Showing posts with label naujwan. Show all posts
Showing posts with label naujwan. Show all posts
Friday, 24 February 2012
Monday, 19 December 2011
ਜੂਝਦੇ ਬੇਰੁਜ਼ਗਾਰ ਨੌਜਵਾਨਾਂ ਦੇ ਸੰਘਰਸ਼ਾਂ ਦੀ ਹਮਾਇਤ
ਰੁਜ਼ਗਾਰ ਪ੍ਰਾਪਤੀ ਲਈ ਜੂਝਦੇ ਬੇਰੁਜ਼ਗਾਰ ਨੌਜਵਾਨਾਂ ਦੇ ਸੰਘਰਸ਼ਾਂ ਦੀ ਹਮਾਇਤ
ਨੌਜਵਾਨ ਭਾਰਤ ਸਭਾ ਨੇ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਸਭਨਾਂ ਬੇ-ਰੁਜ਼ਗਾਰ ਨੌਜਵਾਨਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਹੈ ਅਤੇ ਅਕਾਲੀ ਭਾਜਪਾ ਹਕੂਮਤ ਵੱਲੋਂ ਨੌਜਵਾਨਾਂ ਨੂੰ ਰੁਜਗਾਰ ਮੁਹੱਈਆ ਕਰਵਾਉਣ ਦੀ ਥਾਂ ਜਬਰ ਢਾਹੇ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਨੌਜਵਾਨ ਭਾਰਤ ਸਭਾ ਦੇ ਬਠਿੰਡਾ ਖੇਤਰ ਵਿਚਲੇ ਸਰਗਰਮ ਕਾਰਕੁੰਨਾਂ ਦੀ ਮੀਟਿੰਗ ਅੱਜ ਟੀਚਰਜ਼ ਹੋਮ ਬਠਿੰਡਾ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਸੂਬਾ ਜੱਥੇਬੰਦਕ ਸਕੱਤਰ ਪਾਵੇਲ ਕੁੱਸਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵੱਲੋਂ ਵੱਖ-ਵੱਖ ਖੇਤਰਾਂ 'ਚ ਕੀਤੀ ਜਾ ਰਹੀ ਰੁਜ਼ਗਾਰ ਪ੍ਰਾਪਤੀ ਦੀ ਜੱਦੋਜਹਿਦ ਪੂਰੀ ਤਰ•ਾਂ ਹੱਕੀ ਅਤੇ ਵਾਜਬ ਹੈ ਅਤੇ ਲੋਕਾਂ ਦੇ ਸਭਨਾਂ ਹਿੱਸਿਆਂ ਵੱਲੋਂ ਹਮਾਇਤ ਦੀ ਹੱਕਦਾਰ ਹੈ। ਪੱਕਾ ਅਤੇ ਸਥਾਈ ਰੁਜ਼ਗਾਰ ਸਭਨਾਂ ਨੌਜਵਾਨਾਂ ਦਾ ਬੁਨਿਆਦੀ ਹੱਕ ਹੈ। ਪਰ ਨਿੱਜੀਕਰਨ ਅਤੇ ਵਪਾਰੀਕਰਨ ਦੀਆਂ ਨੀਤੀਆਂ ਲਾਗੂ ਕਰਨ ਦੇ ਰਾਹ ਪਈ ਅਕਾਲੀ-ਭਾਜਪਾ ਹਕੂਮਤ ਵੱਲੋਂ ਇਹ ਹੱਕ ਪੂਰੀ ਤਰ•ਾਂ ਖੋਹਿਆ ਜਾ ਰਿਹਾ ਹੈ। ਸਰਕਾਰੀ ਅਦਾਰਿਆਂ ਦਾ ਭੋਗ ਪਾਉਣ ਜਾਂ ਨਿੱਜੀ ਹੱਥਾਂ 'ਚ ਵੇਚਣ ਦੇ ਚੁੱਕੇ ਜਾ ਰਹੇ ਕਦਮ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕਿਆਂ ਦਾ ਖਾਤਮਾ ਕਰ ਰਹੇ ਹਨ। ਸਿੱਖਿਆ, ਸਿਹਤ, ਬਿਜਲੀ, ਆਵਾਜਾਈ ਵਰਗੇ ਅਹਿਮ ਖੇਤਰਾਂ ਦੇ ਦੇਸੀ ਵੱਡੇ ਧਨਾਢਾਂ ਅਤੇ ਬਹੁਕੌਮੀ ਕੰਪਨੀਆਂ ਦੇ ਮੁਨਾਫੇ ਲਈ ਖੁੱਲਣ ਸਦਕਾ, ਰੈਗੂਲਰ ਰੁਜ਼ਗਾਰ ਦੇ ਬੂਹੇ ਤਾਂ ਉਂਝ ਹੀ ਬੰਦ ਕੀਤੇ ਜਾ ਰਹੇ ਹਨ। ਨਿਗੂਣੀਆਂ ਤਨਖਾਹਾਂ ਅਤੇ ਠੇਕਾ ਭਰਤੀ ਦੀ ਨੀਤੀ ਮੜ•ੀ ਜਾ ਰਹੀ ਹੈ। ਭਾਰੀ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਨੌਜਵਾਨਾਂ ਨੂੰ ਮਜ਼ਬੂਰੀ ਵੱਸ ਅਜਿਹੇ ਰੁਜ਼ਗਾਰ ਦੇ ਮੌਕਿਆਂ ਨੂੰ ਸਵੀਕਾਰ ਕਰਨਾ ਪੈ ਰਿਹਾ ਹੈ। ਇੱਕ ਪਾਸੇ ਸਾਰੇ ਅਹਿਮ ਸਰਕਾਰੀ ਅਦਾਰੇ ਅਸਾਮੀਆਂ ਦੀ ਭਾਰੀ ਤੋਟ ਦਾ ਸਾਹਮਣਾ ਕਰ ਰਹੇ ਹਨ ਤੇ ਲੋਕ ਵੱਖ-ਵੱਖ ਸੇਵਾਵਾਂ ਤੋਂ ਵਾਂਝੇ ਰਹਿ ਰਹੇ ਹਨ ਅਤੇ ਦੂਜੇ ਪਾਸੇ ਆਏ ਦਿਨ ਪੰਜਾਬ ਭਰ 'ਚ ਹਜ਼ਾਰਾਂ ਨੌਜਵਾਨ ਡਿਗਰੀਆਂ ਚੁੱਕੀ ਰੁਜ਼ਗਾਰ ਦੀ ਮੰਗ ਕਰ ਰਹੇ ਹਨ। ਪਰ ਹਕੂਮਤ ਰੁਜ਼ਗਾਰ ਦੀ ਥਾਂ ਨੌਜਵਾਨਾਂ 'ਤੇ ਅੰਨ•ਾਂ ਜਬਰ ਢਾਹ ਰਹੀ ਹੈ। ਡਾਂਗਾ ਵਰ•ਾ ਰਹੀ ਹੈ, ਜੇਲ•ਾਂ 'ਚ ਸੁੱਟ ਰਹੀ ਹੈ, ਝੂਠੇ ਕੇਸ ਪਾ ਰਹੀ ਹੈ।
ਨੌਕਰੀਆਂ ਸਰਕਾਰ ਨੂੰ ਖਜ਼ਾਨੇ 'ਤੇ ਬੋਝ ਜਾਪਦੀਆਂ ਹਨ ਅਤੇ ਖਜ਼ਾਨਾ ਖਾਲੀ ਹੋਣ ਦਾ ਝੂਠਾ ਪ੍ਰਚਾਰ ਕੀਤਾ ਜਾਂਦਾ ਹੈ। ਇਹ ਖਜ਼ਾਨਾ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਅਤੇ ਲੋਕਾਂ ਨੂੰ ਹੋਰ ਸਹੂਲਤਾਂ ਦੇਣ ਮੌਕੇ 'ਖਾਲੀ' ਹੁੰਦਾ ਹੈ ਜਦੋਂਕਿ ਵੱਡੇ ਧਨਾਢਾਂ ਨੂੰ ਟੈਕਸ ਛੋਟਾਂ ਅਤੇ ਹੋਰ ਰਿਆਇਤਾਂ ਦੇ ਗੱਫੇ ਦੇਣ ਮੌਕੇ ਭਰਿਆ ਹੁੰਦਾ ਹੈ। ਮੰਤਰੀਆਂ ਅਤੇ ਅਫਸਰਸ਼ਾਹੀ ਦੇ ਐਸ਼ ਆਰਾਮ ਲਈ ਡੁੱਲ•-ਡੁੱਲ• ਪੈਂਦਾ ਹੈ। ਸਰਕਾਰ ਦੀ 'ਪ੍ਰਾਪਤੀ' ਦੇ ਸੋਹਲੇ ਗਾਉਣ ਲਈ ਵਹਾਇਆ ਜਾਂਦਾ ਹੈ।
ਰੁਜ਼ਗਾਰ ਪ੍ਰਾਪਤੀ ਲਈ ਸਭਨਾਂ ਬੇ-ਰੁਜ਼ਗਾਰ ਨੌਜਵਾਨਾਂ ਨੂੰ ਵੱਖ-ਵੱਖ ਕੈਟਾਗਰੀਆਂ 'ਚ ਵੰਡੇ ਰਹਿਣ ਦੀ ਥਾਂ ਵਿਸ਼ਾਲ ਏਕਤਾ ਕਰਕੇ ਸੰਘਰਸ਼ ਕਰਨਾ ਚਾਹੀਦਾ ਹੈ। ਨਿੱਜੀਕਰਨ ਵਪਾਰੀਕਰਨ ਦੀਆਂ ਨੀਤੀਆਂ ਰੱਦ ਕਰਨ ਦੀ ਮੰਗ ਕਰਨੀ ਚਾਹੀਦੀ ਹੈ। ਸਭਨਾਂ ਮਹਿਕਮਿਆਂ 'ਚ ਖਾਲੀ ਪੋਸਟਾਂ ਭਰਨ ਅਤੇ ਹੋਰ ਪੋਸਟਾਂ ਪੈਦਾ ਕਰਨ ਦੀ ਮੰਗ ਕਰਨੀ ਚਾਹੀਦੀ ਹੈ।
ਇਸ ਮੌਕੇ ਸੂਬਾ ਕਮੇਟੀ ਮੈਂਬਰ ਸੁਮੀਤ ਨੇ ਕਿਹਾ ਕਿ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਨਿੱਤਰ ਰਹੀਆਂ ਹਾਕਮ ਜਮਾਤੀ ਪਾਰਟੀਆਂ ਕੋਲ ਨੌਜਵਾਨਾਂ ਦੇ ਰੁਜ਼ਗਾਰ ਦਾ ਇੰਤਜ਼ਾਮ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਹੈ ਸਗੋਂ ਸਭਨਾਂ ਦੀ ਰੁਜ਼ਗਾਰ ਦਾ ਉਜਾੜਾ ਕਰਨ ਵਾਲੀਆਂ ਨਿੱਜੀਕਰਨ ਸੰਸਾਰੀਕਰਨ ਦੀਆਂ ਨੀਤੀਆਂ 'ਤੇ ਇੱਕਮੱਤਤਾ ਹੈ। ਇਹ ਪਾਰਟੀਆਂ ਚੋਣਾਂ 'ਚ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਆਪਣੇ ਸੌੜੇ ਮੰਤਵਾਂ ਲਈ ਵਰਤਦੀਆਂ ਆ ਰਹੀਆਂ ਹਨ। ਨਸ਼ੇ ਵਰਤਾ ਕੇ, ਜਾਂ ਹੋਰ ਨਿੱਕੇ-ਨਿੱਕੇ ਲਾਲਚ ਰਾਹੀਂ ਨੌਜਵਾਨਾਂ ਨੂੰ ਆਪਣੇ ਮਗਰ ਧੂੰਹਦੀਆਂ ਹਨ, ਗੁੰਮਰਾਹ ਕਰਕੇ ਆਪਣੇ ਲੱਠਮਾਰ ਗਰੋਹਾਂ ਦਾ ਅੰਗ ਬਣਾਉਦੀਆਂ ਹਨ। ਨੌਜਵਾਨਾਂ ਦੀ ਏਕਤਾ ਖਿੰਡਾਉਂਦੀਆਂ ਹਨ। ਇਸ ਲਈ ਨੌਜਵਾਨਾਂ ਨੂੰ ਇਹਨਾਂ ਤੋਂ ਬਚਦਿਆਂ ਆਪਣੀ ਤਾਕਤ ਜੋੜਨੀ ਚਾਹੀਦੀ ਹੈ, ਵਿਸ਼ਾਲ ਏਕਤਾ ਉਸਾਰਨੀ ਚਾਹੀਦੀ ਹੈ, ਰੁਜ਼ਗਾਰ ਪ੍ਰਾਪਤੀ ਅਤੇ ਆਪਣੇ ਬਿਹਤਰ ਭਵਿੱਖ ਲਈ ਸੰਘਰਸ਼ਾਂ ਦਾ ਝੰਡਾ ਚੁੱਕਣਾ ਚਾਹੀਦਾ ਹੈ। ਸੰਘਰਸ਼ ਰਾਹੀਂ ਹੀ ਕੁਝ ਹਾਸਲ ਹੋ ਸਕਦਾ ਹੈ। ਵੋਟ ਪਾਰਟੀਆਂ ਤੋਂ ਭਲੇ ਦੀ ਆਸ ਮੁਕਾਉਣੀ ਚਾਹੀਦੀ ਹੈ।
ਉਹਨਾਂ ਅੱਗੇ ਕਿਹਾ ਕਿ ਬਠਿੰਡਾ ਵਿਖੇ 25 ਦਸੰਬਰ ਨੂੰ ਅਠ•ਾਰਾਂ ਮੁਲਾਜ਼ਮ, ਮਜ਼ਦੂਰ, ਕਿਸਾਨ ਜੱਥੇਬੰਦੀਆਂ ਵੱਲੋਂ ਇੱਕਜੁਟ ਹੋ ਕੇ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਸਾਂਝਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ਵਿੱਚ ਹੋਰਨਾਂ ਮੰਗਾਂ ਤੋਂ ਇਲਾਵਾ ਪੂਰੀ ਤਨਖਾਹ, ਰੈਗੂਲਰ ਰੁਜ਼ਗਾਰ ਅਤੇ ਬੇਰੁਜ਼ਗਾਰੀ ਖ਼ਤਮ ਕਰਨ ਦੀ ਮੰਗ ਵੀ ਕੀਤੀ ਜਾ ਰਹੀ। ਉਹਨਾਂ ਦੱਸਿਆ ਕਿ ਨੌਜਵਾਨ ਭਾਰਤ ਸਭਾ ਦੀ ਅਗਵਾਈ 'ਚ ਨੌਜਵਾਨਾਂ ਦਾ ਜੱਥਾ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਵੇਗਾ। ਇਸ ਮੀਟਿੰਗ 'ਚ ਸੂਬਾ ਕਮੇਟੀ ਮੈਂਬਰ ਅਸ਼ਵਨੀ ਕੁਮਾਰ ਅਤੇ ਸੰਗਤ ਇਲਾਕੇ ਦੇ ਸਕੱਤਰ ਜਗਮੀਤ ਸਿੰਘ ਵੀ ਹਾਜ਼ਰ ਸਨ।
ਉਹਨਾਂ ਅੱਗੇ ਕਿਹਾ ਕਿ ਬਠਿੰਡਾ ਵਿਖੇ 25 ਦਸੰਬਰ ਨੂੰ ਅਠ•ਾਰਾਂ ਮੁਲਾਜ਼ਮ, ਮਜ਼ਦੂਰ, ਕਿਸਾਨ ਜੱਥੇਬੰਦੀਆਂ ਵੱਲੋਂ ਇੱਕਜੁਟ ਹੋ ਕੇ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਸਾਂਝਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ਵਿੱਚ ਹੋਰਨਾਂ ਮੰਗਾਂ ਤੋਂ ਇਲਾਵਾ ਪੂਰੀ ਤਨਖਾਹ, ਰੈਗੂਲਰ ਰੁਜ਼ਗਾਰ ਅਤੇ ਬੇਰੁਜ਼ਗਾਰੀ ਖ਼ਤਮ ਕਰਨ ਦੀ ਮੰਗ ਵੀ ਕੀਤੀ ਜਾ ਰਹੀ। ਉਹਨਾਂ ਦੱਸਿਆ ਕਿ ਨੌਜਵਾਨ ਭਾਰਤ ਸਭਾ ਦੀ ਅਗਵਾਈ 'ਚ ਨੌਜਵਾਨਾਂ ਦਾ ਜੱਥਾ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਵੇਗਾ। ਇਸ ਮੀਟਿੰਗ 'ਚ ਸੂਬਾ ਕਮੇਟੀ ਮੈਂਬਰ ਅਸ਼ਵਨੀ ਕੁਮਾਰ ਅਤੇ ਸੰਗਤ ਇਲਾਕੇ ਦੇ ਸਕੱਤਰ ਜਗਮੀਤ ਸਿੰਘ ਵੀ ਹਾਜ਼ਰ ਸਨ।
