Friday, 4 November 2011

ਮਹਾਨ ਮੋਗਾ ਘੋਲ ਬਾਰੇ ਅਤੇ ਪਿਰਥੀ ਦੀ ਬੀਰਗਾਥਾ 'ਚੋਂ ਕੁਝ ਅੰਸ਼


ਮਹਾਨ ਮੋਗਾ ਘੋਲ ਦੀ 39ਵੀਂ ਵਰੇਗੰਢ ਮੌਕੇ
ਵਿਦਿਆਰਥੀ ਨੌਜਵਾਨਾਂ ਦੇ ਸੰਗਰਾਮੀ ਵਿਰਸੇ ਤੋਂ ਪ੍ਰੇਰਨਾ ਲਈਏ

ਅਕਤੂਬਰ ਮਹੀਨਾ ਪੰਜਾਬ ਦੀ ਇਨਕਲਾਬੀ ਨੌਜਵਾਨ ਵਿਦਿਆਰਥੀ ਲਹਿਰ ਲਈ ਮਹਾਨ ਮੋਗਾ ਘੋਲ ਤੇ ਇਹਦੇ ਸ਼ਹੀਦਾਂ ਨੂੰ ਸਲਾਮ ਕਹਿਣ ਤੇ ਉਹਨਾਂ ਤੋਂ ਪ੍ਰੇਰਨਾ ਲੈਣ ਦਾ ਮਹੀਨਾ ਹੈ। ਮੋਗੇ ਦੀ ਧਰਤੀ ਤੋਂ ਸ਼ੁਰੂ ਹੋ ਕੇ ਲੜੇ ਗਏ ਸੰਗਰਾਮ ਨੂੰ 39 ਵਰ•ੇ ਬੀਤ ਗਏ ਹਨ ਪਰ ਇਸਦੀਆਂ ਸਿਰਜੀਆਂ ਰਵਾਇਤਾਂ ਅੱਜ ਵੀ ਲੋਕ ਹੱਕਾਂ ਦੀ ਲਹਿਰ ਦਾ ਰਾਹ ਰੁਸ਼ਨਾਉਂਦੀਆਂ ਹਨ।
ਸੱਤਰਵਿਆਂ ਦੇ ਸ਼ੁਰੂ 'ਚ ਪੰਜਾਬ ਦੀ ਧਰਤੀ 'ਤੇ ਹਾਕਮਾਂ ਵੱਲੋਂ ਅੰਨ•ੇ ਜਬਰ ਤਸ਼ੱਦਦ ਦਾ ਝੱਖੜ ਝੁਲਾਇਆ ਜਾ ਰਿਹਾ ਸੀ। ਹੱਕ ਮੰਗਦੇ ਲੋਕਾਂ ਅਤੇ ਨੌਜਵਾਨਾਂ ਨੂੰ ਤਿੱਖੇ ਪੁਲਸੀ ਜਬਰ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਮਾਜ 'ਚੋਂ ਹਰ ਤਰ•ਾਂ ਦੇ ਲੁੱਟ ਜਬਰ ਦੇ ਖਾਤਮੇ ਲਈ ਤੁਰੇ ਜੁਝਾਰੂ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲਿਆਂ 'ਚ ਸ਼ਹੀਦ ਕੀਤਾ ਜਾ ਰਿਹਾ ਸੀ। ਇਨਸਾਫ਼ ਦੀ ਮੰਗ ਕਰਦੇ ਲੋਕਾਂ 'ਤੇ ਪੁਲਿਸ ਲੋਹੜੇ ਦਾ ਕਹਿਰ ਢਾਹੁੰਦੀ ਸੀ। ਪਿੰਡਾਂ ਦੇ ਪਿੰਡਾਂ ਨੂੰ ਕੁਟਾਪਾ ਚਾੜ• ਸਕਦੀ ਸੀ, ਫਸਲਾਂ ਤਬਾਹ ਕਰ ਸਕਦੀ ਸੀ, ਧੀਆਂ-ਭੈਣਾਂ ਦੀ ਪੱਤ ਰੋਲ਼ ਸਕਦੀ ਸੀ, ਨੌਜਵਾਨਾਂ ਨੂੰ ਥਾਣਿਆਂ 'ਚ ਕੋਹ ਸਕਦੀ ਸੀ। ਅਜਿਹੀ ਹਾਲਤ ਨੇ ਲੋਕਾਂ ਦੇ ਮਨਾਂ 'ਚ ਲੋਹੜਿਆਂ ਦਾ ਗੁੱਸਾ ਤੇ ਔਖ ਭਰ ਦਿੱਤੀ ਸੀ। ਉਪਰੋਂ ਦਹਿਸ਼ਤ ਤੇ ਸਹਿਮ ਭਰੇ ਜਾਪਦੇ ਮਾਹੌਲ ਹੇਠ ਬਰੂਦ ਇਕੱਠਾ ਹੁੰਦਾ ਜਾ ਰਿਹਾ ਸੀ।
ਏਸੇ ਸਮੇਂ ਹੀ ਵਿਦਿਆਰਥੀ ਜਥੇਬੰਦੀ ਪੀ.ਐਸ.ਯੂ. ਨੂੰ ਮੁੜ ਜਥੇਬੰਦ ਕਰਨ ਦੇ ਯਤਨ ਹੋ ਰਹੇ ਸਨ। ਕੁਝ ਕੁ ਕਾਲਜਾਂ 'ਚ ਵਿਦਿਆਰਥੀ ਜਥੇਬੰਦ ਹੋਣ ਦੇ ਰਾਹ ਪੈ ਰਹੇ ਸਨ। 5 ਅਕਤੂਬਰ 1979 ਨੂੰ ਮੋਗੇ 'ਚ ਰੀਗਲ ਸਿਨੇਮੇ ਦੇ ਮਾਲਕਾਂ ਦੀ ਗੁੰਡਾਗਰਦੀ ਦਾ ਵਿਰੋਧ ਕਰ ਰਹੇ ਵਿਦਿਆਰਥੀ ਮੁਜ਼ਾਹਰੇ 'ਤੇ ਪੁਲਿਸ ਦੀਆਂ ਧਾੜਾਂ ਟੁੱਟ ਪਈਆਂ। ਦਿਨ ਦਿਹਾੜੇ ਮੋਗੇ ਦੀਆਂ ਸੜਕਾਂ 'ਤੇ ਲੋਕਾਂ ਦਾ ਸ਼ਿਕਾਰ ਖੇਡਿਆ ਗਿਆ। ਵਿਦਿਆਰਥੀ ਹਰਜੀਤ ਅਤੇ ਸਵਰਨ ਤੋਂ ਇਲਾਵਾ ਕਈ ਲੋਕ ਇਸ ਖੂਨੀ ਕਾਂਡ ਦੀ ਭੇਂਟ ਚੜ• ਗਏ। ਪੂਰਾ ਦਿਨ ਪੁਲਸੀ ਦਰਿੰਦੇ ਮੋਗੇ ਦੀਆਂ ਸੜਕਾਂ ਉੱਤੇ ਜ਼ਖ਼ਮੀਆਂ ਨੂੰ ਘੜੀਸਦੇ ਵਹਿਸ਼ਤ ਦਾ ਨਾਚ ਨੱਚਦੇ ਰਹੇ। 7 ਅਕਤੂਬਰ ਨੂੰ ਦੁਬਾਰਾ ਫਿਰ ਰੋਸ ਮੁਜ਼ਾਹਰੇ 'ਤੇ ਗੋਲੀਆਂ ਦੀ ਵਾਛੜ ਕੀਤੀ ਗਈ।
ਇਹ ਖਬਰ ਪੂਰੇ ਪੰਜਾਬ 'ਚ ਜੰਗਲ ਦੀ ਅੱਗ ਵਾਂਗ ਫੈਲ ਗਈ ਸੀ। ਪਰ ਹੁਣ ਲੋਕਾਂ ਦੇ ਸਬਰ ਦਾ ਪਿਆਲਾ ਭਰ ਚੁੱਕਿਆ ਸੀ, ਅਣਖ ਜਾਗ ਪਈ ਸੀ। ਡੁੱਲਿਆ ਲਹੂ ਲੋਕਾਂ ਲਈ ਵੰਗਾਰ ਬਣ ਗਿਆ ਸੀ। ਵਿਦਿਆਰਥੀਆਂ ਦੇ ਰੋਸ ਮੁਜ਼ਾਹਰਿਆਂ ਤੇ ਹੜਤਾਲਾਂ ਦੀ ਲੜੀ ਚੱਲ ਪਈ ਸੀ। ਪੰਜਾਬ ਭਰ 'ਚ ਬੀ.ਐਸ.ਐਫ਼. ਮਿਲਟਰੀ ਤੇ ਪੀ.ਏ.ਪੀ. ਦੀਆਂ ਧਾੜਾਂ ਤਾਇਨਾਤ ਕਰ ਦਿੱਤੀਆਂ ਗਈਆਂ। ਸਾਰੇ ਪੰਜਾਬ 'ਚ ਦਫ਼ਾ 144 ਲਾ ਦਿੱਤੀ ਗਈ ਸੀ। ਹਜ਼ਾਰਾਂ ਦੀ ਗਿਣਤੀ 'ਚ ਗ੍ਰਿਫਤਾਰੀਆਂ ਕੀਤੀਆਂ ਤੇ ਸੈਂਕੜਿਆਂ ਦੇ ਵਾਰੰਟ ਕੱਢੇ ਗਏ। ਪਰ ਵਿਦਿਆਰਥੀਆਂ ਤੇ ਲੋਕਾਂ ਦਾ ਉੱਬਲ ਰਿਹਾ ਗੁੱਸਾ ਫੁੱਟ ਚੁੱਕਿਆ ਸੀ। 6 ਅਕਤੂਬਰ ਨੂੰ ਮੋਗਾ ਨੇੜਲੇ ਸ਼ਹਿਰ ਜਗਰਾਉਂ ਵਿਚ ਰੋਹ 'ਚ ਆਏ ਵਿਦਿਆਰਥੀਆਂ ਨੇ ਰੇਲਵੇ ਸਟੇਸ਼ਨ, ਇੱਕ ਸਿਨੇਮਾ ਤੇ ਕਈ ਬੱਸਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਸੀ। ਲੋਕਾਂ ਦੇ ਮਨਾਂ 'ਚ ਮਚਲਦੇ ਗੁੱਸੇ ਨੂੰ ਰਾਹ ਲੱਭ ਪਿਆ ਸੀ। ਆਪ ਮੁਹਾਰੇ ਹੀ ਲੋਕਾਂ ਤੇ ਵਿਦਿਆਰਥੀਆਂ ਦਾ ਗੁੱਸਾ ਸਰਕਾਰੀ ਬੱਸਾਂ ਵੱਲ ਸੇਧਤ ਹੋ ਗਿਆ। ਤਿੰਨ ਚਾਰ ਦਿਨਾਂ 'ਚ ਹੀ ਦਰਜਨਾਂ ਬੱਸਾਂ ਦਾ ਨਾਮ ਨਿਸ਼ਾਨ ਮਿਟਾ ਦਿੱਤਾ ਗਿਆ। ਘਬਰਾਈ ਸਰਕਾਰ ਨੇ ਬੱਸਾਂ ਬੰਦ ਕਰਨ ਦਾ ਐਲਾਨ ਕਰ ਦਿੱਤਾ। ਜਦੋਂ ਮੁੜ ਚਲਾਉਣ ਦੀ ਕੋਸ਼ਿਸ਼ ਹੁੰਦੀ ਤਾਂ ਫਿਰ ਥਾਂ ਥਾਂ 'ਤੇ ਬੱਸਾਂ ਭਾਂਬੜ ਲਾ ਕੇ ਰਾਖ ਕਰ ਦਿੱਤੀਆਂ ਜਾਂਦੀਆਂ। ਸਮੁੱਚੇ ਘੋਲ ਦੌਰਾਨ 200 ਬੱਸਾਂ ਲੋਕਾਂ ਤੇ ਵਿਦਿਆਰਥੀਆਂ ਨੇ ਸਾੜ ਕੇ ਸੁਆਹ ਕਰ ਦਿੱਤੀਆਂ। ਲੋਕਾਂ ਅਤੇ ਵਿਦਿਆਰਥੀਆਂ ਦੇ ਗੁੱਸੇ ਦਾ ਨਿਸ਼ਾਨਾ ਸਰਕਾਰੀ ਇਮਾਰਤਾਂ ਤੇ ਦਫ਼ਤਰ ਬਣਨ ਲੱਗੇ। ਪੰਜਾਬ 'ਚ ਵੱਡੀ ਉੱਥਲ-ਪੁੱਥਲ ਹੋ ਰਹੀ ਸੀ ਤੇ ਜੰਗ ਦੇ ਅਖਾੜੇ ਵਰਗਾ ਦ੍ਰਿਸ਼ ਪੇਸ਼ ਹੋ ਰਿਹਾ ਸੀ।
