ਸ੍ਰੀਨਗਰ 'ਚ ਨੌਜਵਾਨਾਂ ਦਾ
ਕਾਲ
ਬੀਤੇ ਦਸੰਬਰ
ਮਹੀਨੇ 'ਚ ਕਸ਼ਮੀਰ ਵਾਦੀ 'ਚ ਗਏ ਇੱਕ ਯਾਤਰੀ ਨੇ ਆਪਣੀ ਯਾਤਰਾ ਦੇ ਅਨੁਭਵ ਕਲਮਬੰਦ ਕੀਤੇ ਹਨ। ਉਹਨਾਂ
'ਚੋਂ ਦੋ ਹਿੱਸੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ — ਪ੍ਰਕਾਸ਼ਕ
ਇਥੋਂ ਦੇ 12-14 ਸਾਲਾਂ ਦੇ ਨੌਜਵਾਨ ਅਨ-ਦਾੜ•ੀਏ ਮੁੰਡਿਆਂ ਦੇ
ਰੂਪ ਵਿੱਚ ਜਲੌਅ ਦੇਖਣ ਵਾਲਾ ਹੈ। ਜੀ ਕਰਦੈ ਟਿਕਟਿਕੀ ਲਾ ਕੇ ਚਕੋਰ ਦੇ ਚੰਨ ਨੂੰ ਤੱਕਣ ਵਾਂਗ ਦੇਖੀ
ਜਾਈਏ। ਕਿਸੇ ਘੋੜੇ ਦੀ ਨਿਆਂਈ, ਤੁਰਨ-ਫਿਰਨ ਦੀ ਥਾਂ, ਇਹ ਦੌੜਦੇ ਹੀ ਪ੍ਰਤੀਤ ਹੁੰਦੇ ਹਨ। ਬੜੇ ਹੀ
ਚੁਲਬੁਲੇ ਹਨ ਇਹ ਕਸ਼ਮੀਰੀ ਗੱਭਰੇਟ। ਕੁੜੀਆਂ ਵਾਲੇ ਕੱਪੜੇ ਜੇ ਇਹਨਾਂ ਨੂੰ ਪਹਿਨਾ ਦਿਓ, ਤਾਂ ਇਹ ਮੁਟਿਆਰ
ਕੁੜੀਆਂ ਹੀ ਜਾਪਣਗੇ।
ਪਰ ਇਸੇ ਹੀ ਕਸ਼ਮੀਰ ਇੱਕ ਹੋਰ ਬਹੁਤ ਮੰਦਭਾਗਾ ਪੱਖ ਇਸੇ ਹੀ ਸਮੇਂ
ਸਾਹਮਣੇ ਆਉਂਦਾ ਹੈ। ਜਦੋਂ ਸ੍ਰੀਨਗਰ ਵਿੱਚ ਦੇਖਣ 'ਤੇ 18-20 ਤੋਂ ਲੈ ਕੇ 35-40 ਸਾਲ ਤੱਕ ਦੇ ਨੌਜਵਾਨਾਂ
'ਤੇ ਨਜ਼ਰ ਮਾਰਦੇ ਹਾਂ ਤਾਂ ਬਾਜ਼ਾਰ ਵਿੱਚ ਇਹਨਾਂ ਦਾ ਕਾਲ ਹੀ ਦਿਖਾਈ ਦਿੰਦਾ ਹੈ। ਕੋਈ-ਕੋਈ ਵਿਰਲਾ-ਟਾਵਾਂ
ਭਰਵੇਂ ਜੁੱਸੇ ਵਾਲਾ ਬਹੁਤ ਹੀ ਖੂਬਸੂਰਤ ਜਵਾਨ ਦੁਕਾਨਾਂ ਜਾਂ ਬਾਜ਼ਾਰਾਂ ਵਿੱਚ ਘੁੰਮਦਾ ਦਿਖਾਈ ਦਿੰਦਾ
ਹੈ। ਬਹੁਤੇ ਨੌਜਵਾਨ ਦੁਬਲੇ-ਪਤਲੇ ਕਮਜ਼ੋਰ ਜਾਂ ਸਮੇਂ ਤੋਂ ਪਹਿਲਾਂ ਹੀ ਬੁੱਢੇ ਦਿਖਾਈ ਦਿੰਦੇ ਹਨ। ਇਹਨਾਂ
ਦੇ ਦੁਬਲੇ-ਪਤਲੇ, ਕਮਜ਼ੋਰ ਤੇ ਥੱਕੇ-ਟੁੱਟੇ, ਹੰਭੇ-ਹਾਰੇ ਜਿਹੇ ਪ੍ਰਤੀਤ ਹੋਣ ਦਾ ਕਾਰਨ ਇਹ ਨਹੀਂ ਬਣੀ
ਇਹ ਕੋਈ ਵੈਲੀ-ਐਬੀ, ਪੋਸਤੀ ਜਾਂ ਸ਼ਰਾਬੀ ਹਨ। ਇਹਨਾਂ ਦਾ ਕਾਰਨ ਨਾ ਸਿਰਫ ਮਿਹਨਤ ਕਾਰਨ ਕੋਈ ਸਰੀਰਕ
ਕਮਜ਼ੋਰੀ ਹੈ ਇਹਨਾਂ ਦਾ ਕਾਰਨ ਭੁੱਖ, ਗਰੀਬੀ ਜਾਂ ਹੋਰ ਸਰੀਰਕ ਥੁੜ•ਾਂ-ਲੋੜਾਂ ਵੀ ਨਹੀਂ ਲੱਗਦੀਆਂ,
ਕਿਉਂਕਿ ਜੇਕਰ ਅਜਿਹਾ ਹੋਵੇ ਤਾਂ ਕਸ਼ਮੀਰੀ ਕੁੜੀਆਂ ਜਾਂ ਔਰਤਾਂ ਵੀ ਅਜਿਹੀਆਂ ਦੁਬਲੀਆਂ-ਪਤਲੀਆਂ, ਕਮਜ਼ੋਰ
ਜਾਂ ਹੰਭੀਆਂ ਹਾਰੀਆਂ, ਹਤਾਸ਼ੀਆਂ ਹੀ ਮਹਿਸੂਸ ਹੋਣੀਆਂ ਚਾਹੀਦੀਆਂ ਸਨ- ਪਰ ਉਹ ਅਜਿਹੀਆਂ ਨਹੀਂ ਹਨ।
ਜੇ ਉਹ ਅਜਿਹੀਆਂ ਨਹੀਂ ਤਾਂ ਬਾਜ਼ਾਰਾਂ-ਦੁਕਾਨਾਂ, ਖੇਤਾਂ ਵਿੱਚ ਕੰਮ ਕਰਦੇ ਨੌਜਵਾਨ ਅਜਿਹੇ ਕਿਉਂ ਹਨ?
ਇਹ ਸਵਾਲ ਹੀ ਆਪਣੇ ਆਪ ਵਿੱਚ ਸਵਾਲਾਂ ਦੀ ਇੱਕ ਲੜੀ ਸ਼ੁਰੂ ਕਰਦਾ ਹੈ ਕਿ ਕਸ਼ਮੀਰ ਵਿੱਚ ਨੌਜਵਾਨਾਂ ਦਾ
ਕਾਲ ਕਿਉਂ? ਇਹ ਸਵਾਲ ਕਸ਼ਮੀਰ ਵਾਦੀ ਵਿੱਚ ਇਸ ਸਮੇਂ ਚੱਲ ਰਹੇ ਸਿਆਸੀ, ਪ੍ਰਸ਼ਾਸਨਿਕ ਤੇ ਪੁਲਸੀ ਪ੍ਰਬੰਧ
ਨੂੰ ਸਮਝਣ ਵੱਲ ਲਿਜਾਂਦਾ ਹੈ। ਭਾਰਤੀ ਹਾਕਮਾਂ, ਫੌਜ, ਨੀਮ-ਫੌਜੀ ਦਲਾਂ (ਸੀ.ਆਰ.ਪੀ., ਬੀ.ਐਸ.ਐਫ.