ਜਾਰੀ ਕਰਤਾ –
ਪਾਵੇਲ ਕੁੱਸਾ, ਸੂਬਾ ਜੱਥੇਬੰਦਕ ਸਕੱਤਰ
ਨੌਜਵਾਨ ਭਾਰਤ ਸਭਾ।
Thursday, 1 December 2011
Friday, 25 November 2011
ਨੌਜਵਾਨ ਭਾਰਤ ਸਭਾ ਦੀਆਂ ਸਰਗਰਮੀਆਂ - I
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਦੀ ਮੁਹਿੰਮ
ਭ੍ਰਿਸ਼ਟਾਚਾਰ ਅਤੇ ਕਾਲ਼ੇ ਕਾਨੂੰਨਾਂ ਦੇ ਵਿਰੋਧ ਦਾ ਸੱਦਾ
ਨੌਜਵਾਨ ਭਾਰਤ ਸਭਾ ਦੇ ਸੱਦੇ 'ਤੇ ਸ਼ਹੀਦ ਭਗਤ ਸਿੰਘ ਦਾ 104ਵਾਂ ਜਨਮ ਦਿਹਾੜਾ ਨੌਜਵਾਨਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਇਨਕਲਾਬੀ ਉਤਸ਼ਾਹ ਨਾਲ ਮਨਾਇਆ ਗਿਆ। ਸਤੰਬਰ ਦੇ ਮਗਰਲੇ ਅੱਧ ਦੌਰਾਨ ਨੌਜਵਾਨਾਂ ਦੀਆਂ ਟੋਲੀਆਂ ਵੱਖ-2 ਢੰਗ ਤਰੀਕਿਆਂ ਨਾਲ ਸ਼ਹੀਦ ਦੇ ਵਿਚਾਰਾਂ ਨੂੰ ਲੋਕਾਂ ਤੇ ਨੌਜਵਾਨਾਂ ਤੱਕ ਪਹੁੰਚਾਉਣ 'ਚ ਸਰਗਰਮ ਰਹੀਆਂ। ਨਾਟਕ ਸਮਾਗਮਾਂ ਤੋਂ ਲੈ ਕੇ ਮਸ਼ਾਲ ਮਾਰਚਾਂ, ਮੀਟਿੰਗਾਂ, ਰੈਲੀਆਂ ਦੀ ਲੜੀ ਚੱਲਦੀ ਰਹੀ ਹੈ। ਵੱਖ-2 ਥਾਵਾਂ ਦੇ ਸਮਾਗਮਾਂ ਦਾ ਸੱਦਾ ਦਿੰਦੇ ਹੱਥ ਪਰਚੇ, ਇਸ਼ਤਿਹਾਰ ਤੇ ਲਿਖਤਾਂ ਜਾਰੀ ਹੋਈਆਂ ਹਨ ਜਿਨ•ਾਂ 'ਚ ਸ਼ਹੀਦ ਭਗਤ ਸਿੰਘ ਦੀ ਮੁਲਕ ਦੀ ਇਨਕਲਾਬੀ ਲਹਿਰ ਨੂੰ ਦੇਣ ਬਾਰੇ ਚਰਚਾ ਕੀਤੀ ਗਈ ਹੈ। ਮੁਹਿੰਮ ਦੌਰਾਨ ਦੇਸ਼ ਦੇ ਮਿਹਨਤਕਸ਼ ਲੋਕਾਂ ਦੀਆਂ ਸਭਨਾਂ ਦੁੱਖ ਤਕਲੀਫ਼ਾਂ ਦੇ ਖਾਤਮੇ ਲਈ ਸ਼ਹੀਦ ਦੇ ਵਿਚਾਰਾਂ ਅਨੁਸਾਰ ਇਨਕਲਾਬੀ ਤਬਦੀਲੀ ਦੀ ਲੋੜ ਨੂੰ ਉਭਾਰਿਆ ਗਿਆ। ਨੌਜਵਾਨਾਂ ਨੂੰ ਇਸ ਤਬਦੀਲੀ ਦੀ ਲਹਿਰ 'ਚ ਆਪਣੇ ਬਣਦੇ ਰੋਲ ਨੂੰ ਪਛਾਨਣ ਦਾ ਸੱਦਾ ਦਿੱਤਾ ਗਿਆ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਇਨਕਲਾਬੀ ਨੌਜਵਾਨ ਲਹਿਰ ਨੂੰ ਪ੍ਰੇਰਨਾ ਦੇ ਸੋਮੇ ਵਜੋਂ ਦਰਸਾਇਆ ਗਿਆ।
ਜਨਮ ਦਿਹਾੜਾ ਮਨਾਉਣ ਦੀ ਮੁਹਿੰਮ ਦੌਰਾਨ ਮੌਜੂਦਾ ਸਮੇਂ 'ਚ ਉੱਭਰੇ ਹੋਏ ਭ੍ਰਿਸ਼ਟਾਚਾਰ ਤੇ ਕਾਲੇ ਕਾਨੂੰਨਾਂ ਦੇ ਮਸਲਿਆਂ ਨੂੰ ਵਿਸ਼ੇਸ਼ ਤੌਰ 'ਤੇ ਸੰਬੋਧਿਤ ਹੋਇਆ ਗਿਆ। ਅਗਸਤ ਮਹੀਨੇ 'ਚ ਭ੍ਰਿਸ਼ਟਾਚਾਰ ਦੇ ਮਸਲੇ 'ਤੇ ਚੱਲੀ ਮੁਹਿੰਮ ਦੌਰਾਨ ਉਠਾਏ ਗਏ ਨੁਕਤਿਆਂ ਨੂੰ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਨਾਲ ਜੋੜਿਆ ਗਿਆ। ਮੌਜੂਦਾ ਰਾਜ ਪ੍ਰਬੰਧ 'ਚ ਭ੍ਰਿਸ਼ਟਾਚਾਰ ਨੂੰ ਵੱਡੀਆਂ ਜੋਕਾਂ ਲਈ ਲੁੱਟ ਦਾ ਅਹਿਮ ਸਾਧਨ ਦੱਸਦਿਆਂ ਕਿਹਾ ਗਿਆ ਕਿ ਰਾਜ ਪ੍ਰਬੰਧ 'ਚ ਲੋਕਾਂ ਦੀ ਪੁੱਗਤ ਸਥਾਪਤ ਹੋਣ ਨਾਲ ਹੀ ਭ੍ਰਿਸ਼ਟਾਚਾਰ ਦਾ ਖਾਤਮਾ ਹੋ ਸਕਦਾ ਹੈ। ਇਹਦੇ ਲਈ ਲੋਕਾਂ ਦੀ ਵਿਸ਼ਾਲ ਤੇ ਮਜ਼ਬੂਤ ਲਹਿਰ ਹੀ ਜ਼ਾਮਨੀ ਬਣਦੀ ਹੈ ਤੇ ਇਸ ਲਹਿਰ ਦਾ ਨਿਸ਼ਾਨਾ ਵੱਡੇ ਅਮੀਰ ਘਰਾਣੇ, ਕੰਪਨੀਆਂ ਤੇ ਰਾਜ ਭਾਗ ਦੀਆਂ ਅਥਾਹ ਤਾਕਤਾਂ ਬਣਨੀਆਂ ਚਾਹੀਦੀਆਂ ਹਨ।
ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਪੰਜਾਬ ਅਸੈਂਬਲੀ 'ਚ ਪਾਸ ਕੀਤੇ ਗਏ ਦੋ ਕਾਲ਼ੇ ਕਾਨੂੰਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਵਾਉਂਦਿਆਂ ਇਹਨਾਂ ਦੇ ਵਿਰੋਧ ਦਾ ਸੱਦਾ ਦਿੱਤਾ ਗਿਆ। ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੇ ਅੰਗਰੇਜ਼ ਹਕੂਮਤ ਵੱਲੋਂ ਪਾਸ ਕੀਤੇ ਜਾ ਰਹੇ ਕਾਲੇ ਕਾਨੂੰਨਾਂ ਨੂੰ ਪਾਰਲੀਮੈਂਟ 'ਚ ਬੰਬ ਧਮਾਕੇ ਕਰਕੇ ਚੁਣੌਤੀ ਦਿੱਤੀ ਸੀ। ਇਸ ਵਿਰਾਸਤ ਨੂੰ ਬੁਲੰਦ ਕਰਦਿਆਂ ਕਾਲ਼ੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਨਤਕ ਸੰਘਰਸ਼ ਕਰਨ ਦੀ ਲੋੜ ਉਭਾਰੀ ਗਈ।
ਅਗਲੇ ਪੰਨਿਆਂ ਤੇ ਇਸ ਮੁਹਿੰਮ ਦੌਰਾਨ ਹੋਈ ਸਰਗਰਮੀ ਦੀ ਰਿਪੋਰਟ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ :
ਸੰਗਤ-ਲੰਬੀ ਇਲਾਕਾ : ਪਿੰਡ ਘੁੱਦਾ 'ਚ ਸਭਿਆਚਾਰਕ ਸਮਾਗਮ
ਸਭਾ ਦੀ ਸੰਗਤ-ਲੰਬੀ ਕਮੇਟੀ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਪਿੰਡ ਘੁੱਦਾ 'ਚ ਇਲਾਕੇ ਪੱਧਰਾ ਸੱਭਿਆਚਾਰਕ ਸਮਾਗਮ ਕਰਕੇ ਮਨਾÂਆ ਗਿਆ। ਇਸ ਸਮਾਗਮ ਦੀ ਤਿਆਰੀ 'ਚ ਇਲਾਕੇ ਦੇ ਪਿੰਡਾਂ ਘੁੱਦਾ, ਸਿੰਘੇਵਾਲਾ, ਮਹਿਣਾ, ਕਿੱਲਿਆਂਵਾਲੀ, ਖੁੱਡੀਆਂ, ਕੋਟਗੁਰੂ, ਸਰਦਾਰਗੜ• ਤੇ ਬੀੜ ਤਲਾਬ ਆਦਿ ਪਿੰਡਾਂ 'ਚ ਨੌਜਵਾਨਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ ਜਿੰਨ•ਾਂ 'ਚ ਨੌਜਵਾਨਾਂ ਦੀ ਗਿਣਤੀ 50-55 ਤੋਂ ਲੈ ਕੇ 15-20 ਤੱਕ ਦੇ ਕਰੀਬ ਰਹੀ। ਸਮਾਗਮ 'ਚ ਪਹੁੰਚਣ ਦਾ ਸੱਦਾ ਦਿੰਦਾ ਇੱਕ ਕੰਧ ਪੋਸਟਰ ਲਗਭਗ 1000 ਦੀ ਗਿਣਤੀ 'ਚ ਛਪਵਾ ਕੇ ਇਲਾਕੇ ਦੇ ਪਿੰਡਾਂ 'ਚ ਲਗਾਇਆ ਗਿਆ। ਸਭਾ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਵੀ ਚੱਲੀ ਜੀਹਦੇ ਦੌਰਾਨ ਕਈ ਪਿੰਡਾਂ 'ਚ ਨੌਜਵਾਨਾ ਦੀਆਂ ਟੀਮਾਂ ਨੇ ਘਰ-ਘਰ ਤੱਕ ਪਹੁੰਚ ਕੀਤੀ ਅਤੇ ਲੋਕਾਂ ਨੇ ਭਰਪੂਰ ਹੁੰਗਾਰਾ ਦਿੱਤਾ। ਪੂਰੇ ਇਲਾਕੇ 'ਚੋਂ 50 ਹਜ਼ਾਰ ਰੁ: ਦੇ ਲਗਭਗ ਫੰਡ ਇਕੱਠਾ ਹੋਇਆ।
25 ਸਤੰਬਰ ਨੂੰ ਪਿੰਡ ਘੁੱਦਾ 'ਚ ਹੋਏ ਨਾਟਕਾਂ ਦੇ ਸਮਾਗਮ 'ਚ ਆਸ ਪਾਸ ਦੇ ਪਿੰਡਾਂ 'ਚੋਂ ਲਗਭਗ 200 ਨੌਜਵਾਨ ਸ਼ਾਮਲ ਹੋਏ ਉਥੇ ਪਿੰਡ 'ਚੋਂ ਮਰਦਾਂ-ਔਰਤਾਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ। ਕੁੱਲ ਇਕੱਠ ਲਗਭਗ 1000 ਤੋਂ ਉਪਰ ਚਲਾ ਗਿਆ। ਸਮਾਗਮ ਦੀ ਤਿਆਰੀ ਲਈ ਪਿੰਡ 'ਚ ਘਰ ਘਰ ਤੱਕ ਪਹੁੰਚ ਕੀਤੀ ਗਈ ਸੀ। ਸਵੇਰ ਵੇਲੇ ਨੌਜਵਾਨਾਂ ਦੀ ਟੀਮ ਵੱੱਲੋਂ ਘਰ-ਘਰ ਜਾ ਕੇ ਠੰਢੇ ਪਾਣੀ ਲਈ ਬਰਫ਼ ਤੇ ਦੁੱਧ ਇਕੱਠਾ ਕੀਤਾ ਗਿਆ ਤੇ ਸਮਾਗਮ 'ਚ ਪਹੁੰਚਣ ਦਾ ਸੱਦਾ ਦਿੱਤਾ ਗਿਆ। ਸਵੇਰ ਤੋਂ ਹੀ 25-30 ਨੌਜਵਾਨ ਵਲੰਟੀਅਰ ਕੰਮਾਂ 'ਚ ਜੁਟੇ ਰਹੇ। ਖਚਾਖਚ ਭਰੇ ਪੰਡਾਲ 'ਚ ਲੋਕਾਂ ਨੇ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਖੇਡੇ ਗਏ ਨਾਟਕ 'ਇਕੋ ਰਾਹ ਸੁਵੱਲੜਾ' ਤੇ 'ਮੈਂ ਫਿਰ ਆਵਾਂਗਾ' ਬਹੁਤ ਇਕਾਗਰਤਾ ਨਾਲ ਦੇਖੇ। ਇਕੱਠ ਨੂੰ ਸਭਾ ਦੇ ਸੂਬਾ ਜਥੇਬੰਦਕ ਸਕੱਤਰ ਪਾਵੇਲ ਕੁੱਸਾ ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਸ਼ਿੰਗਾਰਾ ਸਿੰਘ ਮਾਨ ਨੇ ਸੰਬੋਧਨ ਕੀਤਾ। ਸਭਾ ਦੇ ਨੌਜਵਾਨ ਕਾਰਕੁੰਨਾਂ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਸਮਾਗਮ 'ਚ ਮੰਚ ਸੰਚਾਲਨ ਸਭਾ ਦੇ ਇਲਾਕਾ ਸਕੱਤਰ ਜਗਮੀਤ ਸਿੰਘ ਨੇ ਕੀਤਾ।
ਇਉਂ ਸਫਲਤਾਪੂਰਵਕ ਤਰੀਕੇ ਨਾਲ ਇਹ ਸਭਿਆਚਾਰਕ ਸਮਾਗਮ ਲੋਕਾਂ ਨੂੰ ਸਿਹਤਮੰਦ ਮਨੋਰੰਜਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸ਼ਹੀਦਾਂ ਦਾ ਇਨਕਲਾਬੀ ਸੁਨੇਹਾ ਵੰਡਣ 'ਚ ਕਾਮਯਾਬ ਹੋਇਆ। ਨੌਜਵਾਨਾਂ 'ਚ ਜੋਸ਼ ਤੇ ਉਤਸ਼ਾਹ ਜਗਾਉਣ 'ਚ ਸਫ਼ਲ ਹੋਇਆ। ਭਾਵੇਂ ਕਿ ਕਮੇਟੀ ਵੱਲੋਂ ਇਹ ਮੁਹਿੰਮ 25 ਤੱਕ ਹੀ ਮਿਥੀ ਗਈ ਸੀ ਪਰ ਇਸ ਸਮਾਗਮ ਦੇ ਅਸਰ ਹੇਠ ਝੂਣੇ ਗਏ ਨੌਜਵਾਨਾਂ ਨੇ 25 ਤੋਂ ਬਾਅਦ ਵੀ ਮੁਹਿੰਮ ਨੂੰ ਜਾਰੀ ਰੱਖਿਆ ਤੇ ਆਪੋ ਆਪਣੇ ਪਿੰਡਾਂ 'ਚ ਵੀ ਇਹ ਸੁਨੇਹਾ ਜਨਤਾ ਤੱਕ ਪਹੁੰਚਾਉਣ ਲਈ ਉਪਰਾਲੇ ਕੀਤੇ।