ਪੀ.ਐਸ.ਯੂ. ਨੇ ਘੋਲ ਦੀ ਅਗਵਾਈ ਸਾਂਭ ਲਈ ਸੀ। ਲੁਧਿਆਣੇ ਦੀ ਖੇਤੀਬਾੜੀ ਯੂਨੀਵਰਸਿਟੀ 'ਚ ਪੁਲਿਸ ਨਾਲ ਵਿਦਿਆਰਥੀਆਂ ਦਾ ਵੱਡਾ ਭੇੜ ਹੋਇਆ ਸੀ ਪੁਲਿਸ ਦੇ ਪੈਰ ਖਦੇੜ ਦਿੱਤੇ ਗਏ ਸਨ। ਪੁਲਿਸ ਹੋਸਟਲਾਂ 'ਚ ਦਾਖਲ ਨਾ ਹੋ ਸਕੀ। ਪੰਜਾਬ ਭਰ 'ਚ ਵਿਦਿਆਰਥੀਆਂ ਨੇ ਥਾਂ ਥਾਂ ਪੁਲਿਸ ਜਬਰ ਦਾ ਡਟ ਕੇ ਟਾਕਰਾ ਕੀਤਾ। ਲੋਕਾਂ ਦਾ ਗੁੱਸਾ ਵੀ ਪੁਲਸੀਆਂ 'ਤੇ ਨਿਕਲਣ ਲੱਗਾ। 11 ਅਕਤੂਬਰ ਨੂੰ ਪੀ.ਐਸ.ਯੂ. ਨੇ ਪੰਜਾਬ ਬੰਦ ਦਾ ਸੱਦਾ ਦਿੱਤਾ। ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਪੰਜਾਬ 'ਚ ਸੁੰਨ ਪਸਰੀ ਰਹੀ। ਏਸੇ ਦੌਰਾਨ 16 ਅਕਤੂਬਰ ਨੂੰ ਸੀ.ਪੀ.ਆਈ. ਦੀ ਜੇਬੀ ਜਥੇਬੰਦੀ ਏ.ਆਈ.ਐਸ.ਐਫ਼. ਨੇ ਬਗੈਰ ਮੰਗਾਂ ਮੰਨਵਾਏ ਘੋਲ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਪਰ ਪੀ.ਐਸ.ਯੂ. ਵੱਲੋਂ ਘੋਲ ਜਾਰੀ ਰੱਖਣ ਦਾ ਐਲਾਨ ਹੋਇਆ। ਪੰਜਾਬ ਸਰਕਾਰ ਨੇ 23 ਅਕਤੂਬਰ ਤੋਂ ਵਿੱਦਿਅਕ ਸੰਸਥਾਵਾਂ ਖੋਲ•ਣ ਦਾ  ਐਲਾਨ ਕਰ ਦਿੱਤਾ। ਪਰ 23 ਅਕਤੂਬਰ ਵਾਲੇ ਦਿਨ ਕਾਲਜਾਂ 'ਚ ਸੁੰਨ ਪਸਰੀ ਰਹੀ, ਵਿਦਿਆਰਥੀ ਕਾਫ਼ਲੇ ਸੜਕਾਂ ਅਤੇ ਬਜ਼ਾਰਾਂ 'ਚ ਨਾਅਰੇ ਗੁੰਜਾਉਂਦੇ ਰਹੇ। ਲੁਧਿਆਣਾ, ਪਟਿਆਲਾ, ਅੰਮ੍ਰਿਤਸਰ ਆਦਿ ਸ਼ਹਿਰਾਂ 'ਚ ਥਾਂ ਥਾਂ 'ਤੇ ਪੁਲਸ ਨਾਲ ਝੜਪਾਂ ਹੋਈਆਂ। ਸਰਕਾਰ ਨੇ ਫਿਰ ਘਬਰਾ ਕੇ ਕਾਲਜ ਬੰਦ ਕਰਨ ਦਾ ਐਲਾਨ ਕਰ ਦਿੱਤਾ। ਪੰਜਾਬ ਦਾ ਕੋਈ ਵੀ ਕਾਲਜ  ਇਸ ਰੋਹ ਦੀ ਲਹਿਰ 'ਚ ਅਣਭਿੱਜ ਨਾ ਰਿਹਾ। ਪੀ.ਐਸ.ਯੂ. ਪੂਰੇ ਪੰਜਾਬ 'ਚ ਫੈਲ ਗਈ। ਕਈ ਛੋਟੇ ਵੱਡੇ ਘੋਲ ਕੇਂਦਰ ਉਭਰ ਆਏ। ਨਾਲ ਹੀ ਮੋਗਾ, ਜਗਰਾਵਾਂ, ਰੋਡੇ, ਢੁੱਡੀਕੇ ਦੇ ਆਲੇ ਦੁਆਲੇ ਪੇਂਡੂ ਨੌਜਵਾਨ ਵੀ ਇੱਕ ਲੜਾਕੂ ਤਾਕਤ ਵਜੋਂ ਉਭਰ ਕੇ ਆਏ।
ਵੱਖ-2 ਉਤਰਾਵਾਂ ਚੜਾਵਾਂ 'ਚੋਂ ਗੁਜ਼ਰਦਾ ਇਹ ਘੋਲ ਲਗਾਤਾਰ ਢਾਈ ਮਹੀਨੇ ਹਾਕਮਾਂ ਦੀ ਨੀਂਦ ਹਰਾਮ ਕਰਦਾ ਰਿਹਾ। ਭਾਵੇਂ ਸਰਕਾਰ ਨੇ ਦੋਸ਼ੀ ਪੁਲਿਸ ਅਫਸਰਾਂ ਨੂੰ ਗ੍ਰਿਫਤਾਰ ਕਰਨ, ਮੁਕੱਦਮੇ ਚਲਾਉਣ ਤੇ ਮੁਅੱਤਲ ਕਰਨ ਦੀ ਮੰਗ ਨਾ ਮੰਨੀ ਪਰ ਇਸ ਘੋਲ ਨੇ ਲੋਕਾਂ ਦੇ ਮਨਾਂ 'ਚ ਜਥੇਬੰਦਕ ਤਾਕਤ ਦਾ ਅਹਿਸਾਸ ਪੈਦਾ ਕਰ ਦਿੱਤਾ। ਰੀਗਲ ਸਿਨੇਮਾ ਮੁੜ ਚਾਲੂ ਨਾ ਹੋ ਸਕਿਆ। ਅੱਜ ਵੀ ਉਥੇ ਸ਼ਹੀਦੀ ਯਾਦਗਾਰੀ ਲਾਇਬਰੇਰੀ ਬਣੀ ਹੋਈ ਹੈ। ਵਿਦਿਆਰਥੀ ਤੇ ਲੋਕ ਇਸ ਘੋਲ਼ 'ਚਂੋਂ ਬੁਲੰਦ ਹੌਂਸਲੇ ਲੈ ਕੇ ਨਿਕਲੇ ਸਨ। ਵਿਦਿਆਰਥੀ ਇਕ ਮਜ਼ਬੂਤ ਤੇ ਵਿਸ਼ਾਲ ਤਾਕਤ ਬਣ ਗਏ ਸਨ। ਵਿਦਿਆਰਥੀਆਂ ਨੂੰ ਜੂਝਦੇ ਵੇਖ ਕੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਹੋਰ ਹਿੱਸਿਆਂ 'ਚ ਵੀ ਜਥੇਬੰਦ ਹੋ ਕੇ ਜੂਝਣ ਦੀ ਤਾਂਘ ਜਾਗ ਉੱਠੀ ਸੀ। ਲੋਕਾਂ ਨੇ ਜਬਰ ਦੇ ਟਾਕਰੇ ਦਾ ਜਨਤਕ ਰਾਹ ਲੱਭ ਲਿਆ ਸੀ।
ਇਸ ਘੋਲ ਤੋਂ ਬਾਅਦ ਪੰਜਾਬ ਦੀ ਇਨਕਲਾਬੀ ਲਹਿਰ ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਦੌਰ ਸ਼ੁਰੂ ਹੋਇਆ ਸੀ। ਲਹਿਰ 'ਚ ਲੜਾਕੂ ਟਾਕਰਾ, ਭਰਾਤਰੀ ਸਾਂਝ, ਇਨਕਲਾਬੀ ਚੇਤਨਾ ਦਾ ਤੇਜ਼ੀ ਨਾਲ ਪਸਾਰਾ ਹੋਇਆ। ਪੰਜਾਬ ਦੇ ਨੌਜਵਾਨ ਵਿਦਿਆਰਥੀਆਂ ਦੀ ਲਹਿਰ ਨੇ ਲੋਕਾਂ ਦੀ ਲਹਿਰ ਨੂੰ ਇਨਕਲਾਬੀ ਰੰਗ 'ਚ ਰੰਗਣ ਦੀ ਅਹਿਮ ਭੂਮਿਕਾ ਨਿਭਾਈ। ਇਸਤੋਂ ਬਾਅਦ ਜਮਹੂਰੀ ਹੱਕਾਂ ਦੀ ਐਜੀਟੇਸ਼ਨ, ਰੰਧਾਵਾ ਘੋਲ, ਬੱਸ ਕਿਰਾਇਆ ਘੋਲ, ਜਬਰ ਵਿਰੋਧੀ ਐਜੀਟੇਸ਼ਨ, ਐਮਰਜੈਂਸੀ ਖਿਲਾਫ਼ ਘੋਲ, ਬੇ-ਰੁਜ਼ਗਾਰ ਅਧਿਆਪਕਾਂ ਦਾ ਘੋਲ ਤੇ ਅਜਿਹੀਆਂ ਹੀ ਹੋਰ ਮੁਹਿੰਮਾਂ ਨੇ 70 ਵਿਆਂ ਦੇ ਦਹਾਕੇ ਨੂੰ ਪੰਜਾਬ ਦੀ ਨੌਜਵਾਨ ਲਹਿਰ ਦੀਆਂ ਸ਼ਾਨਾਮੱਤੀ ਪ੍ਰਾਪਤੀਆਂ ਦਾ ਦਹਾਕਾ ਬਣਾ ਦਿੱਤਾ। ਮੋਗਾ ਘੋਲ ਦੀ ਸ਼ਾਨਾਮੱਤੀ ਵਿਰਾਸਤ ਤੋਂ ਪ੍ਰੇਰਨਾਂ ਲੈਂÎਦਿਆ ਅੱਜ ਦੇ ਹਾਲਤਾਂ 'ਚ ਇਨਕਲਾਬੀ ਨੌਜਵਾਨ ਵਿਦਿਆਰਥੀ ਲਹਿਰ ਦੀ ਉਸਾਰੀ ਦੇ ਮਾਰਗ ਤੇ ਕਦਮ ਵਧਾਉਣੇ ਚਾਹੀਦੇ ਹਨ। ਇਹ ਜੁਝਾਰ ਵਿਰਸਾ ਅੱਜ ਦੀ ਨੌਜਵਾਨ ਪੀੜ•ੀ ਤੱਕ ਲਿਜਾਣਾ ਚਾਹੀਦਾ ਹੈ। 

