹੈ ਪੰਜਾਬ 'ਚ, ਕੀ ਵਾਪਰ ਰਿਹਾ ਹੈ ਪੰਜਾਬ 'ਚ?''
 ਜੋ ''ਵਾਪਰ ਗਿਆ'' ਸੀ, ਉਹ ਪੰਜਾਬ ਦੇ ਸਮੁੱਚੇ ਵਿਦਿਆਰਥੀ ਜਗਤ ਲਈ ਅਸਮਾਨੋਂ ਡਿੱਗੀ ਬਿਜਲੀ ਵਰਗਾ ਸੀ। ਜੋ ''ਵਾਪਰ ਰਿਹਾ'' ਸੀ, ਉਹ ਪੰਜਾਬ ਦੇ ਹਾਕਮਾਂ ਨੂੰ ਤਰੇਲੀਓ-ਤਰੇਲੀ ਕਰ ਰਿਹਾ ਸੀ, ਕੰਬਣੀਆਂ ਛੇੜ ਰਿਹਾ ਸੀ, ਦਿਲਾਂ 'ਚ ਹੌਲ ਪਾ ਰਿਹਾ ਸੀ।
 18 ਜੁਲਾਈ 1979 ਦੀ ਰਾਤ ਨੂੰ ਪੰਜਾਬ ਦੀ ਵਿਦਿਆਰਥੀ ਲਹਿਰ ਦਾ ਨਾਇਕ ''ਪਿਰਥੀ'' ਸ਼ਹੀਦ ਕਰ ਦਿੱਤਾ ਸੀ। 20 ਜੁਲਾਈ ਦੀ ਸਵੇਰ ਨੂੰ ਪੰਜਾਬ ਭਰ 'ਚ ਵਿਦਿਆਰਥੀਆਂ ਦੀਆਂ ਟੋਲੀਆਂ ਕਾਲੇ ਮਾਤਮੀ ਇਸ਼ਤਿਹਾਰ ਲਾ ਰਹੀਆਂ ਸਨ। ''ਵਿਦਿਆਰਥੀ ਜਗਤ ਦੇ ਦਿਲਾਂ ਦੀ ਧੜਕਣ ਪੰਜਾਬ ਸਟੂਡੈਂਟਸ ਯੂਨੀਅਨ ਦੀ ਰੂਹ ਪਿਰਥੀਪਾਲ ਸਿੰਘ ਰੰਧਾਵਾ ਸ਼ਹੀਦ ਕਰ ਦਿੱਤੇ ਗਏ।'' ਇਸ਼ਤਿਹਾਰ ਦੇ ਇੱਕ ਕੋਨੇ 'ਤੇ ਜਾਣੀ ਪਛਾਣੀ ਫੋਟੋ ਰਾਹੀਂ ਪਿਰਥੀ ਆਪਣੇ ਸੁਭਾਵਕ ਗੰਭੀਰ ਅੰਦਾਜ਼ 'ਚ ਬੋਲ ਰਿਹਾ ਸੀ, '' ਇਹ ਸੁਪਨਾ ਨਹੀਂ ਹੈ ਸਾਥੀਓ ਚੁਣੌਤੀ ਕਬੂਲ ਕਰੋ।'' ਹਾਂ, ਪਿਰਥੀ ਨੇ ਸ਼ਹਾਦਤ ਦਾ ਜਾਮ ਡੀਕ ਲਿਆ ਸੀ। ਆਪਣੀ ਬੀਰ ਗਾਥਾ ਦਾ ਸਿਖਰਲਾ ਕਾਂਡ ਲਿਖਣ ਦੀ ਜੁੰਮੇਵਾਰੀ ਆਪਣੇ ਹਮਸਫ਼ਰਾਂ ਅਤੇ ਵਾਰਸਾਂ ਦੇ ਮੋਢਿਆਂ 'ਤੇ ਪਾ ਕੇ ਪਿਰਥੀ ਤੁਰ ਗਿਆ ਸੀ।
ਪਰ ਪਿਰਥੀ ਦੇ ਵਾਰਸਾਂ ਦੀ ਸੁਰਤ ਅੰਦਰ ਪਿਰਥੀ ਦੀ ਬੀਰ ਗਾਥਾ ਸੱਜਰੀ ਹੋ ਉੱਠੀ ਸੀ। ਵਿਦਿਆਰਥੀਆਂ ਦੀ ਜੁਝਾਰ ਇਨਕਲਾਬੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਸ਼ਾਨਾਮੱਤੇ ਇਤਿਹਾਸ ਦੇ ਵਰਕੇ ਚਮਕ ਉੱਠੇ ਸਨ। ਸੱਤਰਵਿਆਂ ਦੇ ਸ਼ੁਰੂ 'ਚ ਜਦੋਂ ਪਿਰਥੀ ਦੀ ਅਗਵਾਈ 'ਚ ਪੀ.ਐਸ.ਯੂ ਨੇ ਨਿੱਕੇ-ਨਿੱਕੇ ਕਦਮ ਪੁੱਟਣੇ ਸ਼ੁਰੂ ਕੀਤੇ, ਵਿੱਦਿਅਕ ਸੰਸਥਾਵਾਂ 'ਚ ਅਤੇ ਪੰਜਾਬ ਦੀ ਫਿਜ਼ਾ 'ਚ ਸੰਨਾਟਾ ਛਾਇਆ ਹੋਇਆ ਸੀ। ਪੁਲਸ ਦਹਿਸ਼ਤ ਦਾ ਬੋਲਬਾਲਾ ਸੀ। ਕਮਿਊਨਿਸਟ ਇਨਕਲਾਬੀਆਂ ਅਤੇ ਉਨਾਂ ਦੇ ਸੰਬੰਧੀਆਂ ਨੂੰ ਚਿੱਟੇ ਦਿਨ ਗੋਲੀਆਂ ਨਾਲ ਉਡਾਕੇ ਝੂਠੇ ਪੁਲਸ ਮੁਕਾਬਲੇ ਬਣਾਏ ਜਾਂਦੇ ਸਨ। ਨਿਰਦੋਸ਼ ਲੋਕਾਂ ਨੂੰ ਸੱਥਾਂ ਅਤੇ ਥਾਣਿਆਂ 'ਚ ਕੋਹਿਆ ਜਾ ਰਿਹਾ ਸੀ। ਗੈਰ-ਜਥੇਬੰਦ ਲੋਕ ਬੇਵਸੀ 'ਚ ਸਬਰ ਦਾ ਘੁੱਟ ਭਰ ਕੇ ਰਹਿ ਜਾਂਦੇ। ਵਿੱਦਿਅਕ ਸੰਸਥਾਵਾਂ 'ਚ ਅਧਿਕਾਰੀ ਚੰਮ ਦੀਆਂ ਚਲਾਉਂਦੇ ਸਨ। ਜਬਰ ਦੇ ਅਖਾੜੇ ਬਣੀਆਂ ਵਿੱਦਿਅਕ ਸੰਸਥਾਵਾਂ 'ਚ ਵਿਦਿਆਰਥੀ ਹੱਕਾਂ ਦੀ  ਗੱਲ ਕਰਨ ਦਾ ਨਤੀਜਾ ਕਾਲਜੋਂ ਕੱਢੇ ਜਾਣ ਤੋਂ ਲੈ ਕੇ ਵਰੰਟਾਂ, ਗ੍ਰਿਫਤਾਰੀਆਂ ਅਤੇ ਪੁਲਸ ਹੱਥੋਂ ਮੌਤ ਤੱਕ ਹੋ ਸਕਦਾ ਸੀ।
 ਵਿਦਿਆਰਥਆਂ ਦੀ ਜੁਝਾਰ ਇਨਕਲਾਬੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਖਿੰਡ ਚੁੱਕੀ ਸੀ। ਦੁਸ਼ਮਣ ਦੇ ਵਾਰਾਂ ਕਰਕੇ ਨਹੀਂ, ਇਨਕਲਾਬੀਆਂ 'ਚ ਜਨਤਾ ਦੀ ਸ਼ਕਤੀ ਅਤੇ ਜਨਤਕ ਜਥੇਬੰਦੀਆਂ 'ਚ ਭਰੋਸੇ ਦੀ ਘਾਟ ਕਰਕੇ। ਇਨਕਲਾਬੀ ਨੌਜਵਾਨਾਂ ਨੇ ਸੀਸ ਤਲੀ 'ਤੇ ਧਰ ਲਏ ਸਨ। ਹੇਠਲੀ ਉੱਤੇ ਕਰ ਦੇਣ ਦਾ ਤਹੱਈਆ ਕੀਤਾ ਸੀ। ਪਰ ਹੇਠਲੀ ਉੱਤੇ ਕਰਨ ਲਈ ਲੋਕਾਂ ਨੂੰ ਲਾਮਬੰਦ ਅਤੇ ਜਥੇਬੰਦ ਕਰਨ ਦੀ ਸੇਧ ਤਿਆਗ ਦਿੱਤੀ ਸੀ। ਪੀ.ਐਸ.ਯੂ. ਠੁਕਰਾ ਦਿੱਤੀ ਗਈ ਸੀ। ਇਸਦਾ ਹੱਥੀਂ ਭੋਗ ਪਾ ਦਿੱਤਾ ਗਿਆ ਸੀ। ਹਜ਼ਾਰਾਂ ਵਿਦਿਆਰਥੀਆਂ ਨੂੰ ਇਨਕਲਾਬੀ ਜਜ਼ਬਿਆਂ ਅਤੇ ਸੂਝ ਦੀ ਜਾਗ ਲਾਉਣ ਵਾਲੀ ਇਸ ਜਥਾਬੰਦੀ ਨੂੰ ਇਨਕਲਾਬ ਦੇ ਰਾਹ ਦਾ ਰੋੜਾ ਗਰਦਾਨ ਦਿੱਤਾ ਗਿਆ ਸੀ। ਆਪਣੀ ਜਥੇਬੰਦੀ ਬਿਨਾਂ ਵਿਦਿਆਰਥੀ ਜਨਤਾ ਨਿਆਸਰੀ ਸੀ। ਅਜਿਹੇ ਪੰਛੀ ਵਾਂਗ, ਜਿਹੜਾ ਉੱਚੀਆਂ ਉਡਾਰੀਆਂ ਭਰਨਾ ਲੋਚਦਾ ਹੋਵੇ, ਪਰ ਜਿਸਦੇ ਖੰਭ ਕਤਰ ਦਿੱਤੇ ਗਏ ਹੋਣ।
 ਇਨਾਂ ਹਾਲਤਾਂ 'ਚ ਕੁਝ ਚੇਤੰਨ ਵਿਦਿਆਰਥੀਆਂ ਦੀ ਇੱਕ ਟੁਕੜੀ ਨੇ ਪਿਰਥੀ ਦੀ ਅਗਵਾਈ 'ਚ ਵਿਦਿਆਰਥੀ ਜਨਤਾ ਨੂੰ ਇਸਦੇ ਖੰਭ ਵਾਪਸ ਕਰਨ ਦਾ ਤਹੱਈਆ ਕੀਤਾ ਸੀ। ਪੀ.ਐਸ.ਯੂ ਨੂੰ ਮੁੜ ਜਥੇਬੰਦ ਕਰਨ ਦਾ ਬੀੜਾ ਚੁੱਕਿਆ ਸੀ। ਦੁਸ਼ਮਣ ਸ਼ੂਕਰਿਆ ਹੋਇਆ ਸੀ। ਵਿਦਿਆਰਥੀ ਸਹਿਮੇ ਹੋਏ ਸਨ। ਮਾਅਰਕੇਬਾਜ ਲੀਹ ਦੇ ਝੰਡਾਬਰਦਾਰਾਂ ਨੇ ਵਿਦਿਆਰਥੀ ਜਨਤਾ 'ਤੇ ਡਰਪੋਕ ਹੋਣ ਦਾ ਲੇਬਲ ਲਾ ਦਿੱਤਾ ਸੀ। ਉਨਾਂ ਦਾ ਮਤ ਸੀ ਕਿ ਲੋਕ ਜਥੇਬੰਦ ਨਹੀਂ ਹੋ ਸਕਦੇ। ਜੇ ਹੋ ਵੀ ਜਾਣ ਤਾਂ ਕੁਝ ਕਰ ਨਹੀਂ ਸਕਦੇ। ਸਿਰਫ਼ ਸਿਰ ਤਲੀ 'ਤੇ ਧਰਨ ਵਾਲੇ ਮੁੱਠੀ ਭਰ ਸਿਰਲੱਥ ਸੂਰਮੇ ਹੀ ਆਪਣੇ ਜੁਝਾਰ ਕਾਰਨਾਮਿਆਂ ਨਾਲ ਰਾਜ ਸੱਤਾ ਨੂੰ ਉਲਟਾ ਸਕਦੇ ਹਨ ਅਤੇ ਇਨਕਲਾਬੀ ਰਾਜ ਕਾਇਮ ਕਰ ਸਕਦੇ ਹਨ।
 ਇਸ ਹਾਲਾਤ 'ਚ ਵਿਦਿਆਰਥੀ ਜਥੇਬੰਦੀ ਖੜੀ ਕਰਨ ਲਈ ਤਕੜਾ ਸਿਦਕ ਲੋੜੀਂਦਾ ਸੀ। ਦ੍ਰਿੜ ਇਰਾਦਾ ਲੋੜੀਂਦਾ ਸੀ। ਜਨਤਾ 'ਚ ਅਥਾਹ ਭਰੋਸਾ ਲੋੜੀਂਦਾ ਸੀ। ਲਟ-ਲਟ ਬਲਦੀ ਸੂਝ ਲੋੜੀਂਦੀ ਸੀ। ਸਹੀ ਸੇਧ ਲੋੜੀਂਦੀ ਸੀ।
 ਪਿਰਥੀ ਦੇ ਰੂਪ 'ਚ ਪੰਜਾਬ ਦੀ ਵਿਦਿਆਰਥੀ ਲਹਿਰ ਦੇ ਵਿਹੜੇ 'ਚ ਇਨਾਂ ਗੁਣਾਂ ਦੀ ਕਰੂੰਬਲ ਫੁੱਟ ਪਈ ਸੀ। ਪਿਰਥੀ ਦੀ ਬੀਰ ਗਾਥਾ ਮਾਰੂ ਮੌਸਮਾਂ ਦੇ ਕਹਿਰ ਦਰਮਿਆਨ ਇਸ ਕਰੂੰਬਲ ਦੇ ਕੱਦ ਕੱਢਣ ਦੀ ਗਾਥਾ ਸੀ। ਜੁਆਨ ਹੋ ਕੇ ਝੂਲਦਾ ਅਡੋਲ ਰੁੱਖ ਬਣ ਜਾਣ ਦੀ ਗਾਥਾ ਸੀ।
 ਅਕਤੂਬਰ 1972 'ਚ ਪੰਜਾਬ ਦੀ ਵਿਦਿਆਰਥੀ ਲਹਿਰ ਨੇ ਵੱਡੀ ਕਰਵਟ ਲਈ। ਕਾਂਗਰਸ ਹਕੂਮਤ ਦੇ ਪੁਲਸ ਲਸ਼ਕਰਾਂ ਨੇ ਰੀਗਲ ਸਿਨਮੇ ਦੇ ਮਾਲਕਾਂ ਦੀ ਬਲੈਕ ਅਤੇ ਗੁੰਡਾਗਰਦੀ ਖਿਲਾਫ਼ ਮੁਜ਼ਾਹਰਾ ਕਰਦੇ ਵਿਦਿਆਰਥਆਂ 'ਤੇ ਗੋਲੀਆਂ ਦੀ ਬੇਦਰੇਗ ਵਾਛੜ ਕਰਕੇ ਕਈ ਜਣੇ ਸ਼ਹੀਦ ਕਰ ਦਿੱਤੇ। ਰੋਹ ਦੀ ਜੁਆਲਾ ਭੜਕ ਉੱਠੀ। ਹੁਣ ਵਿਦਿਆਰਥੀ ਨਿਆਸਰੇ ਨਹੀਂ ਸਨ। ਵਿਦਿਆਰਥੀ ਰੋਹ ਦੀ ਇਸ ਕਾਂਗ ਨੂੰ ਰਾਹ ਵਿਖਾਉਣ ਲਈ ਵਿਦਿਆਰਥੀ ਜਥੇਬੰਦੀ ਮੌਜੂਦ ਸੀ। ਬਾਲ ਉਮਰ 'ਚ ਹੀ ਵਿਦਿਆਰਥੀ ਜਥੇਬੰਦੀ ਦਾ ਵਿਤੋਂ ਵੱਡੀ ਚੁਣੌਤੀ ਨਾਲ ਮੱਥਾ ਲੱਗ ਗਿਆ ਸੀ। ''ਜੇ ਤੁਸੀਂ ਸਹੀ ਸੇਧ ਮਿਥਕੇ, ਲੋਕਾਂ 'ਤੇ ਭਰੋਸਾ ਰੱਖ ਕੇ ਚੱਲ ਪਓ, ਤਾਂ ਲੋਕ ਕਦੇ ਵੀ ਧੋਖਾ ਨਹੀਂ ਦਿੰਦੇ।'' ਇਹ ਧਾਰਨਾ ਪਿਰਥੀ ਅਤੇ ਉਹਦੇ ਹਾਣੀਆਂ ਦੇ ਮਨੀਂ ਵਸੀ ਹੋਈ ਸੀ।
 ਮੋਗਾ ਘੋਲ ਨੇ ਇਸ ਧਾਰਨਾ ਦੀ ਪੁਸ਼ਟੀ ਕਰ ਦਿੱਤੀ ਸੀ। ਮਹੀਨਿਆਂ ਬੱਧੀ ਵਿਦਿਆਰਥੀਆਂ ਅਤੇ ਲੋਕਾਂ ਦੇ ਭੇੜੂ ਕਾਫ਼ਲੇ ਪੁਲਸ ਲਸ਼ਕਰਾਂ ਨਾਲ ਲੋਹਾ ਲੈਂਦੇ ਰਹੇ ਸਨ। ਬੀ.ਐਸ.ਐਫ. ਦੀਆਂ ਪਲਟਨਾਂ ਅਤੇ ਫੌਜ ਦੇ ਫਲੈਗ ਮਾਰਚ ਬੇਅਸਰ ਹੋ ਕੇ ਰਹਿ ਗਏ ਸਨ। ਸਹਿਮ ਅਤੇ ਦਹਿਸ਼ਤ ਦਾ ਸੰਨਾਟਾ ਚਕਨਾ ਚੂਰ ਹੋ ਗਿਆ ਸੀ। 1971 'ਚ ਮੌਜੂਦਾ ਬੰਗਲਾਦੇਸ਼ 'ਤੇ ਫੌਜੀ ਚੜ
Hwਈ ਮਗਰੋਂ ਮੁਲਕ 'ਚ ਅੰਨੇ ਕੌਮੀ ਜਨੂੰਨ ਦੀ ਹਨੇਰੀ ਝੁਲਾਈ ਗਈ ਸੀ। ਕਾਂਗਰਸ ਪਾਰਟੀ ਨੇ ਇਸ ਹਨੇਰੀ 'ਤੇ ਸਵਾਰ ਹੋ ਕੇ ਚੋਣਾਂ 'ਚ ਭਾਰੀ ਬਹੁਗਿਣਤੀ ਨਾਲ ਜਿੱਤ ਹਾਸਲ ਕੀਤੀ ਸੀ। ਇਸ ਨੂੰ ''ਇੰਦਰਾ ਲਹਿਰ'' ਦਾ  ਨਾਂ ਦਿੱਤਾ ਗਿਆ ਸੀ। ਪਰ ਮੋਗਾ ਘੋਲ ਨੇ ਪੰਜਾਬ ਅੰਦਰ ''ਇੰਦਰਾ ਲਹਿਰ'' ਦਾ ਰੁਖ਼ ਬਦਲ ਦਿੱਤਾ ਸੀ। ਕਾਂਗਰਸੀ ਹਾਕਮ, ਘੋਲ ਨਾਲ ਗਦਾਰੀ ਕਰਨ ਵਾਲੀ ਵਿਦਿਆਰਥੀ ਫੈਡਰੇਸ਼ਨ ਤੇ ਇਸਦੀ ਸਰਪ੍ਰਸਤ ਸੀ.ਪੀ.ਆਈ. ਲੋਕਾਂ 'ਚੋਂ ਬੁਰੀ ਤਰਾਂ ਛੇਕੇ ਗਏ ਸਨ। ਵੱਡੇ ਲੋਕ ਘੋਲ 'ਚ ਵਟੇ ਮੋਗਾ ਸੰਗਰਾਮ ਨੇ ਪੀ.ਐਸ.ਯੂ. ਨੂੰ ਇੱਕ ਵਿਸ਼ਾਲ ਅਤੇ ਤਾਕਤਵਰ ਜਥੇਬੰਦੀ ਵਜੋਂ ਉਭਾਰ ਦਿੱਤਾ ਸੀ। ਇਹ ਗੈਰ-ਜਥੇਬੰਦ ਲੋਕਾਂ ਲਈ ਜਥੇਬੰਦ ਹੋਣ ਤੇ ਜੂਝਣ ਦਾ ਪ੍ਰੇਰਣਾ ਸਰੋਤ ਬਣ ਗਈ ਸੀ। ਪਿਰਥੀ ਪੁਲਾਂਘਾਂ ਭਰ ਰਹੀ ਵਿਦਿਆਰਥੀ ਲਹਿਰ ਦੇ ਮਕਬੂਲ ਆਗੂ ਵਜੋਂ ਸਥਾਪਤ ਹੋ ਗਿਆ ਸੀ। ਪੰਜਾਬ ਦੀ ਫਿਜ਼ਾ 'ਚ ਵੱਡੀ ਤਬਦੀਲੀ ਆ ਗਈ ਸੀ। ਮੋਗਾ ਘੋਲ ਤੋਂ ਬਾਅਦ ਦੇ ਵਰੇ, ਇਨਕਲਾਬੀ ਵਿਦਿਆਰਥੀ ਲਹਿਰ ਦੇ ਤੇਜ਼ੀ ਨਾਲ ਪੁਲਾਂਘਾਂ ਪੁੱਟਣ ਦੇ ਵਰੇ ਸਨ। ਇਸਦੇ ਝੰਜੋੜਵੇਂ ਅਸਰ ਹੇਠ ਲੋਕਾਂ ਦੇ ਵੱਖ-ਵੱਖ ਹਿੱਸਿਆਂ ਦੀ ਇਨਕਲਾਬੀ ਜਨਤਕ ਲਹਿਰ ਦੇ ਅੰਗੜਾਈ ਭਰਨ ਦੇ ਵਰੇਸਨ।
 ਕਾਲਜਾਂ ਦੇ ਵਿਹੜਿਆਂ ਤੋਂ ਇਨਕਲਾਬੀ ਚੇਤਨਾ ਦੀਆਂ ਕਿਰਨਾਂ ਪਿੰਡਾਂ ਦੀ ਜੁਆਨੀ ਤੱਕ ਪੁੱਜੀਆਂ। ਪੀ.ਐਸ.ਯੂ. ਦੀ ਜੁਝਾਰ ਸਾਥਣ ਬਣਕੇ ਉੱਭਰੀ ਨੌਜਵਾਨ ਭਾਰਤ ਸਭਾ ਪੇਂਡੂ ਧਨਾਢ ਚੌਧਰੀਆਂ ਦੀ ਜਗੀਰੂ ਦਬਸ਼ ਨਾਲ ਲੋਹਾ ਲੈਣ ਲੱਗੀ। ਕਿਸਾਨਾਂ, ਬੇਰੁਜ਼ਗਾਰ ਅਧਿਆਪਕਾਂ ਅਤੇ ਮਜ਼ਦੂਰਾਂ ਨੇ ਜਥੇਬੰਦ ਸੰਘਰਸ਼ਾਂ ਦੇ ਮੋਰਚੇ ਮੱਲ ਲਏ। ਵੱਡੇ ਘਮਸਾਨੀ ਸੰਘਰਸ਼ਾਂ ਦੀ ਭੱਠੀ 'ਚ ਢਲਕੇ ਫੌਲਾਦ ਹੋਈ ਪੀ.ਐਸ.ਯੂ. ਦੇ ਲੋਕਾਂ ਤੇ ਹਰ ਸੰਘਰਸ਼ ਦੇ ਅੰਗ ਸੰਗ ਰਹਿਣ ਅਤੇ ਲੋੜ ਪੈਣ 'ਤੇ ਸੰਘਰਸ਼ ਦੀ ਹਮਾਇਤ 'ਚ ਆਪਣੀ ਸਾਰੀ ਤਾਕਤ ਝੋਂਕ ਦੇਣ ਦੀ ਰਿਵਾਇਤ ਸਥਾਪਤ ਕੀਤੀ। ਆਪੋ ਆਪਣੇ ਤਬਕਿਆਂ ਦੇ ਹਿਤਾਂ ਦੀ ਤੰਗ ਵਲਗਣ ਚੀਰ ਸੁੱਟੀ ਗਈ। ਲੋਕਾਂ ਦੇ ਜੁਝਾਰ ਹਿੱਸੇ ਜਮਾਤੀ ਦੁਸ਼ਮਣਾਂ ਖਿਲਾਫ਼ ਇੱਕਮੁੱਠ ਹੋ ਕੇ ਜੂਝਣ ਅਤੇ ਭਰਾਤਰੀ ਸਾਂਝ ਪਾਲਣ ਦੀ ਭਾਵਨਾ 'ਚ ਰੰਗੇ ਗਏ। ਅਧਿਕਾਰੀਆਂ ਦੇ ਬਦਲਾ ਲਉ ਹਮਲੇ, ਪੁਲਸ ਜਬਰ ਦੀਆਂ ਹਨੇਰੀਆਂ, ਗੁੰਡਾਗਰਦੀ ਦਾ ਹਥਿਆਰ, ਸਰਕਾਰੀ ਕੂੜ ਪ੍ਰਚਾਰ ਦੀਆਂ ਵਾਛੜਾਂ, ਵਿਦਿਆਰਥੀ ਲਹਿਰ ਅੰਦਰ ਮੌਕਾਪ੍ਰਸਤ ਅਨਸਰਾਂ ਦੀ ਘੁਸਪੈਠ, ਕੋਈ ਵੀ ਹਥਿਆਰ ਪੀ.ਐਸ.ਯੂ. ਦੇ ਅਮਰਵੇਲ ਵਾਂਗ ਵਾਧੇ ਨੂੰ ਠੱਲ ਨਾ ਪਾ ਸਕਿਆ।