ਇਉਂ ਸਫਲਤਾਪੂਰਵਕ ਤਰੀਕੇ ਨਾਲ ਇਹ ਸਭਿਆਚਾਰਕ ਸਮਾਗਮ ਲੋਕਾਂ ਨੂੰ ਸਿਹਤਮੰਦ ਮਨੋਰੰਜਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸ਼ਹੀਦਾਂ ਦਾ ਇਨਕਲਾਬੀ ਸੁਨੇਹਾ ਵੰਡਣ 'ਚ ਕਾਮਯਾਬ ਹੋਇਆ। ਨੌਜਵਾਨਾਂ 'ਚ ਜੋਸ਼ ਤੇ ਉਤਸ਼ਾਹ ਜਗਾਉਣ 'ਚ ਸਫ਼ਲ ਹੋਇਆ। ਭਾਵੇਂ ਕਿ ਕਮੇਟੀ ਵੱਲੋਂ ਇਹ ਮੁਹਿੰਮ 25 ਤੱਕ ਹੀ ਮਿਥੀ ਗਈ ਸੀ ਪਰ ਇਸ ਸਮਾਗਮ ਦੇ ਅਸਰ ਹੇਠ ਝੂਣੇ ਗਏ ਨੌਜਵਾਨਾਂ ਨੇ 25 ਤੋਂ ਬਾਅਦ ਵੀ ਮੁਹਿੰਮ ਨੂੰ ਜਾਰੀ ਰੱਖਿਆ ਤੇ ਆਪੋ ਆਪਣੇ ਪਿੰਡਾਂ 'ਚ ਵੀ ਇਹ ਸੁਨੇਹਾ ਜਨਤਾ ਤੱਕ ਪਹੁੰਚਾਉਣ ਲਈ ਉਪਰਾਲੇ ਕੀਤੇ।
ਖੁੱਡੀਆਂ 'ਚ ਮਸ਼ਾਲ ਮਾਰਚ : 28 ਸਤੰਬਰ ਦੀ ਰਾਤ ਨੂੰ ਪਿੰਡ ਖੁੱਡੀਆਂ 'ਚ ਨੌਜਵਾਨਾਂ ਨੇ ਮਸ਼ਾਲ ਮਾਰਚ ਕੀਤਾ ਜੀਹਦੇ 'ਚ ਲਗਭਗ 80 ਨੌਜਵਾਨ ਸ਼ਾਮਲ ਹੋਏ। ਨੌਜਾਵਾਨਾਂ ਨੇ ਇਨਕਲਾਬ-ਜ਼ਿੰਦਾਬਾਦ ਤੇ ਭਗਤ ਸਿੰਘ ਅਮਰ ਰਹੇ ਦੇ ਨਾਅਰੇ ਗੁੰਜਾਏ। ਕਾਫ਼ਲੇ ਨੇ ਪਿੰਡ 'ਚ ਮੋਮਬੱਤੀਆਂ ਜਗਾਉਣ ਦਾ ਸੱਦਾ ਦਿੱਤਾ।
ਕਿੱਲਿਆਂਵਾਲੀ 'ਚ ਜਾਗੋ : ਇਲਾਕੇ ਦੇ ਪਿੰਡ ਕਿੱਲਿਆਂਵਾਲੀ 'ਚ ਸਭਾ ਦੇ ਕਾਰਕੁੰਨਾਂ ਦੀ ਅਗਵਾਈ 'ਚ ਜਾਗੋ ਕੱਢੀ ਗਂਈ। ਇਸ ਜਾਗੋ ਮਾਰਚ 'ਚ 215-220 ਦੀ ਗਿਣਤੀ ਤੱਕ ਲੋਕਾਂ ਦਾ ਇਕੱਠ ਹੋਇਆ। ਪਿੰਡ ਦੀਆਂ ਗਲੀਆਂ 'ਚ ਜਾਗੋ ਲੈ ਕੇ ਲੋਕਾਂ ਨੂੰ ਲੁੱਟ ਜਬਰ ਖਿਲਾਫ਼ ਉਠ ਕੇ, ਸੰਗਰਾਮ ਕਰਨ ਦਾ ਹੋਕਾ ਦਿੱਤਾ ਗਿਆ। ਇਸ ਮੌਕੇ ਲੋਕਾਂ ਨੇ ਘਰ-ਘਰ ਦੀਵੇ ਜਗਾਏ।
ਘੁੱਦਾ : 28 ਸਤੰਬਰ ਦੀ ਸ਼ਾਮ ਨੂੰ 30 ਦੇ ਲਗਭਗ ਇਕੱਠੇ ਹੋਏ ਨੌਜਵਾਨਾਂ ਨੇ ਪਿੰਡ 'ਚ ਮੋਮਬੱਤੀਆਂ ਲਾਉਣ ਦਾ ਸੁਨੇਹਾ ਦਿੱਤਾ ਤੇ ਕੁਝ ਸਾਂਝੀਆਂ ਥਾਵਾਂ 'ਤੇ ਆਪ ਮੋਮਬੱਤੀਆਂ ਲਾਈਆਂ।
ਸਿੰਘੇਵਾਲਾ : ਸਿੰਘੇਵਾਲਾ ਪਿੰਡ 'ਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਇਕੱਤਰਤਾ ਕਰਕੇ ਸ਼ਹੀਦ ਦੇ ਜਨਮ ਦਿਹਾੜੇ ਮੌਕੇ ਝੰਡਾ ਝੁਲਾਇਆ ਗਿਆ। ਇਸ 'ਚ ਸਭਾ ਦੀ ਅਗਵਾਈ 'ਚ ਪਿੰਡ ਦੇ ਨੌਜਵਾਨ ਸ਼ਾਮਿਲ ਹੋਏ। ਇਕੱਠ ਨੂੰ ਮਜ਼ਦੂਰ ਜਥੇਬੰਦੀ ਤੇ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ।
ਗੁਰੂਕੇ ਪਿੰਡ 'ਚ ਨੌਜਵਾਨਾਂ ਵੱਲੋਂ ਸ਼ਾਮ ਨੂੰ ਹੋਕੇ ਲਗਾ ਕੇ ਘਰ-ਘਰ ਦੀਵੇ ਜਗਾਉਣ ਦਾ ਸੱਦਾ ਦਿੱਤਾ।
ਚੁੱਘੇ ਕਲਾਂ ਪਿੰਡ 'ਚ 28 ਸਤੰਬਰ ਦੀ ਸਵੇਰ ਨੂੰ 50 ਦੇ ਲਗਭਗ ਨੌਜਵਾਨਾਂ ਨੇ ਮਾਰਚ ਕੀਤਾ। ਪਿੰਡ ਦੇ ਸਥਾਨਕ ਕਲੱਬ ਵੱਲੋਂ ਮਾਰਚ ਦੇ ਦਿੱਤੇ ਸੱਦੇ 'ਚ ਸਭਾ ਦੇ ਨੌਜਵਾਨ ਵੀ ਸ਼ਾਮਿਲ ਹੋਏ। ਨਾਅਰੇ ਲਗਾ ਕੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਗਈ।
ਗੁਰੂਕੇ ਪਿੰਡ 'ਚ ਨੌਜਵਾਨਾਂ ਵੱਲੋਂ ਸ਼ਾਮ ਨੂੰ ਹੋਕੇ ਲਗਾ ਕੇ ਘਰ-ਘਰ ਦੀਵੇ ਜਗਾਉਣ ਦਾ ਸੱਦਾ ਦਿੱਤਾ।
ਚੁੱਘੇ ਕਲਾਂ ਪਿੰਡ 'ਚ 28 ਸਤੰਬਰ ਦੀ ਸਵੇਰ ਨੂੰ 50 ਦੇ ਲਗਭਗ ਨੌਜਵਾਨਾਂ ਨੇ ਮਾਰਚ ਕੀਤਾ। ਪਿੰਡ ਦੇ ਸਥਾਨਕ ਕਲੱਬ ਵੱਲੋਂ ਮਾਰਚ ਦੇ ਦਿੱਤੇ ਸੱਦੇ 'ਚ ਸਭਾ ਦੇ ਨੌਜਵਾਨ ਵੀ ਸ਼ਾਮਿਲ ਹੋਏ। ਨਾਅਰੇ ਲਗਾ ਕੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਗਈ।
ਸ਼ੀਹਾਂ-ਦਾਉਦ 'ਚ ਬੱਚਿਆਂ ਦੇ ਕੁਇਜ਼ ਮੁਕਾਬਲੇ : ਨੌਜਵਾਨ ਭਾਰਤ ਸਭਾ ਦੇ ਖੰਨਾਂ ਇਲਾਕੇ ਦੇ ਨੌਜਵਾਨਾਂ ਨੇ ਪਿੰਡ ਸ਼ੀਹਾਂ-ਦਾਉਦ 'ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ। ਇਸ ਮੌਕੇ 'ਤੇ ਸਕੂਲੀ ਬੱਚਿਆਂ ਦੇ ਕੁਇਜ਼ ਮੁਕਾਬਲੇ ਕਰਵਾਏ ਗਏ ਤੇ ਲੋਕਾਂ ਦੀ ਭਰਵੀਂ ਇਕੱਤਰਤਾ ਹੋਈ। 250 ਦੇ ਲਗਭਗ ਇਕੱਠੇ ਹੋਏ ਪਿੰਡ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਕਮੇਟੀ ਮੈਂਬਰ ਰਵਿੰਦਰ ਹੈਪੀ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਆਦਰਸ਼ਾਂ 'ਤੇ ਚਾਨਣਾ ਪਾਉਂਦਿਆਂ ਭ੍ਰਿਸ਼ਟਾਚਾਰ ਤੇ ਕਾਲੇ ਕਾਨੂੰਨਾਂ ਦੇ ਮੁੱਦਿਆ 'ਤੇ ਵਿਚਾਰ ਪੇਸ਼ ਕੀਤੇ ਅਤੇ ਨੌਜਵਾਨਾਂ ਨੂੰ ਸਭਾ ਦੇ ਝੰਡੇ ਹੇਠ ਜਥੇਬੰਦ ਹੋਣ ਦਾ ਸੱਦਾ ਦਿੱਤਾ। ਬੱਚਿਆਂ ਨੂੰ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਦੇ ਜੀਵਨ 'ਚੋਂ ਤੇ ਵਿਗਿਆਨ ਇਤਿਹਾਸ ਦੇ ਵਿਸ਼ਿਆਂ 'ਚੋਂ ਸਵਾਲ ਪੁੱਛੇ ਗਏ ਜਿੰਨ•ਾਂ ਦੇ ਜਵਾਬ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਦਿੱਤੇ ਤੇ ਨਵਾਂ ਜਾਨਣ ਦੀ ਜਗਿਆਸਾ ਵੀ ਜ਼ਾਹਰ ਹੋਈ। ਇਹਨਾਂ ਬੱਚਿਆਂ ਵੱਲੋਂ ਇਨਕਲਾਬੀ ਗੀਤ, ਕਵਿਤਾਵਾਂ ਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਇਸ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਆਗੂ ਦਰਸ਼ਨ ਕੂਹਲੀ ਨੇ ਵੀ ਸੰਬੋਧਨ ਕੀਤਾ। ਇਉਂ ਇਹ ਸਮਾਗਮ ਪਿੰਡ ਨਿਵਾਸੀਆਂ ਅਤੇ ਨੌਜਵਾਨਾਂ 'ਤੇ ਆਪਣਾ ਅਸਰ ਛੱਡਣ 'ਚ ਕਾਮਯਾਬ ਹੋਇਆ।
ਛਾਜਲੀ (ਸੁਨਾਮ) 'ਚ ਮਸ਼ਾਲ ਮਾਰਚ : ਸੁਨਾਮ ਇਲਾਕੇ ਦੇ ਪਿੰਡ ਛਾਜਲੀ 'ਚ ਸਭਾ ਦੇ ਸੱਦੇ 'ਤੇ ਸ਼ਹੀਦ ਭਗਤ ਸਿੰਘ ਸਟੱਡੀ ਸਰਕਲ ਵੱਲੋਂ ਮਸ਼ਾਲ ਮਾਰਚ ਕੀਤਾ ਗਿਆ। 60-70 ਦੇ ਲਗਭਗ ਨੌਜਵਾਨਾਂ ਵੱਲੋਂ ਮਸ਼ਾਲਾਂ ਲੈ ਕੇ ਪਿੰਡ ਦੀ ਫਿਰਨੀ 'ਤੇ ਮੁਜ਼ਾਹਰਾ ਕੀਤਾ ਅਤੇ ਲੋਕਾਂ ਨੂੰ ਘਰਾਂ ਦੇ ਬਨੇਰਿਆਂ ਉੱਤੇ ਮੋਮਬੱਤੀਆਂ ਬਾਲਣ ਦਾ ਸੱਦਾ ਦਿੱਤਾ। ਏਸੇ ਤਰ•ਾਂ ਉਗਰਾਹਾਂ ਪਿੰਡ 'ਚ ਵੀ ਨੌਜਵਾਨਾਂ ਨੇ ਮਸ਼ਾਲ ਮਾਰਚ ਰਾਹੀਂ ਭਗਤ ਸਿੰਘ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ।
ਖਟਕੜ ਕਲਾਂ ਦੀ ਧਰਤੀ 'ਤੇ ਨਤਮਸਤਕ ਹੋਇਆ ਨੌਜਵਾਨਾਂ ਦਾ ਕਾਫਲਾ
ਮੋਗਾ ਇਲਾਕੇ ਦੇ ਸੈਂਕੜੇ ਨੌਜਵਾਨਾਂ ਦਾ ਕਾਫ਼ਲਾ 25 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਪਹੁੰਚ ਕੇ ਇਤਿਹਾਸਕ ਧਰਤੀ ਨੂੰ ਨਤਮਸਤਕ ਹੋਇਆ ਅਤੇ ਸ਼ਹੀਦ ਦੇ ਅਧੂਰੇ ਕਾਜ਼ ਦੀ ਪੂਰਤੀ ਲਈ ਜਦੋਜਹਿਦ ਨੂੰ ਤੇਜ਼ ਕਰਨ ਦਾ ਅਹਿਦ ਲਿਆ। ਖਟਕੜ ਕਲਾਂ ਪਹੁੰਚਣ ਦਾ ਸੱਦਾ ਨੌਜਵਾਨ ਭਾਰਤ ਸਭਾ ਦੀ ਮੋਗਾ ਇਲਾਕਾ ਕਮੇਟੀ ਵੱਲੋਂ ਦਿੱਤਾ ਗਿਆ ਸੀ।
ਕਮੇਟੀ ਵੱਲੋਂ 15 ਦਿਨ ਦੀ ਮੁਹਿੰਮ ਵਿਉਂਤੀ ਗਈ ਜੀਹਦੇ ਸਿਖ਼ਰ 'ਤੇ ਨੌਜਵਾਨਾਂ ਦਾ ਕਾਫਲਾ ਖਟਕੜ ਕਲਾਂ ਪਹੁੰਚਿਆ। ਇਸ ਮੁਹਿੰਮ ਤਹਿਤ ਇਲਾਕੇ ਦੇ ਪਿੰਡਾਂ ਕੁੱਸਾ, ਮਾਛੀਕੇ, ਦੌਧਰ, ਰਾਮਾਂ, ਮੱਦੋਕੇ, ਭਾਗੀਕੇ, ਹਿੰਮਤਪੁਰਾ, ਤਖਤੂਪੁਰਾ, ਸੈਦੋਕੇ, ਰੌਂਤਾ, ਬਿਲਾਸਪੁਰ 'ਚ ਨੌਜਵਾਨਾਂ ਦੀਆਂ ਮੀਟਿੰਗਾਂ ਜਥੇਬੰਦ ਕੀਤੀਆਂ ਗਈਆਂ ਜਿਨ•ਾਂ 'ਚ 15 ਤੋਂ 30 ਤੱਕ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਇਹਨਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਇਲਾਕਾ ਕਮੇਟੀ ਦੇ ਆਗੂਆਂ ਕਰਮ ਰਾਮਾਂ, ਅਮਨ ਮਾਛੀਕੇ, ਗੁਰਮੁਖ ਹਿੰਮਤਪੁਰਾ ਨੇ ਸ਼ਹੀਦ ਭਗਤ ਸਿੰਘ ਦੀ ਜੀਵਨ ਘਾਲਣਾ ਤੇ ਕੁਰਬਾਨੀ ਦੇ ਮਹੱਤਵ ਬਾਰੇ ਚਾਨਣਾ ਪਾਇਆ ਤੇ ਉਹਦੇ ਇਨਕਲਾਬੀ ਵਿਚਾਰਾਂ ਤੋਂ ਪ੍ਰੇਰਨਾ ਲੈ ਕੇ ਇਨਕਲਾਬ ਦੇ ਸੰਗਰਾਮ 'ਚ ਨੌਜਵਾਨਾਂ ਨੂੰ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਭ੍ਰਿਸ਼ਟਾਚਾਰ ਦੇ ਮਸਲੇ ਬਾਰੇ ਚਰਚਾ ਕਰਦਿਆਂ ਭ੍ਰਿਸ਼ਟਾਚਾਰ ਦੇ ਅਸਲ ਕਾਰਨਾਂ ਅਤੇ ਨਵੀਆਂ ਆਰਥਿਕ ਨੀਤੀਆਂ ਖਿਲਾਫ਼ ਜਦੋਜਹਿਦ ਨਾਲ ਜੁੜਕੇ ਭ੍ਰਿਸ਼ਟਾਚਾਰ ਵਿਰੋਧੀ ਸੰਘਰਸ਼ਾਂ ਦੇ ਮਹੱਤਵ ਨੂੰ ਉਭਾਰਿਆ ਗਿਆ। ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਕਾਲ਼ੇ ਕਾਨੂੰਨਾਂ ਦਾ ਵਿਰੋਧ ਕਰਨ ਦਾ ਸੱਦਾ ਦਿੰਦਿਆਂ ਸ਼ਹੀਦ ਦੀ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਦੀ ਵਿਰਾਸਤ 'ਤੇ ਪਹਿਰਾ ਦੇਣ ਦਾ ਸੱਦਾ ਦਿੱਤਾ ਗਿਆ।
ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੰਦਾ ਇਕ ਹੱਥ ਪਰਚਾ ਛਾਪ ਕੇ ਪੂਰੇ ਇਲਾਕੇ ਦੇ ਨੌਜਵਾਨਾਂ ਤੇ ਲੋਕਾਂ ਤੱਕ ਪਹੁੰਚਾਇਆ ਗਿਆ। ਇਸ ਦੌਰਾਨ ਹੀ ਸਭਾ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਚਲਾਈ ਗਈ ਜਿਸ ਨੂੰ ਲੋਕਾਂ ਨੇ ਭਰਪੂਰ ਹੁੰਗਾਰਾ ਦਿੱਤਾ। ਜਿਸ ਤਹਿਤ 40 ਹਜ਼ਾਰ ਰੁ: ਦੇ ਲਗਭਗ ਫੰਡ ਇਕੱਠਾ ਹੋਇਆ।
25 ਸਤੰਬਰ ਐਤਵਾਰ ਦੀ ਸਵੇਰ ਨੂੰ ਇਲਾਕੇ ਦੇ 12 ਪਿੰਡਾਂ 'ਚੋਂ ਲਗਭਗ 150 ਨੌਜਵਾਨ ਪਿੰਡ ਰਾਮਾਂ 'ਚ ਇਕੱਠੇ ਹੋ ਕੇ ਖਟਕੜ ਕਲਾਂ ਵੱਲ ਰਵਾਨਾ ਹੋਏ। ਬਸੰਤੀ ਪੱਗਾਂ 'ਚ ਸਜੇ ਨੌਜਵਾਨਾਂ ਨੂੰ ਜੋਸ਼ੀਲੇ ਨਾਅਰੇ ਮਾਰਦਿਆਂ ਲੋਕ ਚਾਅ ਤੇ ਉਤਸ਼ਾਹ ਨਾਲ ਦੇਖ ਰਹੇ ਸਨ ਤੇ ਇਹ ਉਤਸ਼ਾਹ ਨਾਅਰਿਆਂ ਦੇ ਜਵਾਬ ਦੇਣ ਰਾਹੀਂ ਵੀ ਪ੍ਰਗਟ ਹੋ ਰਿਹਾ ਸੀ। ਸਾਰੇ ਸਾਧਨਾਂ 'ਤੇ ਸ਼ਹੀਦ ਭਗਤ ਸਿੰਘ ਦੀਆਂ ਵੱਡੀਆਂ ਤਸਵੀਰਾਂ ਅਤੇ ਨਾਅਰਿਆਂ ਵਾਲੀਆਂ ਫਲੈਕਸਾਂ, ਬੈਨਰ ਲੱਗੇ ਹੋਏ ਸਨ। 'ਸ਼ਹੀਦੋ ਥੋਡੇ ਕਾਜ਼ ਅਧੂਰੇ, ਲਾ ਕੇ ਜਿੰਦੜੀਆਂ ਕਰਾਂਗੇ ਪੂਰੇ' ਤੇ 'ਇਨਕਲਾਬ-ਜ਼ਿੰਦਾਬਾਦ!' 'ਸਾਮਰਾਜਵਾਦ-ਮੁਰਦਾਬਾਦ!' ਦੇ ਨਾਅਰੇ ਗੂੰਜ ਰਹੇ ਸਨ। ਗੱਡੀਆਂ 'ਤੇ ਰੱਖੇ ਸਪੀਕਰਾਂ 'ਚੋਂ ਸਾਰੇ ਸਫ਼ਰ ਦੌਰਾਨ 'ਮੇਰਾ ਰੰਗ ਦੇ ਬਸੰਤੀ ਚੋਲਾ. . . . ' ਤੇ ਅਜਿਹੇ ਹੀ ਹੋਰ ਇਨਕਲਾਬੀ ਗੀਤਾਂ ਦੀ ਧਮਕ ਪੈਂਦੀ ਰਹੀ।
ਦੁਪਹਿਰ ਵੇਲੇ ਕਾਫ਼ਲਾ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਤੇ ਫਿਰ ਮਿਊਜ਼ੀਅਮ 'ਚ ਪਹੁੰਚਿਆ। ਇਤਿਹਾਸਕ ਧਰਤੀ 'ਤੇ ਖੜ• ਕੇ ਸ਼ਹੀਦ ਦੀ ਮਹਾਨ ਦੇਣ ਨੂੰ ਨਤਮਸਤਕ ਹੁੰਦੇ ਹੋਏ ਨੌਜਵਾਨਾਂ ਨੇ ਲੋਕ ਮੁਕਤੀ ਦੀ ਜਦੋਜਹਿਦ 'ਚ ਹਿੱਸਾ ਪਾਉਣ ਦੇ ਇਰਾਦੇ ਨੂੰ ਸਾਣ 'ਤੇ ਲਾਇਆ। ਇਸ ਮੌਕੇ ਹੋਈ ਰੈਲੀ ਨੂੰ ਸਭਾ ਦੀ ਇਲਾਕਾ ਕਮੇਟੀ ਦੇ ਮੈਂਬਰਾਂ ਕਰਮ ਰਾਮਾਂ ਅਤੇ ਜਗਰਾਜ ਕੁੱਸਾ ਨੇ ਸੰਬੋਧਨ ਕੀਤਾ।
ਇਨਕਲਾਬੀ ਉਤਸ਼ਾਹ ਨਾਲ ਡੁੱਲ• ਡੁੱਲ• ਪੈਂਦੇ ਨੌਜਵਾਨਾਂ ਦਾ ਕਾਫ਼ਲਾ ਸ਼ਾਮ ਨੂੰ ਵਾਪਸ ਰਵਾਨਾ ਹੋਇਆ।
ਇਨਕਲਾਬੀ ਉਤਸ਼ਾਹ ਨਾਲ ਡੁੱਲ• ਡੁੱਲ• ਪੈਂਦੇ ਨੌਜਵਾਨਾਂ ਦਾ ਕਾਫ਼ਲਾ ਸ਼ਾਮ ਨੂੰ ਵਾਪਸ ਰਵਾਨਾ ਹੋਇਆ।
ਪਿੰਡ ਸਿਵੀਆਂ 'ਚ ਮਸ਼ਾਲ ਮਾਰਚ : ਬਠਿੰਡਾ ਜ਼ਿਲ•ੇ ਦੇ ਪਿੰਡ ਸਿਵੀਆਂ 'ਚ ਨੌਜਵਾਨ ਭਾਰਤ ਸਭਾ ਦੇ ਸੱਦੇ 'ਤੇ 28 ਸਤੰਬਰ ਦੀ ਰਾਤ ਨੂੰ ਪਿੰਡ ਦੇ ਨੌਜਵਾਨਾਂ ਨੇ ਮਸ਼ਾਲਾਂ ਨਾਲ ਮਾਰਚ ਕੀਤਾ। 80 ਦੇ ਲਗਭਗ ਨੌਜਵਾਨਾਂ ਤੇ ਹੋਰਨਾਂ ਲੋਕਾਂ ਵੱਲੋਂ ਪਿੰਡ ਦੀਆਂ ਗਲੀਆਂ 'ਚ ਜ਼ੋਰਦਾਰ ਨਾਅਰੇ ਗੁੰਜਾਏ ਗਏ ਤੇ ਵੱਖ-2 ਥਾਵਾਂ 'ਤੇ ਰੁਕ ਕੇ ਲੋਕਾਂ ਨੂੰ ਆਗੂਆਂ ਨੇ ਸੰਬੋਧਨ ਵੀ ਕੀਤਾ। ਸੰਬੋਧਨ ਕਰਨ ਵਾਲਿਆਂ 'ਚ ਸਭਾ ਦੇ ਆਗੂ ਸਤਵਿੰਦਰ ਸਿੰਘ, ਬੇਅੰਤ ਸਿੰਘ, ਸੁਖਰਾਜ ਸਿੰਘ ਤੋਂ ਬਿਨਾਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਆਗੂ ਅਮਰੀਕ ਸਿਵੀਆਂ ਵੀ ਸ਼ਾਮਲ ਸਨ। ਘਰਾਂ 'ਚ ਦੀਵੇ ਬਾਲਣ ਦਾ ਸੱਦਾ ਦਿੰਦਾ ਇਹ ਨੌਜਵਾਨ ਮਾਰਚ ਨੌਜਾਵਨਾਂ ਤੇ ਹੋਰਨਾਂ ਲੋਕਾਂ 'ਚ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੇ ਪ੍ਰਸੰਗ 'ਚ ਅਜੋਕੀਆਂ ਚੁਣੌਤੀਆਂ ਨਾਲ ਮੱਥਾ ਲਾਉਣ ਦਾ ਸੱਦਾ ਦੇਣ 'ਚ ਸਫ਼ਲ ਰਿਹਾ।
28 ਸਤੰਬਰ ਨਿਹਾਲ ਸਿੰਘ ਵਾਲਾ ਬਲਾਕ ਦੇ ਪਿੰਡਾਂ 'ਚ ਮਾਰਚ : 28 ਸਤੰਬਰ ਨੂੰ ਨਿਹਾਲ ਸਿੰਘ ਵਾਲਾ (ਮੋਗਾ) ਇਲਾਕੇ ਦੇ ਅੱਧੀ ਦਰਜਨ ਤੋਂ ਉਪਰ ਪਿੰਡਾਂ 'ਚ ਨੌਜਵਾਨ ਭਾਰਤ ਸਭਾ ਵੱਲੋਂ ਮੋਟਰ ਸਾਇਕਲਾਂ-ਸਕੂਟਰਾਂ ਤੇ ਮਾਰਚ ਕੀਤਾ ਗਿਆ। 25-30 ਦੇ ਲਗਭਗ ਨੌਜਵਾਨਾਂ ਵੱਲੋਂ ਕਾਫ਼ਲਾ ਮਾਰਚ ਪਿੰਡ ਸੈਦੋਕੇ ਤੋਂ ਸ਼ੁਰੂ ਕਰਕੇ ਮਧੇਕੇ, ਬੁਰਜ ਹਮੀਰਾ, ਗਾਜੀਆਣਾ, ਨਿਹਾਲ ਸਿੰਘ ਵਾਲਾ, ਭਾਗੀਕੇ ਆਦਿ ਪਿੰਡਾਂ 'ਚੋਂ ਹੁੰਦਾ ਹੋਇਆ ਮਾਛੀਕੇ ਵਿਖੇ ਸਮਾਪਤ ਹੋਇਆ। ਇਸ ਦੌਰਾਨ ਵੱਖ-2 ਪਿੰਡਾਂ 'ਚ ਹੋਈਆਂ ਰੈਲੀਆਂ ਨੂੰ ਸਭਾ ਦੇ ਇਲਾਕਾ ਕਮੇਟੀ ਮੈਂਬਰਾਂ ਮਨਵੀਰ ਸੈਦੋਕੇ ਤੇ ਸੁੱਖੀ ਮਾਛੀਕੇ ਨੇ ਸੰਬੋਧਨ ਕੀਤਾ। ਮਾਰਚ ਦੌਰਾਨ ਪਿੰਡਾਂ 'ਚ ਲੋਕਾਂ ਨੂੰ ਘਰਾਂ ਦੇ ਬਨੇਰਿਆਂ 'ਤੇ ਦੀਵੇ ਬਾਲਣ ਦਾ ਸੱਦਾ ਦਿੱਤਾ ਗਿਆ ਅਤੇ ਕਈ ਥਾਵਾਂ 'ਤੇ ਕਾਫ਼ਲੇ ਵੱਲੋਂ ਮੋਮਬੱਤੀਆਂ ਵੀ ਵੰਡੀਆਂ ਗਈਆਂ। ਸਾਰੇ ਮਾਰਚ ਦੌਰਾਨ ਨੌਜਵਾਨਾਂ ਵੱਲੋਂ ਜੋਸ਼-ਭਰਪੂਰ ਨਾਅਰੇ ਲੱਗਦੇ ਰਹੇ। ਇਹ ਮਾਰਚ ਪਿਛਲੇ ਤਿੰਨ ਕੁ ਸਾਲ ਤੋਂ ਇਸ ਖੇਤਰ ਦੇ ਨੌਜਵਾਨਾਂ ਵੱਲੋਂ 28 ਸਤੰਬਰ ਦੇ ਦਿਨ ਕੀਤੇ ਜਾ ਰਹੇ ਮਾਰਚਾਂ ਦੀ ਲੜੀ ਨੂੰ ਜਾਰੀ ਰੱਖਣ ਦਾ ਉੱਦਮ ਸੀ ਕਿਉਂਕਿ ਇਸ ਵਾਰ ਇਲਾਕਾ ਕਮੇਟੀ ਦੀ ਅਗਵਾਈ 'ਚ ਨੌਜਵਾਨਾਂ ਦਾ ਕਾਫ਼ਲਾ ਖਟਕੜ ਕਲਾਂ ਜਾ ਕੇ ਆਇਆ ਸੀ ਤੇ 28 ਸਤੰਬਰ ਵਾਲੇ ਦਿਨ ਵੀ ਆਗੂ ਟੀਮ ਦਾ ਇਕ ਹਿੱਸਾ ਸ਼੍ਰੀ ਗੁਰਸ਼ਰਨ ਸਿੰਘ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਚੰਡੀਗੜ• ਗਿਆ ਹੋਇਆ ਸੀ। ਪਿੱਛੇ ਰਹਿ ਗਏ ਨੌਜਵਾਨਾਂ ਦੀ ਟੀਮ ਨੇ ਇਸ ਮਾਰਚ ਰਾਹੀਂ ਭਗਤ ਸਿੰਘ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਇਆ।
ਪਿੰਡ ਕੁੱਸਾ 'ਚ ਮਸ਼ਾਲ ਮਾਰਚ : ਪਿੰਡ ਕੁੱਸਾ 'ਚ ਵੀ 28 ਸਤੰਬਰ ਦੀ ਸ਼ਾਮ ਨੂੰ 30 ਦੇ ਕਰੀਬ ਨੌਜਵਾਨਾਂ ਵੱਲੋਂ ਮਸ਼ਾਲ ਮਾਰਚ ਕੀਤਾ ਗਿਆ। ਲਟ ਲਟ ਬਲਦੀਆਂ ਮਸ਼ਾਲਾਂ ਹੱਥਾਂ 'ਚ ਫੜੀ ਨੌਜਵਾਨਾਂ ਨੇ ਪਿੰਡ ਦੀਆਂ ਗਲੀਆਂ 'ਚ ਨਾਅਰੇ ਮਾਰਦੇ ਹੋਏ ਮਾਰਚ ਕੀਤਾ ਅਤੇ ਪਟਾਕੇ ਚਲਾਏ।
ਮੌੜ ਚੜ•ਤ ਸਿੰਘ ਵਾਲਾ ਪਿੰਡ 'ਚ 70-75 ਨੌਜਵਾਨਾਂ ਵੱਲੋਂ ਮਸ਼ਾਲ ਮਾਰਚ ਕੀਤਾ ਗਿਆ। ਪਿੰਡ ਦੀ ਫਿਰਨੀ ਅਤੇ ਗਲੀਆਂ 'ਚੋਂ ਨੌਜਵਾਨਾਂ ਦਾ ਕਾਫ਼ਲਾ ਨਾਅਰੇ ਮਾਰਦਾ ਗੁਜ਼ਰਿਆ। ਪਿੰਡ 'ਚ 3 ਥਾਵਾਂ 'ਤੇ ਪੜਾਅ ਕਰਕੇ ਰੈਲੀਆਂ ਕੀਤੀਆਂ ਗਈਆਂ। ਇਹਨਾਂ ਰੈਲੀਆਂ 'ਚ ਨੌਜਵਾਨਾਂ ਤੋਂ ਬਿਨਾਂ ਹੋਰਨਾਂ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ। ਰੈਲੀਆਂ ਨੂੰ ਸਭਾ ਦੇ ਇਲਾਕਾ ਆਗੂ ਸਰਬਜੀਤ ਮੌੜ ਨੇ ਸੰੰਬੋਧਨ ਕੀਤਾ। ਇਸਤੋਂ ਬਿਨਾਂ ਜੋਗੇਵਾਲਾ ਪਿੰਡ 'ਚ ਨੌਜਵਾਨਾਂ ਦੀ ਭਰਵੀਂ ਮੀਟਿੰਗ ਦੌਰਾਨ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
Monday, 21 November 2011
ਇਲਾਕਾ ਕਮੇਟੀ ਦੀ ਚੋਣ
ਨੌਜਵਾਨ ਭਾਰਤ ਸਭਾ ਵੱਲੋਂ ਇਲਾਕਾ ਕਮੇਟੀ ਦੀ ਚੋਣ
Posted On November - 21 - 2011
ਪੱਤਰ ਪ੍ਰੇਰਕ
ਨਥਾਣਾ, 20 ਨਵੰਬਰ
ਨੌਜਵਾਨ ਭਾਰਤ ਸਭਾ ਵੱਲੋਂ ਅੱਜ ਇਥੇ ਵੱਖ ਵੱਖ ਪਿੰਡਾਂ ਦੇ ਨੌਜਵਾਨਾਂ ਦੀ ਸਾਂਝੀ ਇਕੱਤਰਤਾ ਕਰਕੇ ਨਥਾਣਾ ਗੋਨਿਆਣਾ ਭਗਤਾ ਇਲਾਕਾ ਕਮੇਟੀ ਦੀ ਚੋਣ ਕੀਤੀ ਗਈ। ਮਨਪ੍ਰੀਤ ਸਿੰਘ ਨੂੰ ਇਲਾਕਾ ਜਥੇਬੰਦਕ ਸਕੱਤਰ ਬਣਾਇਆ ਗਿਆ ਜਦੋਂ ਕਿ ਸਵਰਨ ਸਿੰਘ ਭਗਤਾ, ਗੁਰਪ੍ਰੀਤ ਸਿੰਘ ਤੇ ਕੁਲਵਿੰਦਰ ਸਿੰਘ ਕੋਠਾਗੁਰੂ, ਸੰਦੀਪ ਸਿੰਘ ਗਿੱਦੜ, ਭਰਪੂਰ ਸਿੰਘ ਨਥਾਣਾ, ਅਵਤਾਰ ਸਿੰਘ ਪੂਹਲਾ, ਜਸਪ੍ਰੀਤ ਸਿੰਘ ਅਤੇ ਸਤਵਿੰਦਰ ਸਿੰਘ ਸਿਵੀਆਂ ਕਮੇਟੀ ਮੈਂਬਰ ਚੁਣੇ ਗਏ। ਗਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ 96ਵੀਂ ਬਰਸੀ ਸਬੰਧੀ ਸ਼ਰਧਾਂਜਲੀ ਭੇਟ ਕੀਤੀ ਗਈ।
ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਮਨਪ੍ਰੀਤ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਅਤੇ ਲੁੱਟ ਰਹਿਤ ਸਮਾਜ ਦੀ ਸਿਰਜਣਾ ਵਾਸਤੇ ਕੁਰਬਾਨੀਆਂ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 64 ਵਰ੍ਹੇ ਬੀਤ ਜਾਣ ’ਤੇ ਵੀ ਦੇਸ਼ ਦੇ ਬਹੁ ਗਿਣਤੀ ਲੋਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਬੇਰੁਜ਼ਗਾਰੀ ਭੁੱਖਮਰੀ, ਗਰੀਬੀ ਅਤੇ ਭ੍ਰਿਸ਼ਟਾਚਾਰ ਨੇ ਜੜ੍ਹਾਂ ਡੂੰਘੀਆਂ ਕਰ ਲਈਆਂ ਹਨ। ਲੋਕੀਂ ਮਾੜੀਆਂ ਸਿਹਤ ਸਹੂਲਤਾਂ ਅਤੇ ਮਹਿੰਗੀ ਸਿੱਖਿਆ ਦੀ ਮਾਰ ਝੱਲ ਰਹੇ ਹਨ। ਅਜਿਹੀ ਸÎਥਿਤੀ ਵਿੱਚ ਵੀ ਉਨ੍ਹਾਂ ਉੱਪਰ ਨਿੱਜੀਕਰਨ ਅਤੇ ਵਪਾਰੀਕਰਨ ਦੀਆਂ ਨੀਤੀਆਂ ਥੋਪ ਕੇ ਨੌਜਵਾਨਾਂ ਦਾ ਭਵਿੱਖ ਧੁੰਦਲਾ ਕੀਤਾ ਜਾ ਰਿਹਾ ਹੈ। ਨੌਜਵਾਨ ਭਾਰਤ ਸਭਾ ਦੇ ਸੂਬਾ ਸਕੱਤਰ ਪਾਵੇਲ ਕੁੱਸਾ ਨੇ ਇਸ ਮੀਟਿੰਗ ’ਚ ਬੋਲਦਿਆਂ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਭਵਿੱਖ ਦੀ ਰਾਖੀ ਖਾਤਰ ਇਕੱਲੇ ਇਕੱਲੇ ਨਹੀਂ ਬਲਕਿ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਸਮੇਂ ਉਨ੍ਹਾਂ ਨੂੰ ਸਿਆਸੀ ਪਾਰਟੀਆਂ ਦੇ ਹੱਥ ਠੋਕੇ ਬਣਨ ਦੀ ਥਾਂ ਆਪਣੀਆਂ ਹੱਕੀ ਮੰਗਾਂ ਅਤੇ ਮਸਲਿਆਂ ਉੱਪਰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਮਨਪ੍ਰੀਤ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਅਤੇ ਲੁੱਟ ਰਹਿਤ ਸਮਾਜ ਦੀ ਸਿਰਜਣਾ ਵਾਸਤੇ ਕੁਰਬਾਨੀਆਂ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 64 ਵਰ੍ਹੇ ਬੀਤ ਜਾਣ ’ਤੇ ਵੀ ਦੇਸ਼ ਦੇ ਬਹੁ ਗਿਣਤੀ ਲੋਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਬੇਰੁਜ਼ਗਾਰੀ ਭੁੱਖਮਰੀ, ਗਰੀਬੀ ਅਤੇ ਭ੍ਰਿਸ਼ਟਾਚਾਰ ਨੇ ਜੜ੍ਹਾਂ ਡੂੰਘੀਆਂ ਕਰ ਲਈਆਂ ਹਨ। ਲੋਕੀਂ ਮਾੜੀਆਂ ਸਿਹਤ ਸਹੂਲਤਾਂ ਅਤੇ ਮਹਿੰਗੀ ਸਿੱਖਿਆ ਦੀ ਮਾਰ ਝੱਲ ਰਹੇ ਹਨ। ਅਜਿਹੀ ਸÎਥਿਤੀ ਵਿੱਚ ਵੀ ਉਨ੍ਹਾਂ ਉੱਪਰ ਨਿੱਜੀਕਰਨ ਅਤੇ ਵਪਾਰੀਕਰਨ ਦੀਆਂ ਨੀਤੀਆਂ ਥੋਪ ਕੇ ਨੌਜਵਾਨਾਂ ਦਾ ਭਵਿੱਖ ਧੁੰਦਲਾ ਕੀਤਾ ਜਾ ਰਿਹਾ ਹੈ। ਨੌਜਵਾਨ ਭਾਰਤ ਸਭਾ ਦੇ ਸੂਬਾ ਸਕੱਤਰ ਪਾਵੇਲ ਕੁੱਸਾ ਨੇ ਇਸ ਮੀਟਿੰਗ ’ਚ ਬੋਲਦਿਆਂ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਭਵਿੱਖ ਦੀ ਰਾਖੀ ਖਾਤਰ ਇਕੱਲੇ ਇਕੱਲੇ ਨਹੀਂ ਬਲਕਿ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਸਮੇਂ ਉਨ੍ਹਾਂ ਨੂੰ ਸਿਆਸੀ ਪਾਰਟੀਆਂ ਦੇ ਹੱਥ ਠੋਕੇ ਬਣਨ ਦੀ ਥਾਂ ਆਪਣੀਆਂ ਹੱਕੀ ਮੰਗਾਂ ਅਤੇ ਮਸਲਿਆਂ ਉੱਪਰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
Friday, 4 November 2011
ਗੁਰਸ਼ਰਨ ਸਿੰਘ ਨੂੰ ਸਮਰਪਿਤ ਕਵਿਤਾ
ਮੰਚ ਦੇ ਪੱਤੇ
ਕੀ ਨੇ ਤੋੜ
ਜਿਗਰ ਦੇ ਸੱਲ ਦੇ
ਆਪੋ ਆਪਣੀਆਂ
ਥਾਵਾਂ ਮੱਲਦੇ
ਰੁਕੀ ਕਹਾਣੀ
ਪਾਤਰ ਚੱਲਦੇ
ਬੀਤੇ ਵੇਲੇ ਸ਼ਾਨਾਮੱਤੇ
ਲਹੂ ਦੇ ਨਿੱਘ 'ਚ
ਭਿਓਂ ਕੇ ਰੱਖੇ
ਹੁਣ ਦਾ ਹੁਣ ਨਾਲ
ਪੁੱਛਣ ਰਿਸ਼ਤਾ
ਬਿੜਕਾਂ ਲੈਂਦੇ
ਮੰਚ ਦੇ ਪੱਤੇ।
ਥੜਿ•ਆਂ ਉੱਤੇ
ਅੱਖਰ ਸੁਲਘਣ
ਭਰੀਆਂ ਰਗਾਂ
ਕ੍ਰਾਂਤੀ ਉੱਗਲਣ
ਰਾਤੋ-ਰਾਤ ਮੰਚ ਦੀ ਘਾਟੀ
ਜਗ ਪਏ ਦੀਵੇ
ਪਹਿਲੀ ਝਾਕੀ
ਹੋ ਰਹੇ ਨਾਲ
ਨਿਭ ਸਕੇ ਨਾ
'ਦਿੱਲੀ ਦੇ ਨਿਕਾਸੀ ਪੱਖੇ'
ਹੋ ਚੁੱਕੇ ਦੇ
ਹੋਣ ਚੱਲੇ ਨੇ
ਸਾਂਭ ਕਰੂੰਬਲਾਂ
ਮੰਚ ਦੇ ਪੱਤੇ।
ਪਰਖ ਅਨੋਖੀ
ਜਿੱਤ ਹਾਰ ਦੀ
ਨਿਸ਼ਾਨਦੇਹੀ
ਆਰ-ਪਾਰ ਦੀ
ਬੁੱਝ ਸਕੇ ਜੋ
ਰਾਜ਼ ਇਸ਼ਕ ਦਾ
ਕਿੰਝ ਬਣਿਆ ਕੋਈ
ਤਾਜ ਕਿਰਤ ਦਾ
ਲੱਖ ਸਵਾਲਾਂ ਦੇ ਜੰਗਲ 'ਚੋਂ
ਸਾਂਝਾ ਇਕ ਜਵਾਬ ਟੋਲਦੇ
ਗਈ ਰਾਤ
ਮੰਚ ਦੇ ਪੱਤੇ।
ਪਿੰਡ ਦੀ ਪਗਡੰਡੀ
ਪੈੜ ਟੋਲਦੀ
ਲੰਘਿਆ ਸੀ ਕੋਈ
ਹੋ ਕੋਲ ਦੀ
ਗੀਤਾਂ ਦੀ ਉਹ
ਤਰਜ਼ ਨਾ ਭੁੱਲੀ
ਪੌਣਾਂ ਨੂੰ ਉਹ ਗਰਜ਼ ਨਾ ਭੁੱਲੀ
ਕਿਸੇ ਦੌਰ ਦੇ ਨਿਰਮਲ ਚਾਨਣ
ਆਉਣ ਵਾਲਿਆਂ ਅੰਗ-ਸੰਗ ਰੱਖੇ
ਭਵਿੱਖ ਅਤੇ ਇਤਿਹਾਸ ਦੇ ਵਾਂਗੂੰ
ਖੜ•ੇ ਨੇ ਇੱਕ ਦੂਜੇ ਦੇ ਸਨਮੁੱਖ
ਸੱਥ ਦਾ ਬੋਹੜ
ਮੰਚ ਦੇ ਪੱਤੇ।
ਕੀ ਨੇ ਤੋੜ
ਜਿਗਰ ਦੇ ਸੱਲ ਦੇ
ਆਪੋ ਆਪਣੀਆਂ
ਥਾਵਾਂ ਮੱਲਦੇ
ਰੁਕੀ ਕਹਾਣੀ
ਪਾਤਰ ਚੱਲਦੇ
ਬੀਤੇ ਵੇਲੇ ਸ਼ਾਨਾਮੱਤੇ
ਲਹੂ ਦੇ ਨਿੱਘ 'ਚ
ਭਿਓਂ ਕੇ ਰੱਖੇ
ਹੁਣ ਦਾ ਹੁਣ ਨਾਲ
ਪੁੱਛਣ ਰਿਸ਼ਤਾ
ਬਿੜਕਾਂ ਲੈਂਦੇ
ਮੰਚ ਦੇ ਪੱਤੇ।
ਥੜਿ•ਆਂ ਉੱਤੇ
ਅੱਖਰ ਸੁਲਘਣ
ਭਰੀਆਂ ਰਗਾਂ
ਕ੍ਰਾਂਤੀ ਉੱਗਲਣ
ਰਾਤੋ-ਰਾਤ ਮੰਚ ਦੀ ਘਾਟੀ
ਜਗ ਪਏ ਦੀਵੇ
ਪਹਿਲੀ ਝਾਕੀ
ਹੋ ਰਹੇ ਨਾਲ
ਨਿਭ ਸਕੇ ਨਾ
'ਦਿੱਲੀ ਦੇ ਨਿਕਾਸੀ ਪੱਖੇ'
ਹੋ ਚੁੱਕੇ ਦੇ
ਹੋਣ ਚੱਲੇ ਨੇ
ਸਾਂਭ ਕਰੂੰਬਲਾਂ
ਮੰਚ ਦੇ ਪੱਤੇ।
ਪਰਖ ਅਨੋਖੀ
ਜਿੱਤ ਹਾਰ ਦੀ
ਨਿਸ਼ਾਨਦੇਹੀ
ਆਰ-ਪਾਰ ਦੀ
ਬੁੱਝ ਸਕੇ ਜੋ
ਰਾਜ਼ ਇਸ਼ਕ ਦਾ
ਕਿੰਝ ਬਣਿਆ ਕੋਈ
ਤਾਜ ਕਿਰਤ ਦਾ
ਲੱਖ ਸਵਾਲਾਂ ਦੇ ਜੰਗਲ 'ਚੋਂ
ਸਾਂਝਾ ਇਕ ਜਵਾਬ ਟੋਲਦੇ
ਗਈ ਰਾਤ
ਮੰਚ ਦੇ ਪੱਤੇ।
ਪਿੰਡ ਦੀ ਪਗਡੰਡੀ
ਪੈੜ ਟੋਲਦੀ
ਲੰਘਿਆ ਸੀ ਕੋਈ
ਹੋ ਕੋਲ ਦੀ
ਗੀਤਾਂ ਦੀ ਉਹ
ਤਰਜ਼ ਨਾ ਭੁੱਲੀ
ਪੌਣਾਂ ਨੂੰ ਉਹ ਗਰਜ਼ ਨਾ ਭੁੱਲੀ
ਕਿਸੇ ਦੌਰ ਦੇ ਨਿਰਮਲ ਚਾਨਣ
ਆਉਣ ਵਾਲਿਆਂ ਅੰਗ-ਸੰਗ ਰੱਖੇ
ਭਵਿੱਖ ਅਤੇ ਇਤਿਹਾਸ ਦੇ ਵਾਂਗੂੰ
ਖੜ•ੇ ਨੇ ਇੱਕ ਦੂਜੇ ਦੇ ਸਨਮੁੱਖ
ਸੱਥ ਦਾ ਬੋਹੜ
ਮੰਚ ਦੇ ਪੱਤੇ।
ਰੌਸ਼ਨ ਕੁੱਸਾ
ਨੌਜਵਾਨਾਂ ਦਾ ਗੁਰਸ਼ਰਨ ਸਿੰਘ ਨੂੰ ਸਿਜਦਾ
ਨੌਜਵਾਨਾਂ ਨੇ ਇਉਂ ਕੀਤਾ ਸਿਜਦਾ
ਸ਼ਰਧਾਂਜਲੀ ਸਮਾਰੋਹਾਂ 'ਚ ਵਲੰਟੀਅਰਾਂ ਵਜੋਂ ਨਿਭਾਈਆਂ ਜ਼ਿੰਮੇਵਾਰੀਆਂ
ਉੱਘੇ ਨਾਟਕਕਾਰ ਗੁਰਸ਼ਰਨ ਸਿੰਘ ਦੇ ਦੇਹਾਂਤ ਮਗਰੋਂ ਪੰਜਾਬ ਦੀ ਅਗਾਂਹਵਧੂ ਜਮਹੂਰੀ ਲਹਿਰ ਵੱਲੋਂ ਉਹਨਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਲਈ ਸਮਾਗਮਾਂ ਦੀ ਲੜੀ ਚੱਲ ਰਹੀ ਹੈ। ਇਹਨਾਂ ਸਮਾਗਮਾਂ 'ਚ ਹਜ਼ਾਰਾਂ-ਦਹਿ ਹਜ਼ਾਰਾਂ ਦੇ ਇਕੱਠਾਂ 'ਚ ਉਮੜ ਕੇ ਆਏ ਲੋਕਾਂ ਨੇ ਗੁਰਸ਼ਰਨ ਸਿੰਘ ਦੀ ਇਨਕਲਾਬੀ ਕਰਨੀ ਨੂੰ ਸਲਾਮ ਕਹਿੰਦਿਆਂ ਉਹਦੇ ਆਦਰਸ਼ਾਂ ਨੂੰ ਬੁਲੰਦ ਕਰਨ ਦਾ ਅਹਿਦ ਲਿਆ ਹੈ। ਇਹਨਾਂ 'ਚ ਦੇਸ਼ ਦੀਆਂ ਉੱਘੀਆਂ ਸਾਹਿਤਕ ਸ਼ਖਸ਼ੀਅਤਾਂ ਨੇ ਵੀ ਸ਼ਾਮਿਲ ਹੋ ਕੇ ਪੰਜਾਬ ਦੀ ਇਨਕਲਾਬੀ ਲਹਿਰ ਦੀ ਸਤਿਕਾਰਤ ਹਸਤੀ ਨੂੰ ਇਨਕਲਾਬੀ ਸਲਾਮ ਭੇਂਟ ਕੀਤੀ ਹੈ। ਇਹਨਾਂ ਸਮਾਗਮਾਂ 'ਚ ਸਭਾ ਦੀ ਅਗਵਾਈ ਹੇਠ ਨੌਜਵਾਨਾਂ ਦੀ ਭਰਵੀਂ ਸ਼ਮੂਲੀਅਤ ਹੋਈ ਹੈ। ਸਮਾਗਮਾਂ ਦੇ ਇੰਤਜ਼ਾਮਾਂ 'ਚ ਹੱਥ ਵਟਾਈ ਰਾਹੀਂ ਤੇ ਬਕਾਇਦਾ ਵਲੰਟੀਅਰਾਂ ਵਜੋਂ ਭੂਮਿਕਾ ਅਦਾ ਕਰਕੇ ਪੰਜਾਬ ਦੀ ਜਵਾਨੀ ਨੇ ਆਪਣੇ ਨਾਇਕ ਦੀ ਜੁਝਾਰ ਵਿਰਾਸਤ ਦੇ ਝੰਡੇ ਨੂੰ ਬੁਲੰਦ ਰੱਖਣ ਦੇ ਇਰਾਦਿਆਂ ਦਾ ਪ੍ਰਗਟਾਵਾ ਕੀਤਾ ਹੈ।
