ਕਿਸਾਨਾਂ ਮਜ਼ਦੂਰਾਂ ਦਾ ਧਰਨਾ ਚੌਥੇ ਦਿਨ ਵੀ ਜਾਰੀ
ਧਰਨੇ ਦੌਰਾਨ ਹੀ ਜੇਠੂਕੇ ਕਾਂਡ ਦੇ ਸ਼ਹੀਦਾਂ ਦੀ ਚੌਦਵੀਂ ਬਰਸੀ ਮਨਾਈ
ਵਧੇਰੇ ਲਾਮਬੰਦੀ ਲਈ ਕਾਫ਼ਲੇ ਪਿੰਡਾਂ ਨੂੰ ਰਵਾਨਾ
ਬਠਿੰਡਾ
15 ਫ਼ਰਵਰੀ – ਅੱਜ ਭਾਰੀ ਗਿਣਤੀ 'ਚ ਜੁੜੇ ਖੇਤ ਮਜ਼ਦੂਰ ਤੇ ਕਿਸਾਨ ਔਰਤਾਂ ਵੱਲੋਂ ਜੇਠੂਕੇ ਕਾਂਡ ਦੇ
ਸ਼ਹੀਦ ਗੁਰਮੀਤ ਸਿੰਘ ਤੇ ਦੇਸਪਾਲ ਦੀ ਚੌਦਵੀਂ ਬਰਸੀ ਇੱਥੇ ਡੀ.ਸੀ. ਦਫ਼ਤਰ ਅੱਗੇ ਦਿੱਤੇ ਜਾ ਰਹੇ ਅਣਮਿਥੇ
ਸਮੇਂ ਦੇ ਧਰਨੇ 'ਤੇ ਹੀ ਮਨਾਈ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਤੇ ਪੰਜਾਬ ਖੇਤ ਮਜ਼ਦੂਰ
ਯੂਨੀਅਨ ਦੇ ਆਗੂਆਂ ਤੇ ਸਮੂਹ ਹਾਜ਼ਰ ਲੋਕਾਂ ਵੱਲੋਂ ਸ਼ਹੀਦਾਂ ਦੇ ਸਨਮੁੱਖ ਹੁੰਦਿਆਂ ਖੜ•ੇ ਹੋ ਕੇ ਇਹ
ਅਹਿਦ ਲਿਆ ਗਿਆ ਕਿ ''ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਪੁੱਗਤ ਅਤੇ ਖੁਸ਼ਹਾਲੀ ਤੱਕ ਹਰ ਕੁਰਬਾਨੀ ਦੇ
ਕੇ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ।'' ਦੱਸਣਯੋਗ ਹੈ ਕਿ ਅਕਾਲੀ ਸਰਕਾਰ ਦੇ ਰਾਜ ਦੌਰਾਨ ਹੀ ਬੱਸ
ਕਿਰਾਇਆ ਘੋਲ ਦੌਰਾਨ ਇਹ ਨੌਜਵਾਨ ਸਰਕਾਰ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ ਸਨ ਅਤੇ ਸਰਮੁਖ ਸਿੰਘ ਕੈਪਟਨ
ਸਰਕਾਰ ਸਮੇਂ ਚੱਲੇ ਟ੍ਰਾਈਡੈਂਟ ਘੋਲ ਦੌਰਾਨ ਸ਼ਹੀਦ ਹੋ ਗਿਆ ਸੀ।
ਵਰਨਣਯੋਗ
ਹੈ ਕਿ ਕੱਲ ਦਿਨ ਭਰ ਤੋਂ ਲੈ ਕੇ ਰਾਤ 10 ਵਜੇ ਤੱਕ ਪ੍ਰਸ਼ਾਸਨ ਤੇ ਕਿਸਾਨ ਮਜ਼ਦੂਰ ਆਗੂਆਂ ਦਰਮਿਆਨ ਤਿੰਨ
ਚਾਰ ਮੀਟਿੰਗਾਂ ਦਾ ਦੌਰ ਚੱਲਣ ਦੇ ਬਾਅਦ ਵੀ ਗੱਲਬਾਤ ਬੇਸਿੱਟਾ ਰਹਿਣ ਕਾਰਨ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ
