ਔਰਤਾਂ ਦੀ ਸੁਰੱਖਿਆ ਦੇ ਮੁੱਦੇ
'ਤੇ ਸੰਘਰਸ਼
ਸਾਡੇ ਦੇਸ਼ 'ਚ ਔਰਤਾਂ ਸੁਰੱਖਿਅਤ
ਨਹੀਂ ਹਨ। ਫਰੀਦਕੋਟ 'ਚ ਵਾਪਰੇ ਸ਼ਰੂਤੀ ਅਗਵਾ ਕਾਂਡ ਨਾਲ ਜੁੜਕੇ ਇਹ ਚਰਚਾ ਪੰਜਾਬ 'ਚ ਪਹਿਲਾਂ ਹੀ ਭਖੀ
ਹੋਈ ਸੀ। ਦਿਨ ਦਿਹਾੜੇ ਵਾਪਰੀ ਨੰਗੀ ਚਿੱਟੀ ਧੱਕੇਸ਼ਾਹੀ ਨੇ ਪੰਜਾਬ ਦੇ ਲੋਕਾਂ ਦੇ ਮਨਾਂ ਅੰਦਰ ਔਰਤਾਂ
ਲਈ ਅਸੁਰੱਖਿਅਤ ਹੋ ਰਹੇ ਹਾਲਾਤਾਂ ਬਾਰੇ ਗੰਭੀਰ ਸਰੋਕਾਰ ਜਗਾ ਦਿੱਤੇ ਸਨ। ਇਸ ਦੌਰਾਨ 16 ਦਸੰਬਰ ਨੂੰ
ਰਾਜਧਾਨੀ 'ਚ ਵਾਪਰੀ ਬਲਾਤਕਾਰ ਅਤੇ ਕਤਲ ਦੀ ਹੌਲ਼ਨਾਕ ਘਟਨਾ ਨੇ ਮੁਲਕ ਭਰ 'ਚ ਹੀ ਔਰਤਾਂ ਤੇ ਹੁੰਦੇ
ਜਬਰ ਜਿਨਾਹ ਦਾ ਮਸਲਾ ਹੋਰ ਜ਼ੋਰ ਨਾਲ ਉਭਾਰ ਕੇ ਸਾਹਮਣੇ ਲਿਆਂਦਾ। ਪਹਿਲਾਂ ਵੀ ਲੋਕਾਂ ਲਈ ਚਿੰਤਾ ਜਗਾਉਂਦਾ
ਆ ਰਿਹਾ ਇਹ ਮਸਲਾ 16 ਤਰੀਕ ਤੋਂ ਬਾਅਦ ਸਿਰਫ਼ ਫਿਕਰ ਹੀ ਨਾ ਰਿਹਾ ਸਗੋਂ ਲੋਕਾਂ ਦੇ ਵੱਖ-ਵੱਖ ਹਿੱਸੇ
ਹਰਕਤਸ਼ੀਲ ਵੀ ਹੋਏ। ਦਿਨੋਂ ਦਿਨ ਵਧ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਨੱਥ ਪਾਉਣ ਦੀ ਜ਼ੋਰਦਾਰ ਮੰਗ ਉੱਠੀ।
ਮੁਲਕ ਦੀ ਰਾਜਧਾਨੀ ਸੰਘਰਸ਼ ਦਾ ਅਖਾੜਾ ਬਣ ਗਈ। ਦੇਸ਼ ਭਰ 'ਚ ਰੋਸ ਪ੍ਰਦਰਸ਼ਨਾਂ ਦੀ ਲੜੀ ਚੱਲੀ। ਵੱਖ-ਵੱਖ
ਤਰ•ਾਂ ਦੀਆਂ ਮੰਗਾਂ ਉੱਭਰੀਆਂ। ਸਬੰਧਤ ਘਟਨਾ ਦੇ ਦੋਸ਼ੀਆਂ ਨੂੰ ਫਾਹੇ ਲਾਉਣ ਦੀ ਫੌਰੀ ਮੰਗ ਤੋਂ ਲੈ
ਕੇ ਔਰਤਾਂ ਦੀ ਸੁਰੱਖਿਆ ਦੀ ਜ਼ਾਮਨੀ, ਸਮਾਜ 'ਚ ਔਰਤਾਂ ਦੇ ਮਾਣ ਸਨਮਾਨ ਤੇ ਅਧਿਕਾਰਾਂ ਵਰਗੇ ਬੁਨਿਆਦੀ
ਮਸਲੇ ਵੀ ਚਰਚਾ 'ਚ ਆਏ। ਇਹ ਚਰਚਾ ਲਗਾਤਾਰ ਜਾਰੀ ਹੈ।
ਔਰਤਾਂ ਨਾਲ ਬਲਾਤਕਾਰ ਤੇ ਛੇੜਛਾੜ
ਦੀਆਂ ਘਟਨਾਵਾਂ ਦੇ ਲੰਮੇ ਅਮਲ 'ਚੋਂ ਆਮ ਲੋਕਾਂ ਅੰਦਰ ਇਹ ਅਹਿਸਾਸ ਦਿਨੋਂ ਦਿਨ ਡੂੰਘਾ ਹੋ ਰਿਹਾ ਹੈ
ਕਿ ਦੇਸ਼ ਦਾ ਅਦਾਲਤੀ-ਪ੍ਰਸ਼ਾਸਨਿਕ ਪ੍ਰਬੰਧ ਇਨਸਾਫ਼ ਨਹੀਂ ਦੇ ਰਿਹਾ। ਨਿਆਂ ਤੇ ਪ੍ਰਸ਼ਾਸਕੀ ਪ੍ਰਣਾਲੀ ਦਾ
