Friday, 4 November 2011

ਮਹਾਨ ਮੋਗਾ ਘੋਲ ਬਾਰੇ ਅਤੇ ਪਿਰਥੀ ਦੀ ਬੀਰਗਾਥਾ 'ਚੋਂ ਕੁਝ ਅੰਸ਼


ਮਹਾਨ ਮੋਗਾ ਘੋਲ ਦੀ 39ਵੀਂ ਵਰੇਗੰਢ ਮੌਕੇ
ਵਿਦਿਆਰਥੀ ਨੌਜਵਾਨਾਂ ਦੇ ਸੰਗਰਾਮੀ ਵਿਰਸੇ ਤੋਂ ਪ੍ਰੇਰਨਾ ਲਈਏ

ਅਕਤੂਬਰ ਮਹੀਨਾ ਪੰਜਾਬ ਦੀ ਇਨਕਲਾਬੀ ਨੌਜਵਾਨ ਵਿਦਿਆਰਥੀ ਲਹਿਰ ਲਈ ਮਹਾਨ ਮੋਗਾ ਘੋਲ ਤੇ ਇਹਦੇ ਸ਼ਹੀਦਾਂ ਨੂੰ ਸਲਾਮ ਕਹਿਣ ਤੇ ਉਹਨਾਂ ਤੋਂ ਪ੍ਰੇਰਨਾ ਲੈਣ ਦਾ ਮਹੀਨਾ ਹੈ। ਮੋਗੇ ਦੀ ਧਰਤੀ ਤੋਂ ਸ਼ੁਰੂ ਹੋ ਕੇ ਲੜੇ ਗਏ ਸੰਗਰਾਮ ਨੂੰ 39 ਵਰ•ੇ ਬੀਤ ਗਏ ਹਨ ਪਰ ਇਸਦੀਆਂ ਸਿਰਜੀਆਂ ਰਵਾਇਤਾਂ ਅੱਜ ਵੀ ਲੋਕ ਹੱਕਾਂ ਦੀ ਲਹਿਰ ਦਾ ਰਾਹ ਰੁਸ਼ਨਾਉਂਦੀਆਂ ਹਨ।
ਸੱਤਰਵਿਆਂ ਦੇ ਸ਼ੁਰੂ 'ਚ ਪੰਜਾਬ ਦੀ ਧਰਤੀ 'ਤੇ ਹਾਕਮਾਂ ਵੱਲੋਂ ਅੰਨ•ੇ ਜਬਰ ਤਸ਼ੱਦਦ ਦਾ ਝੱਖੜ ਝੁਲਾਇਆ ਜਾ ਰਿਹਾ ਸੀ। ਹੱਕ ਮੰਗਦੇ ਲੋਕਾਂ ਅਤੇ ਨੌਜਵਾਨਾਂ ਨੂੰ ਤਿੱਖੇ ਪੁਲਸੀ ਜਬਰ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਮਾਜ 'ਚੋਂ ਹਰ ਤਰ•ਾਂ ਦੇ ਲੁੱਟ ਜਬਰ ਦੇ ਖਾਤਮੇ ਲਈ ਤੁਰੇ ਜੁਝਾਰੂ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲਿਆਂ 'ਚ ਸ਼ਹੀਦ ਕੀਤਾ ਜਾ ਰਿਹਾ ਸੀ। ਇਨਸਾਫ਼ ਦੀ ਮੰਗ ਕਰਦੇ ਲੋਕਾਂ 'ਤੇ ਪੁਲਿਸ ਲੋਹੜੇ ਦਾ ਕਹਿਰ ਢਾਹੁੰਦੀ ਸੀ। ਪਿੰਡਾਂ ਦੇ ਪਿੰਡਾਂ ਨੂੰ ਕੁਟਾਪਾ ਚਾੜ• ਸਕਦੀ ਸੀ, ਫਸਲਾਂ ਤਬਾਹ ਕਰ ਸਕਦੀ ਸੀ, ਧੀਆਂ-ਭੈਣਾਂ ਦੀ ਪੱਤ ਰੋਲ਼ ਸਕਦੀ ਸੀ, ਨੌਜਵਾਨਾਂ ਨੂੰ ਥਾਣਿਆਂ 'ਚ ਕੋਹ ਸਕਦੀ ਸੀ। ਅਜਿਹੀ ਹਾਲਤ ਨੇ ਲੋਕਾਂ ਦੇ ਮਨਾਂ 'ਚ ਲੋਹੜਿਆਂ ਦਾ ਗੁੱਸਾ ਤੇ ਔਖ ਭਰ ਦਿੱਤੀ ਸੀ। ਉਪਰੋਂ ਦਹਿਸ਼ਤ ਤੇ ਸਹਿਮ ਭਰੇ ਜਾਪਦੇ ਮਾਹੌਲ ਹੇਠ ਬਰੂਦ ਇਕੱਠਾ ਹੁੰਦਾ ਜਾ ਰਿਹਾ ਸੀ।