ਆਦਿ) ਵੱਲੋਂ ਚਲਾਏ ਜਾ ਰਹੇ ਅੰਨ•ੇ-ਫਾਸ਼ੀ ਜਬਰ ਦਾ ਦੌਰ ਅਤੇ ਨੈਸ਼ਨਲ ਕਾਨਫਰੰਸ, ਪੀਪਲਜ਼ ਡੈਮੋਕਰੇਟਿਕ
ਪਾਰਟੀ, ਕਾਂਗਰਸ ਅਤੇ ਜਨਤਾ ਪਾਰਟੀ ਵਜੋਂ ਕਦੇ ਬਦਲ ਬਦਲ ਕੇ, ਕਦੇ ਸਾਂਝੀਆਂ ਸਰਕਾਰਾਂ ਤੇ ਕਈ ਵਾਰੀ
ਲੰਮੇ ਸਮੇਂ ਗਵਰਨਰੀ ਦੌਰਾਂ ਵਿੱਚ ਭਾਰਤੀ ਹਕੂਮਤ ਦੀ ਤਾਬਿਆਦਾਰੀ ਵਾਲੇ ਸਾਸ਼ਨ ਨੇ, ਕਸ਼ਮੀਰੀ ਲੋਕਾਂ
ਪ੍ਰਤੀ ਕੌਮ-ਧਰੋਹੀ ਰੋਲ, ਭਾਰਤੀ ਹਾਕਮਾਂ ਦੇ ਮੋਹਰੇ ਬਣ ਕੇ ਚੱਲਣ ਨੇ, ਕਸ਼ਮੀਰੀ ਨੌਜਵਾਨਾਂ ਦਾ ਕਾਲ
ਪਾਇਆ ਹੋਇਆ ਹੈ। ਜਦੋਂ ਤੋਂ ਅੰਗਰੇਜ਼ ਹਾਕਮ ਭਾਰਤ ਵਿੱਚੋਂ ਗਏ ਤਾਂ ਭਾਰਤੀ ਹਕੂਮਤਾਂ ਨੇ ਪਿਛਲੇ
6-7 ਦਹਾਕਿਆਂ ਤੋਂ ਆਮ ਕਰਕੇ ਅਤੇ ਪਿਛਲੇ ਢਾਈ ਦਹਾਕਿਆਂ ਤੋਂ ਖਾਸ ਕਰਕੇ, ਨੌਜਵਾਨਾਂ ਨੂੰ ਚੁਣ ਚੁਣ
ਕੇ ਮਾਰਨ ਦਾ ਕੁਕਰਮ ਸ਼ੁਰੂ ਕੀਤਾ ਹੋਇਆ ਹੈ। ਕਸ਼ਮੀਰੀ ਲੋਕ ਆਪਣੀ ਆਜ਼ਾਦੀ ਦੀ ਲੜਾਈ ਲੜਦੇ ਆ ਰਹੇ ਹਨ,
ਉਹਨਾਂ ਤਾਂ ਲੜਨਾ ਹੀ ਹੈ, ਇਸ ਵਿੱਚ ਨੌਜਵਾਨਾਂ ਨੇ ਖਾਸ ਕਰਕੇ ਹਿੱਕਾਂ ਡਾਹ ਕੇ ਮਰਨਾ ਹੀ ਹੈ, ਪਰ
ਸਥਾਨਕ ਵਾਸੀਆਂ ਦੇ ਦੱਸਣ ਮੁਤਾਬਕ ਪਿਛਲੇ 20-25 ਸਾਲਾਂ ਵਿੱਚ ਹੀ ਭਾਰਤੀ ਹਕੂਮਤ ਦੀਆਂ ਫੌਜਾਂ ਨੇ
ਕੋਈ ਸਵਾ ਲੱਖ ਦੇ ਕਰੀਬ ਕਸ਼ਮੀਰੀ ਮਰਦਾਂ-ਔਰਤਾਂ, ਬੱਚਿਆਂ-ਬੁੱਢਿਆਂ ਨੂੰ ਮਾਰਿਆ ਹੈ, ਜਿਹਨਾਂ ਵਿੱਚ
ਨੌਜਵਾਨਾਂ ਦੀ ਗਿਣਤੀ ਬਹੁਤੀ ਹੈ। ਹਜ਼ਾਰਾਂ ਹੀ ਨੌਜਵਾਨਾਂ ਨੂੰ ਬਿਨਾ ਕਿਸੇ ਦੋਸ਼ ਦੇ ਸਾਬਤ ਹੋਣ ਤੋਂ
ਪਿਛਲੇ 10-10, 20-20 ਸਾਲਾਂ ਤੋਂ ਜੇਲ•ਾਂ ਵਿੱਚ ਬੰਦ ਕੀਤਾ ਹੋਇਆ ਹੈ। ਕਈ ਹਜ਼ਾਰਾਂ ਨੂੰ ਘਰਾਂ ਤੋਂ