ਜਲੂਸ ਨਿਕਲਿਆ ਪਿਆ ਹੈ। ਬਲਾਤਕਾਰ ਦੇ ਕੇਸਾਂ ਦਾ ਅਮਲ ਪੀੜਤ ਔਰਤ ਲਈ ਲੋਹੜੇ ਦੇ ਮਾਨਸਿਕ ਕਸ਼ਟ ਵਾਲਾ
ਹੈ ਕਿ ਛੇਤੀ ਕੋਈ ਕੇਸ ਲੈ ਕੇ ਥਾਣੇ ਹੀ ਨਹੀਂ ਪਹੁੰਚਦਾ। ਜਿੱਥੇ ਕੇਸ ਦਰਜ ਵੀ ਹੁੰਦੇ ਹਨ, ਸਿਆਸੀ
ਤੇ ਅਫ਼ਸਰਸ਼ਾਹੀ ਪਹੁੰਚ ਦੇ ਜ਼ੋਰ ਦੋਸ਼ੀ ਸ਼ਰੇਆਮ ਬਚ ਨਿਕਲਦੇ ਹਨ। ਅਜਿਹੇ ਕੇਸਾਂ 'ਚ ਦੋਸ਼ੀਆਂ ਨੂੰ ਸਜ਼ਾ
ਦੀ ਦਰ ਲਗਾਤਾਰ ਘਟ ਰਹੀ ਹੈ। ਇਸ ਤਿੱਖੇ ਹੋ ਰਹੇ ਅਹਿਸਾਸ ਦਾ ਸਿੱਟਾ ਹੈ ਕਿ ਲੋਕ ਹਰਕਤ 'ਚ ਆਏ। ਕਾਨੂੰਨਾਂ
ਨੂੰ ਹੋਰ ਸਖ਼ਤ ਕਰਨ ਅਤੇ ਲਾਗੂ ਕਰਨ ਦੀ ਮੰਗ ਉੱਠੀ। ਔਰਤਾਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕਣ ਦੀ ਮੰਗ
ਉੱਚੀ ਹੋਈ। ਆਪਣੇ ਕਿਰਦਾਰ ਅਨੁਸਾਰ ਹੀ ਹਕੂਮਤ ਲੋਕਾਂ ਦਾ ਹੱਕੀ ਤੇ ਵਾਜਬ ਰੋਸ ਸੁਣਨ ਸਮਝਣ ਦੀ ਬਜਾਏ
ਜਬਰ 'ਤੇ ਉੱਤਰ ਆਈ। ਲੋਕ ਰੋਹ ਨੂੰ ਦਬਾਉਣ ਲਈ ਲਾਠੀਚਾਰਜ, ਅੱਥਰੂ ਗੈਸ ਤੇ ਪਾਣੀ ਦੀਆਂ ਬੁਛਾੜਾਂ ਦੀ
ਖੁੱਲ• ਕੇ ਵਰਤੋਂ ਕੀਤੀ। ਪਰ ਲੋਕਾਂ ਖਾਸ ਕਰ ਨੌਜਵਾਨਾਂ ਵਿਦਿਆਰਥੀਆਂ ਨੂੰ ਜਦੋਂ ਦਬਾਇਆ ਨਾ ਜਾ ਸਕਿਆ,
ਜਬਰ ਕਰ ਕੇ ਖਿੰਡਾਇਆ ਨਾ ਜਾ ਸਕਿਆ ਤਾਂ ਆਖਰ ਸਰਕਾਰ ਨੂੰ ਕੁੱਝ ਕਦਮ ਲੈਣ ਦਾ ਐਲਾਨ ਕਰਨ ਪਿਆ। ਸਰਕਾਰ
ਨੇ ਫਾਸਟ ਟਰੈਕ ਅਦਾਲਤਾਂ ਬਣਾਉਣ ਦੇ ਐਲਾਨ ਕੀਤੇ। ਹੋਰ ਕਾਨੂੰਨੀ ਸੁਝਾਵਾਂ ਲਈ ਜਸਟਿਸ ਵਰਮਾ ਕਮੇਟੀ
ਦਾ ਗਠਨ ਕੀਤਾ। ਕਮੇਟੀ ਦੀਆਂ ਕੁੱਝ ਸਿਫਾਰਸ਼ਾਂ ਪ੍ਰਵਾਨ ਕਰਕੇ ਅਤੇ ਕੇਸ ਦੀ ਰੋਜ਼ਾਨਾ ਸੁਣਵਾਈ ਕਰਕੇ
ਸਰਕਾਰ ਨੇ ਲੋਕ ਰੋਹ 'ਤੇ ਠੰਢਾ ਛਿੜਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਇਹ ਸਾਰੇ ਕਦਮ ਸਰਕਾਰ ਨੇ ਲੋਕਾਂ
ਦੇ ਦਬਾਅ ਮੂਹਰੇ ਮਜਬੂਰੀ ਵੱਸ ਲਏ ਪਰ ਨਾਲ ਹੀ ਸਰਕਾਰ ਨੇ ਮਸਲੇ ਨੂੰ ਮਹਿਜ਼ ਕਾਨੂੰਨੀ ਸਮੱਸਿਆ ਵਜੋਂ
