ਲੋਕ
ਸੰਘਰਸ਼ ਦੀ ਜਿੱਤ: ਨਿਸ਼ਾਨ ਨੂੰ ਉਮਰ ਕੈਦ,
ਨੌਂ ਹੋਰਾਂ ਨੂੰ 7-7 ਸਾਲ ਦੀ ਸਜ਼ਾ
ਫ਼ਰੀਦਕੋਟ ਅਗਵਾ ਕੇਸ 'ਚ ਜ਼ਿਲ•ਾ ਸੈਸ਼ਨ ਜੱਜ ਨੇ
ਫੈਸਲਾ ਸੁਣਾਉਂਦਿਆਂ ਨਿਸ਼ਾਨ ਸਿੰਘ ਨੂੰ ਉਮਰ ਕੈਦ ਤੇ 9 ਹੋਰਾਂ ਨੂੰ 7-7 ਸਾਲ ਕੈਦ ਦੀ ਸਜ਼ਾ ਸੁਣਾਈ
ਹੈ ਜਿਨ•ਾਂ 'ਚ ਨਿਸ਼ਾਨ ਦੀ ਮਾਂ ਅਤੇ ਸਥਾਨਕ ਅਕਾਲੀ ਆਗੂ ਡਿੰਪੀ ਸਮਰਾ ਵੀ ਸ਼ਾਮਲ ਹਨ। ਨਿਸ਼ਾਨ ਨੂੰ ਦੋ
ਵਾਰ ਅਗਵਾ ਅਤੇ ਬਲਾਤਕਾਰ ਦੇ ਜੁਰਮ 'ਚ 2 ਉਮਰ ਕੈਦਾਂ ਦੀ ਸਜ਼ਾ ਸੁਣਾਈ ਹੈ। ਸ਼ਰੂਤੀ ਦੇ ਪਰਿਵਾਰ, ਵਕੀਲਾਂ
ਤੇ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਫੈਸਲੇ 'ਤੇ ਤਸੱਲੀ ਜ਼ਾਹਰ ਕੀਤੀ ਹੈ। ਇਹ ਫੈਸਲਾ ਸਿਰੜੀ ਲੋਕ ਸੰਘਰਸ਼
ਦੀ ਜਿੱਤ ਹੈ। ਇਹ ਸੰਘਰਸ਼ ਸਿਰਫ਼ ਸ਼ਰੂਤੀ ਨੂੰ ਨਿਸ਼ਾਨ ਦੇ ਚੁੰਗਲ 'ਚੋਂ ਛੁਡਾਉਣ ਤੇ ਦੋਸ਼ੀਆਂ ਨੂੰ ਸਲਾਖਾਂ
ਪਿੱਛੇ ਕਰਾਉਣ ਤੋਂ ਬਾਅਦ ਨਹੀਂ ਰੁਕਿਆ। ਅਦਾਲਤੀ ਸੁਣਵਾਈ ਦੌਰਾਨ ਤੇ ਫੈਸਲਾ ਹੋਣ ਤੱਕ ਜਥੇਬੰਦਕ ਜਨਤਕ
ਦਬਾਅ ਅਤੇ ਚੇਤਨ ਪਹਿਰੇਦਾਰੀ ਨੇ ਇਸ ਕੇਸ ਵਿੱਚ ਮਹੱਤਵਪੂਰਨ ਰੋਲ ਨਿਭਾਇਆ ਹੈ। ਸੁਣਵਾਈ ਦੌਰਾਨ ਗੁੰਡਾ
ਢਾਣੀ ਵੱਲੋਂ ਰਚੀਆਂ ਸਾਜਸ਼ਾਂ ਦਾ ਭਾਂਡਾ ਚੌਰਾਹੇ ਭੰਨਿਆ ਜਾਂਦਾ ਰਿਹਾ ਹੈ। ਮਹੀਨਿਆਂ ਬੱਧੀ ਕਿਸਾਨ
ਜਥੇਬੰਦੀ ਦੇ ਵਰਕਰ ਸੁਣਵਾਈ ਦੌਰਾਨ ਫਰਦਕੋਟ 'ਚ ਹਾਜ਼ਰ ਰਹਿੰਦੇ ਰਹੇ ਹਨ। ਫ਼ਰੀਦਕੋਟ 'ਚ ਵੱਡੇ ਜਨਤਕ
ਇਕੱਠਾਂ ਦਾ ਸਿਲਸਿਲਾ ਜਾਰੀ ਰੱਖਿਆ ਗਿਆ। ਇਸ ਜਥੇਬੰਦਕ ਲੋਕ ਤਾਕਤ ਦੇ ਆਸਰੇ ਹੀ ਪਰਿਵਾਰ ਨੇ ਉੱਚਾ
ਮਨੋਬਲ ਕਾਇਮ ਰੱਖਿਆ। ਸਭ ਧਮਕੀਆਂ ਘੁਰਕੀਆਂ ਦੇ ਭਾਰੀ ਦਬਾਅ ਦੇ ਬਾਵਜੂਦ ਅਡੋਲ ਰਿਹਾ ਹੈ। ਇਸ ਜਿੱਤ
ਨੇ ਦਰਸਾਇਆ ਹੈ ਕਿ ਲੋਕ ਦਬਾਅ ਦੇ ਜ਼ੋਰ ਕੇਸ ਦਰਜ ਕਰਵਾ ਕੇ ਹੀ ਜਥੇਬੰਦਕ ਲੋਕ ਸ਼ਕਤੀ ਦਾ ਕੰਮ ਮੁੱਕ
ਨਹੀਂ ਜਾਂਦਾ। ਲਮਕਵੀਂ ਤੇ ਗੁੰਝਲਦਾਰ ਅਦਾਲਤੀ ਪ੍ਰਕਿਰਿਆ ਦੌਰਾਨ ਰਾਜ ਭਾਗ ਦੀ ਢੋਈ ਪ੍ਰਾਪਤ ਗੁੰਡਾ
ਢਾਣੀਆਂ ਸਾਹਮਣੇ ਜਥੇਬੰਦਕ ਲੋਕ ਤਾਕਤ ਹੀ ਖੜ• ਸਕੀ ਹੈ। ਇਸ ਜਿੱਤ ਨੇ ਔਰਤਾਂ ਦੀਆਂ ਇੱਜ਼ਤਾਂ 'ਤੇ ਝਪਟ
ਰਹੇ ਗੁੰਡਾ ਟੋਲਿਆਂ ਨੂੰ ਵਿਸ਼ਾਲ ਜਨਤਕ ਲਾਮਬੰਦੀ ਦੇ ਜ਼ੋਰ ਨਕੇਲ ਪਾਏ ਜਾ ਸਕਣ ਦੇ ਰਾਹ ਦੀ ਫਿਰ ਪੁਸ਼ਟੀ
ਕਰ ਦਿੱਤੀ ਹੈ। ਇਸ ਨਾਅਰੇ ਦੇ ਅਰਥ ਫਿਰ ਉਘਾੜ ਦਿੱਤੇ ਹਨ
''ਜੇ ਚਾਹੁੰਦੇ
ਧੀਆਂ ਦੀ ਆਨ, ਬੰਨ• ਕਾਫ਼ਲੇ ਡਟੋ ਮੈਦਾਨ।''
No comments:
Post a Comment