Sunday, 10 May 2015

ਬਾਘਾ ਪੁਰਾਣਾ ਥਾਣੇ ਦਾ ਘਿਰਾਓ



ਔਰਬਿਟ ਬੱਸ ਕਾਂਡ
ਸੁਖਬੀਰ ਬਾਦਲ ਸਮੇਤ ਸਾਰੇ ਮਾਲਕਾਂ ਤੇ ਕੇਸ ਦਰਜ ਕਰਾਉਣ ਲਈ
ਬਾਘਾ ਪੁਰਾਣਾ ਥਾਣਾ ਦਾ ਘਿਰਾਓ ਸ਼ੁਰੂ








ਔਰਬਿਟ ਬੱਸ ਕਾਂਡ ਦੌਰਾਨ ਕਤਲ ਕੀਤੀ ਗਈ ਅਰਸ਼ਦੀਪ ਕੌਰ ਦੇ ਮਾਮਲੇ ਨੂੰ ਲੈ ਕੇ ਬੱਸ ਕੰਪਨੀ ਦੇ ਮਾਲਕ ਸੁਖਬੀਰ ਸਿੰਘ ਬਾਦਲ ਸਮੇਤ ਸਾਰੇ ਮਾਲਕਾਂ ਤੇ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ, ਕੰਪਨੀ ਦੇ ਰੂਟ ਪਰਮਿਟ ਰੱਦ ਕਰਕੇ ਕੰਪਨੀ ਨੂੰ ਸਰਕਾਰੀ ਹੱਥਾਂ ਚ ਲੈਣ, ਨਿੱਜੀ ਬੱਸਾਂ ਚ ਸਹਾਇਕਾਂ ਦੇ ਨਾਂਅ ਤੇ ਗੁੰਡਾ ਗ੍ਰੋਹ ਭਰਤੀ ਕਰਨ ਤੇ ਪਾਬੰਦੀ ਲਾਉਣ ਤੇ ਟਰਾਂਸਪੋਰਟ ਦੇ ਖੇਤਰ ਵਿੱਚ ਵੱਡੀ ਅਜਾਰੇਦਾਰੀ ਰੱਦ ਕਰਕੇ ਨਿੱਜੀਕਰਣ ਦੀ ਨੀਤੀ ਰੱਦ ਕਰਨ ਅਤੇ ਟਰਾਂਸਪੋਰਟ ਦੇ ਖੇਤਰ ਚ ਸਰਕਾਰੀਕਰਨ ਦਾ ਅਮਲ ਚਲਾਉਣ ਆਦਿ ਮੰਗਾਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਤੇ ਅਧਾਰਿਤ ਐਕਸ਼ਨ ਕਮੇਟੀ ਤੇ ਸਹਿਯੋਗੀ ਜੱਥੇਬੰਦੀਅਾਂ ਵੱਲੋਂ ਬਾਘਾ ਪੁਰਾਣੇ ਦੇ ਉਸ ਥਾਣੇ ਦਾ ਦੋ ਰੋਜ਼ਾ ਘਿਰਾਓ ਸ਼ੁਰੂ ਕੀਤਾ ਗਿਆ ਹੈ । ਜਿੱਥੇ ਇਸ ਕਾਂਡ ਨਾਲ ਸਬੰਧਤ ਐਫ.ਆਈ.ਆਰ ਨੰਬਰ ੬੨ ਮਿਤੀ ੩੦-੪-੨੦੧੫ ਦਰਜ ਕੀਤੀ ਗਈ ਹੈ ।

