ਸ਼ਹੀਦ
ਊਧਮ ਸਿੰਘ ਦੇ ਆਖਰੀ ਬੋਲ
[ਸ਼ਹੀਦ ਊਧਮ ਸਿੰਘ ਨੇ ਲੰਡਨ ਦੀ ਅਦਾਲਤ
''ਚ ਜਿਹੜਾ ਆਖ਼ਰੀ ਬਿਆਨ ਦਿੱਤਾ ਸੀ ਉਸਨੂੰ
ਬਰਤਾਨਵੀ ਅਦਾਲਤ ਨੇ ਬਹੁਤ ਸਾਲ ਦੱਬੀ
ਰੱਖਿਆ ਸੀ। 1995 'ਚ ਬਰਤਾਨਵੀ ਪਬਲਿਕ
ਰਿਕਾਰਡ ਆਫ਼ਿਸ ਨੇ ਇਸਨੂੰ
ਜਾਰੀ ਕੀਤਾ।
ਜਿਸਨੂੰ ਇੰਗਲੈਂਡ ਤੋਂ ਨਿਕਲਦੇ ਪਰਚੇ ਲਲਕਾਰ
ਨੇ ਜੁਲਾਈ-ਅਗਸਤ 1996 ਦੇ ਅੰਕ 'ਚ ਛਾਪਿਆ
ਸੀ। ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਵਜੋਂ
ਇਹ ਬਿਆਨ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।]
ਉਸਨੇ ਜੱਜ ਵੱਲ ਮੂੰਹ ਕਰਕੇ ਉੱਚੀ
ਆਵਾਜ਼ 'ਚ ਕਿਹਾ, ''ਬਰਤਾਨਵੀਂ ਸਾਮਰਾਜ ਮੁਰਦਾਬਾਦ! ਤੁਸੀਂ ਕਹਿੰਦੇ ਹੋ ਭਾਰਤ 'ਚ ਸ਼ਾਂਤੀ ਨਹੀਂ। ਸਾਡੇ
ਕੋਲ ਸਿਰਫ਼ ਗ਼ੁਲਾਮੀ ਹੈ। ਪੁਸ਼ਤਾਂ ਤੋਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਸਾਡੇ ਲਈ ਸਭਿਆ ਰਾਜ ਲਿਆਂਦਾ
ਹੈ ਪਰ ਇਹ ਸਭ ਸਾਡੇ ਲਈ ਗੰਦਾ ਤੇ ਨਿੱਘਰਿਆ ਹੋਇਆ ਹੈ। ਤੁਹਾਨੂੰ ਆਪਣਾ ਇਤਿਹਾਸ ਪੜ•ਨਾ ਚਾਹੀਦਾ ਹੈ।
ਜੇ ਤੁਹਾਡੇ 'ਚ ਮਨੁੱਖੀ ਸ਼ਰਾਫਤ ਹੈ ਤਾਂ ਤੁਸੀਂ ਸ਼ਰਮ ਨਾਲ ਮਰ ਜਾਵੋਗੇ। ਹਰਾਮੀ ਖੂਨ ਦੇ ਇਹ ਅਖੌਤੀ
ਬੁੱਧੀਜੀਵੀ ਬੁੱਚੜ ਤੇ ਖੂਨ ਦੇ ਪਿਆਸੇ ਆਪਣੇ ਆਪ ਨੂੰ ਸੰਸਾਰ ਦੇ ਸਭਿਆ ਰਾਜ ਦੇ ਸ਼ਾਸਕ ਸਮਝਦੇ ਹਨ।''
ਜੱਜ — ''ਮੈਂ ਇੱਥੇ ਕੋਈ ਸਿਆਸੀ ਭਾਸ਼ਨ
ਸੁਣਨ ਲਈ ਨਹੀਂ ਬੈਠਾ। ਜੇ ਤੇਰੇ ਕੋਲ ਇਸ ਕੇਸ ਬਾਰੇ ਕੁੱਝ ਖਾਸ ਕਹਿਣ ਨੂੰ ਹੈ ਤਾਂ ਕਹਿ।
ਊਧਮ ਸਿੰਘ — ''ਮੈਂ ਇਹ ਕਹਿਣਾ ਹੈ ਕਿ
ਮੈਂ ਵਿਰੋਧ ਕਰਨਾ ਚਾਹੁੰਦਾ ਹਾਂ।'' ਊਧਮ ਸਿੰਘ ਨੇ ਬੰਡਲ ਦੇ ਕਾਗਜ਼ਾਂ ਨੂੰ ਪਲਟਾਇਆ ਜਿਹੜੇ ਉਹ ਪੜ•
ਰਿਹਾ ਸੀ।
ਜੱਜ — ''ਕੀ ਇਹ ਅੰਗਰੇਜ਼ੀ 'ਚ ਹੈ?''
