ਸ਼ਰੂਤੀ
ਦੀ ਪੁਲਸ ਹਿਰਾਸਤ ਖ਼ਤਮ ਕਰਵਾਉਣ ਤੇ ਹੋਰ ਮੰਗਾਂ ਲਈ
ਬਠਿੰਡੇ
'ਚ ਵਿਸ਼ਾਲ ਮੁਜ਼ਾਹਰਾ
18 ਨਵੰਬਰ ਨੂੰ ਨਾਰੀ ਨਿਕੇਤਨ ਜਲੰਧਰ ਅੱਗੇ ਧਰਨੇ ਦਾ ਐਲਾਨ
ਬਠਿੰਡਾ 9 ਨਵੰਬਰ — ਗੁੰਡਾ ਗਰਦੀ ਵਿਰੋਧੀ ਐਕਸ਼ਨ ਕਮੇਟੀ ਫਰੀਦਕੋਟ ਦੇ ਸੱਦੇ
'ਤੇ ਅੱਜ ਭਾਰੀ ਗਿਣਤੀ 'ਚਤ ਜੁੜੇ ਮਰਦ ਔਰਤਾਂ ਵੱਲੋਂ ਬਠਿੰਡਾ ਦੇ ਮੁੱਖ ਬਜ਼ਾਰ 'ਚ ਰੋਹ ਭਰਪੂਰ ਮੁਜਾਹਰਾ
ਕਰਨ ਉਪਰੰਤ ਮਿੰਨੀ ਸਕੱਤਰੇਤ ਅੱਗੇ ਰੋਸ ਧਰਨਾ ਦੇ ਕੇ ਮੰਗ ਕੀਤੀ ਗਈ ਕਿ ਸ਼ਰੂਤੀ ਨੂੰ ਫੌਰੀ ਮਾਪਿਆਂ
ਹਵਾਲੇ ਕੀਤਾ ਜਾਵੇ ਅਤੇ ਨਾਰੀ ਨਿਕੇਤਨ ਦੇ ਨਾਮ ਹੇਠ ਉਸਦੀ ਗੈਰਕਾਨੂੰਨੀ ਤਰੀਕੇ ਨਾਲ ਪੁਲਸ ਹਿਰਾਸਤ
ਖ਼ਤਮ ਕੀਤੀ ਜਾਵੇ, ਇਸ ਕੇਸ 'ਚ ਗੁੰਡਾ ਗ੍ਰੋਹ ਦੇ ਸਰਗਣੇ ਨਿਸ਼ਾਨ ਸਿੰਘ ਦਾ ਸਾਥ ਦੇਣ ਵਾਲੇ ਸਾਰੇ ਪੁਲਸ
ਅਧਿਕਾਰੀਆਂ ਤੇ ਅਕਾਲੀ ਨੇਤਾਵਾਂ ਦੇ ਨਾਂਅ ਨਸ਼ਰ ਕਰਕੇ ਉਹਨਾਂ ਉੱਪਰ ਵੀ ਮੁਕੱਦਮੇ ਦਜ ਕੀਤੇ ਜਾਣ ਅਤੇ
ਇਸ ਸਾਰੇ ਕੇਸ ਦੀ ਪੂਰੀ ਸਚਾਈ ਸਾਹਮਣੇ ਲਿਆਉਣ ਲਈ ਸੀ.ਬੀ.ਆਈ. ਤੋਂ ਜਾਂਚ ਕਰਾਈ ਜਾਵੇ।
ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਨੇ ਐਲਾਨ ਕੀਤਾ ਕਿ ਸ਼ਰੂਤੀ ਨੂੰ
ਪੁਲਸ ਹਿਰਾਸਤ ਤੋਂ ਮੁਕਤ ਕਰਾਉਣ ਲਈ 18 ਨਵੰਬਰ ਨੂੰ ਨਾਰੀ ਨਿਕੇਤਨ ਜਲੰਧਰ ਵਿਖੇ ਵਿਸ਼ਾਲ ਧਰਨਾ ਦਿੱਤਾ
ਜਾਵੇਗਾ। ਇਕੱਠ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਇਸ ਕੇਸ 'ਚ ਬੀਬੀ ਹਰਸਿਮਰਤ ਕੌਰ ਬਾਦਲ
ਵੱਲੋਂ ਬੀਤੇ ਦਿਨੀਂ ਪੁਲਸ ਦੇ ਕੁੱਲ ਰੋਲ ਨੂੰ ਜਾਇਜ਼ ਠਹਿਰਾਉਣ ਵਾਲੇ ਬਿਆਨ ਦੀ ਤਿੱਖੀ ਆਲੋਚਨਾ ਕੀਤੀ
ਗਈ। ਉਹਨਾਂ ਆਖਿਆ ਕਿ ਲਗਭਗ ਇੱਕ ਮਹੀਨੇ ਬਾਅਦ ਸ਼ਰੂਤੀ ਦੀ ਬਰਾਮਦਗੀ ਪੁਲਸ ਦੀ ਮਿਹਨਤ ਦਾ ਸਿੱਟਾ ਨਹੀਂ,
ਸਗੋਂ ਵਧੇ ਹੋਏ ਲੋਕ ਦਬਾਅ ਦਾ ਸਿੱਟਾ ਹੈ। ਉਹਨਾਂ ਕਿਹਾ ਕਿ ਸ਼ਰੂਤੀ ਨੂੰ ਡਰਾ ਧਮਕਾ ਕੇ ਗੁੰਡਾ ਗਰੋਹ
ਦੇ ਪੱਖ 'ਚ ਬਿਆਨ ਦੁਆਉਣ 'ਚ ਨਾਕਾਮ ਰਹਿਣ ਤੋਂ ਬਾਅਦ ਹੁਣ ਪੁਲਸ ਵੱਲੋਂ ਨਿਸ਼ਾਨ ਸਿੰਘ ਖਿਲਾਫ਼ ਬਲਾਤਕਾਰ
