Showing posts with label naujwan bharat sabha. Show all posts
Showing posts with label naujwan bharat sabha. Show all posts
Wednesday, 16 April 2014
Saturday, 1 March 2014
ਪਿੰਡ ਦੀਅਾਂ ਸਮੱਸਿਆਵਾਂ ਬਾਰੇ ਪੋਸਟਰ ਲਾਇਆ
ਪਿੰਡ ਦੀਅਾਂ ਸਮੱਸਿਆਵਾਂ ਬਾਰੇ ਪੋਸਟਰ ਲਾਇਆ
ਆ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਿੰਡ ਘੁੁੱਦਾ ਵਿੱਚ ਨੌਜਵਾਨ ਭਾਰਤ ਸਭਾ ਦੇ ਕਾਰਕੁੰਨ ਪਿੰਡ ਦੀਆਂ ਮੰਗਾਂ ਮਸਲਿਆਂ ਨਾਲ ਸਬੰਧਤ ਪੋਸਟਰ ਵੱਡੀ ਗਿਣਤੀ ਵਿੱਚ ਲਾਉਂਦੇ ਹੋਏ। ਇਹਨਾਂ ਪੋਸਟਰਾਂ ਵਿੱਚ ਪਿੰਡ ਦੇ ਉਹਨਾਂ ਮਸਲਿਅਾਂ ਨੂੰ ਉਭਾਰਿਆ ਗਿਆ ਜਿਹੜੇ ਚਿਰਾਂ ਤੋਂ ਅਧੂਰੇ ਪਏ ਹਨ ਅਤੇ ਜਿਹਨਾਂ ਨੂੰ ਪੂਰਾ ਕਰਨ ਦੀ ਫੌਰੀ ਲੋੜ ਬਣੀ ਖੜ੍ਹੀ ਹੈ, ਪਰ ਹਰ ਵਾਰ ਚੋਣ ਪਾਰਟੀਅਾਂ ਇਹਨਾਂ ਚੋਂ ਬਹਤੇ ਮਸਲਿਆਂ ਦੀ ਜਾਂ ਤਾਂ ਗੱਲ ਹੀ ਨਹੀਂ ਕਰਦੀਆਂ ਜਾਂ ਲਾਰਾ ਲੱਪਾ ਲਾਈ ਰੱਖਦੀਅਾਂ ਹਨ।
ਨੌਜਵਾਨਾਂ ਦੇ ਵੱਡੇ ਜੱਥੇ ਨੂੰ ਅਜਿਹੇ ਪੋਸਟਰ ਲਾਉਂਦਿਆਂ ਵੇਖ ਕੇ ਪਿੰਡ ਵਾਲੇ ਖੁਸ਼ੀ ਤੇ ਤਸੱਲੀ ਜ਼ਾਹਰ ਕਰ ਰਹੇ ਸਨ।
Thursday, 27 February 2014
ਨੌਜਵਾਨ ਵਿਦਿਆਰਥੀ ਚੇਤਨਾ ਮੁਹਿੰਮ ਦੀ ਸ਼ੁਰੂਆਤ-ਬਠਿੰਡੇ 'ਚ ਇਕੱਤਤਾ ਅਤੇ ਮਾਰਚ
ਨੌਜਵਾਨ ਵਿਦਿਆਰਥੀ ਚੇਤਨਾ ਮੁਹਿੰਮ
ਦੀ ਸ਼ੁਰੂਆਤ ਮੌਕੇ
ਬਠਿੰਡੇ 'ਚ ਇਕੱਤਤਾ ਅਤੇ ਮਾਰਚ
ਵੋਟਾਂ ਦੀ ਘੜਮੱਸ 'ਚ ਅਸਲ ਨੌਜਵਾਨ ਵਿਦਿਆਰਥੀ ਮੁੱਦੇ ਉਭਾਰਨ ਦਾ ਹੋਕਾ
ਵੋਟਾਂ ਦੀ ਘੜਮੱਸ 'ਚ ਅਸਲ ਨੌਜਵਾਨ ਵਿਦਿਆਰਥੀ ਮੁੱਦੇ ਉਭਾਰਨ ਦਾ ਹੋਕਾ
ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ)
ਵੱਲੋਂ ਲੋਕ ਸਭਾ ਚੋਣਾਂ ਦੌਰਾਨ ਨੌਜਵਾਨ-ਵਿਦਿਆਰਥੀ ਮਸਲੇ ਉਭਾਰਨ ਲਈ 'ਨੌਜਵਾਨ-ਵਿਦਿਆਰਥੀ ਚੇਤਨਾ ਮੁਹਿੰਮ'
ਚਲਾਉਣ ਦਾ ਐਲਾਨ ਕੀਤਾ ਗਿਆ। ਮੁਹਿੰਮ ਦੀ ਸ਼ੁਰੂਆਤ ਮੌਕੇ ਅੱਜ ਦੋਹਾਂ ਜਥੇਬੰਦੀਆਂ ਦੇ ਸਰਗਰਮ ਕਾਰਕੁੰਨਾਂ
ਦੀ ਸੂਬਾਈ ਇਕੱਤਰਤਾ ਸਥਾਨਕ ਟੀਚਰਜ਼ ਹੋਮ ਬਠਿੰਡਾ ਵਿਖੇ ਹੋਈ ਜਿਸ ਵਿੱਚ ਬਠਿੰਡਾ, ਮੁਕਤਸਰ, ਮੋਗਾ,
ਸੰਗਰੂਰ, ਫਰੀਦਕੋਟ ਤੇ ਲੁਧਿਆਣਾ ਆਦਿ ਜ਼ਿਲਿ•ਆਂ ਤੋਂ ਸਰਗਰਮ ਕਾਰਕੁੰਨ ਸ਼ਾਮਲ ਹੋਏ। ਅਖੀਰ ਤੇ ਕਾਰਕੁੰਨਾਂ
ਵੱਲੋਂ ਬਠਿੰਡਾ ਸ਼ਹਿਰ ਦੀਆਂ ਸੜਕਾਂ 'ਤੇ ਮਾਰਚ ਵੀ ਕੀਤਾ ਗਿਆ।
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਜਥੇਬੰਦਕ ਸਕੱਤਰ ਪਾਵੇਲ ਕੁੱਸਾ ਨੇ ਕਿਹਾ ਕਿ ਆ ਰਹੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ 'ਚ ਲੱਗੀਆਂ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਨੌਜਵਾਨ ਸ਼ਕਤੀ ਦੇ ਨਕਲੀ ਹੋਕਰੇ ਮਾਰੇ ਜਾ ਰਹੇ ਹਨ ਜਦਕਿ ਸਭਨਾਂ ਪਾਰਟੀਆਂ ਵੱਲੋਂ ਨੌਜਵਾਨਾਂ-ਵਿਦਿਆਰਥੀਆਂ ਦੇ ਅਸਲ ਮੁੱਦੇ ਰੋਲ਼ੇ ਜਾ ਰਹੇ ਹਨ। ਹਰ ਨੌਜਵਾਨ ਲਈ ਸਿੱਖਿਆ ਤੇ ਰੁਜ਼ਗਾਰ ਦਾ ਹੱਕ ਸਭ ਤੋਂ ਅਹਿਮ ਤੇ ਭਖਦਾ ਮੁੱਦਾ ਹੈ ਪਰ ਇਹ ਕਿਸੇ ਵੋਟ ਪਾਰਟੀ ਲਈ ਏਜੰਡਾ ਨਹੀਂ ਹੈ। ਸਭਨਾਂ ਪਾਰਟੀਆਂ ਨੇ ਨਿੱਜੀਕਰਨ ਵਪਾਰੀਕਰਨ ਦੀਆਂ ਨੀਤੀਆਂ ਲਾਗੂ ਕਰਦਿਆਂ ਸਿੱਖਿਆ ਤੇ ਰੁਜ਼ਗਾਰ ਦਾ ਹੱਕ ਖੋਹਣ ਦਾ ਰਾਹ ਫੜਿਆ ਹੈ। ਚੋਣਾਂ ਦੌਰਾਨ ਨੌਜਵਾਨਾਂ ਵਿਦਿਆਰਥੀਆਂ ਦੇ ਅਸਲ ਹੱਕੀ ਮੁੱਦੇ ਰੋਲ਼ ਕੇ, ਨਸ਼ਿਆਂ ਤੇ ਹੋਰਨਾਂ ਭਟਕਾਊ ਢੰਗਾਂ ਰਾਹੀਂ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਤੇ ਸੌੜੇ ਸਿਆਸੀ ਮੰਤਵਾਂ ਲਈ ਵਰਤਿਆ ਜਾਂਦਾ ਹੈ। ਉਹਨਾਂ ਕਿਹਾ ਕਿ ਦੋਹਾਂ ਜਥੇਬੰਦੀਆਂ ਨੇ ਨੌਜਵਾਨਾਂ-ਵਿਦਿਆਰਥੀਆਂ ਨੂੰ ਪਾਰਟੀਆਂ ਦੀਆਂ ਭਟਕਾਊ ਚਾਲਾਂ ਤੋਂ ਸੁਚੇਤ ਕਰਨ, ਆਪਣੇ ਅਸਲ ਮੁੱਦਿਆਂ ਦੀ ਪਛਾਣ ਕਰ, ਚੋਣਾਂ ਦੌਰਾਨ ਉਭਾਰਨ ਤੇ ਸੰਘਰਸ਼ ਦੀ ਤਿਆਰੀ ਕਰਨ ਦਾ ਹੋਕਾ ਦੇਣ ਲਈ 24 ਫ਼ਰਵਰੀ ਤੋਂ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ 23 ਮਾਰਚ ਤੱਕ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ। ਉਨ•ਾਂ ਸ਼ਾਮਲ ਹੋਏ ਸਭਨਾਂ ਕਾਰਕੁੰਨਾਂ ਨੂੰ ਸੱਦਾ ਦਿੱਤਾ ਕਿ ਮਹੀਨਾ ਭਰ ਚੱਲਣ ਵਾਲੀ ਇਸ ਮੁਹਿੰਮ ਦੌਰਾਨ ਉਹ ਤਨਦੇਹੀ ਨਾਲ ਸ਼ਾਮਲ ਹੋਣ। ਉਹਨਾਂ ਕਿਹਾ ਕਿ ਜਿੱਥੇ ਸਭਨਾਂ ਨੌਜਵਾਨਾਂ ਨੂੰ ਅਹਿਮ ਤੇ ਫੌਰੀ ਮੁੱਦਿਆਂ ਤੇ ਜਾਗਰੂਕ ਕਰਦਿਆਂ ਇਹਨਾਂ ਦੇ ਹੱਲ ਲਈ ਸੰਘਰਸ਼ 'ਤੇ ਟੇਕ ਰੱਖਣ ਦਾ ਸੱਦਾ ਦਿੱਤਾ ਜਾਵੇਗਾ, ਉਥੇ ਸੰਘਰਸ਼ਸ਼ੀਲ ਬੇਰੁਜ਼ਗਾਰ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ਹੱਲੇ ਦਾ ਰਲ਼ਕੇ ਟਾਕਰਾ ਕਰਨ ਦਾ ਹੋਕਾ ਵੀ ਦਿਤਾ ਜਾਵੇਗਾ।
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਕਮੇਟੀ ਮੈਂਬਰ ਸੁਮੀਤ
ਨੇ ਕਿਹਾ ਕਿ ਰੁਜ਼ਗਾਰ ਅੱਜ ਹਰ ਨੌਜਵਾਨ ਲਈ ਪਹਿਲੀ ਮੰਗ ਬਣਦੀ ਹੈ। ਉਨ•ਾਂ ਕਿਹਾ ਕਿ ਹਰ ਨੌਜਵਾਨ ਨੂੰ
ਰੁਜ਼ਗਾਰ ਜਾਂ ਬੇਰੁਜ਼ਗਾਰੀ ਭੱਤਾ ਦੇਣ, ਵੱਖ-ਵੱਖ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੇ ਕਦਮ ਵਾਪਸ ਲੈਣ,
ਸਭਨਾਂ ਅਦਾਰਿਆਂ ਦੀਆਂ ਖਾਲੀ ਅਸਾਮੀਆਂ ਰੈਗੂਲਰ ਅਧਾਰ 'ਤੇ ਭਰਨ ਅਤੇ ਠੇਕਾ ਭਰਤੀ ਦੀ ਨੀਤੀ ਬੰਦ ਕਰਨ,
ਭਰਤੀ ਪ੍ਰਕਿਰਿਆ ਦੌਰਾਨ ਟੈਸਟਾਂ ਤੇ ਹੋਰਨਾਂ ਢੰਗਾਂ ਰਾਹੀਂ ਬੇਰੁਜ਼ਗਾਰ ਨੌਜਵਾਨਾਂ ਦੀ ਲੁੱਟ ਤੇ ਖੱਜਲ
ਖੁਆਰੀ ਬੰਦ ਕਰਨ, ਖੇਤੀ ਤੇ ਸਨਅਤ ਨੂੰ ਰੁਜ਼ਗਾਰ ਮੁਖੀ ਲੀਹਾਂ ਤੇ ਚਲਾਉਣ ਵਰਗੀਆਂ ਅਹਿਮ ਮੰਗਾਂ ਹਨ
ਜਿਹੜੀਆਂ ਵੋਟ ਪਾਰਟੀਆਂ ਦੇ ਏਜੰਡੇ 'ਤੇ ਨਹੀਂ ਹਨ। ਇਹਨਾਂ ਮੰਗਾਂ ਪ੍ਰਤੀ ਜਾਗਰੂਕ ਹੋਣ ਤੇ ਸੰਘਰਸ਼
ਦੇ ਰਾਹ ਪੈਣ ਨਾਲ ਹੀ ਨੌਜਵਾਨਾਂ ਨੂੰ ਕੁੱਝ ਰਾਹਤ ਮਿਲ ਸਕਦੀ ਹੈ।
ਪੀ.ਐਸ.ਯੂ. (ਸ਼ਹੀਦ ਰੰਧਾਵ) ਦੇ ਸੂਬਾਈ ਕਨਵੀਰ ਸਰਬਜੀਤ ਮੌੜ ਨੇ ਕਿਹਾ
ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਤੇ ਕੇਂਦਰ ਦੀ ਕਾਂਗਰਸ ਸਰਕਾਰ ਦੋਹਾਂ ਨੇ ਹੀ ਸਿੱਖਿਆ ਦੇ ਖੇਤਰ
'ਚ ਨਿੱਜੀਕਰਨ ਵਪਾਰੀਕਰਨ ਦੀਆਂ ਨੀਤੀਆਂ ਲਾਗੂ ਕੀਤੀਆਂ ਹਨ ਜਿਨ•ਾਂ ਦੇ ਸਿੱਟੇ ਵਜੋਂ ਸਿੱਖਿਆ ਦੇਸੀ
ਵਿਦੇਸ਼ੀ ਕਾਰੋਬਾਰੀਆਂ ਲਈ ਮੁਨਾਫ਼ੇ ਦੇ ਸਾਧਨ 'ਚ ਤਬਦੀਲ ਹੋ ਗਈ ਹੈ। ਮਿਹਨਤਕਸ਼ ਲੋਕਾਂ ਦੇ ਧੀਆਂ ਪੁੱਤਾਂ
ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਉਨ•ਾਂ ਕਿਹਾ ਕਿ ਸਿੱਖਿਆ ਖੇਤਰ ਦੇ ਨਿੱਜੀਕਰਨ ਵਪਾਰੀਕਰਨ ਦੇ ਸਾਰੇ
ਕਦਮ ਵਾਪਸ ਲੈਣ, ਪ੍ਰਾਈਵੇਟ ਵਿਦਿਅਕ ਸੰਸਥਾਵਾਂ ਦੀਆਂ ਫ਼ੀਸਾਂ ਫੰਡ ਸਸਤੀ ਸਿੱਖਿਆ ਦੀ ਸੇਧ ਅਨੁਸਾਰ
ਕਾਨੂੰਨੀ ਤੌਰ 'ਤੇ ਨਿਯਮਿਤ ਕਰਨ, ਪ੍ਰਾਈਵੇਟ ਯੂਨੀਵਰਸਿਟੀ ਐਕਟ ਰੱਦ ਕਰਨ ਤੇ ਸਿੱਖਿਆ ਬੱਜਟਾਂ 'ਚ
ਵਾਧੇ ਕਰਨ ਵਰਗੀਆਂ ਅਹਿਮ ਮੰਗਾਂ ਵਿਦਿਆਰਥੀ ਵਰਗ ਨੂੰ ਪਹਿਚਾਣ ਕੇ ਸੰਘਰਸ਼ ਦਾ ਮੁੱਦਾ ਬਣਾਉਣੀਆਂ ਚਾਹੀਦੀਆਂ
ਹਨ ਤੇ ਮੁਹਿੰਮ ਦੌਰਾਨ ਅਜਿਹੀਆਂ ਮੰਗਾਂ ਉਭਾਰੀਆਂ ਜਾਣਗੀਆਂ।
ਸਭਾ ਦੇ ਸੂਬਾ ਕਮੇਟੀ ਮੈਂਬਰ ਅਸ਼ਵਨੀ ਕੁਮਾਰ ਘੁੱਦਾ ਨੇ ਕਿਹਾ ਕਿ