ਭਜਾਇਆ ਹੋਇਆ ਹੈ। 20 ਹਜ਼ਾਰ ਦੇ ਕਰੀਬ ਗੁੰਮ ਕੀਤੇ ਹੋਏ ਹਨ। ਜਿਹਨਾਂ ਦੀ ਭਾਲ ਵਿੱਚ ਕਸ਼ਮੀਰੀ ਮਾਵਾਂ
ਆਪਣਿਆਂ ਦੀਆਂ ਫੋਟੋਆਂ ਗਲਾਂ ਵਿੱਚ ਪਾ ਕੇ ਸਰਕਾਰਾਂ ਅੱਗੇ ਪੇਸ਼ ਹੁੰਦੀਆਂ ਹਨ ਕਿ ਦੱਸੋ ਸਾਡੇ ਇਹ ਲਾਲ
ਕਿੱਥੇ ਗਏ? ਦਹਿ ਹਜ਼ਾਰਾਂ ਨੂੰ ਕੁੱਟ ਕੁੱਟ ਕੇ ਅਪੰਗ ਕੀਤਾ ਹੋਇਆ ਹੈ ਤੇ ਉਹ ਦਰਦਾਂ-ਵਿੰਨ•ੇ ਸਰੀਰਾਂ
ਨਾਲ ਮਿਹਨਤ-ਮੁਸ਼ੱਕਤਾਂ ਕਰਕੇ ਘਰਾਂ ਦਾ ਤੋਰਾ ਤੋਰਨ ਵਿੱਚ ਜੁਟੇ ਹੋਏ ਹਨ। ਹਜ਼ਾਰਾਂ ਹੀ ਨੌਜਵਾਨ ਕਸ਼ਮੀਰ
ਵਿੱਚੋਂ ਹਿਜ਼ਰਤ ਕਰ ਗਏ ਜਾਂ ਫੇਰ ਫੌਜੀ ਦਲਾਂ ਦੀ ਨਿਗਾਹ ਤੋਂ ਬਚਣ ਲਈ ਘਰਾਂ ਵਿੱਚ ਹੀ ਦੁਬਕੇ ਰਹਿੰਦੇ
ਹਨ।
ਪੰਜਾਬ ਦੇ ਲੋਕਾਂ ਨੇ 1980-90ਵਿਆਂ ਦੇ ਡੇਢ ਦਹਾਕੇ ਵਿੱਚ ਹਕੂਮਤੀ
ਅਤੇ ਖਾਲਿਸਤਾਨੀ ਦਹਿਸ਼ਤਗਰਦੀ ਦਾ ਦੌਰ ਹੰਢਾਇਆ ਹੈ, ਜਿਸ ਵਿੱਚ ਦਹਿ ਹਜ਼ਾਰਾਂ ਲੋਕ ਮਾਰੇ ਗਏ ਸਨ। ਇਸ
ਤਰ•ਾਂ ਦੀ ਦੋ-ਮੂੰਹੀ ਦਹਿਸ਼ਤਗਰਦੀ ਦੇ ਆਖਰੀ ਸਾਲਾਂ ਵਿੱਚ ਜਿਵੇਂ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ
ਵਿੱਚ ਨੌਜਵਾਨ ਮੁੰਡਿਆਂ ਦਾ ਕਾਲ ਪਿਆ ਰਿਹਾ, ਉਹੋ ਜਿਹਾ ਕਾਲ ਇਥੇ ਕਸ਼ਮੀਰ ਵਿੱਚ ਹੈ। ਉਂਝ ਤਾਂ ਭਾਵੇਂ
ਪੰਜਾਬ ਵਿੱਚ ਖਾਲਿਸਤਾਨੀ ਦਹਿਸ਼ਤਗਰਦੀ ਵੀ ਹਕੂਮਤ ਵੱਲੋਂ ਹੀ ਪਾਲੀ ਪੋਸੀ ਗਈ ਸੀ, ਪਰ ਕਸ਼ਮੀਰੀ ਲੋਕਾਂ
ਦੇ ਸੰਘਰਸ਼ ਦੀ ਤੁਲਨਾ ਉਸ ਤਰ•ਾਂ ਦੀ ਦਹਿਸ਼ਤਗਰਦੀ ਨਾਲ ਨਹੀਂ ਕੀਤੀ ਜਾ ਸਕਦੀ- ਉਹ ਹਾਕਮ ਜਮਾਤਾਂ ਵੱਲੋਂ
ਪਾਲੀ ਗਈ ਦਹਿਸ਼ਤਗਰਦੀ ਸੀ, ਜਦੋਂ ਕਿ ਕਸ਼ਮੀਰੀ ਲੋਕਾਂ ਦੀ ਜੰਗ ਭਗਤ-ਸਰਾਭਿਆਂ, ਬੱਬਰ ਅਕਾਲੀਆਂ, ਗ਼ਦਰੀ
