ਈਵਨ ਦੇ
ਰੇਨ
ਲੋਕ
ਸੰਗਰਾਮ
ਦੀ
ਨਿਰੰਤਰਤਾ
ਦੀ
ਗਾਥਾ
ਰੌਸ਼ਨ ਕੁੱਸਾ
''ਉਹਨਾਂ ਨੇ ਸਾਡੇ ਖੂਹ ਵੇਚੇ,
ਸਾਡੀਆਂ ਝੀਲਾਂ ਵੇਚੀਆਂ ਅਤੇ ਇੱਥੋਂ ਤੱਕ ਕਿ ਸਾਡੇ ਸਿਰਾਂ 'ਤੇ ਪੈਣ ਵਾਲਾ ਮੀਂਹ ਵੀ। ਕਾਨੂੰਨ ਮੁਤਾਬਕ
ਅਸੀਂ ਮੀਂਹ ਦਾ ਪਾਣੀ ਵੀ ਇਕੱਠਾ ਨਹੀਂ ਕਰ ਸਕਦੇ। . . . ਤੇ ਮੀਂਹ ਕਿਸ ਨੇ ਲਿਆ? ਕੰਪਨੀਆਂ ਨੇ। ਜਿਹਨਾਂ
ਦੇ ਮਾਲਕ ਲੰਡਨ, ਕੈਲੇਫੋਰਨੀਆ ਬੈਠੇ ਹਨ। ਅੱਗੇ ਉਹ ਕੀ ਲੈਣਗੇ, ਸਾਡੇ ਸਾਹਾਂ ਦੀ ਹਵਾ?''
ਇਹ ਸ਼ਬਦ ਹਨ ਫਿਲਮ ''ਈਵਨ ਦ ਰੇਨ''
(ਤੇ ਮੀਂਹ ਵੀ) ਦੇ ਪਾਤਰ ਡੇਨੀਅਲ ਦੇ। ਜਿਹੜਾ ਇੱਕ ਮੁਜ਼ਾਹਰੇ ਨੂੰ ਸੰਬੋਧਨ ਕਰ ਰਿਹਾ ਹੈ। ਜਿਸਦੀ ਸ਼ਕਲ
ਸੁਹੱਪਣ ਦੇ ਕੁਝ ਖਾਸ ਮਿਆਰਾਂ ਦੇ ਕਿਸੇ ਵੀ ਤਰ•ਾਂ ਮੇਚ ਦੀ ਨਹੀਂ। ਪਰ ਉਸਦੀ ਸ਼ਕਲ ਅਤੇ ਉਸਦੇ ਬੋਲ,
ਲੋਕ-ਟਾਕਰੇ ਦੇ ਇਤਿਹਾਸ ਦੀ ਨਿਰੰਤਰਤਾ ਦੇ ਤਰਜਮਾਨ ਹਨ। ਜਿਸ ਨੇ 'ਕੋਲੰਬਸ' ਅਤੇ ਉਸਦੇ ਪਿੱਛੇ ਆਏ
ਯੂਰਪੀਅਨ ਧਾੜਵੀਆਂ ਅਤੇ ਅੱਜ ਦੀਆਂ ਬਹੁਕੌਮੀ ਕੰਪਨੀਆਂ ਦਾ ਆਪੋ-ਆਪਣੇ ਸਮਿਆਂ 'ਚ ਮੁਕਾਬਲਾ ਕੀਤਾ।
