ਸ਼ਰੂਤੀ
ਅਗਵਾ ਮਾਮਲਾ
ਤਿੰਨ ਕਾਲਜਾਂ
ਦੀਆਂ ਵਿਦਿਆਰਥਣਾਂ ਵੱਲੋਂ ਰੋਸ ਮੁਜ਼ਾਹਰਾ
ਗੁੰਡਾ ਪੁਲਸ
ਅਤੇ ਲੀਡਰਾਂ ਦੇ ਗੱਠਜੋੜ ਦਾ ਪੁਤਲਾ ਫੂਕਿਆ
ਫਰੀਦਕੋਟ ਦੀ ਐਕਸ਼ਨ ਕਮੇਟੀ ਅਤੇ ਸ਼ਰੂਤੀ ਦੇ
ਮਾਪਿਆਂ ਦੀ ਡਟਵੀਂ ਹਮਾਇਤ ਦਾ ਐਲਾਨ
ਗੁੰਡਿਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਈ
ਪੁਲਸ ਅਤੇ ਲੀਡਰਾਂ ਦੀ ਨਿਖੇਧੀ
ਅੱਜ ਬਠਿੰਡਾ ਸ਼ਹਿਰ ਵਿੱਚ ਪੰਜਾਬ
ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਵਿੱਚ ਸਰਕਾਰੀ ਆਈ.ਟੀ.ਆਈ. ਬਠਿੰਡਾ, ਪੰਜਾਬੀ ਯੂਨੀਵਰਸਿਟੀ
ਰੀਜ਼ਨਲ ਸੈਂਟਰ ਬਠਿੰਡਾ ਅਤੇ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੀਆਂ ਵਿਦਿਆਰਥਣਾਂ ਵੱਲੋਂ ਰੋਸ ਮੁਜ਼ਾਹਰਾ
ਕੀਤਾ ਗਿਆ। ਇਹ ਰੋਸ ਮੁਜ਼ਾਹਰਾ ਸ਼ਰੂਤੀ ਅਗਵਾ ਕਾਂਡ ਸਬੰਧੀ ਸਾਹਮਣੇ ਆ ਰਹੇ ਪੁਲਸ ਅਤੇ ਸਿਆਸੀ ਆਗੂਆਂ
ਦੇ ਰੋਲ ਵਿਰੁੱਧ ਕੀਤਾ ਗਿਆ। ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਵਿਦਿਆਰਥਣਾਂ ਨੇ ਹੱਥਾਂ ਵਿੱਚ ਤਖਤੀਆਂ
ਫੜ• ਕੇ ਸ਼ਹਿਰ ਵਿਚ ਮੁਜ਼ਾਹਰਾ ਕੀਤਾ ਅਤੇ ਬਾਅਦ ਵਿੱਚ ਕਚਹਿਰੀਆਂ ਕੋਲ ਆ ਕੇ ਪੁਲਸ ਪ੍ਰਸ਼ਾਸਨ, ਗੁੰਡਾ
ਗਰੋਹ ਅਤੇ ਸਿਆਸੀ ਲੀਡਰਾਂ ਦੇ ਫਾਸ਼ੀ ਗੱਠਜੋੜ ਦਾ ਪੁਤਲਾ ਫੂਕਿਆ। ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਸੂਬਾ ਆਗੂ ਸੁਮੀਤ ਅਤੇ ਸਰਬਜੀਤ ਮੌੜ ਨੇ ਕਿਹਾ ਕਿ
ਸਿਆਸੀ ਲੀਡਰਾਂ ਦੀ ਸ਼ਹਿ 'ਤੇ ਪੰਜਾਬ ਪੁਲਸ ਅੱਜ ਵੀ ਦੋਸ਼ੀ ਨਿਸ਼ਾਨ ਸਿੰਘ ਨੂੰ ਨਿਰਦੋਸ਼ ਸਾਬਤ ਕਰਨ ਦੇ
ਯਤਨਾਂ ਵਿੱਚ ਹੈ। ਇਸੇ ਤਹਿਤ ਹੀ ਅੱਜ ਪੰਜਾਬ ਪੁਲਸ ਦੇ ਮੁਖੀ ਦਾ ਨਿੰਦਨਯੋਗ ਬਿਆਨ ਸਾਹਮਣੇ