ਮੁਹਿੰਮ ਦੌਰਾਨ ਪਿੰਡਾਂ ਤੇ ਵੱਖ ਵੱਖ ਵਿਦਿਅਕ ਸੰਸਥਾਵਾਂ ਵਿਚਲੇ ਹਜ਼ਾਰਾਂ ਨੌਜਵਾਨਾਂ ਤੱਕ ਪਹੁੰਚ ਕੀਤੀ
ਜਾਵੇਗੀ। ਨੌਜਵਾਨ-ਵਿਦਿਆਰਥੀ ਮੰਗਾਂ ਨੂੰ ਮੀਟਿੰਗਾਂ, ਰੈਲੀਆਂ, ਨੁੱਕੜ ਨਾਟਕਾਂ, ਪੋਸਟਰਾਂ, ਕੰਧ ਨਾਅਰਿਆਂ,
ਪ੍ਰਦਰਸ਼ਨੀਆਂ ਤੇ ਹਰ ਸੰਭਵ ਹਕਲ ਰਾਹੀਂ ਪ੍ਰਚਾਰਿਆਂ ਜਾਵੇਗਾ। ਇਸ ਮੌਕੇ ਦੋਹਾਂ ਜਥੇਬੰਦੀਆਂ ਵੱਲੋਂ
ਮੁਹਿੰਮ ਦਾ ਸੱਦਾ ਦਿੰਦਾ ਕੰਧ-ਇਸ਼ਤਿਹਾਰ ਵੀ ਜਾਰੀ ਕੀਤਾ ਗਿਆ।
ਇਸ ਮੌਕੇ ਦੋਹਾਂ ਜਥੇਬੰਦੀਆਂ ਦੇ ਸੂਬਾਈ ਆਗੂ ਕਰਮ ਰਾਮਾਂ, ਰਵਿੰਦਰ
ਹੈਪੀ, ਸੰਦੀਪ ਸਿੰਘ, ਜਗਦੀਪ ਸਿੰਘ, ਕੁਲਦੀਪ ਕੌਰ ਤੇ ਗਗਨਦੀਪ ਛਾਜਲੀ ਹਾਜ਼ਰ ਸਨ।
Wednesday, 27 February 2013
ਰਾਮਾਂ ਮੰਡੀ ਬਲਾਤਕਾਰ ਘਟਨਾ ਦੀ ਜਾਂਚ ਦੀ ਮੰਗ ਨੂੰ ਲੈ ਕੇ ਨੌਜਵਾਨ ਭਾਰਤ ਸਭਾ ਵੱਲੋਂ ਧਰਨਾ ਤੇ ਮੁਜ਼ਾਹਰਾ
ਰਾਮਾਂ ਮੰਡੀ ਬਲਾਤਕਾਰ ਘਟਨਾ ਦੀ ਜਾਂਚ ਦੀ ਮੰਗ ਨੂੰ
ਲੈ ਕੇ
ਨੌਜਵਾਨ ਭਾਰਤ ਸਭਾ ਵੱਲੋਂ ਧਰਨਾ ਤੇ ਮੁਜ਼ਾਹਰਾ
ਨੌਜਵਾਨ ਭਾਰਤ ਸਭਾ ਵੱਲੋਂ ਧਰਨਾ ਤੇ ਮੁਜ਼ਾਹਰਾ
12 ਫਰਵਰੀ ਨੂੰ ਰਾਮਾਂ ਮੰਡੀ (ਬਠਿੰਡਾ) 'ਚ 6 ਸਾਲਾ ਬੱਚੀ ਨਾਲ ਹੋਏ ਜਬਰ ਜਿਨਾਹ
ਦੀ ਘਟਨਾ ਦੀ ਉੱਚ ਪੱਧਰੀ ਜਾਂਚ ਦੀ ਮੰਗ ਨੂੰ ਲੈ ਕੇ ਅੱਜ ਨੌਜਵਾਨ ਭਾਰਤ ਸਭਾ ਦੇ ਸੱਦੇ 'ਤੇ ਪਹੁੰਚੇ
ਲੋਕਾਂ ਨੇ ਰੋਸ ਮੁਜ਼ਾਹਰਾ ਕੀਤਾ। ਪਹਿਲਾਂ ਐਸ.ਐਸ.ਪੀ. ਦਫ਼ਤਰ ਕੋਲ ਹੋਈ ਰੈਲੀ ਦੌਰਾਨ ਪ੍ਰਦਰਸ਼ਨਕਾਰੀਆਂ
ਨੇ ਮੰਗ ਕੀਤੀ ਕਿ ਪੀੜਤ ਬੱਚੀ ਅਤੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ, ਘਟਨਾ ਦੇ ਅਸਲ ਦੋਸ਼ੀ ਨੂੰ ਲੱਭ
ਕੇ ਗ੍ਰਿਫਤਾਰ ਕੀਤਾ ਜਾਵੇ। ਰੈਲੀ ਨੂੰ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਸਕੱਤਰ ਪਾਵੇਲ
ਕੁੱਸਾ ਨੇ ਕਿਹਾ ਕਿ ਬਠਿੰਡਾ ਪੁਲਿਸ ਜਾਂ ਤਾਂ ਅਸਲ ਦੋਸ਼ੀ ਨੂੰ ਛੁਪਾਉਣਾ ਚਾਹੁੰਦੀ ਹੈ ਜਾਂ ਫਿਰ ਉਸਨੇ
ਲੋਕ ਰੋਹ ਤੇ ਠੰਢਾ ਛਿੜਕਣ ਅਤੇ ਕੇਸ ਹੱਲ ਕਰਨ ਦਾ ਸਿਹਰਾ ਸਿਰ ਸਿਜਾਉਣ ਲਈ ਇੱਕ ਨਿਰਦੋਸ਼ ਨੌਜਵਾਨ ਨੂੰ
ਫੜ•ਕੇ ਜੇਲ• 'ਚ ਸੁੱਟ ਦਿੱਤਾ ਹੈ। ਇਨਸਾਫ਼ ਮੰਗਦੇ ਰਾਮਾਂ ਮੰਡੀ ਨਿਵਾਸੀਆਂ ਦੇ ਅੱਖੀਂ ਘੱਟਾ ਪਾਇਆ
ਹੈ। ਹਾਲਾਂਕਿ ਤੱਥ ਤੇ ਸਬੂਤ ਮੌਜੂਦ ਹਨ ਜਿਹਨਾਂ ਰਾਹੀਂ ਇਹ ਸਿੱਧ ਹੁੰਦਾ ਹੈ ਕਿ ਉਸ ਦਿਨ ਅਖਿਲੇਸ਼
ਕੁਮਾਰ ਪੱਕਾ ਕਲਾਂ ਪਿੰਡ 'ਚ ਇੱਕ ਘਰੇ ਦਿਹਾੜੀ 'ਤੇ ਕੰਮ ਕਰ ਰਿਹਾ ਸੀ। ਇਸ ਮਾਮਲੇ 'ਚ ਪੁਲਿਸ ਮੁਲਾਜ਼ਮਾਂ
ਦੀ ਕਾਰਗੁਜ਼ਾਰੀ 'ਤੇ ਉੱਠਦੇ ਸਵਾਲਾਂ ਨੂੰ ਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇਹ ਘਟਨਾ ਰਾਮਾਂ
ਮੰਡੀ ਪੁਲਿਸ ਦੇ ਐਨ ਨੱਕ ਹੇਠ ਵਾਪਰੀ ਹੈ। ਜ਼ਿਕਰਯੋਗ ਹੈ ਕਿ ਦੋਨਾਂ ਜੱਥੇਬੰਦੀਆਂ ਵੱਲੋਂ ਆਪਣੀ ਪੜਤਾਲ
ਦੌਰਾਨ ਸਾਹਮਣੇ ਆਏ ਤੱਥਾਂ ਨੂੰ ਇੱਕ ਹੱਥ ਪਰਚੇ ਰਾਹੀਂ ਰਾਮਾ ਮੰਡੀ ਦੇ ਲੋਕਾਂ ਅਤੇ ਹੋਰਨਾਂ ਇਨਸਾਫ਼
ਪਸੰਦ ਲੋਕਾਂ 'ਚ ਵੰਡਿਆ ਗਿਆ ਹੈ। ਸਭਾ ਵੱਲੋਂ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ, ਸੁਮੀਤ ਅਤੇ ਅਸ਼ਵਨੀ
ਕੁਮਾਰ ਨੇ ਕਿਹਾ ਕਿ ਕੇਸ ਦੀ ਉੱਚ ਪੱਧਰੀ ਪੜਤਾਲ ਹੀ ਅਸਲੀਅਤ ਸਾਹਮਣੇ ਲਿਆ ਸਕਦੀ ਹੈ। ਇਹ ਜਾਂਚ ਕਰਵਾਉਣ
ਤੋਂ ਪੁਲਿਸ ਟਾਲਾ ਵੱਟ ਰਹੀ ਹੈ। ਆਪਣੀ ਝੂਠੀ ਕਹਾਣੀ ਨੂੰ ਖੜ•ੀ ਰੱਖਣ ਲਈ ਹੋਰ ਝੂਠ ਦਾ ਸਹਾਰਾ ਲੈ
ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੋਠੂ ਸਿੰਘ ਕੋਟੜਾ ਅਤੇ ਮੋਹਣ ਸਿੰਘ ਨੇ
ਕਿਹਾ ਕਿ ਪੁਲਿਸ, ਅਦਾਲਤਾਂ ਤੇ ਸਾਰੀ ਹਕੂਮਤੀ ਮਸ਼ੀਨਰੀ ਲੋਕਾਂ ਦੇ ਦਬਾਅ ਮੂਹਰੇ ਇਹ ਪ੍ਰਭਾਵ ਦੇਣ
'ਤੇ ਲੱਗੀ ਹੈ ਕਿ ਹੁਣ ਔਰਤਾਂ ਨੂੰ ਝੱਟ ਪੱਟ ਇਨਸਾਫ਼ ਮਿਲਣਾ ਯਕੀਨੀ ਹੈ ਪਰ ਇਹ ਘਟਨਾ ਦਰਸਾਉਂਦੀ ਹੈ
ਕਿ ਇਸ ਨਕਲੀ ਫੁਰਤੀ ਦਾ ਮਤਲਬ ਲੋਕਾਂ ਦੇ ਰੋਹ 'ਤੇ ਠੰਢਾ ਛਿੜਕਣਾ ਹੈ ਨਾ ਕਿ ਸਹੀ ਅਰਥਾਂ 'ਚ ਇਨਸਾਫ਼
ਕਰਨਾ। ਇਨਸਾਫ਼ ਤਾਂ ਹੀ ਮਿਲ ਸਕਦਾ ਹੈ ਜੇਕਰ ਲੋਕ ਜੱਥੇਬੰਦ ਹੋਣ ਅਤੇ ਸੰਘਰਸ਼ ਕਰਨ। ਇਸ ਮੌਕੇ ਸ਼ਾਮਲ
ਸਭਨਾਂ ਜੱਥੇਬੰਦੀਆਂ ਦੇ ਆਗੂਆਂ ਨੇ ਇੱਕਸੁਰ ਹੋ ਕੇ ਕਿਹਾ ਕਿ ਇਸ ਮੁੱਦੇ 'ਤੇ ਉਹ ਚੁੱਪ ਨਹੀਂ ਬੈਠਣਗੇ
ਸਗੋਂ ਪੁਲਿਸ ਦੀ ਝੂਠੀ ਕਹਾਣੀ ਦਾ ਲੋਕਾਂ ਮੂਹਰੇ ਪਰਦਾਚਾਕ ਕਰਨਾ ਜਾਰੀ ਰੱਖਣਗੇ। ਪੀ.ਐਸ.ਯੂ.(ਸ਼ਹੀਦ
ਰੰਧਾਵਾ) ਦੀ ਅਗਵਾਈ 'ਚ ਵਿਦਿਆਰਥੀ ਵੀ ਸ਼ਾਮਲ ਹੋਏ। ਰੋਸ ਮਾਰਚ ਵੱਖ-ਵੱਖ ਬਜ਼ਾਰਾਂ 'ਚੋਂ ਹੁੰਦਾ ਹੋਇਆ
ਬੱਸ ਅੱਡੇ 'ਤੇ ਆ ਕੇ ਸਮਾਪਤ ਹੋਇਆ। ਸ਼ਾਮਲ ਲੋਕਾਂ ਵੱਲੋਂ ਬਠਿੰਡਾ ਪੁਲਿਸ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ
ਕੀਤੀ ਗਈ। ਧਰਨੇ 'ਚ ਲੋਕ ਮੋਰਚਾ ਪੰਜਾਬ ਦੇ ਸੁਖਵਿੰਦਰ ਸਿੰਘ, ਭੁੱਲਰ ਭਾਈਚਾਰੇ ਦੇ ਸੂਬਾ ਪ੍ਰਧਾਨ
ਸੁਰਜੀਤ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਸੰਦੀਪ ਸਿੰਘ ਨੇ ਵੀ ਸੰਬੋਧਨ ਕੀਤਾ।
ਟੀ.ਐਸ.ਯੂ ਦੇ ਸਤਵਿੰਦਰ ਸੋਨੀ ਅਤੇ ਖੇਤ ਮਜ਼ਦੂਰ ਯੂਨੀਅਨ ਦੇ ਮਾਸਟਰ ਸੇਵਕ ਸਿੰਘ ਵੀ ਧਰਨੇ 'ਚ ਸ਼ਾਮਿਲ
ਹੋਏ।
ਪਾਵੇਲ ਕੁੱਸਾ, ਸੂਬਾ ਸਕੱਤਰ
ਨੌਜਵਾਨ ਭਾਰਤ ਸਭਾ
ਰਾਮਾਂ ਮੰਡੀ 'ਚ ਛੇ ਸਾਲਾ ਬੱਚੀ ਨਾਲ ਜਬਰ ਜਿਨਾਹ
ਰਾਮਾਂ ਮੰਡੀ 'ਚ ਛੇ ਸਾਲਾ ਬੱਚੀ
ਨਾਲ ਜਬਰ ਜਿਨਾਹ ਦਾ ਮਾਮਲਾ
ਇਨਸਾਫ਼ ਹਾਸਲ ਕਰਨ ਲਈ ਇਕੱਠੇ
ਹੋਵੋ
12 ਫਰਵਰੀ
ਦੀ ਸ਼ਾਮ ਨੂੰ ਰਾਮਾਂ ਮੰਡੀ (ਬਠਿੰਡਾ) 'ਚ ਹਿਰਦਾ ਵਲੂੰਧਰਨ ਵਾਲੀ ਘਟਨਾ ਵਾਪਰੀ। ਛੇ ਸਾਲਾਂ ਦੀ ਮਾਸੂਮ
ਬੱਚੀ ਨੂੰ ਜਬਰ-ਜਿਨਾਹ ਦਾ ਸ਼ਿਕਾਰ ਬਣਾਇਆ ਗਿਆ। ਖੂਨ ਨਾਲ ਲੱਥਪਥ ਬੱਚੀ ਨੂੰ ਲੋਕਾਂ ਅਤੇ ਸਮਾਜ-ਸੇਵੀ
ਕਾਰਕੁੰਨਾਂ ਨੇ ਹਸਪਤਾਲ ਪਹੁੰਚਾਇਆ। ਪਰ ਹਸਪਤਾਲ 'ਚ ਲੋੜੀਂਦੀ ਸਾਂਭ ਸੰਭਾਲ ਨਾ ਹੋਈ ਅਤੇ ਬੱਚੀ ਨੂੰ
ਬਠਿੰਡੇ ਰੈਫ਼ਰ ਕਰ ਦਿੱਤਾ ਗਿਆ। ਐਂਬੂਲੈਂਸ ਵੀ ਜਾਣ ਦੀ ਹਾਲਤ 'ਚ ਨਹੀਂ ਸੀ। ਲੋਕਾਂ ਨੇ ਪ੍ਰਾਈਵੇਟ
ਗੱਡੀ ਰਾਹੀਂ ਪੀੜਤ ਬੱਚੀ ਨੂੰ ਬਠਿੰਡੇ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਿੱਥੇ ਅਜੇ ਵੀ ਬੱਚੀ
ਦਾ ਇਲਾਜ ਚੱਲ ਰਿਹਾ ਹੈ। ਇਹ ਮਾਸੂਮ ਬੱਚੀ ਗ਼ਰੀਬ ਪ੍ਰਵਾਸੀ ਮਜ਼ਦੂਰ ਦੀ ਧੀ ਹੈ ਜਿਹੜਾ ਯੂ.ਪੀ. ਤੋਂ
ਇੱਥੇ ਆ ਕੇ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲ਼ਦਾ ਹੈ।
ਅਜਿਹੇ
ਦਰਦਨਾਕ ਕਾਰੇ ਨਾਲ ਲੋਕ ਮਨਾਂ 'ਚ ਰੋਹ ਜਾਗਣਾ ਸੁਭਾਵਿਕ ਸੀ। ਇੱਕ ਤਾਂ ਇਹ ਕੁਕਰਮ ਰਾਮਾਂ ਮੰਡੀ ਰੇਲਵੇ
ਸਟੇਸ਼ਨ 'ਤੇ ਸਥਿਤ ਪੁਲਿਸ ਚੌਂਕੀ ਦੇ ਐਨ ਨਾਲ ਅਤੇ ਰਾਮਾਂ ਪੁਲਿਸ ਥਾਣੇ ਦੇ ਬਹੁਤ ਹੀ ਨਜ਼ਦੀਕ ਕੀਤਾ
ਗਿਆ ਹੈ, ਪੁਲਿਸ ਕਰਮਚਾਰੀਆਂ ਦੇ ਐਨ ਨੱਕ ਹੇਠ ਵਾਪਰਿਆ ਹੈ। ਉੱਪਰੋਂ ਸਰਕਾਰੀ ਹਸਪਤਾਲਾਂ 'ਚੋਂ ਵੀ
ਢੁੱਕਵੀਂ ਮਦਦ ਅਤੇ ਇਲਾਜ ਨਸੀਬ ਨਾ ਹੋਇਆ। ਅਜਿਹੇ ਹਾਲਾਤ ਨੇ ਸਥਾਨਕ ਸ਼ਹਿਰ ਨਿਵਾਸੀਆਂ ਅੰਦਰ ਭਾਰੀ
ਰੋਸ ਜਗਾ ਦਿੱਤਾ। ਉਹ ਦੋਸ਼ੀ ਦਾ ਪਤਾ ਲਗਾਉਣ ਅਤੇ ਗ੍ਰਿਫ਼ਤਾਰ ਕਰਨ ਦੀ ਮੰਗ ਲਈ ਇਕੱਠੇ ਹੋ ਗਏ। ਇਸ ਇਕੱਠ
'ਚ ਪ੍ਰਵਾਸੀ ਮਜ਼ਦੂਰਾਂ ਤੋਂ ਬਿਨਾਂ ਰਾਮਾਂ ਮੰਡੀ ਦੇ ਆਮ ਸ਼ਹਿਰੀ, ਸਮਾਜ ਸੇਵੀ ਸੰਸਥਾਵਾਂ ਤੇ ਨੇੜਲੇ