ਘਿਰਾਓ ਕਰੀ ਬੈਠੇ ਭਾਰੀ ਤਾਦਾਦ ਵਿੱਚ ਅੱਤ ਦੀ ਗਰਮੀ ਦੇ ਬਾਵਜੂਦ ਜੁੜੇ ਔਰਤਾਂ ਤੇ ਮਰਦਾਂ ਨੂੰ ਸੰਬੋਧਨ ਕਰਦਿਅਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ, ਸੁਖਦੇਵ ਸਿੰਘ ਕੋਕਰੀ ਕਲਾਂ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਜਥੇਬੰਦਕ ਸਕੱਤਰ ਪਾਵੇਲ ਕੁੱਸਾ ਆਦਿ ਬੁਲਾਰਿਅਾਂ ਨੇ ਸੰਬੋਧਨ ਕੀਤਾ । ਬੁਲਾਰਿਅਾਂ ਨੇ ਜ਼ੋਰ ਦੇ ਕੇ ਇਸ ਬੱਚੀ ਦੇ ਕਤਲ ਦੀ ਘਟਨਾ ਔਰਬਿਟ ਬੱਸ ਮਾਲਕਾਂ ਵੱਲੋਂ ਬੱਸਾਂ ਚ ਰੱਖੇ ਗੁੰਡਾ ਅਨਸਰਾਂ ਵੱਲੋਂ ਔਰਤਾਂ ਅਤੇ ਸਵਾਰੀਅਾਂ ਨਾਲ ਕੀਤੇ ਜਾਂਦੇ ਧੱਕੇ ਤੇ ਜ਼ਬਰ ਦਾ ਸਿਖਰ ਹੈ । ਉਹਨਾਂ ਸੁਖਬੀਰ ਸਿੰਘ ਬਾਦਲ ਸਮੇਤ ਸਾਰੇ ਮਾਲਕਾਂ ਤੇ ਕੇਸ ਦਰਜ ਕਰਨ ਦੀ ਮੰਗ ਨੂੰ ਵਾਜ਼ਿਬ ਠਹਿਰਾਉਂਦਿਅਾਂ ਆਖਿਆ ਕਿ ਸੁਖਬੀਰ ਸਿੰਘ ਬਾਦਲ ਨੇ ਗ੍ਰਹਿ ਮੰਤਰੀ ਹੁੰਦਿਅਾਂ ਸੁਪਰੀਮ ਕੋਰਟ ਵੱਲੋਂ ਬੱਸਾਂ ਸਬੰਧੀ ਜਾਰੀ ਹਦਾਇਤਾਂ ਦੀ ਉਲੰਘਣਾ ਕਰਕੇ ਜਾਣ-ਬੁੱਝ ਕੇ ਅਪਰਾਧ ਕੀਤਾ ਹੈ । ਉਹਨਾਂ ਆਖਿਆ ਕਿ ਸੁਪਰੀਮ ਕੋਟ ਦੇ ਜਸਟਿਸ ਵਰਮਾ ਕਮਿਸ਼ਨ ਦੀ ਰਿਪੋਰਟ ਦੀ ਰੌਸ਼ਨੀ ਸੁਪਰੀਮ ਕੋਰਟ ਵੱਲੋਂ ਬੱਸਂ ਚ ਔਰਤਾਂ ਖਿਲਾਫ ਛੇੜਛਾੜ  ਤੇ ਬਲਾਤਕਾਰ ਦੀਅਾਂ ਘਟਨਾਵਾਂ ਰੋਕਣ ਲਈ ਬੱਸਾਂ ਚ ਸੀ.ਸੀ.ਟੀ.ਵੀ ਕੈਮਰੇ ਲਾਉਣ, ਕਾਲੇ ਸ਼ੀਸ਼ੇ ਤੇ ਪਰਦੇ ਹਟਾਉਣ ਦੇ ਸਪਸ਼ੱਟ ਨਿਰਦੇਸ਼ ਸਭਨਾਂ ਰਾਜ ਸਰਕਾਰਾਂ ਨੂੰ ਭੇਜੇ ਸਨ ਪਰ ਔਰਬਿਟ ਬੱਸ
ਮਾਲਕਾਂ ਨੇ ਇਸਦੀ ਉਲੰਘਣਾ ਕਰਕੇ ਆਪਣੇ ਬੱਸ ਸਟਾਫ ਨੂੰ ਅਜਿਹੀਅਾਂ ਘਟਨਾਵਾਂ ਲਈ ਉਤਸ਼ਾਹਿਤ ਕੀਤਾ ਹੈ ।