ਬੋਲੀਵੀਆ ਲਾਤੀਨੀ ਅਮਰੀਕਾ ਦਾ ਉਹ ਦੇਸ਼ ਹੈ ਜਿਹੜਾ ਨਵੀਆਂ ਆਰਥਿਕ ਨੀਤੀਆਂ ਦੀ ਪਹਿਲੀ ਪ੍ਰਯੋਗਸ਼ਾਲਾ ਬਣਿਆ ਅਤੇ ਜਿੱਥੇ ਨਿੱਜੀਕਰਨ ਦੇ ਦੈਂਤ ਦੇ ਸੰਗਲ ਖੋਲ•ੇ ਗਏ। ਇਹ ਦੈਂਤ ਬਾਕੀ ਵਸੀਲਿਆਂ ਨੂੰ ਹੜੱਪਣ ਤੋਂ ਬਾਅਦ ਪਾਣੀ 'ਤੇ ਝਪਟਿਆ। ਇਹੀ ਪਾਣੀ ਬੋਲੀਵੀਆ ਦੀਆਂ 'ਪਾਣੀ ਜੰਗਾਂ' ਦਾ ਧਰਾਤਲ ਬਣਦਾ ਹੈ ਅਤੇ ਫਿਲਮ 'ਈਵਨ ਦ ਰੇਨ' ਦਾ ਵੀ।
ਕਹਾਣੀ ਕੁਝ ਫਿਲਮਸਾਜ਼ਾਂ ਤੋਂ
ਸ਼ੁਰੂ ਹੁੰਦੀ ਹੈ। ਨਿਰਮਾਤਾ 'ਕੌਸਟਾ' ਅਤੇ ਨਿਰਦੇਸ਼ਕ 'ਸੈਬੇਸਤੀਅਨ' ਕੋਲੰਬਸ ਦੇ ਅਮਰੀਕਾ ਲੱਭਣ ਅਤੇ
ਉਹਨਾਂ ਦੀਆਂ 'ਇੰਡੀਅਨਾਂ' (ਸਥਾਨਿਕ ਮੂਲ ਵਾਸੀਆਂ) ਨਾਲ ਲੜਾਈਆਂ 'ਤੇ ਫਿਲਮ ਬਣਾਉਣ ਬੋਲੀਵੀਆ ਆਏ ਹਨ।
ਇੰਡੀਅਨਾਂ ਦੇ ਕਿਰਦਾਰਾਂ ਲਈ ਸਥਾਨਕ ਲੋਕਾਂ ਦੀ ਚੋਣ ਕੀਤੀ ਜਾਂਦੀ ਹੈ। ਇਸ ਦੌਰਾਨ ਹੀ, ਖਾੜਕੂ ਸੁਭਾਅ
ਅਤੇ ਇੰਡੀਅਨ ਸ਼ਕਲ ਵਾਲੇ 'ਡੇਨੀਅਲ' ਅਤੇ ਉਸਦੀ ਧੀ ਨੂੰ ਵੀ ਦੋ ਡਾਲਰ ਦਿਹਾੜੀ 'ਤੇ ਲੈ ਲਿਆ ਜਾਂਦਾ
ਹੈ। ਡੇਨੀਅਲ ਹਰ ਧੱਕੇ ਖਿਲਾਫ਼ ਅੜਨ ਵਾਲਾ ਖਾੜਕੂ ਸੁਭਾਅ ਦਾ ਬੰਦਾ ਹੈ ਅਤੇ ਬਣਾਈ ਜਾ ਰਹੀ ਫਿਲਮ ਵਿੱਚ
ਉਸਦਾ ਕਿਰਦਾਰ ਕੋਲੰਬਸ ਅਤੇ ਯੂਰਪੀਅਨ ਧਾੜਵੀਆਂ ਖਿਲਾਫ਼ ਬਗ਼ਾਵਤ ਦੇ ਆਗੂ ਦਾ ਹੈ ਜਿਹਨਾਂ ਦੇ ਸੋਨੇ ਦੀ
ਚਮਕ ਕੋਲੰਬਸ ਨੂੰ ਏਨੀ ਦੂਰ ਖਿੱਚ ਲਿਆਈ ਹੈ।
ਏਸੇ ਦੌਰਾਨ ਪਹਿਲਾਂ ਹੀ ਬੁਨਿਆਦੀ