ਪਿੰਡਾਂ ਤੋਂ ਕਲੱਬਾਂ ਦੇ ਨੌਜਵਾਨ ਵੀ ਆ ਜੁੜੇ। ਨੇੜਲੀ ਮਜ਼ਦੂਰ ਬਸਤੀ ਦੀਆਂ ਔਰਤਾਂ ਵੀ ਵੱਡੀ ਗਿਣਤੀ
'ਚ ਪਹੁੰਚੀਆਂ। ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਜਗਾਉਣ ਲਈ ਅਤੇ ਆਪਣੇ ਰੋਸ ਦਾ ਪ੍ਰਗਟਾਵਾ ਕਰਨ ਲਈ
ਲੋਕਾਂ ਨੇ ਰੇਲਵੇ ਲਾਈਨ 'ਤੇ ਧਰਨਾ ਮਾਰ ਲਿਆ। ਦੋਸ਼ੀ ਨੂੰ ਜਲਦੀ ਲੱਭ ਕੇ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ
ਲੈ ਕੇ ਇਹ ਧਰਨਾ ਰਾਤ ਨੂੰ 11 ਵਜੇ ਤੱਕ ਚੱਲਿਆ। ਅਗਲੇ ਦਿਨ ਸਵੇਰੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਾ ਹੋਣ
'ਤੇ ਲੋਕਾਂ ਨੇ ਮੁੜ ਰੇਲ ਲਾਈਨ ਜਾਮ ਕਰ ਦਿੱਤੀ। ਸਾਰਾ ਦਿਨ ਲੋਕਾਂ ਦੇ ਭਾਰੀ ਇਕੱਠ ਨੇ ਪੁਲਿਸ ਪ੍ਰਸ਼ਾਸਨ
ਖਿਲਾਫ਼ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਅਤੇ ਜਲਦ ਕਾਰਵਾਈ ਦੀ ਮੰਗ ਕੀਤੀ। ਆਖ਼ਰ ਐਸ.ਡੀ.ਐਮ ਵੱਲੋਂ ਦੋ ਦਿਨ
'ਚ ਦੋਸ਼ੀ ਲੱਭ ਕੇ ਗ੍ਰਿਫ਼ਤਾਰ ਕਰ ਲੈਣ ਦਾ ਭਰੋਸਾ ਦਿੱਤੇ ਜਾਣ ਮਗਰੋਂ ਲੋਕਾਂ ਨੇ ਧਰਨਾ ਸਮਾਪਤ ਕਰ ਦਿੱਤਾ।
ਰਾਤ ਨੂੰ 8 ਵਜੇ ਬਠਿੰਡਾ 'ਚ ਐਸ.ਐਸ.ਪੀ. ਨੇ ਪ੍ਰੈੱਸ ਕਾਨਫਰੰਸ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲੈਣ
ਦਾ ਦਾਅਵਾ ਕਰ ਦਿੱਤਾ। ਦੱਸਿਆ ਗਿਆ ਕਿ ਇਹ ਕਾਰਾ ਅਖਿਲੇਸ਼ ਕੁਮਾਰ ਨਾਮ ਦੇ ਇੱਕ ਪ੍ਰਵਾਸੀ ਮਜ਼ਦੂਰ ਨੇ
ਕੀਤਾ ਹੈ, ਜਿਸ 'ਤੇ ਬਲਾਤਕਾਰ ਦਾ ਕੇਸ ਦਰਜ ਕਰ ਦਿੱਤਾ ਗਿਆ ਹੈ। ਬਾਅਦ 'ਚ ਅੱਧੀ ਰਾਤ ਨੂੰ ਰਾਮਾਂ
ਮੰਡੀ ਕਸਬੇ 'ਚ ਪੁਲਿਸ ਵੱਲੋਂ ਅਨਾਊਂਸਮੈਂਟ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲੈਣ ਦੇ ਦਮਗਜ਼ੇ ਮਾਰੇ
ਗਏ।
ਰੇਲਵੇ
ਲਾਈਨ 'ਤੇ ਧਰਨਾ ਮਾਰ ਰਹੇ ਲੋਕਾਂ ਦੀ ਹਮਾਇਤ 'ਚ ਨੌਜਵਾਨ ਭਾਰਤ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ
ਦੇ ਕਾਰਕੁੰਨ ਵੀ ਆ ਪਹੁੰਚੇ ਸਨ। ਕਾਰਕੁੰਨਾਂ ਨੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਵੀ ਕੀਤਾ ਸੀ ਤੇ
ਆਪਸੀ ਏਕਤਾ ਕਾਇਮ ਰੱਖਣ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਭੜਕਾਊ ਚਾਲਾਂ ਤੋਂ ਸੁਚੇਤ ਰਹਿਣ ਦੀਆਂ ਬੇਨਤੀਆਂ
ਕੀਤੀਆਂ ਸਨ। ਇਸ ਵਹਿਸ਼ੀ ਕਾਰੇ ਖਿਲਾਫ਼ ਆਵਾਜ਼ ਉਠਾਉਣ ਦੇ ਕਦਮ ਨੂੰ ਹੱਲਾਸ਼ੇਰੀ ਦਿੱਤੀ ਸੀ। ਪ੍ਰੈੱਸ ਕਾਨਫਰੰਸ
'ਚ ਦੋਸ਼ੀ ਦੀ ਗ੍ਰਿਫਤਾਰੀ ਦੇ ਐਲਾਨ ਤੋਂ ਬਾਅਦ ਦੋਹਾਂ ਜੱਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਸਾਂਝੀ
ਟੀਮ ਬਣਾ ਕੇ ਇਸ ਘਟਨਾ ਦੀ ਪੜਤਾਲ ਕੀਤੀ ਗਈ ਹੈ।
ਪੜਤਾਲੀਆ ਰਿਪੋਰਟ : ਅਖਿਲੇਸ਼ ਕੁਮਾਰ ਦੋਸ਼ੀ ਨਹੀਂ, ਅਸਲ
ਦੋਸ਼ੀ ਹਾਲੇ ਵੀ ਬਾਹਰ
ਇਸ ਪੜਤਾਲ
ਦੌਰਾਨ ਇਹ ਜ਼ੋਰਦਾਰ ਸੰਕੇਤ ਉੱਭਰਦੇ ਹਨ ਕਿ ਅਖਿਲੇਸ਼ ਕੁਮਾਰ ਨਾਮ ਦਾ ਨੌਜਵਾਨ ਅਸਲ ਦੋਸ਼ੀ ਨਹੀਂ ਹੈ।
ਜਾਂ ਤਾਂ ਪੁਲਿਸ ਅਸਲ ਦੋਸ਼ੀ ਨੂੰ ਛੁਪਾਉਣਾ ਚਾਹੁੰਦੀ ਹੈ ਤੇ ਜਾਂ ਫੁਰਤੀ ਨਾਲ ਮਾਮਲਾ ਹੱਲ ਕਰਕੇ ਭੜਕੇ
ਹੋਏ ਲੋਕਾਂ ਨੂੰ ਸ਼ਾਂਤ ਕਰ ਲੈਣ ਦੀ ਕਲਗ਼ੀ ਆਪਣੇ ਸਿਰ ਸਜਾਉਣ ਦੀ ਕਾਹਲ 'ਚ ਇੱਕ ਨਿਰਦੋਸ਼ ਨੌਜਵਾਨ ਨੂੰ
ਜੇਲ• 'ਚ ਸੁੱਟ ਦਿੱਤਾ ਹੈ। ਅਸਲ ਗੱਲ ਸਾਹਮਣੇ ਆਉਣੀ ਤਾਂ ਹਾਲੇ ਬਾਕੀ ਹੈ। ਪਰ ਦੋਹਾਂ 'ਚੋਂ ਮੰਤਵ
ਕੋਈ ਵੀ ਹੋਵੇ, ਇਹ ਗੱਲ ਸਾਫ਼ ਹੈ ਕਿ ਕੁਕਰਮ ਕਰਨ ਵਾਲਾ ਅਪਰਾਧੀ ਬਚ ਨਿਕਲਿਆ ਹੈ। ਪੀੜਤ ਬੱਚੀ ਅਤੇ
ਪਰਿਵਾਰ ਨੂੰ ਅਜੇ ਇਨਸਾਫ਼ ਨਹੀਂ ਮਿਲਿਆ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਪਣੀ ਅਸਲ ਜੁੰਮੇਵਾਰੀ
ਨਿਭਾਉਣ ਦੀ ਥਾਂ ਇੱਕ ਬੇਕਸੂਰ ਨੌਜਵਾਨ ਨੂੰ ਜ਼ੇਲ• 'ਚ ਸੁੱਟ ਦੇਣ ਦਾ ਗੁਨਾਹ ਕੀਤਾ ਹੈ।
ਸਾਡੀਆਂ
ਦੋਹਾਂ ਜੱਥੇਬੰਦੀਆਂ ਦੇ ਕਾਰਕੁੰਨਾਂ ਦੀ ਪੜਤਾਲ ਅਨੁਸਾਰ ਇਹ ਘਟਨਾ ਦਿਨ ਦੇ ਤਿੰਨ ਵਜੇ ਦੇ ਆਸਪਾਸ ਵਾਪਰੀ।
ਪੀੜਤ ਬੱਚੀ ਦੇ ਘਰ ਦੇ ਨਾਲ ਹੀ ਰਹਿੰਦੇ ਮਜ਼ਦੂਰ ਬਬਲੂ ਦੇ ਘਰ ਪੁਲਿਸ ਨੇ ਰਾਤ ਨੂੰ 12 ਵਜੇ ਦੇ ਲਗਭਗ
ਛਾਪਾ ਮਾਰਿਆ ਤੇ ਉੱਥੇ ਮੌਜੂਦ ਬਬਲੂ ਦੀ ਪਤਨੀ ਅਤੇ ਉਸਦੇ ਤਿੰਨ ਭਰਾਵਾਂ ਤੋਂ ਪੁੱਛਗਿੱਛ ਕੀਤੀ। ਪੁੱਛਗਿੱਛ
ਦੌਰਾਨ ਉਹਨਾਂ ਨੇ ਕਿਹਾ ਕਿ ਉਹ ਤਾਂ ਰਾਤ ਨੂੰ ਲਗਭਗ 8 ਵਜੇ ਪਿੰਡ ਪੱਕਾ ਕਲਾਂ ਤੋਂ ਕੰਮ ਕਰਕੇ ਵਾਪਸ
ਆਏ ਹਨ ਅਤੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਨਾਮ ਪਤੇ ਨੋਟ ਕਰਕੇ ਚਲੀ ਗਈ। ਅਗਲੇ ਦਿਨ
ਸਵੇਰੇ 7 ਵਜੇ ਪੁਲਿਸ ਦੀ ਟੀਮ ਫਿਰ ਆਈ ਅਤੇ ਬਬਲੂ ਤੇ ਉਸਦੇ ਤਿੰਨ ਸਾਲਿਆਂ ਅਖਿਲੇਸ਼, ਅਰਵਿੰਦ ਤੇ ਵਿਪਿਨ
ਨੂੰ ਗ੍ਰਿਫ਼ਤਾਰ ਕਰਕੇ ਲੈ ਗਈ। ਮੌਕੇ 'ਤੇ ਮੌਜੂਦ ਰਾਜੂ ਠੇਕੇਦਾਰ ਨੇ ਵੀ ਇਹਨਾਂ ਦੇ ਕੰਮ 'ਤੇ ਹੋਣ
ਦੀ ਪੁਸ਼ਟੀ ਕੀਤੀ ਤੇ ਪੁਲਿਸ ਨੇ ਪੱਕਾ ਕਲਾਂ ਤੋਂ ਜਾ ਕੇ ਵੀ ਪਤਾ ਕਰਿਆ। ਪਰ ਇਹ ਪਤਾ ਹੋਣ ਦੇ ਬਾਵਜੂਦ
ਵੀ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਈ। ਅਖਿਲੇਸ਼ 'ਤੇ ਕੇਸ ਪਾ ਕੇ ਜੇਲ• ਭੇਜ ਦਿੱਤਾ ਅਤੇ
ਬਾਕੀਆਂ ਨੂੰ ਤਿੰਨ ਦਿਨ ਨਜਾਇਜ਼ ਹਿਰਾਸਤ 'ਚ ਰੱਖਿਆ। ਆਖਰ ਨੂੰ ਜਦੋਂ ਜੱਥੇਬੰਦੀਆਂ ਦੇ ਕਾਰਕੁੰਨਾਂ
ਅਤੇ ਬਾਕੀ ਪਰਿਵਾਰਕ ਮੈਂਬਰਾਂ ਦਾ ਵਫ਼ਦ ਆਈ.ਜੀ. ਬਠਿੰਡਾ ਨੂੰ ਮਿਲਿਆ ਤਾਂ ਉਹਨਾਂ ਨੂੰ ਰਿਹਾਅ ਕੀਤਾ
ਗਿਆ। ਹੇਠਲੇ ਤੱਥਾਂ ਤੋਂ ਪਤਾ ਲੱਗਦਾ ਹੈ ਕਿ ਅਸਲ ਦੋਸ਼ੀ ਹਾਲੇ ਗ੍ਰਿਫਤਾਰ ਨਹੀਂ ਕੀਤਾ ਗਿਆ ਸਗੋਂ ਪੁਲਿਸ
ਅਖਿਲੇਸ਼ ਨੂੰ ਦੋਸ਼ੀ ਸਾਬਤ ਕਰਕੇ ਕੇਸ ਨੂੰ ਨਿੱਬੜਿਆ ਵਿਖਾਉਣਾ ਚਾਹੁੰਦੀ ਹੈ।
dਨੌਜਵਾਨ
ਅਖਿਲੇਸ਼ ਕੁਮਾਰ ਉਸ ਦਿਨ ਪੱਕਾ ਕਲਾਂ 'ਚ ਸ਼੍ਰੀ ਦਿਲਵਰ ਸ਼ਰਮਾ (ਰਿਟਾਇਰਡ ਸੈਕਟਰੀ ਕੋਔਪਰੇਟਿਵ ਸੁਸਾਇਟੀ)
ਦੇ ਘਰ ਉਸਾਰੀ ਦੇ ਕੰਮ ਦੌਰਾਨ ਰੋੜੀ ਕੁੱਟ ਰਿਹਾ ਸੀ। ਉਸਦਾ ਜੀਜਾ ਬਬਲੂ ਜੋ ਪਹਿਲਾਂ ਤੋਂ ਹੀ ਰਾਜੂ
ਠੇਕੇਦਾਰ ਨਾਲ ਦਿਹਾੜੀ ਜਾਂਦਾ ਸੀ, ਉਸ ਦਿਨ ਅਖਿਲੇਸ਼ ਨੂੰ ਵੀ ਨਾਲ ਲੈ ਕੇ ਗਿਆ ਸੀ। ਇਸ ਦੀ ਪੁਸ਼ਟੀ
ਸ਼੍ਰੀ ਦਿਲਵਰ ਸ਼ਰਮਾਂ ਦੇ ਪਰਿਵਾਰ, ਉਹਨਾਂ ਦੇ ਸੀਰੀ ਅਤੇ ਰਾਜੂ ਠੇਕੇਦਾਰ ਨੇ ਵੀ ਕੀਤੀ ਹੈ। ਅਖਿਲੇਸ਼
ਸਮੇਤ ਪੰਜ ਮਜ਼ਦੂਰ ਸਵੇਰੇ 9 ਕੁ ਵਜੇ ਰਾਮੇਂ ਤੋਂ ਪੱਕਾਂ ਕਲਾਂ ਗਏ ਹਨ ਤੇ ਰਾਤ ਨੂੰ 8 ਵਜੇ ਦੇ ਲਗਭਗ
ਰਾਮਾਂ ਮੰਡੀ ਵਾਪਿਸ ਪਹੁੰਚੇ ਹਨ।
dਕਈ ਹੋਰਨਾਂ
ਲੋਕਾਂ ਵੱਲੋਂ ਵੀ ਅਖਿਲੇਸ਼ ਨੂੰ ਸਵੇਰੇ ਰਾਜੂ ਠੇਕੇਦਾਰ ਅਤੇ ਬਬਲੂ ਨਾਲ ਕੰਮ 'ਤੇ ਜਾਂਦਿਆਂ ਅਤੇ ਵਾਪਸ
ਆਉਂਦਿਆਂ ਵੇਖੇ ਜਾਣ ਦੀ ਪੁਸ਼ਟੀ ਕੀਤੀ ਹੈ।
dਪੀੜਤ
ਬੱਚੀ ਦੇ ਮਾਪਿਆਂ ਵੱਲੋਂ ਦੋਸ਼ੀ ਵਜੋਂ ਕਿਸੇ ਵੀ ਵਿਅਕਤੀ ਦਾ ਨਾਮ ਨਹੀਂ ਲਿਆ ਗਿਆ ਤੇ ਨਾ ਹੀ ਕਿਸੇ
ਵੱਲ ਸ਼ੱਕ ਪ੍ਰਗਟ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਇਹ ਕਾਰਵਾਈ ਆਪਣੇ ਆਪ ਕੀਤੀ ਹੈ।
dਪੁਲਿਸ
ਵੱਲੋਂ ਦੋਸ਼ੀ ਕਹੇ ਗਏ ਨੌਜਵਾਨ ਦੀ ਸ਼ਨਾਖਤ ਕਰਵਾਉਣ ਦਾ ਢੰਗ ਵੀ ਪਾਰਦਰਸ਼ੀ ਨਹੀਂ ਹੈ। ਬੱਚੀ ਦੇ ਪਿਤਾ
