Sunday, 1 January 2012

ਵੋਟਾਂ ਦੇ ਰਾਮ ਰੌਲੇ 'ਚ ਨੌਜਵਾਨਾਂ ਵੱਲੋਂ ਰੈਲੀ ਅਤੇ ਮੁਜ਼ਹਾਰਾ


ਨੌਜਵਾਨ ਭਾਰਤ ਸਭਾ ਦੇ ਸੱਦੇ 'ਤੇ ਅੱਜ ਬਠਿੰਡਾ ਸ਼ਹਿਰ 'ਚ ਇਕੱਠੇ ਹੋਏ ਨੌਜਵਾਨਾਂ-ਵਿਦਿਆਰਥੀਆਂ ਵੱਲੋਂ ਵੋਟਾਂ ਦੇ ਰਾਮ ਰੌਲੇ ਦੌਰਾਨ ਨੌਜਵਾਨਾਂ ਦੇ ਮਸਲੇ ਉਭਾਰਨ ਲਈ ਰੈਲੀ ਅਤੇ ਮੁਜ਼ਹਾਰਾ
ਬਠਿੰਡਾ 'ਚ ਅੱਜ ਨੌਜਵਾਨ ਭਾਰਤ ਸਭਾ ਦੇ ਸੱਦੇ 'ਤੇ ਇਕੱਠੇ ਹੋਏ ਸੈਂਕੜੇ ਨੌਜਵਾਨਾਂ-ਵਿਦਿਆਰਥੀਆਂ ਨੇ ਵੋਟਾਂ ਦੇ ਮਾਹੌਲ ਦੌਰਾਨ ਨੌਜਵਾਨਾਂ ਦੇ ਹਕੀਕੀ ਮਸਲੇ ਉਭਾਰਨ ਲਈ ਸ਼ਹਿਰ 'ਚ ਪ੍ਰਦਰਸ਼ਨ ਕੀਤਾ। ਪਹਿਲਾਂ ਮਿੰਨੀ ਸਕੱਤਰੇਤ ਮੂਹਰੇ ਇਕੱਠੇ ਹੋਏ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਸਕੱਤਰ ਪਾਵੇਲ ਕੁੱਸਾ ਨੇ ਕਿਹਾ ਕਿ ਇਹਨਾਂ ਦਿਨਾਂ ਦੌਰਾਨ ਸਾਰੀਆਂ ਹਾਕਮ ਜਮਾਤੀ ਵੋਟ ਪਾਰਟੀਆਂ ਨੌਜਵਾਨਾਂ ਨੂੰ ਤਰ•ਾਂ ਤਰ•ਾਂ ਦੇ ਲਾਰੇ ਅਤੇ ਨਾਅਰਿਆਂ ਨਾਲ ਆਪਣੇ ਮਗਰ ਖਿੱਚਣ ਦਾ ਯਤਨ ਕਰ ਰਹੀਆਂ ਹਨ ਅਤੇ ਆਪਣੇ ਸੌੜੇ ਸਿਆਸੀ ਮੰਤਵਾਂ ਲਈ ਵਰਤਦੀਆਂ ਹਨ। ਨਸ਼ੇ ਅਤੇ ਹੋਰ ਕਈ ਤਰ•ਾਂ ਦੇ ਲਾਲਚ ਸੁੱਟ ਕੇ ਨੌਜਵਾਨਾਂ ਦਾ ਘਾਣ ਕਰਦੀਆਂ ਹਨ। ਆਪਣੇ ਆਪਣੇ ਲੱਠਮਾਰ ਗਰੋਹ ਖੜ•ੇ ਕਰਕੇ ਨੌਜਵਾਨਾਂ ਨੂੰ ਆਪੋ 'ਚ ਲੜਾ ਕੇ ਉਹਨਾਂ ਦੀ ਤਾਕਤ ਖੋਰਦੀਆਂ ਹਨ। ਇਹਨਾਂ ਨੌਜਵਾਨਾਂ ਨੂੰ ਸਿੱਖਿਆ ਅਤੇ ਰੁਜ਼ਗਾਰ ਦੇ ਕੇ ਭਵਿੱਖ ਸਵਾਰਨ ਦਾ ਨਾ ਤਾਂ ਕੋਈ ਪ੍ਰੋਗਰਾਮ ਹੈ ਅਤੇ ਨਾ ਹੀ ਕੋਈ ਇਰਾਦਾ। ਸਗੋਂ ਸਾਰੀਆਂ ਪਾਰਟੀਆਂ ਦੀ ਅਖੌਤੀ ਆਰਥਿਕ ਸੁਧਾਰ ਲਾਗੂ ਕਰਨ 'ਤੇ ਇੱਕਮਤਤਾ ਹੈ। ਇਹ ਨੀਤੀਆਂ ਸਿੱਖਿਆ ਅਤੇ ਰੁਜ਼ਗਾਰ ਦਾ ਉਜਾੜਾ ਕਰ ਰਹੀਆਂ ਹਨ ਅਤੇ ਨੌਜਵਾਨ ਪੀੜ•ੀ ਹਨ•ੇਰੇ ਭਵਿੱਖ ਵੱਲ ਧੱਕੀ ਜਾ ਰਹੀ ਹੈ। ਨੌਜਵਾਨਾਂ ਨੇ ਹੁਣ ਤੱਕ ਜੋ ਵੀ ਰੁਜ਼ਗਾਰ ਹਾਸਲ ਕੀਤਾ ਹੈ ਉਹ ਆਪਣੀ ਏਕਤਾ ਅਤੇ ਸੰਘਰਸ਼ਾਂ ਦੇ ਜ਼ੋਰ ਹੀ ਕੀਤਾ ਹੈ। ਤੇ ਅਗਾਂਹ ਨੂੰ ਵੀ ਆਪਣੀ ਏਕਤਾ ਅਤੇ ਸੰਘਰਸ਼ਾਂ 'ਤੇ ਟੇਕ ਰੱਖ ਕੇ ਹੀ ਭਵਿੱਖ ਸੰਵਾਰਨ ਲਈ ਕੁੱਝ ਕੀਤਾ ਜਾ ਸਕਦਾ ਹੈ। ਸਭਨਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਰੁਜ਼ਗਾਰ ਮੰਗਦੇ ਨੌਜਵਾਨਾਂ 'ਤੇ ਜਬਰ ਕੀਤਾ ਹੈ, ਜੇਲ•ਾਂ 'ਚ ਸੁੱਟਿਆ ਹੈ। ਉਹਨਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਵੋਟਾਂ ਦੌਰਾਨ ਪਾਰਟੀਆਂ ਦੀਆਂ ਭਟਕਾਊ ਚਾਲਾਂ ਅਤੇ ਨਸ਼ਿਆਂ ਦੇ ਜਾਲ ਤੋਂ ਬਚਣ, ਉਹਨਾਂ ਦੇ ਲੱਠਮਾਰ ਗਰੋਹਾਂ ਦਾ ਅੰਗ ਨਾ ਬਣਨ ਸਗੋਂ ਆਪਸੀ ਏਕਤਾ ਮਜਬੂਤ ਕਰਕੇ ਜੱਥੇਬੰਦ ਹੋਣ ਅਤੇ ਸਸਤੀ ਸਿੱਖਿਆ ਅਤੇ ਪੱਕੇ ਰੁਜ਼ਗਾਰ ਦੀ ਮੰਗ ਕਰਨ। 
ਇਸ ਮੌਕੇ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਕਮੇਟੀ ਮੈਂਬਰ ਮਨਪ੍ਰੀਤ ਸਿੰਘ ਅਤੇ ਸੁਮੀਤ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਵੋਟਾਂ ਤੋਂ ਭਲੇ ਦੀ ਝਾਕ ਛੱਡ ਕੇ ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਰਾਹ 'ਤੇ ਅੱਗੇ ਵਧਣਾ ਚਾਹੀਦਾ ਹੈ। ਵੋਟਾਂ ਰਾਹੀਂ ਸਿਰਫ਼ ਹਾਕਮ ਬਦਲਦੇ ਹਨ ਜਦੋਂਕਿ ਕਿਰਤੀ ਲੋਕਾਂ ਦੀ ਲੁੱਟ ਜਿਉਂ ਦੀ ਤਿਉਂ ਬਰਕਰਾਰ ਰਹਿੰਦੀ ਹੈ। ਲੋਕਾਂ ਦੀ ਲੁੱਟ ਅਤੇ ਜਬਰ ਤੋਂ ਮੁਕਤੀ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਰਾਜ ਅਤੇ ਸਮਾਜ ਉਸਾਰ ਕੇ ਹੀ ਹੋ ਸਕਦੀ ਹੈ ਅਤੇ ਇਹ ਇਨਕਲਾਬੀ ਤਬਦੀਲੀ ਵੋਟਾਂ ਰਾਹੀਂ ਨਹੀਂ ਸਗੋਂ ਲੋਕਾਂ ਦੇ ਸੰਘਰਸ਼ਾਂ ਦੇ ਜ਼ੋਰ ਹੀ ਲਿਆਂਦੀ ਜਾ ਸਕਦੀ ਹੈ। ਇਸ ਲਈ ਵੋਟਾਂ ਤੋਂ ਭਲੇ ਦੀ ਝਾਕ ਛੱਡ ਕੇ ਸਭਨਾਂ ਕਮਾਊ ਲੋਕਾਂ ਨੂੰ ਆਪਣੀ ਏਕਤਾ ਮਜ਼ਬੂਤ ਕਰਦਿਆਂ ਸਾਂਝੇ ਸੰਘਰਸ਼ਾਂ ਨੂੰ ਉਚੇਰੀ ਪੱਧਰ 'ਤੇ ਲੈ ਕੇ ਜਾਣਾ ਚਾਹੀਦਾ ਹੈ। ਮੁਜ਼ਾਹਰੇ ਦੌਰਾਨ ਐਲਾਨ ਕੀਤਾ ਗਿਆ ਕਿ ਨੌਜਵਾਨਾ ਅਤੇ ਆਮ ਲੋਕਾਂ ਤੱਕ ਇਹ ਸੁਨੇਹਾ ਲੈ ਕੇ ਜਾਣ ਲਈ ਜਨਵਰੀ 'ਚ ਮਹੀਨੇ ਭਰ ਦੀ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ ਅਤੇ ਮੀਟਿੰਗਾ, ਰੈਲੀਆਂ ਦੀ ਲੜੀ ਚਲਾਈ ਜਾਵੇਗੀ।
