Wednesday, 13 March 2013

ਜੱਥੇਬੰਦੀਆਂ ਵੱਲੋਂ ਕਿਸਾਨ ਸੰਘਰਸ਼ 'ਤੇ ਜ਼ਬਰ ਦਾ ਵਿਰੋਧ


ਕਿਸਾਨ ਸੰਘਰਸ਼ 'ਤੇ ਜ਼ਬਰ ਦਾ ਵਿਰੋਧ

     ਅੱਜ ਬਠਿੰਡਾ ਜ਼ਿਲ•ੇ 'ਚ ਕੰਮ ਕਰਦੀਆਂ ਵੱਖ ਵੱਖ ਜੱਥੇਬੰਦੀਆਂ ਦਾ ਵਫ਼ਦ ਸ਼ਾਂਤੀਪੂਰਵਕ ਕਿਸਾਨ ਸੰਘਰਸ਼ ਨੂੰ ਕੁਚਲਣ ਦੇ ਹਕੂਮਤੀ ਰਵੱਈਏ ਦਾ ਵਿਰੋਧ ਕਰਦਿਆਂ ਡੀ. ਸੀ. ਬਠਿੰਡਾ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਗ੍ਰਿਫਤਾਰ ਕੀਤੇ ਕਿਸਾਨ ਮਜ਼ਦੂਰ ਕਾਰਕੁੰਨ ਫੌਰੀ ਤੌਰ 'ਤੇ ਬਿਨਾਂ ਸ਼ਰਤ ਰਿਹਾਅ ਕੀਤੇ ਜਾਣ, ਉਹਨਾਂ 'ਤੇ ਪਾਏ ਗਏ ਝੂਠੇ ਕੇਸ ਵਾਪਸ ਲਏ ਜਾਣ ਅਤੇ ਸੰਘਰਸ਼ ਕਰਨ ਦਾ ਲੋਕਾਂ ਦਾ ਜਮਹੂਰੀ ਹੱਕ ਫੌਰੀ ਬਹਾਲ ਕੀਤਾ ਜਾਵੇ। ਪਿੰਡਾਂ 'ਚ ਪੁਲਿਸ ਵੱਲੋਂ ਕਿਸਾਨ ਕਾਰਕੁਨਾਂ ਨੂੰ ਗ੍ਰਿਫਤਾਰ ਕਰਨ ਲਈ ਕੀਤੀ ਜਾ ਰਹੀ ਛਾਪੇਮਾਰੀ ਅਤੇ ਸਪੀਕਰਾਂ 'ਚੋਂ ਹੋਕਿਆਂ ਰਾਹੀਂ ਲੋਕਾਂ 'ਤੇ ਦਹਿਸ਼ਤ ਪਾਉਣ ਦੀਆਂ ਕਾਰਵਾਈਆਂ ਫੌਰੀ ਬੰਦ ਕੀਤੀਆਂ ਜਾਣ। ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਜੱਥੇਬੰਦਕ ਸਕੱਤਰ ਪਾਵੇਲ ਕੁੱਸਾ ਨੇ ਦੱਸਿਆ ਕਿ ਅੱਜ ਦੇ ਵਫ਼ਦ 'ਚ ਸ਼ਾਮਲ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਸੌਂਪੇ ਮੰਗ ਪੱਤਰ 'ਚ ਸਰਕਾਰ ਵੱਲੋਂ ਹੱਕੀ ਮੰਗਾਂ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ 'ਤੇ ਝੂਠੇ ਕੇਸ ਮੜ•ਨ, ਜੇਲ•ਾਂ 'ਚ ਸੁੱਟਣ ਅਤੇ ਸੰਘਰਸ਼ ਨੂੰ ਦਬਾਉਣ ਲਈ ਜਾਬਰ ਹੱਥਕੰਡੇ ਅਪਨਾਉਣ ਦੇ ਹਕੂਮਤੀ ਕਦਮਾਂ ਦੀ ਜ਼ੋਰਦਾਰ ਨਿੰਦਾ ਕੀਤੀ ਗਈ ਹੈ। ਆਗੂਆਂ ਨੇ ਇੱਕਸੁਰ ਹੋ ਕੇ ਕਿਹਾ ਕਿ ਆਪਣੀਆਂ ਮੰਗਾਂ ਲਈ ਆਵਾਜ਼ ਉਠਾਉਣੀ, ਲਾਮਬੰਦ ਹੋ ਕੇ ਸੰਘਰਸ਼ ਕਰਨਾ ਸਮਾਜ ਦੇ ਹਰ ਮਿਹਨਤਕਸ਼ ਵਰਗ ਦਾ ਬੁਨਿਆਦੀ ਜਮਹੂਰੀ ਹੱਕ ਹੈ ਤੇ ਪੰਜਾਬ ਸਰਕਾਰ ਲੋਕਾਂ ਦੀਆਂ ਮੰਗਾਂ ਨੂੰ ਸੁਣਨ ਸਮਝਣ ਤੇ ਹੱਲ ਕਰਨ ਦੇ ਰਾਹ ਪੈਣ ਦੀ ਥਾਂ ਉਹਨਾਂ ਦੀ ਆਵਾਜ਼ ਨੂੰ ਜਬਰ ਦੇ ਜ਼ੋਰ ਕੁਚਲ ਰਹੀ ਹੈ। 10 ਮਾਰਚ ਨੂੰ ਬਠਿੰਡੇ 'ਚ ਧਰਨਾ ਦੇਣ ਜਾ ਰਹੇ ਕਿਸਾਨਾਂ ਦੀਆਂ ਕਈ ਮੰਗਾਂ ਸਰਕਾਰ ਨੇ ਪਹਿਲਾਂ ਹੀ ਮੰਨੀਆਂ ਹੋਈਆਂ ਹਨ ਪਰ ਲਾਗੂ ਨਹੀਂ ਕਰ ਰਹੀ। ਸਰਕਾਰ ਨੇ ਕਿਸਾਨਾਂ ਦੀ ਗੱਲ ਸੁਣਨ ਦੀ ਥਾਂ ਧਰਨਾ ਲਾਉਣ 'ਤੇ ਹੀ ਪਾਬੰਦੀ ਲਾ ਦਿੱਤੀ ਹੈ। ਸਾਰੇ ਬਠਿੰਡਾ ਸ਼ਹਿਰ ਨੂੰ ਸੀਲ ਕਰਕੇ ਲੋਕਾਂ ਨੂੰ ਖੱਜਲ ਖੁਆਰ ਕੀਤਾ ਗਿਆ ਹੈ। ਕਿਸਾਨਾਂ ਨੂੰ ਨਾ ਸਿਰਫ਼ ਪਿੰਡਾਂ 'ਚ ਇਕੱਠੇ ਹੋਣ ਤੋਂ ਜਬਰੀ ਰੋਕਿਆ ਗਿਆ ਹੈ ਸਗੋਂ ਪਿੰਡਾਂ ਦੀਆਂ ਗਲੀਆਂ 'ਚ ਪੁਲਿਸ ਦੀਆਂ ਗੱਡੀਆਂ ਨੇ ਹੂਟਰ ਵਜਾਉਂਦਿਆਂ ਲੋਕ ਮਨਾਂ 'ਚ ਪੁਲਿਸ ਦਾ ਦਹਿਲ ਬਿਠਾਉਣ ਦੀ ਕੋਸ਼ਿਸ਼ ਕੀਤੀ ਹੈ। ਪੁਲਿਸ ਨੇ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਹੈ ਅਤੇ ਜੇਲ•ਾਂ 'ਚ ਸੁੱਟਿਆ ਹੈ। ਕਿਸਾਨ ਕਾਰਕੁੰਨਾਂ ਨੂੰ ਗ੍ਰਿਫਤਾਰ ਕਰਨ ਲਈ ਹਾਲੇ ਤੱਕ ਵੀ ਪਿੰਡਾਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪਿੰਡ ਪਿੰਡ ਹੋਕਿਆਂ ਰਾਹੀਂ ਲੋਕਾਂ ਨੂੰ ਧਰਨੇ ਮੁਜ਼ਾਹਰੇ 'ਚ ਸ਼ਮੂਲੀਅਤ ਨਾ ਕਰਨ ਜਾਂ ਫਿਰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਹ ਸਾਰੇ ਕਦਮ ਲੋਕਾਂ ਤੋਂ ਧਰਨੇ ਮੁਜ਼ਾਹਰਿਆਂ ਰਾਹੀਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨ ਦਾ ਜਮਹੂਰੀ ਹੱਕ ਖੋਹਣ ਦਾ ਖੁੱਲ•ਾ ਹਕੂਮਤੀ ਐਲਾਨ ਹਨ। ਇਸ ਜਾਬਰ ਅਤੇ ਧੱਕੜ ਵਿਹਾਰ ਨੂੰ ਸੰਘਰਸ਼ਸ਼ੀਲ ਲੋਕ ਬਰਦਾਸ਼ਤ ਨਹੀਂ ਕਰਨਗੇ ਅਤੇ ਸੰਘਰਸ਼ ਕਰਨ ਦਾ ਜਮਹੂਰੀ ਹੱਕ ਹਰ ਹੀਲੇ ਬੁਲੰਦ ਕੀਤਾ ਜਾਵੇਗਾ।