 ਪੀ.ਐਸ.ਯੂ. ਅਤੇ ਇਸ ਦੇ ਪ੍ਰਭਾਵ ਹੇਠ ਪੰਜਾਬ ਦੀ ਧਰਤੀ 'ਤੇ ਉਸਰ ਰਹੀ ਇਨਕਲਾਬੀ ਜਨਤਕ ਲਹਿਰ, ਨਿਰੀਆਂ ਜਨਤਕ ਭੀੜਾਂ ਦਾ ਮੇਲਾ ਨਹੀਂ ਸੀ। ਇਨਕਲਾਬੀ ਸਿਆਸੀ ਚੇਤਨਾ ਅਤੇ ਸਾਬਤ ਕਦਮੀਂ ਦੀ ਸਾਕਾਰ ਮੂਰਤ ਸੀ। ਮੌਕਾਪ੍ਰਸਤ ਸਿਆਸੀ ਪਾਰਟੀਆਂ ਨੇ ਲਲਚਾਈਆਂ ਨਜ਼ਰਾਂ ਨਾਲ ਜਥੇਬੰਦ ਹੋਈ ਵਿਦਿਆਰਥੀ ਤਾਕਤ ਨੂੰ ਵਰਗਲਾਉਣ ਅਤੇ ਲੀਹੋਂ ਲਾਹੁਣ ਲਈ ਬੜੇ ਹੱਥ ਪੈਰ ਮਾਰੇ ਸਨ ਪਰ ਹਰ ਵਾਰੀ ਉਨਾਂ ਪੱਲੇ ਨਿਰਾਸ਼ਾ ਹੀ ਪਈ ਸੀ। 1974 'ਚ ਕਾਂਗਰਸੀ ਹਾਕਮਾਂ ਖਿਲਾਫ਼ ਲੋਕਾਂ ਦੀ ਬੇਚੈਨੀ ਨੂੰ ਗੁਮਰਾਹ ਕਰਨ ਅਤੇ ਕੁਰਸੀ ਭੇੜ ਦਾ ਸੰਦ ਬਨਾਉਣ ਲਈ ਮੌਕਾਪ੍ਰਸਤ ਵਿਰੋਧੀ ਸਿਆਸੀ ਪਾਰਟੀਆਂ ਨੇ ਜੈ ਪ੍ਰਕਾਸ਼ ਨਰਾਇਣ (ਜੇ.ਪੀ.) ਦੀ ਅਗਵਾਈ 'ਚ ਮੌਕਾਪ੍ਰਸਤ ਗੱਠਜੋੜ ਕੀਤਾ ਸੀ। ਇਸ ਗੱਠਜੋੜ ਨੇ ਬਿਹਾਰ ਅਤੇ ਗੁਜਰਾਤ 'ਚ ਵਿਦਿਆਰਥੀਆਂ ਨੌਜਵਾਨਾਂ ਨੂੰ ਆਪਣੇ ਮਨਸੂਬਿਆਂ ਦਾ ਸੰਦ ਬਣਾਉਣ 'ਚ ਸਫ਼ਲਤਾ ਹਾਸਲ ਕਰ ਲਈ ਸੀ ਪਰ ਪੰਜਾਬ ਦੇ ਵਿਦਿਆਰਥੀਆਂ ਤੇ ਨੌਜਵਾਨਾਂ ਨੇ ਜੋਕਾਂ ਦੀ ਸਿਆਸਤ ਦੇ ਮੁਕਾਬਲੇ ਲੋਕਾਂ ਦੀ ਸਿਆਸਤ ਦਾ ਝੰਡਾ ਉੱਚਾ ਚੁੱਕਿਆ ਸੀ। ''ਲੋਕ ਹਿੱਤਾਂ ਦੇ ਪਾ ਕੇ ਪੜਦੇ, ਸੱਜਣ ਠੱਗ ਗੱਦੀਆਂ ਲਈ ਲੜਦੇ'', ''ਰਾਜ ਭਾਗ ਦਾ ਆਵਾ ਊਤ, ਇਨਕਲਾਬ ਨੇ ਕਰਨਾ ਸੂਤ'' ਪਿਰਥੀ ਦੀ ਅਗਵਾਈ 'ਚ ਘੜੇ ਪੀ.ਐਸ.ਯੂ. ਦੇ ਇਹ ਨਾਅਰੇ ਵਿਦਿਆਰਥੀਆਂ ਅਤੇ ਲੋਕਾਂ ਦੇ ਜੁਝਾਰੂ ਹਿੱਸਿਆਂ ਦੇ ਬੋਲਾਂ 'ਚ ਗਰਜ ਉੱਠੇ ਸਨ। ਮੋਗੇ ਦੀ ਧਰਤੀ 'ਤੇ ਹੋਈ ਸੰਗਰਾਮ ਰੈਲੀ 'ਚ ਲੋਕਾਂ ਦੀ ਮੁਕਤੀ ਦਾ ਇਨਕਲਾਬ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ ਸੀ।
 ਜਦੋਂ 1975 'ਚ ਕਾਂਗਰਸੀ ਹਾਕਮਾਂ ਨੇ ਐਮਰਜੈਂਸੀ ਲਾਗੂ ਕਰਕੇ, ਸੰਘਰਸ਼ ਕਰਨ ਅਤੇ ਬੋਲਣ ਦੇ ਸਭ ਅਧਿਕਾਰ ਝਟਕ ਦਿੱਤੇ ਸਨ ਤਾਂ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਇਸ ਫਾਸ਼ੀ ਹੱਲੇ ਖਿਲਾਫ਼ ਜਨਤਕ ਵੰਗਾਰ ਦਾ ਅਖਾੜਾ ਬਣ ਗਈਆਂ ਸਨ।
ਪਿਰਥੀ ਅਤੇ ਹੋਰਨਾਂ ਜੁਝਾਰਾਂ ਨੇ ਕਾਲੇ ਕਾਨੂੰਨਾਂ ਤਹਿਤ ਨਜ਼ਰਬੰਦੀਆਂ ਅਤੇ ਇੰਟੈਰੋਗੇਸ਼ਨ ਸੈਟਰਾਂ ਦੇ ਜਬਰ ਦਾ ਸਾਹਮਣਾ ਕੀਤਾ। ਪਰ ਵਿਦਿਆਰਥੀ ਜਨਤਾ ਨੇ ਬੋਲਣ ਅਤੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਹਾਕਮਾਂ ਦੇ ਹਵਾਲੇ ਨਾ ਕੀਤਾ।
 1977 'ਚ ਐਮਰਜੈਂਸੀ ਤੋਂ ਬਾਅਦ ਹੋਈਆਂ ਚੋਣਾਂ 'ਚ ਕਾਂਗਰਸ ਹਕੂਮਤ ਲੁੜਕ ਗਈ। ਕੇਂਦਰ ਅਤੇ ਪੰਜਾਬ 'ਚ ਜਨਤਾ ਪਾਰਟੀ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਗੱਦੀ 'ਤੇ ਬੈਠੀਆਂ। ''ਜਮਹੂਰੀਅਤ ਦੀ ਬਹਾਲੀ'' ਦੇ ਨਾਂ ਹੇਠ ਗੱਦੀ 'ਤੇ ਆਈਆਂ ਇਨਾਂ ਸਰਕਾਰਾਂ  ਦੇ ਲੋਕ ਦੁਸ਼ਮਣ ਕਿਰਦਾਰ ਬਾਰੇ ਦਰੁਸਤ ਨਿਰਣਾ ਕਰ ਕੇ ਪੰਜਾਬ ਸਟੂਡੈਂਟਸ ਯੂਨੀਅਨ ਨੇ ਪਿਰਥੀ ਦੀ ਅਗਵਾਈ 'ਚ ਇਸ ਨੂੰ ਬੇਨਕਾਬ ਕਰਨ ਦਾ ਬੀੜਾ ਚੁੱਕਿਆ। ''ਲੁੱਟ ਤੇ ਜਬਰ 'ਤੇ ਟਿਕੀ ਹਰ ਹਕੂਮਤ, ਅੰਗਰੇਜ਼ਸ਼ਾਹੀ ਹੋਵੇ ਜਾਂ ਇੰਦਰਾਸ਼ਾਹੀ, ਹੱਕ ਸੱਚ ਦੀ ਆਵਾਜ਼ ਨੂੰ ਜਬਰ ਦੇ ਦੈਂਤ ਸੰਗ ਭਿੜਨਾ ਪੈਣਾ ਹੈ, ਇਸ ਭੇੜ 'ਚ ਜਥੇਬੰਦੀ ਬਿਨਾਂ ਕੋਈ ਸਹਾਰਾ ਨਹੀਂ, ਸੰਘਰਸ਼ ਬਿਨਾਂ ਕੋਈ ਰਾਹ ਨਹੀਂ।'' ਇਸ ਸੂਝ ਨੂੰ ਲੋਕਾਂ ਦੇ ਮਨੀਂ ਵਸਾਉਣ ਲਈ ਪੰਜਾਬ ਸਟੂਡੈਂਟਸ ਯੂਨੀਅਨ ਨੇ ਤੋਤਾ ਪ੍ਰਚਾਰ 'ਤੇ ਟੇਕ ਨਾ ਰੱਖੀ। ਨਵੇਂ ਹਾਕਮਾਂ ਦੇ ਵਾਅਦਿਆਂ ਅਤੇ ਲਾਰਿਆਂ ਨੂੰ ਅਮਲ ਦੀ ਕਸਵੱਟੀ 'ਤੇ ਲਾਉਣ ਲਈ ਲੋਕ ਹਿੱਤਾਂ ਅਤੇ ਜਮਹੂਰੀ ਹੱਕਾਂ ਨਾਲ ਸੰਬੰਧਤ ਠੋਸ ਮੁੱਦੇ ਉਭਾਰੇ ਗਏ। ਇਨਾਂ 'ਤੇ ਸੰਘਰਸ਼ ਛੇੜਨ ਅਤੇ ਛਿੜੇ ਸੰਘਰਸ਼ਾਂ ਨੂੰ ਮਘਾਉਣ-ਭਖਾਉਣ ਤੇ ਹੱਕਾਂ ਦੇ ਮਸਲੇ 'ਤੇ ਚਲਾਈ ਮਹੀਨਾ ਭਰ ਲੰਮੀ ਪ੍ਰਚਾਰ ਮੁਹਿੰਮ ਅਤੇ ਇਸਦੇ ਸਿਖਰ 'ਤੇ ਹੋਏ ਵਿਦਿਆਰਥੀ ਮਾਰਚ ਦੌਰਾਨ ਠੋਸ ਮੰਗਾਂ ਦੇ ਰਾਹੀਂ ''ਜਮਹੂਰੀਅਤ'' ਦਾ ਅਸਲੀ ਚਿਹਰਾ ਵਿਖਾਇਆ ਗਿਆ। ਨਰਸਾਂ 'ਤੇ ਹੋਇਆ ਲਾਠੀਚਾਰਜ ਹੋਵੇ ਜਾਂ ਬੇਰੁਜ਼ਗਾਰ ਅਧਿਆਪਕਾਂ 'ਤੇ ਜੇਲ
H 'ਚ ਹੋਈ ਫਾਇਰਿੰਗ, ਪੁਲਸ ਥਾਣਿਆਂ 'ਚ ਗੁੰਡਾ ਟੋਲਿਆਂ, ਫੈਕਟਰੀ ਮਾਲਕਾਂ ਤੇ ਸਿਆਸਤਦਾਨਾਂ ਦੀ ਮਿਲੀ ਭੁਗਤ ਨਾਲ ਹੋਏ ਕਤਲਾਂ ਦੇ ਮਾਮਲੇ ਹੋਣ, ਦਫਾ 144 ਦਾ ਮਾਮਲਾ ਹੋਵੇ, ਹੜਤਾਲਾਂ 'ਤੇ ਪਾਬੰਦੀ ਦਾ ਮਾਮਲਾ ਹੋਵੇ ਜਾਂ ਜਾਬਰ ਕਾਲੇ ਕਾਨੂੰਨ ਮੜ•ਨ ਦਾ ਸਵਾਲ - ਕਿਸੇ ਵੀ ਤਬਕੇ ਦੇ ਜਮਹੂਰੀ ਹੱਕਾਂ 'ਤੇ ਹੋਇਆ ਕੋਈ ਵੀ ਵਾਰ ਵਿਦਿਆਰਥੀਆਂ ਦੇ ਤਿੱਖੇ ਜਨਤਕ ਵਿਰੋਧ ਤੋਂ ਸੁੱਕਾ ਨਹੀਂ ਸੀ ਬਚਦਾ। 1977-78 ਦੇ ਸੈਸ਼ਨ 'ਚ ਥਾਣਿਆਂ 'ਚ ਹੋਏ ਪੁਲਸ ਕਤਲਾਂ ਦੇ ਦਰਜਣ ਤੋਂ ਵੱਧ ਮਾਮਲਿਆਂ 'ਚ ਖਾੜਕੂ ਸੰਘਰਸ਼ਾਂ ਰਾਹੀਂ ਪੁਲਸ ਅਧਿਕਾਰੀਆਂ ਨੂੰ ਹੱਥਕੜੀਆਂ ਲੁਆਈਆਂ ਗਈਆਂ ਅਤੇ ਇਨਾਂ ਸਭਨਾਂ ਸੰਘਰਸ਼ਾਂ 'ਚ ਪੀ.ਐਸ.ਯੂ. ਨੇ ਮੋਹਰੀ ਰੋਲ ਅਦਾ ਕੀਤਾ। ਵਿਦਿਆਰਥੀ ਜਨਤਾ ਅੰਦਰ ਆਪਣੇ ਸਮਾਜਕ ਰੋਲ ਦਾ ਅਹਿਸਾਸ ਇੰਨਾ ਘਰ ਕਰ ਚੁੱਕਿਆ ਸੀ ਕਿ ਕੋਈ ਵੀ ਤਬਕਾ ਆਪਣਾ ਸੰਘਰਸ਼ ਵਿੱਢਣ ਸਮੇਂ ਵਿਦਿਆਰਥੀਆਂ ਦੀ ਜਨਤਕ ਹਮਾਇਤ ਨੂੰ ਗਿਣਤੀ 'ਚ ਰੱਖ ਕੇ ਚੱਲ ਸਕਦਾ ਸੀ।
 ਕਾਂਗਰਸੀ ਹਾਕਮਾ ਤੋਂ ਬਾਅਦ ਅਕਾਲੀ ਜਨਤਾ ਸਰਕਾਰ ਨਾ ਸਿਰਫ਼ ਵਿਦਿਆਰਥਆਂ ਦੇ ਵਿਸ਼ਾਲ ਹਿੱਸਿਆਂ 'ਚੋਂ ਬੁਰੀ ਤਰਾਂ ਨਿੱਖੜੀ ਹੋਈ ਸੀ। ਸੂਬੇ 'ਚ ਵਾਪਰੀਆਂ ਅਹਿਮ ਸਿਆਸੀ ਘਟਨਾਵਾਂ ਸਮੇਂ ਵਿਦਿਆਰਥੀ ਅਤੇ ਨੌਜੁਆਨ ਜਥੇਬੰਦੀ ਦੇ ਧੁਰੇ ਦੁਆਲੇ ਲੋਕਾਂ ਦੇ ਜੁਝਾਰ ਹਿੱਸਿਆਂ ਦੀ ਲਾਮਬੰਦੀ ਪੰਜਾਬ ਦੇ ਸਿਆਸੀ ਮਾਹੌਲ ਦਾ ਇੱਕ ਮਹੱਤਵਪੂਰਣ ਪੱਖ ਬਣਦੀ ਜਾ ਰਹੀ ਸੀ। ਇਸਦੇ ਬੋਲਾਂ ਦੀ ਗੂੰਜ ਉੱਚੀ ਹੋ ਰਹੀ ਸੀ। ਇਸ ਇਨਕਲਾਬੀ ਜਨਤਕ ਤਾਕਤ ਨੂੰ ਅਣਗੌਲਿਆਂ ਕਰ ਸਕਣਾ ਜੋਕਾਂ ਦੀਆਂ ਧਿਰਾਂ ਲਈ ਮੁਸ਼ਕਲ ਹੁੰਦਾ ਜਾ ਰਿਹਾ ਸੀ। ਉੱਸਰ ਰਹੀ ਜਨਤਕ ਲਹਿਰ ਦੀ ਸਿਰ ਕੱਢ ਇਨਕਲਾਬੀ ਟੁਕੜੀ ਪੀ.ਐਸ.ਯੂ. ਦਾ ਜਰਨੈਲ ਪਿਰਥੀ, ਜੁਝਾਰ ਜਨਤਾ ਦੇ ਵਲਵਲਿਆਂ ਅਤੇ ਉਮੰਗਾਂ ਦਾ ਚਿੰਨ
H ਬਣਿਆ ਹੋਇਆ ਸੀ।
ਪਿਰਥੀ ਨੂੰ ਸ਼ਹੀਦ ਕਰ ਕੇ ਅਕਾਲੀ ਜਨਤਾ ਸਰਕਾਰ ਨੇ ਉਨਾਂ ਲਈ ਚੁਣੌਤੀ ਬਣ ਕੇ ਉਭਰ ਰਹੀ ਇਨਕਲਾਬੀ ਲਹਿਰ ਦਾ ਨਾਮ ਨਿਸ਼ਾਨ ਮਿਟਾ ਦੇਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ। ਪਰ ਇਨਕਲਾਬੀ ਜਨਤਕ ਲਹਿਰ ਦੀ ਪੌੜੀ ਦੇ ਅਗਲੇ ਡੰਡੇ ਇਸਦੇ ਕਦਮਾਂ ਦੀ ਬੇਤਾਬੀ ਨਾਲ ਇੰਤਜ਼ਾਰ ਕਰ ਰਹੇ ਸਨ।
 ਪਿਰਥੀ ਦੀ ਸ਼ਹਾਦਤ ਦੇ ਝੰਜੋੜੇ ਨਾਲ ਪੰਜਾਬ ਦੀ ਵਿਦਿਆਰਥੀ ਲਹਿਰ ਅਤੇ ਇਨਕਲਾਬੀ ਜਨਤਕ ਲਹਿਰ ਦੀਆਂ ਉਹ ਸੱਭੇ ਰਵਾਇਤਾਂ ਭਰ ਜੋਬਨ 'ਤੇ ਆ ਕੇ ਟਹਿਕ ਪਈਆਂ, ਜੋ ਲਗਭਗ ਇੱਕ ਦਹਾਕੇ ਦੀ ਸ਼ਾਨਾਮੱਤੀ ਘਾਲਣਾ ਰਾਹੀਂ ਸਿਰਜੀਆਂ ਗਈਆਂ ਸਨ। ਹਾਕਮ ਜਮਾਤਾਂ ਨੇ ਵਿਦਿਆਰਥੀ ਲਹਿਰ 'ਤੇ ਖੂਨੀ ਵਾਰ ਕਰਨ ਸਮੇਂ ਟੇਢਾ ਅਤੇ ਸੂਖਮ ਢੰਗ ਵਰਤਿਆ ਸੀ। ਰਾਜ ਸੱਤਾ ਰਾਹੀਂ ਸਿੱਧੇ ਕਰਨ ਦੀ ਬਜਾਏ ਆਪਣੇ ਜ਼ਰਖਰੀਦ ਗੁੰਡਾ ਟੋਲੇ ਨੂੰ ਹਥਿਆਰ ਵਜੋਂ ਵਰਤਿਆ ਸੀ। ਪਿਰਥੀ ਦੀ ਸ਼ਹਾਦਤ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਇਹ ਬਿਆਨ ਦਾਗੇ ਸਨ ਕਿ ਇਹ ਕਤਲ ਦੋ ਵਿਦਿਆਰਥੀ ਗਰੁੱਪਾਂ ਦੀ ਆਪਸੀ ਲੜਾਈ ਦਾ ਸਿੱਟਾ ਹੈ ਪਰ ਪੰਜਾਬ ਦੇ ਵਿਦਿਆਰਥੀਆਂ ਅਤੇ ਜੁਝਾਰ ਲੋਕਾਂ ਨੇ ਇਸ ਕੂੜ ਕਹਾਣੀ ਨੂੰ ਹਕਾਰਤ ਨਾਲ ਠੁਕਰਾ ਦਿੱਤਾ। ਸਾਲ 78-79 'ਚ ਵਿਦਿਆਰਥੀ ਘੁਲਾਟੀਆਂ 'ਤੇ ਜਥੇਬੰਦ ਗੁੰਡਾ ਹਮਲਿਆਂ  ਨੇ ਤੇਜ਼ੀ ਫੜ
H ਲਈ। ਇੱਕ ਤੋਂ ਬਾਅਦ ਦੂਜੀ ਵਿੱਦਿਅਕ ਸੰਸਥਾ 'ਚ ਵਿਦਿਆਰਥੀ ਜਨਤਾ ਦਾ ਗੁੰਡਿਆਂ, ਪੁਲਸ ਅਧਿਕਾਰੀਆਂ ਅਤੇ ਹਾਕਮ ਪਾਰਟੀ ਦੇ ਸਿਆਸਤਦਾਨਾਂ ਦੇ ਗੱਠਜੋੜ ਨਾਲ ਪੇਚਾ ਪੈ ਰਿਹਾ ਸੀ। ਗੁੰਡਾ ਟੋਲਿਆਂ ਨੂੰ ਸ਼ਿਸ਼ਕਾਰਦੇ ਪੁਲਸ ਅਧਿਕਾਰੀ ਅਤੇ ਹਾਕਮ ਨਿਰਪੱਖ ਹੋਣ ਦਾ ਖੇਖਣ ਕਰਦੇ ਸਨ, ਪਰ ਅਸਲ 'ਚ ਗੁੰਡਿਆਂ ਦੀ ਸੁਰੱਖਿਆ ਕਰਦੇ ਸਨ। ਵਿਦਿਆਰਥੀ ਜੁਝਾਰਾਂ ਖਿਲਾਫ਼ ਕੇਸ ਮੜHਨ, ਐਕਸ਼ਨ ਲੈਣ ਅਤੇ ਗ੍ਰਿਫਤਾਰੀਆਂ ਕਰਨ ਦਾ ਚੱਕਰ ਗਰੋਹਾਂ ਨੂੰ ਥਾਂ-ਥਾਂ ਜਨਤਕ ਤਾਕਤ ਦੇ ਜ਼ੋਰ ਭੰਬੋੜਿਆ ਗਿਆ। ਇਨਾਂ ਨਾਲ ਗੱਠਜੋੜ ਕਰ ਕੇ ਚੱਲ ਰਹੇ ਵਿਦਿਅਕ ਅਧਿਕਾਰੀਆਂ, ਪੁਲਸ ਅਤੇ ਸਿਆਸਤਦਾਨਾਂ ਦਾ ਘਿਨਾਉਣਾ ਰੋਲ ਬੇਪੜਦ ਕੀਤਾ ਗਿਆ। ਇਹ ਸੱਚਾਈ ਪ੍ਰਤੱਖ ਕਰ ਕੇ ਵਿਖਾਈ ਗਈ ਕਿ ਵਿਦਿਆਰਥੀ ਆਗੂਆਂ 'ਤੇ ਰਹੇ ਗੁੰਡਾ ਹਮਲੇ ਇਨਕਲਾਬੀ ਲੋਕ ਲਹਿਰ ਖਿਲਾਫ਼ ਹਾਕਮ ਜਮਾਤਾਂ ਵੱਲੋਂ ਸੇਧੇ ਫਾਸ਼ੀ ਵਾਰਾਂ ਦਾ ਹਿੱਸਾ ਹਨ। ਨਾ ਸਿਰਫ਼ ਵਿਦਿਆਰਥੀ ਜਨਤਾ ਸਗੋਂ ਹੋਰਨਾਂ ਲੋਕਾਂ ਦੇ ਜੁਝਾਰ ਹਿੱਸੇ ਵੀ ਵਿਦਿਆਰਥੀ ਲਹਿਰ ਦੀਆਂ ਲੋਕ ਪੱਖੀ ਰਵਾਇਤਾਂ ਤੋਂ ਵਾਕਫ਼ ਹੋਣ ਕਰਕੇ ਇਨW ਗੁੰਡਾ ਹਮਲਿਆਂ ਦੀ ਅਸਲੀਅਤ ਪਛਾਣਦੇ ਸਨ।
 ਇਸ ਕਰਕੇ ਪਿਰਥੀ ਦੀ ਸ਼ਹਾਦਤ ਦੀ ਖ਼ਬਰ ਸੁਣਦਿਆਂ ਹੀ ਪੰਜਾਬ ਦੀ ਜੁਝਾਰ ਜਨਤਾ, ਇਨਸਾਫ਼ਪਸੰਦ ਹਲਕਿਆਂ ਅਤੇ ਵੱਖ ਵੱਖ ਸਿਆਸੀ ਤਾਕਤਾਂ ਨੂੰ ਵੀ ਇਹ ਸਮਝਣ 'ਚ ਭੋਰਾ ਭਰ ਦੇਰ ਨਾ ਲੱਗੀ ਕਿ ਪਿਰਥੀ ਦੀ ਸ਼ਹਾਦਤ ਲੋਕ ਦੁਸ਼ਮਣ ਹਾਕਮਾਂ ਵੱਲੋਂ ਕੀਤਾ ਗਿਆ ਸਿਆਸੀ ਕਤਲ ਹੈ। ਇਸ ਸਿਆਸੀ ਕਤਲ ਦੀ ਜੁੰਮੇਵਾਰ ਬਾਦਲ ਸਰਕਾਰ ਖਿਲਾਫ਼ ਨਿਖੇਧੀ ਬਿਆਨਾਂ ਅਤੇ ਜਨਤਕ ਫਿਟਕਾਰਾਂ ਦੀ ਝੜੀ ਲੱਗ ਗਈ। ਇਉਂ ਐਨ ਸ਼ੁਰੂ 'ਚ ਹੀ ਬਾਦਲ ਸਰਕਾਰ ਲੋਕਾਂ ਦੇ ਵਿਸ਼ਾਲ ਹਿੱਸਿਆਂ ਨਾਲੋਂ ਪਿਰਥੀ ਦੀ ਸ਼ਹਾਦਤ ਦੇ ਸਿਆਸੀ ਮੁਜਰਮਾਂ ਵਜੋਂ ਟਿੱਕੀ ਜਾ ਚੁੱਕੀ ਸੀ ਅਤੇ ਇਸ ਸਿਆਸੀ ਕਤਲ ਦੀ ਅਸਲੀਅਤ 'ਤੇ ਪਰਦਾ ਪਾਉਣ ਦਾ ਚਤੁਰ ਮਨਸੂਬਾ ਮਾਤ ਖਾ ਗਿਆ।
 ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਬੰਦ ਹੋਣ ਦੇ ਬਾਵਜੂਦ 20 ਜੁਲਾਈ ਨੂੰ ਸਵੇਰੇ ਹੀ ਅਖਬਾਰਾਂ 'ਚੋਂ ਖ਼ਬਰ ਪੜ
H ਕੇ ਹਜ਼ਾਰਾਂ ਵਿਦਿਆਰਥੀਆਂ ਅਤੇ ਲੋਕਾਂ ਨੇ ਦਸੂਹੇ ਦੀ ਧਰਤੀ ਵੱਲ ਚਾਲੇ ਪਾ ਦਿੱਤੇ ਸਨ ਜਿੱਥੇ ਸ਼ਹੀਦ ਪਿਰਥੀ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਣੀ ਸੀ। ਦਸੂਹੇ ਦੇ ਲੋਕਾਂ ਨੇ ਆਪਣੀ ਸੁਰਤ 'ਚ ਇਹ ਪਹਿਲਾ ਜਨਾਜ਼ਾ ਵੇਖਿਆ ਸੀ ਜਿਸਦੇ ਪਿੱਛੇ ਰੋਹ ਭਰੀਆਂ ਨਜ਼ਰਾਂ ਨਾਲ ਹਜ਼ਾਰਾਂ ਲੋਕਾਂ ਦਾ ਕਾਫ਼ਲਾ ਨਾਅਰਿਆਂ ਨਾਲ ਆਕਾਸ਼ ਗੁੰਜਾਉਂਦਾ ਚੱਲ ਰਿਹਾ ਸੀ। ਹਜ਼ਾਰਾਂ ਲੋਕਾਂ ਦੇ ਇਕੱਠ 'ਚ ਹਾਕਮਾਂ ਦੇ ਖੂਨੀ ਵਾਰ ਦੀ ਚੁਣੌਤੀ ਕਬੂਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ। ਵਿਦਿਆਰਥੀ ਜਨਤਾ ਸਿਰ ਤਲੀ 'ਤੇ ਧਰ ਕੇ ਜਾਨ ਹੂਲਵੇਂ ਸੰਘਰਸ਼ ਦੇ ਮੈਦਾਨ 'ਚ ਠਿੱਲ ਪਈ ਸੀ।