ਸਹੂਲਤਾਂ ਖੁਣੋਂ ਤੰਗੀ ਝੱਲ ਰਹੇ ਲੋਕਾਂ 'ਤੇ ਪਾਣੀ ਦੇ ਨਿੱਜੀਕਰਨ ਦੀ ਬਿਪਤਾ ਆ ਪੈਂਦੀ ਹੈ। ਲੋਕਾਂ
ਦੇ ਚੱਟਾਨਾਂ ਵਿੱਚ ਆਪਣੇ ਹੱਥੀਂ ਪੁੱਟੇ ਖੂਹਾਂ ਨੂੰ ਬੰਦ ਕਰਵਾ ਦਿੱਤਾ ਜਾਂਦਾ ਹੈ। ਡੇਨੀਅਲ ਪਾਣੀ
ਦੇ ਨਿੱਜੀਕਰਨ ਦਾ ਵਿਰੋਧ ਕਰਨ ਵਾਲੇ ਪਹਿਲੇ ਬੰਦਿਆਂ 'ਚੋਂ ਹੈ ਤੇ ਸੰਘਰਸ਼ ਦਾ ਸਥਾਨਕ ਆਗੂ ਵੀ। ਪਰ
ਉਹਦਾ ਲੜਾਈ ਵਿੱਚ ਸ਼ਾਮਲ ਹੋਣਾ ਫਿਲਮਸਾਜ਼ਾਂ ਲਈ ਮੁਸੀਬਤ ਹੈ। ਫਿਲਮਸਾਜ਼, ਜਿਹੜੇ ਇਤਿਹਾਸ ਦੇ ਕਿਸੇ ਇੱਕ
ਦੌਰ ਵਿਚਲੇ ਧੱਕੇ ਅਤੇ ਉਸਦੇ ਟਾਕਰੇ 'ਤੇ ਫਿਲਮ ਬਣਾ ਰਹੇ ਹਨ ਅਤੇ ਵਰਤਮਾਨ ਦੇ ਇਤਿਹਾਸਕ-ਟਾਕਰੇ ਤੋਂ
ਆਪਣੇ ਸਰੋਕਾਰਾਂ ਨੂੰ ਨਿਰਲੇਪ ਰੱਖਦੇ ਹਨ। ਇਹ ਟਾਕਰਾ ਉਹਨਾਂ ਲਈ ਸਮੱਸਿਆ ਹੈ ਕਿਉਂਕਿ ਉਹਨਾਂ ਦਾ ਇੱਕ
ਕਲਾਕਾਰ ਉਸਦਾ ਹਿੱਸਾ ਹੈ।
ਡੇਨੀਅਲ ਅਤੇ ਉਸਦੇ ਸਾਥੀ
ਪੂਰੇ ਬੋਲੀਵੀਆ ਤੱਕ ਸੰਘਰਸ਼ ਫੈਲਾਉਣ ਦਾ ਐਲਾਨ ਕਰਦੇ ਹਨ ਅਤੇ ਪਾਣੀ 'ਤੇ ਕਾਬਜ਼ ਕੰਪਨੀਆਂ ਦੇ ਦਫ਼ਤਰਾਂ
ਨੂੰ ਘੇਰਨਾ ਸ਼ੁਰੂ ਕਰਦੇ ਹਨ। ਲਾਠੀਚਾਰਜ, ਅੱਥਰੂ ਗੈਸ ਅਤੇ ਗ੍ਰਿਫਤਾਰੀਆਂ ਦੇ ਦੌਰ ਚੱਲਦੇ ਹਨ। ਲੋਕਾਂ
ਦੇ ਹਜ਼ੂਮ ਦੇ ਸਾਂਝੇ ਨਾਅਰੇ ਹਨ ''ਪਾਣੀ ਕਿਸਦਾ ਹੈ . . . ਸਾਡੇ ਬੱਚਿਆਂ ਦਾ'' ਅਤੇ ''ਗਲ਼ ਪੈ ਜਾਣ