     ਲਗਭਗ ਡੇਢ ਦਰਜਨ ਦੇ ਕਰੀਬ ਜੱਥੇਬੰਦੀਆਂ ਦੇ 80 ਨੁਮਾਇੰਦਿਆਂ ਦਾ ਇਹ ਵਫ਼ਤ ਜਦ ਟੀਚਰਜ਼ ਹੋਮ ਤੋਂ ਪੈਦਲ ਤੁਰ ਕੇ ਮਿੰਨੀ ਸਕੱਤਰੇਤ ਪਹੁਚਿਆ ਤਾਂ ਪੁਲਿਸ ਵੱਲੋਂ ਸਕੱਤਰੇਤ ਦਾ ਦਰਵਾਜ਼ਾ ਬੰਦ ਕਰ ਲਿਆ ਗਿਆ। ਜੱਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਪੌਣਾ ਘੰਟਾ ਗੇਟ ਦੇ ਅੱਗੇ ਬੈਠ ਕੇ ਅਧਿਕਾਰੀਆਂ ਦਾ ਇੰਤਜ਼ਾਰ ਕਰਨ ਦੇ ਬਾਵਜੂਦ ਵੀ ਕੋਈ ਵੀ ਅਧਿਕਾਰੀ ਜੱਥੇਬੰਦੀਆਂ ਦੀ ਗੱਲ ਸੁਣਨ ਲਈ ਹਾਜ਼ਰ ਨਾ ਹੋਇਆ। ਪ੍ਰਸ਼ਾਸਨ ਵੱਲੋਂ ਵਫ਼ਦ ਪ੍ਰਤੀ ਅਖ਼ਤਿਆਰ ਕੀਤਾ ਇਹ ਰਵੱਈਆ ਦਰਸਾਉਂਦਾ ਹੈ ਕਿ ਕਿਸਾਨਾਂ ਦੇ ਸੰਘਰਸ਼ ਪ੍ਰਤੀ ਅਖਤਿਆਰ ਕੀਤੇ ਜਾਬਰ ਰਵੱਈਏ ਦੀ ਸਰਕਾਰ ਕੋਲ ਕੋਈ ਵਾਜਬੀਅਤ ਨਹੀਂ ਹੈ, ਤੇ ਪੁਲਸ ਵੱਲੋਂ ਗ੍ਰਿਫਤਾਰੀਆਂ ਅਤੇ ਦਹਿਸ਼ਤ ਦੇ ਚਲਾਏ ਜਾ ਰਹੇ ਚੱਕਰ ਦਾ ਇੱਕੋਇਕ ਮਕਸਦ ਕਿਸਾਨਾਂ ਦੇ ਹੱਕੀ ਅਤੇ ਸ਼ਾਂਤਮਈ ਸੰਘਰਸ਼ ਨੂੰ ਜਬਰ ਦੇ ਜ਼ੋਰ ਦਬਾਉਣਾ ਹੈ।
     ਅੱਜ ਦੇ ਵਫ਼ਦ 'ਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ੋਰਾ ਸਿੰਘ ਨਸਰਾਲੀ, ਨੌਜਵਾਨ ਭਾਰਤ ਸਭਾ ਦੇ ਪਾਵੇਲ ਕੁੱਸਾ, ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਸਤਵਿੰਦਰ ਸੋਨੀ, ਡੈਮੋਕਰੈਟਿਕ ਅਧਿਆਪਕ ਫਰੰਟ ਪੰਜਾਬ ਦੇ ਰੇਸ਼ਮ ਸਿੰਘ, SS1/RMS1/3SS ਟੀਚਰਜ਼ ਯੂਨੀਅਨ ਦੇ ਹਰਜੀਤ ਜੀਦਾ, ਈ. ਟੀ. ਟੀ. ਟੀਚਰਜ਼ ਯੂਨੀਅਨ ਪੰਜਾਬ ਦੇ ਗੁਰਮੁਖ ਨਥਾਣਾ, 2.5d ਅਧਿਆਪਕ ਫਰੰਟ ਦੇ ਦਵਿੰਦਰ ਸਿੰਘ, 7654 ਅਧਿਆਪਕ ਫਰੰਟ ਦੇ ਪਰਵਿੰਦਰ ਸਿੰਘ, ਲੋਕ ਮੋਰਚਾ ਪੰਜਾਬ ਦੇ ਪੁਸ਼ਪ ਲਤਾ ਜੀ, ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਸੰਦੀਪ ਸਿੰਘ, ਪੰਜਾਬ ਲੋਕ ਸਭਿਆਚਾਰਕ ਮੰਚ ਦੇ ਅਤਰਜੀਤ, ਸਾਖਰ ਪ੍ਰੇਰਕ ਯੂਨੀਅਨ ਪੰਜਾਬ ਦੇ ਸੁਖਦੇਵ ਢਿੱਲਵਾਂ, ਕੰਪਿਊਟਰ ਟੀਚਰਜ਼ ਯੂਨੀਅਨ ਦੇ ਪ੍ਰਦੀਪ ਮਲੂਕਾ, ਐਸ. ਟੀ. ਆਰ ਯੂਨੀਅਨ ਦੇ ਮਨਦੀਪ ਸਿੰਘ, ਈ. ਜੀ. ਐਸ. (ਈ. ਟੀ. ਟੀ.) ਯੂਨੀਅਨ ਦੇ ਕੁਲਵੰਤ ਕੁਮਾਰੀ ਟੀ. ਈ. ਟੀ. ਪਾਸ ਅਧਿਆਰਕ ਯੂਨੀਅਨ ਦੇ ਅਮਨਦੀਪ ਫੂਲ ਸ਼ਾਮਲ ਸਨ।

ਮਿਤੀ — 13/03/13                                ਜਾਰੀ ਕਰਤਾ — ਜ਼ੋਰਾ ਸਿੰਘ ਨਸਰਾਲੀ
                             ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ (98763-94024) ਮੰਗ ਪੱਤਰ                                                                                                                            
ਵੱਲ                                                                       ਸ਼੍ਰੀ ਕਮਲ ਕਿਸ਼ੋਰ ਯਾਦਵ,
ਡਿਪਟੀ ਕਮਿਸ਼ਨਰ,
ਬਠਿੰਡਾ।
ਵਿਸ਼ਾ — ਕਿਸਾਨਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਬਹਾਲ ਕਰਨ ਬਾਰੇ।
ਸ਼੍ਰੀ ਮਾਨ ਜੀ,
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਦਾ ਆਪਣੀਆਂ ਮੰਗਾਂ 'ਤੇ ਸੰਘਰਸ਼ ਕਰਨ ਦਾ ਜਮਹੂਰੀ ਹੱਕ ਕੁਚਲਿਆ ਜਾ ਰਿਹਾ ਹੈ। ਆਪਣੀਆਂ ਹੱਕੀ ਮੰਗਾਂ ਲਈ ਆਵਾਜ਼ ਉਠਾ ਰਹੇ ਕਿਸਾਨਾਂ 'ਤੇ ਝੂਠੇ ਕੇਸ ਮੜ•ੇ ਗਏ ਹਨ ਤੇ ਗ੍ਰਿਫਤਾਰ ਕਰਕੇ ਜੇਲ•ਾਂ 'ਚ ਸੁੱਟਿਆ ਗਿਆ ਹੈ। ਪੁਲਿਸ ਵੱਲੋਂ ਪਿੰਡ ਪਿੰਡ ਸਪੀਕਰਾਂ 'ਚੋਂ ਹੋਕੇ ਦੇ ਕੇ ਲੋਕਾਂ ਨੂੰ ਧਰਨੇ ਮੁਜ਼ਾਹਰੇ 'ਚ ਸ਼ਾਮਲ ਨਾ ਹੋਣ ਜਾਂ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਹਨਾਂ ਕਦਮਾਂ ਰਾਹੀਂ ਲੋਕਾਂ ਵੱਲੋਂ ਆਪਣੀਆਂ ਮੰਗਾਂ ਹੱਲ ਕਰਨ ਲਈ ਇਕੱਠੇ ਹੋਣ ਅਤੇ ਆਵਾਜ਼ ਉਠਾਉਣ ਦੀ ਜਮਹੂਰੀ ਪ੍ਰਕਿਰਿਆ ਦਾ ਗਲ਼ ਘੁੱਟਿਆ ਜਾ ਰਿਹਾ ਹੈ। ਆਪਣੇ ਮੁੱਦਿਆਂ ਦੇ ਹੱਲ ਲਈ ਸੰਘਰਸ਼ ਕਰਨਾ ਸਮਾਜ ਦੇ ਵੱਖ ਵੱਖ ਵਰਗਾਂ ਦਾ ਬੁਨਿਆਦੀ ਜਮਹੂਰੀ ਹੱਕ ਹੈ। ਅਸੀਂ ਬਠਿੰਡਾ ਜਿਲ•ੇ 'ਚ ਕੰਮ ਕਰਦੀਆਂ ਵੱਖ-ਵੱਖ ਜੱਥੇਬੰਦੀਆਂ ਵੱਲੋਂ ਮੰਗ ਕਰਦੇ ਹਾਂ ਕਿ ਇਹ ਹੱਕ ਫੌਰੀ ਬਹਾਲ ਕੀਤਾ ਜਾਵੇ। ਅਸੀਂ ਮੰਗ ਕਰਦੇ ਹਾਂ ਕਿ —
1. ਗ੍ਰਿਫਤਾਰ ਕੀਤੇ ਕਿਸਾਨ ਮਜ਼ਦੂਰ ਕਾਰਕੁੰਨ ਤੁਰੰਤ ਬਿਨਾਂ ਸ਼ਰਤ ਰਿਹਾਅ ਕੀਤੇ ਜਾਣ।
2. ਆਪਣੀਆਂ ਮੰਗਾਂ 'ਤੇ ਸੰਘਰਸ਼ ਕਰਨ ਦਾ ਲੋਕਾਂ ਦਾ ਜਮਹੂਰੀ ਹੱਕ ਕੁਚਲਣ ਦੇ ਕਦਮ ਫੌਰੀ ਵਾਪਸ ਲਏ ਜਾਣ।
3. ਗ੍ਰਿਫਤਾਰ ਕੀਤੇ ਕਿਸਾਨਾਂ 'ਤੇ ਪਾਏ ਗਏ ਝੂਠੇ ਕੇਸ ਫੌਰੀ ਵਾਪਸ ਲਏ ਜਾਣ।
4. ਪਿੰਡਾਂ 'ਚ ਕਿਸਾਨ ਕਾਰਕੁੰਨਾਂ ਨੂੰ ਗ੍ਰਿਫਤਾਰ ਕਰਨ ਲਈ ਕੀਤੀ ਜਾ ਰਹੀ ਛਾਪੇਮਾਰੀ ਬੰਦ ਕੀਤੀ ਜਾਵੇ।
5. ਲੋਕਾਂ ਨੂੰ ਧਰਨੇ ਮੁਜ਼ਾਹਰਿਆਂ 'ਚ ਸ਼ਾਮਲ ਤੋਂ ਰੋਕਣ ਲਈ ਪਿੰਡਾਂ 'ਚ ਵੱਖ ਵੱਖ ਢੰਗਾਂ ਰਾਹੀਂ ਕੀਤੀਆਂ ਜਾ ਰਹੀਆਂ ਦਹਿਸ਼ਤ ਪਾਊ ਕਾਰਵਾਈਆਂ ਬੰਦ ਕੀਤੀਆਂ ਜਾਣ।
ਵੱਲੋਂ —
ਪੰਜਾਬ ਖੇਤ ਮਜ਼ਦੂਰ ਯੂਨੀਅਨ
ਨੌਜਵਾਨ ਭਾਰਤ ਸਭਾ  
ਟੈਕਨੀਕਲ ਸਰਵਿਸਜ਼ ਯੂਨੀਅਨ
ਡੈਮੋਕਰੈਟਿਕ ਅਧਿਆਪਕ ਫਰੰਟ, ਪੰਜਾਬ
SSA/RMSA/CSS ਟੀਚਰਜ਼ ਯੂਨੀਅਨ
B.Ed ਅਧਿਆਪਕ ਫਰੰਟ
ਈ. ਟੀ. ਟੀ. ਟੀਚਰਜ਼ ਯੂਨੀਅਨ ਪੰਜਾਬ
7654 ਅਧਿਆਪਕ ਫਰੰਟ
ਲੋਕ ਮੋਰਚਾ ਪੰਜਾਬ
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ)
ਪੰਜਾਬ ਲੋਕ ਸਭਿਆਚਾਰਕ ਮੰਚ
ਸਾਖਰ ਪ੍ਰੇਰਕ ਯੂਨੀਅਨ ਪੰਜਾਬ 
ਕੰਪਿਊਟਰ ਟੀਚਰਜ਼ ਯੂਨੀਅਨ 
ਐਸ. ਟੀ. ਆਰ ਯੂਨੀਅਨ 
ਈ. ਜੀ. ਐਸ. (ਈ. ਟੀ. ਟੀ.) ਯੂਨੀਅਨ 
ਟੀ. ਈ. ਟੀ. ਪਾਸ ਅਧਿਆਰਕ ਯੂਨੀਅਨ







No comments:

Post a Comment