ਦਾ ਇਹ ਅਣਮਿਥੇ ਸਮੇਂ ਦਾ ਧਰਨਾ ਲਗਾਤਾਰ ਜਾਰੀ ਹੈ।
ਬੀ.ਕੇ.ਯੂ. ਏਕਤਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਸੁਖਦੇਵ ਸਿੰਘ ਕੋਕਰੀ ਕਲਾਂ, ਲਛਮਣ ਸਿੰਘ ਸੇਵੇਵਾਲਾ ਤੇ ਝੰਡਾ ਸਿੰਘ ਜੇਠੂਕੇ ਨੇ ਦੋਸ਼ ਲਾਇਆ ਕਿ ਸਰਕਾਰ ਕਿਸਾਨਾਂ-ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਤੇ ਸੰਵੇਦਨਸ਼ੀਲ ਮੰਗਾਂ ਪ੍ਰਤੀ ਵੀ ਬਿਲਕੁਲ ਗੰਭੀਰ ਨਹੀਂ ਹੈ ਤੇ ਸਿਰਫ਼ ਲਾਰਿਆਂ ਨਾਲ ਹੀ ਵਰਚਾਉਣਾ ਚਾਹੁੰਦੀ ਹੈ ਜੋ ਕਿਸੇ ਵੀ ਕੀਮਤ 'ਤੇ ਮਨਜ਼ੂਰ ਨਹੀਂ ਹੈ। ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਜਥੇਬੰਦੀਆਂ ਵੱਲੋਂ ਇਹ ਪ੍ਰਸਤਾਵ ਰੱਖਿਆ ਗਿਆ ਸੀ ਕਿ ਖੁਦਕੁਸ਼ੀ ਪੀੜਤਾਂ ਦੀ ਜਾਰੀ ਹੋਈ ਸਰਕਾਰੀ ਸੂਚੀ ਦੇ ਖੜ•ੇ ਬਕਾਏ ਅਤੇ ਗੋਬਿੰਦਪੁਰਾ 'ਚ ਰੁਜ਼ਗਾਰ ਉਜਾੜੇ ਦਾ ਸ਼ਿਕਾਰ ਹੋਏ 150 ਪਰਿਵਾਰਾਂ ਨੂੰ ਕੀਤੇ ਲਿਖਤੀ ਸਮਝੌਤੇ ਮੁਤਾਬਕ ਮੁਆਵਜ਼ੇ ਦੀ ਸਮੁੱਚੀ ਬਕਾਇਆ ਰਕਮ (ਜੋ ਕਿ ਕਰੀਬ ਸਿਰਫ਼ 70 ਕਰੋੜ ਦੇ ਲਗਭਗ ਬਣਦੀ ਹੈ) ਤੁਰੰਤ ਜਾਰੀ ਕੀਤੀ ਜਾਵੇ; ਜਥੇਬੰਦੀਆਂ ਵੱਲੋਂ ਬਾਕੀ ਦੀਆਂ ਮੰਗਾਂ ਦਾ ਨਿਪਟਾਰਾ 17 ਫ਼ਰਵਰੀ ਨੂੰ ਚੰਡੀਗੜ• 'ਚ ਰੱਖੀ ਉੱਚ ਪੱਧਰੀ ਮੀਟਿੰਗ 'ਚ ਕਰਨ 'ਤੇ ਸਹਿਮਤੀ ਦੇ ਦਿੱਤੀ ਸੀ। ਪਰ ਸਰਕਾਰ ਇਸ 70 ਕਰੋੜ ਵਿੱਚੋਂ ਮਹਿਜ਼ 30 ਕਰੋੜ ਰੁਪਏ ਜਾਰੀ ਕਰਨ 'ਤੇ ਹੀ ਅੜੀ ਰਹੀ ਜਿਸ ਕਾਰਨ ਗੱਲਬਾਤ ਕਿਸੇ ਸਿਰੇ ਨਹੀਂ ਲੱਗ ਸਕੀ।
ਇਸ ਗੱਲਬਾਤ
ਦੇ ਕਿਸੇ ਤਣਪੱਤਣ ਨਾ ਲੱਗਣ ਕਾਰਨ ਘੋਲ ਦਾ ਘੇਰਾ ਹੋਰ ਵਿਸ਼ਾਲ ਕਰਨ ਲਈ ਜਥੇਬੰਦੀਆਂ ਨੇ ਧਰਨੇ ਦੇ ਨਾਲ
ਨਾਲ ਪਿੰਡਾਂ 'ਚ ਬਾਕਾਇਦਾ ਝੰਡਾ ਮਾਰਚ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਹੈ। ਲਾਮਬੰਦੀ ਵਧਾਉਣ ਲਈ