 ਸੂਬੇ ਦੀ ਕੋਈ ਜਨਤਕ ਜਥੇਬੰਦੀ ਵਿਸ਼ਾਲ ਜਨਤਕ ਰੋਸ ਦੀ ਇਸ ਲਹਿਰ ਤੋਂ ਅਣਭਿਜ ਨਹੀਂ ਰਹੀ ਸੀ। ਸਿਆਸੀ ਪਾਰਟੀਆਂ ਅਤੇ ਬੁਰਜੂਆ ਅਖ਼ਬਾਰਾਂ ਨੇ ਇੱਕ ਵਾਢਿਓਂ ਇਸ ਕਤਲ ਦੀ ਨਿੰਦਾ ਕੀਤੀ ਸੀ ਅਤੇ ਇਸ ਨੂੰ ਸਿਆਸੀ ਕਤਲ ਕਰਾਰ ਦਿੱਤਾ ਸੀ। ਅਕਾਲੀ ਸਰਕਾਰ ਨੂੰ ਪਹਿਲੀ ਵਾਰ ਏਡੇ ਵਿਆਪਕ ਸਿਆਸੀ ਨਿਖੇੜੇ ਦਾ ਸਾਹਮਣਾ ਕਰਨਾ ਪਿਆ ਸੀ। ਰੋਸ ਅਤੇ ਰੋਹ ਅਵਾਜ਼ਾਂ ਮੁਲਕ ਦੇ ਦੂਜੇ ਸੂਬਿਆਂ ਅਤੇ ਬਦੇਸ਼ਾਂ ਦੀ ਧਰਤੀ 'ਤੇ ਵੀ ਗੂੰਜ ਉਠੀਆਂ ਸਨ। ਮੁਲਕ ਦੇ ਨਾਮਵਰ ਬੁੱਧੀਜੀਵੀਆਂ ਨੇ ਸੈਂਕੜਿਆਂ ਦੀ ਗਿਣਤੀ 'ਚ ਇਸ ਕਤਲ ਦੀ ਨਿਖੇਧੀ ਕਰਦੇ ਬਿਆਨ ਜਾਰੀ ਕੀਤੇ ਅਤੇ ਮੈਮੋਰੰਡਮ ਦਿੱਤੇ ਸਨ। ਅਕਾਲੀ ਸਰਕਾਰ ਦੇ ਇਤਿਹਾਸ 'ਚ ਪਹਿਲੀ ਵਾਰ ਪੰਜਾਬ ਦੇ ਕਿੰਨੇ ਹੀ ਪਿੰਡਾਂ 'ਚ ਹਜ਼ਾਰਾਂ ਮਰਦਾਂ ਔਰਤਾਂ ਦੇ ਇਕੱਠਾਂ ਨੇ ਬਾਦਲ ਸਰਕਾਪ ਦੀਆਂ ਅਰਥੀਆਂ ਸਾੜੀਆਂ ਸਨ। ਕੁਝ ਥਾਈਂ ਇਨਾਂ ਅਰਥੀ ਫੂਕ ਰੈਲੀਆਂ 'ਚ ਲੋਕਾਂ ਦੀ ਗਿਣਤੀ ਦਸ ਹਜ਼ਾਰ ਤੱਕ ਜਾ ਅੱਪੜੀ ਸੀ।
 ਪੰਜਾਬ ਦੇ ਦਹਾਕਿਆਂ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਸੀ ਕਿ ਤਕਰੀਬਨ ਹਰ ਕਸਬੇ ਅਤੇ ਸ਼ਹਿਰ 'ਚ ਮੁਲਾਜ਼ਮਾਂ ਅਤੇ ਮਜ਼ਦੂਰਾਂ ਦੀਆਂ ਟਰੇਡ ਯੂਨੀਅਨਾਂ  ਨੇ ਐਕਸ਼ਨ ਕਮੇਟੀਆਂ ਕਾਇਮ ਕਰਕੇ ਆਰਥਕ ਮੰਗਾਂ ਦੀਆਂ ਤੰਗ ਵਲਗਣਾਂ ਚੀਰ ਕੇ, ਇੱਕ ਸਿਆਸੀ ਕਤਲ ਦੇ ਮੁੱਦੇ 'ਤੇ ਜਨਤਕ ਵਿਰੋਧ ਦੀਆਂ ਮੁਹਿੰਮਾਂ ਜਥੇਬੰਦ ਕੀਤੀਆਂ ਅਤੇ ਰੈਲੀਆਂ, ਮੁਜ਼ਾਹਰਿਆਂ, ਕਾਨਫਰੰਸਾਂ ਅਤੇ ਸ਼ੋਕ ਸਮਾਗਮਾਂ ਦਾ ਤਾਂਤਾ ਬੰਨ
H ਦਿੱਤਾ ਸੀ।
 ਇਸ ਵਿਆਪਕ ਰੋਹ ਦੀ ਲਹਿਰ ਨੂੰ ਵੇਖ ਕੇ ਅਕਾਲੀ ਸਰਕਾਰ ਬੁਖ਼ਲਾ ਉੱਠੀ। ਹਥਿਆਰਬੰਦ ਪੁਲਸ ਲਸ਼ਕਰਾਂ ਦੇ ਪਟੇ ਖੋਲ
H ਦਿੱਤੇ ਗਏ। ਵਿਦਿਆਰਥੀਆਂ, ਨੌਜੁਆਨਾਂ ਦੇ ਰੈਲੀਆਂ ਮੁਜ਼ਾਹਰਿਆਂ 'ਤੇ ਡਾਂਗਾ ਦੀ ਵਾਛੜ ਕੀਤੀ ਜਾਣ ਲੱਗੀ। ਧੜਾਧੜ ਛਾਪਿਆਂ ਅਤੇ ਗ੍ਰਿਫਤਾਰੀਆਂ ਦਾ ਸਿਲਸਿਲਾ ਛੇੜ ਦਿੱਤਾ ਗਿਆ। ਮੁਜ਼ਾਹਰਿਆਂ 'ਚ ਗ੍ਰਿਫਤਾਰ ਕੀਤੀਆਂ ਵਿਦਿਆਰਥਣਾਂ 'ਤੇ ਵੀ ਇਰਾਦਾ ਕਤਲ ਦੇ ਝੂਠੇ ਕੇਸ ਮੜH ਦਿੱਤੇ ਗਏ। ਪੁਲਸ ਲਸ਼ਕਰ ਪਿੰਡਾਂ 'ਚ ਦਾਖ਼ਲ ਹੁੰਦੇ, ਘਰਾਂ ਦੇ ਸਮਾਨ ਦੀ ਭੰਨ ਤੋੜ ਕਰਦੇ, ਬੱਚਿਆਂ, ਬਜ਼ੁਰਗਾਂ, ਔਰਤਾਂ ਨੂੰ ਮਸ਼ਕਾਂ ਬੰਨH ਕੇ ਥਾਣੇ ਧੂਹ ਲਿਆਉਂਦੇ ਅਤੇ ਖੜੀਆਂ ਫਸਲਾਂ ਉਜਾੜ ਦਿੰਦੇ। ਪੰਜਾਬ ਪੁਲਸ ਦੇ ਇੰਸਪੈਕਟਰ ਜਨਰਲ ਭਗਵਾਨ ਸਿੰਘ ਦਾਨੇਵਾਲੀਆ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ''ਨੌਜੁਆਨ ਭਾਰਤ ਸਭਾ ਨਕਸਲੀਆਂ ਦਾ ਹਰਾਵਲ ਦਸਤਾ ਹੈ। ਇਸ ਨੂੰ ਕੁਚਲ ਦਿੱਤਾ ਜਾਵੇਗਾ।'' ਪੰਜਾਬ ਦੀ ਧਰਤੀ 'ਤੇ ਬੇਐਲਾਨ ਐਮਰਜੈਂਸੀ ਲਾਗੂ ਕਰ ਦਿੱਤੀ ਗਈ।
 ਇਹ ਪੰਜਾਬ ਭਰ ਦੇ ਜੁਝਾਰ ਲੋਕਾਂ, ਵਿਸ਼ੇਸ਼ ਕਰਕੇ ਵਿਦਿਆਰਥੀਆਂ ਅਤੇ ਨੌਜੁਆਨਾਂ ਲਈ ਸਖ਼ਤ ਇਮਤਿਹਾਨ ਦਾ ਵੇਲਾ ਸੀ। ਪਿਰਥੀ ਨੂੰ ਸ਼ਹੀਦ ਕਰਕੇ ਹਾਕਮਾਂ ਨੇ ਪੀ.ਐਸ.ਯੂ. ਦੀ ਵੱਕਾਰੀ ਕਲਗੀ 'ਤੇ ਝਪਟ ਮਾਰੀ ਸੀ। ਇਨਕਲਾਬੀ ਜਮਹੂਰੀ ਲਹਿਰ ਦੀ ਉਭਰਦੀ ਤਾਕਤ ਨੂੰ ਇਸ ਫਾਸ਼ੀ ਵਾਰ ਨਾਲ ਨਿੱਸਲ ਕਰ ਦੇਣਾ ਚਾਹਿਆ ਸੀ। ਬੇਐਲਾਨ ਐਮਰਜੈਂਸੀ ਵਰਗੀ ਹਾਲਤ ਪੈਦਾ ਕਰਕੇ ਉਹ ਇਸ ਫਾਸ਼ੀ ਵਾਰ ਦੀ ਸੱਟ ਨੂੰ ਪੱਕੇ ਪੈਰੀਂ ਕਰਨਾ ਲੋਚਦੇ ਸਨ ਪਰ ਪੰਜਾਬ ਦੀ ਵਿਦਿਆਰਥੀ ਲਹਿਰ ਕੋਲ ਜਮਹੂਰੀ ਹੱਕਾਂ ਦੀ ਰਾਖੀ ਅਤੇ ਪ੍ਰਾਪਤੀ ਲਈ ਪਿਰਥੀ ਦੀ ਅਗਵਾਈ 'ਚ ਵਿਕਸਤ ਕੀਤੀ ਦਰੁਸਤ ਇਨਕਲਾਬੀ ਸੇਧ ਮੌਜੂਦ ਸੀ। ''ਲੋਕਾਂ ਦੇ ਜਮਹੂਰੀ ਹੱਕ, ਹੱਕਾਂ ਲਈ ਸੰਘਰਸ਼ ਦੇ ਅਖਾੜਿਆਂ 'ਚ ਹੀ ਜਨਮਦੇ ਅਤੇ ਪ੍ਰਫੁੱਲਤ ਹੁੰਦੇ ਹਨ।'' ਇਸ ਸੋਝੀ ਤੋਂ ਪ੍ਰੇਰਨਾ ਲੈਂਦਿਆਂ ਜਮਹੂਰੀ ਹੱਕਾਂ ਲਈ ਸੰਘਰਸ਼ ਦੇ ਖੇਤਰ 'ਚ ਇੱਕ ਹੋਰ ਪੁਲਾਂਘ ਪੁੱਟੀ ਗਈ। ਵਿਦਿਆਰਥੀ ਨੌਜੁਆਨ ਕਰਿੰਦਿਆਂ ਦੀਆਂ ਟੋਲੀਆਂ ਕਾਲਜਾਂ ਦੇ ਕਲਾਸ ਰੂਮਾਂ, ਖੇਤ ਮਜ਼ਦੂਰਾਂ ਦੇ ਵਿਹੜਿਆਂ ਅਤੇ ਕਿਸਾਨਾਂ ਦੇ ਖੇਤਾਂ 'ਚ ਫੈਲ ਗਈਆਂ। ਸਖ਼ਤ ਚੌਕਸੀ ਨਾਲ ਥਾਂ-ਥਾਂ ਖੁਫੀਆ ਮੀਟਿੰਗਾਂ ਦਾ ਸਿਲਸਿਲਾ ਚਲਾਇਆ ਗਿਆ। 23 ਅਗਸਤ ਨੂੰ ਮੋਗੇ ਅਤੇ ਲੁਧਿਆਣੇ ਦੀਆਂ ਸੜਕਾਂ 'ਤੇ ਡਾਂਗਾਂ ਨਾਲ ਲੈਸ ਰੋਹ ਭਰੇ ਵਿਦਿਆਰਥੀਆਂ ਦੇ ਕਾਫ਼ਲੇ ਹਜ਼ਾਰਾਂ ਦੀ ਗਿਣਤੀ 'ਚ ਅਚਨਚੇਤ ਸੜਕਾਂ 'ਤੇ ਆ ਨਿੱਤਰੇ। ਪੁਲਸ ਅਧਿਕਾਰੀ ਭਮੱਤਰ ਕੇ ਰਹਿ ਗਏ। ਟੈਲੀਫੋਨਾਂ ਦੀਆਂ ਘੰਟੀਆਂ ਖੜਕੀਆਂ, ਹਥਿਆਰਬੰਦ ਪੁਲਸ ਲਸ਼ਕਰਾਂ ਦੀਆਂ ਭਰੀਆਂ ਗੱਡੀਆਂ ਘਬਰਾਹਟ ਦੀ ਹਾਲਤ 'ਚ ਇੱਧਰ-ਉੱਧਰ ਸਰਪਟ ਦੌੜੀਆਂ। ਪਰ ਪੁਲਸ ਧਾੜਾਂ ਦਰਮਿਆਨ ਵਿਦਿਆਰਥੀ ਨੌਜੁਆਨਾਂ ਦੇ ਸਿਰਲੱਥ ਕਾਫ਼ਲੇ ਬੇਖੌਫ਼ ਹੋ ਕੇ ਅੱਗੇ ਵਧੇ। ਜ਼ਿਲਾ ਹੈਡਕੁਆਟਰਾਂ ਤੋਂ ਰਾਜਧਾਨੀ ਤੱਕ ਵਾਇਰਲੈਸਾਂ ਹੜਬੜਾਏ ਸੰਦੇਸ਼ਾਂ ਦਾ ਵਟਾਂਦਰਾ ਕਰਦੀਆਂ ਰਹੀਆਂ। ਪੁਲਸ ਅਧਿਕਾਰੀਆਂ ਦਾ ਜਾਇਜ਼ਾ ਸੀ ਕਿ ਲੜਨ ਮਰਨ ਲਈ ਤਿਆਰ ਡਾਂਗਾਂ ਨਾਲ ਲੈਸ ਹਜ਼ਾਰਾਂ ਦੇ ਕਾਫ਼ਲਿਆਂ 'ਤੇ ਵਾਰ ਕਰਨ ਦੀ ਹਾਲਤ 'ਚ ਵੱਡੇ ਘਮਸਾਨੀ ਭੇੜ ਅਟੱਲ ਹਨ। ਰਾਜ ਭਾਗ ਦੇ ਮਾਲਕਾਂ ਦਾ ਜਾਇਜ਼ਾ ਸੀ ਕਿ ਏਡੇ ਘੱਲੂਘਾਰੇ ਡਾਵਾਂਡੋਲ ਅਤੇ ਅੰਦਰੂਨੀ ਤਣਾਵਾਂ 'ਚ ਫਸੇ ਹਾਕਮਾਂ ਨੂੰ ਵਾਰਾ ਨਹੀਂ ਖਾਂਦੇ। ਰਾਜਭਾਗ ਦੀ ਜਾਬਰ ਸ਼ਕਤੀ ਨੇ ਲੜਾਕੂ ਜਨਤਕ ਤਾਕਤ ਦੇ ਵੇਗ ਤੋਂ ਪਾਸਾ ਵੱਟ ਕੇ ਵਕਤ ਲੰਘਾਉਣ ਦਾ ਫੈਸਲਾ ਕਰ ਲਿਆ। ਵਿਦਿਆਰਥੀ ਆਗੂਆਂ ਨੇ ਲਾਊਡ ਸਪੀਕਰਾਂ ਤੋਂ ਪੁਲਸ ਲਸ਼ਕਰਾਂ ਨੂੰ ਵਿਦਿਆਰਥੀ ਮੁਜ਼ਾਹਰਿਆਂ ਤੋਂ ਨਿਸ਼ਚਿਤ ਵਿੱਥ 'ਤੇ ਰਹਿਣ ਦੀਆਂ ਹਦਾਇਤਾਂ ਕੀਤੀਆਂ ਅਤੇ ਪੁਲਸ ਅਧਿਕਾਰੀ ਆਗਿਆਕਾਰ ਬਣ ਕੇ ਇਨਾਂ ਹਦਾਇਤਾਂ ਦਾ ਪਾਲਣ ਕਰਾਉਂਦੇ ਵੇਖੇ ਗਏ। ਰੋਹ ਭਰੀਆਂ ਜਨਤਕ ਰੈਲੀਆਂ ਨੂੰ ਉਨਾਂ ਮਫ਼ਰੂਰ ਵਿਦਿਆਰਥੀ ਆਗੂਆਂ ਨੇ ਸੰਬੋਧਨ ਕੀਤਾ ਜਿਨਾਂ ਨੂੰ ਨਜ਼ਰ ਆਉਣ 'ਤੇ ਚੁੱਕ ਲੈਣ ਲਈ ਸਿਵਲ ਕੱਪੜਿਆਂ 'ਚ ਤਾਇਨਾਤ ਖੁਫ਼ੀਆ ਪੁਲਸ ਦਸਤੇ ਪੈੜਾਂ ਸੁੰਘਦੇ ਫਿਰ ਰਹੇ ਸਨ।
  ਲੁਧਿਆਣੇ ਅਤੇ ਮੋਗੇ ਤੋਂ ਬਾਅਦ ਉਪਰੋਥਲੀ ਇੱਕ ਤੋਂ ਬਾਅਦ ਦੂਸਰੇ ਸ਼ਹਿਰ 'ਚ ਡਾਂਗਾਂ ਨਾਲ ਲੈਸ ਵਿਦਿਆਰਥੀ –ਨੌਜਵਾਨਾਂ ਦੇ ਕਾਫ਼ਲੇ ਮੈਦਾਨ 'ਚ ਨਿੱਤਰਦੇ ਰਹੇ । ਅਖੀਰ ਛਿੱਥੇ ਪਏ ਹਾਕਮ ਰਸਮੀ ਤੌਰ 'ਤੇ ਇਹ ਹੱਕ ਪ੍ਰਵਾਨ ਕਰਨ ਲਈ ਮਜਬੂਰ ਕਰ ਦਿੱਤੇ ਗਏ। ਪੰਜਾਬ ਪੁਲਸ ਦੇ ਇੰਸਪੈਕਟਰ ਜਨਰਲ ਭਗਵਾਨ ਸਿੰਘ ਦਾਨੇਵਾਲੀਆ ਨੇ ਥੁੱਕਿਆ ਨਿਗਲਦਿਆਂ ਵਿਦਿਆਰਥੀ ਮੁਜ਼ਾਹਰਿਆਂ 'ਤੇ ਕੋਈ ਰੋਕ ਨਾ ਲਾਉਣ ਦਾ ਐਲਾਨ ਕਰ ਦਿੱਤਾ ਅਤੇ ਅਪੀਲ ਕੀਤੀ ਕਿ ਵਿਦਿਆਰਥੀ ਮੁਜ਼ਾਹਰਿਆਂ 'ਚ ਡਾਂਗਾਂ ਲੈ ਕੇ ਨਾ ਆਉਣ।
 ਵਿਉਂਤਬੱਧ ਖੁਫੀਆ ਤਿਆਰੀ ਰਾਹੀਂ ਜਥੇਬੰਦ ਕੀਤੇ ਇਹ ਖਾੜਕੂ ਅਤੇ ਜਬਤਬੱਧ ਮੁਜ਼ਾਹਰੇ ਵਿਦਿਆਰਥੀ ਨੌਜੁਆਨ ਲਹਿਰ ਦੀ ਸੂਝ, ਪਰਪੱਕਤਾ, ਦ੍ਰਿੜਤਾ ਅਤੇ ਜੁਝਾਰੂ ਭਾਵਨਾ ਦੇ ਇੱਕ ਨਵੇਂ ਦੌਰ ਦਾ ਸੰਕੇਤ ਹੋ ਨਿੱਬੜੇ। ਪਿਰਥੀ ਨੂੰ ਸ਼ਹੀਦ ਕਰਕੇ ਅਤੇ ਜਬਰ ਦਾ ਝੱਖੜ ਝੁਲਾਕੇ ਹਾਕਮਾਂ ਨੇ ਦੀ ਆਪਣੀ ਲੜਾਕੂ ਜਨਤਕ ਤਾਕਤ ਮੂਹਰੇ ਰਾਜ ਸੱਤਾ ਦੀ ਖੂਨੀ ਤਾਕਤ ਨੂੰ ਬੇਵੱਸ ਹੁੰਦੀ ਵੇਖ ਲਿਆ ਸੀ। ਆਪਣੀ ਲੜਾਕੂ ਜਨਤਕ ਤਾਕਤ ਦੇ ਜਲਵਿਆਂ ਦਾ ਇਹ ਨਜ਼ਾਰਾ ਲੋਕਾਂ ਦੀ ਤਕੜੀ ਗਿਣਤੀ ਦੇ ਮਨਾਂ 'ਤੇ ਆਪਣੀ ਛਾਪ ਛੱਡ ਗਿਆ ਸੀ। (ਅਗਲੇ ਵਰ
Hy ਬੱਸ ਕਿਰਾਇਆ ਘੋਲ ਦੌਰਾਨ ਲੋਕਾਂ ਦੇ ਇਸ ਆਤਮ ਵਿਸ਼ਵਾਸ ਦੀਆਂ ਹੋਰ ਵੀ ਜ਼ੋਰਦਾਰ ਝਲਕਾਂ ਪੇਸ਼ ਹੋਈਆਂ) ਢਾਈ-ਤਿੰਨ ਮਹੀਨਿਆਂ ਦੇ ਜਾਨ ਹੂਲਵੇਂ ਲੰਮੇ ਸੰਗਰਾਮ ਪਿੱਛੋਂ ਅਕਾਲੀ ਹਾਕਮਾਂ ਨੂੰ ਵਿਦਿਆਰਥੀ ਆਗੂ ਦੇ ਕਾਤਲ ਗੁੰਡਿਆਂ ਨੂੰ ਆਪਣੀਆਂ ਬੁੱਕਲਾਂ 'ਚੋਂ ਬਾਹਰ ਲਿਆ ਕਿ ਗ੍ਰਿਫਤਾਰ ਕਰਨਾ ਪਿਆ। ਕਾਤਲਾਂ ਦੀ ਸਰਪ੍ਰਸਤੀ ਕਰਨ ਵਾਲੇ ਦੋ ਬਦਨਾਮ ਸਿਆਸੀ ਲੀਡਰਾਂ ਦੇ ਮੱਥੇ 'ਤੇ ਲੱਗਿਆ ਕਲੰਕ ਉਨਾਂ ਨੂੰ ਕਾਫ਼ੀ ਮਹਿੰਗਾ ਪਿਆ। ਇਨਾਂ 'ਚੋਂ ਇੱਕ ਇਸੇ ਬਦਨਾਮੀ ਦੇ ਨਤੀਜੇ ਵਜੋਂ ਅਗਲੇ ਵਰHy ਐਮ.ਐਲ.ਏ. ਦੀ ਚੋਣ ਹਾਰ ਗਿਆ।
 ਇਸ ਸ਼ਾਨਾਮੱਤੇ ਘੋਲ ਦੇ ਨਤੀਜੇ ਵਜੋਂ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜੁਆਨ ਭਾਰਤ ਸਭਾ ਆਪਣੇ ਵੱਕਾਰ ਅਤੇ ਵਿਕਾਸ ਦੇ ਅਗਲੇ ਪੜਾਅ 'ਤੇ ਜਾ ਪੁੱਜੀਆਂ। ਰਾਜ ਸੱਤਾ ਖਿਲਾਫ਼ ਭੇੜ ਦੇ ਅਖਾੜੇ 'ਚ ਲੋਕਾਂ ਦੇ ਆਤਮ ਵਿਸ਼ਵਾਸ ਦੀ ਭਾਵਨਾ ਨੇ ਨਵੀਆਂ ਮੰਜ਼ਲਾਂ ਤਹਿ ਕੀਤੀਆਂ। ਟਰੇਡ ਯੂਨੀਅਨ ਲਹਿਰ ਨੇ ਇਨਕਲਾਬੀ ਜਮਹੂਰੀ ਚੇਤਨਾ ਦੇ ਖੇਤਰ 'ਚ ਨਵੀਆਂ ਪੁਲਾਂਘਾਂ ਪੁੱਟੀਆਂ। ਜਬਰ ਦੇ ਇਨਕਲਾਬੀ ਜਨਤਕ ਟਾਕਰੇ ਦੀਆਂ ਰਵਾਇਤਾਂ ਹੋਰ ਪ੍ਰਚੰਡ ਹੋਈਆਂ। ਪੇਂਡੂ ਖੇਤਰਾਂ ਅੰਦਰ ਅਕਾਲੀ ਸਰਕਾਰ ਦੀ ਪੜਤ ਅਤੇ ਪੈਰਾਂ ਦੀ ਮਿੱਟੀ ਨੂੰ ਖੋਰਾ ਲੱਗਿਆ। ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਪੰਜਾਬ ਦੀ ਧਰਤੀ 'ਤੇ ਹੋਇਆ ਇਹ ਪਹਿਲਾ ਸਿਆਸੀ ਕਤਲ ਸੀ, ਜਿਸ ਖਿਲਾਫ਼ ਜਨਤਕ ਵਿਰੋਧ ਦੀ ਏਡੀ ਜ਼ੋਰਦਾਰ ਲਹਿਰ ਖੜ
HI ਹੋਈ। ਇਸ ਗੱਲ ਦੇ ਬਾਵਜੂਦ ਕਿ ਇਹ ਕਤਲ ਰਾਜ ਸੱਤਾ ਵਲੋਂ ਟੇਢੇ ਅਤੇ ਸੂਖਮ ਢੰਗ ਨਾਲ ਕੀਤਾ ਗਿਆ ਸੀ।
 ਪਿਰਥੀ ਦੇ ਵਾਰਸਾਂ ਵੱਲੋਂ ਜਾਨਾਂ ਹੂਲਕੇ ਰਚਿਆ ਪਿਰਥੀ ਦੀ ਬੀਰ ਗਾਥਾ ਦਾ ਇਹ ਸਿਖਰਲਾ ਕਾਂਡ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਦੇ ਫ਼ਖਰਯੋਗ ਕਾਰਨਾਮਿਆਂ ਦਾ ਅਗਲਾ ਕਾਂਡ ਹੋ ਨਿੱਬੜਿਆ।