ਰੈਲੀ 'ਚ ਆਈ.ਟੀ.ਆਈ ਬਠਿੰਡਾ ਦੇ ਵਿਦਿਆਰਥੀ ਵੀ ਚੰਗੀ ਗਿਣਤੀ 'ਚ ਸ਼ਾਮਲ ਹੋਏ। ਮੁਜਾਹਰੇ 'ਚ ਆਉਣ ਤੋਂ ਪਹਿਲਾਂ ਵਿਦਿਆਰਥੀਆਂ ਵੱਲੋਂ ਕਾਲਜ ਵਿੱਚ ਰੈਲੀ ਵੀ ਕੀਤੀ ਗਈ। ਸ਼ਹਿਰ ਦੇ ਭਰੇ ਬਾਜ਼ਾਰਾਂ 'ਚ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਕੋਲ ਬੈਨਰ ਅਤੇ ਤਖਤੀਆਂ ਚੁੱਕੀਆਂ ਹੋਈਆਂ ਸਨ ਅਤੇ ਜੋਰਦਾਰ ਨਾਅਰੇ ਲਗਾਏ ਜਾ ਰਹੇ ਸਨ। 'ਵੋਟਾਂ ਤੋਂ ਭਲੇ ਦੀ ਝਾਕ ਮੁਕਾਓ-ਭਗਤ ਸਿੰਘ ਦਾ ਰਾਹ ਅਪਣਾਓ', 'ਵੋਟਾਂ ਨੇ ਨਹੀਂ ਲਾਉਣਾ ਪਾਰ-ਲੜਨਾ ਪੈਣਾ ਬੰਨ• ਕਤਾਰ' ਦੇ ਨਾਅਰਿਆਂ ਰਾਹੀਂ ਆਪਣਾ ਸੁਨੇਹਾ ਵੰਡਿਆ ਗਿਆ। ਇਸਤੋਂ ਬਿਨਾਂ ਸਭਾ ਦੇ ਆਗੂਆਂ ਅਸ਼ਵਨੀ ਕੁਮਾਰ ਘੁੱਦਾ, ਜਗਮੀਤ ਸਿੰਘ, ਸਵਰਨਜੀਤ ਸਿੰਘ ਭਗਤਾ ਨੇ ਵੀ ਸੰਬੋਧਨ ਕੀਤਾ।




2 comments:

  1. what alternative politics we will then offer until there will a revolution. either you ask them to do not vote or let them vote to anyone. Lenin said the parliamentarism is a a very vital political activity and should be performedu under the other non parliamentary activities.Participating in votes and providing altarnative line to the ruling parties will help in mobilising the masses and all this process is a part of all other non parliamentary revolutionary activities.Examples of Latin America has proved the electoral process if along witha a organised revolutionary movement is carried out then visible impact to pro imperialist policies will be possible. Parliamentarism is a vital tool for struglle but it is not the only tool and option to rely on. this should be practiced along with other non parliamentary activities. Do not confuse the people with ultra left slogans and do not sit and let other bourgeisie parties to suck the blood of the people of this countries.