ਊਧਮ ਸਿੰਘ — ''ਤੁਸੀਂ ਸਮਝ ਸਕਦੇ ਹੋ ਜੋ
ਮੈਂ ਪੜ• ਰਿਹਾ ਹਾਂ?''
ਜੱਜ — ''ਜੇ ਤੁਸੀਂ ਮੈਨੂੰ ਪੜ•ਨ
ਨੂੰ ਦਿਓ ਤਾਂ ਮੈਂ ਚੰਗੀ ਤਰ•ਾਂ ਸਮਝ ਸਕਦਾ ਹਾਂ।''
ਊਧਮ ਸਿੰਘ — ''ਮੈਂ ਨਿਆਂ ਸਭਾ ਚਾਹੁੰਦਾ
ਹਾਂ। ਮੈਂ ਚਾਹੁੰਦਾ ਹਾਂ ਇਸ ਨੂੰ ਸਾਰੇ ਇਕੱਠੇ ਸੁਣਨ।''
ਸ਼੍ਰੀ ਜੀ. ਬੀ. ਮੈਕਲੇਅਰ (ਪੈਰਵੀ) ਨੇ ਜੱਜ ਨੂੰ ਯਾਦ ਕਰਵਾਇਆ ਕਿ ਤੁਸੀਂ ਸੈਕਸ਼ਨ 6 ਐਮਰਜੈਂਸੀ ਪਾਵਰ ਐਕਟ ਵਰਤ ਕੇ ਊਧਮ ਸਿੰਘ ਦੀ ਸਪੀਚ ਨੂੰ ਗੁਪਤ ਰੱਖ ਸਕਦੇ ਹੋ ਜਾਂ ਇਹ ਸਾਰੀ ਕਾਰਵਾਈ ਕੈਮਰੇ ਦੀ ਨਿਗਰਾਨੀ 'ਚ ਵੀ ਹੋ ਸਕਦੀ ਹੈ।
ਸ਼੍ਰੀ ਜੀ. ਬੀ. ਮੈਕਲੇਅਰ (ਪੈਰਵੀ) ਨੇ ਜੱਜ ਨੂੰ ਯਾਦ ਕਰਵਾਇਆ ਕਿ ਤੁਸੀਂ ਸੈਕਸ਼ਨ 6 ਐਮਰਜੈਂਸੀ ਪਾਵਰ ਐਕਟ ਵਰਤ ਕੇ ਊਧਮ ਸਿੰਘ ਦੀ ਸਪੀਚ ਨੂੰ ਗੁਪਤ ਰੱਖ ਸਕਦੇ ਹੋ ਜਾਂ ਇਹ ਸਾਰੀ ਕਾਰਵਾਈ ਕੈਮਰੇ ਦੀ ਨਿਗਰਾਨੀ 'ਚ ਵੀ ਹੋ ਸਕਦੀ ਹੈ।
ਜੱਜ — ‘''ਤੁਸੀਂ ਇਸ ਤਰ•ਾਂ ਸਮਝੋ
ਜਿਹੜਾ ਤੁਸੀਂ ਕਹਿ ਰਹੇ ਹੋ ਇਸ ਨੂੰ ਛਾਪਿਆ ਨਹੀਂ ਜਾਵੇਗਾ। ਤੁਸੀਂ ਸੰਖੇਪ 'ਚ ਮਤਲਬ ਦੀ ਗੱਲ ਕਰੋ।
ਹੁਣ ਅੱਗੇ ਗੱਲ ਕਰੋ।''
ਊਧਮ ਸਿੰਘ — ''ਮੇਰਾ ਮਤਲਬ ਹੈ, ਮੈਂ ਵਿਰੋਧ
ਕਰ ਰਿਹਾ ਹਾਂ। ਮੈਂ ਉਸ ਭਾਸ਼ਨ ਬਾਰੇ ਬਿਲਕੁਲ ਬੇਕਸੂਰ ਹਾਂ। ਨਿਆਂ ਸਭਾ ਨੂੰ ਇਸ ਬਾਰੇ ਗੁੰਮਰਾਹ ਕੀਤਾ
ਗਿਆ ਸੀ ਮੈਂ ਇਸ ਨੂੰ ਪੜ• ਰਿਹਾ ਹਾਂ।''
ਜੱਜ — ''ਠੀਕ ਹੈ ਪੜ•ੋ।''
ਜੱਜ — ''ਠੀਕ ਹੈ ਪੜ•ੋ।''
ਜਦੋਂ ਉਹ ਪੇਪਰ ਪੜ• ਰਿਹਾ ਸੀ
ਤਾਂ ਜੱਜ ਨੇ ਉਸ ਨੂੰ ਦੁਬਾਰਾ ਯਾਦ ਕਰਵਾਇਆ ਕਿ ਤੂੰ ਸਿਰਫ਼ ਇਸ ਵਾਸਤੇ ਬੋਲ ਕਿ ਕਾਨੂੰਨ ਅਨੁਸਾਰ ਤੈਨੂੰ
ਸਜ਼ਾ ਕਿਉਂ ਨਾ ਦਿੱਤੀ ਜਾਵੇ।
ਊਧਮ ਸਿੰਘ — (ਗਰਜਵੀਂ ਆਵਾਜ਼ 'ਚ) ‘''ਮੈਂ
ਮੌਤ ਦੀ ਸਜ਼ਾ ਦੀ ਪਰਵਾਹ ਨਹੀਂ ਕਰਦਾ। ਇਹਦਾ ਮੇਰੇ ਲਈ ਕੋਈ ਮਤਲਬ ਨਹੀਂ। ਮੈਂ ਮਰਨ ਦੀ ਜਾਂ ਕਿਸੇ ਹੋਰ
ਗੱਲ ਦੀ ਪਰਵਾਹ ਨਹੀਂ ਕਰਦਾ। ਮੈਨੂੰ ਇਸ ਬਾਰੇ ਕੋਈ ਫ਼ਿਕਰ ਨਹੀਂ। ਮੈਂ ਇੱਕ ਮਕਸਦ ਲਈ ਮਰ ਰਿਹਾ ਹਾਂ।''
ਊਧਮ ਸਿੰਘ ਨੇ ਕਟਹਿਰੇ ਦੀ ਰੇਲਿੰਗ 'ਤੇ ਜ਼ੋਰ ਨਾਲ ਹੱਥ ਮਾਰਿਆ ਤੇ ਕਿਹਾ ''ਅਸੀਂ ਬਰਤਾਨਵੀਂ ਰਾਜ ਦੇ
ਜ਼ੁਲਮਾਂ ਦੇ ਸ਼ਿਕਾਰ ਹਾਂ।'' ਊਧਮ ਸਿੰਘ ਨੇ ਆਪਣੀ ਗੱਲ ਜਾਰੀ ਰੱਖੀ ''ਮੈਂ ਮਰਨ ਤੋਂ ਨਹੀਂ ਡਰਦਾ, ਮੈਨੂੰ
ਉਮੀਦ ਹੈ ਜਦੋਂ ਮੈਂ ਚਲਾ ਜਾਵਾਂਗਾ ਮੇਰੀ ਥਾਂ 'ਤੇ ਮੇਰੇ ਦੇਸ਼ ਦੇ ਹਜ਼ਾਰਾਂ ਲੋਕ, ਗੰਦੇ ਕੁੱਤਿਆਂ ਤੋਂ
ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆ ਜਾਣਗੇ।''
''ਮੈਂ ਇੱਕ ਅੰਗਰੇਜ਼ ਨਿਆਂ ਸਭਾ
ਸਾਹਮਣੇ ਖੜ•ਾ ਹਾਂ। ਮੈਂ ਅੰਗਰੇਜ਼ ਅਦਾਲਤ 'ਚ ਹਾਂ। ਜਦੋਂ ਤੁਸੀਂ ਭਾਰਤ ਜਾਂਦੇ ਹੋ ਤੇ ਵਾਪਸ ਆਉਂਦੇ
ਹੋ ਤਾਂ ਤੁਹਾਨੂੰ ਇਨਾਮ ਦਿੱਤਾ ਜਾਂਦਾ ਹੈ ਅਤੇ ਹਾਊਸ ਆਫ਼ ਕਾਮਨਜ਼ 'ਚ ਥਾਂ ਦਿੱਤੀ ਜਾਂਦੀ ਹੈ। ਜਦੋਂ
ਅਸੀਂ ਇੰਗਲੈਂਡ ਆਉਂਦੇ ਹਾਂ ਤਾਂ ਸਾਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ।''