9 ਅਕਤੂਬਰ ਨੂੰ ਪਿੰਡ ਕੁੱਸੇ 'ਚ ਹੋਏ ਵੱਡੇ ਜਨਤਕ ਸਮਾਗਮ 'ਚ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਔਰਤਾਂ ਤੇ ਨੌਜਵਾਨਾਂ-ਵਿਦਿਆਰਥੀਆਂ ਤੋਂ ਬਿਨਾਂ ਰੰਗਕਰਮੀਆਂ ਤੇ ਸਾਹਿਤ-ਕਲਾ ਜਗਤ ਦੀਆਂ ਨਾਮਵਰ ਹਸਤੀਆਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਇਸ ਸਮਾਗਮ ਦੀ ਤਿਆਰੀ ਲਈ ਚੱਲੀ ਮੁਹਿੰਮ 'ਚ ਤੇ ਸਮਾਗਮਾਂ ਦੇ ਪ੍ਰਬੰਧਾਂ 'ਚ ਨੌਜਵਾਨ ਟੋਲੀਆਂ ਨੇ ਭਰਵਾਂ ਯੋਗਦਾਨ ਪਾਇਆ। ਸਮਾਗਮ ਦੀ ਤਿਆਰੀ ਲਈ ਮੋਗਾ ਇਲਾਕੇ 'ਚ ਬਣੀ ਕਮੇਟੀ 'ਚ ਸਭਾ ਦੇ ਆਗੂ ਵੀ ਸ਼ਾਮਲ ਹੋਏ। ਸਮਾਗਮ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਲਈ ਇਲਾਕੇ ਭਰ 'ਚ ਮਜ਼ਦੂਰਾਂ ਕਿਸਾਨਾਂ ਨਾਲ ਰਲਕੇ ਸਾਂਝੀ ਮੁਹਿੰਮ ਚਲਾਈ ਗਈ। ਪਿੰਡਾਂ 'ਚ ਹੋਈਆਂ ਸ਼ਰਧਾਂਜਲੀ ਇਕੱਤਰਤਾਵਾਂ 'ਚ ਨੌਜਵਾਨਾਂ ਦੀ ਭਰਵੀਂ ਹਾਜ਼ਰੀ ਰਹੀ। ਇਸ ਤੋਂ ਬਿਨਾਂ ਸਮਾਗਮ ਦੇ ਇੰਤਜ਼ਾਮਾਂ 'ਚ ਬਹੁਤ ਸਾਰੇ ਕੰਮ ਨੌਜਵਾਨਾਂ ਵੱਲੋਂ ਓਟੇ ਗਏ ਤੇ ਪੂਰੀ ਤਨਦੇਹੀ ਨਾਲ ਨਿਭਾਏ ਗਏ। ਸਮਾਗਮ ਦਾ ਸੱਦਾ ਦਿੰਦੇ ਬੈਨਰ ਇਲਾਕੇ ਭਰ 'ਚ ਟੰਗਣ ਤੋਂ ਲੈ ਕੇ ਪਿੰਡਾਂ 'ਚ ਸੂਚਨਾ ਪਹੁੰਚਾਉਣ ਤੱਕ ਦੀਆਂ ਕਈ ਕਿਸਮ ਦੀਆਂ ਜ਼ਿੰਮੇਵਾਰੀਆਂ 'ਚ ਮੋਹਰੀ ਰੋਲ ਨਿਭਾਇਆ। ਖਾਸ ਕਰਕੇ ਕੁੱਸੇ ਪਿੰਡ 'ਚ ਲਾਮਬੰਦ ਹੋਏ 70-80 ਨੌਜਵਾਨਾਂ ਨੇ ਕਈ ਦਿਨ ਪਹਿਲਾਂ ਸਮਾਗਮ ਵਾਲੀ ਜਗ•ਾ ਦੀ ਸਫਾਈ ਕਰਨ, ਲੰਗਰ ਲਈ ਰਾਸ਼ਨ ਇਕੱਠਾ ਕਰਨ ਤੇ ਹੋਰ ਅਜਿਹੀਆ ਜ਼ਿੰਮੇਵਾਰੀਆਂ ਨਿਭਾਈਆਂ। ਇਕ ਦਿਨ ਕੁੱਸੇ ਪਿੰਡ ਦੇ 25-30 ਨੌਜਵਾਨ ਸ਼ਾਮ ਨੂੰ ਗੁਆਂਢੀ ਪਿੰਡ ਬੌਡੇ 'ਚ ਜਾ ਕੇ ਮਸ਼ਾਲ ਮਾਰਚ ਰਾਹੀਂ ਪ੍ਰੋਗਰਾਮ ਦਾ ਸੱਦਾ ਦੇ ਕੇ ਆਏ।
ਵਲੰਟੀਅਰਾਂ ਵੱਜੋਂ ਜਿੰਮੇਵਾਰੀਆਂ ਨਿਭਾਉਣ ਲਈ ਇਲਾਕੇ ਦੇ ਪਿੰਡਾਂ ਕੁੱਸਾ, ਰਾਮਾਂ, ਹਿੰਮਤਪੁਰਾ, ਮਾਛੀਕੇ, ਭਾਗੀਕੇ, ਤਖਤੂਪੁਰਾ, ਕਲਾਲਾ, ਸੈਦੋਕੇ ਆਦਿ 'ਚ ਨੌਜਵਾਨਾਂ ਦੀਆਂ ਮੀਟਿੰਗਾਂ 'ਚ ਭਰਵੀਂ ਸ਼ਮੂਲੀਅਤ ਹੋਈ। ਸਮਾਗਮ ਤੋਂ ਪਹਿਲੀ ਸ਼ਾਮ ਪਿੰਡ ਦੇ ਨੌਜਵਾਨਾਂ ਤੋਂ ਬਿਨਾ ਬਾਹਰਲੇ ਪਿੰਡਾਂ 'ਚੋਂ ਵੀ 40-45 ਨੌਜਵਾਨ ਸਮਾਗਮ ਵਾਲੀ ਥਾਂ ਪਹੁੰਚ ਗਏ। ਪੂਰੇ ਸਮਾਗਮ ਦੌਰਾਨ 250 ਦੇ ਲਗਭਗ ਨੌਜਵਾਨ ਮੁੰਡੇ-ਕੁੜੀਆਂ ਬਸੰਤੀ ਪੱਗਾਂ ਤੇ ਚੁੰਨੀਆਂ ਦੇ ਪਹਿਰਾਵੇ 'ਚ ਸਜੇ ਹੋਏ ਟ੍ਰੈਫਿਕ ਕੰਟਰੋਲ ਕਰਨ, ਲੰਗਰ ਤਿਆਰ ਕਰਨ ਤੇ ਵਰਤਾਉਣ, ਪੰਡਾਲ ਅਤੇ ਸਟੇਜ ਦੇ ਇੰਤਜ਼ਾਮਾਂ 'ਚ ਤਾਇਨਾਤ ਰਹੇ। ਗਲ਼ਾਂ 'ਚ ਸਭਾ ਦੇ ਬੈਜ ਲਟਕਾਈ, ਇਹ ਨੌਜਵਾਨ ਗੁਰਸ਼ਰਨ ਸਿੰਘ ਦੇ ਪਸੰਦੀਦਾ ਗੀਤ 'ਮੇਰਾ ਰੰਗ ਦੇ ਬਸੰਤੀ ਚੋਲਾ' ਦਾ ਹੁੰਗਾਰਾ ਜਾਪਦੇ ਸਨ।
ਇਸ ਤੋਂ ਬਿਨਾਂ ਸਮਾਗਮ ਦੀ ਤਿਆਰੀ 'ਚ ਇਸ ਇਲਾਕੇ ਤੋਂ ਬਿਨਾਂ ਹੋਰਨਾਂ ਖੇਤਰਾਂ 'ਚ ਵੀ ਨੌਜਵਾਨਾਂ ਦੀਆਂ ਮੀਟਿੰਗਾਂ ਹੋਈਆਂ। ਸੁਨਾਮ, ਬਠਿੰਡਾ, ਸੰਗਤ ਆਦਿ ਦੇ ਪਿੰਡਾਂ ਛਾਜਲੀ, ਘੁੱਦਾ, ਸਿਵੀਆਂ, ਕੱਚੀ ਭੁੱਚੋ, ਗਿੱਦੜ, ਸਿੰਘੇਵਾਲਾ, ਕਿੱਲਿ•ਆਂਵਾਲੀ, ਸਰਦਾਰਗੜ•, ਨਗਲਾ 'ਚ ਨੌਜਵਾਨਾਂ ਨੇ ਇਹਨਾਂ ਮੀਟਿੰਗਾਂ ਦੌਰਾਨ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਘੁੱਦਾ (ਸੰਗਤ) ਪਿੰਡ 'ਚ ਗੁਰਸ਼ਰਨ ਸਿੰਘ ਹੋਰਾਂ ਬਾਰੇ ਦਸਤਾਵੇਜ਼ੀ ਫਿਲਮ 'ਕ੍ਰਾਂਤੀ ਦਾ ਕਲਾਕਾਰ' ਨੌਜਵਾਨਾਂ ਦੀ ਭਰਵੀਂ ਇਕੱਤਰਤਾ 'ਚ ਦਿਖਾਈ ਗਈ। ਸਭਾ ਦੀ ਅਗਵਾਈ 'ਚ ਸੈਂਕੜਿਆਂ ਦੀ ਗਿਣਤੀ 'ਚ ਨੌਜਵਾਨ ਕੁੱਸਾ ਸਮਾਗਮ 'ਚ ਸ਼ਾਮਲ ਹੋਏ।
ਇਕ ਸ਼ਰਧਾਂਜਲੀ ਸਮਾਗਮ 2 ਅਕਤੂਬਰ ਨੂੰ ਚੰਡੀਗੜ• 'ਚ ਹੋਇਆ। ਸਮਾਗਮ ਵਾਲੇ ਦਿਨ ਕੰਮਾਂ ਦੇ ਇੰਤਾਜ਼ਾਮਾਂ ਲਈ ਸਭਾ ਦੇ 75 ਕਾਰਕੁਨ ਵੱਖ-ਵੱਖ ਥਾਵਾਂ ਤੋਂ ਚੰਡੀਗੜ• ਪਹੁੰਚੇ ਜਿਨ•ਾਂ 'ਚ ਮੋਗਾ, ਬਠਿੰਡਾ, ਸੰਗਤ, ਸੁਨਾਮ ਤੇ ਖੰਨਾ ਖੇਤਰ ਤੋਂ ਨੌਜਵਾਨ ਸ਼ਾਮਿਲ ਸਨ। ਵੱਖ-2 ਖੇਤਰਾਂ 'ਚੋਂ ਸਵੇਰੇ 5 ਵਜੇ ਦੇ ਲਗਭਗ ਚੱਲੇ ਨੌਜਵਾਨਾਂ ਨੇ 9 ਵਜਦੇ ਤੱਕ ਸਮਾਗਮ ਵਾਲੀ ਥਾਂ ਪਹੁੰਚ ਕੇ ਡਿਊਟੀਆਂ ਸਾਂਭ ਲਈਆਂ ਤੇ ਸਮਾਪਤੀ ਤੱਕ ਆਪੋ ਆਪਣੀਆਂ ਜ਼ਿੰਮੇਵਾਰੀਆਂ ਤੇ ਡਟੇ ਰਹੇ। 23 ਅਕਤੂਬਰ ਨੂੰ ਮੋਗੇ 'ਚ ਹੋਏ ਸ਼ਰਧਾਂਜਲੀ ਸਮਾਗਮ 'ਚ ਵੀ ਸਭਾ ਦੀ ਆਗਵਾਈ ਹੇਠ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ।
ਇਉਂ, ਕਲਾ-ਸਾਹਿਤ ਦੇ ਮੋਰਚੇ ਦੇ ਵਿਛੜ ਗਏ ਜਰਨੈਲ ਨੂੰ ਸਿਜਦਾ ਕਰਦਿਆਂ ਚੇਤਨ ਨੌਜਵਾਨਾਂ ਨੇ ਉਹਦੇ ਖਰੇ ਵਾਰਸ ਬਣਕੇ, ਲੋਕਾਂ ਦੀ ਮੁਕਤੀ ਲਈ ਚੱਲਦੀ ਜਦੋ-ਜਹਿਦ 'ਚ ਹਿੱਸਾ ਪਾਉਣ ਦੀ ਇਨਕਲਾਬੀ ਭਾਵਨਾ ਜ਼ਾਹਰ ਕੀਤੀ ਹੈ।
ਇਕ ਸ਼ਰਧਾਂਜਲੀ ਸਮਾਗਮ 2 ਅਕਤੂਬਰ ਨੂੰ ਚੰਡੀਗੜ• 'ਚ ਹੋਇਆ। ਸਮਾਗਮ ਵਾਲੇ ਦਿਨ ਕੰਮਾਂ ਦੇ ਇੰਤਾਜ਼ਾਮਾਂ ਲਈ ਸਭਾ ਦੇ 75 ਕਾਰਕੁਨ ਵੱਖ-ਵੱਖ ਥਾਵਾਂ ਤੋਂ ਚੰਡੀਗੜ• ਪਹੁੰਚੇ ਜਿਨ•ਾਂ 'ਚ ਮੋਗਾ, ਬਠਿੰਡਾ, ਸੰਗਤ, ਸੁਨਾਮ ਤੇ ਖੰਨਾ ਖੇਤਰ ਤੋਂ ਨੌਜਵਾਨ ਸ਼ਾਮਿਲ ਸਨ। ਵੱਖ-2 ਖੇਤਰਾਂ 'ਚੋਂ ਸਵੇਰੇ 5 ਵਜੇ ਦੇ ਲਗਭਗ ਚੱਲੇ ਨੌਜਵਾਨਾਂ ਨੇ 9 ਵਜਦੇ ਤੱਕ ਸਮਾਗਮ ਵਾਲੀ ਥਾਂ ਪਹੁੰਚ ਕੇ ਡਿਊਟੀਆਂ ਸਾਂਭ ਲਈਆਂ ਤੇ ਸਮਾਪਤੀ ਤੱਕ ਆਪੋ ਆਪਣੀਆਂ ਜ਼ਿੰਮੇਵਾਰੀਆਂ ਤੇ ਡਟੇ ਰਹੇ। 23 ਅਕਤੂਬਰ ਨੂੰ ਮੋਗੇ 'ਚ ਹੋਏ ਸ਼ਰਧਾਂਜਲੀ ਸਮਾਗਮ 'ਚ ਵੀ ਸਭਾ ਦੀ ਆਗਵਾਈ ਹੇਠ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ।
ਇਉਂ, ਕਲਾ-ਸਾਹਿਤ ਦੇ ਮੋਰਚੇ ਦੇ ਵਿਛੜ ਗਏ ਜਰਨੈਲ ਨੂੰ ਸਿਜਦਾ ਕਰਦਿਆਂ ਚੇਤਨ ਨੌਜਵਾਨਾਂ ਨੇ ਉਹਦੇ ਖਰੇ ਵਾਰਸ ਬਣਕੇ, ਲੋਕਾਂ ਦੀ ਮੁਕਤੀ ਲਈ ਚੱਲਦੀ ਜਦੋ-ਜਹਿਦ 'ਚ ਹਿੱਸਾ ਪਾਉਣ ਦੀ ਇਨਕਲਾਬੀ ਭਾਵਨਾ ਜ਼ਾਹਰ ਕੀਤੀ ਹੈ।
Monday, 22 August 2011
ਨੌਜਵਾਨਾਂ ਅਤੇ ਲੋਕਾਂ ਦੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਦਾ ਸਵਾਗਤ
ਭ੍ਰਿਸ਼ਟਾਚਾਰ ਵਿਰੋਧੀ ਨੌਜਵਾਨ ਮੁਹਿੰਮ ਕਮੇਟੀ ਦਾ ਬਿਆਨ
ਮਿਤੀ – 21/08/2011
ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਨੇ ਮੁਲਕ ਭਰ ਅੰਦਰ ਚੱਲ ਰਹੀ ਨੌਜਵਾਨਾਂ ਅਤੇ ਲੋਕਾਂ ਦੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਦਾ ਸਵਾਗਤ ਕੀਤਾ ਹੈ ਅਤੇ ਹਕੂਮਤ ਵੱਲੋਂ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਚੱਕੇ ਜਾ ਰਹੇ ਦਮਨਕਾਰੀ ਕਦਮਾਂ ਦੀ ਸਖ਼ਤ ਨਿੰਦਾ ਕੀਤੀ ਹੈ ਤੇ ਇਹਨੂੰ ਲੋਕਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਅਧਿਕਾਰ ਨੂੰ ਕੁਚਲਣਾ ਕਰਾਰ ਦਿੱਤਾ ਹੈ। ਨੌਜਵਾਨਾਂ ਅਤੇ ਲੋਕਾਂ ਦੀ ਵਿਰੋਧ ਲਹਿਰ ਨਾਲ ਇੱਕਮੁੱਠਤਾ ਜ਼ਾਹਰ ਕਰਦਿਆਂ ਦੋਨਾਂ ਜਥੇਬੰਦੀਆਂ ਨੇ 'ਭ੍ਰਿਸ਼ਟਾਚਾਰ ਵਿਰੋਧੀ ਨੌਜਵਾਨ ਮੁਹਿੰਮ' ਚਲਾਉਣ ਦਾ ਫੈਸਲਾ ਕੀਤਾ ਹੈ। ਦੋਨਾਂ ਜਥੇਬੰਦੀਆਂ ਦੇ ਸਰਗਰਮ ਕਾਰਕੁੰਨਾਂ ਦੀ ਬਿਲਾਸਪੁਰ (ਮੋਗਾ) ਵਿਖੇ ਹੋਈ ਸੂਬਾਈ ਇਕੱਤਰਤਾ ਦੌਰਾਨ ਨੌਜਵਾਨ–ਵਿਦਿਆਰਥੀਆਂ `ਚ ਮੁਹਿੰਮ ਚਲਾਉਣ ਲਈ 'ਭ੍ਰਿਸ਼ਟਾਚਾਰ ਵਿਰੋਧੀ ਨੌਜਵਾਨ ਮੁਹਿੰਮ ਕਮੇਟੀ' ਦਾ ਗਠਨ ਕੀਤਾ ਹੈ। ਬੇਰੁਜ਼ਗਾਰ ਈ.ਟੀ.ਟੀ. ਅਧਿਆਪਕ ਫਰੰਟ ਪੰਜਾਬ ਨੇ ਇਸ ਮੁਹਿੰਮ ਦਾ ਸਮਰਥਨ ਕੀਤਾ ਹੈ।