ਆਇਆ ਹੈ ਕਿ ਸ਼ਰੂਤੀ ਨੇ ਆਪਣੀ ਮਰਜ਼ੀ ਨਾਲ ਨਿਸ਼ਾਨ ਸਿੰਘ ਨਾਲ ਵਿਆਹ ਕਰਵਾਇਆ ਹੈ। ਏਥੇ ਵਿਚਾਰਨਯੋਗ ਨੁਕਤਾ
ਇਹ ਹੈ ਕਿ ਸ਼ਰੂਤੀ ਨੂੰ ਪੱਤਰਕਾਰਾਂ ਸਾਹਮਣੇ ਪੇਸ਼ ਕਿਉਂ ਨਹੀਂ ਕੀਤਾ ਗਿਆ। ਜੂਨ ਵਿੱਚ ਅਗਵਾ ਹੋਣ ਤੋਂ
ਬਾਅਦ 10 ਅਗਸਤ ਨੂੰ ਸ਼ਰੂਤੀ ਨੇ ਪੁਲਸ ਸਾਹਮਣੇ ਪੇਸ਼ ਹੋ ਕੇ ਇਹ ਬਿਆਨ ਦਰਜ ਕਰਵਾਇਆ ਸੀ ਕਿ ਉਹ
ਨਿਸ਼ਾਨ ਸਿੰਘ ਦੀ ਕੈਦ ਵਿੱਚੋਂ ਭੱਜ ਕੇ ਆਈ ਹੈ ਅਤੇ ਇਸ ਦੇ ਆਧਾਰ 'ਤੇ ਹੀ ਨਿਸ਼ਾਨ ਸਿੰਘ 'ਤੇ ਕੇਸ ਦਰਜ
ਹੋਇਆ ਸੀ। ਇਸ ਕਰਕੇ ਪੁਲਸ ਮੁਖੀ ਦਾ ਇਹ ਬਿਆਨ ਅਸਲੀਅਤ ਦੇ ਉਲਟ ਹੈ। ਉਹਨਾਂ ਕਿਹਾ ਕਿ ਅਸਲ ਵਿੱਚ ਪੁਲਸ
ਦੀ ਭੂਮਿਕਾ ਸ਼ਰੂਤੀ ਦੇ ਅਗਵਾ ਹੋਣ ਵੇਲੇ ਤੋਂ ਹੀ ਗੁੰਡਿਆਂ ਦੇ ਪੱਖੀ ਰਹੀ ਹੈ ਤਾਂ ਹੀ ਪੁਲਸ ਨੇ ਲੋਕ
ਰੋਹ 'ਤੇ ਠੰਡਾ ਛਿੜਕਣ ਲਈ ਕਦੇ ਫੋਟੋ ਅਤੇ ਕਦੇ ਚਿੱਠੀ ਜਾਰੀ ਕਰਕੇ ਭੁਲੇਖੇ ਖੜ•ੇ ਕਰੇ ਜਾ ਰਹੇ ਹਨ।
ਅੱਜ ਜਦੋਂ ਲੋਕ ਰੋਹ ਅੱਗੇ ਝੁਕਦਿਆਂ ਪੁਲਸ ਪ੍ਰਸ਼ਾਸਨ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ
ਤਾਂ ਪੁਲਸ ਮੁਖੀ ਦਾ ਉਕਤ ਬਿਆਨ ਵੀ ਗੁੰਡਿਆਂ ਨੂੰ ਬਚਾਉਣ ਵਾਲਾ ਹੀ ਹੈ। ਇਸ ਸਰਕਾਰੀ ਸ਼ਹਿ ਕਰਕੇ ਹੀ
ਸਮਾਜ ਵਿਰੋਧੀ ਗੁੰਡਾ ਅਨਸਰਾਂ ਨੂੰ ਖੁੱਲ ਮਿਲ ਰਹੀ ਹੈ। ਏਸੇ ਕਰਕੇ ਹੀ ਦੋ ਦਿਨ ਪਹਿਲਾਂ ਭਗਤਾ ਭਾਈ
ਕੇ ਵਿਖੇ ਇੱਕ ਲੜਕੀ ਨਾਲ ਸਮੂਹਿਕ ਬਲਾਤਕਾਰ ਹੋਇਆ ਅਤੇ ਕੱਲ• ਮਾਛੀਵਾੜੇ ਅੱਠ ਸਾਲ ਦੀ ਬੱਚੀ ਨਾਲ ਸਮੂਹਿਕ
ਬਲਾਤਕਾਰ ਦੀ ਘਟਨਾ ਵਾਪਰੀ ਹੈ। ਔਰਤਾਂ ਲਈ ਉੱਸਰ ਰਹੇ ਇਸ ਅਸੁਰੱਖਿਅਤ ਮਾਹੌਲ ਦੀ ਜੁੰਮੇਵਾਰੀ ਸਾਡੇ
ਸਿਆਸੀ ਆਗੂਆਂ ਅਤੇ ਪੁਲਸ ਪ੍ਰਸ਼ਾਸਨ ਦੀ ਹੈ।
ਉਨ•ਾਂ ਅੱਗੇ ਕਿਹਾ ਕਿ ਸ਼ਰੂਤੀ
ਦੇ ਮਾਪੇ ਅਤੇ ਸੰਘਰਸ਼ ਕਮੇਟੀ ਨੇ ਡੀ ਜੀ ਪੀ ਦੇ ਬਿਆਨ ਨੂੰ ਅਪ੍ਰਵਾਨ ਕਰਕੇ ਇਸ ਬਾਰੇ ਪੰਜਾਬ ਦੇ ਮੁੱਖ
ਮੰਤਰੀ ਤੋਂ ਸਪੱਸ਼ਟੀਕਰਨ ਮੰਗਿਆ ਤਾਂ ਮੁੱਖ ਮੰਤਰੀ ਨੇ ਫਰੀਦਕੋਟ ਆਉਣ ਦਾ ਪ੍ਰੋਗਰਾਮ ਹੀ ਰੱਦ ਕਰ ਦਿੱਤਾ।
ਏਥੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਸਰਕਾਰ ਦੀ ਭਮਿਕਾ ਵੀ ਇਸ ਮਾਮਲੇ ਵਿੱਚ ਸ਼ੱਕੀ ਹੈ। ਉਹਨਾਂ ਕਿਹਾ
ਕਿ ਸ਼ਰੂਤੀ ਦੇ ਮਾਪਿਆਂ ਅਤੇ ਸੰਘਰਸ਼ ਕਮੇਟੀ ਨੇ ਪੂਰਾ ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਕੀਤਾ ਹੈ। ਅੱਜ ਦਾ ਮੁਜ਼ਾਹਰਾ ਵੀ ਫਰੀਦਕੋਟ ਦੀ ਸੰਘਰਸ਼ ਕਮੇਟੀ ਦੇ ਸਮਰਥਨ ਵਿੱਚ ਕੀਤਾ ਗਿਆ ਹੈ। ਸੰਘਰਸ਼
ਕਮੇਟੀ ਦੇ ਸੱਦੇ ਨੂੰ ਲਾਗੂ ਕਰਨ ਲਈ 24 ਸਤੰਬਰ ਨੂੰ ਵੱਖ ਵੱਖ ਜੱਥੇਬੰਦੀਆਂ ਵੱਲੋਂ ਬਠਿੰਡਾ ਵਿਖੇ
ਕੀਤੇ ਜਾ ਰਹੇ ਪੁਤਲਾ ਸਾੜ ਐਕਸ਼ਨ ਵਿੱਚ ਵੀ ਵਿਦਿਆਰਥੀ ਜੱਥੇਬੰਦੀ ਸ਼ਾਮਲ ਹੋਵੇਗੀ। ਇਸ ਮੌਕੇ 'ਤੇ ਸੰਦੀਪ
ਚੱਕ, ਡੇਵਿਡ ਮਹਿਤਾ, ਹਰਵਿੰਦਰ ਸਿੰਘ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ , ਸਿਮਰਜੀਤ ਕੌਰ, ਵੀਰਪਾਲ
ਕੌਰ, ਰੇਖਾ ਰਾਣੀ, ਬਿਸ਼ਨਦੀਪ ਕੌਰ, ਹਰਪ੍ਰੀਤ ਕੌਰ, ਕਿਰਨਜੀਤ ਕੌਰ ਅਤੇ ਨੌਜਵਾਨ ਭਾਰਤ ਸਭਾ ਵੱਲੋਂ
ਕੁਲਵਿੰਦਰ ਚੁੱਘੇ ਅਤੇ ਅਸ਼ਵਨੀ ਕੁਮਾਰ ਵੀ ਹਾਜ਼ਰ ਸਨ।
A Preparatory Gathering a day before the Protest March |
ਵੱਲੋਂ — ਪੰਜਾਬ ਸਟੂਡੈਂਟਸ ਯੂਨੀਅਨ
(ਸ਼ਹੀਦ ਰੰਧਾਵਾ)
ਸੂਬਾ ਆਗੂ — ਸੁਮੀਤ (94170-24641)
ਸੂਬਾ ਆਗੂ — ਸੁਮੀਤ (94170-24641)