''ਇੱਕ ਸਮਾਂ ਆਵੇਗਾ ਗੰਦੇ ਕੁੱਤਿਓ! ਜਦੋਂ ਤੁਸੀਂ ਭਾਰਤ ਆਵੋਗੇ ਤਾਂ ਤੁਹਾਨੂੰ ਭਾਰਤ 'ਚੋਂ ਕੱਢ ਦਿੱਤਾ ਜਾਵੇਗਾ। ਤੁਹਾਡਾ ਸਾਰਾ ਬਰਤਾਨਵੀਂ ਸਾਮਰਾਜ ਤਬਾਹ ਕਰ ਦਿੱਤਾ ਜਾਵੇਗਾ।''
''ਇੱਕ ਸਮਾਂ ਆਵੇਗਾ ਗੰਦੇ ਕੁੱਤਿਓ! ਜਦੋਂ ਤੁਸੀਂ ਭਾਰਤ ਆਵੋਗੇ ਤਾਂ ਤੁਹਾਨੂੰ ਭਾਰਤ 'ਚੋਂ ਕੱਢ ਦਿੱਤਾ ਜਾਵੇਗਾ। ਤੁਹਾਡਾ ਸਾਰਾ ਬਰਤਾਨਵੀਂ ਸਾਮਰਾਜ ਤਬਾਹ ਕਰ ਦਿੱਤਾ ਜਾਵੇਗਾ।''
''ਭਾਰਤ 'ਚ ਜਿੱਥੇ ਤੁਹਾਡੀ ਅਖੌਤੀ
ਜਮਹੂਰੀਅਤ ਅਤੇ ਇਸਾਈ ਧਰਮ ਦਾ ਝੰਡਾ ਲਹਿਰਾਉਂਦਾ ਹੈ ਉਥੇ ਤੁਹਾਡੀਆਂ ਮਸ਼ੀਨਗੰਨਾਂ ਹਜ਼ਾਰਾਂ ਗਰੀਬ ਔਰਤਾਂ
ਅਤੇ ਬੱਚਿਆਂ ਦੇ ਢੇਰ ਲਗਾ ਰਹੀਆਂ ਹਨ।''
''ਤੁਹਾਡਾ ਚਰਿੱਤਰ—ਤੁਹਾਡਾ ਚਰਿੱਤਰ—ਮੈਂ ਅੰਗਰੇਜ਼ ਸਰਕਾਰ ਦੀ ਗੱਲ ਕਰ ਰਿਹਾ ਹਾਂ। ਮੈਂ ਸਾਰੇ ਅੰਗਰੇਜ਼ਾਂ ਦੇ ਵਿਰੁੱਧ ਨਹੀਂ ਹਾਂ। ਮੇਰੇ ਜ਼ਿਆਦਾ ਦੋਸਤ ਭਾਰਤ ਦੀ ਥਾਂ ਇੰਗਲੈਂਡ 'ਚ ਰਹਿੰਦੇ ਹਨ। ਮੇਰੀ ਅੰਗਰੇਜ਼ ਕਾਮਿਆਂ ਨਾਲ ਬਹੁਤ ਹਮਦਰਦੀ ਹੈ। ਮੈਂ ਸਰਮਾਏਦਾਰ ਸਰਕਾਰ ਦੇ ਵਿਰੁੱਧ ਹਾਂ।''
''ਤੁਸੀਂ ਲੋਕ ਕਾਮਿਆਂ 'ਤੇ ਜ਼ੁਲਮ ਢਾਹ ਰਹੇ ਹੋ। ਹਰ ਕੋਈ ਗੰਦੇ ਕੁੱਤਿਆਂ ਤੇ ਪਾਗਲ ਦਰਿੰਦਿਆਂ ਦੇ ਜ਼ੁਲਮ ਦਾ ਸ਼ਿਕਾਰ ਹੈ। ਭਾਰਤ 'ਚ ਕੇਵਲ ਗ਼ੁਲਾਮੀ ਹੈ। ਅਸੀਂ ਜਾਣਦੇ ਹਾਂ, ਭਾਰਤ 'ਚ ਕੀ ਹੋ ਰਿਹਾ ਹੈ। ਬਰਤਾਨਵੀਂ ਸਾਮਰਾਜੀਆਂ ਦੁਆਰਾ ਭਾਰਤ 'ਚ ਕਤਲ, ਕੱਟ-ਵੱਢ ਤਬਾਹੀ ਕੀਤੀ ਜਾ ਰਹੀ ਹੈ।''

ਜੱਜ — ''ਮੈਂ ਹੋਰ ਜ਼ਿਆਦਾ ਨਹੀਂ
ਸੁਣਨਾ ਚਾਹੁੰਦਾ।''