ਏਸੇ ਸਮੇਂ ਹੀ ਵਿਦਿਆਰਥੀ ਜਥੇਬੰਦੀ ਪੀ.ਐਸ.ਯੂ. ਨੂੰ ਮੁੜ ਜਥੇਬੰਦ ਕਰਨ ਦੇ ਯਤਨ ਹੋ ਰਹੇ ਸਨ। ਕੁਝ ਕੁ ਕਾਲਜਾਂ 'ਚ ਵਿਦਿਆਰਥੀ ਜਥੇਬੰਦ ਹੋਣ ਦੇ ਰਾਹ ਪੈ ਰਹੇ ਸਨ। 5 ਅਕਤੂਬਰ 1979 ਨੂੰ ਮੋਗੇ 'ਚ ਰੀਗਲ ਸਿਨੇਮੇ ਦੇ ਮਾਲਕਾਂ ਦੀ ਗੁੰਡਾਗਰਦੀ ਦਾ ਵਿਰੋਧ ਕਰ ਰਹੇ ਵਿਦਿਆਰਥੀ ਮੁਜ਼ਾਹਰੇ 'ਤੇ ਪੁਲਿਸ ਦੀਆਂ ਧਾੜਾਂ ਟੁੱਟ ਪਈਆਂ। ਦਿਨ ਦਿਹਾੜੇ ਮੋਗੇ ਦੀਆਂ ਸੜਕਾਂ 'ਤੇ ਲੋਕਾਂ ਦਾ ਸ਼ਿਕਾਰ ਖੇਡਿਆ ਗਿਆ। ਵਿਦਿਆਰਥੀ ਹਰਜੀਤ ਅਤੇ ਸਵਰਨ ਤੋਂ ਇਲਾਵਾ ਕਈ ਲੋਕ ਇਸ ਖੂਨੀ ਕਾਂਡ ਦੀ ਭੇਂਟ ਚੜ• ਗਏ। ਪੂਰਾ ਦਿਨ ਪੁਲਸੀ ਦਰਿੰਦੇ ਮੋਗੇ ਦੀਆਂ ਸੜਕਾਂ ਉੱਤੇ ਜ਼ਖ਼ਮੀਆਂ ਨੂੰ ਘੜੀਸਦੇ ਵਹਿਸ਼ਤ ਦਾ ਨਾਚ ਨੱਚਦੇ ਰਹੇ। 7 ਅਕਤੂਬਰ ਨੂੰ ਦੁਬਾਰਾ ਫਿਰ ਰੋਸ ਮੁਜ਼ਾਹਰੇ 'ਤੇ ਗੋਲੀਆਂ ਦੀ ਵਾਛੜ ਕੀਤੀ ਗਈ।
ਇਹ ਖਬਰ ਪੂਰੇ ਪੰਜਾਬ 'ਚ ਜੰਗਲ ਦੀ ਅੱਗ ਵਾਂਗ ਫੈਲ ਗਈ ਸੀ। ਪਰ ਹੁਣ ਲੋਕਾਂ ਦੇ ਸਬਰ ਦਾ ਪਿਆਲਾ ਭਰ ਚੁੱਕਿਆ ਸੀ, ਅਣਖ ਜਾਗ ਪਈ ਸੀ। ਡੁੱਲਿਆ ਲਹੂ ਲੋਕਾਂ ਲਈ ਵੰਗਾਰ ਬਣ ਗਿਆ ਸੀ। ਵਿਦਿਆਰਥੀਆਂ ਦੇ ਰੋਸ ਮੁਜ਼ਾਹਰਿਆਂ ਤੇ ਹੜਤਾਲਾਂ ਦੀ ਲੜੀ ਚੱਲ ਪਈ ਸੀ। ਪੰਜਾਬ ਭਰ 'ਚ ਬੀ.ਐਸ.ਐਫ਼. ਮਿਲਟਰੀ ਤੇ ਪੀ.ਏ.