ਕਿਸਾਨ ਮਜ਼ਦੂਰ ਕਾਰਕੁਨਾਂ ਦੇ ਕਾਫ਼ਲੇ ਪਿੰਡਾਂ ਨੂੰ ਰਵਾਨਾ ਕਰ ਦਿੱਤੇ ਗਏ ਹਨ। ਅੱਜ ਸੈਂਕੜੇ ਮਰਦ ਔਰਤਾਂ
ਵੱਲੋਂ ਜ਼ਿਲ•ੇ ਦੇ ਦਰਜਨ ਭਰ ਪਿੰਡਾਂ 'ਚ ਇਹ ਮਾਰਚ ਕੀਤਾ ਗਿਆ। ਬੀ.ਕੇ.ਯੂ. ਏਕਤਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਸੁਖਦੇਵ ਸਿੰਘ ਕੋਕਰੀ ਕਲਾਂ, ਲਛਮਣ ਸਿੰਘ ਸੇਵੇਵਾਲਾ ਤੇ ਝੰਡਾ ਸਿੰਘ ਜੇਠੂਕੇ ਨੇ ਦੋਸ਼ ਲਾਇਆ ਕਿ ਸਰਕਾਰ ਕਿਸਾਨਾਂ-ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਤੇ ਸੰਵੇਦਨਸ਼ੀਲ ਮੰਗਾਂ ਪ੍ਰਤੀ ਵੀ ਬਿਲਕੁਲ ਗੰਭੀਰ ਨਹੀਂ ਹੈ ਤੇ ਸਿਰਫ਼ ਲਾਰਿਆਂ ਨਾਲ ਹੀ ਵਰਚਾਉਣਾ ਚਾਹੁੰਦੀ ਹੈ ਜੋ ਕਿਸੇ ਵੀ ਕੀਮਤ 'ਤੇ ਮਨਜ਼ੂਰ ਨਹੀਂ ਹੈ। ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਜਥੇਬੰਦੀਆਂ ਵੱਲੋਂ ਇਹ ਪ੍ਰਸਤਾਵ ਰੱਖਿਆ ਗਿਆ ਸੀ ਕਿ ਖੁਦਕੁਸ਼ੀ ਪੀੜਤਾਂ ਦੀ ਜਾਰੀ ਹੋਈ ਸਰਕਾਰੀ ਸੂਚੀ ਦੇ ਖੜ•ੇ ਬਕਾਏ ਅਤੇ ਗੋਬਿੰਦਪੁਰਾ 'ਚ ਰੁਜ਼ਗਾਰ ਉਜਾੜੇ ਦਾ ਸ਼ਿਕਾਰ ਹੋਏ 150 ਪਰਿਵਾਰਾਂ ਨੂੰ ਕੀਤੇ ਲਿਖਤੀ ਸਮਝੌਤੇ ਮੁਤਾਬਕ ਮੁਆਵਜ਼ੇ ਦੀ ਸਮੁੱਚੀ ਬਕਾਇਆ ਰਕਮ (ਜੋ ਕਿ ਕਰੀਬ ਸਿਰਫ਼ 70 ਕਰੋੜ ਦੇ ਲਗਭਗ ਬਣਦੀ ਹੈ) ਤੁਰੰਤ ਜਾਰੀ ਕੀਤੀ ਜਾਵੇ; ਜਥੇਬੰਦੀਆਂ ਵੱਲੋਂ ਬਾਕੀ ਦੀਆਂ ਮੰਗਾਂ ਦਾ ਨਿਪਟਾਰਾ 17 ਫ਼ਰਵਰੀ ਨੂੰ ਚੰਡੀਗੜ• 'ਚ ਰੱਖੀ ਉੱਚ ਪੱਧਰੀ ਮੀਟਿੰਗ 'ਚ ਕਰਨ 'ਤੇ ਸਹਿਮਤੀ ਦੇ ਦਿੱਤੀ ਸੀ। ਪਰ ਸਰਕਾਰ ਇਸ 70 ਕਰੋੜ ਵਿੱਚੋਂ ਮਹਿਜ਼ 30 ਕਰੋੜ ਰੁਪਏ ਜਾਰੀ ਕਰਨ 'ਤੇ ਹੀ ਅੜੀ ਰਹੀ ਜਿਸ ਕਾਰਨ ਗੱਲਬਾਤ ਕਿਸੇ ਸਿਰੇ ਨਹੀਂ ਲੱਗ ਸਕੀ।
....