Tuesday 12 July 2011

ਨੌਜਵਾਨ ਭਾਰਤ ਸਭਾ ਦਾ ਸਥਾਪਨਾ ਮਤਾ


ਇਨਕਲਾਬ-ਜ਼ਿੰਦਾਬਾਦ!    ਸਾਮਰਾਜਵਾਦ-ਮੁਰਦਾਬਾਦ!!
ਨੌਜਵਾਨ ਭਾਰਤ ਸਭਾ ਦੀ ਮਾਛੀਕੇ ਵਿਖੇ ਹੋਈ 
ਸਥਾਪਨਾ ਕਨਵੈਨਸ਼ਨ 'ਚ ਪਾਸ ਕੀਤਾ

ਨੌਜਵਾਨ ਭਾਰਤ ਸਭਾ
ਦਾ
ਸਥਾਪਨਾ ਮਤਾ

ਪ੍ਰਕਾਸ਼ਨ ਮਿਤੀ : 6 ਮਾਰਚ, 2011   ਸਹਾਇਤਾ ਰਾਸ਼ੀ-5 ਰੁਪਏ
ਨੌਜਵਾਨ ਭਾਰਤ ਸਭਾ ਦਾ ਸਥਾਪਨਾ ਮਤਾ

''ਨੌਜਵਾਨੋ ਜਾਗੋ! ਉਠੋ!! ਸਾਨੂੰ ਸੁੱਤਿਆਂ ਯੁੱਗ ਬੀਤ ਚੁੱਕੇ ਹਨ।''

20ਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੇ ਇਸ ਹੋਕੇ ਨਾਲ ਮੁਲਕ ਦੇ ਨੌਜਵਾਨਾਂ ਨੂੰ ਹਲੂਣਿਆ ਸੀ। ਉਦੋਂ ਬਰਤਾਨਵੀ ਸਾਮਰਾਜੀਆਂ ਦੇ ਜ਼ਾਲਮ ਰਾਜ ਅਧੀਨ ਮੁਲਕ ਦੀ ਦੁਰਦਸ਼ਾ ਨੌਜਵਾਨਾਂ ਲਈ ਇੱਕ ਵੰਗਾਰ ਬਣ ਗਈ ਸੀ। ਦੇਸ਼ ਪਿਆਰ ਨਾਲ ਮਤਵਾਲੇ ਤੇ ਭਾਰਤੀ ਜਨਤਾ ਦੀ ਬੰਦਖਲਾਸੀ ਲਈ ਬਿਹਬਲ ਰੌਸ਼ਨ ਦਿਮਾਗ ਨੌਜਵਾਨਾਂ ਨੇ ਸ਼ਹੀਦ ਭਗਤ ਸਿੰਘ ਦੀ ਅਗਵਾਈ ਵਿੱਚ ਇਸ ਚੁਣੌਤੀ ਨੂੰ ਕਬੂਲ ਕੀਤਾ ਅਤੇ ਨੌਜਵਾਨ ਭਾਰਤ ਸਭਾ ਦੇ ਮੰਚ ਦੀ ਸਥਾਪਨਾ ਕੀਤੀ। ਇਸ ਹਲੂਣਵੇਂ ਹੋਕੇ ਤੋਂ ਪ੍ਰੇਰਤ ਹੋਏ ਸਿਰਲੱਥ ਨੌਜਵਾਨਾਂ ਨੇ ਲੋਕ-ਭਲਾਈ ਅਤੇ ਮੁਕਤੀ ਦੇ ਆਦਰਸ਼ ਲਈ ਜੂਝਦਿਆਂ ਖਿੜੇ ਮੱਥੇ ਆਪਣੀਆਂ ਜਿੰਦੜੀਆਂ ਵਾਰੀਆਂ। 
ਨੌਜਵਾਨ ਭਾਰਤ ਸਭਾ ਦਾ ਇਹ ਹੋਕਾ ਨੌਜਵਾਨਾਂ ਨੂੰ ਇੱਕ ਲੰਮੇ ਜਾਨ-ਹੂਲਵੇਂ ਸੰਘਰਸ਼ 'ਚ ਆਪਣਾ ਰੋਲ ਅਦਾ ਕਰਨ ਦਾ ਸੱਦਾ ਸੀ, ਜਿਸ ਸੰਘਰਸ਼ ਨੂੰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੇ ''ਯੁੱਧ'' ਦਾ ਨਾਂ ਦਿੱਤਾ ਸੀ। ਉਹਨਾਂ ਨੇ ਕਿਹਾ ਸੀ, ''ਇੱਕ ਯੁੱਧ ਚੱਲ ਰਿਹਾ ਹੈ ਤੇ ਤਦ ਤੱਕ ਚਲਦਾ ਰਹੇਗਾ ਜਦ ਤੱਕ ਚੰਦ ਤਾਕਤਵਰ ਲੋਕ ਭਾਰਤੀ ਜਨਤਾ ਅਤੇ ਮਿਹਨਤਕਸ਼ ਲੋਕਾਂ ਨੂੰ ਤੇ ਉਹਨਾਂ ਦੇ ਆਮਦਨ ਦੇ ਵਸੀਲਿਆਂ ਨੂੰ ਲੁੱਟਦੇ ਰਹਿਣਗੇ। ਉਹ ਲੁਟੇਰੇ ਭਾਵੇਂ ਨਿਰੋਲ ਅੰਗਰੇਜ਼ ਪੂੰਜੀਪਤੀ ਹੋਣ ਜਾਂ ਨਿਰੋਲ ਭਾਰਤੀ ਜਾਂ ਦੋਵੇਂ ਰਲਵੇਂ; ਚਾਹੇ ਉਹ ਜਨਤਾ ਦਾ ਖ਼ੂਨ ਚੂਸਣ ਲਈ ਨਿਰੋਲ ਭਾਰਤੀ ਨੌਕਰਸ਼ਾਹੀ ਜਾਂ ਸਾਂਝੀ ਰਲੀ-ਮਿਲੀ ਨੌਕਰਸ਼ਾਹੀ ਦੀ ਮਸ਼ੀਨ ਨੂੰ ਵਰਤਣ, ਇਸ ਸਭ ਕੁਝ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ।'' 
ਇਸ ''ਯੁੱਧ'' ਦੇ ਮਕਸਦ ਨੂੰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੇ ''ਇਨਕਲਾਬ-ਜ਼ਿੰਦਾਬਾਦ'' ਦੇ ਨਾਅਰੇ ਰਾਹੀਂ ਉਭਾਰਿਆ। ਉਹਨਾਂ ਨੇ ਦੱਸਿਆ ਕਿ ਇਨਕਲਾਬ ਦਾ ਮਤਲਬ ਸਿਰਫ ਹਕੂਮਤ ਦੀ ਤਬਦੀਲੀ ਨਹੀਂ ਹੈ: ''ਇਨਕਲਾਬ ਤੋਂ ਸਾਡਾ ਕੀ ਭਾਵ ਹੈ?ਸਪਸ਼ਟ ਹੈ, ਇਸ ਸਦੀ ਵਿੱਚ ਇਸਦਾ ਸਿਰਫ ਇੱਕ ਹੀ ਮਤਲਬ ਹੋ ਸਕਦਾ ਹੈ- ਜਨਤਾ ਦਾ ਜਨਤਾ ਲਈ ਰਾਜਨੀਤਕ ਤਾਕਤ 'ਤੇ ਕਬਜ਼ਾ। ਅਸਲ ਵਿੱਚ ਇਹ ਹੈ ਇਨਕਲਾਬ: ਭਾਰਤੀ ਕਿਰਤੀ ਨੇ ਭਾਰਤ ਅੰਦਰ ਸਾਮਰਾਜਵਾਦੀ ਅਤੇ ਉਹਨਾਂ ਦੇ ਮੱਦਦਗਾਰਾਂ ਨੂੰ- ਜੋ ਕਿ ਉਸੇ ਆਰਥਿਕ ਸਿਸਟਮ ਦੇ ਪੈਰੋਕਾਰ ਹਨ, ਜਿਸਦੀਆਂ ਜੜਾਂ ਲੁੱਟ 'ਤੇ ਅਧਾਰਤ ਹਨ- ਹਟਾ ਕੇ ਅੱਗੇ ਲਿਆਉਣਾ ਹੈ। ਅਸੀਂ ਚਿੱਟੀ ਬੁਰਾਈ ਦੀ ਥਾਂ ਕਾਲੀ ਬੁਰਾਈ ਨੂੰ ਲਿਆ ਕੇ ਕਸ਼ਟ ਨਹੀਂ ਝੱਲਣਾ ਚਾਹੁੰਦੇ।'' 
ਅਪ੍ਰੈਲ 1928 ਦੇ ਨੌਜਵਾਨ ਭਾਰਤ ਸਭਾ ਦੇ ਮੈਨੀਫੈਸਟੋ ਵਿੱਚ ਇਹ ਸਪਸ਼ਟ ਕੀਤਾ ਗਿਆ ਕਿ ''ਆਉਣ ਵਾਲੇ ਇਨਕਲਾਬ ਦਾ ਅਰਥ ਸਿਰਫ ''ਹਾਕਮਾਂ ਦੀ ਤਬਦੀਲੀ'' ਨਹੀਂ ਹੋਵੇਗਾ। ਸਭ ਤੋਂ ਵਧਕੇ ਇਸਦਾ ਅਰਥ ਹੋਵੇਗਾ, ਇੱਕ ਬਿਲਕੁਲ ਨਵੇਂ ਢਾਂਚੇ ਅਤੇ ਨਵੇਂ ਰਾਜ-ਪ੍ਰਬੰਧ ਦੀ ਸਥਾਪਨਾ ਕਰਨਾ।'' 
ਕੌਣ ਹੈ ਜੋ ਇਹ ਇਨਕਲਾਬ ਕਰੇਗਾ? ਇਸ ਸਵਾਲ ਦਾ ਜਵਾਬ ਦਿੰਦਿਆਂ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੇ ਨੌਜਵਾਨਾਂ ਦਾ ਧਿਆਨ ਇਸ ਗੱਲ ਵੱਲ ਦੁਆਇਆ ਕਿ ''ਲਹਿਰ ਦੀ ਚਾਲਕ ਸ਼ਕਤੀ ਬਾਗੀ ਜਨਤਾ ਹੈ'', ਕਿ ''ਹਕੀਕੀ ਇਨਕਲਾਬੀ ਫੌਜਾਂ ਤਾਂ ਪਿੰਡਾਂ ਅਤੇ ਕਾਰਖਾਨਿਆਂ ਵਿੱਚ ਹਨ- ਕਿਸਾਨੀ ਅਤੇ ਮਜ਼ਦੂਰ'', ਕਿ ''ਕੌਮ ਕਾਂਗਰਸ ਦੇ ਲਾਊਡ ਸਪੀਕਰ ਨਹੀਂ ਹਨ, ਸਗੋਂ ਮਜ਼ਦੂਰ-ਕਿਸਾਨ ਹਨ, ਜਿਹੜੇ ਭਾਰਤ ਦੀ 95 ਫੀਸਦੀ ਵਸੋਂ ਹਨ।''
ਕੌਮੀ ਸ਼ਹੀਦਾਂ ਨੇ ਇਨਕਲਾਬ ਦੇ ਮਹਾਨ ਆਦਰਸ਼ ਨੂੰ ਸਿਰੇ ਚੜਾ
Hਉਣ ਲਈ ਨੌਜਵਾਨਾਂ ਦੇ ਅਹਿਮ ਅਤੇ ਵਿਸ਼ੇਸ਼ ਰੋਲ 'ਤੇ ਜ਼ੋਰ ਦਿੱਤਾ। ਉਹਨਾਂ ਨੇ ਕਿਹਾ, ''ਫੈਕਟਰੀਆਂ ਵਿੱਚ ਕੰਮ ਕਰਦੇ ਲੱਖਾਂ ਮਜ਼ਦੂਰਾਂ ਕੋਲ, ਝੁੱਗੀਆਂ ਅਤੇ ਪੇਂਡੂ ਝੌਂਪੜੀਆਂ ਵਿੱਚ ਨੌਜਵਾਨਾਂ ਨੇ ਇਨਕਲਾਬ ਦਾ ਸੁਨੇਹਾ ਦੇਸ਼ ਦੇ ਹਰ ਕੋਨੇ ਵਿੱਚ ਪਹੁੰਚਾਉਣਾ ਹੈ'', ''ਹਜ਼ਾਰਾਂ ਹੀ ਹੋਣਹਾਰ ਨੌਜਵਾਨਾਂ ਨੂੰ ਆਪਣੀਆਂ ਕੀਮਤੀ ਜਿੰਦੜੀਆਂ ਪਿੰਡਾਂ ਵਿੱਚ ਗੁਜ਼ਾਰਨੀਆਂ ਪੈਣਗੀਆਂ ਅਤੇ ਲੋਕਾਂ ਨੂੰ ਸਮਝਾਉਣਾ ਪਵੇਗਾ ਕਿ ਆਉਣ ਵਾਲੇ ਇਨਕਲਾਬ ਦਾ ਅਸਲ ਭਾਵ ਕੀ ਹੋਵੇਗਾ.. ..ਕਈ ਦਹਾਕਿਆਂ ਦੀ ਲਾਸਾਨੀ ਕੁਰਬਾਨੀ ਹੀ ਜਨਤਾ ਨੂੰ ਇਸ ਮਹਾਨ ਕਾਰਜ ਨੂੰ ਸਿਰੇ ਚਾੜHਨ ਲਈ ਤਿਆਰ ਕਰ ਸਕਦੀ ਹੈ ਅਤੇ ਸਿਰਫ ਇਨਕਲਾਬੀ ਨੌਜਵਾਨ ਹੀ ਅਜਿਹਾ ਕਰ ਸਕਣਗੇ।''
ਨੌਜਵਾਨ ਭਾਰਤ ਸਭਾ ਦੇ ਸੂਝਵਾਨ ਇਨਕਲਾਬੀ ਆਗੂਆਂ ਨੇ ਨੌਜਵਾਨਾਂ ਦੇ ਮਨਾਂ ਅੰਦਰ ਡੂੰਘੀ ਤਰਾਂ ਇਹ ਗੱਲ ਵਸਾਉਣ ਦੀ ਕੋਸ਼ਿਸ਼ ਕੀਤੀ ਕਿ ਲੁੱਟ, ਜਬਰ ਅਤੇ ਦਾਬੇ ਤੋਂ ਮੁਕਤੀ ਲਈ ਕਿਸਾਨਾਂ ਅਤੇ ਮਜ਼ਦੂਰਾਂ 'ਤੇ ਟੇਕ ਰੱਖ ਕੇ ਹੀ ਇਨਕਲਾਬ ਦਾ ਆਦਰਸ਼ ਹਾਸਲ ਹੋ ਸਕਦਾ ਹੈ। ਉਹਨਾਂ ਨੇ ਇਸ਼ਾਰਾ ਕੀਤਾ ਕਿ ਕੌਮੀ ਆਜ਼ਾਦੀ ਦੇ ਸੰਘਰਸ਼ ਦੀ ਖਰੀ ਅਤੇ ਖੋਟੀ ਲੀਡਰਸ਼ਿੱਪ ਦੀ ਪਰਖ ਦਾ ਪੈਮਾਨਾ ਇਹੋ ਗੱਲ ਬਣਦੀ ਹੈ ਕਿ ਲੋਕਾਂ ਦੀ ਬਹੁਗਿਣਤੀ ਮਜ਼ਦੂਰ ਕਿਸਾਨ ਜਨਤਾ ਨਾਲ ਉਹਨਾਂ ਦਾ ਰਿਸ਼ਤਾ ਅਤੇ ਰਵੱਈਆ ਕਿਹੋ ਜਿਹਾ ਹੈ। ਇਸ ਪੈਮਾਨੇ ਦੇ ਅਧਾਰ 'ਤੇ ਹੀ ਉਹਨਾਂ ਨੇ ਗਾਂਧੀਵਾਦੀ ਲੀਡਰਸ਼ਿੱਪ ਦੇ ਅਸਲ ਖਾਸੇ ਨੂੰ ਬੇਨਕਾਬ ਕੀਤਾ। ਉਹਨਾਂ ਨੇ ਮਿਸਾਲ ਦਿੱਤੀ: ''ਬਾਰਦੌਲੀ ਸੱਤਿਆਗ੍ਰਹਿ ਪੂਰੀ ਤਰਾਂ ਦਰਸਾਉਂਦਾ ਹੈ ਕਿ ਨੇਤਾਵਾਂ ਨੇ ਕਿੰਨਾ ਖਤਰਾ ਮਹਿਸੂਸ ਕੀਤਾ ਜਿਸ ਨੇ ਨਾ ਸਿਰਫ ਵਿਦੇਸ਼ੀ ਕੌਮ ਦੇ ਗਲਬੇ ਨੂੰ ਪਰਾਂਹ ਵਗਾਹ ਮਾਰਨਾ ਸੀ, ਸਗੋਂ ਜਿੰਮੀਦਾਰਾਂ ਦਾ ਜੂਲਾ ਵੀ ਚੁੱਕ ਦੇਣਾ ਸੀ। ਇਹੀ ਕਾਰਨ ਹੈ ਕਿ ਸਾਡੇ ਲੀਡਰ ਅੰਗਰੇਜ਼ਾਂ ਅੱਗੇ ਗੋਡੇ ਟੇਕਣਾ ਪਸੰਦ ਕਰਦੇ ਹਨ ਬਜਾਏ ਕਿਸਾਨਾਂ ਅਜੇ ਝੁਕਣ ਦੇ।'' 
ਵਿਦੇਸ਼ੀ ਸਾਮਰਾਜੀਆਂ ਨਾਲ ਜੁੜੇ ਭਾਰਤੀ ਵੱਡੇ ਲੁਟੇਰਿਆਂ ਦੇ ਗਾਂਧੀ-ਮਾਰਕਾ ਨੁਮਾਇੰਦਿਆਂ ਦੇ ਕਿਰਦਾਰ ਬਾਰੇ ਸੁਚੇਤ ਕਰਦਿਆਂ ਉਹਨਾਂ ਨੇ ਟਿੱਪਣੀ ਕੀਤੀ: ''ਭਾਰਤੀ ਕਿਰਤੀ ਵਰਗ ਨੂੰ ਦੂਹਰੇ ਖਤਰੇ ਦਾ ਸਾਹਮਣਾ ਹੈ, ਉਸ ਨੂੰ ਵਿਦੇਸ਼ੀ ਪੂੰਜੀਵਾਦ ਦਾ ਇੱਕ ਪਾਸੇ ਤੋਂ ਅਤੇ ਭਾਰਤੀ ਪੂੰਜੀਵਾਦ ਦੇ ਧੋਖੇ-ਭਰੇ ਹਮਲੇ ਦਾ ਦੂਜੇ ਪਾਸੇ ਤੋਂ ਖਤਰਾ ਹੈ। ਭਾਰਤੀ ਪੂੰਜੀਵਾਦ ਵਿਦੇਸ਼ੀ ਪੂੰਜੀਵਾਦ ਨਾਲ ਹੋਰ ਵਧੇਰੇ ਗੱਠਜੋੜ ਕਰ ਰਿਹਾ ਹੈ.. ..ਭਾਰਤੀ ਪੂੰਜੀਪਤੀ ਭਾਰਤੀ ਲੋਕਾਂ ਨੂੰ ਧੋਖਾ ਦੇ ਕੇ ਇਸ ਵਿਸ਼ਵਾਸ਼ਘਾਤ ਦੇ ਹਰਜਾਨੇ ਵਜੋਂ  ਵਿਦੇਸ਼ੀ ਪੂੰਜੀਵਾਦ ਤੋਂ ਸਰਕਾਰ  ਵਿਚੋਂ ਕੁਝ ਹਿੱਸਾ ਪ੍ਰਾਪਤ ਕਰਨਾ ਚਾਹੁੰਦਾ ਹੈ। ਭਵਿੱਖ ਵਿੱਚ ਅਸੀਂ ਬਹੁਤ ਛੇਤੀ ਹੀ ਇਸ ਤਬਕੇ ਅਤੇ ਇਸਦੇ ਉੱਘੇ ਨੇਤਾਵਾਂ ਨੂੰ ਵਿਦੇਸ਼ੀ ਆਗੂਆਂ ਨਾਲ ਗਲਵੱਕੜੀ ਪਾਈ ਹੋਈ ਤੱਕਾਂਗੇ।''
ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਇਹ ਕੀਮਤੀ ਚੇਤਾਵਨੀ 1947 ਵਿੱਚ ਸੱਚ ਸਾਬਤ ਹੋਈ। ਲੋਕਾਂ ਦੇ ਸਾਮਰਾਜ ਵਿਰੋਧੀ ਕੌਮੀ ਉਭਾਰ ਅਤੇ ਕਿਸਾਨ ਬਗਾਵਤਾਂ ਦੇ ਝੰਜੋੜਿਆਂ ਤੋਂ ਭੈਭੀਤ ਬਰਤਾਨਵੀਂ ਸਾਮਰਾਜੀਆਂ ਨੇ ਰਾਜ ਭਾਗ ਦੀ ਵਾਗਡੋਰ ਵੱਡੀਆਂ ਸਥਾਨਕ ਜੋਕਾਂ ਦੇ ਨੁਮਾਇੰਦਿਆਂ ਹੱਥ ਫੜਾ ਦਿੱਤੀ। ਇਹਨਾਂ ਨੁਮਾਇੰਦਿਆਂ ਵੱਲੋਂ ਵਿਦੇਸ਼ੀ ਰਾਜ ਵਾਂਗ ਹੀ ਸਾਮਰਾਜੀਆਂ, ਵੱਡੇ ਪੂੰਜੀਪਤੀਆਂ ਅਤੇ ਵੱਡੇ ਭੋਇੰ-ਮਾਲਕਾਂ ਦੇ ਹਿੱਤਾਂ ਦੀ ਸੁਰੱਖਿਆ ਦਾ ਇਕਰਾਰਨਾਮਾ ਕੀਤਾ ਗਿਆ। ਇਸ ਤਬਦੀਲੀ ਨੂੰ ਮੁਲਕ ਦੀ ਆਜ਼ਾਦੀ ਦਾ ਨਾਂ ਦਿੱਤਾ ਗਿਆ। ਇਹ ਅਖੌਤੀ ਅਜ਼ਾਦੀ ਆਪਣੇ ਨਾਲ ਫਿਰਕੂ ਵੰਡ ਅਤੇ ਫਸਾਦਾਂ ਦਾ ਸੰਤਾਪ ਲੈ ਕੇ ਆਈ। ਬਰਤਾਨਵੀ ਸਾਮਰਾਜੀਆਂ ਵੱਲੋਂ ਸਿਰਜਿਆ ਰਾਜ-ਭਾਗ ਦਾ ਜਾਬਰ ਤਾਣਾ-ਬਾਣਾ ਜਿਉਂ ਦਾ ਤਿਉਂ ਕਾਇਮ ਰੱਖਿਆ ਗਿਆ। 
ਅੱਜ ਤੱਕ ਸਾਡੇ ਮੁਲਕ ਦੀ ਜਨਤਾ 1947 ਵਿੱਚ ਹੋਏ ਇਸ ਵਿਸ਼ਵਾਸ਼ਘਾਤ ਦੀ ਕੀਮਤ ਤਾਰ ਰਹੀ ਹੈ। ਨਾ ਵਿਦੇਸ਼ੀ ਸਾਮਰਾਜੀਆਂ ਅਤੇ ਕੌਮ-ਧਰੋਹੀ ਦੇਸੀ ਪੂੰਜੀਪਤੀਆਂ ਦਾ ਗਲਬਾ ਖਤਮ ਹੋਇਆ ਹੈ, ਨਾ ਜਾਗੀਰਦਾਰਾਂ ਦਾ ਜੂਲਾ ਚੁੱਕਿਆ ਗਿਆ ਹੈ। ਕਿੰਨੀਆਂ ਹੀ ਸਰਕਾਰਾਂ ਨੇ ਮੁਲਕ 'ਤੇ ਬਦਲ ਬਦਲ ਕੇ ਰਾਜ ਕੀਤਾ ਹੈ ਪਰ ਕਿਸੇ ਦੀ ਵੀ ਵਿਦੇਸ਼ੀ ਹਾਕਮਾਂ ਨਾਲ ਗਲਵੱਕੜੀ ਗੁੱਝੀ ਨਹੀਂ ਰਹੀ। 64 ਸਾਲਾਂ ਦੇ ਤਜਰਬੇ ਨੇ ਅਜ਼ਾਦੀ ਦਾ ਨਕਾਬ ਲੰਗਾਰ ਕੇ ਰੱਖ ਦਿੱਤਾ ਹੈ। ਅੱਜ ਸਾਡੇ ਮੁਲਕ ਦੀਆਂ ਨੀਤੀਆਂ ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਫੰਡ ਅਤੇ ਸੰਸਾਰ ਵਪਾਰ ਜਥੇਬੰਦੀ ਵਰਗੀਆਂ ਸਾਮਰਾਜੀ ਸੰਸਥਾਵਾਂ ਦੇ ਫੁਰਮਾਨਾਂ ਰਾਹੀਂ ਤਹਿ ਹੋ ਰਹੀਆਂ ਹਨ। ਬੇਲਗਾਮ ਵਹਿਸ਼ੀ ਲੁੱਟ ਦੇ ਨਤੀਜੇ ਵਜੋਂ ਮੁਲਕ ਦੇ ਲੋਕਾਂ ਦੀ ਵੱਡੀ ਬਹੁਗਿਣਤੀ ਘੋਰ ਕੰਗਾਲੀ ਦੀ ਹਾਲਤ ਹੰਢਾ ਰਹੀ ਹੈ। ਮੁਲਕ ਦੇ 77 ਫੀਸਦੀ ਲੋਕਾਂ ਦੀ ਰੋਜ਼ਾਨਾ ਔਸਤ ਆਮਦਨ ਸਿਰਫ 20 ਰੁਪਏ ਜਾਂ ਇਸ ਤੋਂ ਘੱਟ ਹੈ। ਇਹਨਾਂ ਵਿੱਚ ਉਹ ਵੀ ਸ਼ਾਮਲ ਹਨ ਜਿਹੜੇ ਸਿਰਫ 9 ਰੁਪਏ ਰੋਜ਼ਾਨਾ 'ਤੇ ਗੁਜ਼ਾਰਾ ਕਰਦੇ ਹਨ। ਸਗੋਂ ਇਹਨਾਂ ਵੱਡੀਆਂ ਜੋਕਾਂ ਦਾ ਗਲਬਾ ਵਧਦਾ ਤੁਰਿਆ ਜਾ ਰਿਹਾ ਹੈ। ਅਮੀਰ ਅਤੇ ਗਰੀਬ ਦਾ ਪਾੜਾ ਹੋਰ ਚੌੜਾ ਹੋਈ ਜਾ ਰਿਹਾ ਹੈ। 