ਪੀ. ਦੀਆਂ ਧਾੜਾਂ ਤਾਇਨਾਤ ਕਰ ਦਿੱਤੀਆਂ ਗਈਆਂ। ਸਾਰੇ ਪੰਜਾਬ 'ਚ ਦਫ਼ਾ 144 ਲਾ ਦਿੱਤੀ ਗਈ ਸੀ। ਹਜ਼ਾਰਾਂ ਦੀ ਗਿਣਤੀ 'ਚ ਗ੍ਰਿਫਤਾਰੀਆਂ ਕੀਤੀਆਂ ਤੇ ਸੈਂਕੜਿਆਂ ਦੇ ਵਾਰੰਟ ਕੱਢੇ ਗਏ। ਪਰ ਵਿਦਿਆਰਥੀਆਂ ਤੇ ਲੋਕਾਂ ਦਾ ਉੱਬਲ ਰਿਹਾ ਗੁੱਸਾ ਫੁੱਟ ਚੁੱਕਿਆ ਸੀ। 6 ਅਕਤੂਬਰ ਨੂੰ ਮੋਗਾ ਨੇੜਲੇ ਸ਼ਹਿਰ ਜਗਰਾਉਂ ਵਿਚ ਰੋਹ 'ਚ ਆਏ ਵਿਦਿਆਰਥੀਆਂ ਨੇ ਰੇਲਵੇ ਸਟੇਸ਼ਨ, ਇੱਕ ਸਿਨੇਮਾ ਤੇ ਕਈ ਬੱਸਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਸੀ। ਲੋਕਾਂ ਦੇ ਮਨਾਂ 'ਚ ਮਚਲਦੇ ਗੁੱਸੇ ਨੂੰ ਰਾਹ ਲੱਭ ਪਿਆ ਸੀ। ਆਪ ਮੁਹਾਰੇ ਹੀ ਲੋਕਾਂ ਤੇ ਵਿਦਿਆਰਥੀਆਂ ਦਾ ਗੁੱਸਾ ਸਰਕਾਰੀ ਬੱਸਾਂ ਵੱਲ ਸੇਧਤ ਹੋ ਗਿਆ। ਤਿੰਨ ਚਾਰ ਦਿਨਾਂ 'ਚ ਹੀ ਦਰਜਨਾਂ ਬੱਸਾਂ ਦਾ ਨਾਮ ਨਿਸ਼ਾਨ ਮਿਟਾ ਦਿੱਤਾ ਗਿਆ। ਘਬਰਾਈ ਸਰਕਾਰ ਨੇ ਬੱਸਾਂ ਬੰਦ ਕਰਨ ਦਾ ਐਲਾਨ ਕਰ ਦਿੱਤਾ। ਜਦੋਂ ਮੁੜ ਚਲਾਉਣ ਦੀ ਕੋਸ਼ਿਸ਼ ਹੁੰਦੀ ਤਾਂ ਫਿਰ ਥਾਂ ਥਾਂ 'ਤੇ ਬੱਸਾਂ ਭਾਂਬੜ ਲਾ ਕੇ ਰਾਖ ਕਰ ਦਿੱਤੀਆਂ ਜਾਂਦੀਆਂ। ਸਮੁੱਚੇ ਘੋਲ ਦੌਰਾਨ 200 ਬੱਸਾਂ ਲੋਕਾਂ ਤੇ ਵਿਦਿਆਰਥੀਆਂ ਨੇ ਸਾੜ ਕੇ ਸੁਆਹ ਕਰ ਦਿੱਤੀਆਂ। ਲੋਕਾਂ ਅਤੇ ਵਿਦਿਆਰਥੀਆਂ ਦੇ ਗੁੱਸੇ ਦਾ ਨਿਸ਼ਾਨਾ ਸਰਕਾਰੀ ਇਮਾਰਤਾਂ ਤੇ ਦਫ਼ਤਰ ਬਣਨ ਲੱਗੇ। ਪੰਜਾਬ 'ਚ ਵੱਡੀ ਉੱਥਲ-ਪੁੱਥਲ ਹੋ ਰਹੀ ਸੀ ਤੇ ਜੰਗ ਦੇ ਅਖਾੜੇ ਵਰਗਾ ਦ੍ਰਿਸ਼ ਪੇਸ਼ ਹੋ ਰਿਹਾ ਸੀ।