ਹੀ ਪੇਸ਼ ਕਰਨ 'ਤੇ ਜ਼ੋਰ ਲਾਇਆ ਹੈ। ਪਰ ਮਸਲਾ ਸਿਰਫ਼ ਸਖ਼ਤ ਕਾਨੂੰਨਾਂ ਜਾਂ ਸਜ਼ਾਵਾਂ ਨਾਲ ਹੀ ਹੱਲ ਹੋਣ
ਵਾਲਾ ਨਹੀਂ ਹੈ। ਬੇਸ਼ੱਕ ਇਹ ਅਹਿਮ ਗੱਲ ਹੈ ਕਿ ਕਾਨੂੰਨ ਹੋਰ ਸਖ਼ਤ ਹੋਣੇ ਚਾਹੀਦੇ ਹਨ ਪਰ ਨਾਲ ਹੀ ਮਸਲਾ
ਇਹ ਹੈ ਕਿ ਕਾਨੂੰਨ ਲਾਗੂ ਵੀ ਹੋਣੇ ਚਾਹੀਦੇ ਹਨ। ਕਿਉਂਕਿ ਕਈ ਕਾਨੂੰਨ ਪਹਿਲਾਂ ਵੀ ਮੌਜੂਦ ਹਨ। ਅਪਰਾਧੀਆਂ
ਦੀ ਪਾਲਣਾ ਪੋਸ਼ਣਾ ਕਰਦੇ ਪੁਲਿਸ ਅਧਿਕਾਰੀਆਂ, ਪ੍ਰਸ਼ਾਸਨਿਕ ਅਧਿਕਾਰੀਆਂ, ਮੌਕਾਪ੍ਰਸਤ ਸਿਆਸਤਦਾਨਾਂ ਅਤੇ
ਪਾਰਟੀਆਂ ਦੀ ਸਾਰ ਲਈ ਜਾਣੀ ਚਾਹੀਦੀ ਹੈ। ਇਨਸਾਫ਼ ਹਾਸਲ ਕਰਨ ਦਾ ਰਾਹ ਸ਼ਰੂਤੀ ਅਗਵਾ ਕਾਂਡ ਖਿਲਾਫ਼ ਲੜੇ
ਸੰਘਰਸ਼ਾਂ ਦੇ ਤਜ਼ਰਬਿਆਂ 'ਚੋਂ ਲੱਭਿਆ ਜਾਣਾ ਚਾਹੀਦਾ ਹੈ। ਮਹਿਲ ਕਲਾਂ 'ਚ ਲੜੇ ਗਏ ਕਿਰਨਜੀਤ ਕੌਰ ਕਤਲ
ਕਾਂਡ ਵਿਰੋਧੀ ਸੰਘਰਸ਼ ਦੇ ਸਬਕ ਚਿਤਾਰੇ ਜਾਣੇ ਚਾਹੀਦੇ ਹਨ।
ਸਮਾਜ ਅੰਦਰ ਔਰਤਾਂ ਦੀ ਸੁਰੱਖਿਆ
ਤੇ ਮਾਣ ਸਨਮਾਨ ਭਰਿਆ ਜੀਵਨ ਤੈਅ ਕਰਨ ਵਾਸਤੇ ਲਾਜ਼ਮੀ ਹੈ ਅਜਿਹੇ ਅਪਰਾਧਾਂ ਦੀ ਜੰਮਣ ਭੋਂਇ ਬਣਦੀਆਂ
ਔਰਤ ਵਿਰੋਧੀ ਰਵਾਇਤੀ ਸਮਾਜਿਕ ਧਾਰਨਾਵਾਂ ਨੂੰ ਵੀ ਚੁਣੌਤੀ ਦਿੱਤੀ ਜਾਵੇ। ਮਰਦ ਪ੍ਰਧਾਨ ਸਮਾਜਿਕ ਆਰਥਿਕ
ਪ੍ਰਬੰਧ 'ਚ ਔਰਤ ਦੀ ਨੀਵੀਂ ਸਥਿਤੀ ਦਾ ਖਾਤਮਾ ਕੀਤੇ ਬਿਨਾਂ, ਔਰਤਾਂ ਨੂੰ ਸੁਰੱਖਿਆ ਤੇ ਮਾਣ ਇੱਜ਼ਤ
ਭਰੀ ਜ਼ਿੰਦਗੀ ਨਸੀਬ ਨਹੀਂ ਹੋ ਸਕਦੀ। ਔਰਤਾਂ ਦੀ ਬਰਾਬਰੀ ਤੇ ਪੁੱਗਤ ਵਾਲੇ ਸਮਾਜ 'ਚ ਹੀ ਅਜਿਹੇ ਅਪਰਾਧਾਂ
ਦਾ ਖਾਤਮਾ ਸੰਭਵ ਹੈ। ਅਜਿਹੇ ਸਮਾਜ ਦੀ ਉਸਾਰੀ ਲਈ ਯਤਨਸ਼ੀਲ ਤਾਕਤਾਂ ਨਾਲ ਜੁੜ ਕੇ ਨੌਜਵਾਨਾਂ ਨੂੰ ਆਪਣੀ
ਭੂਮਿਕਾ ਅਦਾ ਕਰਨੀ ਚਾਹੀਦੀ ਹੈ।
ਅਗਲੇ ਪੰਨਿਆਂ 'ਤੇ ਇਸ ਮਸਲੇ
ਦੇ ਕੁੱਝ ਪੱਖਾਂ ਬਾਰੇ ਚਰਚਾ ਕਰਦੀਆਂ ਕੁੱਝ ਲਿਖਤਾਂ ਪੇਸ਼ ਕਰ ਰਹੇ ਹਾਂ।
(ਨੌਜਵਾਨ ਪੈਂਫਲਟ ਲੜੀ ਨੰ. 5 'ਚੋਂ)
ਨੌਜਵਾਨ ਪ੍ਰਤੀਕਰਮ
ਨੌਜਵਾਨ ਲਹਿਰ ਦੀਆਂ ਰੌਸ਼ਨ ਸੰਭਾਵਨਾਵਾਂ