ਬਾਬਿਆਂ ਦੀ ਜੰਗ ਵਰਗੀ ਕੌਮੀ ਮੁਕਤੀ ਦੀ ਹਕੀਕੀ ਜੰਗ ਹੈ। ਇਸ ਵਿੱਚ ਜੁਆਨੀ ਆਪਣਾ ਤਾਜ਼ਾ ਤਾਜ਼ਾ ਖੂਨ
ਪਾ ਕੇ ਸੂਹੀ ਲਾਟ ਨੂੰ ਹੋਰ ਬੁਲੰਦ ਕਰ ਰਹੀ ਹੈ। ਭਾਰਤੀ ਹਾਕਮ ਅਤੇ ਇਹਨਾਂ ਦੀਆਂ ਹੱਥ-ਠੋਕਾ ਕਸ਼ਮੀਰੀ
ਹਕੂਮਤਾਂ ਕਿੰਨਾ ਹੀ ਤਾਣ ਕਿਉਂ ਨਾ ਲਾ ਲੈਣ, ਕਸ਼ਮੀਰੀ ਲੋਕਾਂ, ਖਾਸ ਕਰਕੇ ਨੌਜਵਾਨਾਂ ਦੇ ਉੱਬਲਦੇ ਖੂਨ
ਦੀ ਲਾਲੀ ਹੋਰ ਗੂੜ•ੀ ਹੁੰਦੀ ਜਾਵੇਗੀ। ਜਦੋਂ ਤੱਕ ਉਹਨਾਂ ਦਾ ਆਪਣਾ ਇਹ ਟੀਚਾ ਪੂਰਾ ਨਹੀਂ ਹੋ ਜਾਂਦਾ,
ਉਹ ਕੌਮੀ ਮੁਕਤੀ ਦੇ ਘੋਲ ਦੀ ਸ਼ਮ•ਾਂ 'ਤੇ ਪਰਵਾਨਿਆਂ ਦੀ ਤਰ•ਾਂ ਨਿਸ਼ਾਵਰ ਹੁੰਦੇ ਰਹਿਣਗੇ।
ਉਹ ਨੌਜਵਾਨ!
ਕਸ਼ਮੀਰ ਦੇ ਉਸ ਨੌਜਵਾਨ ਦੀਆਂ ਆਵਾਜ਼ਾਂ ਅਤੇ ਅਦਾਵਾਂ ਅਜੇ ਵੀ ਮਨ
ਵਿੱਚ ਉਵੇਂ ਹੀ ਗੂੰਜਦੀਆਂ ਅਤੇ ਦਿਖਾਈ ਦਿੰਦੀਆਂ ਹਨ, ਜਿਵੇਂ ਉਸ ਨੇ ਪੇਸ਼ ਕੀਤੀਆਂ ਸਨ। ਇਹ ਨੌਜਵਾਨ
ਉਹੀ ਸੀ ਜਿਸਨੇ ਵਰ•ਦੀ ਬਰਫ ਵਿੱਚ ਆਪਣੀ ਟਵੇਰਾ ਗੱਡੀ ਨੂੰ ਇਵੇਂ ਚਲਾਇਆ ਸੀ ਜਿਵੇਂ ਅਸੀਂ ਕਿਸੇ ਟੋਭੇ
ਜਾਂ ਤਲਾਅ ਦੇ ਕਿਨਾਰੇ 'ਤੇ ਖੜ•ੇ ਕਿਸੇ ਮਿੱਟੀ ਦੇ ਭਾਂਡੇ ਦੀਆਂ ਠੀਕਰੀਆਂ ਨੂੰ ਪਾਣੀ ਦੇ ਤਲ 'ਤੇ
ਦੂਰ ਦੂਰ ਤੱਕ ਸੁੱਟਕੇ ਕਾਤਰਾਂ ਬਣਾ ਬਣਾ ਕੇ ਉੱਪਰ-ਥੱਲੇ ਬੁੜ•ਕਦੀਆਂ ਦੇਖਦੇ ਹੁੰਦੇ ਹਾਂ।
ਇਸ ਨੌਜਵਾਨ ਨਾਲ ਕੰਗਣ ਤੋਂ ਸੋਨਮਰਗ ਦੇ ਰਾਹ ਵਿੱਚ ਕੁੱਝ ਗੱਲਾਂ
ਹੋਈਆਂ ਸਨ, ਜਦੋਂ ਉਹ ਮੇਰੇ ਕਸ਼ਮੀਰ ਆਉਣ ਬਾਰੇ ਜਾਣਕਾਰੀ ਹਾਸਲ ਕਰ ਰਿਹਾ ਸੀ। ਜਦੋਂ ਮੈਂ ਆਪਣੀ ਗੱਲਬਾਤ