ਪੀ.ਐਸ.ਯੂ. ਨੇ ਘੋਲ ਦੀ ਅਗਵਾਈ ਸਾਂਭ ਲਈ ਸੀ। ਲੁਧਿਆਣੇ ਦੀ ਖੇਤੀਬਾੜੀ ਯੂਨੀਵਰਸਿਟੀ 'ਚ ਪੁਲਿਸ ਨਾਲ ਵਿਦਿਆਰਥੀਆਂ ਦਾ ਵੱਡਾ ਭੇੜ ਹੋਇਆ ਸੀ ਪੁਲਿਸ ਦੇ ਪੈਰ ਖਦੇੜ ਦਿੱਤੇ ਗਏ ਸਨ। ਪੁਲਿਸ ਹੋਸਟਲਾਂ 'ਚ ਦਾਖਲ ਨਾ ਹੋ ਸਕੀ। ਪੰਜਾਬ ਭਰ 'ਚ ਵਿਦਿਆਰਥੀਆਂ ਨੇ ਥਾਂ ਥਾਂ ਪੁਲਿਸ ਜਬਰ ਦਾ ਡਟ ਕੇ ਟਾਕਰਾ ਕੀਤਾ। ਲੋਕਾਂ ਦਾ ਗੁੱਸਾ ਵੀ ਪੁਲਸੀਆਂ 'ਤੇ ਨਿਕਲਣ ਲੱਗਾ। 11 ਅਕਤੂਬਰ ਨੂੰ ਪੀ.ਐਸ.ਯੂ. ਨੇ ਪੰਜਾਬ ਬੰਦ ਦਾ ਸੱਦਾ ਦਿੱਤਾ। ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਪੰਜਾਬ 'ਚ ਸੁੰਨ ਪਸਰੀ ਰਹੀ। ਏਸੇ ਦੌਰਾਨ 16 ਅਕਤੂਬਰ ਨੂੰ ਸੀ.ਪੀ.ਆਈ. ਦੀ ਜੇਬੀ ਜਥੇਬੰਦੀ ਏ.ਆਈ.ਐਸ.ਐਫ਼. ਨੇ ਬਗੈਰ ਮੰਗਾਂ ਮੰਨਵਾਏ ਘੋਲ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਪਰ ਪੀ.ਐਸ.ਯੂ. ਵੱਲੋਂ ਘੋਲ ਜਾਰੀ ਰੱਖਣ ਦਾ ਐਲਾਨ ਹੋਇਆ। ਪੰਜਾਬ ਸਰਕਾਰ ਨੇ 23 ਅਕਤੂਬਰ ਤੋਂ ਵਿੱਦਿਅਕ ਸੰਸਥਾਵਾਂ ਖੋਲ•ਣ ਦਾ  ਐਲਾਨ ਕਰ ਦਿੱਤਾ। ਪਰ 23 ਅਕਤੂਬਰ ਵਾਲੇ ਦਿਨ ਕਾਲਜਾਂ 'ਚ ਸੁੰਨ ਪਸਰੀ ਰਹੀ, ਵਿਦਿਆਰਥੀ ਕਾਫ਼ਲੇ ਸੜਕਾਂ ਅਤੇ ਬਜ਼ਾਰਾਂ 'ਚ ਨਾਅਰੇ ਗੁੰਜਾਉਂਦੇ ਰਹੇ। ਲੁਧਿਆਣਾ, ਪਟਿਆਲਾ, ਅੰਮ੍ਰਿਤਸਰ ਆਦਿ ਸ਼ਹਿਰਾਂ 'ਚ ਥਾਂ ਥਾਂ 'ਤੇ ਪੁਲਸ ਨਾਲ ਝੜਪਾਂ ਹੋਈਆਂ। ਸਰਕਾਰ ਨੇ ਫਿਰ ਘਬਰਾ ਕੇ ਕਾਲਜ ਬੰਦ ਕਰਨ ਦਾ ਐਲਾਨ ਕਰ ਦਿੱਤਾ। ਪੰਜਾਬ ਦਾ ਕੋਈ ਵੀ ਕਾਲਜ  ਇਸ ਰੋਹ ਦੀ ਲਹਿਰ 'ਚ ਅਣਭਿੱਜ ਨਾ ਰਿਹਾ। ਪੀ.ਐਸ.ਯੂ. ਪੂਰੇ ਪੰਜਾਬ 'ਚ ਫੈਲ ਗਈ। ਕਈ ਛੋਟੇ ਵੱਡੇ ਘੋਲ ਕੇਂਦਰ ਉਭਰ ਆਏ। ਨਾਲ ਹੀ ਮੋਗਾ, ਜਗਰਾਵਾਂ, ਰੋਡੇ, ਢੁੱਡੀਕੇ ਦੇ ਆਲੇ ਦੁਆਲੇ ਪੇਂਡੂ ਨੌਜਵਾਨ ਵੀ ਇੱਕ ਲੜਾਕੂ ਤਾਕਤ ਵਜੋਂ ਉਭਰ ਕੇ ਆਏ।