....
....
ਜਿਨ•ਾਂ ਮੰਗਾਂ ਨੂੰ ਲੈ ਕੇ ਉਨ•ਾਂ ਨੇ ਮੋਰਚਾ ਲਾਇਆ ਹੈ ਉਹ ਲਗਭਗ 5 ਵਰ•ੇ ਪਹਿਲਾਂ ਸਰਕਾਰ ਵੱਲੋਂ ਪ੍ਰਵਾਨ ਕਰਕੇ ਲਿਖ਼ਤੀ ਪੱਤਰ ਵੀ ਜਾਰੀ ਕੀਤੇ ਗਏ ਹਨ। ਇਨ•ਾਂ 'ਚ ਖੁਦਕੁਸ਼ੀ ਪੀੜਤਾਂ ਨੂੰ ਮੁਆਵਜ਼ਾ ਤੇ ਨੌਕਰੀ ਦੇਣਾ, ਕਿਸਾਨ ਮਜ਼ਦੂਰ ਪੱਖੀ ਕਰਜ਼ਾ ਕਾਨੂੰਨ ਬਣਾਉਣ, ਬੇਘਰੇ ਤੇ ਲੋੜਵੰਦਾਂ ਨੂੰ ਪਲਾਟ ਦੇਣਾ, ਘਰੇਲੂ ਬਿਜਲੀ ਬਿਲਾਂ ਦੀ ਮੁਆਫ਼ੀ 'ਤੇ ਲਾਈ ਜਾਤਪਾਤ ਤੇ ਧਰਮ ਦੀ ਸ਼ਰਤ ਖ਼ਤਮ ਕਰਨਾ, ਮਜ਼ਦੂਰਾਂ ਦੇ ਪੁੱਟੇ ਮੀਟਰ ਜੋੜਨਾ, ਪੰਚਾਇਤੀ ਸ਼ਾਮਲਾਟ ਜ਼ਮੀਨਾਂ 'ਤੇ ਕਾਬਜ਼ ਮਜ਼ਦੂਰਾਂ ਕਿਸਾਨਾਂ ਨੂੰ ਮਾਲਕੀ ਹੱਕ ਦੇਣਾ, ਆਬਾਦਕਾਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇਣਾ, ਜ਼ਮੀਨੀ ਸੁਧਾਰ ਲਾਗੂ ਕਰਨਾ, ਗੋਬਿੰਦਪੁਰਾ ਸਮਝੌਤਾ ਲਾਗੂ ਕਰਨਾ ਆਦਿ ਸ਼ਾਮਲ ਹੈ।
ਧਰਨੇ
ਨੂੰ ਸ਼ਿੰਗਾਰਾ ਸਿੰਘ ਮਾਨ, ਅਮਰੀਕ ਸਿੰਘ ਗੰਡੂਆਂ, ਗੁਰਪਾਲ ਸਿੰਘ ਨੰਗਲ, ਗੁਰਮੇਲ ਕੌਰ, ਪਰਮਜੀਤ ਕੌਰ,
ਕੁਲਦੀਪ ਕੌਰ, ਗੁਰਭਗਤ ਸਿੰਘ ਭਲਾਈਆਣਾ, ਅਮਰਜੀਤ ਸਿੰਘ ਸੈਦੋਕੇ, ਸੁਦਾਗਰ ਸਿੰਘ ਘੁਡਾਣੀ, ਮਹਿੰਦਰ
ਸਿੰਘ ਰੋਮਾਣਾ, ਰਾਮ ਸਿੰਘ ਭੈਣੀਬਾਘਾ ਅਤੇ ਪਾਵੇਲ ਕੁੱਸਾ ਨੇ ਸੰਬੋਧਨ ਕੀਤਾ।
ਇਕੱਠ ਵੱਲੋਂ ਰਮਸਾ, ਐਸ.ਐਸ.ਏ. ਅਧਿਆਪਕਾਂ ਦੇ ਇਕੱਠ ਉੱਤੇ ਬੁਢਲਾਡਾ ਵਿਖੇ ਕੀਤੇ ਪੁਲਸ ਜਬਰ ਦੀ ਨਿਖੇਧੀ ਕਰਦਾ ਹੋਇਆ ਮਤਾ ਪਾਸ ਕੀਤਾ ਗਿਆ।