ਨੂੰ ਕਮਰੇ 'ਚੋਂ ਬਾਹਰ ਕਰਕੇ, ਗ੍ਰਿਫ਼ਤਾਰ ਕੀਤੇ ਚਾਰ ਵਿਅਕਤੀਆਂ ਦੀਆਂ ਤਸਵੀਰਾਂ ਬੱਚੀ ਅੱਗੇ ਪੇਸ਼ ਕੀਤੀਆਂ
ਗਈਆਂ। ਨਿੱਕੀ ਬੱਚੀ ਦੀ ਮਾਨਸਿਕ ਹਾਲਤ ਵੇਖ ਕੇ ਇਹ ਯਕੀਨ ਕਰਨਾ ਮੁਸ਼ਕਿਲ ਹੈ ਕਿ ਉਸਨੇ ਸੱਚਮੁਚ ਹੀ
ਦੋਸ਼ੀ ਨੂੰ ਪਹਿਚਾਣ ਲਿਆ ਹੈ।
dਪੁਲਿਸ
ਵੱਲੋਂ ਪ੍ਰੈੱਸ ਕਾਨਫਰੰਸ 'ਚ ਕਿਹਾ ਗਿਆ ਹੈ ਕਿ ਬੱਚੀ ਦੇ ਚਚੇਰੇ ਭਰਾ ਵੱਲੋਂ ਦੋਸ਼ੀ ਨੂੰ ਇਹ ਜ਼ੁਰਮ
ਕਰਦਿਆਂ ਅੱਖੀਂ ਵੇਖਿਆ ਗਿਆ ਹੈ। ਜਦਕਿ ਲੜਕੇ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਾਡੇ ਮੁੰਡੇ ਨੇ ਪੁਲਿਸ
ਨੂੰ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਤੇ ਉਹ ਘਟਨਾ ਸਮੇਂ ਦੌਰਾਨ ਉੱਥੇ ਮੌਜੂਦ ਹੀ ਨਹੀਂ ਸੀ। ਪੜਤਾਲੀਆ
ਟੀਮ ਨੂੰ ਬੱਚੇ ਨੂੰ ਮਿਲਣ ਨਹੀਂ ਦਿੱਤਾ ਗਿਆ।
dਜਦੋਂ
ਜੱਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਬਠਿੰਡਾ ਰੇਲਵੇ ਪੁਲਿਸ ਥਾਣੇ ਦੇ ਮੁਖੀ ਨਾਲ ਅਤੇ ਫਿਰ ਸੀ.ਆਈ.ਏ
ਸਟਾਫ਼ ਬਠਿੰਡਾ ਦੇ ਇੰਚਾਰਜ ਨਾਲ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦਾ ਪਤਾ ਲਾਉਣ ਲਈ ਗੱਲ ਕੀਤੀ ਗਈ ਤਾਂ
ਉਹਨਾਂ ਵੱਲੋਂ ਕੋਈ ਸਪੱਸ਼ਟ ਉੱਤਰ ਨਹੀਂ ਮਿਲਿਆ। ਪਹਿਲਾਂ ਉਹ ਇੱਕ ਦੂਜੇ 'ਤੇ ਜੁੰਮੇਵਾਰੀ ਸੁੱਟਦੇ ਰਹੇ
ਅਤੇ ਅਖ਼ੀਰ ਐਸ.ਐਸ.ਪੀ. ਬਠਿੰਡਾ ਦਾ ਕੇਸ ਕਹਿ ਕੇ ਪੱਲਾ ਛੁਡਾਉਣ ਦਾ ਯਤਨ ਕੀਤਾ ਗਿਆ।
ਇਹਨਾਂ
ਤੱਥਾਂ ਦੇ ਆਧਾਰ 'ਤੇ ਸਾਡਾ ਕਹਿਣਾ ਹੈ ਕਿ ਪੁਲਿਸ ਨੇ ਅਸਲ ਦੋਸ਼ੀ ਗ੍ਰਿਫ਼ਤਾਰ ਨਹੀਂ ਕੀਤਾ। ਡਿਊਟੀ ਦੌਰਾਨ
ਆਪਣੀ ਲਾਪ੍ਰਵਾਹੀ ਛੁਪਾਉਣ ਲਈ ਅਤੇ ਆਪਣੇ ਗਲੋਂ ਕੇਸ ਦਾ ਝੰਜਟ ਮੁਕਾਉਣ ਲਈ ਪੁਲਿਸ ਨੇ ਬੇਕਸੂਰ ਪ੍ਰਵਾਸੀ
ਨੌਜਵਾਨ ਨੂੰ ਫੜ• ਕੇ ਕੇਸ ਮੜ• ਦਿੱਤਾ ਹੈ। ਪੁਲਿਸ ਦੇ ਐਨ ਨੱਕ ਥੱਲੇ ਇਹ ਘਟਨਾ ਵਾਪਰਨ ਨਾਲ ਪੁਲਿਸ
ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜ•ੇ ਹੁੰਦੇ ਹਨ। ਆਈ. ਜੀ. ਨੂੰ ਮਿਲਣ ਦੌਰਾਨ ਜੱਥੇਬੰਦੀਆਂ ਦੇ ਵਫ਼ਦ
ਵੱਲੋਂ ਜਦੋਂ ਇਸ ਕੇਸ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਤਾਂ ਉਹਨਾਂ ਨੇ ਪੁਲਿਸ ਦਾ
ਬਚਾਅ ਕਰਦਿਆਂ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਆਈ. ਜੀ. ਦਾ ਕਹਿਣਾ ਹੈ ਕਿ ਇਹ ਪੜਤਾਲ ਕਿਸੇ
ਛੋਟੇ ਮੋਟੇ ਏ. ਐਸ. ਆਈ. ਦੀ ਨਹੀਂ ਹੈ ਸਗੋਂ ਸਾਡੀ ਆਹਲਾ ਦਰਜੇ ਦੇ ਅਫ਼ਸਰਾਂ ਦੀ ਟੀਮ ਦੀ ਹੈ ਜਿਸ ਵਿੱਚ
ਸਾਡੀ ਆਈ. ਪੀ. ਐੱਸ. ਅਫ਼ਸਰ ਵੀ ਸ਼ਾਮਿਲ ਹੈ। ਪਰ ਵਿਚਾਰਨ ਵਾਲੀ ਗੱਲ ਤਾਂ ਇਹ ਹੈ ਕਿ ਜੇ ਆਹਲਾ ਅਫ਼ਸਰਾਂ
ਦੀ ਅਜਿਹੀ ਟੀਮ ਐਸੀ ਪੜਤਾਲ ਕਰਦੀ ਹੈ ਤਾਂ ਮਾਮਲਾ ਹੋਰ ਵੀ ਗੰਭੀਰ ਹੈ। ਕਿਉਂਕਿ ਪੜਤਾਲ ਦੌਰਾਨ ਸਪੱਸ਼ਟ
ਦਿਖਦੇ ਸਬੂਤਾਂ ਅਤੇ ਤੱਥਾਂ ਦੀ ਪਰਵਾਹ ਨਹੀਂ ਕੀਤੀ ਗਈ, ਤਿੰਨ ਨੌਜਵਾਨਾਂ ਨੂੰ ਨਜਾਇਜ਼ ਹਿਰਾਸਤ 'ਚ
ਰੱਖਿਆ ਗਿਆ ਤੇ ਉਹਨਾਂ ਦੀ ਗ੍ਰਿਫ਼ਤਾਰੀ ਕਰਨ ਦੀ ਗੱਲ ਵੀ ਕਬੂਲੀ ਨਹੀਂ ਗਈ।
ਪੁਲਿਸ
ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਭੂਮਿਕਾ ਹਮੇਸ਼ਾਂ ਦੀ ਤਰ•ਾਂ ਐਨੇ ਗੰਭੀਰ ਮਾਮਲੇ ਦੌਰਾਨ ਵੀ ਲੋਕਾਂ
ਨੂੰ ਲਾਰੇ ਲਾਉਣ ਅਤੇ ਕਾਹਲੀ ਨਾਲ ਕੇਸ ਨੂੰ ਗਲੋਂ ਲਾਹੁਣ ਦੀ ਹੀ ਰਹੀ, ਨਾ ਕਿ ਗੰਭੀਰਤਾ ਨਾਲ ਪੜਤਾਲ
ਕਰਨ ਅਤੇ ਅਸਲ ਦੋਸ਼ੀ ਨੂੰ ਲੱਭਣ ਦੀ। ਮੰਡੀ ਨਿਵਾਸੀਆਂ ਨੇ ਇਸ ਘਟਨਾ ਦਾ ਗਹਿਰਾ ਦੁੱਖ ਮਨਾਇਆ ਹੈ। ਪ੍ਰਵਾਸੀ
ਮਜ਼ਦੂਰ ਦੀ ਧੀ ਨੂੰ ਆਪਣੀ ਧੀ ਸਮਝ ਕੇ ਉਸਨੂੰ ਹਸਪਤਾਲ ਪਹੁੰਚਾਇਆ ਹੈ, ਇਲਾਜ ਸ਼ੁਰੂ ਕਰਵਾਇਆ ਹੈ। ਪੀੜਤ
ਲੜਕੀ ਅਤੇ ਉਸਦੇ ਪਰਿਵਾਰ ਨਾਲ ਜਾਗੀ ਡੂੰਘੀ ਹਮਦਰਦੀ ਦੀ ਭਾਵਨਾ ਤੇ ਦੋਸ਼ੀ ਪ੍ਰਤੀ ਤਿੱਖੇ ਰੋਸ ਅਤੇ
ਗੁੱਸੇ ਦੇ ਅਹਿਸਾਸ 'ਚ ਵਿਚਰ ਰਹੇ ਲੋਕਾਂ ਤੋਂ ਪੁਲਿਸ ਨੇ ਭੋਰਾ ਭਰ ਸਹਿਯੋਗ ਲੈਣ ਦੀ ਜ਼ਰੂਰਤ ਵੀ ਨਹੀਂ
ਸਮਝੀ। ਪੜਤਾਲ ਦੌਰਾਨ ਉਨ•ਾਂ ਦੀ ਮਦਦ ਜਾਂ ਸਹਿਯੋਗ ਲੈਣ ਦੀ ਥਾਂ ਲੋਕਾਂ ਨੂੰ ਇੱਕ ਭੀੜ ਸਮਝਿਆ ਹੈ।
ਜਿਸ ਨੂੰ ਦਬਕਾਇਆ ਜਾ ਸਕਦਾ ਹੈ, ਬੇਵਕੂਫ਼ ਬਣਾਇਆ ਜਾ ਸਕਦਾ ਹੈ, ਕੋਈ ਵੀ ਗ੍ਰਿਫ਼ਤਾਰੀ ਵਿਖਾ ਕੇ ਟਿਕਾਇਆ
ਜਾ ਸਕਦਾ ਹੈ। ਪੁਲਿਸ ਨੇ ਜਾਂ ਤਾਂ ਸੱਚ ਛੁਪਾ ਲਿਆ ਹੈ ਜਾਂ ਖੋਜਿਆ ਹੀ ਨਹੀਂ। ਸਾਨੂੰ ਸੱਚ ਸਾਹਮਣੇ
ਲਿਆਉਣ ਲਈ ਆਵਾਜ਼ ਉਠਾਉਣੀ ਚਾਹੀਦੀ ਹੈ। ਕੇਸ ਦੀ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕਰਨੀ ਚਾਹੀਦੀ ਹੈ।
ਹਕੂਮਤੀ ਮਸ਼ੀਨਰੀ ਦੀ ਹਰਕਤਸ਼ੀਲਤਾ ਦਾ ਸੱਚ
ਜੋ ਰਾਮਾਂ
ਮੰਡੀ ਵਾਲੇ ਕੇਸ 'ਚ ਵਾਪਰਿਆ ਹੈ, ਉਹ ਨਵਾਂ ਨਹੀਂ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਦੋਸ਼ੀ ਬਚ ਗਿਆ
ਹੈ। ਦੋਸ਼ੀ ਅਕਸਰ ਹੀ ਬਚ ਜਾਂਦੇ ਹਨ। ਜਿੱਥੇ ਪਤਾ ਵੀ ਹੁੰਦਾ ਹੈ, ਜੱਗ ਜ਼ਾਹਰ ਵੀ ਹੁੰਦਾ ਹੈ ਉੱਥੇ ਵੀ
ਬਚ ਜਾਂਦੇ ਹਨ। ਸ਼ਰੇਆਮ ਘੁੰਮਦੇ ਹਨ। ਦੇਸ਼ ਭਰ 'ਚੋਂ ਹੁਣ ਬਲਾਤਕਾਰ ਦੀ ਹਨੇਰੀ ਖਿਲਾਫ਼ ਲੋਕਾਂ ਦੀ ਵਿਆਪਕ
ਰੋਸ ਲਹਿਰ ਉੱਠੀ ਹੈ। ਲੋਕ ਹਰਕਤ 'ਚ ਆਉਣ ਲੱਗੇ ਹਨ। ਪੰਜਾਬ 'ਚ ਪਹਿਲਾਂ ਵਾਪਰੇ ਸ਼ਰੂਤੀ ਅਗਵਾ ਕਾਂਡ
ਅਤੇ ਫਿਰ ਦਿੱਲੀ ਦੀ ਵਿਦਿਆਰਥਣ ਨਾਲ ਵਾਪਰੀ ਜਬਰ ਜਿਨਾਹ ਤੇ ਕਤਲ ਦੀ ਘਟਨਾ ਨੇ ਸਰਕਾਰਾਂ, ਪੁਲਿਸ ਤੇ
ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਅਦਾਲਤੀ ਅਮਲਾਂ ਖਿਲਾਫ਼ ਲੋਕਾਂ 'ਚ ਰੋਸ ਹੋਰ ਵਧਾਇਆ ਹੈ। ਸਖ਼ਤ ਕਾਨੂੰਨ
ਅਤੇ ਸਖ਼ਤ ਸਜ਼ਾਵਾਂ ਦੀ ਮੰਗ ਵੀ ਉੱਠਣ ਲੱਗੀ ਹੈ। ਸਰਕਾਰਾਂ ਤੇ ਅਫ਼ਸਰਸ਼ਾਹੀ ਨੂੰ ਕੁਝ ਨਾ ਕੁਝ ਕਦਮ ਚੁੱਕਣ
ਲਈ ਮਜ਼ਬੂਰ ਵੀ ਹੋਣਾ ਪਿਆ ਹੈ। ਪਰ ਉਹਨਾਂ ਦਾ ਰਵੱਈਆ ਆਮ ਤੌਰ 'ਤੇ ਦੋਸ਼ੀਆਂ ਨੂੰ ਬਚਾਉਣ ਵਾਲਾ ਤੇ ਉਹਨਾਂ
ਦੀ ਰੱਖਿਆ ਕਰਨ ਵਾਲਾ ਰਹਿੰਦਾ ਆ ਰਿਹਾ ਹੈ। ਸ਼ਰੇਆਮ ਘੁੰਮਦੇ ਦੋਸ਼ੀਆਂ 'ਤੇ ਕੋਈ ਕਾਰਵਾਈ ਤੱਕ ਨਹੀਂ
ਕੀਤੀ ਜਾਂਦੀ। ਹੁਣ ਦੇਸ਼ ਵਿਆਪੀ ਰੋਸ ਲਹਿਰ ਦੇ ਬਣੇ ਦਬਾਅ ਸਦਕਾ ਹੀ ਅਜਿਹੇ ਮਾਮਲਿਆਂ 'ਚ ਤੇਜ਼ੀ ਨਾਲ
ਕਾਰਵਾਈ ਕਰਨ ਦਾ ਪ੍ਰਭਾਵ ਦਿੱਤਾ ਜਾ ਰਿਹਾ ਹੈ।
ਦਾਲਤਾਂ
ਤੇਜ਼ੀ ਨਾਲ ਕੁਝ ਫੈਸਲੇ ਕਰਨ ਲੱਗੀਆਂ ਹਨ। ਪਰ ਅਸਲ ਮਕਸਦ ਹਾਲੇ ਵੀ ਦੋਸ਼ੀਆਂ ਨੂੰ ਸਜ਼ਾਵਾਂ ਦੇਣਾ ਨਹੀਂ
ਹੈ ਸਗੋਂ ਹਕੂਮਤੀ ਮਸ਼ੀਨਰੀ ਦੀ ਫੁਰਤੀ ਦਾ ਪ੍ਰਭਾਵ ਦੇਣਾ ਹੀ ਹੈ। ਇਸ ਲਈ ਲੋਕਾਂ ਦੇ ਦਬਾਅ ਮੂਹਰੇ ਕੋਸ਼ਿਸ਼
ਕੀਤੀ ਜਾਂਦੀ ਹੈ ਕਿ ਇੱਕ ਵਾਰ ਮਾਮਲਾ ਠੰਡਾ ਕਰ ਦਿੱਤਾ ਜਾਵੇ ਚਾਹੇ ਝੂਠੀ ਕਹਾਣੀ ਬਣਾ ਕੇ ਹੀ ਕਿਉਂ
ਨਾ ਪੇਸ਼ ਕਰਨੀ ਪਵੇ। ਚਾਹੇ ਇਹਦੀ ਮਾਰ 'ਚ ਕੋਈ ਨਿਰਦੋਸ਼ ਹੀ ਕਿਉਂ ਨਾ ਆ ਜਾਵੇ। ਇੱਕ ਪਾਸੇ ਜਿੱਥੇ ਸੱਚਾਈ
ਇਹ ਹੈ ਕਿ ਸਾਡੇ ਮੁਲਕ 'ਚ ਆਏ ਦਿਨ ਛੋਟੀਆਂ ਬੱਚੀਆਂ ਤੋਂ ਲੈ ਕੇ ਵੱਡੀਆਂ ਔਰਤਾਂ ਨਾਲ ਛੇੜਛਾੜ, ਕੁੱਟਮਾਰ,
ਬਲਾਤਕਾਰ ਤੇ ਤੇਜ਼ਾਬ ਸੁੱਟਣ ਦੀਆਂ ਘਟਨਾਵਾਂ ਬੇਰੋਕ ਵਾਪਰ ਰਹੀਆਂ ਹਨ। ਉੱਥੇ ਦੂਜੇ ਪਾਸੇ ਸੱਚ ਇਹ ਵੀ
ਹੈ ਕਿ ਹਕੂਮਤੀ ਮਸ਼ੀਨਰੀ ਵੱਲੋਂ ਵਿਖਾਈ ਜਾ ਰਹੀ ਇਸ ਨਕਲੀ ਫੁਰਤੀ ਦੇ ਬਾਵਜੂਦ ਵੀ ਔਰਤਾਂ ਦੀ ਸੁਰੱਖਿਆ