ਵੱਖ-2 ਉਤਰਾਵਾਂ ਚੜਾਵਾਂ 'ਚੋਂ ਗੁਜ਼ਰਦਾ ਇਹ ਘੋਲ ਲਗਾਤਾਰ ਢਾਈ ਮਹੀਨੇ ਹਾਕਮਾਂ ਦੀ ਨੀਂਦ ਹਰਾਮ ਕਰਦਾ ਰਿਹਾ। ਭਾਵੇਂ ਸਰਕਾਰ ਨੇ ਦੋਸ਼ੀ ਪੁਲਿਸ ਅਫਸਰਾਂ ਨੂੰ ਗ੍ਰਿਫਤਾਰ ਕਰਨ, ਮੁਕੱਦਮੇ ਚਲਾਉਣ ਤੇ ਮੁਅੱਤਲ ਕਰਨ ਦੀ ਮੰਗ ਨਾ ਮੰਨੀ ਪਰ ਇਸ ਘੋਲ ਨੇ ਲੋਕਾਂ ਦੇ ਮਨਾਂ 'ਚ ਜਥੇਬੰਦਕ ਤਾਕਤ ਦਾ ਅਹਿਸਾਸ ਪੈਦਾ ਕਰ ਦਿੱਤਾ। ਰੀਗਲ ਸਿਨੇਮਾ ਮੁੜ ਚਾਲੂ ਨਾ ਹੋ ਸਕਿਆ। ਅੱਜ ਵੀ ਉਥੇ ਸ਼ਹੀਦੀ ਯਾਦਗਾਰੀ ਲਾਇਬਰੇਰੀ ਬਣੀ ਹੋਈ ਹੈ। ਵਿਦਿਆਰਥੀ ਤੇ ਲੋਕ ਇਸ ਘੋਲ਼ 'ਚਂੋਂ ਬੁਲੰਦ ਹੌਂਸਲੇ ਲੈ ਕੇ ਨਿਕਲੇ ਸਨ। ਵਿਦਿਆਰਥੀ ਇਕ ਮਜ਼ਬੂਤ ਤੇ ਵਿਸ਼ਾਲ ਤਾਕਤ ਬਣ ਗਏ ਸਨ। ਵਿਦਿਆਰਥੀਆਂ ਨੂੰ ਜੂਝਦੇ ਵੇਖ ਕੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਹੋਰ ਹਿੱਸਿਆਂ 'ਚ ਵੀ ਜਥੇਬੰਦ ਹੋ ਕੇ ਜੂਝਣ ਦੀ ਤਾਂਘ ਜਾਗ ਉੱਠੀ ਸੀ। ਲੋਕਾਂ ਨੇ ਜਬਰ ਦੇ ਟਾਕਰੇ ਦਾ ਜਨਤਕ ਰਾਹ ਲੱਭ ਲਿਆ ਸੀ।
ਇਸ ਘੋਲ ਤੋਂ ਬਾਅਦ ਪੰਜਾਬ ਦੀ ਇਨਕਲਾਬੀ ਲਹਿਰ ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਦੌਰ ਸ਼ੁਰੂ ਹੋਇਆ ਸੀ। ਲਹਿਰ 'ਚ ਲੜਾਕੂ ਟਾਕਰਾ, ਭਰਾਤਰੀ ਸਾਂਝ, ਇਨਕਲਾਬੀ ਚੇਤਨਾ ਦਾ ਤੇਜ਼ੀ ਨਾਲ ਪਸਾਰਾ ਹੋਇਆ। ਪੰਜਾਬ ਦੇ ਨੌਜਵਾਨ ਵਿਦਿਆਰਥੀਆਂ ਦੀ ਲਹਿਰ ਨੇ ਲੋਕਾਂ ਦੀ ਲਹਿਰ ਨੂੰ ਇਨਕਲਾਬੀ ਰੰਗ 'ਚ ਰੰਗਣ ਦੀ ਅਹਿਮ ਭੂਮਿਕਾ ਨਿਭਾਈ। ਇਸਤੋਂ ਬਾਅਦ ਜਮਹੂਰੀ ਹੱਕਾਂ ਦੀ ਐਜੀਟੇਸ਼ਨ, ਰੰਧਾਵਾ ਘੋਲ, ਬੱਸ ਕਿਰਾਇਆ ਘੋਲ, ਜਬਰ ਵਿਰੋਧੀ ਐਜੀਟੇਸ਼ਨ, ਐਮਰਜੈਂਸੀ ਖਿਲਾਫ਼ ਘੋਲ, ਬੇ-ਰੁਜ਼ਗਾਰ ਅਧਿਆਪਕਾਂ ਦਾ ਘੋਲ ਤੇ ਅਜਿਹੀਆਂ ਹੀ ਹੋਰ ਮੁਹਿੰਮਾਂ ਨੇ 70 ਵਿਆਂ ਦੇ ਦਹਾਕੇ ਨੂੰ ਪੰਜਾਬ ਦੀ ਨੌਜਵਾਨ ਲਹਿਰ ਦੀਆਂ ਸ਼ਾਨਾਮੱਤੀ ਪ੍ਰਾਪਤੀਆਂ ਦਾ ਦਹਾਕਾ ਬਣਾ ਦਿੱਤਾ। ਮੋਗਾ ਘੋਲ ਦੀ ਸ਼ਾਨਾਮੱਤੀ ਵਿਰਾਸਤ ਤੋਂ ਪ੍ਰੇਰਨਾਂ ਲੈਂÎਦਿਆ ਅੱਜ ਦੇ ਹਾਲਤਾਂ 'ਚ ਇਨਕਲਾਬੀ ਨੌਜਵਾਨ ਵਿਦਿਆਰਥੀ ਲਹਿਰ ਦੀ ਉਸਾਰੀ ਦੇ ਮਾਰਗ ਤੇ ਕਦਮ ਵਧਾਉਣੇ ਚਾਹੀਦੇ ਹਨ। ਇਹ ਜੁਝਾਰ ਵਿਰਸਾ ਅੱਜ ਦੀ ਨੌਜਵਾਨ ਪੀੜ•ੀ ਤੱਕ ਲਿਜਾਣਾ ਚਾਹੀਦਾ ਹੈ। 

ਮਹਾਨ ਮੋਗਾ ਘੋਲ ਬਾਰੇ 'ਪਿਰਥੀ ਦੀ ਬੀਰਗਾਥਾ' 'ਚੋਂ

ਮੋਗੇ ਦੇ ਸੰਗਰਾਮ ਦਾ, ਹੈ ਇਤਿਹਾਸਕ ਰੋਲ,
ਵਾਤਾਵਰਨ ਪੰਜਾਬ ਦਾ, ਬਦਲ ਗਿਆ ਇਹ ਘੋਲ।
——————————0——————————
ਮੋਗੇ ਦੀ ਧਰਤ ਜਦੋਂ ਲਾਲੋ ਲਾਲ ਸੀ, 
ਨਾਲ ਡੁੱਲ•ੇ ਖੂਨ ਦੇ।
ਬਣ ਕੇ ਕਸਾਈ ਕਰਦੇ ਹਲਾਲ ਸੀ, 
ਰਾਖੇ ਜੋ ਕਾਨੂੰਨ ਦੇ।
ਭੁੰਨ ਦਿੱਤੇ ਮਾਵਾਂ ਦੇ ਜਵਾਨ ਪੁੱਤ ਜੀ,
ਦਿਨ ਦੇ ਦਿਹਾੜੇ 'ਚ।
ਸੱਚੀਉਂ ਹੀ ਸਾਰਾ ਸੀ ਪੰਜਾਬ ਵੱਟਿਆ, 
ਜੰਗ ਦੇ ਅਖਾੜੇ 'ਚ।
ਸਿਨਮੇ ਦੇ ਗੁੰਡਿਆਂ ਨੇ ਚੱਕੀ ਅੱਤ ਸੀ, 
ਨਹੀਂ ਗੱਲ ਕਹਿਣ ਦੀ।
ਖਿੱਚਾ ਧੂਹੀ ਕਰਦੇ ਤੇ ਲਾਹੁੰਦੇ ਪੱਤ ਸੀ, 
ਸਾਡੀ ਧੀ ਤੇ ਭੈਣ ਦੀ।
ਕਰਦੇ ਬਲੈਕ ਧਿੰਗੋਜ਼ੋਰੀ ਹਿੱਕ ਨਾਂ, 
ਨਿੱਤ ਮੋਗੇ ਸਾਰੇ 'ਚ।
ਸੱਚੀਉਂ ਹੀ ਸਾਰਾ ਸੀ ਪੰਜਾਬ ਵੱਟਿਆ, 
ਜੰਗ ਦੇ ਅਖਾੜੇ 'ਚ।
ਇੱਜ਼ਤਾਂ 'ਤੇ ਧਾੜੇ ਸੀ ਸਤਾਇਆ ਲੋਕਾਂ ਤੋਂ,
ਗਏ ਨਾ ਸਹਾਰੇ ਜੀ।
