ਪ੍ਰੈਸ ਬਿਆਨ
ਬਰਜਿੰਦਰਾ ਕਾਲਜ ਦੇ ਵਿਦਿਆਰਥੀਆਂ 'ਤੇ
ਪੁਲਸ ਲਾਠੀਚਾਰਜ ਦੀ ਨਿਖੇਧੀ
ਬਠਿੰਡਾ
(14 ਜੁਲਾਈ, 2012) — ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਨੇ ਸਰਕਾਰੀ
ਬਰਜਿੰਦਰਾ ਕਾਲਜ ਫਰੀਦਕੋਟ ਦੇ ਵਿਦਿਆਰਥੀਆਂ 'ਤੇ ਕੱਲ• ਕੀਤੇ ਗਏ ਪੁਲਸ ਲਾਠੀਚਾਰਜ ਦੀ ਜ਼ੋਰਦਾਰ ਨਿਖੇਧੀ
ਕੀਤੀ ਹੈ ਅਤੇ ਲਾਠੀਚਾਰਜ ਕਰਨ ਵਾਲੇ ਪੁਲਸ ਅਧਿਕਾਰੀਆਂ ਖਿਲਾਫ਼ ਕੇਸ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ
ਕਰਨ ਦੀ ਮੰਗ ਕੀਤੀ ਹੈ। ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਸਭਾ ਦੇ ਸੂਬਾ ਸਕੱਤਰ ਪਾਵੇਲ ਕੁੱਸਾ
ਤੇ ਪੀ. ਐਸ. ਯੂ. (ਸ਼ਹੀਦ ਰੰਧਾਵਾ) ਦੇ ਆਗੂ ਸੁਮੀਤ ਨੇ ਕਿਹਾ ਕਿ ਪੁਲਸ ਨੇ ਜਿਸ ਤਰ•ਾਂ ਕਾਲਜ ਨੂੰ
ਘੇਰਾ ਪਾ ਕੇ ਦਾਖ਼ਲਿਆਂ ਦੀ ਮੰਗ ਕਰ ਰਹੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਬੁਰੀ ਤਰ•ਾਂ ਕੁੱਟਿਆ
ਹੈ, ਗ੍ਰਿਫਤਾਰ ਕੀਤਾ ਹੈ ਇਹ ਅਤਿ ਨਿੰਦਣਯੋਗ ਕਾਰਵਾਈ ਹੈ। ਹੱਕੀ ਮੰਗ ਲਈ ਰੋਸ ਪ੍ਰਗਟਾਉਣ ਦੇ ਵਿਦਿਆਰਥੀਆਂ
ਦੇ ਜਮਹੂਰੀ ਅਧਿਕਾਰ ਦਾ ਦਮਨ ਹੈ। ਵਿਦਿਆਰਥੀ ਪੜ•ਾਈ ਲਈ ਕਾਲਜ 'ਚ ਦਾਖ਼ਲ ਹੋਣਾ ਚਾਹੁੰਦੇ ਹਨ ਤੇ ਉਹਨਾਂ
ਨੂੰ ਦਾਖ਼ਲੇ ਦੀ ਥਾਂ ਪੁਲਸ ਜਬਰ ਸਹਿਣਾ ਪੈ ਰਿਹਾ ਹੈ।
ਪੰਜਾਬ ਦੇ ਸਰਕਾਰੀ ਕਾਲਜਾਂ
'ਚ ਇਸ ਸੈਸ਼ਨ ਦੀ ਸ਼ੁਰੂਆਤ ਦੌਰਾਨ ਵਿਦਿਆਰਥੀਆਂ ਨੂੰ ਦਾਖ਼ਲਿਆਂ ਲਈ ਉੱਚੇ ਨੰਬਰਾਂ ਦੀਆਂ ਸ਼ਰਤਾਂ, ਫੇਲ•
ਤੇ ਰੀ-ਅਪੀਅਰ ਵਾਲੇ ਵਿਦਿਆਰਥੀਆਂ ਨੂੰ ਦਾਖ਼ਲੇ ਨਾ ਦੇਣ ਵਰਗੇ ਫੈਸਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ
ਹੈ। ਅਜਿਹੇ ਸ਼ਰਤਾਂ ਤੇ ਫੈਸਲੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਿੱਖਿਆ ਦਾ ਭੋਗ ਪਾਉਣ ਲਈ ਲਏ ਜਾ ਰਹੇ