ਦਾ ਕੇਸ ਦਰਜ ਕਰਨ ਦੀ ਬਣੀ ਮਜ਼ਬੂਰੀ ਉਹਨਾਂ ਸਭਨਾਂ ਲੋਕਾਂ ਦੇ ਮੂੰਹ 'ਤੇ ਕਰਾਰੀ ਚਪੇੜ ਹੈ ਜੋ ਹਥਿਆਰਾਂ
ਦੇ ਜ਼ੋਰ 'ਤੇ ਮਾਂ-ਬਾਪ ਨੂੰ ਬੁਰੀ ਤਰ•ਾਂ ਜ਼ਖਮੀ ਕਰਕੇ ਸ਼ਰੂਤੀ ਨੂੰ ਅਗਵਾ ਕਰਨ ਦੀ ਘਟਨਾ ਨੂੰ ਪਿਆਰ
ਮੁਹੱਬਤ ਦੇ ਕਿੱਸੇ 'ਚ ਬਦਲਣ ਲਈ ਤਿੰਘ ਰਹੇ ਸਨ, ਜਿਹਨਾਂ 'ਚ ਬੈਂਸ ਤੋਂ ਇਲਾਵਾ ਕੁਝ ਗਿਹੀ ਜ਼ਮੀਰ ਵਾਲੇ
ਪੱਤਰਕਾਰ ਵੀ ਸ਼ਾਮਲ ਸਨ। ਉਹਨਾਂ ਦੋਸ਼ ਲਾਇਆ ਕਿ ਸ਼ਰੂਤੀ ਨੂੰ ਕੈਦੀਆਂ ਨਾਲੋਂ ਵੀ ਮੰਦੀ ਹਾਲਤ 'ਚ ਰੱਖਿਆ
ਜਾ ਰਿਹਾ ਹੈ ਜਿਸਦਾ ਉਘੜਵਾਂ ਸਬੂਤ ਹੈ ਕਿ ਉਸਨੂੰ ਆਪਣੇ ਕੇਸ ਦੀ ਪੈਰਵਾਈ ਲਈ ਵਕੀਲ ਕਰਨ ਵਾਸਤੇ ਵਕਾਲਤਨਾਮੇ
ਉੱਪਰ ਵੀ ਦਸਤਖਤ ਨਹੀਂ ਕਰਨ ਦਿੱਤੇ ਅਤੇ ਮਾਪਿਆਂ ਨੂੰ ਵੀ ਪੁਲਸ ਕਰਮਚਾਰੀਆਂ ਦੀ ਹਾਜ਼ਰੀ 'ਚ ਮਿਲਾਇਆ
ਜਾਂਦਾ ਹੈ। ਬੁਲਾਰਿਆਂ ਨੇ ਇਹ ਵੀ ਦੋਸ਼ ਲਾਇਆ ਕਿ ਸ਼ਰੂਤੀ ਅਗਵਾ ਕਾਂਡ ਦੇ ਮੁੱਖ ਮੁਲਜਮ ਨਿਸ਼ਾਨ ਸਿੰਘ
ਸਮੇਤ ਹੁਣ ਤੱਕ ਫੜੇ ਗ੍ਰੋਹ ਮੈਂਬਰਾਂ 'ਤੇ ਦਰਜਨਾਂ ਹੀ ਲੁੱਟਾਂ, ਖੋਹਾਂ ਤੇ ਕਤਲਾਂ ਆਦਿ ਵਰਗੇ ਪਰਚੇ
ਦਰਜ ਹਨ ਪਰ ਉਹਨਾਂ ਦੇ ਮੁਜਰਮਾਨਾਂ ਰੋਲ ਬਾਰੇ ਅੱਜ ਤੱਕ ਪੁਲਸ ਤੇ ਸਰਕਾਰ ਵੱਲੋਂ ਕੋਈ ਖੁਲਾਸਾ ਨਹੀਂ
ਕੀਤਾ ਗਿਆ। ਉਹਨਾਂ ਆਖਿਆ ਕਿ ਇਸ ਗ੍ਰੋਹ ਨੂੰ ਹੁਕਮਰਾਨ ਅਕਾਲੀ ਦਲ ਬਾਦਲ ਦੇ ਉੱਚ ਪੱਧਰੇ ਆਗੂਆਂ ਦੀ
ਛਤਰਛਾਇਆ ਮਿਲੀ ਹੋਈ ਹੈ, ਇਸੇ ਕਰਕੇ ਬਾਦਲ ਸਰਕਾਰ, ਉਸਦੀ ਅਫਸਰਸ਼ਾਹੀ ਤੇ ਪੁਲਸ ਉਹਨਾਂ ਨੂੰ ਬਚਾਉਣ
ਲਈ ਹਰ ਹੰਭਲਾ ਵਰਤ ਰਹੀ ਹੈ ਇੱਥੋਂ ਤੱਕ ਅਦਾਲਤੀ ਕਾਰਵਾਈ ਨੂੰ ਪ੍ਰਭਾਵਤ ਕੀਤਾ ਜਾ ਚੁੱਕਾ ਹੈ। ਆਗੂਆਂ
ਨੇ ਐਲਾਨ ਕੀਤਾ ਕਿ ਸ਼ਰੂਤੀ ਤੇ ਉਸਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਤੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ
ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਹਨਾਂ ਪੰਜਾਬ ਦੇ ਸਮੂਹ ਲੋਕਾਂ ਨੂੰ ਇਸ ਹੱਕੀ ਘੋਲ 'ਚ
ਵਧ ਚੜ•ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। . . . . .