ਕਮੇਟੀ ਦੇ ਕਨਵੀਨਰ ਪਾਵੇਲ ਕੁੱਸਾ ਨੇ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਦੇਸ਼ ਭਰ ਅੰਦਰ ਭ੍ਰਿਸ਼ਟਾਚਾਰ ਦੇ ਵਰਤਾਰੇ ਦੀ ਮਾਰ ਸਹਿ ਰਹੇ ਲੋਕਾਂ ਅੰਦਰ ਭਾਰੀ ਔਖ ਤੇ ਬੇਚੈਨੀ ਹੈ। ਦੇਸ਼ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੇ ਭ੍ਰਿਸ਼ਟਾਚਾਰ ਦੇ ਖਾਤਮੇ ਦੀ ਮੰਗ ਨੂੰ ਲੈ ਕੇ ਆਵਾਜ਼ ਉੱਚੀ ਕੀਤੀ ਹੈ। ਸਮਾਜ ਸੇਵੀ ਅੰਨਾ ਹਜ਼ਾਰੇ ਅਤੇ ਸਾਥੀਆਂ ਵੱਲੋਂ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਜਨ ਲੋਕਪਾਲ ਕਾਨੂੰਨ ਬਣਾਉਣ ਦੀ ਮੰਗ ਨੂੰ ਵੀ ਲੋਕਾਂ ਦਾ ਸਮਰਥਨ ਮਿਲਿਆ ਹੈ। ਪਰ ਲੋਕਾਂ ਦੀ ਮੰਗ ਸੁਣਨ ਦੀ ਬਜਾਏ ਕੇਂਦਰ ਸਰਕਾਰ ਦਾ, ਲੋਕਾਂ ਦੇ ਰੋਸ ਨੂੰ ਦਬਾਉਣ ਦਾ ਦਮਨਕਾਰੀ ਵਤੀਰਾ ਸਾਹਮਣੇ ਆਇਆ ਹੈ। ਆਪਣਾ ਰੋਸ ਜ਼ਾਹਰ ਕਰਨ ਲਈ ਭੁੱਖ ਹਡ਼ਤਾਲ ਵਰਗੇ ਐਕਸ਼ਨ 'ਤੇ ਵੀ ਰੋਕਾਂ ਅਤੇ ਬੰਦਸ਼ਾਂ ਲਾਉਣਾ ਅਤੇ ਗ੍ਰਿਫਤਾਰੀਆਂ ਕਰਨਾ ਜ਼ਾਹਰ ਕਰਦਾ ਹੈ ਕਿ ਵੱਡੇ ਧਨਾਢਾਂ ਲਈ ਮੋਟੇ ਗੱਫ਼ੇ ਲਵਾਉਣ ਦਾ ਸਾਧਨ ਬਣਨ ਵਾਲੇ ਭ੍ਰਿਸ਼ਟਾਚਾਰ ਖਿਲਾਫ਼ ਉੱਠਦੀ ਹਰ ਆਵਾਜ਼ ਨੂੰ ਦਬਾਉਣ ਅਤੇ ਕੁਚਲਣ 'ਤੇ ਉਤਾਰੂ ਹੈ। ਪਹਿਲਾਂ ਕਾਲੇ ਧਨ ਦੇ ਮੁੱਦੇ ਤੇ ਰੋਸ ਪ੍ਰਗਟਾ ਰਹੇ ਲੋਕਾਂ 'ਤੇ ਜਬਰ ਢਾਹ ਕੇ ਵੀ ਹਕੂਮਤ ਨੇ ਇਸ ਮੁੱਦੇ ਤੇ ਉੱਠਦੀਆਂ ਅਵਾਜ਼ਾਂ ਨਾਲ ਸਿੱਝਣ ਦਾ ਆਪਣਾ ਜਾਬਰ ਮਨਸੂਬਾ ਜ਼ਾਹਰ ਕੀਤਾ ਸੀ। ਰੋਸ ਪ੍ਰਗਟਾਉਣ ਦੀਆਂ ਸਾਧਾਰਨ ਸ਼ਕਲਾਂ 'ਤੇ ਵੀ ਬੰਦਸ਼ਾਂ ਮਡ਼੍ਹ ਕੇ ਹਕੂਮਤ ਲੋਕਾਂ ਨੂੰ ਵਧੇਰੇ ਤਿੱਖੀਆਂ ਸ਼ਕਲਾਂ ਦੇ ਰਾਹ ਪੈਣ ਵੱਲ ਧੱਕ ਰਹੀ ਹੈ। ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਸੰਘਰਸ਼ ਸਮੇਂ ਕੁਝ ਅਹਿਮ ਪੱਖਾਂ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਇਹ ਠੀਕ ਹੈ ਕਿ ਭ੍ਰਿਸ਼ਟਾਚਾਰ ਰੋਕਣ ਲਈ ਸਖ਼ਤ ਕਾਨੂੰਨ ਬਣਨਾ ਚਾਹੀਦਾ ਹੈ ਅਤੇ ਪ੍ਰਧਾਨ ਮੰਤਰੀ ਸਮੇਤ ਹੋਰ ਉੱਚ ਪੱਧਰੇ ਮੰਤਰੀ, ਵੱਡੀ ਅਫ਼ਸਰਸ਼ਾਹੀ, ਸੀਨੀਅਰ ਜੱਜ ਸਭ ਇਹਦੇ ਘੇਰੇ 'ਚ ਲਾਜ਼ਮੀ ਹੀ ਆਉਣੇ ਚਾਹੀਦੇ ਹਨ। ਪਰ ਮੁਲਕ ਭਰ 'ਚ ਫੈਲੇ ਭ੍ਰਿਸ਼ਟਾਚਾਰ ਦੇ ਵਰਤਾਰੇ ਨੂੰ ਇੱਕ ਕਾਨੂੰਨ ਨਾਲ ਹੀ ਠੱਲਿਆ ਨਹੀਂ ਜਾ ਸਕਦਾ, ਇਹਦੇ ਲਈ ਭ੍ਰਿਸ਼ਟਾਚਾਰ ਦੇ ਸਰੋਤਾਂ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਹੈ। ਦੇਸ਼ ਦੇ ਵੱਡੇ ਧਨ ਕੁਬੇਰ ਤੇ ਬਹੁ-ਕੌਮੀ ਕੰਪਨੀਆਂ ਭ੍ਰਿਸ਼ਟਾਚਾਰ ਦਾ ਵੱਡਾ ਸਰੋਤ ਬਣ ਰਹੀਆਂ ਹਨ। ਭ੍ਰਿਸ਼ਟਾਚਾਰ ਦਾ ਫ਼ਾਇਦਾ ਇਹਨਾਂ ਨੂੰ ਮੋਟੇ ਮੁਨਾਫ਼ਿਆਂ ਦੇ ਰੂਪ ਚ ਹੁੰਦਾ ਹੈ ਤੇ ਲੋਕ ਸਦਾ ਇਹਦੀ ਮਾਰ ਹੀ ਸਹਿੰਦੇ ਹਨ। ਵੱਡੇ ਧਨਾਢਾਂ ਤੇ ਕੰਪਨੀਆਂ ਵੱਲੋਂ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਨਾਲ ਰਲ਼ ਕੇ ਲੋਕਾਂ ਦੀ ਕਮਾਈ ਤੇ ਮਾਰੇ ਜਾ ਰਹੇ ਡਾਕੇ ਭ੍ਰਿਸ਼ਟਾਚਾਰ 'ਚ ਹੀ ਸ਼ੁਮਾਰ ਹਨ। ਨਿੱਜੀਕਰਨ ਅਤੇ ਸੰਸਾਰੀਕਰਨ ਦੇ ਨਾਂ ਥੱਲੇ ਲੋਕਾਂ 'ਤੇ ਮਡ਼੍ਹੀਆਂ ਜਾ ਰਹੀਆਂ ਨਵੀਆਂ ਆਰਥਿਕ ਨੀਤੀਆਂ ਦੇ ਧਾਵੇ ਰਾਹੀਂ ਦੇਸ਼ ਦੇ ਮਾਲ ਖਜ਼ਾਨੇ ਦੇਸੀ ਵਿਦੇਸ਼ੀ ਧਨਾਢਾਂ ਵੱਲੋਂ ਲੁੱਟੇ ਜਾ ਰਹੇ ਹਨ। ਜਿਹਨਾਂ ਨੇ ਵੱਡੇ ਕਾਰੋਬਾਰਾਂ ਦੇ ਲਾਇਸੰਸ ਹਾਸਲ ਕਰਨੇ ਹਨ, ਮੈਗਾ ਪ੍ਰੋਜੈਕਟਾਂ ਦੇ ਠੇਕੇ ਲੈਣੇ ਹਨ, ਕਿਸਾਨਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਖੋਹਣੀਆਂ ਹਨ, ਉਹ ਸਾਰੇ ਭ੍ਰਿਸ਼ਟ ਹਥਕੰਡੇ ਅਪਣਾਉਂਦੇ ਹਨ ਤੇ ਗਲ-ਗਲ ਤੱਕ ਭ੍ਰਿਸ਼ਟਾਚਾਰ 'ਚ ਲਿਬਡ਼ੇ ਹੋਏ ਹਨ। ਦੇਸ਼ ਦੀਆਂ ਅਸੰਬਲੀਆਂ ਤੇ ਪਾਰਲੀਮੈਂਟ ਵੱਲੋਂ ਇਹਨਾਂ ਨੂੰ ਲੁੱਟ ਦੇ ਲਾਇਸੰਸ ਦੇਣ ਲਈ ਨਿੱਤ ਨਵੇਂ ਕਾਨੂੰਨ ਬਣਾਏ ਜਾ ਰਹੇ ਹਨ। ਡੀ-ਰੈਗੂਲੇਸ਼ਨ, ਡੀ-ਸੈਂਟਰਲਾਈਜ਼ੇਸ਼ਨ ਦੇ ਨਾਂ ਹੇਠ ਮੁਲਕ ਦੀ ਆਰਥਿਕਤਾ ਦੇ ਸਭਨਾਂ ਅਹਿਮ ਖੇਤਰਾਂ 'ਚ ਨਿਯਮੀਕਰਨ ਦੇ ਖਾਤਮੇ ਦੇ ਕਦਮ ਲਏ ਜਾ ਰਹੇ ਹਨ। ਨਿੱਜੀ ਕਾਰੋਬਾਰੀਆਂ ਨੂੰ ਹਰ ਤਰ੍ਹਾਂ ਦੇ ਕਾਰੋਬਾਰ ਕਰਨ ਤੇ ਲੋਕਾਂ ਦੀ ਲੁੱਟ ਕਰਕੇ ਅੰਨ੍ਹੇ ਮੁਨਾਫ਼ੇ ਕਮਾਉਣ ਲਈ ਕਾਨੂੰਨੀ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਕੀਮਤਾਂ ਤੋਂ ਕੰਟਰੋਲ ਖ਼ਤਮ ਕਰਕੇ ਵੱਡੇ ਵਪਾਰੀਆਂ ਨੂੰ ਅੰਨ੍ਹੀ ਕਮਾਈ ਦਾ ਰਾਹ ਖੋਲ੍ਹ ਕੇ ਭ੍ਰਿਸ਼ਟਾਚਾਰ ਦਾ ਕਾਨੂੰਨੀਕਰਨ ਕਰ ਦਿੱਤਾ ਗਿਆ ਹੈ। ਇਉਂ ਦੇਸ਼ ਦੇ ਮਾਲ ਖਜ਼ਾਨੇ ਤੇ ਲੋਕਾਂ ਦੀ ਕਮਾਈ ਲੁੱਟਣ ਦੇ ਭ੍ਰਿਸ਼ਟ ਕਾਰੋਬਾਰ ਨਵੀਆਂ ਆਰਥਿਕ ਨੀਤੀਆਂ ਤਹਿਤ ਮਾਨਤਾ ਪ੍ਰਾਪਤ ਕਾਰੋਬਾਰ ਬਣ ਗਏ ਹਨ ਜਿਹਡ਼ੇ ਕਿਸੇ ਵੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਮਾਰ ਹੇਠ ਨਹੀਂ ਆਉਂਦੇ। ਇਸ ਲਈ ਭ੍ਰਿਸ਼ਟਾਚਾਰ ਖਿਲਾਫ਼ ਸੰਘਰਸ਼ ਇਹਨਾਂ ਨੀਤੀਆਂ ਦੇ ਹੱਲੇ ਖਿਲਾਫ਼ ਚਲਦੇ ਲੋਕ ਸੰਘਰਸ਼ ਦਾ ਅੰਗ ਬਣ ਕੇ ਚਲਣਾ ਚਾਹੀਦਾ ਹੈ।
ਭ੍ਰਿਸ਼ਟਾਚਾਰ ਦੇ ਵਰਤਾਰੇ ਦੀਆਂ ਜਡ਼੍ਹਾਂ ਦੇਸ਼ ਅੰਦਰ ਉੱਚੇ ਅਹੁਦਿਆਂ 'ਤੇ ਬਿਰਾਜਮਾਨ ਸਿਆਸਤਦਾਨਾਂ ਤੇ ਵੱਡੀ ਅਫ਼ਸਰਸ਼ਾਹੀ ਕੋਲ ਅਥਾਹ ਸ਼ਕਤੀਆਂ 'ਚ ਵੀ ਮੌਜੂਦ ਹਨ। ਉਹ ਦੇਸ਼ ਦੀ ਆਰਥਿਕਤਾ ਦੇ ਸੰਬੰਧ ਚ ਵੱਡੇ ਫੈਸਲੇ ਲੈ ਸਕਦੇ ਹਨ ਤੇ ਇਹਨਾਂ ਨੂੰ ਜਨਤਾ ਦੀਆਂ ਨਜ਼ਰਾਂ ਤੋਂ ਉਹਲੇ ਰੱਖ ਸਕਦੇ ਹਨ। ਵੱਡੀਆਂ ਵਿਦੇਸ਼ੀ ਕੰਪਨੀਆਂ ਨਾਲ ਹਥਿਆਰਾਂ ਦੇ ਸੌਦਿਆਂ ਚ ਦਲਾਲੀ ਛਕ ਸਕਦੇ ਹਨ। ਮੁੱਖ ਮੰਤਰੀ ਬਿਨਾਂ ਕਿਸੇ ਨੂੰ ਭਿਣਕ ਦਿੱਤਿਆਂ ਵਿਦੇਸ਼ੀਆਂ ਨੂੰ ਖਾਣਾਂ ਦੇ ਠੇਕੇ ਦੇ ਸਕਦੇ ਹਨ। ਐਮ.ਪੀ., ਐਮ.ਐਲ.ਏ. ਆਪਣੇ ਫੰਡਾਂ ਦੇ ਅਖਤਿਆਰੀ ਕੋਟੇ 'ਚੋਂ ਆਪਣੀ ਮਰਜ਼ੀ ਨਾਲ ਵੋਟਾਂ ਖਰੀਦਣ ਲਈ ਰਕਮਾਂ ਦੀ ਵਰਤੋਂ ਕਰ ਸਕਦੇ ਹਨ। ਇਹਨਾਂ ਅਥਾਹ ਸ਼ਕਤੀਆਂ ਦੇ ਹੁੰਦਿਆਂ, ਇਹਨਾਂ ਫੈਸਲਿਆਂ 'ਚ ਲੋਕਾਂ ਦੀ ਦਖ਼ਲ ਅੰਦਾਜੀ ਤੇ ਪੁੱਗਤ ਤੋਂ ਬਿਨਾਂ ਭ੍ਰਿਸ਼ਟਾਚਾਰ 'ਤੇ ਰੋਕ ਨਹੀਂ ਲੱਗ ਸਕਦੀ। ਉੱਚ ਪੱਧਰੇ ਫੈਸਲਿਆਂ 'ਚ ਪਾਰਦਰਸ਼ਤਾ ਤੇ ਲੋਕਾਂ ਦੀ ਸ਼ਮੂਲੀਅਤ ਦੀ ਮੰਗ ਹੋਣੀ ਚਾਹੀਦੀ ਹੈ।
ਭ੍ਰਿਸ਼ਟਾਚਾਰ ਰੋਕੂ ਕਾਨੂੰਨਾਂ ਨੂੰ ਉਹਨਾਂ ਚੋਰ ਮੋਰੀਆਂ ਤੋਂ ਮੁਕਤ ਰੱਖਿਆ ਜਾਣਾ ਚਾਹੀਦਾ ਹੈ ਜਿਹਨਾਂ ਕਰਕੇ ਪਹਿਲਾਂ ਤੋਂ ਮੌਜੂਦ ਕਾਨੂੰਨਾਂ ਨੂੰ ਬੇਅਸਰ ਕੀਤਾ ਗਿਆ ਹੈ। ਨਵੇਂ ਕਾਨੂੰਨਾਂ ਦੀ ਵਰਤੋਂ ਲੋਕਾਂ ਖਿਲਾਫ਼ ਨਹੀਂ ਹੋਣੀ ਚਾਹੀਦੀ ਜਿਵੇਂ ਪਹਿਲਾਂ ਮੌਜੂਦ ਕਾਨੂੰਨਾਂ ਰਾਹੀਂ ਹੁੰਦਾ ਹੈ। ਭ੍ਰਿਸ਼ਟਾਚਾਰ ਖਿਲਾਫ਼ ਜੱਦੋਜਹਿਦ ਨੂੰ ਮੌਕਾਪ੍ਰਸਤ ਵੋਟ ਪਾਰਟੀਆਂ ਦੇ ਵੋਟ ਮਨੋਰਥਾਂ ਦਾ ਸਾਧਨ ਨਹੀਂ ਬਣਨ ਦੇਣਾ ਚਾਹੀਦਾ। ਭ੍ਰਿਸ਼ਟ ਵੋਟ ਪਾਰਟੀਆਂ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨਾਂ ਦਾ ਨਿਸ਼ਾਨਾ ਬਣਨੀਆਂ ਚਾਹੀਦੀਆਂ ਹਨ ਨਾ ਕਿ ਉਹਨਾਂ ਨੂੰ ਇਹਦਾ ਹਿੱਸਾ ਬਣਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਇਹਨਾਂ ਦੀ ਸ਼ਮੂਲੀਅਤ ਅੰਦੋਲਨਾਂ ਨੂੰ ਲੀਹੋਂ ਲਾਹੁਣ, ਮਕਸਦੋਂ ਭਟਕਾਉਣ ਦਾ ਕਾਰਣ ਬਣਦੀ ਹੈ, ਅੰਦੋਲਨਾਂ ਨੂੰ ਖਿੰਡਾਉਂਦੀ ਹੈ ਤੇ ਕਮਜ਼ੋਰ ਕਰਦੀ ਹੈ। ਇਉਂ ਹੀ ਇਹਨਾਂ ਅੰਦੋਲਨਾਂ ਨੂੰ ਫਿਰਕੂ ਰੰਗਤ ਨਹੀਂ ਦਿੱਤੀ ਜਾਣੀ ਚਾਹੀਦੀ। ਭ੍ਰਿਸ਼ਟਾਚਾਰ ਖਿਲਾਫ਼ ਸੰਘਰਸ਼ ਠੋਸ ਮੁੱਦਿਆਂ 'ਤੇ ਕੇਂਦਰਿਤ ਕਰਨਾ ਚਾਹੀਦਾ ਹੈ।