ਵੱਲ ਸੰਕੇਤ
ਦੇਸ਼ ਭਰ 'ਚ ਔਰਤਾਂ ਨਾਲ ਵਾਪਰ
ਰਹੀਆਂ ਬਲਾਤਕਾਰ ਅਤੇ ਛੇੜਛਾੜ ਦੀਆਂ ਘਟਨਾਵਾਂ ਖਿਲਾਫ਼ ਉੱਠੀ ਆਵਾਜ਼ 'ਚ ਨੌਜਵਾਨਾਂ-ਵਿਦਿਆਰਥੀਆਂ ਦੀ
ਭਰਵੀਂ ਸ਼ਮੂਲੀਅਤ ਰਹੀ ਹੈ। 16 ਦਸੰਬਰ ਦੀ ਘਟਨਾ ਤੋਂ ਬਾਅਦ, ਦੇਸ਼ ਦੀ ਰਾਜਧਾਨੀ 'ਚ ਅਤੇ ਫਿਰ ਦੇਸ਼ ਦੇ
ਵੱਖ-ਵੱਖ ਖੇਤਰਾਂ 'ਚ ਸੜਕਾਂ 'ਤੇ ਨਿੱਤਰਦੇ ਲੋਕ ਸਮੂਹਾਂ 'ਚ ਵੱਡੀ ਗਿਣਤੀ ਨੌਜਵਾਨ ਅਤੇ ਵਿਦਿਆਰਥੀ
ਮੋਹਰੀ ਰਹੇ ਹਨ। ਦਿੱਲੀ ਦੀਆਂ ਸੜਕਾਂ 'ਤੇ ਅਤਿ ਠੰਢੀਆਂ ਰਾਤਾਂ 'ਚ ਵੀ ਵਿਦਿਆਰਥੀਆਂ ਅਤੇ ਨੌਜਵਾਨਾਂ
ਦੀਆਂ ਜ਼ੋਰਦਾਰ ਰੋਸ ਭਾਵਨਾਵਾਂ ਨੇ ਮੁਲਕ ਦੇ ਸਭਨਾਂ ਲੋਕਾਂ ਦਾ ਧਿਆਨ ਖਿੱਚਿਆ ਹੈ। ਦਿੱਲੀ ਦੇ ਕਾਲਜਾਂ,
ਯੂਨੀਵਰਸਿਟੀਆਂ 'ਚੋਂ ਨਿਕਲੇ ਮੁੰਡੇ ਕੁੜੀਆਂ ਦਾ ਰੋਸ ਰਾਸ਼ਟਰਪਤੀ ਭਵਨ ਵੱਲ ਸੇਧਤ ਹੋਇਆ ਹੈ। ਸਰਕਾਰ
ਅਤੇ ਦਿੱਲੀ ਪੁਲਿਸ ਦੇ ਲਾਠੀਚਾਰਜਾਂ ਦਾ ਇਹਨਾਂ ਨੌਜਵਾਨਾਂ ਨੇ ਬਹਾਦਰੀ ਨਾਲ ਸਾਹਮਣਾ ਕੀਤਾ ਹੈ। ਪੁਲਿਸ
ਨਾਲ ਟੱਕਰਾਂ ਲਈਆਂ ਹਨ, ਸਰਦ ਰਾਤਾਂ 'ਚ ਠੰਢੇ ਪਾਣੀ ਨਾਲ ਭਿੱਜ ਕੇ ਵੀ, ਡਾਂਗਾਂ ਖਾ ਕੇ ਵੀ ਮੈਦਾਨ
ਨਹੀਂ ਛੱਡਿਆ, ਖਦੇੜੇ ਨਹੀਂ ਜਾ ਸਕੇ, ਵਾਰ-ਵਾਰ ਇਕੱਠੇ ਹੁੰਦੇ ਰਹੇ। ਸਿਰਫ਼ ਦੋਸ਼ੀਆਂ ਨੂੰ ਗ੍ਰਿਫਤਾਰ
ਕਰਨ ਦੀ ਮੰਗ ਤੋਂ ਅਗਾਂਹ ਦੇਸ਼ ਭਰ 'ਚ ਔਰਤਾਂ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਲਈ ਆਵਾਜ਼
ਉੱਠੀ ਹੈ। ਇਸ ਆਪ ਮੁਹਾਰੀ ਰੋਸ ਲਹਿਰ 'ਚ ਬਹੁਤ ਛੋਟਾ ਹਿੱਸਾ ਹੀ ਵਿਦਿਆਰਥੀ-ਨੌਜਵਾਨ ਜੱਥੇਬੰਦੀਆਂ
ਦੀ ਅਗਵਾਈ ਹੇਠ ਸੀ, ਵੱਡਾ ਹਿੱਸਾ ਗੈਰ-ਜੱਥੇਬੰਦ ਵਿਸ਼ਾਲ ਵਿਦਿਆਰਥੀ ਸਮੂਹ ਹੀ ਸਨ ਜਿਹੜੇ ਵੱਖ-ਵੱਖ
ਗਰੁੱਪਾਂ 'ਚ ਆਉਂਦੇ ਰਹੇ, ਵੱਖ-ਵੱਖ ਢੰਗਾਂ ਨਾਲ ਰੋਸ ਪ੍ਰਗਟਾਉਂਦੇ ਰਹੇ। ਰਾਸ਼ਟਰਪਤੀ ਭਵਨ ਤੱਕ ਪਹੁੰਚਣ