ਮਹਾਨ ਮੋਗਾ ਘੋਲ ਬਾਰੇ 'ਪਿਰਥੀ ਦੀ ਬੀਰਗਾਥਾ' 'ਚੋਂ

ਮੋਗੇ ਦੇ ਸੰਗਰਾਮ ਦਾ, ਹੈ ਇਤਿਹਾਸਕ ਰੋਲ,
ਵਾਤਾਵਰਨ ਪੰਜਾਬ ਦਾ, ਬਦਲ ਗਿਆ ਇਹ ਘੋਲ।
——————————0——————————
ਮੋਗੇ ਦੀ ਧਰਤ ਜਦੋਂ ਲਾਲੋ ਲਾਲ ਸੀ, 
ਨਾਲ ਡੁੱਲ•ੇ ਖੂਨ ਦੇ।
ਬਣ ਕੇ ਕਸਾਈ ਕਰਦੇ ਹਲਾਲ ਸੀ, 
ਰਾਖੇ ਜੋ ਕਾਨੂੰਨ ਦੇ।
ਭੁੰਨ ਦਿੱਤੇ ਮਾਵਾਂ ਦੇ ਜਵਾਨ ਪੁੱਤ ਜੀ,
ਦਿਨ ਦੇ ਦਿਹਾੜੇ 'ਚ।
ਸੱਚੀਉਂ ਹੀ ਸਾਰਾ ਸੀ ਪੰਜਾਬ ਵੱਟਿਆ, 
ਜੰਗ ਦੇ ਅਖਾੜੇ 'ਚ।
ਸਿਨਮੇ ਦੇ ਗੁੰਡਿਆਂ ਨੇ ਚੱਕੀ ਅੱਤ ਸੀ, 
ਨਹੀਂ ਗੱਲ ਕਹਿਣ ਦੀ।
ਖਿੱਚਾ ਧੂਹੀ ਕਰਦੇ ਤੇ ਲਾਹੁੰਦੇ ਪੱਤ ਸੀ, 
ਸਾਡੀ ਧੀ ਤੇ ਭੈਣ ਦੀ।
ਕਰਦੇ ਬਲੈਕ ਧਿੰਗੋਜ਼ੋਰੀ ਹਿੱਕ ਨਾਂ, 
ਨਿੱਤ ਮੋਗੇ ਸਾਰੇ 'ਚ।
ਸੱਚੀਉਂ ਹੀ ਸਾਰਾ ਸੀ ਪੰਜਾਬ ਵੱਟਿਆ, 
ਜੰਗ ਦੇ ਅਖਾੜੇ 'ਚ।
ਇੱਜ਼ਤਾਂ 'ਤੇ ਧਾੜੇ ਸੀ ਸਤਾਇਆ ਲੋਕਾਂ ਤੋਂ,
ਗਏ ਨਾ ਸਹਾਰੇ ਜੀ।
ਹੋਣ ਲੱਗੇ ਫੇਰ ਇਨਸਾਫ਼ ਮੰਗਦੇ 
ਮੋਗੇ 'ਚ ਮੁਜ਼ਾਹਰੇ ਜੀ।
ਹਿੱਕ ਸੜ ਗਈ ਕਾਲੇ ਉਡਵਾਇਰ ਦੀ, 
ਜੋ ਚੁਣੌਤੀ ਨਾਹਰੇ 'ਚ।
ਸੱਚੀਉਂ ਹੀ ਸਾਰਾ ਸੀ ਪੰਜਾਬ ਵੱਟਿਆ, 
ਜੰਗ ਦੇ ਅਖਾੜੇ 'ਚ।
ਕਾਂਗਰਸੀ ਹਾਕਮਾਂ ਨੇ ਕੰਡ ਥਾਪੜੀ, 
ਸਿਨਮੇ ਦੇ ਸੇਠ ਦੀ।
ਫਿਕਰ ਨਾ ਕਰੋ ਸਰਕਾਰ ਆਪਦੀ, 
ਕਰਨਗੇ ਛੋਹਰ ਕੀ।
ਗੋਲੀ ਸੀ ਚਲਾ ਕੇ ਕਈ ਜਣੇ ਮਾਰਤੇ, 
ਅੱਖ ਦੇ ਇਸ਼ਾਰੇ 'ਚ।
ਸੱਚੀਉਂ ਹੀ ਸਾਰਾ ਸੀ ਪੰਜਾਬ ਵੱਟਿਆ, 
ਜੰਗ ਦੇ ਅਖਾੜੇ 'ਚ।
ਜਿੱਥੇ ਵੀ ਜ਼ੁਲਮ ਦਾ ਗਿਆ ਪਤਾ ਲੱਗਦਾ, 
ਮੱਚੀ ਹਾਹਾਕਾਰ ਜੀ।
ਸੜਕਾਂ ਤੇ ਲੋਕ ਨਿੱਕਲੇ ਲੜਨ ਨੂੰ, 
ਛੱਡ ਕੰਮ ਕਾਰ ਜੀ।
ਲੱਗ ਪੇ ਪੁਲਿਸ ਨਾਲ ਹੋਣ ਟਾਕਰੇ, 
ਸੀ ਪੰਜਾਬ ਸਾਰੇ 'ਚ।
ਸੱਚੀਉਂ ਹੀ ਸਾਰਾ ਸੀ ਪੰਜਾਬ ਵੱਟਿਆ, 
ਜੰਗ ਦੇ ਅਖਾੜੇ 'ਚ।
ਸੀ.ਪੀ.ਆਈ. ਫੈਡਰੇਸ਼ਨ ਖਰੀਦ ਲੀ 
ਦੇ ਕੇ ਤੇ ਤਰੱਕੀਆਂ।
ਲੈ ਲਿਆ ਸੀ ਵਾਪਸ ਇਸ ਹੱਕੀ ਘੋਲ ਨੂੰ, 
ਕਾਂਗਰਸੀ ਪੱਖੀਆਂ।
ਪਰ•ਾਂ ਹੋਗੇ ਲੱਖਾਂ ਲੋਕਾਂ ਨੂੰ ਸੀ ਤੁੰਨਕੇ, 
ਮੌਤ ਦੇ ਜਬਾੜੇ 'ਚ।
ਸੱਚੀਉਂ ਹੀ ਸਾਰਾ ਸੀ ਪੰਜਾਬ ਵੱਟਿਆ, 
ਜੰਗ ਦੇ ਅਖਾੜੇ 'ਚ।
ਐਹੋ ਜੇ ਸਮੇਂ 'ਚ ਕਿਹੜਾ ਮਾਂ ਦਾ ਲਾਲ ਸੀ, 
ਦਰਦ ਵੰਡਾਉਂਦਾ ਜੋ।
ਸੀ ਤਾਂ ਸੀ ਜੇ ਇੱਕ ਉਹ ਪ੍ਰਿਥੀਪਾਲ ਸੀ, 
ਰਸਤਾ ਦਿਖਾਉਂਦਾ ਜੋ।
ਲੜਦਿਆਂ ਲੋਕਾਂ ਨੂੰ ਚਰਾਗ ਲੱਭਿਆ, 
ਸੀ ਹਨੇਰੇ ਗਾੜ•ੇ 'ਚ।
ਸੱਚੀਉਂ ਹੀ ਸਾਰਾ ਸੀ ਪੰਜਾਬ ਵੱਟਿਆ, 
ਜੰਗ ਦੇ ਅਖਾੜੇ 'ਚ।
ਫਿਰਦੇ ਸੀ ਖਿੰਡੇ ਅੱਡੋ ਅੱਡੀ ਥਾਵਾਂ 'ਤੇ, 
ਪਾੜ•ੇ ਵਿਦਿਆਰਥੀ।
ਲਾਮਬੰਦ ਹੋਗੇ ਪਿਰਥੀ ਦੇ ਸੱਦੇ 'ਤੇ 
ਸਾਰੇ ਵਿਦਿਆਰਥੀ।
ਮਾਰ ਦਿੱਤੀ ਫੂਕ ਸੀ ਬੱਬਰ ਸ਼ੇਰ ਨੇ, 
ਮਘਦੇ ਚੰਗਿਆੜੇ 'ਚ।
ਸੱਚੀਉਂ ਹੀ ਸਾਰਾ ਸੀ ਪੰਜਾਬ ਵੱਟਿਆ, 
ਜੰਗ ਦੇ ਅਖਾੜੇ 'ਚ।
ਹਰ ਸ਼ਹਿਰ ਡਟਵਾਂ ਸੀ ਹੋਇਆ ਟਾਕਰਾ, 
ਲੋਕਾਂ ਨਾ ਪੁਲਿਸ ਦਾ।
ਭੰਨਿਆ ਬੁਥਾੜ ਸੀ ਜਚਾ ਕੇ ਲੋਕਾਂ ਨੇ, 
ਹਰ ਥਾਂ ਪੁਲਿਸ ਦਾ।
ਤੋੜ ਦਿੱਤੀ ਦਹਿਸ਼ਤ ਦਿਲਾਂ 'ਚ ਪਾਈ ਵੀ, 
ਇਕੋ ਹੀ ਕੁਦਾੜੇ 'ਚ।
ਸੱਚੀਉਂ ਹੀ ਸਾਰਾ ਸੀ ਪੰਜਾਬ ਵੱਟਿਆ, 
ਜੰਗ ਦੇ ਅਖਾੜੇ 'ਚ।
ਪਿੰਡਾਂ 'ਚ ਪੁਲਸੀਏ ਜੋ ਸਨ ਬੁੱਕਦੇ, 
ਪੀ ਕੇ ਤੇ ਸ਼ਰਾਬਾਂ ਨੂੰ।
ਬਿੱਲੀ ਵਾਂਗੂ ਉਹੀ ਫਿਰਦੇ ਸੀ ਲੁਕਦੇ, 
ਭਨਵਾ ਕੇ ਜਾਬ•ਾਂ ਨੂੰ।
ਆਈ ਨਾ ਪੰਜਾਬ ਦੀ ਪੁਲਿਸ ਮੁੜਕੇ, 
ਫੇਰ ਉਸ ਤਾੜੇ 'ਚ।
ਸੱਚੀਉਂ ਹੀ ਸਾਰਾ ਸੀ ਪੰਜਾਬ ਵੱਟਿਆ, 
ਜੰਗ ਦੇ ਅਖਾੜੇ 'ਚ।
ਪਾ ਕੇ ਸਾਦੇ ਕੱਪੜੇ ਸਫ਼ਰ ਕਰਦੇ, 
ਜਦੋਂ ਕਿਤੇ ਜਾਂਦੇ ਸੀ।
ਵਰਦੀ ਨਾ ਪਾਉਂਦੇ ਲੋਕਾਂ ਕੋਲੋਂ ਡਰਦੇ 
ਝੋਲੇ 'ਚ ਲਿਜਾਂਦੇ ਸੀ।
ਪਤਾ ਨਹੀਂ ਸੀ ਕਿਹੜੇ ਵੇਲੇ ਸਿਰ ਫਿੱਸਜੇ, 
ਲੋਕਾਂ ਦੇ ਕੁਲਾੜ•ੇ 'ਚ।
ਸੱਚੀਉਂ ਹੀ ਸਾਰਾ ਸੀ ਪੰਜਾਬ ਵੱਟਿਆ, 
ਜੰਗ ਦੇ ਅਖਾੜੇ 'ਚ।
ਚੱਲੀ ਨਾ ਪੁਲਿਸ ਦੀ ਜਮਾ ਈਂ ਪੇਸ਼ ਜੀ, 
ਰੋਹ ਦੇ ਤੂਫਾਨਾਂ 'ਚ।
ਸੱਦਣੀ ਪਈ ਸੀ ਫੌਜ ਸਰਹੱਦਾਂ ਤੋਂ, 
ਘੋਲ ਦੇ ਮੈਦਾਨਾਂ 'ਚ।
ਬਣ ਗਿਆ ਯਾਦਗਾਰੀ ਘੋਲ ਮੋਗੇ ਦਾ, 
ਸੰਸਾਰ ਸਾਰੇ 'ਚ।
ਸੱਚੀਉਂ ਹੀ ਸਾਰਾ ਸੀ ਪੰਜਾਬ ਵੱਟਿਆ, 
ਜੰਗ ਦੇ ਅਖਾੜੇ 'ਚ।