ਜੇ ਅੱਕੇ ਲੋਕ, ਬੰਬ ਬੰਦੂਖਾਂ ਸਕਣ ਨਾ ਰੋਕ।'' ਇਹ ਸਾਂਝ ਹੈ, ਇਤਫ਼ਾਕ ਨਹੀਂ ਕਿ ਇਹੀ ਨਾਅਰਾ ਪੰਜਾਬ
ਦੇ ਸੰਘਰਸ਼ੀਲ ਲੋਕਾਂ ਦਾ ਵੀ ਹੈ।
ਉੱਧਰ ਫਿਲਮਸਾਜ਼ ਆਪਣੀ ਫਿਲਮ ਪੂਰੀ
ਕਰਨ ਲਈ ਛਟਪਟਾ ਰਹੇ ਹਨ। ਫਿਲਮ ਦਾ ਅਹਿਮ ਕਲਾਕਾਰ ਡੇਨੀਅਲ ਲਾਠੀਚਾਰਜ ਵਿੱਚ ਜ਼ਖਮੀ ਹੈ। ਜਦੋਂ ਫਿਲਮ
ਨਿਰਮਾਤਾ ਕੌਸਟਾ ਉਸ 'ਤੇ ਵਰ•ਦਾ ਹੈ ਤਾਂ ਡੇਨੀਅਲ ਜਵਾਬ ਦਿੰਦਾ ਹੈ, ''ਫਿਲਮ ਏਨੀ ਜ਼ਰੂਰੀ ਨਹੀਂ, ਬਹੁਤ
ਕੁਝ ਫਿਲਮ ਤੋਂ ਜ਼ਿਆਦਾ ਜ਼ਰੂਰੀ ਹੈ।''
ਜ਼ਰੂਰੀ ਕੀ ਹੈ? ਲੜਾਈ ਦਾ ਬਰਕਰਾਰ
ਰਹਿਣਾ। ਕੋਲੰਬਸ ਹੁਰਾਂ ਦੀ ਆਮਦ ਸਮੇਂ ਲੁਟੇਰਿਆਂ ਦੀ ਲੁੱਟ ਅਧੂਰੀ ਰਹਿ ਗਈ ਸੀ ਅਤੇ ਬਾਗੀਆਂ ਦੀ ਬਗਾਵਤ
ਵੀ। ਉਦੋਂ 'ਮਾਤਾ-ਧਰਤ' ਲੁੱਟੀ ਗਈ ਸੀ ਤਾਂ ਹੁਣ 'ਪਾਣੀ-ਪਿਤਾ' ਦੀ ਵਾਰੀ ਸੀ। 'ਡੇਨੀਅਲ' ਉਦੋਂ ਵੀ
ਧਰਤੀ ਦੀ ਰਾਖੀ ਲਈ ਲੜੇ ਸਨ ਅਤੇ 'ਡੇਨੀਅਲ' ਅੱਜ ਵੀ ਪਾਣੀ ਲਈ ਲੜ ਰਹੇ ਹਨ। ਬਹੁਤ ਕੁਝ ਸੱਚੀਓਂ ਹੀ
ਫਿਲਮ ਤੋਂ ਜ਼ਰੂਰੀ ਸੀ।
ਪਾਣੀ ਦੇ 'ਸੰਘਰਸ਼' ਪਾਣੀ ਦੀਆਂ 'ਜੰਗਾਂ' ਦਾ ਰੂਪ ਧਾਰਦੇ ਜਾ ਰਹੇ ਹਨ। ਕੁਲੀਨ ਵਰਗ ਦੀ ਇੱਕ ਦਾਅਵਤ ਵਿੱਚ ਕੋਈ ਕਹਿ ਰਿਹਾ ਹੈ ਕਿ '' . . . ਵੱਡੇ ਵਿਦੇਸ਼ੀ ਨਿਵੇਸ਼ ਤੋਂ ਬਿਨਾਂ ਪਾਣੀ ਦੀ ਸਪਲਾਈ ਚਾਲੂ ਨਹੀਂ ਰੱਖੀ ਜਾ ਸਕਦੀ। ਇਹ ਲੋਕ (ਸੰਘਰਸ਼ ਕਰਨ ਵਾਲੇ) ਸਮਝਦੇ ਹਨ ਕਿ ਸਰਕਾਰੀ ਪੈਸਾ ਦਰੱਖਤਾਂ ਨੂੰ ਲੱਗਦਾ ਹੈ।'' ਉਹ ਬੋਲਦਾ ਹੋਇਆ ਭਾਰਤ ਦੀ ਕੌਮੀ ਜਲ ਨੀਤੀ 2012 ਦੀ ਵਕਾਲਤ ਕਰਦਾ ਜਾਪਦਾ ਹੈ ਕਿਉਂਕਿ ਪਾਣੀ ਹੜੱਪਣ ਵਾਲਿਆਂ ਦੇ ਸੰਸਾਰ ਪੱਧਰੇ 'ਵਕੀਲ' ਇਹੀ ਸੰਸਾਰ ਪੱਧਰੀ 'ਦਲੀਲ' ਦਿੰਦੇ ਹਨ।
ਪਾਣੀ-ਜੰਗਾਂ ਜ਼ੋਰ ਫੜ• ਰਹੀਆਂ
ਹਨ ਅਤੇ ਡੇਨੀਅਲ ਨੂੰ ਫੜ• ਕੇ ਜੇਲ• ਵਿੱਚ ਸੁੱਟ ਦਿੱਤਾ ਜਾਂਦਾ ਹੈ। ਫ਼ਿਲਮ ਦਾ ਇੱਕ ਜ਼ਰੂਰੀ ਸੀਨ ਫਿਲਮਾਉਣਾ
ਬਾਕੀ ਹੈ ਅਤੇ ਉਸ ਲਈ ਡੇਨੀਅਲ ਚਾਹੀਦਾ ਹੈ। ਨਿਰਮਾਤਾ ਕੌਸਟਾ ਪੁਲਸੀਆਂ ਨੂੰ ਰਿਸ਼ਵਤ ਦੇ ਕੇ ਡੇਨੀਅਲ
ਨੂੰ ਇੱਕ ਦਿਨ ਲਈ ਛੁਡਵਾ ਲੈਂਦਾ ਹੈ। ਉਹ ਸੀਨ ਕੀ ਹੈ?
ਜੰਗਲ ਵਿੱਚ ਉਹ ਬਾਗ਼ੀ ਬੰਨ•ੇ
ਹੋਏ ਹਨ ਜਿਹਨਾਂ ਨੇ ਕੋਲੰਬਸੀ ਧਾੜਵੀਆਂ ਖਿਲਾਫ਼ ਬਗ਼ਾਵਤ ਕੀਤੀ ਹੈ। ਉਹਨਾਂ ਨੂੰ ਸਲੀਬ ਦਿੱਤੀ ਜਾ ਰਹੀ
ਹੈ। ਉਹਨਾਂ ਵਿਚ ਬਾਗ਼ੀ ਆਗੂ ਦੀ ਭੂਮਿਕਾ ਵਿੱਚ ਡੇਨੀਅਲ ਵੀ ਖੜ•ਾ ਹੈ। ਸਲੀਬ ਦੇਣ ਵੇਲੇ ਇਹਨਾਂ ਅਧਨੰਗੇ
ਬਾਗ਼ੀਆਂ, ਜਿਹਨਾਂ ਨੂੰ ਕਿਸੇ ਵੇਲੇ ਇਸਾਈ ਬਣਾਇਆ ਗਿਆ ਸੀ, ਨੂੰ ਈਸਾ ਤੋਂ ਮਾਫ਼ੀ ਮੰਗਣ ਲਈ ਕਿਹਾ ਜਾ