ਦੀਆਂ ਜੋਸ਼ੀਲੀਆਂ ਸ਼ਕਲਾਂ ਤੋਂ ਲੈ ਕੇ ਮੌਨ ਮਾਰਚ ਕਰਨ ਤੇ ਵੱਖ-ਵੱਖ ਤਰ•ਾਂ ਦੇ ਬੈਨਰ ਲੈ ਕੇ ਖੜ• ਜਾਣ
ਤੱਕ ਦੇ ਢੰਗਾਂ ਰਾਹੀਂ ਆਵਾਜ਼ ਉਠਾਈ ਗਈ। ਪਰ ਇਹਨਾਂ ਸਭਨਾਂ ਨੌਜਵਾਨਾਂ ਦਾ ਰੋਸ, ਗੁੱਸਾ ਸਾਂਝੇ ਤੌਰ
'ਤੇ ਹਕੂਮਤ ਦੇ ਮਾੜੇ ਪੁਲਿਸ ਪ੍ਰਬੰਧਾਂ ਅਤੇ ਔਰਤਾਂ ਦੀ ਅਜਿਹੀ ਹਾਲਤ ਲਈ ਜਿੰਮੇਵਾਰ ਸਰਕਾਰ ਖਿਲਾਫ਼
ਸੇਧਤ ਸੀ। ਇਸ ਰੋਸ ਲਹਿਰ ਨੂੰ ਕੇਂਦਰ ਸਰਕਾਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੀਆਂ ਭੜਕਾਊ ਕਾਰਵਾਈਆਂ
ਗਰਦਾਨਣ ਦੀਆਂ ਕੋਸ਼ਿਸ਼ਾਂ ਸਫ਼ਲ ਨਹੀਂ ਹੋਈਆਂ। ਨੌਜਵਾਨਾਂ ਦੀ ਦ੍ਰਿੜਤਾ ਨੇ ਸਰਕਾਰ ਦੇ ਕੂੜ ਪ੍ਰਚਾਰ ਦੀ
ਫੂਕ ਕੱਢ ਦਿੱਤੀ ਹੈ। ਵਰਮਾ ਕਮੇਟੀ ਨੂੰ ਕਹਿਣਾ ਪਿਆ ਕਿ ਨੌਜਵਾਨਾਂ ਦਾ ਗੁੱਸਾ ਹੱਕੀ ਤੇ ਵਾਜਬ ਹੈ।
ਦਿੱਲੀ ਤੋਂ ਬਿਨਾਂ ਵੀ ਦੇਸ਼ ਭਰ 'ਚ ਹੋਏ ਰੋਸ ਫੁਟਾਰਿਆਂ 'ਚ ਨੌਜਵਾਨ ਮੋਹਰੀ ਰਹੇ ਹਨ। ਪੰਜਾਬ 'ਚ ਵੀ
ਜੱਥੇਬੰਦ ਅਤੇ ਚੇਤਨ ਨੌਜਵਾਨ ਜੱਥੇਬੰਦੀਆਂ ਤੋਂ ਬਿਨਾਂ ਯੂਥ ਕਲੱਬਾਂ ਅਤੇ ਆਮ ਨੌਜਵਾਨਾਂ ਨੇ ਵੀ ਔਰਤਾਂ
ਦੀ ਸੁਰੱਖਿਆ ਦੇ ਮਸਲੇ 'ਤੇ ਆਵਾਜ਼ ਉਠਾਈ ਹੈ। ਨੌਜਵਾਨਾਂ ਅਤੇ ਲੋਕਾਂ ਦੇ ਇਸ ਉੱਦਮ ਦਾ ਫੌਰੀ ਸਿੱਟਾ
ਇਹ ਨਿਕਲਿਆ ਹੈ ਕਿ ਸਰਕਾਰ ਨੂੰ ਫਾਸਟ ਟਰੈਕ ਅਦਾਲਤਾਂ ਬਣਾਉਣ ਤੋਂ ਲੈ ਕੇ ਵਰਮਾ ਕਮੇਟੀ ਗਠਿਤ ਕਰਨ,
ਨਵਾਂ ਆਰਡੀਨੈਂਸ ਪਾਸ ਕਰਨ ਵਰਗੇ ਕਈ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪਿਆ ਹੈ।
ਨੌਜਵਾਨਾਂ ਦੀ ਇਸ ਹਰਕਤਸ਼ੀਲਤਾ
ਪਿੱਛੇ ਭਾਵੇਂ ਫੌਰੀ ਕਾਰਨ ਦਿੱਲੀ 'ਚ ਵਾਪਰੀ ਘਟਨਾ ਬਣੀ ਹੈ ਜੀਹਨੇ ਸੰਵੇਦਨਸ਼ੀਲ ਨੌਜਵਾਨ ਮਨਾਂ ਨੂੰ
ਵੀ ਟੁੰਬਿਆ ਹੈ। ਪਰ ਇਹਨਾਂ ਰੋਹ ਭਰਪੂਰ ਪ੍ਰਦਰਸ਼ਨਾਂ ਰਾਹੀਂ ਮੁਲਕ ਦੀ ਨੌਜਵਾਨ ਜਨਤਾ 'ਚ ਦਿਨੋਂ ਦਿਨ
ਜਮ•ਾਂ ਹੋ ਰਹੀ ਔਖ ਅਤੇ ਗੁੱਸੇ ਦੇ ਝਲਕਾਰੇ ਸਾਹਮਣੇ ਆਏ ਹਨ। ਇਹ ਔਖ ਅਤੇ ਗੁੱਸਾ ਦੇਸ਼ ਦੇ ਹਾਕਮਾਂ