ਗੁਰਸ਼ਰਨ ਸਿੰਘ ਨੂੰ ਸਮਰਪਿਤ ਕਵਿਤਾ


ਮੰਚ ਦੇ ਪੱਤੇ

ਕੀ ਨੇ ਤੋੜ
ਜਿਗਰ ਦੇ ਸੱਲ ਦੇ
ਆਪੋ ਆਪਣੀਆਂ
ਥਾਵਾਂ ਮੱਲਦੇ
ਰੁਕੀ ਕਹਾਣੀ
ਪਾਤਰ ਚੱਲਦੇ 

ਬੀਤੇ ਵੇਲੇ ਸ਼ਾਨਾਮੱਤੇ
ਲਹੂ ਦੇ ਨਿੱਘ 'ਚ
ਭਿਓਂ ਕੇ ਰੱਖੇ
ਹੁਣ ਦਾ ਹੁਣ ਨਾਲ
ਪੁੱਛਣ ਰਿਸ਼ਤਾ
ਬਿੜਕਾਂ ਲੈਂਦੇ
ਮੰਚ ਦੇ ਪੱਤੇ। 

ਥੜਿ•ਆਂ ਉੱਤੇ
ਅੱਖਰ ਸੁਲਘਣ
ਭਰੀਆਂ ਰਗਾਂ
ਕ੍ਰਾਂਤੀ ਉੱਗਲਣ
ਰਾਤੋ-ਰਾਤ ਮੰਚ ਦੀ ਘਾਟੀ
ਜਗ ਪਏ ਦੀਵੇ
ਪਹਿਲੀ ਝਾਕੀ
ਹੋ ਰਹੇ ਨਾਲ
ਨਿਭ ਸਕੇ ਨਾ
'ਦਿੱਲੀ ਦੇ ਨਿਕਾਸੀ ਪੱਖੇ'
ਹੋ ਚੁੱਕੇ ਦੇ
ਹੋਣ ਚੱਲੇ ਨੇ
ਸਾਂਭ ਕਰੂੰਬਲਾਂ 
ਮੰਚ ਦੇ ਪੱਤੇ।