ਰਿਹਾ ਹੈ। ਪਰ ਉਹ ਤਰੰਨੁਮ ਵਿੱਚ ਅਲਾਪ ਰਹੇ ਹਨ, ''ਅਸੀਂ ਤੁਹਾਡੇ ਰੱਬ ਨੂੰ ਨਫ਼ਰਤ ਕਰਦੇ ਹਾਂ।'' ਇਹ
ਧਾੜਵੀਆਂ ਅਤੇ ਪੀੜਤਾਂ ਦੇ ਰੱਬਾਂ ਦੇ ਵੱਖ-ਵੱਖ ਹੋਣ ਦੀ ਨਿਸ਼ਾਨਦੇਹੀ ਹੈ।
ਇੰਨੇ ਵਿੱਚ ਹੀ ਪੁਲਿਸ ਆਉਂਦੀ
ਹੈ ਤੇ ਡੇਨੀਅਲ ਨੂੰ ਗ੍ਰਿਫਤਾਰ ਕਰਕੇ ਗੱਡੀ ਵਿੱਚ ਸੁੱਟ ਲੈਂਦੀ ਹੈ। ਡੇਨੀਅਲ ਦੇ ਸਾਥੀ ਕਲਾਕਾਰ ਪੁਲਿਸ
ਨਾਲ ਭਿੜਦੇ ਹਨ ਅਤੇ ਗੱਡੀ ਮੂਧੀ ਮਾਰ ਦਿੰਦੇ ਹਨ। ਇਹ ਦ੍ਰਿਸ਼ ਹੈ ਜਿਹੜਾ ਇਤਿਹਾਸ ਦੇ ਟਾਕਰੇ ਨੂੰ ਹੀ
ਵਰਤਮਾਨ ਦੀ ਲੁੱਟ ਦੇ ਵਿਰੋਧ ਦਾ ਚਿੰਨ• ਵਿਖਾਉਂਦਾ ਹੈ। ਇਤਿਹਾਸ 'ਚੋਂ ਆਏ ਅਧਨੰਗੇ ਇੰਡੀਅਨ ਬੋਲੀਵੀਆ
ਦੀ ਵਰਤਾਮਾਨ ਪੁਲਿਸ ਨਾਲ ਭਿੜ ਰਹੇ ਹਨ। ਸੰਘਰਸ਼ ਦੀ ਰਵਾਇਤ ਦਾ ਵਰਤਮਾਨ ਦੇ ਮੁਨਾਫ਼ੇ ਦੀ ਲਲਕ ਦੇ ਮੂੰਹ
'ਤੇ ਥੱਪੜ ਪੈਂਦਾ ਹੈ ਅਤੇ ਉਹ ਅਧਨੰਗੇ ਜਿਹੇ ਲੋਕ ਡੇਨੀਅਲ ਨੂੰ ਛੁਡਾ ਕੇ ਲੈ ਜਾਂਦੇ ਹਨ।
ਹੁਣ ਪੂਰਾ ਬੋਲੀਵੀਆ ਮੱਚ ਰਿਹਾ
ਹੈ। ਸੜਕਾਂ ਜਾਮ ਹਨ, ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਹੋ ਚੁੱਕਿਆ ਹੈ, ਸੜਕਾਂ ਤੇ ਫੌਜ ਦਾ ਆਤੰਕ ਹੈ,
ਗਲੀਆਂ ਵਿੱਚ ਲੋਕਾਂ ਅਤੇ ਫੌਜ ਦੀਆਂ ਝੜਪਾਂ ਹਨ, ਡੇਨੀਅਲ ਦੀ ਧੀ ਜਖ਼ਮੀ ਹੈ, ਅਤੇ ਫਿਲਮ ਵਾਲੇ ਡਰੇ