ਇਸ ਮੌਕੇ ਐਕਸ਼ਨ ਕਮੇਟੀ ਵੱਲੋਂ ਔਰਬਿਟ ਬੱਸ ਕਾਂਡ ਸਬੰਧੀ ਥਾਣਾ ਬਾਘਾ ਪੁਰਾਣਾ ਚ ਦਰਜ ਐਫ.ਆਈ.ਆਰ ' ਸੁਖਬੀਰ ਸਿੰਘ ਬਾਦਲ ਸਮੇਤ ਸਭਨਾਂ ਮਾਲਕਾਂ ਦਾ ਨਾਂ ਦਰਜ ਕਰਵਾਉਣ ਲਈ ਥਾਣਾ ਮੁਖੀ ਨੂੰ ਲਿਖਤੀ ਸ਼ਿਕਾਇਤ ਵੀ ਸੌਂਪੀ ਗਈ ਹੈ ਤੇ ਇਸਦੀ ਕਾਪੀ ਐਸ.ਐਸ.ਪੀ ਮੋਗਾ ਨੂੰ ਵੀ ਭੇਜੀ ਗਈ।
ਬੁਲਾਰਿਅਾਂ ਨੇ ਆਖਿਆ ਕਿ ਬਾਦਲ ਸਰਕਾਰ ਤੇ ਪੁਲਿਸ ਅਜੇ ਵੀ ਜ਼ਬਰ ਤੇ ਉਤਾਰੂ ਹੈ ਅਤੇ ਫਰੀਦਕੋਟ ਚ ਰੋਸ ਪ੍ਰਗਟ ਕਰਦੇ ਵਿਦਿਆਰਥੀਅਾਂ ਤੇ ਅੰਨਾ ਤਸ਼ੱਦਦ ਤੇ ਇਰਾਦਾ ਕਤਲ ਕੇਸ ਦਰਜ ਕਰਕੇ ਲੋਕ ਰੋਹ ਨੂੰ ਦਬਾਉਣ ਦਾ ਯਤਨ ਕੀਤਾ ਗਿਆ ਹੈ ।
ਉਹਨਾਂ ਆਖਿਆ ਕਿ ਔਰਬਿਟ ਬੱਸ ਕਾਂਡ ਤੋਂ ਦੋ ਦਿਨਾਂ ਬਾਅਦ ਹੀ ਹਮੀਰਗੜ ਦੇ ਖੇਤ ਮਜ਼ਦੂਰਾਂ ਉੁੱਤੇ ਪਿੰਡ ਦੇ ਅਕਾਲੀ ਲੀਡਰਾਂ ਤੇ ਪੁਲਿਸ ਵੱਲੋਂ ਕੀਤਾ ਗਿਆ ਅੰਨਾ ਜ਼ਬਰ ਇਸੇ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਪੰਜਾਬ ਚ ਬਾਦਲਾਂ ਦੇ ਰਾਜ ਚ ਜ਼ਬਰ-ਜੁਲਮ ਤੇ ਗੁੰਡਾ ਕਾਰਵਾਈਅਾਂ ਆਏ ਦਿਨ ਦਾ ਵਰਤਾਰਾ ਬਣ ਚੁੱਕੀਅਾਂ ਹਨ।
ਇਸ ਮੌਕੇ ਡੀ.ਟੀ.ਐਫ ਦੇ ਦਿਗਵਿਜੈਪਾਲ ਸ਼ਰਮਾ, ਬੇਰੁਜ਼ਗਾਰ ਲਾਇਨਮੈਨ ਯੂਨੀਅਨ ਦੇ ਨਿਰਮਲ ਸਿੰਘ ਮਾਹਲਾ, ਐਸ.ਐਸ.ਏ. ਰਮਸਾ ਅਧਿਆਪਕ ਯੂਨੀਅਨ ਦੇ ਚਮਕੌਰ ਸਿੰਘ ਬਾਘਾ ਪੁਰਾਣਾ ਪੰਜਾਬ ਆਦਿ ਬੁਲਾਰਿਅਾਂ ਨੇ ਵੀ ਸੰਬੋਧਨ ਕੀਤਾ ।
ਇਸ ਮੌਕੇ ਔਰਤਾਂ ਦੀ ਵੀ ਭਰਵੀਂ ਸ਼ਮੂਲੀਅਤ ਸੀ ਜਿੰਨਾਂ ਚੋਂ ਕੁਲਦੀਪ ਕੌਰ ਕੁੱਸਾ, ਪਰਮਜੀਤ ਕੌਰ ਪਿੱਥੋ, ਹਰਪ੍ਰੀਤ ਕੌਰ ਜੇਠੂਕੇ ਤੇ ਹਰਿੰਦਰ ਕੌਰ ਬਿੰਦੂ ਨੇ ਸੰਬੋਧਨ ਕੀਤਾ ।
ਜਾਰੀ ਕਰਤਾ,
ਸੁਖਦੇਵ ਸਿੰਘ ਕੋਕਰੀ ਕਲਾਂ
94410-15099


No comments:

Post a Comment