ਪਰਖ ਅਨੋਖੀ
ਜਿੱਤ ਹਾਰ ਦੀ
ਨਿਸ਼ਾਨਦੇਹੀ
ਆਰ-ਪਾਰ ਦੀ
ਬੁੱਝ ਸਕੇ ਜੋ
ਰਾਜ਼ ਇਸ਼ਕ ਦਾ
ਕਿੰਝ ਬਣਿਆ ਕੋਈ 
ਤਾਜ ਕਿਰਤ ਦਾ
ਲੱਖ ਸਵਾਲਾਂ ਦੇ ਜੰਗਲ 'ਚੋਂ
ਸਾਂਝਾ ਇਕ ਜਵਾਬ ਟੋਲਦੇ
ਗਈ ਰਾਤ
ਮੰਚ ਦੇ ਪੱਤੇ। 

ਪਿੰਡ ਦੀ ਪਗਡੰਡੀ
ਪੈੜ ਟੋਲਦੀ
ਲੰਘਿਆ ਸੀ ਕੋਈ
ਹੋ ਕੋਲ ਦੀ
ਗੀਤਾਂ ਦੀ ਉਹ
ਤਰਜ਼ ਨਾ ਭੁੱਲੀ
ਪੌਣਾਂ ਨੂੰ ਉਹ ਗਰਜ਼ ਨਾ ਭੁੱਲੀ
ਕਿਸੇ ਦੌਰ ਦੇ ਨਿਰਮਲ ਚਾਨਣ
ਆਉਣ ਵਾਲਿਆਂ ਅੰਗ-ਸੰਗ ਰੱਖੇ
ਭਵਿੱਖ ਅਤੇ ਇਤਿਹਾਸ ਦੇ ਵਾਂਗੂੰ
ਖੜ•ੇ ਨੇ ਇੱਕ ਦੂਜੇ ਦੇ ਸਨਮੁੱਖ
ਸੱਥ ਦਾ ਬੋਹੜ
ਮੰਚ ਦੇ ਪੱਤੇ। 
ਰੌਸ਼ਨ ਕੁੱਸਾ