ਵਿੱਚ ਸੁਭਾਵਿਕ ਹੀ ਇਹ ਜ਼ਿਕਰ ਕੀਤਾ ਕਿ ਕਸ਼ਮੀਰ ਆਉਣ ਤੋਂ ਭਾਰਤੀ ਲੋਕਾਂ ਵਿੱਚ ਇਹ ਡਰ ਬਿਠਾਇਆ ਹੋਇਆ
ਹੈ ਕਿ ਉਥੇ ਖਤਰੇ ਹਨ ਤਾਂ ਉਸਨੇ ਤਿੱਖੀ ਨਫਰਤ ਨਾਲ ਆਖਿਆ ਸੀ ਕਿ ਭਾਰਤੀ ਹਾਕਮਾਂ ਦਾ ਇਹ ਕੋਰਾ ਵਹਿਮ
ਫੈਲਾਇਆ ਹੋਇਆ ਹੈ, ਕਿ ਕਿਤੇ ਭਾਰਤੀ ਲੋਕ ਕਸ਼ਮੀਰ ਜ਼ਿਆਦਾ ਨਾ ਆਉਣ ਲੱਗ ਜਾਣ। ਉਹ ਸਾਨੂੰ ਤਬਾਹ ਕਰਨਾ
ਚਾਹੁੰਦੀ ਹੈ। ਸਾਡੇ ਲਈ ਯਾਤਰੀ ਮਹਿਮਾਨ ਹਨ। ਅਸੀਂ ਉਹਨਾਂ ਨੂੰ ਆਂਚ ਨਹੀਂ ਆਉਂਦੀ ਦੇਖ ਸਕਦੇ, ਆਪਣੀ
ਜਾਨ ਵਾਰ ਦਿਆਂਗੇ, ਉਹਨਾਂ ਦੀ ਰਾਖੀ ਕਰਾਂਗੇ। ਤੂੰ ਹੀ ਦੱਸ ਤੈਨੂੰ ਕਸ਼ਮੀਰ ਵਿੱਚ ਕਿਤੇ ਕੋਈ ਮੁਸ਼ਕਲ
ਆਈ ਹੈ। ਕਿਸੇ ਤੰਗ ਪ੍ਰੇਸ਼ਾਨ ਕੀਤਾ ਹੈ? ਭਾਰਤੀ ਫੌਜਾਂ ਸਾਨੂੰ ਖਤਮ ਕਰਨਾ ਚਾਹੁੰਦੀਆਂ ਹਨ, ਅਸੀਂ ਆਪਣਾ
ਕਸ਼ਮੀਰ ਉਹਨਾਂ ਨੂੰ ਨਹੀਂ ਦਿਆਂਗੇ, ਪੋਟਾ ਪੋਟਾ ਕਰਕੇ ਮਰਨੀ ਮਰਜਾਂਗੇ, ਕਸ਼ਮੀਰ ਨੂੰ ਨਹੀਂ ਛੱਡਾਂਗੇ।
ਮੈਂ ਉਸ ਨੌਜਵਾਨ ਨੂੰ ਕਿਹਾ ਕਿ ਮੈਂ ਤਾਂ ਅਜਿਹੇ ਹੀ ਨੌਜਵਾਨਾਂ
ਨੂੰ ਮਿਲਣ ਆਇਆ ਹਾਂ। ਤੇਰੇ ਵਾਂਗ ਹੋਰ ਕਿਸੇ ਨੇ ਮੇਰੇ ਕੋਲ ਅਜਿਹਾ ਦਾਅਵਾ ਨਹੀਂ ਕੀਤਾ ਜਿਹੋ ਜਿਹਾ
ਤੂੰ ਕਰ ਰਿਹੈਂ। ਮੈਨੂੰ ਇਹ ਜਜ਼ਬਾ ਬਹੁਤ ਚੰਗਾ ਲੱਗ ਰਿਹੈ। ਇਹ ਹੋਣਾ ਹੀ ਚਾਹੀਦੈ। ਜਦੋਂ ਮੈਂ ਕੰਗਣ
ਵਾਪਸ ਆ ਕੇ ਉਸ ਨੌਜਵਾਨ ਨਾਲ ਹੋਰ ਗੱਲ ਕਰਨੀ ਚਾਹੀ ਤਾਂ ਉਸ ਦਾ ਸਵਾਲ ਸੀ ਕਿ ਦੱਸੋ ਕੀ ਪੁੱਛਣਾ ਚਾਹੁੰਦੇ
ਹੋ। ਮੈਂ ਕਿਹਾ, ਤੂੰ ਘੰਟਾ-ਦੋ ਘੰਟੇ ਮੇਰੇ ਨਾਲ ਗੱਲਾਂ ਕਰ ਜਾਂ ਕਿਸੇ ਹੋਰ ਨੂੰ ਮਿਲਾ ਦੇ ਮੈਂ ਤੁਹਾਡੇ