ਕਦਮਾਂ ਦੀ ਦੇਣ ਹਨ। ਸਰਕਾਰੀ ਕਾਲਜਾਂ 'ਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਨਾ ਭਰਨ ਤੇ ਦਾਖ਼ਲੇ ਲਈ
ਸੀਟਾਂ ਘਟਾਉਣ ਵਰਗੇ ਕਦਮ ਚੁੱਕੇ ਜਾ ਰਹੇ ਹਨ। ਸਰਕਾਰੀ ਕਾਲਜਾਂ 'ਚ ਦਾਖ਼ਲਾ ਨਾ ਮਿਲਣ ਦੀ ਸੂਰਤ 'ਚ
ਵਿਦਿਆਰਥੀਆਂ ਨੂੰ ਮਜ਼ਬੂਰਨ ਪ੍ਰਾਈਵੇਟ ਕਾਲਜਾਂ 'ਚ ਜਾਣਾ ਪੈਂਦਾ ਹੈ। ਜਿੱਥੇ ਉੱਚੇ ਫ਼ੀਸਾਂ ਫੰਡਾਂ ਰਾਹੀਂ
ਵਿਦਿਆਰਥੀਆਂ ਦੀ ਭਾਰੀ ਲੁੱਟ ਕੀਤੀ ਜਾਂਦੀ ਹੈ। ਸਰਕਾਰੀ ਕਾਲਜਾਂ 'ਚ ਵੱਡਾ ਹਿੱਸਾ ਗ਼ਰੀਬ ਤੇ ਮੱਧਵਰਗੀ
ਲੋਕਾਂ ਦੇ ਧੀਆਂ ਪੁੱਤ ਪਹੁੰਚਦੇ ਹਨ। ਵਧਦੀਆਂ ਸਿੱਖਿਆ ਲੋੜਾਂ ਅਨੁਸਾਰ ਜ਼ਰੂਰਤ ਤਾਂ ਇਹ ਹੈ ਕਿ ਸਰਕਾਰੀ
ਕਾਲਜਾਂ 'ਚ ਸੀਟਾਂ ਦੀ ਗਿਣਤੀ ਵਧਾਈ ਜਾਵੇ, ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣ ਤੇ ਹੋਰ
ਸਰਕਾਰੀ ਕਾਲਜ ਖੋਲ•ੇ ਜਾਣ। ਸਰਕਾਰ ਇੱਕ ਪਾਸੇ ਤਾਂ ਬੱਜਟ 'ਚ ਨਵੇਂ ਕਾਲਜ ਖੋਲ•ਣ ਦੇ ਐਲਾਨ ਕਰ ਰਹੀ
ਹੈ ਪਰ ਦੂਜੇ ਪਾਸੇ ਪਹਿਲਿਆਂ ਕਾਲਜਾਂ 'ਚ ਵਿਦਿਆਰਥੀਆਂ ਨੂੰ ਦਾਖ਼ਲਿਆਂ ਤੋਂ ਜੁਆਬ ਦਿੱਤਾ ਜਾ ਰਿਹਾ
ਹੈ। ਕਾਲਜਾਂ 'ਚ ਸੀਟਾਂ ਘਟਾਈਆਂ ਜਾ ਰਹੀਆਂ ਹਨ, ਨੰਬਰਾਂ ਦੀਆਂ ਸ਼ਰਤਾਂ ਮੜ•ੀਆਂ ਜਾ ਰਹੀਆਂ ਹਨ ਤੇ
ਅਧਿਆਪਕਾਂ ਦੀਆਂ ਅਸਾਮੀਆਂ ਖ਼ਤਮ ਕੀਤੀਆਂ ਜਾ ਰਹੀਆਂ ਹਨ। ਉਹਨਾਂ ਮੰਗ ਕੀਤੀ ਕਿ ਪੰਜਾਬ ਦੇ ਸਭਨਾਂ ਸਰਕਾਰੀ
ਕਾਲਜਾਂ 'ਚੋਂ ਦਾਖ਼ਲੇ ਸਮੇਂ ਨੰਬਰਾਂ ਦੀਆਂ ਸ਼ਰਤਾਂ ਹਟਾਈਆਂ ਜਾਣ, ਸੀਟਾਂ ਦੀ ਗਿਣਤੀ ਵਧਾਈ ਜਾਵੇ, ਅਧਿਆਪਕਾਂ
ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣ ਤੇ ਸਭਨਾਂ ਲੋੜਵੰਦ ਵਿਦਿਆਰਥੀਆਂ ਲਈ ਸਸਤੀ ਸਿੱਖਿਆ ਦੇ ਹੱਕ ਦੀ
ਜ਼ਾਮਨੀ ਕੀਤੀ ਜਾਵੇ।
ਲਾਠੀਚਾਰਜ
ਦੇ ਵਿਰੋਧ 'ਚ ਬਾਦਲ ਸਰਕਾਰ ਦੀ ਅਰਥੀ ਸਾੜੀ
ਪੀ. ਐਸ. ਯੂ. (ਸ਼ਹੀਦ ਰੰਧਾਵਾ)