ਹੋਣ ਲੱਗੇ ਫੇਰ ਇਨਸਾਫ਼ ਮੰਗਦੇ 
ਮੋਗੇ 'ਚ ਮੁਜ਼ਾਹਰੇ ਜੀ।
ਹਿੱਕ ਸੜ ਗਈ ਕਾਲੇ ਉਡਵਾਇਰ ਦੀ, 
ਜੋ ਚੁਣੌਤੀ ਨਾਹਰੇ 'ਚ।
ਸੱਚੀਉਂ ਹੀ ਸਾਰਾ ਸੀ ਪੰਜਾਬ ਵੱਟਿਆ, 
ਜੰਗ ਦੇ ਅਖਾੜੇ 'ਚ।
ਕਾਂਗਰਸੀ ਹਾਕਮਾਂ ਨੇ ਕੰਡ ਥਾਪੜੀ, 
ਸਿਨਮੇ ਦੇ ਸੇਠ ਦੀ।
ਫਿਕਰ ਨਾ ਕਰੋ ਸਰਕਾਰ ਆਪਦੀ, 
ਕਰਨਗੇ ਛੋਹਰ ਕੀ।
ਗੋਲੀ ਸੀ ਚਲਾ ਕੇ ਕਈ ਜਣੇ ਮਾਰਤੇ, 
ਅੱਖ ਦੇ ਇਸ਼ਾਰੇ 'ਚ।
ਸੱਚੀਉਂ ਹੀ ਸਾਰਾ ਸੀ ਪੰਜਾਬ ਵੱਟਿਆ, 
ਜੰਗ ਦੇ ਅਖਾੜੇ 'ਚ।
ਜਿੱਥੇ ਵੀ ਜ਼ੁਲਮ ਦਾ ਗਿਆ ਪਤਾ ਲੱਗਦਾ, 
ਮੱਚੀ ਹਾਹਾਕਾਰ ਜੀ।
ਸੜਕਾਂ ਤੇ ਲੋਕ ਨਿੱਕਲੇ ਲੜਨ ਨੂੰ, 
ਛੱਡ ਕੰਮ ਕਾਰ ਜੀ।
ਲੱਗ ਪੇ ਪੁਲਿਸ ਨਾਲ ਹੋਣ ਟਾਕਰੇ, 
ਸੀ ਪੰਜਾਬ ਸਾਰੇ 'ਚ।
ਸੱਚੀਉਂ ਹੀ ਸਾਰਾ ਸੀ ਪੰਜਾਬ ਵੱਟਿਆ, 
ਜੰਗ ਦੇ ਅਖਾੜੇ 'ਚ।
ਸੀ.ਪੀ.ਆਈ. ਫੈਡਰੇਸ਼ਨ ਖਰੀਦ ਲੀ 
ਦੇ ਕੇ ਤੇ ਤਰੱਕੀਆਂ।
ਲੈ ਲਿਆ ਸੀ ਵਾਪਸ ਇਸ ਹੱਕੀ ਘੋਲ ਨੂੰ, 
ਕਾਂਗਰਸੀ ਪੱਖੀਆਂ।
ਪਰ•ਾਂ ਹੋਗੇ ਲੱਖਾਂ ਲੋਕਾਂ ਨੂੰ ਸੀ ਤੁੰਨਕੇ, 
ਮੌਤ ਦੇ ਜਬਾੜੇ 'ਚ।
ਸੱਚੀਉਂ ਹੀ ਸਾਰਾ ਸੀ ਪੰਜਾਬ ਵੱਟਿਆ, 
ਜੰਗ ਦੇ ਅਖਾੜੇ 'ਚ।
ਐਹੋ ਜੇ ਸਮੇਂ 'ਚ ਕਿਹੜਾ ਮਾਂ ਦਾ ਲਾਲ ਸੀ, 
ਦਰਦ ਵੰਡਾਉਂਦਾ ਜੋ।
ਸੀ ਤਾਂ ਸੀ ਜੇ ਇੱਕ ਉਹ ਪ੍ਰਿਥੀਪਾਲ ਸੀ, 
ਰਸਤਾ ਦਿਖਾਉਂਦਾ ਜੋ।
ਲੜਦਿਆਂ ਲੋਕਾਂ ਨੂੰ ਚਰਾਗ ਲੱਭਿਆ, 
ਸੀ ਹਨੇਰੇ ਗਾੜ•ੇ 'ਚ।
ਸੱਚੀਉਂ ਹੀ ਸਾਰਾ ਸੀ ਪੰਜਾਬ ਵੱਟਿਆ, 
ਜੰਗ ਦੇ ਅਖਾੜੇ 'ਚ।
ਫਿਰਦੇ ਸੀ ਖਿੰਡੇ ਅੱਡੋ ਅੱਡੀ ਥਾਵਾਂ 'ਤੇ, 
ਪਾੜ•ੇ ਵਿਦਿਆਰਥੀ।