ਅਤੇ ਅਸਲ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਦੀ ਕੋਈ ਗਰੰਟੀ ਨਹੀਂ ਹੈ। ਸਗੋਂ ਇਸ ਫੋਕੀ ਫੁਰਤੀ ਦੇ ਚੱਕਰ
'ਚ ਕਈ ਵਾਰ ਬੇਦੋਸ਼ੇ ਵੀ ਮਾਰ 'ਚ ਆਉਂਦੇ ਹਨ। ਹੋਰ ਸਖ਼ਤ ਕਾਨੂੰਨਾਂ ਤੇ ਸਜ਼ਾਵਾਂ ਦੀ ਆੜ 'ਚ ਪੁਲਿਸ ਅਧਿਕਾਰੀਆਂ,
ਅਦਾਲਤਾਂ, ਵਕੀਲਾਂ, ਜੱਜਾਂ ਨੇ ਹੋਰ ਹੱਥ ਰੰਗਣੇ ਹਨ। ਇਹਨਾਂ ਕਾਨੂੰਨਾਂ ਤੇ ਸਜ਼ਾਵਾਂ ਦੀ ਅਸਲ ਮਾਰ
ਗ਼ਰੀਬ ਜਨਤਾ ਅਤੇ ਬੇਦੋਸ਼ਿਆਂ 'ਤੇ ਹੀ ਪੈਣੀ ਹੈ। ਸਿਆਸੀ ਚੌਧਰ ਦੇ ਜ਼ੋਰ ਆਪਣੇ ਚਹੇਤਿਆਂ ਨੂੰ ਬਚਾਉਣ
ਲਈ ਪਹਿਲਾਂ ਦੀ ਤਰ•ਾਂ ਹੀ ਜ਼ੋਰ ਲਾਇਆ ਜਾਂਦਾ ਰਹਿਣਾ ਹੈ।
ਉੱਚ ਪੱਧਰੀ ਜਾਂਚ ਦੀ ਮੰਗ ਕਰੋ, ਇਨਸਾਫ਼ ਲਈ ਆਵਾਜ਼ ਉਠਾਓ
ਸਾਡੀ
ਲੋਕਾਂ ਦੀ ਏਕਤਾ, ਸੰਘਰਸ਼ ਅਤੇ ਮੁਸਤੈਦੀ ਹੀ ਹੈ ਜੋ ਔਰਤਾਂ ਤੇ ਬੱਚੀਆਂ ਦੀ ਸੁਰੱਖਿਆ ਦੀ ਜ਼ਾਮਨੀ ਕਰ
ਸਕਦੀ ਹੈ, ਅਜਿਹੀਆਂ ਘਿਨਾਉਣੀਆਂ ਘਟਨਾਵਾਂ ਨੂੰ ਠੱਲ• ਪਾ ਸਕਦੀ ਹੈ। ਸਾਡੀ ਚੇਤਨਾ ਅਤੇ ਇੱਕਜੁਟਤਾ
ਦੇ ਸਿਰ 'ਤੇ ਹੀ ਅਸਲ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾ ਸਕਦੀ ਹੈ ਅਤੇ ਬੇਦੋਸ਼ਿਆਂ ਨੂੰ ਬਚਾਇਆ ਜਾ ਸਕਦਾ
ਹੈ। ਆਪਾਂ ਦੋ ਮਹੀਨੇ ਲੰਮਾ ਅਤੇ ਸਿਰੜੀ ਸੰਘਰਸ਼ ਕਰਕੇ ਫਰੀਦਕੋਟ ਦੀ ਧੀ ਸ਼ਰੂਤੀ ਨੂੰ ਗੁੰਡਿਆਂ ਦੇ ਕਬਜ਼ੇ
'ਚੋਂ ਛੁਡਵਾ ਕੇ ਮਾਪਿਆਂ ਕੋਲ ਲਿਆਂਦਾ ਹੈ। ਨੰਗੇ ਚਿੱਟੇ ਦਿਨ ਗੋਲੀਆਂ ਚਲਾਉਂਦੇ ਤੇ ਕੁੱਟਦੇ ਮਾਰਦੇ
ਗੁੰਡਿਆਂ ਵੱਲੋਂ ਕੀਤੇ ਅਗਵਾ ਕਾਂਡ ਨੂੰ ਪੁਲਿਸ ਦੇ ਆਹਲਾ ਅਧਿਕਾਰੀ ਤੇ ਮੰਤਰੀ ਸੰਤਰੀ ਪਿਆਰ ਦਾ ਕਿੱਸਾ
ਬਣਾ ਕੇ ਪ੍ਰਚਾਰਨ 'ਤੇ ਲੱਗੇ ਰਹੇ ਹਨ। ਇਹ ਤਾਂ ਜਾਗੀ ਤੇ ਜੱਥੇਬੰਦ ਹੋਈ ਲੋਕ ਤਾਕਤ ਹੀ ਸੀ ਕਿ ਸਰਕਾਰ
ਦਾ ਝੂਠ ਖੜ• ਨਾ ਸਕਿਆ ਤੇ ਆਖ਼ਰ ਸ਼ਰੂਤੀ ਨੂੰ ਮਾਪਿਆਂ ਹਵਾਲੇ ਕਰਨਾ ਪਿਆ। ਇਉਂ ਹੀ ਡੇਢ ਦਹਾਕਾ ਪਹਿਲਾਂ
ਮਹਿਲ ਕਲਾਂ (ਬਰਨਾਲਾ) 'ਚ ਕਿਰਨਜੀਤ ਕੌਰ ਕਤਲ ਕਾਂਡ ਦੇ ਦੋਸ਼ੀਆਂ ਨੂੰ ਮਿਸਾਲੀ ਲੋਕ ਤਾਕਤ ਦੇ ਕ੍ਰਿਸ਼ਮਿਆਂ
ਸਦਕਾ ਹੀ ਸਜ਼ਾਵਾਂ ਦੁਆਈਆਂ ਜਾ ਸਕੀਆਂ ਸਨ। ਹੁਣ ਵੀ ਜੇਕਰ ਮੰਡੀ ਨਿਵਾਸੀ ਹਰਕਤ 'ਚ ਆਏ, ਦੋਸ਼ੀਆਂ ਦੀ
ਗ੍ਰਿਫਤਾਰੀ ਦੀ ਆਵਾਜ਼ ਉੱਠੀ, ਰੇਲ ਗੱਡੀ ਰੁਕੀ ਤਾਂ ਹੀ ਸਾਰੀ ਪੁਲਿਸ ਅਤੇ ਪ੍ਰਸ਼ਾਸਨ ਨੂੰ ਭਾਜੜਾਂ ਪਈਆਂ।
ਡੀ. ਸੀ, ਐਸ.ਐਸ.ਪੀ ਤੇ ਹੋਰ ਅਧਿਕਾਰੀ ਰਾਮੇ ਵੱਲ ਭੱਜੇ। ਪਰ ਉਹਨਾਂ ਨੇ ਆਪਣਾ ਫਰਜ਼ ਨਿਭਾਉਣ ਦੀ ਥਾਂ
ਲੋਕਾਂ ਦੇ ਅੱਖੀਂ ਘੱਟਾ ਪਾਇਆ ਹੈ। ਸਾਡੀ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਅਜੇ ਅਧੂਰੀ ਹੈ। ਸਗੋਂ
ਇੱਕ ਬੇਕਸੂਰ ਨੂੰ ਰਿਹਾਅ ਕਰਵਾਉਣ ਦੀ ਜਿੰਮੇਵਾਰੀ ਵੀ ਸਾਡੇ ਉੱਤੇ ਆਣ ਪਈ ਹੈ। ਇਹ ਤਾਂ ਹੀ ਸੰਭਵ ਹੈ
ਜੇ ਅਸੀਂ ਪਹਿਲਾਂ ਵਾਂਗ ਇੱਕ ਵਾਰ ਫੇਰ ਹਰਕਤ 'ਚ ਆਈਏ। ਸਾਡੇ ਅੱਖੀਂ ਘੱਟਾ ਪਾਉਣ ਦੀਆਂ ਵਿਉਂਤਾਂ ਨੂੰ
ਅਸਫ਼ਲ ਕਰੀਏ।
ਅਸੀਂ
ਦੋਹਾਂ ਜੱਥੇਬੰਦੀਆਂ ਵੱਲੋਂ ਸਭਨਾਂ ਇਨਸਾਫ਼ ਪਸੰਦ, ਜਮਹੂਰੀਅਤ ਪਸੰਦ ਸੰਘਰਸ਼ਸ਼ੀਲ ਲੋਕਾਂ ਨੂੰ ਅਪੀਲ ਕਰਦੇ
ਹਾਂ ਕਿ ਪੀੜਤ ਬੱਚੀ ਦੇ ਮਾਪਿਆਂ ਨੂੰ ਇਨਸਾਫ਼ ਦਿਵਾਉਣ ਲਈ ਅਤੇ ਅਸਲ ਦੋਸ਼ੀ ਨੂੰ ਬਣਦੀ ਸਜ਼ਾ ਦਿਵਾਉਣ
ਲਈ ਉੱਚ ਪੱਧਰੀ ਜਾਂਚ ਦੀ ਮੰਗ ਕਰੋ। ਇਸ ਮੰਗ ਲਈ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰੋ।
ਨੌਜਵਾਨ ਭਾਰਤ ਸਭਾ
(ਇਲਾਕਾ ਕਮੇਟੀ ਸੰਗਤ ਮੰਡੀ)
(ਇਲਾਕਾ ਕਮੇਟੀ ਸੰਗਤ ਮੰਡੀ)
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)
(ਬਲਾਕ ਕਮੇਟੀ, ਤਲਵੰਡੀ ਸਾਬੋ।
(ਬਲਾਕ ਕਮੇਟੀ, ਤਲਵੰਡੀ ਸਾਬੋ।
ਪ੍ਰਕਾਸ਼ਕ – ਅਸ਼ਵਨੀ ਕੁਮਾਰ (ਸੂਬਾ ਕਮੇਟੀ ਮੈਂਬਰ, ਨੌਜਵਾਨ
ਭਾਰਤ ਸਭਾ) 9501057052
ਮਿਤੀ – 19 ਫ਼ਰਵਰੀ, 2013
ਮਿਤੀ – 19 ਫ਼ਰਵਰੀ, 2013
Sunday, 17 February 2013
ਨੌਜਵਾਨ ਭਾਰਤ ਸਭਾ ਨੇ ਰਾਮਾਂ ਮੰਡੀ ਬਲਾਤਕਾਰ ਕਾਂਡ ਦੀ ਉੱਚ-ਪੱਧਰੀ ਜਾਂਚ ਮੰਗੀ
ਬਠਿੰਡਾ
ਨੌਜਵਾਨ ਭਾਰਤ ਸਭਾ ਨੇ ਗਿ੍ਫ਼ਤਾਰ ਨੌਜਵਾਨ ਨੂੰ ਨਿਰਦੋਸ਼ ਦੱਸਿਆ
ਬਠਿੰਡਾ, 15 ਫ਼ਰਵਰੀ (ਕੰਵਲਜੀਤ ਸਿੰਘ ਸਿੱਧੂ)- ਬੀਤੇ ਦਿਨ ਰਾਮਾਮੰਡੀ ਵਿਖ਼ੇ ਵਾਪਰੀ 7 ਸਾਲਾ ਬੱਚੀ ਨਾਲ ਜਬਰ ਜਨਾਹ ਦੀ ਘਟਨਾ ਦੇ ਮਾਮਲੇ ਵਿਚ ਬੀਤੇ ਦਿਨ ਪੁੁਲਿਸ ਵਲੋਂ ਗਿ੍ਫ਼ਤਾਰ ਕੀਤੇ ਦੋਸ਼ੀ ਨੌਜਵਾਨ ਅਿਖ਼ਲੇਸ਼ ਨੂੰ ਤੱਥਾਂ ਦੇ ਅਧਾਰ 'ਤੇ ਭਾਰਤ ਨੌਜਵਾਨ ਸਭਾ , ਲੋਕ ਮੋਰਚਾ ਦੇ ਆਗੂਆਂ ਵਲੋਂ ਕੀਤੀ ਜਾਂਚ ਦੇ ਅਧਾਰ 'ਤੇ ਨਿਰਦੋਸ਼ ਕਰਾਰ ਦਿੰਦੇ ਹੋਏ ਪਿੁਲਸ ਨੂੰ ਇਸ ਮਾਮਲੇ ਵਿਚ ਜਲਦਬਾਜ਼ੀ ਤੋਂ ਕੰਮ ਲੈਣ ਦੇ ਦੋਸ਼ ਲਗਾਉਂਦਿਆਂ ਜਾਂਚ ਪੜਤਾਲ ਮੁੜ ਪਾਰਦਰਸ਼ਤਾ ਨਾਲ ਕਰਨ ਦੀ ਮੰਗ ਕੀਤੀ | ਜਦਕਿLabels ਦੂਜੇ ਪਾਸੇ ਪਿੁਲਸ ਅਧਿਕਾਰੀ ਹੁਣ ਤੱਕ ਦੀ ਕੀਤੀ ਜਾਂਚ ਪੜਤਾਲ ਪੂਰੀ ਤਰ੍ਹਾਂ ਸਹੀ ਅਤੇ ਨਿਰਪੱਖ਼ ਕਰਾਰ ਦੇ ਕੇ ਜਾਂਚ ਸੀਨੀਅਰ ਪੁਲਿਸ ਅਧਿਕਾਰੀਆਂ ਵਲੋਂ ਕੀਤੇ ਜਾਣ ਦਾ ਤਰਕ ਦੇ ਰਹੇ ਹਨ | ਇਸ ਨਾਲ ਇਹ ਮਾਮਲਾ ਹੁਣ ਨਵਾਂ ਹੀ ਮੋੜ ਲੈ ਗਿਆਂ ਹੈ | ਇਸ ਸਬੰਧੀ ਅੱਜ ਕਥਿੱਤ ਦੋਸ਼ੀ ਅਿਖ਼ਲੇਸ਼ ਦੇ ਪਰਿਵਾਰਕ ਮੈਬਰਾਂ, ਨੌਜਵਾਨ ਭਾਰਤ ਸਭਾ, ਲੋਕ ਮੋਰਚਾ, ਬੀਕੇਯੂ ਏਕਤਾ (ਉਗਰਾਹਾਂ) ਦੇ ਸਹਿਯੋਗ ਨਾਲ ਸਥਾਨਕ ਟੀਚਰਜ਼ ਹੋਮ ਵਿਖ਼ੇ ਇੱਕ ਇਕੱਤਰਤਾ ਕੀਤੀ ਅਤੇ ਇਸ ਸਬੰਧੀ ਤੱਥਾਂ ਦੇ ਅਧਾਰ 'ਤੇ ਕੀਤੀ ਆਪਣੀ ਜਾਂਚ ਪੜਤਾਲ ਦੇ ਤੱਥ ਨਸ਼ਰ ਕੀਤੇ | ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਸ੍ਰੀ ਪਵੇਲ ਕੁੱਸਾ ਨੇ ਦੱਸਿਆ ਕਿ ਜਾਂਚ 'ਚ ਉਨ੍ਹਾਂ ਇਹ ਪਾਇਆ ਕਿ ਜਿਸ ਦਿਨ ਦੀ ਇਹ ਘਟਨਾ ਹੈ ਉਸ ਦਿਨ ਉਕਤ ਕਥਿੱਤ ਦੋਸ਼ੀ ਪਿੰਡ ਪੱਕਾ ਕਲਾ ਵਿਖ਼ੇ ਠੇਕੇਦਾਰ ਕੋਲ ਕੰਮ ਤੇ ਮੌਜ਼ੂਦ ਸੀ ਜਿਸ ਦੀ ਪੁਸ਼ਟੀ ਘਰ ਵਿਚ ਮੌਜੂਦ ਉਕਤ ਘਰ ਵਾਲਿਆਂ ਅਤੇ ਠੇਕੇਦਾਰ ਰਾਜਕੁਮਾਰ ਨੇ ਵੀ ਕੀਤੀ ਹੈ | ਉਨ੍ਹਾਂ ਕਿਹਾ ਕਿ ਕਥਿੱਤ ਦੋਸ਼ੀ ਦੇ 2 ਭਰਾ ਤੇ ਜੀਜਾ ਪਿਛਲੇ ਦਿਨਾ ਤੋਂ ਲਾਪਤਾ ਹਨ ਪਿੁਲਸ ਉਨ੍ਹਾਂ ਬਾਰੇ ਕੋਈ ਉਘਸੁੱਘ ਨਹੀ ਕੱਢ ਰਹੀ | ਇਸ ਸਬੰਧੀ ਪਰਿਵਰਕ ਮੈਂਬਰਾਂ ਅਤੇ ਨੌਜਵਾਨ ਭਾਰਤ ਸਭਾ ਦੇ ਵਫ਼ਦ ਨੇ ਆਈ ਜੀ. ਸ:ਨਿਰਮਲ ਸਿੰਘ ਢਿੱਲੋਂ ਨਾਲ ਭੇਟ ਕਰਕੇ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਦਾਂ | ਇਸ ਮੌਕੇ ਸ: ਢਿੱਲੋਂ ਨੇ ਕਿਹਾ ਕਿ ਭਾਵੇਂ ਕਿ ਸਾਰੀ ਜਾਂਚ ਪੜਤਾਲ ਸੀਨੀਅਰ ਪਿੁਲਸ ਅਧਿਕਾਰੀਆਂ ਦੀ ਅਗੁਵਾਈ ਹੇਠ ਹੋਈ ਹੈ ਪਰ ਫ਼ਿਰ ਵੀ ਉਹ ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀਆਂ ਨਾਲ ਗੱਲ ਕਰਨਗੇੇ |
Saturday, 25 February 2012
ਚੋਣਾਂ, ਨੌਜਵਾਨ ਅਤੇ ਨੌਜਵਾਨ ਭਾਰਤ ਸਭਾ — ਸਰਗਰਮੀਆਂ
ਚੋਣਾਂ ਦੌਰਾਨ ਹੋਏ ਨੌਜਵਾਨ ਮੁਜ਼ਾਹਰਿਆਂ ਦਾ ਸੱਦਾ
ਵੋਟ ਪਾਰਟੀਆਂ ਦੇ ਭਰਮਾਊ ਜਾਲ਼ ਤੋਂ ਬਚੋ