ਨੌਜਵਾਨਾਂ ਦਾ ਗੁਰਸ਼ਰਨ ਸਿੰਘ ਨੂੰ ਸਿਜਦਾ


ਨੌਜਵਾਨਾਂ ਨੇ ਇਉਂ ਕੀਤਾ ਸਿਜਦਾ

ਸ਼ਰਧਾਂਜਲੀ ਸਮਾਰੋਹਾਂ 'ਚ ਵਲੰਟੀਅਰਾਂ ਵਜੋਂ ਨਿਭਾਈਆਂ ਜ਼ਿੰਮੇਵਾਰੀਆਂ

ਉੱਘੇ ਨਾਟਕਕਾਰ ਗੁਰਸ਼ਰਨ ਸਿੰਘ ਦੇ ਦੇਹਾਂਤ ਮਗਰੋਂ ਪੰਜਾਬ ਦੀ ਅਗਾਂਹਵਧੂ ਜਮਹੂਰੀ ਲਹਿਰ ਵੱਲੋਂ ਉਹਨਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਲਈ ਸਮਾਗਮਾਂ ਦੀ ਲੜੀ ਚੱਲ ਰਹੀ ਹੈ। ਇਹਨਾਂ ਸਮਾਗਮਾਂ 'ਚ ਹਜ਼ਾਰਾਂ-ਦਹਿ ਹਜ਼ਾਰਾਂ ਦੇ ਇਕੱਠਾਂ 'ਚ ਉਮੜ ਕੇ ਆਏ ਲੋਕਾਂ ਨੇ ਗੁਰਸ਼ਰਨ  ਸਿੰਘ ਦੀ ਇਨਕਲਾਬੀ ਕਰਨੀ ਨੂੰ ਸਲਾਮ ਕਹਿੰਦਿਆਂ ਉਹਦੇ ਆਦਰਸ਼ਾਂ ਨੂੰ ਬੁਲੰਦ ਕਰਨ ਦਾ ਅਹਿਦ ਲਿਆ ਹੈ। ਇਹਨਾਂ 'ਚ ਦੇਸ਼ ਦੀਆਂ ਉੱਘੀਆਂ ਸਾਹਿਤਕ ਸ਼ਖਸ਼ੀਅਤਾਂ ਨੇ ਵੀ ਸ਼ਾਮਿਲ ਹੋ ਕੇ ਪੰਜਾਬ ਦੀ ਇਨਕਲਾਬੀ ਲਹਿਰ ਦੀ ਸਤਿਕਾਰਤ ਹਸਤੀ ਨੂੰ ਇਨਕਲਾਬੀ ਸਲਾਮ ਭੇਂਟ ਕੀਤੀ ਹੈ। ਇਹਨਾਂ ਸਮਾਗਮਾਂ 'ਚ ਸਭਾ ਦੀ ਅਗਵਾਈ ਹੇਠ ਨੌਜਵਾਨਾਂ ਦੀ ਭਰਵੀਂ ਸ਼ਮੂਲੀਅਤ ਹੋਈ ਹੈ। ਸਮਾਗਮਾਂ ਦੇ ਇੰਤਜ਼ਾਮਾਂ 'ਚ ਹੱਥ ਵਟਾਈ ਰਾਹੀਂ ਤੇ ਬਕਾਇਦਾ ਵਲੰਟੀਅਰਾਂ ਵਜੋਂ ਭੂਮਿਕਾ ਅਦਾ ਕਰਕੇ ਪੰਜਾਬ ਦੀ ਜਵਾਨੀ ਨੇ ਆਪਣੇ ਨਾਇਕ ਦੀ ਜੁਝਾਰ ਵਿਰਾਸਤ ਦੇ ਝੰਡੇ ਨੂੰ ਬੁਲੰਦ ਰੱਖਣ ਦੇ ਇਰਾਦਿਆਂ ਦਾ ਪ੍ਰਗਟਾਵਾ ਕੀਤਾ ਹੈ।
9 ਅਕਤੂਬਰ ਨੂੰ ਪਿੰਡ ਕੁੱਸੇ 'ਚ ਹੋਏ ਵੱਡੇ ਜਨਤਕ ਸਮਾਗਮ 'ਚ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਔਰਤਾਂ ਤੇ ਨੌਜਵਾਨਾਂ-ਵਿਦਿਆਰਥੀਆਂ ਤੋਂ ਬਿਨਾਂ ਰੰਗਕਰਮੀਆਂ ਤੇ ਸਾਹਿਤ-ਕਲਾ ਜਗਤ ਦੀਆਂ ਨਾਮਵਰ ਹਸਤੀਆਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਇਸ ਸਮਾਗਮ  ਦੀ ਤਿਆਰੀ ਲਈ ਚੱਲੀ ਮੁਹਿੰਮ 'ਚ ਤੇ ਸਮਾਗਮਾਂ ਦੇ ਪ੍ਰਬੰਧਾਂ 'ਚ ਨੌਜਵਾਨ ਟੋਲੀਆਂ ਨੇ ਭਰਵਾਂ ਯੋਗਦਾਨ ਪਾਇਆ। ਸਮਾਗਮ ਦੀ ਤਿਆਰੀ ਲਈ ਮੋਗਾ ਇਲਾਕੇ 'ਚ ਬਣੀ ਕਮੇਟੀ 'ਚ ਸਭਾ ਦੇ ਆਗੂ ਵੀ ਸ਼ਾਮਲ ਹੋਏ। ਸਮਾਗਮ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਲਈ ਇਲਾਕੇ ਭਰ 'ਚ ਮਜ਼ਦੂਰਾਂ ਕਿਸਾਨਾਂ ਨਾਲ ਰਲਕੇ ਸਾਂਝੀ ਮੁਹਿੰਮ ਚਲਾਈ ਗਈ। ਪਿੰਡਾਂ 'ਚ ਹੋਈਆਂ ਸ਼ਰਧਾਂਜਲੀ ਇਕੱਤਰਤਾਵਾਂ 'ਚ ਨੌਜਵਾਨਾਂ ਦੀ ਭਰਵੀਂ ਹਾਜ਼ਰੀ ਰਹੀ। ਇਸ ਤੋਂ ਬਿਨਾਂ ਸਮਾਗਮ ਦੇ ਇੰਤਜ਼ਾਮਾਂ 'ਚ ਬਹੁਤ ਸਾਰੇ ਕੰਮ ਨੌਜਵਾਨਾਂ ਵੱਲੋਂ ਓਟੇ ਗਏ ਤੇ ਪੂਰੀ ਤਨਦੇਹੀ ਨਾਲ ਨਿਭਾਏ ਗਏ। ਸਮਾਗਮ ਦਾ ਸੱਦਾ ਦਿੰਦੇ ਬੈਨਰ ਇਲਾਕੇ ਭਰ 'ਚ ਟੰਗਣ ਤੋਂ ਲੈ ਕੇ ਪਿੰਡਾਂ 'ਚ ਸੂਚਨਾ ਪਹੁੰਚਾਉਣ ਤੱਕ ਦੀਆਂ ਕਈ ਕਿਸਮ ਦੀਆਂ ਜ਼ਿੰਮੇਵਾਰੀਆਂ 'ਚ ਮੋਹਰੀ ਰੋਲ ਨਿਭਾਇਆ। ਖਾਸ ਕਰਕੇ ਕੁੱਸੇ ਪਿੰਡ 'ਚ ਲਾਮਬੰਦ ਹੋਏ 70-80 ਨੌਜਵਾਨਾਂ ਨੇ ਕਈ ਦਿਨ ਪਹਿਲਾਂ ਸਮਾਗਮ ਵਾਲੀ ਜਗ•ਾ ਦੀ ਸਫਾਈ ਕਰਨ, ਲੰਗਰ ਲਈ ਰਾਸ਼ਨ ਇਕੱਠਾ ਕਰਨ ਤੇ ਹੋਰ ਅਜਿਹੀਆ ਜ਼ਿੰਮੇਵਾਰੀਆਂ ਨਿਭਾਈਆਂ। ਇਕ ਦਿਨ ਕੁੱਸੇ ਪਿੰਡ ਦੇ 25-30 ਨੌਜਵਾਨ ਸ਼ਾਮ ਨੂੰ ਗੁਆਂਢੀ ਪਿੰਡ ਬੌਡੇ 'ਚ ਜਾ ਕੇ ਮਸ਼ਾਲ ਮਾਰਚ ਰਾਹੀਂ ਪ੍ਰੋਗਰਾਮ ਦਾ ਸੱਦਾ ਦੇ ਕੇ ਆਏ।
ਵਲੰਟੀਅਰਾਂ ਵੱਜੋਂ ਜਿੰਮੇਵਾਰੀਆਂ ਨਿਭਾਉਣ ਲਈ ਇਲਾਕੇ ਦੇ ਪਿੰਡਾਂ ਕੁੱਸਾ, ਰਾਮਾਂ, ਹਿੰਮਤਪੁਰਾ, ਮਾਛੀਕੇ, ਭਾਗੀਕੇ, ਤਖਤੂਪੁਰਾ, ਕਲਾਲਾ, ਸੈਦੋਕੇ ਆਦਿ 'ਚ ਨੌਜਵਾਨਾਂ ਦੀਆਂ ਮੀਟਿੰਗਾਂ 'ਚ ਭਰਵੀਂ ਸ਼ਮੂਲੀਅਤ ਹੋਈ। ਸਮਾਗਮ ਤੋਂ ਪਹਿਲੀ ਸ਼ਾਮ ਪਿੰਡ ਦੇ ਨੌਜਵਾਨਾਂ ਤੋਂ ਬਿਨਾ ਬਾਹਰਲੇ ਪਿੰਡਾਂ 'ਚੋਂ ਵੀ 40-45 ਨੌਜਵਾਨ ਸਮਾਗਮ ਵਾਲੀ ਥਾਂ ਪਹੁੰਚ ਗਏ। ਪੂਰੇ ਸਮਾਗਮ ਦੌਰਾਨ 250 ਦੇ ਲਗਭਗ ਨੌਜਵਾਨ ਮੁੰਡੇ-ਕੁੜੀਆਂ ਬਸੰਤੀ ਪੱਗਾਂ ਤੇ ਚੁੰਨੀਆਂ ਦੇ ਪਹਿਰਾਵੇ 'ਚ ਸਜੇ ਹੋਏ ਟ੍ਰੈਫਿਕ ਕੰਟਰੋਲ ਕਰਨ, ਲੰਗਰ ਤਿਆਰ ਕਰਨ ਤੇ ਵਰਤਾਉਣ, ਪੰਡਾਲ ਅਤੇ ਸਟੇਜ ਦੇ ਇੰਤਜ਼ਾਮਾਂ 'ਚ ਤਾਇਨਾਤ ਰਹੇ। ਗਲ਼ਾਂ 'ਚ ਸਭਾ ਦੇ ਬੈਜ ਲਟਕਾਈ, ਇਹ ਨੌਜਵਾਨ ਗੁਰਸ਼ਰਨ ਸਿੰਘ ਦੇ ਪਸੰਦੀਦਾ ਗੀਤ 'ਮੇਰਾ ਰੰਗ ਦੇ ਬਸੰਤੀ ਚੋਲਾ' ਦਾ ਹੁੰਗਾਰਾ ਜਾਪਦੇ ਸਨ।
ਇਸ ਤੋਂ ਬਿਨਾਂ ਸਮਾਗਮ ਦੀ ਤਿਆਰੀ 'ਚ ਇਸ ਇਲਾਕੇ ਤੋਂ ਬਿਨਾਂ ਹੋਰਨਾਂ ਖੇਤਰਾਂ 'ਚ ਵੀ ਨੌਜਵਾਨਾਂ ਦੀਆਂ ਮੀਟਿੰਗਾਂ ਹੋਈਆਂ। ਸੁਨਾਮ, ਬਠਿੰਡਾ, ਸੰਗਤ ਆਦਿ ਦੇ ਪਿੰਡਾਂ ਛਾਜਲੀ, ਘੁੱਦਾ, ਸਿਵੀਆਂ, ਕੱਚੀ ਭੁੱਚੋ, ਗਿੱਦੜ, ਸਿੰਘੇਵਾਲਾ, ਕਿੱਲਿ•ਆਂਵਾਲੀ, ਸਰਦਾਰਗੜ•, ਨਗਲਾ 'ਚ ਨੌਜਵਾਨਾਂ ਨੇ ਇਹਨਾਂ ਮੀਟਿੰਗਾਂ ਦੌਰਾਨ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਘੁੱਦਾ (ਸੰਗਤ) ਪਿੰਡ 'ਚ ਗੁਰਸ਼ਰਨ ਸਿੰਘ ਹੋਰਾਂ ਬਾਰੇ ਦਸਤਾਵੇਜ਼ੀ ਫਿਲਮ 'ਕ੍ਰਾਂਤੀ ਦਾ ਕਲਾਕਾਰ' ਨੌਜਵਾਨਾਂ ਦੀ ਭਰਵੀਂ ਇਕੱਤਰਤਾ 'ਚ ਦਿਖਾਈ ਗਈ। ਸਭਾ ਦੀ ਅਗਵਾਈ 'ਚ ਸੈਂਕੜਿਆਂ ਦੀ ਗਿਣਤੀ 'ਚ ਨੌਜਵਾਨ ਕੁੱਸਾ ਸਮਾਗਮ 'ਚ ਸ਼ਾਮਲ ਹੋਏ। 
ਇਕ ਸ਼ਰਧਾਂਜਲੀ ਸਮਾਗਮ 2 ਅਕਤੂਬਰ ਨੂੰ ਚੰਡੀਗੜ• 'ਚ ਹੋਇਆ। ਸਮਾਗਮ ਵਾਲੇ ਦਿਨ ਕੰਮਾਂ ਦੇ ਇੰਤਾਜ਼ਾਮਾਂ ਲਈ ਸਭਾ ਦੇ 75 ਕਾਰਕੁਨ ਵੱਖ-ਵੱਖ ਥਾਵਾਂ ਤੋਂ ਚੰਡੀਗੜ• ਪਹੁੰਚੇ ਜਿਨ•ਾਂ 'ਚ ਮੋਗਾ, ਬਠਿੰਡਾ, ਸੰਗਤ, ਸੁਨਾਮ ਤੇ ਖੰਨਾ ਖੇਤਰ ਤੋਂ ਨੌਜਵਾਨ ਸ਼ਾਮਿਲ ਸਨ। ਵੱਖ-2 ਖੇਤਰਾਂ 'ਚੋਂ ਸਵੇਰੇ 5 ਵਜੇ ਦੇ ਲਗਭਗ ਚੱਲੇ ਨੌਜਵਾਨਾਂ ਨੇ 9 ਵਜਦੇ ਤੱਕ ਸਮਾਗਮ ਵਾਲੀ ਥਾਂ ਪਹੁੰਚ ਕੇ ਡਿਊਟੀਆਂ ਸਾਂਭ ਲਈਆਂ ਤੇ ਸਮਾਪਤੀ ਤੱਕ ਆਪੋ ਆਪਣੀਆਂ ਜ਼ਿੰਮੇਵਾਰੀਆਂ ਤੇ ਡਟੇ ਰਹੇ। 23 ਅਕਤੂਬਰ ਨੂੰ ਮੋਗੇ 'ਚ ਹੋਏ ਸ਼ਰਧਾਂਜਲੀ ਸਮਾਗਮ 'ਚ ਵੀ ਸਭਾ ਦੀ ਆਗਵਾਈ ਹੇਠ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ।
ਇਉਂ, ਕਲਾ-ਸਾਹਿਤ ਦੇ ਮੋਰਚੇ ਦੇ ਵਿਛੜ ਗਏ ਜਰਨੈਲ ਨੂੰ ਸਿਜਦਾ ਕਰਦਿਆਂ ਚੇਤਨ ਨੌਜਵਾਨਾਂ ਨੇ ਉਹਦੇ ਖਰੇ ਵਾਰਸ ਬਣਕੇ, ਲੋਕਾਂ ਦੀ ਮੁਕਤੀ ਲਈ ਚੱਲਦੀ ਜਦੋ-ਜਹਿਦ 'ਚ ਹਿੱਸਾ ਪਾਉਣ ਦੀ ਇਨਕਲਾਬੀ ਭਾਵਨਾ ਜ਼ਾਹਰ ਕੀਤੀ ਹੈ।