ਇਕੱਠ ਵੱਲੋਂ ਰਮਸਾ, ਐਸ.ਐਸ.ਏ. ਅਧਿਆਪਕਾਂ ਦੇ ਇਕੱਠ ਉੱਤੇ ਬੁਢਲਾਡਾ ਵਿਖੇ ਕੀਤੇ ਪੁਲਸ ਜਬਰ ਦੀ ਨਿਖੇਧੀ ਕਰਦਾ ਹੋਇਆ ਮਤਾ ਪਾਸ ਕੀਤਾ ਗਿਆ।
ਇਸ
ਤੋਂ ਇਲਾਵਾ ਇਸ ਧਰਨੇ ਨੂੰ ਕਿਸਾਨਾਂ ਮਜ਼ਦੂਰਾਂ ਤੋਂ ਇਲਾਵਾ ਹੋਰਨਾਂ ਤਬਕਿਆਂ ਦਾ ਵੀ ਭਾਰੀ ਸਮਰਥਨ ਮਿਲ
ਰਿਹਾ ਹੈ। ਇਸੇ ਤਹਿਤ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਧਰਨੇ ਵਾਲੀ ਥਾਂ ਤੇ ਲਗਾਤਾਰ ਮੈਡੀਕਲ
ਕੈਂਪ ਵੀ ਲਾਇਆ ਜਾ ਰਿਹਾ ਹੈ। ਨੌਜਵਾਨ ਭਾਰਤ ਸਭਾ ਵੱਲੋਂ ਨੌਜਵਾਨਾਂ ਦਾ ਕਾਫ਼ਲਾ ਝੰਡੇ ਲੈ ਕੇ ਧਰਨੇ
'ਚ ਸ਼ਾਮਲ ਹੋਇਆ ਤੇ ਕਿਸਾਨ ਮਜ਼ਦੂਰ ਮੰਗਾਂ ਤੇ ਧਰਨੇ ਦੀ ਹਮਾਇਤ ਦਾ ਪ੍ਰਗਟਾਵਾ ਕੀਤਾ। ਇਸੇ ਤਰ•ਾਂ ਪੰਜਾਬ
ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਮਾਊ ਅਤੇ ਸੰਘਰਸ਼ਸ਼ੀਲ ਲੋਕਾਂ ਦੇ ਗੌਰਵਮਈ
ਇਤਿਹਾਸ ਦੇ ਅੰਗ ਵਜੋਂ ਜੂਝਦੇ ਲੋਕਾਂ ਨਾਲ ਨਾਟਕਾਂ ਅਤੇ ਗੀਤ-ਸੰਗੀਤ ਰਾਹੀਂ ਉਹਨਾਂ ਦੇ ਜਜ਼ਬਾਤਾਂ ਨੂੰ
ਹੁੰਗਾਰਾ ਭਰਿਆ। ਚੇਤਨਾ ਕੈਂਪ ਕੇਂਦਰ ਬਰਨਾਲਾ ਵੱਲੋਂ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ 'ਚ ਮੌਕੇ
'ਤੇ ਢੁਕਦੇ ਨਾਟਕ ਅਤੇ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ ਤੇ ਅਜਮੇਰ ਅਕਲੀਆ, ਅਮਰੀਕ ਬਰਨਾਲਾ, ਹੇਮੰਤ
ਸਿੱਧੂ ਆਦਿ ਨੇ ਗੀਤ ਪੇਸ਼ ਕੀਤੇ।
ਵੱਲੋਂ — ਲਛਮਣ ਸਿੰਘ (94170-79170)
ਸੁਖਦੇਵ ਸਿੰਘ ਕੋਕਰੀ ਕਲਾਂ (94174-66038)
ਸੁਖਦੇਵ ਸਿੰਘ ਕੋਕਰੀ ਕਲਾਂ (94174-66038)
No comments:
Post a Comment