ਪਿਛਲੇ ਦੋ ਦਹਾਕਿਆਂ ਤੋਂ ਮੁਲਕ ਦੇ ਲੋਕ ਸੰਸਾਰੀਕਰਨ ਦੇ ਨਾਂ ਹੇਠ ਵੱਡੇ ਚੌਤਰਫਾ ਹੱਲੇ ਦਾ ਸਾਹਮਣਾ ਕਰ ਰਹੇ ਹਨ। ਨਵੀਆਂ ਆਰਥਿਕ ਨੀਤੀਆਂ ਰਾਹੀਂ ਮੁੱਠੀ-ਭਰ ਵਿਦੇਸ਼ੀ ਅਤੇ ਦੇਸੀ ਵੱਡੇ ਲੁਟੇਰਿਆਂ ਦੇ ਲੁੱਟ ਦੇ ਰਾਹ ਦੇ ਸਭ ਅੜਿੱਕੇ ਦੂਰ ਕੀਤੇ ਜਾ ਰਹੇ ਹਨ। ਅਜ਼ਾਦੀ ਦੇ ਐਲਾਨਾਂ ਤੋਂ ਬਾਅਦ ਮੁਲਕ ਦੇ ਹਾਕਮ ਜਿਹੜੇ ਅਗਾਂਹਵਧੂ ਨਾਅਰੇ ਲਾਉਂਦੇ ਸਨ, ਉਹ ਹੁਣ ਐਲਾਨੀਆ ਦਫਨ ਕਰ ਦਿੱਤੇ ਗਏ ਹਨ। ਵਿਦੇਸ਼ੀ ਅਤੇ ਦੇਸੀ ਪੂੰਜੀਪਤੀਆਂ ਦੇ ਟੈਕਸਾਂ ਤੋਂ ਮੁਕਤ ਵਿਸ਼ੇਸ਼ ਖੇਤਰ ਖੋਲ
Hਣ ਲਈ ਧੜਾਧੜ ਵਿਸ਼ੇਸ਼ ਆਰਥਿਕ ਜ਼ੋਨਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਸੱਟੇਬਾਜ਼ੀ ਦੇ ਕਾਰੋਬਾਰਾਂ ਨੂੰ ਵੱਡੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਵੱਡੇ ਭੋਇੰ-ਮਾਲਕਾਂ ਦੀ ਪੇਂਡੂ ਜਾਇਦਾਦ ਟੈਕਸਾਂ ਤੋਂ ਮੁਕਤ ਰੱਖੀ ਜਾ ਰਹੀ ਹੈ, ਜ਼ਮੀਨੀ ਸੁਧਾਰਾਂ ਦੇ ਦੰਭੀ ਦਾਅਵੇ ਤਿਆਗ ਦਿੱਤੇ ਗਏ ਹਨ ਅਤੇ ਲੈਂਡ ਸੀਲਿੰਗ ਨੂੰ ਪੁੱਠਾ ਗੇੜਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੱਡੇ ਭੋਇੰ-ਮਾਲਕਾਂ ਦੇ ਜ਼ਮੀਨ 'ਤੇ ਵਧਦੇ ਗਲਬੇ ਦੇ ਨਾਲ ਨਾਲ ਜ਼ਮੀਨ ਤੋਂ ਬੇਦਖਲ ਹੋ ਰਹੇ ਗਰੀਬ ਕਿਸਾਨ ਬੇਜ਼ਮੀਨਿਆਂ ਦੀਆਂ ਕਤਾਰਾਂ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਬਦਲਵੇਂ ਰੁਜ਼ਗਾਰ ਦੀ ਅਣਹੋਂਦ ਦੀ ਹਾਲਤ ਵਿੱਚ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ। ਲੋਕਾਂ ਦੀ ਮਿਹਨਤ ਦਾ ਫਲ ਫੰਡਰ ਕਾਰੋਬਾਰਾਂ ਦੇ ਮੁਨਾਫਿਆਂ ਵਿੱਚ ਵਟ ਰਿਹਾ ਹੈ ਅਤੇ ਵਿਦੇਸ਼ੀ ਸਾਮਰਾਜੀਆਂ ਦੀ ਝੋਲੀ ਪੈ ਰਿਹਾ ਹੈ। ਮੁਲਕ ਦੀ ਤਰੱਕੀ, ਸਨਅੱਤੀਕਰਨ ਅਤੇ ਰੁਜ਼ਗਾਰ ਨੂੰ ਬੰਨH ਲੱਗਿਆ ਹੋਇਆ ਹੈ। 
ਸਰਕਾਰੀ ਕਾਰੋਬਾਰ ਕੌਡੀਆਂ ਦੇ ਭਾਅ ਵਿਦੇਸ਼ੀ ਅਤੇ ਦੇਸੀ ਵੱਡੇ ਪੂੰਜੀਪਤੀਆਂ ਹਵਾਲੇ ਕੀਤੇ ਜਾ ਰਹੇ ਹਨ। ਸਿਹਤ, ਵਿਦਿਆ ਅਤੇ ਸਮਾਜ ਭਲਾਈ ਦੇ ਹੋਰ ਸਭ ਖੇਤਰ ਮੁਨਾਫੇ ਦੇ ਕਾਰੋਬਾਰਾਂ ਵਿੱਚ ਬਦਲੇ ਜਾ ਰਹੇ ਹਨ ਅਤੇ ਵਿਦੇਸ਼ੀ-ਦੇਸੀ ਲੁਟੇਰਿਆਂ ਦੇ ਰਹਿਮ 'ਤੇ ਛੱਡੇ ਜਾ ਰਹੇ ਹਨ। ਸਰਕਾਰੀ ਅਤੇ ਨਿੱਜੀ ਕਾਰੋਬਾਰ ਨਿੱਜੀ ਮੁਨਾਫਿਆਂ ਵਿੱਚ ਭਾਰੀ ਵਾਧੇ ਦੀਆਂ ਲੋੜਾਂ ਅਨੁਸਾਰ ਮੁੜ ਢਾਲੇ ਜਾ ਰਹੇ ਹਨ ਅਤੇ ਇਸ ਮਕਸਦ ਲਈ ਥੋਕ ਛਾਂਟੀਆਂ, ਤਨਖਾਹਾਂ ਛਾਂਗਣ ਅਤੇ ਖਪਤਕਾਰਾਂ ਤੇ ਮਨਚਾਹੀਆਂ ਕੀਮਤਾਂ ਥੋਪਣ ਦਾ ਸਿਲਸਿਲਾ ਚੱਲ ਰਿਹਾ ਹੈ। ਬੈਂਕਾਂ ਦਾ ਪ੍ਰਬੰਧ ਵੱਡੇ ਲੁਟੇਰਿਆਂ ਲਈ ਰਾਖਵਾਂ ਕੀਤਾ ਜਾ ਰਿਹਾ ਹੈ। ਪੂੰਜੀ ਅਤੇ ਕਰਜ਼ਿਆਂ ਦੀ ਤੋਟ ਦੀ ਮਾਰੀ ਛੋਟੀ ਸਨਅਤ ਦਾ ਦਮ ਨਿਕਲ ਰਿਹਾ ਹੈ ਅਤੇ ਉਜਾੜਾ ਹੋ ਰਿਹਾ ਹੈ। ਇਸਦੇ ਨਾਲ ਹੀ ਕਿਰਤੀਆਂ ਦਾ ਰੁਜ਼ਗਾਰ ਵੀ ਖੁੱਸ ਰਿਹਾ ਹੈ। ਪੜੇ-ਲਿਖੇ ਨੌਜਵਾਨਾਂ ਲਈ ਨਾ ਸਿਰਫ ਸਰਕਾਰੀ ਰੁਜ਼ਗਾਰ ਦੇ ਦਰਵਾਜ਼ੇ ਬੰਦ ਹੋ ਰਹੇ ਹਨ, ਸਗੋਂ ਉਹ ਨਿੱਜੀ ਖੇਤਰ ਵਿੱਚ ਨਿਗੂਣੀਆਂ ਤਨਖਾਹਾਂ ਅਤੇ ਭੈੜੀਆਂ ਕੰਮ ਹਾਲਤਾਂ ਵਿੱਚ ਚਾਕਰੀ ਕਰਨ ਲਈ ਮਜਬੂਰ ਹੋ ਰਹੇ ਹਨ। ਸਬਸਿਡੀਆਂ 'ਤੇ ਵਾਹਿਆ ਜਾ ਰਿਹਾ ਕੁਹਾੜਾ ਗਰੀਬ ਖਪਤਕਾਰਾਂ ਦੀ ਰੋਟੀ 'ਤੇ ਝਪਟ ਰਿਹਾ ਹੈ। ਕਿਸਾਨਾਂ ਨੂੰ ਨਪੀੜ ਰਿਹਾ ਹੈ ਅਤੇ ਛੋਟੇ ਕਾਰੋਬਾਰਾਂ ਦਾ ਸਾਹ ਬੰਦ ਕਰ ਰਿਹਾ ਹੈ। ਹੁਣ ਪਰਚੂਨ ਵਪਾਰ ਦਾ ਖੇਤਰ ਵੀ ਵਿਦੇਸ਼ੀ ਅਤੇ ਦੇਸੀ ਵੱਡੀਆਂ ਕੰਪਨੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਅਤੇ ਛੋਟੇ ਦੁਕਾਨਦਾਰਾਂ ਦੀ ਰੋਜ਼ੀ ਖਤਰੇ ਮੂੰਹ ਆਈ ਹੋਈ ਹੈ। ਕਿਸਾਨਾਂ 'ਤੇ ਬੈਂਕਾਂ ਦੇ ਅਤੇ ਸੂਦਖੋਰ ਕਰਜ਼ਿਆਂ ਦਾ ਬੋਝ ਹੱਦਾਂ ਬੰਨੇ ਟੱਪ ਗਿਆ ਹੈ। ਕਿਸਾਨ ਖੁਦਕੁਸ਼ੀਆਂ ਦੀਆਂ ਦਿਲ-ਵਿੰਨਵੀਆਂ ਘਟਨਾਵਾਂ ਛਟਪਟਾਉਂਦੀ ਕੌਮ ਦੀ ਜ਼ਿੰਦਗੀ ਦੀ ਅਸਲ ਤਸਵੀਰ ਪੇਸ਼ ਕਰ ਰਹੀਆਂ ਹਨ ਅਤੇ ਕੌਮੀ ਤਰੱਕੀ ਤੇ ਖੁਸ਼ਹਾਲੀ ਦੇ ਬੇਸ਼ਰਮ ਦਾਅਵਿਆਂ ਦੇ ਪਰਖਚੇ ਉਡਾ ਰਹੀਆਂ ਹਨ। ਅੰਨੀਂ ਲੁੱਟ ਦੇ ਭਾਰ ਹੇਠ ਕਿਸਾਨਾਂ ਦੀਆਂ ਜ਼ਮੀਨਾਂ ਖਿਸਕ ਰਹੀਆਂ ਹਨ। ਬੈਂਕਾਂ ਅਤੇ ਸ਼ਾਹੂਕਾਰਾਂ ਵੱਲੋਂ ਕੁਰਕੀਆਂ ਤੋਂ ਇਲਾਵਾ ਹੁਣ ਵਿਸ਼ੇਸ਼ ਆਰਥਿਕ ਜ਼ੋਨਾਂ ਅਤੇ ਮੈਗਾ ਪ੍ਰੋਜੈਕਟਾਂ ਦੇ ਨਾਂ ਹੇਠ ਨੰਗੇ-ਚਿੱਟੇ ਧਾੜਿਆਂ ਰਾਹੀਂ ਜ਼ਮੀਨਾਂ ਹੜੱਪਣ ਦਾ ਸਿਲਸਿਲਾ ਚੱਲ ਰਿਹਾ ਹੈ। 
ਵੱਧ ਰਹੀ ਜਮਾਤੀ ਆਰਥਿਕ ਲੁੱਟ, ਦਾਬੇ ਅਤੇ ਜਬਰ ਦੇ ਨਾਲ ਨਾਲ ਹਰ ਕਿਸਮ ਦਾ ਸਮਾਜਿਕ ਦਾਬਾ ਅਤੇ ਜਬਰ ਤੇਜ ਹੋ ਰਿਹਾ ਹੈ। ਦਲਿਤ ਹਿੱਸਿਆਂ ਖਿਲਾਫ ਦਿਲ ਕੰਬਾਊ ਜਬਰ, ਹਿੰਸਾ ਅਤੇ ਸਮਾਜਿਕ ਬਾਈਕਾਟ ਦੀਆਂ ਘਟਨਾਵਾਂ ਆਮ ਗੱਲ ਬਣੀਆਂ ਹੋਈਆਂ ਹਨ। ਵਿਤਕਰੇ ਦੀਆਂ ਸ਼ਿਕਾਰ ਕੌਮੀਅਤਾਂ ਅਤੇ ਕਬਾਇਲੀ ਲੋਕਾਂ ਦੇ ਹੱਕ ਅਤੇ ਉਮੰਗਾਂ ਕੁਚਲੀਆਂ ਜਾ ਰਹੀਆਂ ਹਨ। ਔਰਤਾਂ ਅੱਜ ਵੀ ਦਮ ਘੋਟੂ ਦਾਬਾ, ਵਿਤਕਰਾ, ਜਲਾਲਤ ਅਤੇ ਦਮਨ ਹੰਢਾ ਰਹੀਆਂ ਹਨ।
ਮੁਲਕ ਸਿਆਸੀ ਨਿਘਾਰ ਦੀਆਂ ਨਿਵਾਣਾਂ 'ਚ ਧਸਦਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਦਾ ਜਲੂਸ ਨਿਕਲਿਆ ਹੋਇਆ ਹੈ ਅਤੇ ਪ੍ਰਬੰਧ ਦੀਆਂ ਸਭ ਸੰਸਥਾਵਾਂ ਭ੍ਰਿਸ਼ਟਾਚਾਰ ਦੀ ਨੁਮਾਇਸ਼ ਬਣੀਆਂ ਹੋਈਆਂ ਹਨ। ਇਹਨੀਂ ਦਿਨੀਂ ਧੜਾਧੜ ਬੇਨਕਾਬ ਹੋ ਰਹੇ ਘੁਟਾਲਿਆਂ ਦੀ ਜਿਹੜੀ ਹਨੇਰੀ ਵਗ ਰਹੀ ਹੈ, ਇਹ ਦੱਸਦੀ ਹੈ ਕਿ ਹੁਣ ਭ੍ਰਿਸ਼ਟਾਚਾਰ ਮੁਲਕ ਦੇ ਪ੍ਰਬੰਧ ਦੀ ਸਿਰਫ ਇੱਕ ਬੁਰਾਈ ਨਹੀਂ ਹੈ। ਇਹ ਮੁਲਕ ਦੇ ਰਾਜ ਪ੍ਰਬੰਧ ਦੇ ਘੋੜੇ ਦੀ ਸਵਾਰੀ ਕਰ ਰਿਹਾ ਹੈ। 
ਪਾੜੋ ਅਤੇ ਰਾਜ ਕਰੋ ਦੀ ਨੀਤੀ ਤਹਿਤ ਲੋਕਾਂ ਵਿੱਚ ਪਾਟਕ ਪਾਉਣ ਅਤੇ ਵਾਰ ਵਾਰ ਲੋਕਾਂ ਦੇ ਲਹੂ ਦੀਆਂ ਨਦੀਆਂ ਵਹਾਉਣ ਦੀ ਘਿਨਾਉਣੀ ਖੇਡ 'ਚ ਮੁਲਕ ਦੇ ਸਿਆਸੀ ਚੌਧਰੀ ਬਰਤਾਨਵੀ ਸਾਮਰਾਜੀਆਂ ਨਾਲੋਂ ਕਿਤੇ ਅੱਗੇ ਲੰਘ ਚੁੱਕੇ ਹਨ। 
ਮੁਲਕ ਦੇ ਲੋਕਾਂ ਨੂੰ ਇੱਕ ਪਾਸੇ ਅੰਨੀਂ ਕੌਮ-ਪ੍ਰਸਤੀ ਅਤੇ ਦੂਜੇ ਪਾਸੇ ਸਾਮਰਾਜ-ਭਗਤੀ ਦਾ ਪਾਠ ਪੜਾਇਆ ਜਾ ਰਿਹਾ ਹੈ। ਆਪਣੇ ਹੀ ਮੁਲਕ ਦੀਆਂ ਵਿਤਕਰਾ ਹੰਢਾ ਰਹੀਆਂ ਕੌਮੀਅਤਾਂ ਨੂੰ ਦੁਸ਼ਮਣਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਸੰਸਾਰ ਭਰ ਦੇ ਲੋਕਾਂ ਨਾਲ ਦੁਸ਼ਮਣੀ ਕਮਾ ਰਹੇ ਅਤੇ ਥਾਂ ਥਾਂ ਬੰਬਾਂ ਦੀ ਵਰਖਾ ਕਰ ਰਹੇ ਅਮਰੀਕੀ ਸਾਮਰਾਜੀਆਂ ਦੇ ਸੋਹਲੇ ਗਾਏ ਜਾ ਰਹੇ ਹਨ। ਦੂਸਰੇ ਮੁਲਕਾਂ ਵਿੱਚ ਇਹਨਾਂ ਹਮਲਾਵਰਾਂ ਦੇ ਕੁਕਰਮਾਂ ਵਿੱਚ ਹੱਥ ਵਟਾਉਣ ਲਈ ਮੁਲਕ ਦੀ ਜੁਆਨੀ ਦਾ ਲਹੂ ਭੇਟ ਕੀਤਾ ਜਾ ਰਿਹਾ ਹੈ। 
ਇਹਨਾਂ ਹਾਲਤਾਂ 'ਚ ਮੁਲਕ ਦੇ ਲੋਕ ਉਹ ਸੰਘਰਸ਼ ਜਾਰੀ ਰੱਖ ਰਹੇ ਹਨ, ਜਿਸਦਾ ਝੰਡਾ ਕੌਮੀ ਸ਼ਹੀਦਾਂ ਨੇ ਚੁੱਕਿਆ ਸੀ। ਇਹਨਾਂ ਸੰਘਰਸ਼ਾਂ ਨੂੰ ਮੁਲਕ ਦੇ ਜ਼ਾਲਮ ਰਾਜ ਦੇ ਅੱਤਿਆਚਾਰੀ ਕਦਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਗਰੇਜ਼ ਸਾਮਰਾਜੀਆਂ ਦੇ ਜਿਹਨਾਂ ਕਾਨੂੰਨਾਂ ਬਾਰੇ ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਕਿ ਇਹ ''ਵਿਦੇਸ਼ੀ ਰਾਜ ਦੇ ਹਿੱਤਾਂ ਲਈ ਚਲਾਏ ਜਾਂਦੇ ਹਨ ਅਤੇ ਸਾਡੇ ਲੋਕਾਂ ਦੇ ਹਿੱਤਾਂ ਦੇ ਉਲਟ ਹਨ'' ਉਹਨਾਂ ਹੀ ਕਾਨੂੰਨਾਂ ਦਾ ਵੱਡਾ ਹਿੱਸਾ ਹੁਣ ਵੀ ਭਾਰਤੀ ਸੰਵਿਧਾਨ ਵਿੱਚ ਦਰਜ ਹੈ। ਲੋਕਾਂ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਨਵੇਂ ਕਾਲੇ ਕਾਨੂੰਨ ਬਣਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ ਹੈ। ਹੁਣੇ ਹੁਣੇ ਪੰਜਾਬ ਅਸੰਬਲੀ ਵੱਲੋਂ ਮੜੇ ਕਾਲੇ ਕਾਨੂੰਨ ਇਸਦੀ ਉਦਾਹਰਣ ਹਨ। ਭਾਰਤੀ ਹਾਕਮਾਂ ਵੱਲੋਂ ਰਚਾਏ ਅਨੇਕਾਂ ਖ਼ੂਨੀ ਗੋਲੀ-ਕਾਂਡਾਂ, ਝੂਠੇ ਪੁਲਸ ਮੁਕਾਬਲਿਆਂ ਅਤੇ ਤਸ਼ੱਦਦ ਦੇ ਕਾਂਡਾਂ ਦੀ ਲੜੀ ਬਹੁਤ ਲੰਮੀ ਹੈ ਅਤੇ ਇਸ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਨੌਜਵਾਨ ਭਾਰਤ ਸਭਾ ਦੇ ਆਗੂਆਂ ਨੇ ਅੰਗਰੇਜ਼ ਸਾਮਰਾਜੀਆਂ ਵੱਲੋਂ ਸਥਾਪਤ ਕੀਤੀ ਪਾਰਲੀਮੈਂਟ ਨੂੰ ਹਿੰਦੋਸਤਾਨ ਦੇ ਨਿਆਸਰੇਪਣ ਅਤੇ ਮੁਥਾਜਗੀ ਦੀ ਨੁਮਾਇਸ਼ ਕਿਹਾ ਸੀ। ਅੱਜ ਵੀ ਮੁਲਕ ਦੀ ਪਾਰਲੀਮੈਂਟ ਦੀ ਉਹੀ ਤਸਵੀਰ ਸਾਹਮਣੇ ਆ ਰਹੀ ਹੈ। ਮੁਲਕ ਦੀ ਆਰਥਿਕਤਾ ਸੰਸਾਰ ਵਪਾਰ ਜਥੇਬੰਦੀ ਨਾਲ ਨੂੜ ਦਿੱਤੀ ਗਈ। ਪਾਰਲੀਮੈਂਟ ਖੂੰਜੇ ਲੱਗੀ ਰਹੀ। ਅਮਰੀਕੀ ਸਾਮਰਾਜੀਆਂ ਨਾਲ ਕੌਮ ਧਰੋਹੀ ਸਮਝੌਤੇ ਕੀਤੇ ਗਏ, ਪਾਰਲੀਮੈਂਟ ਦੀ ਕੋਈ ਸੱਦ-ਪੁੱਛ ਨਾ ਹੋਈ। ਖਰਬਾਂ ਦੇ ਭ੍ਰਿਸ਼ਟਾਚਾਰ ਦੇ ਜਿਹਨਾਂ ਸਕੈਂਡਲਾਂ ਦੀ ਅੱਜ-ਕੱਲ
H ਚਰਚਾ ਹੋ ਰਹੀ ਹੈ, ਇਹ ਦੱਸਦੇ ਹਨ ਕਿ ਮੰਤਰੀਆਂ ਕੋਲ ਪਾਰਲੀਮੈਂਟ ਨੂੰ ਕਿਸੇ ਵੀ ਭਿਣਕ ਦੇ ਬਗੈਰ ਕਿੰਨੀਆਂ ਵੱਡੀਆਂ ਰਕਮਾਂ ਵੱਡੇ ਲੁਟੇਰਿਆਂ ਦੀ ਝੋਲੀ ਪਾਉਣ ਅਤੇ ਖੁਦ ਗੱਫੇ ਲਾਉਣ ਦੇ ਅਧਿਕਾਰ ਹਾਸਲ ਹਨ। ਰਾਡੀਆ ਟੇਪਾਂ ਦੀ ਚਰਚਾ ਨੇ ਭੇਤ ਖੋਲਿ•ਆ ਹੈ ਕਿ ਮੁਲਕ ਦੇ ਅਰਥਚਾਰੇ ਦੀ ਹੋਣੀ ਦਾ ਫੈਸਲਾ ਕਰਨ ਵਾਲੇ ਮੰਤਰੀ ਮੰਡਲ ਦੇ ਵੱਡੇ ਵੱਡੇ ਅਹੁਦਿਆਂ 'ਤੇ ਕਿਸੇ ਵਿਅਕਤੀ ਦੇ ਬਿਰਾਜਮਾਨ ਹੋਣ ਦਾ ਫੈਸਲਾ ਲੋਕਾਂ ਦੀ ਬਜਾਏ ਕਿਵੇਂ ਟਾਟਿਆਂ ਅਤੇ ਅੰਬਾਨੀਆਂ ਦੇ ਹੱਥਾਂ 'ਚ ਹੈ। 