ਵੱਲੋਂ ਨੌਜਵਾਨਾਂ ਦੀ ਜ਼ਿੰਦਗੀ ਨਾਲ ਕੀਤੇ ਜਾ ਰਹੇ ਖਿਲਵਾੜ 'ਚੋਂ ਪੈਦਾ ਹੋਇਆ ਹੈ। ਹਾਕਮਾਂ ਵੱਲੋਂ
ਅਖਤਿਆਰ ਕੀਤੀਆਂ ਜਾ ਰਹੀਆਂ ਨੀਤੀਆਂ ਦਾ ਸਿੱਟਾ ਹੈ ਕਿ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਬੁਰੀ ਤਰ•ਾਂ
ਸੁੰਗੜ ਰਹੇ ਹਨ, ਭਵਿੱਖ ਅਤੇ ਵਰਤਮਾਨ ਹਨ•ੇਰਾ ਦਿਖਦਾ ਹੈ। ਪੇਟ ਭਰਨ ਜੋਗਾ ਰੁਜ਼ਗਾਰ ਹਾਸਲ ਕਰਨ ਲਈ
ਵੀ ਸੌ-ਸੌ ਪਾਪੜ ਵੇਲਣੇ ਪੈ ਰਹੇ ਹਨ। ਮਹਿੰਗੀਆਂ ਪੜ•ਾਈਆਂ ਹੀ ਕਈ ਅਰਮਾਨ ਕੁਚਲ ਰਹੀਆਂ ਹਨ। ਅਜਿਹੀ
ਸਥਿਤੀ 'ਚ ਨੌਜਵਾਨ ਜਨਤਾ ਭਾਰੀ ਬੇਚੈਨੀ ਤੇ ਰੋਸ ਹੇਠ ਜਿਉਂ ਰਹੀ ਹੈ। ਆਮ ਕਰਕੇ ਉਦਾਸੀ, ਨਿਰਾਸ਼ਾ ਤੇ
ਬੇ-ਉਮੀਦੀ ਦਾ ਪਸਾਰਾ ਦਿਖਦਾ ਹੈ। ਖੁਸ਼ਹਾਲ ਜੀਵਨ ਜਿਉਣ ਦੀਆਂ ਉਮੰਗਾਂ ਸਾਕਾਰ ਕਰਨ ਵਾਸਤੇ ਇਕੱਲੇ-ਇਕੱਲੇ
ਹਰ ਤਰ•ਾਂ ਦੇ ਜੁਗਾੜ ਕਰਨ ਦੇ ਰਾਹ ਪਏ ਹੋਏ ਹਨ। ਇਹ ਉਹ ਆਮ ਹਾਲਾਤ ਹਨ ਜਿਹਨਾਂ ਅੰਦਰ ਨੌਜਵਾਨ ਜਿਉਂ
ਰਹੇ ਹਨ। ਇਹਨਾਂ ਹਾਲਤਾਂ ਨੇ ਨੌਜਵਾਨ ਜਨਤਾ ਅੰਦਰ ਗਹਿਰਾ ਰੋਸ, ਬੇਗਾਨਗੀ ਪੈਦਾ ਕੀਤੀ ਹੈ। ਜਦੋਂ ਏਸ
ਰੋਸ ਨੂੰ, ਲਾਵੇ ਨੂੰ ਫੁੱਟਣ ਦਾ ਮੌਕਾ ਮਿਲਿਆ ਹੈ ਤਾਂ ਉਹ ਵਹਿ ਤੁਰਿਆ ਹੈ, ਦੇਸ਼ ਦੀ ਸਰਵ ਉੱਚ ਸਖਸ਼ੀਅਤ
ਵੱਲ ਨੂੰ ਸੇਧਤ ਹੋ ਤੁਰਿਆ ਹੈ, ਮੌਕਾਪ੍ਰਸਤ ਪਾਰਟੀਆਂ ਅਤੇ ਸਿਆਸਤਦਾਨ ਨਿਸ਼ਾਨੇ 'ਤੇ ਆਏ ਹਨ। ਹਕੂਮਤ
ਘਬਰਾਈ ਦਿਖੀ ਹੈ, ਬੁਖ਼ਲਾਹਟ 'ਚ ਆਈ ਹੈ। ਜੋ ਕੁਝ ਵਾਪਰਿਆ ਉਸਦੀ ਉਮੀਦੋਂ ਬਾਹਰਾ ਸੀ। ਮੁਲਕ ਦੀ ਜਵਾਨੀ
ਨੂੰ ਕੀਲ ਕੇ ਰੱਖਣ ਦੀਆਂ ਉਸਦੀਆਂ ਕੋਸ਼ਿਸ਼ਾਂ ਅਸਫ਼ਲ ਹੁੰਦੀਆਂ ਜਾਪੀਆਂ ਹਨ। ਉਹਨਾਂ ਨੌਜਵਾਨ ਮੁੰਡੇ ਕੁੜੀਆਂ
ਦੇ ਰੋਹ ਦਾ ਸੇਕ ਸੱਤ•ਾ ਤੱਕ ਪਹੁੰਚਿਆ ਹੈ ਜਿਹਨਾਂ ਨੂੰ ਪੌਪ ਸੰਗੀਤ ਦੀਆਂ ਧੁਨਾਂ 'ਤੇ ਝੂਮਦੇ ਵੇਖ
ਸੱਤ•ਾ ਦੇ ਥੰਮ ਬੇਫ਼ਿਕਰ ਮਹਿਸੂਸ ਕਰਦੇ ਹਨ। ਦੇਸ਼ ਦੇ ਹਾਕਮਾਂ ਨੇ ਲੱਚਰ ਸਭਿਆਚਾਰਕ ਹੱਲੇ ਰਾਹੀਂ ਨੌਜਵਾਨ