ਪੰਜਾਬ ਵਿਧਾਨ ਸਭਾ ਦੀਆਂ ਤਰੀਕਾਂ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਸਭਨਾਂ ਵੋਟ ਵਟੋਰੂ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਮੂਹਰੇ ਝੂਠੇ ਲਾਰਿਆਂ ਤੇ ਵਾਅਦਿਆਂ ਦੀ ਢੱਡ ਖੜਕਾਈ ਜਾ ਰਹੀ ਸੀ। ਲੋਕਾਂ ਦੇ ਅਸਲ ਮਸਲਿਆਂ ਨੂੰ ਰੋਲਣ ਜਾਂ ਖੂੰਜੇ ਲਾਉਣ ਲਈ ਭਰਮਾਊ ਚਾਲਾਂ ਚੱਲੀਆਂ ਜਾ ਰਹੀਆਂ ਸਨ। ਇਹਨਾਂ ਚਾਲਾਂ ਦੇ ਸਿਰ 'ਤੇ ਹੀ ਵੋਟਾਂ ਦੀ ਫਸਲ ਕੱਟਣ ਲਈ ਕਮਰਕੱਸੇ ਕੀਤੇ ਜਾ ਰਹੇ ਸਨ। ਵੋਟਾਂ ਭੁਗਤਾਉਣ ਤੇ ਪਾਰਟੀਆਂ ਦੇ ਚੋਣ ਪ੍ਰਚਾਰ ਦਾ ਸਾਧਨ ਬਣਾਉਣ ਲਈ ਨੌਜਵਾਨ ਤਬਕਾ ਵਿਸ਼ੇਸ਼ ਤੌਰ 'ਤੇ ਪਾਰਟੀਆਂ ਦੇ ਨਿਸ਼ਾਨੇ 'ਤੇ ਸੀ। ਪਾਰਟੀਆਂ ਵੱਲੋਂ ਆਪੋ-ਆਪਣੇ ਯੂਥ ਵਿੰਗਾਂ ਨੂੰ ਨਵੇਂ ਸਿਰੇ ਤੋਂ ਲਿਸ਼ਕਾ-ਪੁਸ਼ਕਾ ਕੇ ਨੌਜਵਾਨਾਂ ਨੂੰ ਭਰਮਾਉਣ, ਪਤਿਆਉਣ ਦੇ ਕੰਮ ਸੌਂਪੇ ਗਏ ਸਨ।
ਅਜਿਹੀ ਹਾਲਤ ਦੌਰਾਨ ਦਸੰਬਰ ਮਹੀਨੇ 'ਚ ਨੌਜਵਾਨ ਭਾਰਤ ਸਭਾ ਵੱਲੋਂ ਨੌਜਵਾਨਾਂ ਨੂੰ ਇਹਨਾਂ ਚਾਲਾਂ 'ਚ ਉਲਝਣ ਤੋਂ ਸੁਚੇਤ ਰਹਿਣ ਦਾ ਸੁਨੇਹਾ ਦੇਣ ਲਈ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ। ਇਸ ਮੁਹਿੰਮ ਤਹਿਤ ਵੱਖ-ਵੱਖ ਖੇਤਰਾਂ 'ਚ ਨੌਜਵਾਨਾਂ ਤੱਕ ਸਿੱਧੀ ਪਹੁੰਚ ਕਰਦਿਆਂ ਕਿਹਾ ਗਿਆ ਕਿ ਵੋਟਾਂ ਦੀ ਖੇਡ ਰਾਹੀਂ ਹਾਕਮ ਧੜੇ ਆਪਣਾ ਉੱਲੂ ਸਿੱਧਾ ਕਰਦੇ ਹਨ ਤੇ ਸਾਡਾ ਘਾਣ ਕਰਦੇ ਹਨ। ਖਾਸ ਕਰਕੇ ਨੌਜਵਾਨ ਤਬਕੇ ਨੂੰ ਤਰ•ਾਂ ਤਰ•ਾਂ ਦੇ ਲਾਲਚ ਪਰੋਸ ਕੇ, ਆਪਣੇ ਸੌੜੇ ਮੰਤਵਾਂ ਲਈ ਵਰਤਦੇ ਹਨ। ਲੱਠਮਾਰ ਗਰੋਹਾਂ ਦਾ ਹਿੱਸਾ ਬਣਾ ਕੇ ਜਵਾਨੀ ਨੂੰ ਆਪੋ ਵਿੱਚ ਲੜਾਉਂਦੇ ਹਨ, ਨਸ਼ਿਆਂ ਦੇ ਹੜ• 'ਚ ਰੋੜ•ਦੇ ਹਨ। ਨੌਜਵਾਨਾਂ ਨੂੰ ਇਹਨਾਂ ਪਾਰਟੀਆਂ ਤੋਂ ਬਚਦਿਆਂ ਆਪਣੇ ਅਸਲ ਮਸਲੇ ਤੇ ਸਮੱਸਿਆਵਾਂ ਬਾਰੇ ਸੋਚਣਾ ਵਿਚਾਰਨਾ ਚਾਹੀਦਾ ਹੈ। ਇਹਨਾਂ ਦੇ ਹੱਲ ਲਈ ਆਪਣੀ ਏਕਤਾ ਤੇ ਸੰਘਰਸ਼ ਉੱਪਰ ਟੇਕ ਰੱਖਣੀ ਚਾਹੀਦੀ ਹੈ।
ਹਾਕਮ ਜਮਾਤੀ ਵੋਟ ਪਾਰਟੀਆਂ ਦੇ ਚਮਕਾਊ, ਚੁੰਧਿਆਊ ਪ੍ਰਚਾਰ ਦੀ ਹਨੇਰੀ ਦੇ ਬਾਵਜੂਦ ਨੌਜਵਾਨਾਂ ਵੱਲੋਂ ਇਸ ਸੱਦੇ ਨੂੰ ਬਹੁਤ ਗੰਭੀਰਤਾ ਨਾਲ ਸੁਣਿਆ ਗਿਆ ਤੇ ਹੁੰਗਾਰਾ ਭਰਿਆ ਗਿਆ। ਵੱਖ ਵੱਖ ਖੇਤਰਾਂ ਦੇ ਪਿਡਾਂ 'ਚ ਹੋਈਆਂ ਮੀਟਿੰਗਾਂ ਦੌਰਾਨ ਨੌਜਵਾਨਾਂ ਦੀ ਭਰਵੀਂ ਹਾਜ਼ਰੀ ਰਹੀ। ਬਠਿੰਡੇ ਅਤੇ ਮੋਗਾ ਖੇਤਰਾਂ 'ਚ ਇਹਨਾਂ ਮੀਟਿੰਗਾਂ ਤੋਂ ਬਾਅਦ ਨੌਜਵਾਨਾਂ 'ਚ ਇਹ ਸੱਦਾ ਉਭਾਰਨ ਲਈ ਮੁਜ਼ਾਹਰੇ ਵੀ ਕੀਤੇ ਗਏ। ਬਠਿੰਡਾ ਸ਼ਹਿਰ 'ਚ ਹੋਏ ਮੁਜ਼ਾਹਰੇ 'ਚ 250 ਦੇ ਲਗਭਗ ਨੌਜਵਾਨ ਸ਼ਾਮਲ ਹੋਏ ਜਿਸ ਵਿੱਚ 25 ਦੇ ਕਰੀਬ ਕੁੜੀਆਂ ਦੀ ਵੀ ਹਾਜ਼ਰੀ ਸੀ। ਮੁਜ਼ਾਹਰੇ ਤੋਂ ਪਹਿਲਾਂ ਸਥਾਨਕ ਆਈ.ਟੀ.ਆਈ. ਵਿੱਚ ਵੀ ਸੈਂਕੜੇ ਵਿਦਿਆਰਥੀਆਂ ਦੀ ਰੈਲੀ ਹੋਈ ਜਿੱਥੋਂ 60-70 ਵਿਦਿਆਰਥੀ ਵੀ ਮੁਜ਼ਾਹਰੇ 'ਚ ਪਹੁੰਚੇ। ਬਠਿੰਡਾ ਦੇ ਮਿੰਨੀ ਸਕੱਤਰੇਤ ਮੂਹਰੇ ਵੱਖ ਵੱਖ ਪਿੰਡਾਂ ਤੋਂ ਪਹੁੰਚ ਕੇ ਇਕੱਠੇ ਹੋਏ ਨੌਜਵਾਨਾਂ ਵੱਲੋਂ ਪਹਿਲਾਂ ਰੈਲੀ ਕੀਤੀ ਗਈ। ਇਸੇ ਦੌਰਾਨ ਹੀ ਉੱਥੇ ਪੱਕੇ ਤੌਰ 'ਤੇ ਧਰਨੇ 'ਤੇ ਬੇਠੇ ਬੇਰੁਜ਼ਗਾਰ ਲਾਈਨਮੈਨਾਂ ਵੱਲੋਂ ਵੀ ਰੈਲੀ 'ਚ ਸ਼ਮੂਲੀਅਤ ਕੀਤੀ ਗਈ।
ਰੈਲੀ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਕਮੇਟੀ ਮੈਂਬਰਾਂ ਸੁਮੀਤ ਤੇ ਮਨਪ੍ਰੀਤ ਸਿੰਘ ਨੇ ਕਿਹਾ ਕਿ ਚੋਣਾਂ ਦੇ ਇਸ ਮਾਹੌਲ 'ਚ ਸਭਨਾਂ ਪਾਰਟੀਆਂ ਵੱਲੋਂ ਨੌਜਵਾਨਾਂ ਹੱਥ ਤਾਕਤ ਦੇਣ ਦੇ ਲਲਕਰੇ ਛੱਡੇ ਜਾ ਰਹੇ ਹਨ। ਪਰ ਕਿਸੇ ਪਾਰਟੀ ਕੋਲ ਨੌਜਵਾਨਾਂ ਲਈ ਸਸਤੀ ਸਿੱਖਿਆ ਤੇ ਪੱਕੇ ਰੁਜ਼ਗਾਰ ਦੇ ਹੱਕ ਬਾਰੇ ਕਹਿਣ ਲਈ ਕੁਝ ਨਹੀਂ ਹੈ। ਸਗੋਂ ਸਾਰੀਆਂ ਪਾਰਟੀਆਂ ਸਾਡਾ ਇਹ ਹੱਕ ਖੋਹਣ ਲਈ ਇੱਕਮਤ ਹਨ, ਰੁਜ਼ਗਾਰ ਮੰਗਦੇ ਨੌਜਵਾਨਾਂ 'ਤੇ ਜ਼ਬਰ ਢਾਹੁਣ ਲਈ ਇੱਕ ਦੂਜੇ ਤੋਂ ਮੂਹਰੇ ਹਨ। ਹੁਣ ਸਰਕਾਰ ਜਿਹੜੀ ਮਰਜ਼ੀ ਬਣ ਜਾਵੇ, ਇਸ ਹੱਕ ਦਾ ਕੁਚਲਿਆ ਜਾਣਾ ਇਉਂ ਹੀ ਜਾਰੀ ਰਹਿਣਾ ਹੈ। ਉਹਨਾਂ ਕਿਹਾ ਕਿ ਸਸਤੀ ਸਿੱਖਿਆ ਅਤੇ ਪੱਕੇ ਰੁਜ਼ਗਾਰ ਦੇ ਹੱਕ ਦੀ ਪ੍ਰਾਪਤੀ ਲਈ ਸਾਨੂੰ ਪਾਰਟੀਆਂ ਤੋਂ ਝਾਕ ਛੱਡ ਕੇ ਆਪਣੀ ਇੱਕਜੁਟ ਤਾਕਤ ਉਸਾਰਦਿਆਂ ਸੰਘਰਸ਼ਾਂ ਦੇ ਰਾਹ ਪੈਣਾ ਚਾਹੀਦਾ ਹੈ। ਸਾਡੇ ਸੰਘਰਸ਼ਾਂ ਦਾ ਹੁਣ ਤੱਕ ਦਾ ਤਜ਼ਰਬਾ ਵੀ ਇਹੀ ਦੱਸਦਾ ਹੈ। ਰੁਜ਼ਗਾਰ ਦੇ ਹੱਕ ਲਈ, ਮਹਿੰਗੀਆਂ ਫੀਸਾਂ ਖਿਲਾਫ਼, ਨਾਜਾਇਜ਼ ਫੰਡਾਂ ਤੇ ਜੁਰਮਾਨਿਆਂ ਖਿਲਾਫ਼ ਤੇ ਅਜਿਹੀਆਂ ਹੋਰਨਾਂ ਮੰਗਾਂ 'ਤੇ ਜਦੋਂ ਵੀ ਅਸੀਂ ਸੰਘਰਸ਼ ਕੀਤਾ ਹੈ ਤਾਂ ਸਫ਼ਲਤਾ ਹਾਸਲ ਕੀਤੀ ਹੈ। ਖਾਸ ਕਰਕੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਕਿਸੇ ਵਿਧਾਨ ਸਭਾ ਨੇ ਨਹੀਂ ਸਗੋਂ ਜਾਨ-ਹੂਲਵੇਂ ਸੰਘਰਸ਼ਾਂ ਨੇ ਦਵਾਇਆ ਹੈ, ਲਾਠੀਚਾਰਜਾਂ ਤੇ ਝੂਠੇ ਕੇਸਾਂ ਮੂਹਰੇ ਅਡੋਲ ਰਹਿਣ ਨੇ ਦਵਾਇਆ ਹੈ। ਹੁਣ ਵੀ ਸਾਡੇ ਮਸਲਿਆਂ ਦੇ ਹੱਲ ਦਾ ਇਹੋ ਰਾਹ ਹੈ।
ਮਾਰਚ ਕਰਦੇ ਨੌਜਵਾਨਾਂ ਕੋਲ ਚੁੱਕੇ ਬੈਨਰ ਅਤੇ ਤਖ਼ਤੀਆਂ 'ਤੇ ਉੱਕਰੇ ਨਾਅਰੇ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਸਨ, ਵੋਟਾਂ ਦੇ ਦਿਨਾਂ 'ਚ ਨੌਜਵਾਨਾਂ ਦੇ ਕਿਸੇ ਕਾਫ਼ਲੇ ਦਾ ਗੰਭੀਰ ਸਰੋਕਾਰ ਲੈ ਕੇ ਇਉਂ ਸੜਕਾਂ 'ਤੇ ਨਿਕਲਣਾ ਵੇਖਣ ਸੁਣਨ ਵਾਲੇ ਲੋਕਾਂ ਲਈ ਸੁਖਾਵਾਂ ਅਹਿਸਾਸ ਸੀ ਕਿਉਂਕਿ ਆਮ ਤੌਰ 'ਤੇ ਕਿਸੇ ਨਾ ਕਿਸੇ ਸਿਆਸੀ ਪਾਰਟੀ ਲਈ ਚੀਕਾਂ ਰੌਲੀ ਪਾਉਂਦੀਆਂ ਨੌਜਵਾਨਾਂ ਦੀਆਂ ਟੋਲੀਆਂ ਦੇ ਦ੍ਰਿਸ਼ ਹੀ ਲੋਕਾਂ ਦੇ ਨਜ਼ਰੀਂ ਪੈਂਦੇ ਹਨ। ''ਨਿੱਜੀਕਰਨ ਦੀ ਫੜ• ਤਲਵਾਰ-ਛਾਂਗਣ ਲੋਕਾਂ ਦਾ ਰੁਜ਼ਗਾਰ'', ''ਰੁਜ਼ਗਾਰ ਦਾ ਉਜਾੜਾ ਬੰਦ ਕਰੋ'' ਵਰਗੇ ਨਾਅਰਿਆਂ ਦੀ ਗੂੰਜ ਪੈ ਰਹੀ ਸੀ। ਮਾਰਚ ਵੱਲੋਂ ਸ਼ਹਿਰ ਵਿੱਚ ਸਥਾਪਿਤ ਭਗਤ ਸਿੰਘ ਦੇ ਬੁੱਤ ਕੋਲ ਪਹੁੰਚ ਕੇ ਵੀ ਰੈਲੀ ਕੀਤੀ ਗਈ। ਜਿੱਥੇ ਸਭਾ ਦੇ ਸੂਬਾ ਜੱਥੇਬੰਦਕ ਸਕੱਤਰ ਪਾਵੇਲ ਨੇ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਸਾਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਦੇ ਰਾਹ ਵੱਲ ਤੁਰਨ ਲਈ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਲੁੱਟ ਦੇ ਆਧਾਰ 'ਤੇ ਉੱਸਰੇ ਢਾਂਚੇ 'ਚ ਵੱਡੀਆਂ ਤਬਦੀਲੀਆਂ ਦੀ ਲੋੜ ਹੈ ਜਿਹੜੀਆਂ ਵੋਟਾਂ ਰਾਹੀਂ ਨਹੀਂ ਕੀਤੀਆਂ ਜਾ ਸਕਦੀਆਂ, ਸਗੋਂ ਭਗਤ ਸਿੰਘ ਦੇ ਦਰਸਾਏ ਮਾਰਗ ਅਨੁਸਾਰ ਲੋਕਾਂ ਦੀ ਜੱਥੇਬੰਦ ਤਾਕਤ ਰਾਹੀਂ ਹੀ ਸੰਭਵ ਹਨ। ਇਸ ਲਈ ਸਾਨੂੰ ਮੌਜੂਦਾ ਚੋਣਾਂ ਨੂੰ ਵੀ ਭਗਤ ਸਿੰਘ ਦੇ ਵਿਚਾਰਾਂ ਦੀ ਕਸਵੱਟੀ 'ਤੇ ਪਰਖਣਾ ਚਾਹੀਦਾ ਹੈ। ਇਸ ਇਕੱਠ ਨੂੰ ਹੋਰਨਾਂ ਤੋਂ ਇਲਾਵਾ ਸੰਗਤ-ਲੰਬੀ ਇਲਾਕਾ ਕਮੇਟੀ ਦੇ ਸਕੱਤਰ ਜਗਮੀਤ ਸਿੰਘ, ਸੂਬਾ ਕਮੇਟੀ ਮੈਂਬਰ ਅਸ਼ਵਨੀ ਕੁਮਾਰ ਨੇ ਵੀ ਸੰਬੋਧਨ ਕੀਤਾ।
ਨਿਹਾਲ ਸਿੰਘ ਵਾਲਾ (ਮੋਗਾ) 'ਚ ਵੀ 31 ਦਸੰਬਰ ਨੂੰ 50-55 ਨੌਜਵਾਨਾਂ ਵੱਲੋਂ ਰੈਲੀ ਕਰਨ ਤੋਂ ਬਾਅਦ ਬਾਜ਼ਾਰ ਵਿੱਚ ਮਾਰਚ ਕੀਤਾ ਗਿਆ। ਸਭਨਾਂ ਨੌਜਵਾਨਾਂ ਵੱਲੋਂ ਸਭਾ ਦਾ ਸੁਨੇਹਾ ਉਭਾਰਦੇ ਤਖਤੀਆਂ ਤੇ ਬੈਨਰ ਚੁੱਕੇ ਹੋਏ ਸਨ। ਇਸ ਮੌਕੇ ਨੌਜਵਾਨਾਂ ਨੂੰ ਸਭਾ ਦੇ ਇਲਾਕਾ ਸਕੱਤਰ ਕਰਮ ਰਾਮਾਂ ਤੋਂ ਬਿਨਾਂ ਜੁਗਰਾਜ ਕੁੱਸਾ, ਗੁਰਮੁੱਖ ਸਿੰਘ ਹਿੰਮਤਪੁਰਾ ਤੇ ਅਮਨਦੀਪ ਮਾਛੀਕੇ ਨੇ ਵੀ ਸੰਬੋਧਨ ਕੀਤਾ। -0-