ਦਿਲ ਦੀਆਂ ਜਾਨਣਾ ਚਾਹੁੰਦਾ ਹਾਂ। ਮੈਨੂੰ ਤੁਹਾਡੀਆਂ ਗੱਲਾਂ ਤੁਹਾਡੇ ਮੂੰਹੋਂ ਬਹੁਤ ਚੰਗੀਆਂ ਲੱਗਦੀਆਂ
ਹਨ। ਤੁਹਾਡੇ ਨਾਲ ਧੱਕੇ, ਵਧੀਕੀਆਂ ਹੋ ਰਹੀਆਂ ਹਨ, ਤੁਸੀਂ ਲੜ ਰਹੇ ਹੋ, ਚੰਗਾ ਹੈ। ਅਸੀਂ ਵੀ ਭਾਰਤੀ
ਹਕੂਮਤਾਂ ਨਾਲ ਲੜਦੇ ਹੀ ਆ ਰਹੇ ਹਾਂ। ਮੈਂ ਸੁਰਖ਼ ਰੇਖਾ ਦੇ ਗ਼ਦਰੀ ਬਾਬਿਆਂ ਵਾਲਾ ਅੰਕ ਦਿਖਾਉਂਦੇ ਹੋਏ
ਕਿਹਾ ਕਿ ਅਸੀਂ ਇਹਨਾਂ ਬਾਬਿਆਂ ਦੀ ਵਿਰਾਸਤ ਨੂੰ ਅੱਗੇ ਲਿਜਾ ਰਹੇ ਹਾਂ ਜੋ 20-20, 25-25 ਸਾਲ ਅੰਗਰੇਜ਼ਾਂ
ਦੀਆਂ ਜੇਲ•ਾਂ ਕੱਟਦੇ ਰਹੇ ਹਨ, ਫਾਂਸੀਆਂ ਝੂਲਦੇ ਰਹੇ ਹਨ।
ਜਦੋਂ ਉਸਨੂੰ ਮੈਂ ਆਪਣੀ ਜ਼ਿੰਦਗੀ ਦੇ ਮਿਸ਼ਨ ਬਾਰੇ ਦੱਸਿਆ ਤਾਂ
ਉਸ ਨੂੰ ਤਸੱਲੀ ਹੋ ਗਈ ਫੇਰ ਉਹ ਬੋਲਿਆ ਕਿ ਮੈਂ ਹੁਣ ਤੈਨੂੰ ਆਪਣੇ ਕੱਪੜੇ ਉਤਾਰ ਕੇ ਤਾਂ ਦਿਖਾ ਨਹੀਂ
ਸਕਦਾ ਕਿ ਭਾਰਤ ਦੇ ਫੌਜੀ ਦਲਾਂ ਨੇ ਕਿੱਥੋਂ ਕਿੱਥੋਂ ਪੱਛਿਆ ਹੋਇਆ ਹੈ। ਉਹਨਾਂ ਪੂਰਾ ਤਾਣ ਲਾ ਲਿਆ
ਸਾਨੂੰ ਥਿੜਕਾਉਣ ਦਾ ਅਸੀਂ ਨਹੀਂ ਥਿੜਕੇ। ਡਟੇ ਹੋਏ ਹਾਂ। ਮੈਂ ਆਪ ਫਿਜ਼ਿਕਸ, ਕੈਮੀਸਟਰੀ, ਮੈਥ ਨਾਲ
ਬੀ.ਐਸ.ਸੀ. ਕੀਤੀ ਹੋਈ ਹੈ, ਕੈਮੀਸਟਰੀ ਦੀ ਐਮ.ਐਸ.ਸੀ. ਕੀਤੀ ਹੈ। ਜਦੋਂ ਮੈਂ ਨੌਕਰੀ ਮੰਗੀ ਤਾਂ ਹੱਕ
ਮੰਗਦੇ ਨੂੰ ਜੇਲ•ਾਂ, ਲਾਠੀਆਂ ਮਿਲੀਆਂ।
ਆਜ਼ਾਦੀ ਭਾਲਦੇ ਹਾਂ, ਇਹਨਾਂ ਸਾਡਾ ਜੀਣਾ ਦੁੱਭਰ ਕੀਤਾ ਹੋਇਆ ਹੈ।
ਮੈਨੂੰ ਮੇਰੀ ਯੋਗਤਾ ਅਨੁਸਾਰ ਨੌਕਰੀ ਜਾਂ ਕੋਈ ਕੰਮ ਨਹੀਂ ਮਿਲ ਰਿਹਾ, ਮੈਂ 10-10, 20-20 ਰੁਪਏ ਦੀ
ਖਾਤਰ ਸਵਾਰੀਆਂ ਨਾਲ ਮੱਥਾ-ਪੱਚੀ ਕਰਦਾ ਫਿਰਦਾਂ। ਇਹ ਗੱਲ ਮੇਰੀ ਹੀ ਨਹੀਂ, ਉਹ ਸਾਹਮਣੇ ਦੇਖਦਾਂ, ਸੁੱਕੇ
