ਰੀਜ਼ਨਲ ਸੈਂਟਰ ਬਠਿੰਡਾ ਦੇ ਵਿਦਿਆਰਥੀ ਸੰਸਥਾ ਅੰਦਰ ਰੈਲੀ ਕਰਦੇ ਹੋਏ
ਰੀਜ਼ਨਲ ਸੈਂਟਰ ਬਠਿੰਡਾ ਦੇ ਵਿਦਿਆਰਥੀਆਂ ਵੱਲੋਂ ਸੰਸਥਾ ਅੰਦਰ ਕੀਤੀ ਗਈ ਰੋਸ ਰੈਲੀ ਦੀਆਂ ਤਸਵੀਰਾਂ। ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰੀਖਿਆ ਫ਼ਾਰਮ ਦੇ ਨਾਮ ਤੇ ਵਿਦਿਆਰਥੀਆਂ ਨੂੰ ਪ੍ਰੀਖਿਆ ਫ਼ਾਰਮ ਦੀਆਂ ਫੋਟੋ ਕਾਪੀਆਂ ਦੇ ਕੇ 100 ਰੁ. ਪ੍ਰਤੀ ਵਿਦਿਆਰਥੀ ਫ਼ੀਸ ਲੈ ਲਈ ਗਈ ਹੈ। ਯੂਨੀਵਰਸਿਟੀ ਦੀ ਇਸ ਤਿਕੜਮਬਾਜ਼ੀ ਦੇ ਵਿਰੋਧ ਚ ਅਤੇ ਪ੍ਰੀਖਿਆ ਫ਼ੀਸ ਨੂੰ ਤਰਕਸੰਗਤ ਕਰਨ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਰੀਜ਼ਨਲ ਸੈਂਟਰ ਵਿਖੇ ਰੋਸ ਰੈਲੀ ਕੀਤੀ ਗਈ।

No comments:
Post a Comment