ਜਨਤਾ ਨੂੰ ਕੀਲ ਕੇ ਰੱਖਣ ਦੇ ਵੱਡੇ ਬੰਦੋਬਸਤ ਕੀਤੇ ਹੋਏ ਹਨ। ਕੁਰਾਹੇ ਪਾਉਣ ਦੇ ਨਵੇਂ ਤੋਂ ਨਵੇਂ ਢੰਗ
ਖੋਜੇ ਹਨ। ਟੀ.ਵੀ. ਸੀਰੀਅਲਾਂ, ਫਿਲਮਾਂ, ਗੀਤਾਂ ਰਾਹੀਂ ਨੌਜਵਾਨਾਂ ਨੂੰ ਅਜਿਹੀ ਲੋਰੀ ਸੁਣਾਈ ਜਾਂਦੀ
ਹੈ ਤਾਂ ਕਿ ਜਵਾਨੀ ਮਦਹੋਸ਼ੀ 'ਚ ਰਹੇ, ਇਹਨਾਂ 'ਤੇ ਝੂਮਦੀ ਰਹੇ। ਕਾਮ ਉਕਸਾਊ ਫਿਲਮਾਂ, ਗੀਤਾਂ ਦੀ ਭਰਮਾਰ
ਨੇ ਇਸ ਕੁਦਰਤੀ ਲੋੜ ਨੂੰ ਲਗਾਤਾਰ ਹਵਾ ਦਿੱਤੀ ਹੈ। ਅਪਰਾਧਿਕ ਰੁਚੀਆਂ ਨੂੰ ਹਵਾ ਦਿੱਤੀ ਹੈ। ਔਰਤ ਮਰਦ
ਰਿਸ਼ਤੇ ਨੂੰ ਵਿਗਾੜਿਆ ਹੈ। ਨੌਜਾਵਾਨ ਪੀੜ•ੀ ਨੂੰ ਤਰ•ਾਂ ਤਰ•ਾਂ ਨੌਜਵਾਨ ਪੀੜ•ੀ ਨੂੰ ਤਰ•ਾਂ ਤਰ•ਾਂ
ਦੇ ਸਬਜ਼ਬਾਗਾਂ ਦੀ ਦੁਨੀਆਂ ਵਿਖਾ ਕੇ ਅਤੇ ਪੈਰਾਂ ਹੇਠੋਂ ਜ਼ਮੀਨ ਖਿੱਚਕੇ ਆਖਰ ਨੂੰ ਨਸ਼ਿਆਂ ਦੀ ਦਲਦਲ
'ਚ ਸੁੱਟਿਆ ਜਾ ਰਿਹਾ ਹੈ। ਅਜਿਹੀਆਂ ਅਲਾਮਤਾਂ ਦੀ ਮਾਰ ਹੇਠ ਆਈ ਨੌਜਵਾਨ ਜਨਤਾ ਵੱਖ-ਵੱਖ ਮੌਕਾਪ੍ਰਸਤ
ਸਿਆਸੀ ਪਾਰਟੀਆਂ, ਵੱਡੇ ਧਨਾਢਾਂ, ਪੁਲਿਸ ਅਫਸਰਾਂ, ਮੌਕਾਪ੍ਰਸਤ ਸਿਆਸਤਦਾਨਾਂ, ਸਮੱਗਲਰਾਂ ਤੇ ਲੱਠਮਾਰ
ਗਰੋਹਾਂ ਵੱਲੋਂ ਆਪਣੇ ਨਾਪਾਕ ਮੰਤਵਾਂ ਲਈ ਵਰਤੀ ਜਾਂਦੀ ਹੈ। ਆਪਣੀ ਸਿਆਸੀ ਚੌਧਰ ਕਾਇਮ ਕਰਨ ਦਾ ਸਾਧਨ
ਬਣਾਈ ਜਾਂਦੀ ਹੈ। ਇਹਨਾਂ ਗਰੋਹਾਂ ਨੂੰ ਬਲਾਤਕਾਰ ਅਤੇ ਛੇੜਛਾੜ ਜਿਹੇ ਅਪਰਾਧਾਂ ਰਾਹੀਂ ਲੋਕਾਂ 'ਤੇ
ਧੌਂਸ ਜਮਾਉਣ ਦੀ ਖੁੱਲੀ ਛੁੱਟੀ ਦਿੱਤੀ ਜਾਂਦੀ ਹੈ। ਫਿਰਕੂ ਫਾਸ਼ੀ ਗਰੋਹਾਂ ਵੱਲੋਂ ਆਪਣੇ ਫਿਰਕੂ ਮਨਸੂਬਿਆਂ
ਲਈ ਜੁਟਾਇਆ ਜਾਂਦਾ ਹੈ। ਨੌਜਵਾਨਾਂ ਹੱਥ ਕਦੇ ਤ੍ਰਿਸ਼ੂਲ ਕਦੇ ਏ.ਕੇ. ਸੰਤਾਲੀ ਦੇ ਕੇ ਕਤਲੇਆਮ ਕਰਵਾਏ
ਜਾਂਦੇ ਹਨ।
ਪਰ ਇਸ ਮਸਲੇ ਤੇ ਨੌਜਵਾਨ ਜਨਤਾ
ਦੀ ਹਰਕਤਸ਼ੀਲਤਾ ਨੇ ਦਰਸਾਇਆ ਹੈ ਕਿ ਹਾਕਮਾਂ ਦੇ ਵੱਡੇ ਸਭਿਆਚਾਰਕ ਹਮਲੇ ਦੇ ਬਾਵਜੂਦ ਵੀ ਨੌਜਵਾਨਾਂ