ਲਾਮਬੰਦ ਹੋਗੇ ਪਿਰਥੀ ਦੇ ਸੱਦੇ 'ਤੇ 
ਸਾਰੇ ਵਿਦਿਆਰਥੀ।
ਮਾਰ ਦਿੱਤੀ ਫੂਕ ਸੀ ਬੱਬਰ ਸ਼ੇਰ ਨੇ, 
ਮਘਦੇ ਚੰਗਿਆੜੇ 'ਚ।
ਸੱਚੀਉਂ ਹੀ ਸਾਰਾ ਸੀ ਪੰਜਾਬ ਵੱਟਿਆ, 
ਜੰਗ ਦੇ ਅਖਾੜੇ 'ਚ।
ਹਰ ਸ਼ਹਿਰ ਡਟਵਾਂ ਸੀ ਹੋਇਆ ਟਾਕਰਾ, 
ਲੋਕਾਂ ਨਾ ਪੁਲਿਸ ਦਾ।
ਭੰਨਿਆ ਬੁਥਾੜ ਸੀ ਜਚਾ ਕੇ ਲੋਕਾਂ ਨੇ, 
ਹਰ ਥਾਂ ਪੁਲਿਸ ਦਾ।
ਤੋੜ ਦਿੱਤੀ ਦਹਿਸ਼ਤ ਦਿਲਾਂ 'ਚ ਪਾਈ ਵੀ, 
ਇਕੋ ਹੀ ਕੁਦਾੜੇ 'ਚ।
ਸੱਚੀਉਂ ਹੀ ਸਾਰਾ ਸੀ ਪੰਜਾਬ ਵੱਟਿਆ, 
ਜੰਗ ਦੇ ਅਖਾੜੇ 'ਚ।
ਪਿੰਡਾਂ 'ਚ ਪੁਲਸੀਏ ਜੋ ਸਨ ਬੁੱਕਦੇ, 
ਪੀ ਕੇ ਤੇ ਸ਼ਰਾਬਾਂ ਨੂੰ।
ਬਿੱਲੀ ਵਾਂਗੂ ਉਹੀ ਫਿਰਦੇ ਸੀ ਲੁਕਦੇ, 
ਭਨਵਾ ਕੇ ਜਾਬ•ਾਂ ਨੂੰ।
ਆਈ ਨਾ ਪੰਜਾਬ ਦੀ ਪੁਲਿਸ ਮੁੜਕੇ, 
ਫੇਰ ਉਸ ਤਾੜੇ 'ਚ।
ਸੱਚੀਉਂ ਹੀ ਸਾਰਾ ਸੀ ਪੰਜਾਬ ਵੱਟਿਆ, 
ਜੰਗ ਦੇ ਅਖਾੜੇ 'ਚ।
ਪਾ ਕੇ ਸਾਦੇ ਕੱਪੜੇ ਸਫ਼ਰ ਕਰਦੇ, 
ਜਦੋਂ ਕਿਤੇ ਜਾਂਦੇ ਸੀ।
ਵਰਦੀ ਨਾ ਪਾਉਂਦੇ ਲੋਕਾਂ ਕੋਲੋਂ ਡਰਦੇ 
ਝੋਲੇ 'ਚ ਲਿਜਾਂਦੇ ਸੀ।
ਪਤਾ ਨਹੀਂ ਸੀ ਕਿਹੜੇ ਵੇਲੇ ਸਿਰ ਫਿੱਸਜੇ, 
ਲੋਕਾਂ ਦੇ ਕੁਲਾੜ•ੇ 'ਚ।
ਸੱਚੀਉਂ ਹੀ ਸਾਰਾ ਸੀ ਪੰਜਾਬ ਵੱਟਿਆ, 
ਜੰਗ ਦੇ ਅਖਾੜੇ 'ਚ।
ਚੱਲੀ ਨਾ ਪੁਲਿਸ ਦੀ ਜਮਾ ਈਂ ਪੇਸ਼ ਜੀ, 
ਰੋਹ ਦੇ ਤੂਫਾਨਾਂ 'ਚ।
ਸੱਦਣੀ ਪਈ ਸੀ ਫੌਜ ਸਰਹੱਦਾਂ ਤੋਂ, 
ਘੋਲ ਦੇ ਮੈਦਾਨਾਂ 'ਚ।
ਬਣ ਗਿਆ ਯਾਦਗਾਰੀ ਘੋਲ ਮੋਗੇ ਦਾ, 
ਸੰਸਾਰ ਸਾਰੇ 'ਚ।
ਸੱਚੀਉਂ ਹੀ ਸਾਰਾ ਸੀ ਪੰਜਾਬ ਵੱਟਿਆ, 
ਜੰਗ ਦੇ ਅਖਾੜੇ 'ਚ।

No comments:

Post a Comment