ਊਧਮ ਸਿੰਘ — ''ਤੁਸੀਂ ਮੈਨੂੰ ਹੋਰ ਸੁਣਨਾ
ਨਹੀਂ ਚਾਹੁੰਦੇ ਕਿਉਂਕਿ ਤੁਸੀਂ ਮੇਰੇ ਭਾਸ਼ਨ ਤੋਂ ਥੱਕ ਗਏ ਹੋ, ਆਹ। ਪਰ ਮੈਂ ਅਜੇ ਹੋਰ ਬਹੁਤ ਕੁਝ ਕਹਿਣਾ
ਹੈ।''
ਜੱਜ — ''ਮੈਂ ਇਸ ਬਿਆਨ ਬਾਰੇ ਹੋਰ
ਕੁੱਝ ਨਹੀਂ ਸੁਣਨਾ ਚਾਹੁੰਦਾ।''
ਊਧਮ ਸਿੰਘ — ''ਤੁਸੀਂ ਮੈਨੂੰ ਪੁੱਛੋ ਮੈਂ
ਕੀ ਕਹਿਣਾ ਚਾਹੁੰਦਾ ਹਾਂ। ਮੈਂ ਕਹਿ ਰਿਹਾ ਹਾਂ ਕਿਉਂਕਿ ਤੁਸੀਂ ਲੋਕ ਗੰਦੇ ਹੋ, ਤੁਸੀਂ ਸਾਡੇ ਤੋਂ
ਸੁਣਨਾ ਨਹੀਂ ਚਾਹੁੰਦੇ, ਤੁਸੀਂ ਭਾਰਤ 'ਚ ਕੀ ਕਰ ਰਹੇ ਹੋ?''
ਆਪਣੀਆਂ ਐਨਕਾਂ ਨੂੰ ਜੇਬ• 'ਚ
ਪਾਉਂਦਿਆਂ ਊਧਮ ਸਿੰਘ ਨੇ ਹਿੰਦੋਸਤਾਨੀ 'ਚ ਤਿੰਨ ਸ਼ਬਦ ਕਹੇ ਤੇ ਗਰਜ਼ਿਆ ''ਬਰਤਾਨਵੀ ਸਾਮਰਾਜ-ਮੁਰਦਾਬਾਦ!!
ਬਰਤਾਨਵੀ ਗੰਦੇ ਕੁੱਤੇ-ਮੁਰਦਾਬਾਦ!!''
ਜਿਉਂ ਹੀ ਉਹ ਕਟਿਹਰਾ ਛੱਡਣ ਲਈ
ਮੁੜਿਆ ਤਾਂ ਉਸਨੇ ਜਾਚਕ ਦੀ ਮੇਜ਼ 'ਤੇ ਮੁੱਕਾ ਮਾਰਿਆ।
ਜਦੋਂ ਊਧਮ ਸਿੰਘ ਨੇ ਕਟਿਹਰਾ ਛੱਡਿਆ ਤਾਂ ਜੱਜ ਪ੍ਰੈੱਸ ਵੱਲ ਮੁੜਿਆ ਤੇ ਕਿਹਾ, ''ਮੈਂ ਤੁਹਾਨੂੰ ਹਦਾਇਤ ਕਰਦਾ ਹਾਂ। ਮੁਜ਼ਰਿਮ ਨੇ ਜਿਹੜਾ ਬਿਆਨ ਕਟਿਹਰੇ 'ਚ ਦਿੱਤਾ ਹੈ ਇਸ ਨੂੰ ਅਖਬਾਰਾਂ 'ਚ ਨਾ ਛਾਪਿਆ ਜਾਵੇ। ਸਮਝ ਗਏ ਪ੍ਰੈਸ ਦੇ ਮੈਂਬਰੋ''।
ਜਦੋਂ ਊਧਮ ਸਿੰਘ ਨੇ ਕਟਿਹਰਾ ਛੱਡਿਆ ਤਾਂ ਜੱਜ ਪ੍ਰੈੱਸ ਵੱਲ ਮੁੜਿਆ ਤੇ ਕਿਹਾ, ''ਮੈਂ ਤੁਹਾਨੂੰ ਹਦਾਇਤ ਕਰਦਾ ਹਾਂ। ਮੁਜ਼ਰਿਮ ਨੇ ਜਿਹੜਾ ਬਿਆਨ ਕਟਿਹਰੇ 'ਚ ਦਿੱਤਾ ਹੈ ਇਸ ਨੂੰ ਅਖਬਾਰਾਂ 'ਚ ਨਾ ਛਾਪਿਆ ਜਾਵੇ। ਸਮਝ ਗਏ ਪ੍ਰੈਸ ਦੇ ਮੈਂਬਰੋ''।