ਨੂੰ ਸਦਾ ਲਈ ਮਦਹੋਸ਼ੀ 'ਚ ਨਹੀਂ ਰੱਖਿਆ ਜਾ ਸਕਦਾ। ਔਖੀਆਂ ਹੋ ਰਹੀਆਂ ਜੀਵਨ ਹਾਲਤਾਂ ਨੌਜਵਾਨਾਂ ਸਾਹਮਣੇ
ਜੀਵਨ ਰਾਹ ਦੀ ਚੋਣ ਕਰਨ ਦੇ ਅਹਿਮ ਸਵਾਲ ਉਭਾਰ ਰਹੀਆਂ ਹਨ। ਖੁਸ਼ਹਾਲ ਜ਼ਿੰਦਗੀ ਦੀਆਂ ਉਮੰਗਾ ਦੀ ਪੂਰਤੀ
ਦੇ ਅਸਫ਼ਲ ਹੁੰਦੇ ਵਿਅਕਤੀਗਤ ਯਤਨ ਆਖ਼ਰ ਨੂੰ ਸਮੂਹਿਕ ਹੰਭਲੇ 'ਚ ਵਟ ਜਾਣ ਲਈ ਅਹੁਲ ਰਹੇ ਹਨ। ਪਹਿਲਾਂ
ਵੀ ਦੇਸ਼ ਭਰ 'ਚ ਭ੍ਰਿਸ਼ਟਾਚਾਰ ਦੇ ਵਰਤਾਰੇ ਖਿਲਾਫ਼ ਨੌਜਵਾਨਾਂ ਦੀ ਜ਼ੋਰਦਾਰ ਆਵਾਜ਼ ਉੱਠੀ ਹੈ। ਇਸੇ ਤਰ•ਾਂ
ਰੁਜ਼ਗਾਰ ਦੇ ਹੱਕ ਦੀ ਪ੍ਰਾਪਤੀ ਲਈ ਜਾਨ ਹੂਲਵੇਂ ਸੰਘਰਸ਼ਾਂ ਦੇ ਰਾਹ ਪਏ ਨੌਜਵਾਨਾਂ ਦੇ ਕਾਫ਼ਲੇ ਵੱਡੇ
ਹੋਏ ਹਨ। ਨੌਜਵਾਨਾਂ ਦੇ ਮਨਾਂ 'ਚੋਂ ਸਮਾਜਿਕ ਸਰੋਕਾਰਾਂ ਨੂੰ ਮਿਟਾ ਕੇ ਖੁਦਗਰਜ਼ ਬਣਾਉਣ ਦੇ ਯਤਨਾਂ
ਨੂੰ ਅਜੇ ਫਲ ਨਹੀਂ ਲੱਗਿਆ ਤੇ ਨਾ ਹੀ ਲੱਗ ਸਕੇਗਾ। ਸਗੋਂ ਨਿੱਘਰ ਰਹੇ ਸਮਾਜਿਕ ਹਾਲਾਤਾਂ ਖਿਲਾਫ਼ ਨੌਜਵਾਨਾਂ
ਦੇ ਮਨਾਂ 'ਚ ਭਾਰੀ ਗੁੱਸਾ ਜਮ•ਾਂ ਹੋ ਰਿਹਾ ਹੈ। ਇਹ ਗੁੱਸਾ ਨਿੱਘਰੀਆਂ ਸਮਾਜਿਕ ਕਦਰਾਂ ਕੀਮਤਾਂ ਨੂੰ
ਵੱਖ-ਵੱਖ ਢੰਗਾਂ ਨਾਲ ਚੁਣੌਤੀ ਦੇਣ ਰਾਹੀਂ ਪ੍ਰਗਟ ਹੋ ਰਿਹਾ ਹੈ ਤੇ ਇਹਨਾਂ ਕਦਰਾਂ ਨੂੰ ਪਾਲ਼ਦੀ ਪੋਸਦੀ
ਤੇ ਸ਼ਹਿ ਦਿੰਦੀ ਹਕੂਮਤੀ ਮਸ਼ੀਨਰੀ ਵੱਲ ਵੀ ਸੇਧਤ ਹੋਣ ਨੂੰ ਅਹੁਲਦਾ ਹੈ।
ਇਨਕਲਾਬੀ ਨੌਜਵਾਨ ਲਹਿਰ ਉਸਾਰਨ
ਲਈ ਯਤਨਸ਼ੀਲ ਕਾਰਕੁੰਨਾਂ ਨੂੰ ਉਹਨਾਂ ਸੰਭਾਵਨਾਵਾਂ ਨੂੰ ਬੁੱਝਣਾ ਚਾਹੀਦਾ ਹੈ ਜੋ ਇਹਨਾਂ ਨੌਜਵਾਨ ਰੋਸ
ਪ੍ਰਦਰਸ਼ਰਨਾਂ ਨੇ ਦਰਸਾਈਆਂ ਹਨ। ਨੌਜਵਾਨ ਮਨਾਂ 'ਚ ਜਮ•ਾਂ ਹੋ ਰਿਹਾ ਗੁੱਸਾ ਜੱਥੇਬੰਦ ਸੰਘਰਸ਼ਾਂ 'ਚ
ਵਟ ਜਾਣ ਦੀਆਂ ਅਥਾਹ ਗੁੰਜਾਇਸ਼ਾਂ ਰੱਖਦਾ ਹੈ। ਬਸ਼ਰਤੇ ਇਹਨਾਂ ਗੁੰਜਾਇਸ਼ਾਂ ਨੂੰ ਸਾਕਾਰ ਕਰਨ ਲਈ ਕਾਰਕੁੰਨ
ਵੀ ਜ਼ੋਰਦਾਰ ਹੰਭਲਾ ਮਾਰਨ।
(ਨੌਜਵਾਨ ਪੈਂਫਲਟ ਲੜੀ ਨੰ. 5 'ਚੋਂ)
No comments:
Post a Comment