ਮੇਵੇ ਵੇਚਣ ਵਾਲਾ, ਉਹ ਐਮ.ਏ. ਹੈ। ਉਹ ਦੇਖਦੈਂ ਜੋ ਜ਼ਮੀਨ 'ਤੇ ਆਲੂ ਵੇਚ ਰਿਹਾ ਉਸਨੇ ਬੀ.ਐੱਡ ਕੀਤੀ
ਹੋਈ ਹੈ। ਭਾਰਤੀ ਹਾਕਮਾਂ ਨੇ ਸਾਨੂੰ ਫਲ, ਸਬਜ਼ੀਆਂ ਤੇ ਆਲੂ ਵੇਚਣ ਵਾਲੇ ਛਾਬੜੀਏ ਬਣਾ ਧਰਿਆ ਹੈ। ਅਸੀਂ
ਐਨੇ ਜੋਗੇ ਹੀ ਨਹੀਂ ਰਹਿਣਾ। ਭਾਰਤੀ ਹਾਕਮ ਸਾਨੂੰ ਮੰਗਤੇ ਬਣਾ ਕੇ ਰੱਖਣਾ ਚਾਹੁੰਦੇ ਨੇ। ਅਸੀਂ ਮੰਗਤੇ
ਬਣ ਕੇ ਨਹੀਂ ਰਹਿਣਾ। ਅਸੀਂ ਲੜ ਰਹੇ ਹਾਂ, ਲੜਦੇ ਰਹਾਂਗੇ। ਝੁਕ ਕੇ ਪਿੱਛੇ ਨਹੀਂ ਹਟਣ ਲੱਗੇ।
ਉਹ ਆਪਣੀ ਗੱਲ ਹੋਰ ਵੀ ਜਾਰੀ ਰੱਖਣਾ ਚਾਹੁੰਦਾ ਸੀ, ਪਰ ਉਸ ਨੂੰ
ਕਈ ਵਾਰ ਫੋਨ ਆ ਚੁੱਕੇ ਸਨ, ਉਹ ਜਾਣ ਦੀ ਕਾਹਲ ਵਿੱਚ ਸੀ। ਮੈਂ ਉਸ ਨੂੰ ਕਿਹਾ ਕਿ ਆਪਣੇ ਵਰਗੇ ਹੀ ਕਿਸੇ
ਹੋਰ ਨੂੰ ਮਿਲਾ ਦੇਵੇ ਤਾਂ ਉਹ ਕਹਿੰਦਾ, ਕੋਈ ਕਿਉਂ ਐਥੇ ਜਿਹੜੇ ਵੀ ਦਿਸਦੇ ਨੇ, ਕਿਸੇ ਨੂੰ ਮਿਲ ਲੈ,
ਸਭਨਾਂ ਦਾ ਮੇਰੇ ਵਾਲਾ ਹਾਲ ਹੀ ਹੈ। ਤੈਨੂੰ ਆਪਣੀਆਂ ਅੰਦਰਲੀਆਂ ਗੱਲਾਂ ਖੁੱਲ• ਕੇ ਦੱਸਣਗੇ। ਪਰ ਉਸਦੀਆਂ
ਗੱਲਾਂ ਦਾ ਅੰਦਾਜ਼ ਇਹ ਸੀ ਕਿ ਕੀ ਮੈਂ ਕੁਝ ਕਰਾਂਗਾ ਵੀ ਜਾਂ ਨਿਰੀਆਂ ਗੱਲਾਂ ਸੁਣਨ ਜੋਗਾ ਹੀ ਹਾਂ।
ਉਸਦੇ ਬੋਲ ਇੱਕ ਚੁਣੌਤੀ ਸਨ। ਇੱਕ ਲਲਕਾਰ ਸਨ। ਇੱਕ ਅੱਗ ਸੀ ਜੋ ਸੁਣਨ ਵਾਲੇ ਦੇ ਮਨ ਵਿੱਚ, ਵਰ•ਦੀ
ਬਰਫ ਵਿੱਚ ਵੀ, ਭਾਂਬੜ ਬਾਲ ਰਹੀ ਸੀ। ਫੇਰ ਉਸਨੇ ਘੁੱਟ ਕੇ ਹੱਥ ਮਿਲਾਇਆ ਤੇ ਚਲਾ ਗਿਆ। ਪਰ ਸਵਾਲਾਂ
ਦੇ ਅੰਬਾਰ ਖੜ•ੇ ਕਰ ਗਿਆ।
(ਨੌਜਵਾਨ ਪੈਂਫਲਟ ਲੜੀ ਨੰ. 5 'ਚੋਂ)
No comments:
Post a Comment