ਇਹੋ ਜਿਹੀਆਂ ਆਰਥਿਕ-ਸਮਾਜੀ ਹਾਲਤਾਂ ਅਤੇ ਰਾਜ-ਪ੍ਰਬੰਧ ਅਧੀਨ ਮੁਲਕ ਦੇ ਸਭ ਲੋਕ ਦੁੱਖ ਅਤੇ ਸੰਤਾਪ ਝੱਲ ਰਹੇ ਹਨ, ਨੌਜਵਾਨਾਂ ਦਾ ਮੱਥਾ ਅਨਿਸਚਿਤ ਭਵਿੱਖ ਨਾਲ ਲੱਗਿਆ ਹੋਇਆ ਹੈ। ਗੁਜ਼ਾਰੇ ਜੋਗੇ ਰੁਜ਼ਗਾਰ ਦੇ ਦਰਵਾਜ਼ੇ ਬੰਦ ਹਨ। ਅਰਥ-ਭਰਪੂਰ ਅਤੇ ਸਵੈ-ਮਾਣ ਭਰੀ ਜ਼ਿੰਦਗੀ ਦੀਆਂ ਆਸਾਂ ਨਾਲ ਖਿਲਵਾੜ ਹੋ ਰਿਹਾ ਹੈ। ਗਿਆਨ ਹਾਸਲ ਕਰਨ ਅਤੇ ਇਸਨੂੰ ਲੇਖੇ ਲਾਉਣ ਦੇ ਮੌਕੇ ਸੁੰਗੜੇ ਹੋਏ ਹਨ। ਪ੍ਰਤਿਭਾ ਰੁਲ਼ਦੀ ਹੈ ਅਤੇ ਵੱਡੇ ਧਨਾਢਾਂ ਦੀ ਮੁਥਾਜ ਬਣੀ ਹੋਈ ਹੈ। ਵਿਦਿਆ ਲੋਕਾਂ ਦੇ ਕਲਿਆਣ ਦੇ ਲੇਖੇ ਨਹੀਂ ਲੱਗਦੀ। ਕਿਸੇ ਫਖ਼ਰਯੋਗ ਮਾਨਸਿਕ ਤਸੱਲੀ ਦਾ ਸਾਧਨ ਨਹੀਂ ਬਣਦੀ ਸਗੋਂ ਬਹੁ-ਕੌਮੀ ਕੰਪਨੀਆਂ ਦੇ ਵਪਾਰ ਅਤੇ ਮੁਨਾਫਿਆਂ ਦਾ ਸਾਧਨ ਬਣਦੀ ਹੈ। ਇਹ ਹਾਲਤ ਸਵੈ-ਮਾਣ ਭਰੀ ਅਰਥ-ਭਰਪੂਰ, ਇਮਾਨਦਾਰ ਅਤੇ ਕਲਿਆਣਕਾਰੀ ਜ਼ਿੰਦਗੀ ਲਈ ਤਾਂਘਦੀ ਜੁਆਨੀ ਦੇ ਮਨਾਂ ਨੂੰ ਚੋਭਾਂ ਲਾਉਂਦੀ ਹੈ। ਬੇਚੈਨੀ ਅਤੇ ਉਪਰਾਮਤਾ ਦੀ ਵਜਾਹ ਬਣਦੀ ਹੈ। ਜ਼ਿੰਦਗੀ ਤੋਂ ਉਪਰਾਮ ਹੋਈ ਜੁਆਨੀ ਨੂੰ ਕੁਰਾਹੇ ਪਾਉਣ ਲਈ ਨਿੱਘਰੇ ਪਿਛਾਂਹਖਿੱਚੂ ਸਭਿਆਚਾਰ ਦੇ ਗੱਫੇ ਵਰਤਾਏ ਜਾਂਦੇ ਹਨ। ਨਸ਼ਿਆਂ ਅਪਰਾਧਾਂ ਅਤੇ ਨੰਗੇਜ਼-ਭਰਪੂਰ ਫਿਲਮਾਂ ਅਤੇ ਅਸ਼ਲੀਲ ਸਾਹਿਤ ਦਾ ਜਾਲ ਵਿਛਾਇਆ ਜਾਂਦਾ ਹੈ। ਨਿੱਜੀ ਅਯਾਸ਼ੀ ਨੂੰ ਜੀਵਨ ਦਾ ਸਭ ਤੋਂ ਵੱਡਾ ਟੀਚਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਨਵੀਆਂ ਆਰਥਿਕ ਨੀਤੀਆਂ ਨਾਲ ਜੁੜ ਕੇ ਇਸ ਮਾਰੂ ਸਭਿਆਚਾਰਕ ਹੱਲੇ ਨੇ ਬਹੁਤ ਤੇਜੀ ਫੜ ਲਈ ਹੈ। ਦੂਜੇ ਪਾਸੇ, ਖਰੇ ਸਵੈ-ਮਾਣ ਲਈ ਤਾਂਘ ਰਹੇ ਨੌਜਵਾਨਾਂ ਨੂੰ ਭਟਕਾਉਣ ਲਈ ਨਿੱਘਰੇ ਪਿਛਾਂਹਖਿੱਚੂ ਜਗੀਰੂ ਸਭਿਆਚਾਰ ਦਾ ਹੱਲਾ ਤੇਜ ਕੀਤਾ ਜਾ ਰਿਹਾ ਹੈ। ਇਹ ਸਭਿਆਚਾਰ ਖਰੇ ਸਵੈ-ਮਾਣ ਦੇ ਬਦਲ ਵਜੋਂ ਜਾਤ-ਹੰਕਾਰ, ਧਰਮ-ਹੰਕਾਰ, ਇਲਾਕਾਈ ਹੰਕਾਰ ਅਤੇ ਕੌਮ ਹੰਕਾਰ ਦੀਆਂ ਭਾਵਨਾਵਾਂ ਨੂੰ ਹਵਾ ਦਿੰਦਾ ਹੈ ਅਤੇ ਨੌਜਵਾਨਾਂ ਨੂੰ ਪੁਰਾਤਨਪੰਥੀ ਲਹਿਰਾਂ ਦੇ ਚੁੰਗਲ 'ਚ ਖਿੱਚਣ ਦੀ ਕੋਸ਼ਿਸ਼ ਕਰਦਾ ਹੈ। 
ਇਹਨਾਂ ਹਾਲਤਾਂ 'ਚ ਖਰੇ ਸਵੈ-ਮਾਣ ਭਰੀ ਜ਼ਿੰਦਗੀ ਲਈ ਸੰਘਰਸ਼ ਨੂੰ ਅੱਗੇ ਤੋਰਨਾ ਨੌਜਵਾਨਾਂ ਲਈ ਇੱਕ ਚੁਣੌਤੀ ਭਰਿਆ ਕਾਰਜ ਹੈ। ਨੌਜਵਾਨਾਂ ਦੀ ਹੋਣੀ ਮੁਲਕ ਦੇ ਲੋਕਾਂ ਦੀ ਹੋਣੀ ਨਾਲ ਜੁੜੀ ਹੋਈ ਹੈ। ਇਸ ਹੋਣੀ ਨੇ ਕੌਮੀ ਸ਼ਹੀਦਾਂ ਦੇ ਰਾਹ 'ਤੇ ਚੱਲ ਕੇ ਅਤੇ ਉਹਨਾਂ ਦੇ ਸੁਪਨਿਆਂ ਦੀ ਡਗੋਰੀ ਫੜ ਕੇ ਸਾਕਾਰ ਹੋਣਾ ਹੈ। ਇਹ ਹਾਲਤ ਅੱਜ ਫੇਰ ਨੌਜਵਾਨਾਂ ਤੋਂ ਕੌਮੀ ਸ਼ਹੀਦਾਂ ਦੇ ਹੋਕੇ ਨੂੰ ਮੁੜ-ਸੁਰਜੀਤ ਕਰਨ ਦੀ ਮੰਗ ਕਰਦੀ ਹੈ। ਮੁਲਕ ਦੀ ਲੋਕਾਈ ਨੂੰ ਝੰਜੋੜ ਕੇ ਜਗਾਉਣ ਅਤੇ ਸ਼ਹੀਦਾਂ ਵੱਲੋਂ ਦਰਸਾਏ ''ਯੁੱਧ'' ਦਾ ਰਾਹ ਪੱਧਰਾ ਕਰਨ ਲਈ ਆਪਣਾ ਰੋਲ ਨਿਭਾਉਣ ਦੀ ਮੰਗ ਕਰਦੀ ਹੈ। 
ਸੱਤਰਵਿਆਂ ਦੇ ਦਹਾਕੇ 'ਚ ਪੰਜਾਬ ਦੀ ਧਰਤੀ 'ਤੇ ਇਨਕਲਾਬੀ ਵਿਦਿਆਰਥੀ-ਨੌਜਵਾਨ ਲਹਿਰ ਦੇ ਹੋਕੇ ਦੀ ਗੂੰਜ ਸੁਣਾਈ ਦਿੰਦੀ ਰਹੀ ਹੈ। ਉਦੋਂ ਪੰਜਾਬ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਸੰਕਟ ਦੇ ਸਮਿਆਂ 'ਚ ਲੋਕਾਂ ਸਾਹਮਣੇ ''ਕੌਮ ਦੇ ਕਲਿਆਣ ਦਾ ਰਾਹ'' ਉਭਾਰਨ 'ਚ ਅਹਿਮ ਹਿੱਸਾ ਪਾਇਆ। 1974 'ਚ ਮੋਗੇ 'ਚ ਹੋਈ ਸੰਗਰਾਮ ਰੈਲੀ ਨੇ ਦਰਸਾਇਆ ਕਿ ਨੌਜਵਾਨ ਅਤੇ ਵਿਦਿਆਰਥੀ ਵੱਡੇ ਲੁਟੇਰਿਆਂ ਦੀਆਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੀਆਂ ਗੁਮਰਾਹ-ਕਰੂ ਸਾਜਸ਼ਾਂ ਨੂੰ ਪਛਾੜ ਕੇ ਲੋਕਾਂ ਨੂੰ ਮੁਕਤੀ ਦਾ ਰਾਹ ਵਿਖਾਉਣ 'ਚ ਕਿਹੋ ਜਿਹਾ ਅਹਿਮ ਰੋਲ ਅਦਾ ਕਰ ਸਕਦੇ ਹਨ। ਉਦੋਂ ਨੌਜਵਾਨਾਂ ਦਾ ਮੰਚ ਨੌਜਵਾਨ ਭਾਰਤ ਸਭਾ, ਵਿਦਿਆਰਥੀ ਜਥੇਬੰਦੀ ਦੇ ਅੰਗ-ਸੰਗ ਲੋਕਾਂ ਦੇ ਹੱਕੀ ਸੰਘਰਸ਼ਾਂ ਦਾ ਝੰਜੋੜੂ ਦਸਤਾ ਬਣ ਕੇ ਉਭਰਿਆ। ਇਸ ਨੇ ਲੋਕਾਂ ਦੇ ਮਨਾਂ 'ਤੇ ਇਨਕਲਾਬੀ ਚੇਤਨਾ ਦੀ ਛਾਪ ਲਾਉਣ ਦਾ ਰੋਲ ਅਦਾ ਕੀਤਾ। 
ਅੱਜ ਦੀ ਹਾਲਤ ਮੰਗ ਕਰਦੀ ਹੈ ਕਿ ਨੌਜਵਾਨ ਕੌਮੀ ਸ਼ਹੀਦਾਂ ਦੇ ਹੋਕੇ ਨੂੰ ਫਿਰ ਉਸੇ ਤਰਾਂ ਹੁਗਾਰਾ ਦੇਣ ਜਿਵੇਂ ਪੰਜਾਬ ਦੀ ਜੁਆਨੀ ਨੇ ਸੱਤਰਵਿਆਂ ਦੇ ਦਹਾਕੇ ਵਿੱਚ ਦਿੱਤਾ ਸੀ। ਅੱਜ ਪੰਜਾਬ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਸਨਅੱਤੀ ਮਜ਼ੂਦਰਾਂ ਅਤੇ ਮੁਲਾਜ਼ਮਾਂ ਨੇ ਹੱਕੀ ਸੰਘਰਸ਼ਾਂ ਦੇ ਮੋਰਚੇ ਮੱਲੇ ਹੋਏ ਹਨ। ਲੋਕਾਂ ਦੇ ਹੱਕਾਂ ਦੀ ਇਹ ਲਹਿਰ ਅੱਗੇ ਕਦਮ ਵਧਾਉਣ ਲਈ ਇਨਕਲਾਬੀ ਨੌਜਵਾਨ ਲਹਿਰ ਦੇ ਕਦਮਾਂ ਦਾ ਝੰਜੋੜਾ ਮੰਗਦੀ ਹੈ। ਸਮਾਂ ਲੋਕਾਂ ਦੇ ਇਹਨਾਂ ਸੰਘਰਸ਼ਾਂ ਨੂੰ ਕੌਮੀ ਸ਼ਹੀਦਾਂ ਦੇ ਅਧੂਰੇ ਅਤੇ ਮਹਾਨ ਕਾਜ ਨਾਲ ਜੋੜਨ ਦੀ ਜੁੰਮੇਵਾਰੀ 'ਚ ਨੌਜਵਾਨਾਂ ਤੋਂ ਆਪਣਾ ਰੋਲ ਨਿਭਾਉਣ ਦੀ ਮੰਗ ਕਰਦਾ ਹੈ। ਇਨਕਲਾਬ ਦੇ ਹੋਕੇ ਨੂੰ ਖੇਤਾਂ, ਝੁੱਗੀਆਂ ਅਤੇ ਫੈਕਟਰੀਆਂ ਵਿੱਚ ਲਿਜਾਣ ਦੀ ਮੰਗ ਕਰਦਾ ਹੈ। 
ਅੱਜ ਸੰਸਾਰ ਭਰ ਅੰਦਰ ਨੌਜਵਾਨਾਂ ਦੇ ਕਾਫ਼ਲੇ ਲੋਕਾਂ ਦੇ ਸੰਘਰਸ਼ਾਂ 'ਚ ਆਪਣਾ ਮੋਰਚਾ ਮੱਲਣ ਲਈ ਮੈਦਾਨ ਵਿੱਚ ਨਿੱਤਰ ਰਹੇ ਹਨ। ਕੁਝ ਚਿਰ ਪਹਿਲਾਂ ਇਸ ਦੀ ਝਲਕ ਤਿੱਖੀ ਹੋ ਰਹੀ ਪੂੰਜੀਵਾਦੀ ਲੁੱਟ ਖਿਲਾਫ ਵੰਗਾਰ ਬਣ ਕੇ ਉੱਠੇ ਯੁਰਪ ਦੇ ਨੌਜਵਾਨਾਂ ਨੇ ਪੇਸ਼ ਕੀਤੀ ਹੈ। ਇਹਨੀਂ ਦਿਨੀਂ ਇਹ ਝਲਕ ਸਾਮਰਾਜੀ ਦਾਬੇ, ਲੁੱਟ ਅਤੇ ਅੱਤਿਆਚਾਰੀ ਰਾਜਾਂ ਖਿਲਾਫ ਅਰਬ ਜਗਤ ਦੇ ਲੋਕ-ਉਭਾਰ ਅੰਦਰ ਅੱਗੇ ਹੋ ਕੇ ਜੂਝ ਰਹੇ ਨੌਜਵਾਨਾਂ ਵੱਲੋਂ ਪੇਸ਼ ਕੀਤੀ ਜਾ ਰਹੀ ਹੈ। ਸਮਾਂ ਮੰਗ ਕਰਦਾ ਹੈ ਕਿ ਅਸੀਂ  ਸੰਸਾਰ ਦੀ ਜੁਆਨੀ ਨਾਲ ਕਦਮ ਮਿਲਾ ਕੇ ਆਪਣਾ ਇਤਿਹਾਸਕ ਰੋਲ ਨਿਭਾਉਣ ਲਈ ਮੈਦਾਨ ਵਿੱਚ ਨਿੱਤਰੀਏ। 
ਇਸ ਅਹਿਸਾਸ ਨਾਲ ਅੱਜ ਦੀ ਕਨਵੈਨਸ਼ਨ ਪੰਜਾਬ ਦੀ ਧਰਤੀ 'ਤੇ ਨੌਜਵਾਨ ਭਾਰਤ ਸਭਾ ਦੇ ਮੰਚ ਨੂੰ ਮੁੜ-ਸੁਰਜੀਤ ਕਰਨ ਦਾ ਫੈਸਲਾ ਕਰਦੀ ਹੈ। ਇਹ ਮੰਚ ਸ਼ਹੀਦ ਭਗਤ ਸਿੰਘ ਦੀ ਨੌਜਵਾਨ ਭਾਰਤ ਸਭਾ ਦੇ ਵਿਰਸੇ ਨੂੰ ਅਤੇ ਸੱਤਰਵਿਆਂ ਦੀ ਇਨਕਲਾਬੀ ਨੌਜਵਾਨ ਲਹਿਰ ਦੇ ਵਿਰਸੇ ਨੂੰ ਅੱਗੇ ਤੋਰਨ ਲਈ ਨੌਜਵਾਨਾਂ ਨੂੰ ਜਥੇਬੰਦ ਅਤੇ ਲਾਮਬੰਦ ਕਰੇਗਾ। ਇਸ ਰੌਸ਼ਨੀ ਵਿੱਚ ਅਸੀਂ ਨੌਜਵਾਨਾਂ 'ਚ ਰਾਜਨੀਤਕ ਚੇਤਨਾ ਦਾ ਸੰਚਾਰ ਕਰਾਂਗੇ ਪਰ ਕਿਸੇ ਵੀ ਰਾਜਨੀਤਕ ਪਾਰਟੀ ਦਾ ਵਿੰਗ ਨਹੀਂ ਹੋਵਾਂਗੇ। ਅਸੀਂ ਸੱਤਰਵਿਆਂ 'ਚ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਉਭਾਰੇ ''ਸੰਕਟ ਮੂੰਹ ਆਈ ਕੌਮ ਲਈ ਕਲਿਆਣ ਦੇ ਰਾਹ'' ਦੀ ਰੌਸ਼ਨੀ 'ਚ ਆਪਣੇ ਕਦਮਾਂ ਦੀ ਨੁਹਾਰ ਉਲੀਕਾਂਗੇ ਅਤੇ ਮੌਜੂਦਾ ਹਾਲਤ ਦੀਆਂ ਲੋੜਾਂ ਅਨੁਸਾਰ ਇਸਦੇ ਨਕਸ਼ ਨਿਖਾਰਾਂਗੇ। ਅਸੀਂ ਸਪਸ਼ਟ ਐਲਾਨ ਕਰਦੇ ਹਾਂ ਕਿ ਸ਼ਹੀਦਾਂ ਦੇ ਸੁਪਨਿਆਂ ਅਨੁਸਾਰ ਵਿਦੇਸ਼ੀ ਸਾਮਰਾਜੀਆਂ, ਵੱਡੇ ਪੂੰਜੀਪਤੀਆਂ ਅਤੇ ਵੱਡੇ ਭੋਇੰ-ਮਾਲਕਾਂ ਦੀ ਚੌਧਰ ਦੀ ਸਮਾਪਤੀ ਸਾਡਾ ਨਿਸ਼ਾਨਾ ਹੈ। ਇਹਨਾਂ ਦੇ ਵਸੀਲਿਆਂ ਨੂੰ ਜਬਤ ਕਰਕੇ ਲੋਕਾਂ ਦੀ ਵਿਸ਼ਾਲ ਬਹੁਗਿਣਤੀ ਦੀ ਤਰੱਕੀ ਅਤੇ ਖੁਸ਼ਹਾਲੀ ਦੇ ਲੇਖੇ ਲਾਉਣ ਦਾ ਰਾਹ ਖੋਲ
Hਣਾ ਸਾਡਾ ਨਿਸ਼ਾਨਾ ਹੈ। ਮੌਜੂਦਾ ਰਾਜ ਪ੍ਰਬੰਧ ਨੂੰ ਬਦਲ ਕੇ ਮਿਹਨਤਕਸ਼ ਅਤੇ ਦੱਬੇ ਕੁਚਲੇ ਲੋਕਾਂ ਦੀ ਸਰਦਾਰੀ ਵਾਲਾ ਨਵਾਂ ਇਨਕਲਾਬੀ ਸਮਾਜ ਸਿਰਜਣਾ ਸਾਡਾ ਨਿਸ਼ਾਨਾ ਹੈ। ਅਸੀਂ ਸੁਚੇਤ ਹਾਂ ਕਿ ਮੌਜੂਦਾ ਰਾਜ ਪ੍ਰਬੰਧ ਵੱਲੋਂ ਬਰਤਾਨਵੀ ਬਸਤੀਵਾਦੀ ਰਾਜ ਤੋਂ ਵਿਰਸੇ 'ਚੋਂ ਲਈਆਂ ਸੰਸਥਾਵਾਂ (ਪਾਰਲੀਮੈਂਟ, ਅਸੰਬਲੀਆਂ ਵਗੈਰਾ) ਅਜਿਹੀ ਇਨਕਲਾਬੀ ਤਬਦੀਲੀ ਦਾ ਸਾਧਨ ਨਹੀਂ ਬਣ ਸਕਦੀਆਂ। ਨਾ ਹੀ ਵੱਡੀਆਂ ਜੋਕਾਂ ਅਤੇ ਮੌਜੂਦਾ ਲੋਕ ਦੁਸ਼ਮਣ ਪ੍ਰਬੰਧ ਦੀ ਸੇਵਾ ਕਮਾਉਣ ਵਾਲੀਆਂ ਰਾਜਨੀਤਕ ਪਾਰਟੀਆਂ 'ਤੇ ਟੇਕ ਰੱਖੀ ਜਾ ਸਕਦੀ ਹੈ। ਦੇਸ਼ ਦੀ ਬਹੁਗਿਣਤੀ ਜਨਤਾ ਦੀ ਏਕਤਾ ਅਤੇ ਸੰਘਰਸ਼ ਰਾਹੀਂ ਉਸਰੀ ਲੋਕਾਂ ਦੀ ਆਜ਼ਾਦ ਇਨਕਲਾਬੀ ਸਿਆਸੀ ਲਹਿਰ ਰਾਹੀਂ ਹੀ ਇਹ ਨਿਸ਼ਾਨਾ ਹਾਸਲ ਕੀਤਾ ਜਾ ਸਕਦਾ ਹੈ। ਅਸੀਂ ਲੋਕਾਂ ਦੇ ਮਿਹਨਤਕਸ਼ ਹਿੱਸਿਆਂ ਦੀ ਅਗਵਾਈ ਅਤੇ ਸਾਥ ਨਾਲ ਇਸ ਨਿਸ਼ਾਨੇ ਲਈ ਜੂਝਣਾ ਹੈ। ਸੰਘਰਸ਼ਸ਼ੀਲ ਹੋ ਰਹੇ ਲੋਕਾਂ ਨੂੰ ਇਨਕਲਾਬੀ ਸਿਆਸੀ ਝੰਜੋੜਾ ਦੇਣ ਅਤੇ ਇਸ ਨਿਸ਼ਾਨੇ ਨਾਲ ਲੈਸ ਕਰਨ 'ਚ ਮਹੱਤਵਪੂਰਨ ਰੋਲ ਨਿਭਾਉਣਾ ਹੈ। 
ਅੱਜ ਦੀ ਕਨਵੈਨਸ਼ਨ ਨੌਜਵਾਨ ਪਲੇਟਫਾਰਮ ਦੀ ਉਸਾਰੀ ਲਈ ਨੌਜਵਾਨ ਭਾਰਤ ਸਭਾ ਦੀ ਸੂਬਾਈ ਜਥੇਬੰਦਕ ਕਮੇਟੀ ਦੇ ਗਠਨ ਦਾ ਫੈਸਲਾ ਕਰਦੀ ਹੈ। ਇਹ ਸੂਬਾਈ ਕਮੇਟੀ ਇਸ ਪਲੇਟਫਾਰਮ ਦਾ ਐਲਾਨਨਾਮਾ ਅਤੇ ਜਥੇਬੰਦਕ ਕਾਰ-ਵਿਹਾਰ ਦੇ ਨਿਯਮ ਤਿਆਰ ਕਰੇਗੀ ਅਤੇ ਬਾਕਾਇਦਾ ਅਜਲਾਸ ਤੱਕ ਪਲੇਟਫਾਰਮ ਦੀਆਂ ਸਰਗਰਮੀਆਂ ਦੀ ਅਗਵਾਈ ਕਰੇਗੀ। ਸੂਬਾ ਜਥੇਬੰਦਕ ਕਮੇਟੀ ਵੱਲੋਂ ਵੱਖ ਵੱਖ ਇਲਾਕਿਆਂ ਵਿੱਚ ਸਥਾਪਨਾ ਮਤੇ ਨਾਲ ਸਹਿਮਤੀ ਦੇ ਅਧਾਰ ਤੇ ਨੌਜਵਾਨਾਂ ਨੂੰ ਮੈਂਬਰ ਬਣਾਇਆ ਜਾਵੇਗਾ। ਇਲਾਕਿਆਂ ਦੇ ਕੰਮ ਕਾਰ ਦੀ ਅਗਵਾਈ ਲਈ ਇਹਨਾਂ ਮੈਂਬਰਾਂ 'ਚੋਂ ਇਲਾਕਾ ਜਥੇਬੰਦਕ ਕਮੇਟੀਆਂ ਜਥੇਬੰਦ ਕੀਤੀਆਂ ਜਾਣਗੀਆਂ। 
ਵੱਲੋਂ:
ਸੂਬਾ ਜਥੇਬੰਦਕ ਕਮੇਟੀ,
ਨੌਜਵਾਨ ਭਾਰਤ ਸਭਾ।