    Thanks
    Harinder Hundal
    hpshundal@gmail.com

    ReplyDelete
  2. ਤੁਹਾਡੀ ਗੱਲ ਠੀਕ ਹੈ ਕਿ ਲੋਕਾਂ ਸਾਹਮਣੇ ਮੌਜੂਦਾ ਰਾਜ ਪ੍ਰਬੰਧ ਦਾ ਇਨਕਲਾਬੀ ਬਦਲ ਉਭਾਰਿਆ ਜਾਣਾ ਚਾਹੀਦਾ ਹੈ। ਲੋਕ ਹਿੱਸਿਆਂ ਵੱਲੋਂ ਇਹ ਬਦਲ ਗ੍ਰਹਿਣ ਕਰਨ ਦਾ ਸੰਬੰਧ ਉਹਨਾਂ ਦੇ ਆਪਣੇ ਤਬਕੇ ਦੀ ਜੱਥੇਬੰਦੀ ਅਤੇ ਸੰਘਰਸ਼ਾਂ ਦੇ ਤਜ਼ਰਬੇ ਦੀ ਹਾਲਤ ਨਾਲ ਜੁੜਦਾ ਹੈ। ਜਿਉਂ ਜਿਉਂ ਲੋਕਾਂ ਦੇ ਵੱਖ ਵੱਖ ਹਿੱਸੇ ਆਪਣੇ ਹਿਤਾਂ ਦੀ ਪੂਰਤੀ ਲਈ ਇੱਕਜੁੱਟ ਹੋ ਕੇ ਵਿਸ਼ਾਲ ਸੰਗਰਾਮ ਦੇ ਰਾਹ ਪੈਂਦੇ ਹਨ, ਤਿਉਂ ਤਿਉਂ ਹੀ ਉਹ ਆਪਣੇ ਸੰਘਰਸ਼ ਤਜਰਬਿਆਂ ਦੇ ਆਧਾਰ ਤੇ ਮੌਜੂਦਾ ਰਾਜ ਪ੍ਰਬੰਧ, ਇਹਦੀਆਂ ਸੰਸਥਾਵਾਂ ਅਤੇ ਪਾਰਟੀਆਂ ਦਾ ਹਕੀਕੀ ਕਿਰਦਾਰ ਪਛਾਣ ਸਕਦੇ ਹਨ ਅਤੇ ਸਮਾਜ 'ਚ ਬੁਨਿਆਦੀ ਇਨਕਲਾਬੀ ਤਬਦੀਲੀ ਲਈ ਤਿਆਰ ਹੋ ਸਕਦੇ ਹਨ। ਪਰ ਅਜਿਹਾ ਅਮਲ ਚੱਲਣ ਲਈ ਲੋਕਾਂ ਅੰਦਰ ਮੌਜੂਦ ਖਰੀਆਂ ਇਨਕਲਾਬੀ ਤਾਕਤਾਂ ਨੂੰ ਆਪਣਾ ਮਹੱਤਵਪੂਰਣ ਰੋਲ ਅਦਾ ਕਰਨਾ ਪੈਂਦਾ ਹੈ, ਭਾਵ ਲੋਕਾਂ ਦੇ ਸੰਘਰਸ਼ਾਂ ਦੌਰਾਨ ਜੋਰਦਾਰ ਢੰਗ ਨਾਲ ਮੌਜੂਦਾ ਰਾਜ ਪ੍ਰਬੰਧ ਦੇ ਮੁਕਾਬਲੇ 'ਤੇ ਲੋਕਾਂ ਦੇ ਇਨਕਲਾਬੀ ਰਾਜ ਦਾ ਨਕਸ਼ਾ ਉਭਾਰਨਾ ਪੈਂਦਾ ਹੈ।