ਜੂਝ ਰਹੇ ਬੇਰੁਜ਼ਗਾਰ ਨੌਜਵਾਨਾਂ ਨੂੰ ਸੱਦਾ
ਵੱਡੀ ਏਕਤਾ ਉਸਾਰੋ, ਪੱਕੇ ਰੁਜ਼ਗਾਰ ਦੀ ਮੰਗ ਕਰੋ
ਚੋਣਾਂ ਦੌਰਾਨ ਨੌਜਵਾਨ ਭਾਰਤ ਸਭਾ ਵੱਲੋਂ ਜੂਝ ਰਹੇ ਬੇਰੁਜ਼ਗਾਰ ਨੌਜਵਾਨ ਹਿੱਸਿਆਂ ਨੂੰ ਵਿਸ਼ੇਸ਼ ਤੌਰ 'ਤੇ ਸੰਬੋਧਿਤ ਹੋਇਆ ਗਿਆ। ਚੋਣਾਂ ਦਾ ਐਲਾਨ ਹੋਣ ਅਤੇ ਚੋਣ ਤਮਾਸ਼ੇ ਦੇ ਸ਼ੁਰੂ ਹੋਣ ਤੋਂ ਐਨ ਪਹਿਲਾਂ ਬੇਰੁਜ਼ਗਾਰ ਨੌਜਵਾਨਾਂ ਦੇ ਕਿੰਨੇ ਹੀ ਹਿੱਸੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ। ਇਹਨਾਂ ਨੌਜਵਾਨਾਂ ਵੱਲੋਂ ਆਏ ਦਿਨ ਧਰਨੇ, ਮੁਜ਼ਾਹਰੇ ਅਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਸਨ। ਪਿਛਲੇ ਪੰਦਰਾਂ ਸਾਲਾਂ ਤੋਂ ਰੁਜ਼ਗਾਰ ਦੀ ਮੰਗ ਕਰ ਰਹੇ ਬੇਰੁਜ਼ਗਾਰ ਲਾਈਨਮੈਨਾਂ ਦੇ ਵੱਡੇ ਇਕੱਠ ਨੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਬਠਿੰਡੇ ਦਾ ਬੱਸ ਅੱਡਾ ਜਾਮ ਕਰਕੇ ਹਕੂਮਤ ਨੂੰ ਉਹਨਾਂ ਨਾਲ ਗੱਲਬਾਤ ਕਰਨ ਲਈ ਮਜ਼ਬੂਰ ਕੀਤਾ ਸੀ ਤੇ ਉਸੇ ਦਿਨ ਤੋਂ ਹੀ ਸ਼ਹਿਰ 'ਚ ਮੰਗਾਂ ਪੂਰੀਆਂ ਹੋਣ ਤੱਕ ਲਗਾਤਾਰ ਭੁੱਖ ਹੜਤਾਲ 'ਤੇ ਬੈਠਣ ਦੀ ਸ਼ੁਰੂਆਤ ਕੀਤੀ ਸੀ। ਈ.ਜੀ.ਐੱਸ. ਅਧਿਆਪਕਾਂ ਨੇ ਗਿੱਦੜਬਾਹਾ ਵਿਖੇ ਵੱਡੇ ਚੌਂਕ 'ਚ ਕਈ ਦਿਨ ਚੱਲਣ ਵਾਲਾ ਧਰਨਾ ਲਾਇਆ ਹੋਇਆ ਸੀ। ਕਾਲਜਾਂ 'ਚ ਠੇਕਾ ਸਿਸਟਮ ਅਧੀਨ ਭਰਤੀ ਕੀਤੇ ਪੀ.ਟੀ.ਏ. ਅਧਿਆਪਕ ਜਾਂ ਗੈਸਟ ਫੈਕੁਲਟੀ ਲੈਕਚਰਾਰਾਂ ਵੱਲੋਂ ਵੀ ਤਸੱਲੀਬਖਸ਼ ਰੁਜ਼ਗਾਰ ਲਈ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ। ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕਾਂ ਨੇ ਵੀ ਸੰਘਰਸ਼ ਦਾ ਬਿਗਲ ਵਜਾਇਆ ਹੋਇਆ ਸੀ। ਇਸ ਤੋਂ ਬਿਨਾਂ ਐੱਸ. ਟੀ. ਆਰ ਅਧਿਆਪਕਾਂ ਵੱਲੋਂ ਵੀ ਆਪਣੇ ਸੰਘਰਸ਼ ਦੀ ਸ਼ੁਰੂਆਤ ਕਰ ਦਿੱਤੀ ਗਈ ਸੀ। ਇਉਂ ਬੇਰੁਜ਼ਗਾਰ ਨੌਜਵਾਨਾਂ ਦੇ ਇਹ ਹਿੱਸੇ ਓਸ ਮੌਕੇ ਪੱਕੇ ਅਤੇ ਤਸੱਲੀਬਖਸ਼ ਰੁਜ਼ਗਾਰ ਲਈ ਸੰਘਰਸ਼ਾਂ ਦੇ ਰਾਹ ਪਏ ਹੋਏ ਸਨ।
ਚੋਣ ਦੰਗਲ 'ਚ ਕੁੱਦਣ ਲਈ ਤਿਆਰ ਵੱਖੋ ਵੱਖਰੀਆਂ ਪਾਰਟੀਆਂ ਨੂੰ ਵੀ ਜੂਝ ਰਹੇ ਬੇਰੁਜ਼ਗਾਰਾਂ ਦਾ ਨਕਲੀ ਹੇਜ ਜਾਗਣਾ ਸ਼ੁਰੂ ਹੋ ਗਿਆ ਸੀ। ਹਕੂਮਤੀ ਪਾਰਟੀ ਵੱਲੋਂ ਜਿੱਥੇ ਇੱਕ ਹੱਥ ਰੁਜ਼ਗਾਰ ਮੰਗਦੇ ਇਹਨਾਂ ਨੌਜਵਾਨਾਂ ਨੂੰ ਡਾਂਗਾਂ, ਜੇਲਾਂ, ਝੂਠੇ ਕੇਸਾਂ ਤੇ ਜੱਥੇਦਾਰਾਂ ਦੀ ਕੁੱਟ ਰਾਹੀਂ ਨਿੱਸਲ ਕਰਕੇ ਸ਼ਾਂਤ ਕਰਨ ਦੇ ਯਤਨ ਕੀਤੇ ਜਾ ਰਹੇ ਸਨ, ਉੱਥੇ ਨਾਲ ਹੀ ਹੋ ਰਹੀ ਬਦਨਾਮੀ ਦੇ ਡਰੋਂ ਮੀਟਿੰਗਾਂ, ਬਿਆਨਾਂ ਤੇ ਫੋਕੇ ਨੋਟੀਫਿਕੇਸ਼ਨਾਂ ਰਾਹੀਂ ਵਰਚਾਉਣ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਸਨ। ਜੇ ਹਕੂਮਤੀ ਪਾਰਟੀ ਆਪਣੇ ਵੱਲੋਂ ਦਿੱਤੇ ਰੁਜ਼ਗਾਰ ਦੇ ਅੰਕੜੇ ਗਿਣਾ ਰਹੀ ਸੀ ਤਾਂ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਅੰਦਰ ਫੈਲੀ ਬੇਰੁਜ਼ਗਾਰੀ ਦੀ ਦੁਹਾਈ ਪਾਈ ਜਾ ਰਹੀ ਸੀ। ਉਹਨਾਂ ਵੱਲੋਂ ਸਰਕਾਰੀ ਨੀਤੀ ਅਤੇ ਰਵੱਈਏ ਦੀ ਨਿੰਦਾ ਕਰਦੇ ਬਿਆਨ ਦਾਗ਼ੇ ਜਾ ਰਹੇ ਸਨ ਤੇ ਸਿਆਸੀ ਲੀਡਰਾਂ ਵੱਲੋਂ ਧਰਨਿਆਂ 'ਚ ਗੇੜੇ ਮਾਰੇ ਜਾ ਰਹੇ ਸਨ। ਇਉਂ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਇਹ ਵੋਟ ਵਟੋਰੂ ਪਾਰਟੀਆਂ ਆਪਣੇ ਆਪ ਨੂੰ ਬੇਰੁਜ਼ਗਾਰ ਨੌਜਵਾਨਾਂ ਦੇ ਸੱਚੇ ਦਰਦੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ 'ਚ ਲੱਗੀਆਂ ਹੋਈਆਂ ਸਨ।
ਏਸ ਮੌਕੇ ਨੌਜਵਾਨ ਭਾਰਤ ਸਭਾ ਵੱਲੋਂ ਵਿਸ਼ੇਸ਼ ਪ੍ਰਚਾਰ ਮੁਹਿੰਮ ਚਲਾ ਕੇ ਨੌਜਵਾਨਾਂ ਪ੍ਰਤੀ ਨਕਲੀ ਹੇਜ ਪ੍ਰਗਟ ਕਰ ਰਹੇ ਸਿਆਸੀ ਟੋਲਿਆਂ ਦੇ ਦੰਭ ਨੂੰ ਨੰਗਾ ਕਰਦਿਆਂ ਇਹ ਦੱਸਿਆ ਗਿਆ ਕਿ ਕਿਵੇਂ ਸਾਰੀਆਂ ਵੋਟ ਵਟੋਰੂ ਪਾਰਟੀਆਂ ਹੀ ਰੁਜ਼ਗਾਰ ਦੇ ਉਜਾੜੇ ਲਈ ਜੁੰਮੇਵਾਰ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਇੱਕਮਤ ਹਨ। ਸਭਾ ਵੱਲੋਂ ਸੰਘਰਸ਼ ਦੇ ਰਾਹ ਪਏ ਹੋਏ ਇਹਨਾਂ ਨੌਜਵਾਨਾਂ ਨੂੰ ਵੋਟ ਵਟੋਰੂ ਪਾਰਟੀਆਂ ਦੇ ਝੂਠੇ ਲਾਰਿਆਂ 'ਚ ਆਉਣ ਤੇ ਉਹਨਾਂ ਮਗਰ ਧੂਹੇ ਜਾਣ ਤੋਂ ਖ਼ਬਰਦਾਰ ਕੀਤਾ ਗਿਆ। ਸੱਦਾ ਦਿੱਤਾ ਗਿਆ ਕਿ ਰੁਜ਼ਗਾਰ ਪ੍ਰਾਪਤੀ ਲਈ ਕਿਸੇ ਵੋਟ ਵਟੋਰੂ ਪਾਰਟੀ ਤੋਂ ਆਸ ਕਰਨ ਦੀ ਬਜਾਏ ਉਹ ਆਪਣੇ ਵੱਲੋਂ ਵਿੱਢੇ ਸੰਘਰਸ਼ਾਂ ਨੂੰ ਹੋਰ ਮਜ਼ਬੂਤ ਤੇ ਵਿਸ਼ਾਲ ਕਰਨ ਅਤੇ ਆਪਣੇ ਏਕੇ 'ਤੇ ਹੀ ਟੇਕ ਰੱਖਣ। ਇਹ ਗੱਲ ਜ਼ੋਰ ਨਾਲ ਉਭਾਰੀ ਗਈ ਕਿ ਦੇਸੀ ਵਿਦੇਸ਼ੀ ਧਨਾਢਾਂ ਨੂੰ ਲੁਟਾਏ ਜਾ ਰਹੇ ਮੁਲਕ ਦੇ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਖੋਹਲੇ ਤੋਂ ਬਿਨਾਂ ਅਤੇ ਕਾਰਪੋਰੇਟਾਂ ਦੇ ਸੁਪਰ ਮੁਨਾਫਿਆਂ 'ਤੇ ਰੋਕ ਅਤੇ ਟੈਕਸ ਲਾਏ ਤੋਂ ਬਿਨਾਂ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਨਹੀਂ ਕੀਤੇ ਜਾ ਸਕਦੇ ਹਨ। ਤੇ ਅਜਿਹਾ ਕਰਨਾ ਤਾਂ ਦੂਰ ਕੋਈ ਵੀ ਮੌਕਾਪ੍ਰਸਤ ਸਿਆਸੀ ਪਾਰਟੀ ਇਹਦੀ ਗੱਲ ਕਰਨ ਲਈ ਵੀ ਤਿਆਰ ਨਹੀਂ ਹੈ। ਸੋ ਲੋੜ ਇਸ ਗੱਲ ਦੀ ਹੈ ਕਿ ਰੁਜ਼ਗਾਰ ਪ੍ਰਾਪਤੀ ਲਈ ਲੜ ਰਹੀਆਂ ਵੱਖੋ ਵੱਖ ਟੁਕੜੀਆਂ ਨੂੰ ਇੱਕਜੁੱਟ ਕਰਦੇ ਹੋਏ ਵਿਸ਼ਾਲ ਇੱਕਜੁਟ ਨੌਜਵਾਨ ਲਹਿਰ ਉਸਾਰੀ ਜਾਵੇ ਤੇ ਸੰਘਰਸ਼ ਦੀ ਧਾਰ ਰੁਜ਼ਗਾਰ ਦਾ ਉਜਾੜਾ ਕਰਨ ਵਾਲੀਆਂ ਨਿੱਜੀਕਰਨ ਦੀਆਂ ਨੀਤੀਆਂ ਵੱਲ ਸੇਧਤ ਕਰਦੇ ਹੋਏ ਪੱਕੇ ਅਤੇ ਤਸੱਲੀਬਖਸ਼ ਰੁਜ਼ਗਾਰ ਲਈ ਜ਼ੋਰਦਾਰ ਸੰਘਰਸ਼ ਲੜਿਆ ਜਾਵੇ।
ਆਪਣੇ ਇਸ ਸੁਨੇਹੇ ਨੂੰ ਸਭਾ ਵੱਲੋਂ ਜੂਝ ਰਹੇ ਬੇਰੁਜ਼ਗਾਰਾਂ ਦੇ ਵੱਡੇ ਹਿੱਸੇ ਤੱਕ ਪਹੁੰਚਾਇਆ ਗਿਆ ਹੈ। ''ਕੱਲੇ-ਕੱਲੇ ਮਾਰ ਨਾ ਖਾਓ-'ਕੱਠੇ ਹੋ ਕੇ ਅੱਗੇ ਆਓ'' ਦਾ ਸੁਨੇਹਾ ਦਿੰਦਾ ਇੱਕ ਹੱਥ ਪਰਚਾ ਜੱਥੇਬੰਦੀ ਵੱਲੋਂ 4 ਹਜ਼ਾਰ ਦੀ ਗਿਣਤੀ 'ਚ ਛਪਾਇਆ ਗਿਆ ਤੇ ਬੇਰੁਜ਼ਗਾਰ ਨੌਜਵਾਨਾਂ ਦੇ ਇਕੱਠਾਂ 'ਚ ਵੰਡਿਆ ਗਿਆ। ਸਭਾ ਦੇ ਕਾਰਕੁੰਨਾ ਵੱਲੋਂ ਇਹਨਾਂ ਨੌਜਵਾਨਾਂ ਨਾਲ ਸਰਗਰਮ ਰਾਬਤਾ ਰੱਖਿਆ ਗਿਆ। ਬਹੁਤ ਸਾਰੇ ਮੌਕਿਆਂ 'ਤੇ ਬੇਰੁਜ਼ਗਾਰ ਨੌਜਵਾਨਾਂ ਦੇ ਵੱਖੋ ਵੱਖ ਇਕੱਠਾਂ ਨੂੰ ਸਭਾ ਦੇ ਬੁਲਾਰੇ ਸਿੱਧੇ ਤੌਰ 'ਤੇ ਸੰਬੋਧਤ ਹੋਏ। ਇਉਂ ਸਭਾ ਵੱਲੋਂ ਸੰਘਰਸ਼ ਕਰ ਰਹੇ ਬੇਰੁਜ਼ਗਾਰ ਲਾਈਨਮੈਨਾਂ, ਗੈਸਟ ਫੈਕੁਲਟੀ ਲੈਕਚਰਾਰਾਂ, ਬੇਰੁਜ਼ਗਾਰ ਪੀ.ਟੀ.ਆਈ. (ਸਰੀਰਕ ਸਿੱਖਿਆ) ਅਧਿਆਪਕਾਂ, ਬੇਰੁਜ਼ਗਾਰ ਈ.ਜੀ.ਐੱਸ. ਅਧਿਆਪਕਾਂ ਤੇ ਐਸ.ਟੀ.ਆਰ ਅਧਿਆਪਕਾਂ ਦੇ ਅੰਗ ਸੰਗ ਰਹਿੰਦਿਆਂ ਆਪਣਾ ਸੁਨੇਹਾ ਉਹਨਾਂ ਤੱਕ ਪਹੁੰਚਾਇਆ ਗਿਆ। -0-
ਐਸ.ਟੀ.ਸੀ. ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ
ਵੋਟਾਂ ਦੇ ਦਿਨਾਂ 'ਚ ਚੋਣ ਜ਼ਾਬਤਾ ਲੱਗ ਜਾਣ ਦੇ ਬਾਵਜੂਦ ਵੀ ਐਸ.ਟੀ.ਸੀ. ਅਧਿਆਪਕਾਂ ਨੇ ਆਪਣਾ ਰੁਜ਼ਗਾਰ ਖੋਹੇ ਜਾਣ ਖਿਲਾਫ਼ ਆਪਣਾ ਸੰਘਰਸ਼ ਜਾਰੀ ਰੱਖਿਆ। ਇਹ ਅਧਿਆਪਕ ਸਕੂਲ ਜਾਣ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਸਿੱਖਿਆ ਦੇਣ ਲਈ ਸਰਵ ਸਿੱਖਿਆ ਅਭਿਆਨ ਤਹਿਤ 2500 ਰੁਪਏ ਮਹੀਨਾ ਦੀ ਨਿਗੂਣੀ ਤਨਖਾਹ 'ਤੇ ਰੱਖੇ ਗਏ ਸਨ ਤੇ ਹੁਣ ਇਹਨਾਂ ਨੂੰ ਨੌਕਰੀ ਤੋਂ ਹਟਾਉਣ ਦਾ ਫੁਰਮਾਨ ਜਾਰੀ ਕਰ ਦਿੱਤਾ ਗਿਆ ਸੀ। ਰੈਲੀਆਂ ਮੁਜ਼ਾਹਰੇ ਕਰਦੇ ਆ ਰਹੇ ਅਧਿਆਪਕ ਆਖ਼ਰ ਨੂੰ ਗੋਨਿਆਣਾ ਨੇੜਲੇ ਪਿੰਡ ਭੋਖੜਾ ਦੀ ਟੈਂਕੀ 'ਤੇ ਚੜ• ਗਏ। ਦਸੰਬਰ ਮਹੀਨੇ ਦੀ ਕੜਾਕੇ ਦੀ ਠੰਡ 'ਚ 11 ਅਧਿਆਪਕ ਤੇ ਅਧਿਆਪਕਾਵਾਂ ਟੈਂਕੀ ਉੱਪਰ ਚੜ•ੇ ਰਹੇ ਤੇ ਬਾਕੀ 80-90 ਹੇਠਾਂ ਧਰਨੇ 'ਤੇ ਬੈਠੇ ਰਹੇ। ਇਸ ਦੌਰਾਨ ਨੌਜਵਾਨ ਭਾਰਤ ਸਭਾ ਵੱਲੋਂ ਇਹਨਾਂ ਅਧਿਆਪਕਾਂ ਦੀ ਜ਼ੋਰਦਾਰ ਹਮਾਇਤ ਕੀਤੀ ਗਈ। ਸਭਾ ਦੇ ਵਰਕਰਾਂ ਨੇ ਉਹਨਾਂ ਤੱਕ ਆਸ ਪਾਸ ਦੇ ਪਿੰਡਾਂ 'ਚੋਂ ਲੰਗਰ ਇਕੱਠਾ ਕਰ ਕੇ ਪਹੁੰਚਾਇਆ। ਉਹਨਾਂ ਦੀ ਹਮਾਇਤ ਕਰਨ ਲਈ ਭਰਾਤਰੀ ਜੱਥੇਬੰਦੀਆਂ ਨੂੰ ਸੁਨੇਹੇ ਪਹੁੰਚਾਏ ਗਏ। ਹੋਰਨਾਂ ਜੱਥੇਬੰਦੀਆਂ ਨੂੰ ਨਾਲ ਲੈ ਕੇ ਡੀ.ਸੀ. ਬਠਿੰਡਾ ਨੂੰ ਇੱਕ ਡੈਪੂਟੇਸ਼ਨ ਮਿਲਿਆ। ਕਈ ਦਿਨਾਂ ਦੀ ਜੱਦੋਜਹਿਦ ਬਾਅਦ ਆਖਰ ਇਹਨਾਂ ਨੂੰ ਇੱਕ ਸਾਲ ਲਈ ਹੋਰ ਨੌਕਰੀ 'ਤੇ ਰੱਖਣ ਅਤੇ ਤਨਖਾਹ ਵਧਾਉਣ ਦੀ ਮੰਗ ਸਰਕਾਰ ਨੂੰ ਚੋਣ ਜਾਬਤੇ ਦੇ ਬਾਵਜੂਦ ਪ੍ਰਵਾਨ ਕਰਨੀ ਪਈ। ਇਹਨਾਂ ਅਧਿਆਪਕਾਂ ਨੇ ਬਾਅਦ 'ਚ ਨੌਜਵਾਨ ਭਾਰਤ ਸਭਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। 30 ਦਸੰਬਰ ਦੇ ਬਠਿੰਡੇ ਦੇ ਮੁਜ਼ਾਹਰੇ ਤੇ 27 ਜਨਵਰੀ ਨੂੰ ਬਰਨਾਲੇ ਦੀ ਪਗੜੀ ਸੰਭਾਲ ਕਾਨਫਰੰਸ 'ਚ ਸ਼ਾਮਲ ਹੋਏ।
ਪਗੜੀ ਸੰਭਾਲ ਮੁਹਿੰਮ ਦੌਰਾਨ ਨੌਜਵਾਨ ਭਾਰਤ ਸਭਾ ਦੀ ਸਰਗਰਮੀ
ਮੁਹਿੰਮ ਦਾ ਸੁਨੇਹਾ ਨੌਜਵਾਨਾਂ ਤੱਕ ਪਹੁੰਚਾਇਆ
ਪਗੜੀ ਸੰਭਾਲ ਮੁਹਿੰਮ ਤੇ ਕਾਨਫਰੰਸ ਦਾ ਸੱਦਾ ਨੌਜਵਾਨਾਂ 'ਚ ਲੈ ਕੇ ਜਾਣ ਲਈ ਨੌਜਵਾਨ ਭਾਰਤ ਸਭਾ ਤੇ ਪੀ.ਐਸ.ਯੂ (ਸ਼ਹੀਦ ਰੰਧਾਵਾ) ਵੱਲੋਂ ਵਿਸ਼ੇਸ਼ ਮੁਹਿੰਮ ਜੱਥੇਬੰਦ ਕੀਤੀ ਗਈ। ਪਿੰਡਾਂ 'ਚ ਵੱਖਰੇ ਤੌਰ 'ਤੇ ਨੌਜਵਾਨਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਜਿਹਨਾਂ 'ਚ ਨੌਜਵਾਨਾਂ ਦੀ ਅਜੋਕੀ ਹਾਲਤ ਤੇ ਚੋਣਾਂ ਨਾਲ ਇਹਦੇ ਸੰਬੰਧ ਬਾਰੇ ਚਰਚਾ ਕੀਤੀ ਗਈ। ਸਿੱਖਿਆ ਤੇ ਰੁਜ਼ਗਾਰ ਦੇ ਹੱਕ ਦੀ ਪ੍ਰਾਪਤੀ ਲਈ ਸੰਘਰਸ਼ਾਂ 'ਤੇ ਟੇਕ ਰੱਖਣ ਦਾ ਸੱਦਾ ਦਿੱਤਾ ਗਿਆ। 10 ਹਜ਼ਾਰ ਦੀ ਗਿਣਤੀ 'ਚ ਹੱਥ-ਪਰਚਾ ਨੌਜਵਾਨਾਂ ਵਿਦਿਆਰਥੀਆਂ 'ਚ ਵੰਡਿਆ ਗਿਆ। ਵੱਖ ਵੱਖ ਖੇਤਰਾਂ ਦੇ ਪਿੰਡਾਂ 'ਚ ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ ਮੀਟਿੰਗਾਂ ਤੋਂ ਬਾਅਦ ਮੁਹਿੰਮ ਦਾ ਸੁਨੇਹਾ ਆਮ ਲੋਕਾਂ ਤੱਕ ਵੀ ਪਹੁੰਚਾਇਆ ਗਿਆ। ਸਭਨਾਂ ਪਿੰਡਾਂ 'ਚ ਨੌਜਵਾਨਾਂ ਨੇ ਕਮੇਟੀ ਦਾ ਲੀਫ਼ਲੈੱਟ ਘਰ ਘਰ ਪਹੁੰਚਾਇਆ। ਸੰਗਤ ਬਲਾਕ ਦੇ ਪਿੰਡਾਂ 'ਚ ਝੰਡਾ ਮਾਰਚ ਰਾਹੀਂ ਲੋਕਾਂ ਨੂੰ ਸੰਬੋਧਤ ਹੋਇਆ ਗਿਆ। ਮਾਰਚ ਦੌਰਾਨ ਛੇ ਪਿੰਡਾਂ 'ਚ ਰੈਲੀਆਂ ਰਾਹੀਂ ਸੈਂਕੜੇ ਲੋਕਾਂ ਤੱਕ ਆਪਣਾ ਸੱਦਾ ਪਹੁੰਚਾਇਆ ਗਿਆ। ਨਿਹਾਲ ਸਿੰਘ ਵਾਲਾ ਖੇਤਰ 'ਚ ਕਿਸਾਨਾਂ ਮਜ਼ਦੂਰਾਂ ਨਾਲ ਰਲ਼ ਕੇ ਮਾਰਚ ਕੀਤਾ ਗਿਆ। ਜਿਹਦੇ 'ਚ ਨੌਜਵਾਨਾਂ ਦੀ ਭਰਵੀਂ ਸ਼ਮੂਲੀਅਤ ਹੋਈ। ਸੁਨਾਮ ਇਲਾਕੇ ਦੇ ਛਾਜਲੀ ਅਤੇ ਆਸ-ਪਾਸ ਦੇ ਪਿੰਡਾਂ ਦੀ ਭਰਵੀਂ ਵਿਸਥਾਰੀ ਮੀਟਿੰਗ ਛਾਜਲੀ ਪਿੰਡ 'ਚ ਹੋਈ ਜਿਸ ਵਿੱਚ ਲਗਭਗ 50 ਨੌਜਵਾਨ ਸ਼ਾਮਲ ਹੋਏ। ਬਠਿੰਡਾ ਦੇ ਰਜਿੰਦਰਾ ਕਾਲਜ 'ਚ ਵਿਦਿਆਰਥੀਆਂ ਦੀ ਭਰਵੀਂ ਰੈਲੀ ਹੋਈ। ਕਈ ਖੇਤਰਾਂ 'ਚ ਮੁਹਿੰਮ ਦੇ ਪੋਸਟਰ ਲਾਉਣ ਦੀ ਜੁੰਮੇਵਾਰੀ ਨੌਜਵਾਨਾਂ ਵੱਲੋਂ ਨਿਭਾਈ ਗਈ।
ਮੁਹਿੰਮ ਦੌਰਾਨ ਨੌਜਵਾਨਾਂ ਵੱਲੋਂ ਫੰਡ ਵਾਸਤੇ ਲੋਕਾਂ ਤੱਕ ਕੀਤੀ ਪਹੁੰਚ ਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ। ਬਠਿੰਡੇ ਜਿਲ•ੇ ਦੇ ਭਗਤਾ ਕਸਬੇ ਦੇ ਬਾਜ਼ਾਰਾਂ 'ਚੋਂ ਨੌਜਵਾਨਾਂ ਦੀ ਟੀਮ ਨੇ ਫੰਡ ਇਕੱਤਰ ਕੀਤਾ। ਏਸੇ ਦੌਰਾਨ ਡੱਬਵਾਲੀ ਕੋਲ ਕਿਲਿਆਂਵਾਲੀ ਪਿੰਡ 'ਚ ਵੀ ਨੌਜਵਾਨਾਂ ਵੱਲੋਂ ਫੰਡ ਇਕੱਠਾ ਕੀਤਾ ਗਿਆ ਹੈ। ਚੱਕ ਫਤਹਿ ਸਿੰਘ ਵਾਲਾ (ਬਠਿੰਡਾ) ਪਿੰਡ ਦੀਆਂ ਨੌਜਵਾਨ ਕੁੜੀਆਂ ਦੀ ਮੀਟਿੰਗ ਤੋਂ ਬਾਅਦ ਕੁੜੀਆਂ ਨੇ ਸਮਾਗਮ ਲਈ ਪਿੰਡ 'ਚੋਂ ਫੰਡ ਇਕੱਠਾ ਕੀਤਾ।
ਕੋਠਾ ਗੁਰੂ ਪਿੰਡ 'ਚ ਨੌਜਵਾਨਾਂ ਵੱਲੋਂ ਲਿਖੇ ਕੰਧ ਨਾਅਰੇ ਖਿੱਚ ਦਾ ਕੇਂਦਰ ਰਹੇ।
ਕਾਨਫਰੰਸ 'ਚ ਸਭਾ ਦੇ ਸਭਨਾਂ ਖੇਤਰਾਂ 'ਚੋਂ ਨੌਜਵਾਨ ਆਪ ਵੀ ਸ਼ਾਮਲ ਹੋਏ ਤੇ ਕਈ ਥਾਵਾਂ ਤੋਂ ਪਿੰਡਾਂ ਦੇ ਲੋਕਾਂ ਨੂੰ ਵੀ ਕਾਨਫਰੰਸ 'ਚ ਸ਼ਾਮਲ ਕਰਵਾਇਆ ਗਿਆ। ਕਾਨਫਰੰਸ ਦੌਰਾਨ ਵੱਖ ਵੱਖ ਕੰਮਾਂ ਦੀਆਂ ਜੰਮੇਵਾਰੀਆਂ ਸਭਾ ਦੇ ਵਲੰਟੀਅਰਾਂ ਨੇ ਨਿਭਾਈਆਂ।
ਕੋਠਾ ਗੁਰੂ ਪਿੰਡ 'ਚ ਨੌਜਵਾਨਾਂ ਵੱਲੋਂ ਲਿਖੇ ਕੰਧ ਨਾਅਰੇ ਖਿੱਚ ਦਾ ਕੇਂਦਰ ਰਹੇ।
ਕਾਨਫਰੰਸ 'ਚ ਸਭਾ ਦੇ ਸਭਨਾਂ ਖੇਤਰਾਂ 'ਚੋਂ ਨੌਜਵਾਨ ਆਪ ਵੀ ਸ਼ਾਮਲ ਹੋਏ ਤੇ ਕਈ ਥਾਵਾਂ ਤੋਂ ਪਿੰਡਾਂ ਦੇ ਲੋਕਾਂ ਨੂੰ ਵੀ ਕਾਨਫਰੰਸ 'ਚ ਸ਼ਾਮਲ ਕਰਵਾਇਆ ਗਿਆ। ਕਾਨਫਰੰਸ ਦੌਰਾਨ ਵੱਖ ਵੱਖ ਕੰਮਾਂ ਦੀਆਂ ਜੰਮੇਵਾਰੀਆਂ ਸਭਾ ਦੇ ਵਲੰਟੀਅਰਾਂ ਨੇ ਨਿਭਾਈਆਂ।
ਪਿੰਡ ਕੋਠਾਗੁਰੂ 'ਚ ਚੋਣ ਕਮਿਸ਼ਨ ਦੀ ਟੀਮ ਦਾ ਘਿਰਾਓ
ਪੰਜਾਬ ਅੰਦਰ ਚੱਲ ਰਹੀ ਪਗੜੀ ਸੰਭਾਲ ਮੁਹਿੰਮ ਦੀ ਤਿਆਰੀ ਤਹਿਤ ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਕੋਠਾਗੁਰੂ 'ਚ ਕੰਧ ਨਾਅਰੇ ਲਿਖੇ ਗਏ ਸਨ। ਏਸੇ ਦੌਰਾਨ 20 ਜਨਵਰੀ ਨੂੰ ਚੋਣ ਕਮਿਸ਼ਨ ਦੀ ਇੱਕ ਟੀਮ ਜਿਸ ਦੀ ਅਗਵਾਈ ਇਲਾਕੇ ਦਾ ਬਲਾਕ ਵਿਕਾਸ ਅਫ਼ਸਰ (ਬੀ.ਡੀ.ਓ.) ਕਰ ਰਿਹਾ ਸੀ ਨੇ ਪਿੰਡ ਵਿੱਚ ਆ ਕੇ ਸਭਾ ਵੱਲੋਂ ਲਿਖੇ ਨਾਅਰਿਆਂ 'ਤੇ ਕਾਲਾ ਰੰਗ ਫੇਰਨਾ ਅਤੇ ਮੁਹਿੰਮ ਦੇ ਪੋਸਟਰਾਂ ਨੂੰ ਉਤਾਰਨਾ ਸ਼ੁਰੂ ਕਰ ਦਿੱਤਾ। ਜਦੋਂ ਇਸ ਦਾ ਪਤਾ ਪਿੰਡ 'ਚ ਪੋਸਟਰ ਲਗਾ ਰਹੀ ਨੌਜਵਾਨ ਭਾਰਤ ਸਭਾ ਤੇ ਬੀ.ਕੇ.ਯੂ. ਉਗਰਾਹਾਂ ਦੀ ਟੀਮ ਨੂੰ ਲੱਗਿਆ ਤਾਂ ਉਹਨਾਂ ਤੁਰੰਤ ਉੱਥੇ ਪਹੁੰਚ ਕੇ ਅਧਿਕਾਰੀਆਂ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ। ਪਰ ਬੀ.ਡੀ.ਓ. ਨੇ ਉੱਪਰੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਕਹਿ ਕੇ ਨਾਅਰੇ ਮਿਟਾਉਣੇ ਜਾਰੀ ਰੱਖੇ। ਪੋਸਟਰ ਤੇ ਨਾਅਰੇ ਕਿਸੇ ਵੀ ਵੋਟਾਂ ਵਾਲੀ ਸਿਆਸੀ ਪਾਰਟੀ ਜਾਂ ਚੋਣ ਪ੍ਰਚਾਰ ਨਾਲ ਸਬੰਧਤ ਨਾ ਹੋਣ ਦੀਆਂ ਦਿੱਤੀਆਂ ਦਲੀਲਾਂ ਦੀ ਵੀ ਪਰਵਾਹ ਨਾ ਕੀਤੀ ਤਾਂ ਮੌਕੇ 'ਤੇ ਇਕੱਤਰ 40-50 ਨੌਜਵਾਨਾਂ ਤੇ ਪਿੰਡ ਵਾਸੀਆਂ ਨੇ ਟੀਮ ਦਾ ਘਿਰਾਓ ਕਰ ਲਿਆ। ਲਗਭਗ 25-30 ਮਿੰਟ ਦੇ ਘਿਰਾਓ ਤੋਂ ਬਾਅਦ ਬੀ.ਡੀ.ਓ. ਨੇ ਆਪਣੀ ਗਲਤੀ ਮੰਨਦਿਆਂ ਇਕੱਤਰ ਇਕੱਠ ਕੋਲੋਂ ਆਪਣੀ ਧੱਕੜ ਕਾਰਵਾਈ ਲਈ ਮੁਆਫ਼ੀ ਮੰਗੀ ਤੇ ਅੱਗੇ ਤੋਂ ਅਜਿਹੀ ਕੋਈ ਵੀ ਕਾਰਵਾਈ ਨਾ ਕਰਨ ਦਾ ਭਰੋਸਾ ਦਿੱਤਾ। ਇਸ ਉਪਰੰਤ ਹੀ ਨੌਜਵਾਨਾਂ ਤੇ ਪਿੰਡ ਵਾਸੀਆਂ ਨੇ ਉਹਨਾਂ ਦਾ ਘਿਰਾਓ ਛੱਡਿਆ ਤੇ ਨਾਅਰੇ ਫਿਰ ਤੋਂ ਲਿਖ ਦਿੱਤੇ ਗਏ।
Friday, 24 February 2012
Subscribe to:
Posts (Atom)