ਨੌਜਵਾਨ ਭਾਰਤ ਸਭਾ ਦਾ ਝੰਡਾ


ਨੌਜਵਾਨ ਭਾਰਤ ਸਭਾ ਦੇ ਝੰਡੇ ਦਾ ਅਕਾਰ ਲੰਬਾਈ ਵਿੱਚ  ਤਿੰਨ ਅਤੇ ਚੌੜਾਈ ਵਿੱਚ ਦੋ ਹਿੱਸੇ ਹੋਵੇਗਾ। ਸੋਟੀ ਵਾਲੇ ਪਾਸੇ ਦਾ ਪਹਿਲਾ ਇੱਕ ਤਿਹਾਈ ਭਾਗ ਚਿੱਟੇ ਰੰਗ ਵਿੱਚ ਅਤੇ ਅਗਲਾ ਦੋ-ਤਿਹਾਈ ਭਾਗ ਲਾਲ ਰੰਗ ਵਿੱਚ ਹੋਵੇਗਾ। ਚਿੱਟੇ ਹਿੱਸੇ ਦੇ ਉਪਰਲੇ ਭਾਗ ਵਿੱਚ ਲਾਲ ਰੰਗ ਨਾਲ ਸ਼ਬਦ 'ਜ਼ੰਜ਼ੀਰ ਤੋਂ' ਅਤੇ ਲਾਲ ਹਿੱਸੇ ਵਿੱਚ ਚਿੱਟੇ ਰੰਗ ਵਿੱਚ 'ਤਕਦੀਰ ਵੱਲ' ਲਿਖੇ ਹੋਣਗੇ। ਲਾਲ ਹਿੱਸੇ ਦੇ ਉਪਰਲੇ ਕੋਨੇ ਵਿੱਚ ਚਿੱਟੀ ਲਾਈਨਿੰਗ ਵਿੱਚ ਪੰਜ ਕੋਨਾ ਲਾਲ ਸਿਤਾਰਾ ਹੋਵੇਗਾ। ਚੌੜਾਈ ਦਾ ਉਪਰਲਾ ਇੱਕ-ਤਿਹਾਈ ਹਿੱਸਾ ਛੱਡ ਕੇ ਹੇਠਲੇ ਦੋ ਹਿੱਸਿਆਂ ਵਿੱਚ ਚਿੱਟੇ ਭਾਗ ਤੋਂ ਲਾਲ ਭਾਗ ਵੱਲ ਵਧਦੇ ਹੋਏ ਨੌਜਵਾਨ ਦਾ ਪਰਛਾਵਾਂ-ਰੂਪ ਅਕਾਰ ਹੋਵੇਗਾ। ਨੌਜਵਾਨ ਦੀ ਸੱਜੀ ਬਾਂਹ ਪਿੱਛੇ ਵੱਲ ਨੂੰ ਖਿੱਚੀ ਹੋਈ ਅਤੇ ਸੱਜੀ ਲੱਤ ਦਾ ਕੁਝ ਹਿੱਸਾ ਚਿੱਟੇ ਰੰਗ ਵਾਲੇ ਭਾਗ ਵਿੱਚ ਲਾਲ ਲਾਈਨਿੰਗ ਵਿੱਚ ਹੋਵੇਗਾ ਅਤੇ ਬਾਕੀ ਸਾਰਾ ਹਿੱਸਾ ਅੱਗੇ ਵੱਲ ਨੂੰ ਵਧਦਾ ਹੋਇਆ ਅਤੇ ਖੱਬਾ ਮੁੱਕਾ ਤਣਿਆ ਹੋਇਆ ਲਾਲ ਭਾਗ ਵਿੱਚ ਚਿੱਟੀ ਲਾਈਨਿੰਗ ਵਿੱਚ ਹੋਵੇਗਾ। ਨੌਜਵਾਨ ਦੀ ਨਜ਼ਰ ਲਾਲ ਸਿਤਾਰੇ ਵੱਲ ਪੈਂਦੀ ਹੋਵੇਗੀ। ਪੈਰਾਂ ਦੀ ਸੇਧ ਵਿੱਚ ਲਾਲ ਭਾਗ ਵਿੱਚ ਚਿੱਟੇ ਰੰਗ ਨਾਲ ਸ਼ਬਦ 'ਅੱਗੇ ਵਧੋ' ਲਿਖੇ ਹੋਣਗੇ, ਜਿਨ
HW ਦਾ ਅਕਾਰ ਉਪਰਲੇ ਸ਼ਬਦਾਂ ਤੋਂ ਥੋੜਾ ਵੱਡਾ ਹੋਣਾ ਚਾਹੀਦਾ ਹੈ।

ਨਾਅਰੇ

1. ਇਨਕਲਾਬ-ਜ਼ਿੰਦਾਬਾਦ!
2. ਸਾਮਰਾਜਵਾਦ-ਮੁਰਦਾਬਾਦ!
3. ਅਮਰ ਸ਼ਹੀਦਾਂ ਦਾ ਪੈਗਾਮ- ਜਾਰੀ ਰੱਖਣਾ ਹੈ ਸੰਗਰਾਮ
4. ਸ਼ਹੀਦੋ ਥੋਡਾ ਕਾਜ਼ ਅਧਾਰ- ਲਾ ਕੇ ਜਿੰਦੜੀਆਂ ਕਰਾਂਗੇ ਪੂਰਾ
5. ਜੜ
H ਤੋਂ ਪੁੱਟ ਕੇ ਭੋਂ-ਸਰਦਾਰੀ- ਲੋਕ ਰਾਜ ਦੀ ਹੋਊ ਉਸਾਰੀ
6.  ਚੋਰ ਗੁਲਾਮੀ ਦੀ ਜ਼ੰਜ਼ੀਰ- ਤੋੜ ਉਸਾਰਾਂਗੇ ਤਕਦੀਰ
7. ਲੋਕਾਂ ਦਾ ਖੋਹ ਕੇ ਰੁਜ਼ਗਾਰ- ਪਲਣ ਵਿਦੇਸ਼ੀ ਸ਼ਾਹੂਕਾਰ
8. ਸਾਮਰਾਜੀਏ ਸ਼ਾਹੂਕਾਰ- ਕੁੱਟ ਦਬੱਲਣੇ ਜੂਹੋਂ ਬਾਹਰ
9. ਜਾਤ-ਧਰਮ ਦੇ ਪਾ ਕੇ ਪਰਦੇ- ਸੱਜਣ ਠੱਗ ਗੱਦੀਆਂ ਲਈ ਲੜਦੇ
10. ਸਾਮਰਾਜੀ-ਜਗੀਰੂ ਸਭਿਆਚਾਰ- ਮੁਰਦਾਬਾਦ
11. ਜੜ
H ਤੋਂ ਪੁੱਟ ਕੇ ਲੋਟੂ ਰਾਜ- ਲੋਕ ਪੁੱਗਤ ਦਾ ਬਣੇ ਸਮਾਜ
12. ਲੋਕ ਲਹਿਰਾਂ ਨੂੰ ਕੁਚਲਣ ਲਈ ਬਣਾਏ ਕਾਲੇ ਕਾਨੂੰਨ- ਰੱਦ ਕਰੋ
13. ਸਾਡੀ ਧਰਤ ਦੇ ਮਾਲ ਖਜ਼ਾਨੇ- ਚੂੰਡੀ ਜਾਂਦੇ ਦੇਸ਼ ਬੇਗਾਨੇ
14. ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ ਦਾ- ਲੋਕ ਦੁਸ਼ਮਣ ਹਮਲਾ ਬੰਦ ਕਰੋ
15. ਨਵੀਂ ਕੌਮ ਦੀ ਹੋਊ ਉਸਾਰੀ- ਲੋਕਾਂ ਦੀ ਚੱਲੂ ਮੁਖਤਿਆਰੀ
16. ਹਾਕਮਾਂ ਨੇ ਚੱਕੀਆਂ ਸਭ ਰੋਕਾਂ- ਚੂਸਣ ਖੂਨ ਵਿਦੇਸ਼ੀ ਜੋਕਾਂ
17. ਵਿਦੇਸ਼ੀ ਪੂੰਜੀ ਪਾਏ ਪੁਆੜੇ- ਛੋਟੇ ਕਾਰੋਬਾਰ ਉਜਾੜੇ
18. ਨਿੱਜੀਕਰਨ ਦੀ ਫੜ ਤਲਵਾਰ- ਛਾਂਗਣ ਲੋਕਾਂ ਦਾ ਰੁਜ਼ਗਾਰ
19. ਲੋਕ ਘੋਲਾਂ ਦਾ ਫੜ ਕੇ ਰਾਹ- ਲੋਟੂ ਢਾਂਚਾ ਕਰੋ ਤਬਾਹ
20. ਸਾਮਰਾਜੀ ਮੁਲਕਾਂ ਨਾਲ ਕੀਤੇ ਖਰਬਾਂ ਦੇ ਹਥਿਆਰ ਸਮਝੌਤੇ ਰੱਦ ਕਰੋ
21. ਸਭਨਾਂ ਲਈ ਰੁਜ਼ਗਾਰ ਜਾਂ ਬੇਰੁਜ਼ਗਾਰੀ ਭੱਤੇ ਦਾ ਪ੍ਰਬੰਧ ਕਰੋ
22. ਪੰਜਾਬ ਅਸੈਂਬਲੀ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ- ਰੱਦ ਕਰੋ

ਸੂਬਾ ਜਥੇਬੰਦਕ ਸਕੱਤਰ, 
ਪਾਵੇਲ ਕੁੱਸਾ, ਪਿੰਡ ਤੇ ਡਾਕਖਾਨਾ ਕੁੱਸਾ, ਜ਼ਿਲਾ ਮੋਗਾ
ਫੋਨ- 94170 54015          
e-mail : pavelkussa@gmail.com

Friday 8 July 2011

Naujwan Bharat Sabha da Jhanda

ਨੌਜਵਾਨ ਭਾਰਤ ਸਭਾ ਦਾ ਝੰਡਾ                                            
                                                                                       

                                                                                                                                          


Thursday 7 July 2011

ਸਥਾਪਨਾ ਕਨਵੈਨਸ਼ਨ ਦੀਆਂ ਕੁਝ ਤਸਵੀਰਾਂ

6 ਮਾਰਚ, 2011 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਮਾਛੀਕੇ ਵਿਖੇ ਹੋਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਨਵੈਨਸ਼ਨ ਦੀਆਂ ਕੁਝ ਤਸਵੀਰਾਂ