ਦੀ ਅਗਵਾਈ 'ਚ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਵਿਖੇ ਇਕੱਠੇ ਹੋਏ ਵਿਦਿਆਰਥੀਆਂ ਨੇ ਫਰੀਦਕੋਟ ਦੇ ਵਿਦਿਆਰਥੀਆਂ
'ਤੇ ਕੱਲ• ਹੋਏ ਜਬਰ ਦੇ ਰੋਸ ਵਜੋਂ ਬਾਦਲ ਸਰਕਾਰ ਦੀ ਅਰਥੀ ਫੂਕੀ। ਇਕੱਠੇ ਹੋਏ ਸੈਂਕੜੇ ਵਿਦਿਆਰਥੀਆਂ
ਨੇ ਬਾਦਲ ਸਰਕਾਰ ਖਿਲਾਫ਼ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ। ਗੇਟ 'ਤੇ ਇਕੱਠੇ ਹੋਏ ਵਿਦਿਆਰਥੀਆਂ ਨੇ ਪਹਿਲਾਂ
ਰੋਸ ਰੈਲੀ ਕਰਦਿਆਂ ਸਰਕਾਰ ਦੇ ਵਿਦਿਆਰਥੀਆਂ ਪ੍ਰਤੀ ਰਵੱਈਏ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਦੋਸ਼ੀ ਅਧਿਕਾਰੀਆਂ
ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਕੱਠੇ ਹੋਏ ਵਿਦਿਆਰਥੀਆਂ ਨੂੰ ਪੀ. ਐਸ. ਯੂ (ਸ਼ਹੀਦ ਰੰਧਾਵਾ) ਦੇ ਆਗੂ
ਗਗਨ ਨੇ ਸੰਬੋਧਨ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਐਸ. ਡੀ. ਐਮ. ਸੁਨਾਮ ਤੋਂ ਮੰਗ ਕੀਤੀ ਕਿ ਕਾਲਜ
'ਚ ਰੀ-ਅਪੀਅਰ ਵਾਲੇ ਸਭਨਾਂ ਪੜ•ਾਈ ਦੇ ਇਛੁੱਕ ਵਿਦਿਆਰਥੀਆਂ ਨੂੰ ਦਾਖ਼ਲੇ ਦਿੱਤੇ ਜਾਣ। ਮੰਗ ਨਾ ਮੰਨੇ
ਜਾਣ ਦੀ ਸੂਰਤ 'ਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਹ ਵਿਦਿਆਰਥੀ ਹਫ਼ਤਾ ਭਰ ਤੋਂ ਕਾਲਜ
'ਚ ਦਾਖ਼ਲੇ ਲਈ ਸੰਘਰਸ਼ ਕਰਦੇ ਆ ਰਹੇ ਹਨ।
ਸਰਕਾਰੀ
ਰਜਿੰਦਰਾ ਕਾਲਜ ਬਠਿੰਡਾ 'ਚ ਵੀ ਦਾਖ਼ਲਿਆਂ ਲਈ ਆਏ ਵਿਦਿਆਰਥੀਆਂ ਦੇ ਇਕੱਠ ਨੇ ਫਰੀਦਕੋਟ
ਦੇ ਵਿਦਿਆਰਥੀਆਂ 'ਤੇ ਹੋਏ ਲਾਠੀਚਾਰਜ ਦੀ ਨਿਖੇਧੀ ਕੀਤੀ। ਜੁੜੇ ਵਿਦਿਆਰਥੀਆਂ ਨੂੰ ਪੀ. ਐਸ. ਯੂ.
(ਸ਼ਹੀਦ ਰੰਧਾਵਾ) ਦੇ ਕਾਲਜ ਇਕਾਈ ਦੇ ਪ੍ਰਧਾਨ ਸੰਦੀਪ ਸਿੰਘ ਨੇ ਸੰਬੋਧਨ ਕਰਦਿਆਂ ਸਭਨਾਂ ਵਿਦਿਆਰਥੀਆਂ
ਨੂੰ ਦਾਖ਼ਲੇ ਦੇਣ ਤੇ ਦੋਸ਼ੀ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ।
ਮਿਤੀ — 14/07/2012
No comments:
Post a Comment