    ਜਿੱਥੋਂ ਤੱਕ ਅੱਜ ਪੰਜਾਬ ਦੇ ਨੌਜਵਾਨ ਵਿਦਿਆਰਥੀ ਤਬਕੇ ਦੀ ਸੰਘਰਸ਼ਾਂ ਅਤੇ ਜੱਥੇਬੰਦਕ ਹਾਲਤ ਪੱਖੋਂ ਸਥਿਤੀ ਹੈ ਅਤੇ ਸਾਡੀ ਸਭਾ ਦੀ ਸਮਝ ਦਾ ਮੌਜੂਦਾ ਪੱਧਰ ਹੈ ਉਸ ਅਨੁਸਾਰ ਅਸੀਂ ਅੱਜ ਨੌਜਵਾਨਾਂ ਸਾਹਮਣੇ ਮੌਜੂਦਾ ਚੋਣ ਪ੍ਰਬੰਧ ਤੋਂ ਆਸ ਛੱਡ ਕੇ ਆਪਣੀ ਹੋਣੀ ਲਈ ਜੱਥੇਬੰਦ ਹੋਣ ਅਤੇ ਸੰਘਰਸ਼ਾਂ ਕਰਨ ਦਾ ਰਾਹ ਉਭਾਰ ਰਹੇ ਹਾਂ। ਤੇ ਇਸ ਤੋਂ ਅੱਗੇ ਉਹਨਾਂ ਨੂੰ ਸਮਾਜ 'ਚ ਇਨਕਲਾਬੀ ਤਬਦੀਲੀ ਲਿਆਉਣ ਲਈ ਹੋਰਨਾਂ ਮਿਹਨਤਕਸ਼ ਤਬਕਿਆਂ ਨਾਲ ਰਲ਼ ਕੇ ਜੂਝਣ ਦਾ ਸੱਦਾ ਦੇ ਰਹੇ ਹਾਂ।
    ਸਮਾਜ 'ਚ ਬੁਨਿਆਦੀ ਤਬਦੀਲੀ ਲਿਆਉਣ 'ਚ ਨੌਜਵਾਨਾਂ ਦੇ ਨਾਲ ਨਾਲ ਸਮਾਜ ਦੇ ਵੱਖ ਵੱਖ ਤਬਕਿਆਂ ਦਾ ਮਹੱਤਵਪੂਰਣ ਰੋਲ ਬਣਦਾ ਹੈ। ਇਉਂ ਮੌਜੂਦਾ ਰਾਜ ਪ੍ਰਬੰਧ ਦੇ ਮੁਕਾਬਲੇ 'ਤੇ ਲੋਕਾਂ ਦੇ ਰਾਜ ਭਾਗ ਦਾ ਇਨਕਲਾਬੀ ਮਾਰਗ ਸਮਾਜ ਦੀਆਂ ਵੱਖ ਵੱਖ ਇਨਕਲਾਬੀ ਸ਼ਕਤੀਆਂ ਨੇ ਰਲ਼ ਕੇ ਹੀ ਖੋਜਣਾ ਹੈ, ਸਥਾਪਤ ਕਰਨਾ ਹੈ ਤੇ ਲੈ ਕੇ ਆਉਣਾ ਹੈ। ਜਿੱਥੋਂ ਤੱਕ ਵੋਟਾਂ ਰਾਹੀਂ ਅਜਿਹੀ ਇਨਕਲਾਬੀ ਤਬਦੀਲੀ ਲਿਆਉਣ ਦੀ ਆਸ ਦਾ ਮਾਮਲਾ ਹੈ ਤਾਂ ਸਾਨੂੰ ਉੱਕਾ ਹੀ ਅਜਿਹੀ ਆਸ ਨਹੀਂ ਹੈ।

    ReplyDelete