ਹੋਏ ਹਨ। ਅੰਤ ਏਸ ਰਾਤ ਦੀ ਸੁਬਾਹ ਹੁੰਦੀ ਹੈ। ਧੂੰਏ ਦੇ ਬੱਦਲਾਂ 'ਚੋਂ ਇੱਕ ਪਾਦਰੀ ਦੀ ਆਵਾਜ਼ ਆਉਂਦੀ
ਹੈ ''ਤੁਹਾਡਾ ਪਾਣੀ ਤੁਹਾਡਾ ਹੀ ਹੈ''। ਅੱਜ ਦੇ ਕੋਲੰਬਸ ਝੁਕਾ ਲਏ ਜਾਂਦੇ ਹਨ, ਨਿੱਜੀਕਰਨ ਰੋਕ ਦਿੱਤਾ
ਜਾਂਦਾ ਹੈ। ਬੋਲੀਵੀਆ ਪਾਣੀ ਦੇ ਸੰਘਰਸ਼ ਦਾ ਪ੍ਰਤੀਕ ਹੋ ਨਿੱਬੜਦਾ ਹੈ ਕਿ ਪਾਣੀ ਲਈ ਲੜਨਾ ਬੋਲੀਵੀਆ
ਤੋਂ ਸਿੱਖੋ।
ਪਰ ਗੱਲ ਸਿਰਫ਼ ਪਾਣੀ ਦੀ ਨਹੀਂ।
ਸਗੋਂ ਗੱਲ ਪਾਣੀ ਤੱਕ ਵਧ ਚੁੱਕੀ ਹੈ।
ਫਿਲਮ ਦੇ ਸ਼ੁਰੂ ਵਿੱਚ ਵਿਦੇਸ਼ੀ
ਕਲਾਕਾਰ ਇੰਡੀਅਨਾਂ ਤੋਂ ਮੌਜ ਵਜੋਂ ਉਹਨਾਂ ਦੀ ਸ਼ਬਦਾਵਲੀ ਪੁੱਛ ਰਿਹਾ ਹੈ। ਤੇ ਉਸ ਨੂੰ ਪਤਾ ਲੱਗਦਾ
ਹੈ ਕਿ ਉਹਨਾਂ ਦੀ ਭਾਸ਼ਾ ਵਿੱਚ ਪਾਣੀ 'ਯਾਕੂ' ਹੈ। ਦੂਜਾ ਕਲਾਕਾਰ ਕਹਿੰਦਾ ਹੈ ਕਿ ਕੀ ਫਾਇਦਾ ਇਹ ਪੁੱਛਣ
ਦਾ ਕਿਉਂਕਿ ਉਹ ਪਾਣੀ ਦੇ ਯਾਕੂ ਹੋਣ ਨੂੰ ਬਹੁਤੀ ਦੇਰ ਯਾਦ ਨਹੀਂ ਰੱਖੇਗਾ। ਅੰਤ ਵਿੱਚ ਡੇਨੀਅਲ ਕੌਸਟਾ
ਨੂੰ ਇੱਕ ਤੋਹਫ਼ਾ ਦਿੰਦਾ ਹੈ। ਉਹ ਤੋਹਫ਼ਾ ਖੋਲ•ਦਾ ਹੈ ਤਾਂ ਇਹ ਇੱਕ ਪਾਣੀ ਦੀ ਸ਼ੀਸ਼ੀ ਹੈ। ਉਸਦੇ ਮੂੰਹ
'ਚੋਂ ਆਪ-ਮੁਹਾਰੇ ਨਿਕਲਦਾ ਹੈ ਯਾਕੂ। ਅਰਥ ਸਪੱਸ਼ਟ ਹੈ, ਕੌਸਟਾ ਕਦੇ ਵੀ ਭੁਲਾ ਨਹੀਂ ਸਕੇਗਾ ਕਿ ਇੰਡੀਅਨ
ਪਾਣੀ ਨੂੰ 'ਯਾਕੂ' ਕਹਿੰਦੇ ਹਨ।
just great
ReplyDelete