ਕਮੇਟੀ ਦਾ ਨੌਜਵਾਨ ਵਿਦਿਆਰਥੀਆਂ ਨੂੰ ਸੱਦਾ ਹੈ ਕਿ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੌਰਾਨ ਸਿੱਖਿਆ ਤੇ ਰੋਜ਼ਗਾਰ ਦੇ ਖੇਤਰ 'ਚ ਭ੍ਰਿਸ਼ਟਾਚਾਰ ਦੇ ਵਰਤਾਰੇ ਨੂੰ ਸੰਘਰਸ਼ ਦਾ ਨਿਸ਼ਾਨਾ ਬਣਾਇਆ ਜਾਣਾ ਚਾਹੀਦਾ ਹੈ। ਇਹਨਾਂ ਖੇਤਰਾਂ 'ਚ ਭ੍ਰਿਸ਼ਟਾਚਾਰ ਦੇ ਵਰਤਾਰੇ ਦੀ ਸਿੱਧੀ ਮਾਰ ਨੌਜਵਾਨਾਂ ਤੇ ਵਿਦਿਆਰਥੀਆਂ 'ਤੇ ਪੈਂਦੀ ਹੈ। ਸਿੱਖਿਆ ਦਾ ਖੇਤਰ ਵੱਡੇ ਪ੍ਰਾਈਵੇਟ ਧਨਾਢਾਂ ਵਾਸਤੇ ਅੰਨ੍ਹੇ ਮੁਨਾਫ਼ੇ ਦਾ ਖੇਤਰ ਬਣਿਆ ਹੈ ਤੇ ਵਿਦਿਆਰਥੀ ਇਹਨਾਂ ਦੀ ਤਿੱਖੀ ਲੁੱਟ ਦਾ ਸ਼ਿਕਾਰ ਹਨ। ਭਾਰੀ ਫੀਸਾਂ, ਫੰਡ,ਜੁਰਮਾਨੇ ਤੇ ਹੋਰਨਾਂ ਭ੍ਰਿਸ਼ਟ ਢੰਗਾਂ ਨਾਲ ਵਿਦਿਆਰਥੀਆਂ ਦੀ ਛਿੱਲ ਪੱਟੀ ਜਾ ਰਹੀ ਹੈ। ਦਾਖਲਿਆਂ ਮੌਕੇ ਲਈਆਂ ਜਾਂਦੀਆਂ ਭਾਰੀ ਡੋਨੇਸ਼ਨਾਂ ਦਾ ਸੁਪਰੀਮ ਕੋਰਟ ਨੇ ਕੈਪੀਟੇਸ਼ਨ ਫ਼ੀਸ ਦੇ ਨਾਂ ਹੇਠ ਕਾਨੂੰਨੀਕਰਨ ਕਰ ਦਿੱਤਾ ਹੈ। ਵਿੱਦਿਅਕ ਸੰਸਥਾਵਾਂ 'ਚ ਮੈੱਸ, ਕੰਟੀਨਾਂ ਦੇ ਠੇਕੇਦਾਰੀ ਪ੍ਰਬੰਧ 'ਚ ਅਫ਼ਸਰਸ਼ਾਹੀ ਹੱਥ ਰੰਗਦੀ ਹੈ। ਲੈਬਾਰਟਰੀ, ਲਾਇਬ੍ਰੇਰੀ ਤੇ ਹੋਰ ਸਾਜੋ ਸਾਮਾਨਾਂ ਦੇ ਇੰਤਜ਼ਾਮਾਂ 'ਚ ਭ੍ਰਿਸ਼ਟਾਚਾਰ ਦੀ ਮਾਰ ਸਹਿਣੀ ਪੈਂਦੀ ਹੈ। ਪ੍ਰਾਈਵੇਟ ਕਾਲਜ ਸਰਕਾਰ ਵੱਲੋਂ ਮਿਥੀਆਂ ਫੀਸ-ਰੋਕਾਂ ਸ਼ਰੇਆਮ ਉਲੰਘ ਕੇ ਵਿਦਿਆਰਥੀਆਂ ਦੀ ਲੁੱਟ ਕਰਦੇ ਹਨ। ਕਿਤਾਬਾਂ ਕਾਪੀਆਂ ਤੇ ਹੋਰ ਸਟੇਸ਼ਨਰੀ ਕਾਰੋਬਾਰਾਂ 'ਚ ਨਿੱਜੀ ਪਬਲਿਸ਼ਰ ਅੰਨ੍ਹੀ ਕਮਾਈ ਕਰਦੇ ਹਨ। ਵਿੱਦਿਅਕ ਸੰਸਥਾਵਾਂ ਦੇ ਆਮਦਨ ਤੇ ਖਰਚਿਆਂ ਦੇ ਹਿਸਾਬ-ਕਿਤਾਬ ਚ ਕੋਈ ਪਾਰਦਰਸ਼ਤਾ ਨਹੀਂ ਹੈ, ਵਿਦਿਆਰਥੀਆਂ ਦੀ ਕੋਈ ਸੱਦ ਪੁੱਛ ਨਹੀਂ ਹੈ। ਪ੍ਰਾਈਵੇਟ ਕਾਲਜਾਂ ਵੱਲੋਂ ਨਾਜਾਇਜ਼ ਜੁਰਮਾਨੇ ਤੇ ਹੋਰ ਭ੍ਰਿਸ਼ਟ ਹੱਥਕੰਡਿਆਂ ਰਾਹੀਂ ਮੋਟੀਆਂ ਆਮਦਨਾਂ ਦੇ ਕੋਈ ਹਿਸਾਬ ਕਿਤਾਬ ਮੌਜੂਦ ਨਹੀਂ ਹਨ। ਇਸੇ ਤਰ੍ਹਾਂ ਦਾਖਲਿਆਂ ਅਤੇ ਨੌਕਰੀਆਂ ਦੌਰਾਨ ਟੈੱਸਟ ਭ੍ਰਿਸ਼ਟਾਚਾਰ ਦਾ ਸਾਧਨ ਬਣਦੇ ਹਨ, ਟੀ.ਈ.ਟੀ. ਇਹਦੀ ਤਾਜ਼ਾ ਉਦਾਹਰਣ ਹੈ। ਟੈੱਸਟਾਂ ਰਾਹੀਂ ਉਗਰਾਹੀਆਂ ਜਾਂਦੀਆਂ ਭਾਰੀ ਫੀਸਾਂ, ਭ੍ਰਿਸ਼ਟਾਚਾਰ ਦਾ ਹੀ ਕਾਨੂੰਨੀਕਰਨ ਹੈ। ਬੇਰੁਜ਼ਗਾਰ ਨੌਜਵਾਨ ਸਰਕਾਰਾਂ ਵੱਲੋਂ ਤਹਿ ਘੱਟੋ ਘੱਟ ਤਨਖਾਹਾਂ ਤੋਂ ਵੀ ਨੀਵੀਂ ਪੱਧਰ 'ਤੇ ਕੰਮ ਕਰਦੇ ਹਨ। ਪ੍ਰਾਈਵੇਟ ਮੈਨੇਜਮੈਂਟ ਅਜਿਹੇ ਭ੍ਰਿਸ਼ਟ ਹੱਥਕੰਡੇ ਅਪਣਾ ਕੇ ਆਪਣੇ ਮੁਨਾਫ਼ਿਆਂ 'ਚ ਵਾਧਾ ਕਰਦੇ ਹਨ।
ਮੁਲਕ ਵਿਆਪੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਦਾ ਹਿੱਸਾ ਬਣ ਰਹੇ ਨੌਜਵਾਨਾਂ ਵਿਦਿਆਰਥੀਆਂ ਨੂੰ ਇਹਨਾਂ ਮੁੱਦਿਆਂ `ਤੇ ਅਵਾਜ਼ ਬੁਲੰਦ ਕਰਨ ਦਾ ਸੱਦਾ ਦਿੰਦੇ ਹਾਂ –
1. ਡੀ-ਰੈਗੁਲੇਸ਼ਨ ਤੇ ਡੀ-ਸੈਂਟਰਲਾਈਜੇਸ਼ਨ ਦੇ ਨਾਮ ਹੇਠ ਵੱਡੇ ਕਾਰੋਬਾਰਾਂ ਨੂੰ ਨਿਯਮ ਮੁਕਤ ਕਰਕੇ ਭ੍ਰਿਸ਼ਟਾਚਾਰ ਨੂੰ ਹੱਲਾਸ਼ੇਰੀ ਦੇਣੀ ਬੰਦ ਕੀਤੀ ਜਾਵੇ।
2. ਵਿੱਦਿਅਕ ਸੰਸਥਾਵਾਂ ਦੇ ਆਮਦਨ ਅਤੇ ਖਰਚਿਆਂ ਦੀ ਜਾਣਕਾਰੀ ਵਿਦਿਆਰਥੀਆਂ ਮੂਹਰੇ ਨਸ਼ਰ ਕਰਨ ਦਾ ਪ੍ਰਬੰਧ ਕੀਤਾ ਜਾਵੇ, ਵਿਦਿਆਰਥੀਆਂ ਦਾ ਦਖ਼ਲ ਯਕੀਨੀ ਕੀਤਾ ਜਾਵੇ।
3. ਡੋਨੇਸ਼ਨਾਂ, ਕੈਪੀਟੇਸ਼ਨ ਫੀਸਾਂ, ਮੈਨੇਜਮੈਂਟ ਅਤੇ ਪੇਡ ਸੀਟਾਂ ਦਾ ਖਾਤਮਾ ਕੀਤਾ ਜਾਵੇ।
4. ਪ੍ਰਾਈਵੇਟ ਕਾਲਜਾਂ ਦੀ ਆਮਦਨ ਅਤੇ ਖਰਚੇ ਜ਼ਾਹਰ ਕੀਤੇ ਜਾਣ, ਅੰਨ੍ਹੇ ਮੁਨਾਫ਼ਿਆਂ 'ਤੇ ਰੋਕਾਂ ਲਾਈਆਂ ਜਾਣ।
5. ਮੈੱਸ, ਕੰਟੀਨਾਂ ਦੇ ਇੰਤਜ਼ਾਮ ਠੇਕੇ 'ਤੇ ਦੇ ਕੇ ਭ੍ਰਿਸ਼ਟਾਚਾਰ ਨੂੰ ਪੈਦਾ ਕਰਨ ਦੀ ਥਾਂ ਸਰਕਾਰ ਇਹਨਾਂ ਦੇ ਇੰਤਜ਼ਾਮ ਆਪ ਓਟੇ।
6. ਕਿਤਾਬਾਂ ਕਾਪੀਆਂ ਤੇ ਹੋਰ ਸਟੇਸ਼ਨਰੀ ਛਾਪਣ ਦੇ ਨਿੱਜੀ ਕਾਰੋਬਾਰਾਂ ਦੀ ਥਾਂ ਸਰਕਾਰ ਇਹ ਛਾਪਣ ਦੀ ਜੁੰਮੇਵਾਰੀ ਆਪ ਓਟੇ।
7. ਲਾਇਬ੍ਰੇਰੀਆਂ, ਲੈਬਾਰਟਰੀਆਂ, ਖੇਡਾਂ ਦੇ ਸਾਮਾਨ ਤੇ ਹੋਰ ਸਾਜੋ ਸਾਮਾਨ ਦੀ ਖਰੀਦੋ ਫਰੋਖ਼ਤ ਚ ਪਾਰਦਰਸ਼ਤਾ ਤੇ ਵਿਦਿਆਰਥੀਆਂ ਦਾ ਦਖ਼ਲ ਯਕੀਨੀ ਕੀਤਾ ਜਾਵੇ।
8. ਨਿਹੱਕੇ ਜੁਰਮਾਨਿਆਂ, ਰੀਵੈਲੁਏਸ਼ਨ ਫੀਸਾਂ, ਵੈਰੀਫਿਕੇਸ਼ਨ ਫੀਸਾਂ, ਐਗਜ਼ਾਮੀਨੇਸ਼ਨ ਫੀਸਾਂ ਦੇ ਤਰਕਹੀਣ ਵਾਧੇ ਨੂੰ ਭ੍ਰਿਸ਼ਟਾਚਾਰ ਕਰਾਰ ਦਿੱਤਾ ਜਾਵੇ ਤੇ ਇਹਨਾਂ ਦੀਆਂ ਤਰਕ ਅਧਾਰਿਤ ਹੱਦਾਂ ਮਿਥਿਆਂ ਜਾਣ।
9. ਬਿਨਾਂ ਪਰਮਿਟ ਤੋਂ ਚਲਦੀਆਂ ਪ੍ਰਾਈਵੇਟ ਬੱਸਾਂ 'ਤੇ ਰੋਕ ਲੱਗੇ, ਭ੍ਰਿਸ਼ਟ ਢੰਗਾਂ ਰਾਹੀਂ ਪਰਮਿਟ ਦੇਣੇ ਬੰਦ ਕੀਤੇ ਜਾਣ ਅਤੇ ਬੰਦ ਪਏ ਸਰਕਾਰੀ ਰੂਟ ਚਲਾ ਕੇ ਰਿਆਇਤੀ ਸਫ਼ਰ ਸਹੂਲਤ ਬਹਾਲ ਕੀਤੀ ਜਾਵੇ।
10. ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਨਾਂ ਹੇਠ ਭ੍ਰਿਸ਼ਟ ਸੌਦਿਆਂ ਰਾਹੀਂ ਵਿੱਦਿਅਕ ਸੰਸਥਾਵਾਂ ਦੀਆਂ ਜ਼ਮੀਨਾਂ ਹਡ਼ੱਪਣ 'ਤੇ ਰੋਕ ਲਾਈ ਜਾਵੇ।
11. ਨੌਕਰੀਆਂ ਅਤੇ ਦਾਖ਼ਲੇ ਦੇ ਅਮਲ ਦੌਰਾਨ ਭ੍ਰਿਸ਼ਟਾਚਾਰ ਦਾ ਸਾਧਨ ਬਣਦੇ ਟੈੱਸਟਾਂ ਚ ਪਾਰਦਰਸ਼ਤਾ ਯਕੀਨੀ ਕੀਤੀ ਜਾਵੇ ਤੇ ਇਹਨਾਂ ਜ਼ਰੀਏ ਭਾਰੀ ਉਗਰਾਹੀਆਂ ਬੰਦ ਕੀਤੀਆਂ ਜਾਣ।
12. ਕਾਲਜਾਂ ਨੂੰ ਜਾਰੀ ਹੁੰਦੇ ਫੰਡਾਂ ਤੇ ਗਰਾਂਟਾਂ ਦੀ ਜਾਣਕਾਰੀ ਵਿਦਿਆਰਥੀਆਂ ਨੂੰ ਰੈਗੂਲਰ ਪਹੁੰਚਾਈ ਜਾਵੇ।
13. ਵਿਦਿਆਰਥੀ ਅਧਿਆਪਕ ਅਨੁਪਾਤ 22:1 ਲਾਗੂ ਕੀਤਾ ਜਾਵੇ। ਥੋਡ਼ੇ ਅਧਿਆਪਕਾਂ ਤੋਂ ਕੰਮ ਲੈਣ ਦਾ ਭ੍ਰਿਸ਼ਟ ਤਰੀਕਾ ਬੰਦ ਹੋਵੇ।
14. ਤਹਿਸ਼ੁਦਾ ਹੱਦਾਂ ਨਾਲੋਂ ਉੱਚੀਆਂ ਫੀਸਾਂ ਤੇ ਨੀਵੀਆਂ ਤਨਖਾਹਾਂ ਦੇਣ ਦੇ ਭ੍ਰਿਸ਼ਟ ਵਰਤਾਰੇ 'ਤੇ ਰੋਕ ਲਾਈ ਜਾਵੇ।
15. ਐਮ.ਪੀ. ਅਤੇ ਐਮ.ਐਲ.ਏ ਨੂੰ ਗਰਾਂਟਾਂ ਦੇ ਕੋਟੇ ਆਪਣੀ ਮਨਮਰਜ਼ੀ ਨਾਲ ਵੰਡਣ ਦੇ ਅਧਿਕਾਰ ਦੀ ਬਜਾਏ ਇਹ ਰਕਮਾਂ ਪਿੰਡਾਂ ਨੂੰ ਸਿੱਧੇ ਤੌਰ 'ਤੇ ਜਾਰੀ ਕੀਤੀਆਂ ਜਾਣ।
16. ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਵਜੀਫਿਆਂ 'ਚ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ।
17. ਟੀ.ਈ.ਟੀ. ਘਪਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤੇ ਇਹਦੇ 'ਚ ਸ਼ਾਮਲ ਸਿਆਸਤਦਾਨਾਂ ਨੂੰ ਸਾਹਮਣੇ ਲਿਆ ਕੇ ਸਜ਼ਾ ਦਿੱਤੀ ਜਾਵੇ।
ਇਹਨਾਂ ਮੰਗਾਂ 'ਤੇ ਅਵਾਜ਼ ਉਠਾਉਂਦੇ ਹੋਏ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਆਪਣੀ ਏਕਤਾ ਤੇ ਜੱਥੇਬੰਦੀ ਮਜ਼ਬੂਤ ਕਰਨੀ ਚਾਹੀਦੀ ਹੈ ਅਤੇ ਸੰਘਰਸ਼ ਲਈ ਤਿਆਰੀ ਕਰਨੀ ਚਾਹੀਦੀ ਹੈ। ਜਿੱਥੇ ਮੁਲਕ ਦੇ ਉੱਪਰਲੇ ਪੱਧਰ ਦੇ ਭ੍ਰਿਸ਼ਟਾਚਾਰ ਨੂੰ ਡੱਕਣ ਲਈ ਲੋਕਾਂ ਦੀ ਵਿਸ਼ਾਲ ਏਕਤਾ ਤੇ ਸੰਘਰਸ਼ ਦੀ ਜ਼ਰੂਰਤ ਹੈ। ਉੱਥੇ ਨਿੱਤ ਦਿਨ ਇਸ ਵਰਤਾਰੇ ਦਾ ਸਾਹਮਣਾ ਕਰਦੇ ਨੌਜਵਾਨਾਂ ਵਿਦਿਆਰਥੀਆਂ ਨੂੰ ਸਥਾਨਕ ਪੱਧਰ 'ਤੇ ਆਪਣੀਆਂ ਵਿੱਦਿਅਕ ਸੰਸਥਾਵਾਂ 'ਚ ਜਥੇਬੰਦ ਹੋਣਾ ਚਾਹੀਦਾ ਹੈ ਤੇ ਉਹਨਾਂ ਭ੍ਰਿਸ਼ਟ ਅਧਿਕਾਰੀਆਂ ਤੇ ਉਹਨਾਂ ਦਾ ਪਾਲਣ ਪੋਸ਼ਣ ਕਰਦੀਆਂ ਭ੍ਰਿਸ਼ਟ ਤੇ ਲੋਟੂ ਹਕੂਮਤਾਂ ਖਿਲਾਫ਼ ਸੰਘਰਸ਼ ਸੇਧਤ ਕਰਨਾ ਚਾਹੀਦਾ ਹੈ।
ਭ੍ਰਿਸ਼ਟਾਚਾਰ ਖਿਲਾਫ਼ ਨੌਜਵਾਨ ਮੁਹਿੰਮ ਕਮੇਟੀ ਦੇ ਸੱਦੇ 'ਤੇ ਮੀਟਿੰਗਾ, ਰੈਲੀਆਂ, ਮੁਜਾਹਰਿਆਂ,ਸੈਮੀਨਾਰਾਂ, ਨੁੱਕਡ਼ ਨਾਟਕਾਂ, ਰੋਸ ਪ੍ਰਦਰਸ਼ਨਾਂ ਤੇ ਹੋਰਨਾਂ ਸਭਨਾਂ ਸ਼ਕਲਾਂ ਰਾਹੀਂ ਆਪਣੀ ਅਵਾਜ਼ ਬੁਲੰਦ ਕਰੀਏ।
ਵੱਲੋਂ - ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਕਮੇਟੀ,
ਪਾਵੇਲ ਕੁੱਸਾ, ਕਨਵੀਨਰ।
94170-54015
Subscribe to:
Posts (Atom)