ਸ਼ਰਧਾਂਜਲੀ ਸਮਾਗਮਾਂ
'ਚ ਪੁੱਜਣਗੇ
ਹਜ਼ਾਰਾਂ ਲੋਕ
ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਤਿਆਰੀ ਕਮੇਟੀ ਪੰਜਾਬ ਨੇ ਕਿਹਾ ਕਿ ਗੁਰਸ਼ਰਨ ਸਿੰਘ ਦੀ ਪਹਿਲੀ ਬਰਸੀ ਮੌਕੇ 23 ਸਤੰਬਰ ਨੂੰ ਜਗਰਾਓਂ 'ਚ ਅਤੇ 27 ਸਤੰਬਰ ਨੂੰ ਚੰਡੀਗੜ• 'ਚ ਹੋ ਰਹੇ ਸਮਾਗਮਾਂ 'ਚ ਪੰਜਾਬ ਭਰ 'ਚੋਂ ਦਹਿ ਹਜ਼ਾਰਾਂ ਲੋਕ ਇਨਕਲਾਬੀ ਜੋਸ਼ੋ ਖਰੋਸ਼ ਨਾਲ ਸ਼ਾਮਲ ਹੋਣਗੇ। ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਮੇਟੀ ਮੈਂਬਰਾਂ ਪਾਵੇਲ ਕੁੱਸਾ ਅਤੇ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਮਰਹੂਮ ਨਾਟਕਕਾਰ ਗੁਰਸ਼ਰਨ ਸਿੰਘ ਦੇ ਬਰਸੀ ਸਮਾਗਮਾਂ ਲਈ ਤਿਆਰੀ ਮੁਹਿੰਮ ਪੂਰਾ ਭਖਾਅ ਫੜ• ਚੁੱਕੀ ਹੈ। ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ 'ਚ ਮੀਟਿੰਗਾਂ ਅਤੇ ਸ਼ਰਧਾਂਜਲੀ ਇਕੱਤਰਤਾਵਾਂ ਨੂੰ ਵੱਖ ਵੱਖ ਜੱਥੇਬੰਦੀਆਂ ਦੇ ਸੈਂਕੜੇ ਬੁਲਾਰੇ ਸੰਬੋਧਨ ਹੋ ਰਹੇ ਹਨ। ਦਰਜਨਾਂ ਨਾਟਕ ਟੀਮਾਂ ਅਤੇ ਰੰਗਮੰਚ ਦੀਆਂ ਮੰਡਲੀਆਂ ਵੱਲੋਂ ਮੁਹਿੰਮ ਦੌਰਾਨ ਨੁੱਕੜ ਨਾਟਕਾਂ ਅਤੇ ਨਾਟਕ ਮੇਲਿਆਂ ਦਾ ਸਿਲਸਿਲਾ ਚੱਲ ਰਿਹਾ ਹੈ ਜਿਸਨੂੰ ਲੋਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਹੁਣ ਤੱਕ ਚੱਲੀ ਮੁਹਿੰਮ ਦੌਰਾਨ ਪੰਜਾਬ ਭਰ ਦੇ ਕਈ ਸੈਂਕੜੇ ਪਿੰਡਾਂ 'ਚ ਨੁੱਕੜ ਨਾਟਕ ਖੇਡੇ ਜਾ ਚੁੱਕੇ ਹਨ ਅਤੇ ਕਈ ਜ਼ਿਲ•ਾ ਪੱਧਰੇ ਵੱਡੇ ਨਾਟਕ ਸਮਾਗਮ ਵੀ ਹੋ ਚੁੱਕੇ ਹਨ। ਇਹਨਾਂ ਸਮਾਗਮਾਂ 'ਚ ਵਿਸ਼ੇਸ਼ ਤੌਰ 'ਤੇ ਸ਼੍ਰੀ ਗੁਰਸ਼ਰਨ ਸਿੰਘ ਦੇ ਨਾਟਕ ਖੇਡੇ ਜਾ ਰਹੇ ਹਨ ਤੇ ਉਹਨਾਂ ਦੀ ਇਨਕਲਾਬੀ ਜੀਵਨ ਘਾਲਣਾ ਦੇ ਮਹੱਤਵ ਨੂੰ ਉਘਾੜਿਆ ਜਾ ਰਿਹਾ ਹੈ। ਕਾਲਜਾਂ ਅਤੇ ਸਕੂਲਾਂ 'ਚ ਨੁੱਕੜ ਨਾਟਕ ਦੀ ਪੇਸ਼ਕਾਰੀ ਰਾਹੀਂ ਵਿਦਿਆਰਥੀਆਂ ਅਤੇ ਨੌਜਵਾਨਾਂ ਤੱਕ ਇਸ ਮੁਹਿੰਮ ਨੂੰ ਲੈ ਕੇ ਜਾਣ ਲਈ ਵਿਸ਼ੇਸ਼ ਯਤਨ ਜੁਟਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਗੁਰਸ਼ਰਨ ਸਿੰਘ ਹੋਰਾਂ ਨੇ ਸਾਰੀ ਜ਼ਿੰਦਗੀ ਬਰਾਬਰੀ ਭਰਿਆ ਸਮਾਜ ਉਸਾਰਨ ਦੇ ਮਿਸ਼ਨ ਦੇ ਲੇਖੇ ਲਾਈ।
ਇਹਦੇ ਲਈ ਨਾਟਕਾਂ ਦੀ ਕਲਾ ਨੂੰ ਹਥਿਆਰ ਵਜੋਂ ਵਰਤਿਆ। ਨਾਟਕ ਦੇ ਖੇਤਰ ਤੋਂ ਇਲਾਵਾ ਉਹਨਾਂ ਕਈ ਅਹਿਮ ਮੋੜਾਂ 'ਤੇ ਲੋਕ ਹੱਕਾਂ ਦੀ ਲਹਿਰ ਦਾ ਡਟਵਾਂ ਸਾਥ ਨਿਭਾਇਆ ਤੇ ਉਹ ਇੱਕ ਸੰਸਥਾ ਵਾਂਗ ਵਿਚਰੇ। ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਦੇ ਰੰਗ ਕਰਮੀਆਂ ਦੀਆਂ ਦਰਜਨਾਂ ਟੋਲੀਆਂ ਵੱਲੋਂ ਪਿੰਡਾਂ ਦੇ ਵਿਹੜਿਆਂ ਅਤੇ ਸੱਥਾਂ 'ਚ ਹੋ ਰਹੀਆਂ ਨਾਟਕ ਪੇਸ਼ਕਾਰੀਆਂ, ਲੋਕ ਹੱਕਾਂ ਦੀ ਲਹਿਰ ਅਤੇ ਰੰਗ ਕਰਮੀਆਂ ਦੇ ਰਿਸ਼ਤੇ ਦੇ ਹੋਰ ਗੂੜ•ੇ ਹੁੰਦੇ ਜਾਣ ਦਾ ਸੰਦੇਸ਼ ਬਣ ਰਹੀਆਂ ਹਨ। ਚੰਡੀਗੜ• 'ਚ ਹੋਣ ਵਾਲੇ ਸਮਾਗਮ ਲਈ ਲੰਗਰ ਚਲਾਉਣ ਵਾਸਤੇ ਕਿਸਾਨ ਮਜ਼ਦੂਰ ਅਤੇ ਨੌਜਵਾਨ ਜੱਥੇਬੰਦੀਆਂ ਦੇ ਕਾਰਕੁੰਨਾ ਵੱਲੋਂ ਘਰ ਘਰ ਜਾ ਕੇ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਹੈ। ਇਹਨਾਂ ਸਮਾਗਮਾਂ 'ਚ ਪੰਜਾਬ ਦੇ ਕੋਨੇ ਕੋਨੇ 'ਚੋਂ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਅਤੇ ਔਰਤਾਂ ਭਾਰੀ ਗਿਣਤੀ 'ਚ ਸ਼ਾਮਲ ਹੋਣਗੇ।
ਜ਼ਿਕਰਯੋਗ ਹੈ ਕਿ ਤਿਆਰੀ ਕਮੇਟੀ 'ਚ ਝੰਡਾ ਸਿੰਘ ਜੇਠੂਕੇ ਅਤੇ ਪਾਵੇਲ ਕੁੱਸਾ ਤੋਂ ਇਲਾਵਾ ਜ਼ੋਰਾ ਸਿੰਘ ਨਸਰਾਲੀ, ਗੁਰਦਿਆਲ ਭੰਗਲ ਤੇ ਹਰਜਿੰਦਰ ਸਿੰਘ ਸ਼ਾਮਲ ਹਨ।
ਜਾਰੀ ਕਰਤਾ — ਪਾਵੇਲ ਕੁੱਸਾ (94170-54015)
ਮਿਤੀ — 21/09/2012
No comments:
Post a Comment