ਗੁਰਸ਼ਰਨ ਸਿੰਘ ਤੋਂ ਸਿੱਖੀਏ


               ਸਾਹਿਤ ਕਲਾ ਲੋਕਾਂ ਨੂੰ ਸਮਰਪਿਤ ਕਰਨ ਦਾ ਵੱਲ 
                         ਗੁਰਸ਼ਰਨ ਸਿੰਘ ਤੋਂ ਸਿੱਖੀਏ

ਪੰਜਾਬ ਦੀ ਇਨਕਲਾਬੀ ਲਹਿਰ ਦੇ ਸ਼੍ਰੋਮਣੀ ਉਸਰੱਈਏ ਤੇ ਇਨਕਲਾਬੀ ਜਮਹੂਰੀ ਲਹਿਰ ਦੀ ਉੱਘੀ ਸ਼ਖਸ਼ੀਅਤ ਗੁਰਸ਼ਰਨ ਸਿੰਘ ਸਾਡੇ 'ਚ ਨਹੀਂ ਰਹੇ। ਪਰ ਉਹ ਆਪਣੀ ਸ਼ਾਨਦਾਰ ਕਰਨੀ ਰਾਹੀਂ ਯੁੱਗਾਂ-ਯੁੱਗਾਂ ਤੱਕ ਲੋਕ ਮਨਾਂ 'ਚ ਵਸਦੇ ਰਹਿਣਗੇ। ਸਾਡੇ ਸਮਾਜ ਨੂੰ ਅਤੇ ਲੋਕ ਹੱਕਾਂ ਦੀ ਲਹਿਰ ਨੂੰ ਉਹਨਾਂ ਦੀਆਂ ਦੇਣਾਂ ਅਮਿੱਟ ਹਨ। ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਇਨਕਲਾਬੀ ਵਿਰਾਸਤ ਸਾਡਾ ਤੇ ਆਉਣ ਵਾਲੀਆਂ ਪੀੜ•ੀਆਂ ਦਾ ਮਾਰਗ ਰੁਸ਼ਨਾਉਂਦੀ ਰਹੇਗੀ। ਅਸੀਂ ਇਸ ਵਿਰਾਸਤ ਦੇ ਲੜ ਲੱਗ ਕੇ ਤੁਰਨਾ ਹੈ।
ਗੁਰਸ਼ਰਨ ਸਿੰਘ ਇੱਕ ਖਾਂਦੇ-ਪੀਂਦੇ ਪਰਿਵਾਰ 'ਚ ਜਨਮੇ, ਉੱਚੀ ਪੜ•ਾਈ ਪੜ•ੇ, ਵੱਡੇ ਇੰਜੀਨੀਅਰ ਬਣੇ ਤੇ ਉੱਚੀ ਸਰਕਾਰੀ ਪਦਵੀ ਹਾਸਲ ਕੀਤੀ। ਭਾਖੜਾ ਡੈਮ ਦੀ ਉਸਾਰੀ ਮੌਕੇ ਉਥੇ ਇੰਜੀਨੀਅਰ ਵਜੋਂ ਤਾਇਨਾਤ ਹੋਏ। ਏਸੇ ਦੌਰਾਨ ਹੀ ਉਹਨਾਂ ਅੰਦਰਲੇ ਨਾਟਕਕਾਰ ਨੇ ਅੰਗੜਾਈ ਭਰੀ। ਉਹਨਾਂ ਅੰਦਰ ਨਾਟ-ਕਲਾ ਦੀਆਂ ਕਰੂੰਬਲਾਂ ਫੁੱਟੀਆਂ। ਉਹਨਾਂ ਦੀ ਸੂਖਮ ਦ੍ਰਿਸ਼ਟੀ ਤੇ ਸੰਵਦੇਨਸ਼ੀਲ ਮਨ ਨੇ ਸਮਾਜ ਅੰਦਰ ਕਿਰਤ ਕਰਨ ਵਾਲੇ ਲੋਕਾਂ ਦੀਆਂ, ਮਜ਼ਦੂਰਾਂ ਕਿਸਾਨਾਂ ਦੀਆਂ ਪੀੜਾਂ ਨੂੰ ਗਹਿਰੀ ਤਰ•ਾਂ ਮਹਿਸੂਸ ਕੀਤਾ ਤੇ ਇਹ ਪੀੜਾਂ ਉਹਨਾਂ ਦੀ ਕਲਾ ਰਾਹੀਂ ਮੰਚ 'ਤੇ ਪੇਸ਼ ਹੋਈਆਂ। ਕਿਰਤੀ ਲੋਕਾਂ ਦੇ ਦੁੱਖਾਂ ਦਾ ਅੰਤ ਕਰਨ ਲਈ ਉਹਨਾਂ ਸਮਾਜ ਅੰਦਰ ਇਨਕਲਾਬੀ ਤਬਦੀਲੀ ਦਾ ਹੋਕਾ ਦਿੱਤਾ। ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਬਰਾਬਰੀ ਭਰਿਆ ਸਮਾਜ ਉਸਾਰਨ ਲਈ ਚੱਲਦੀ ਜਦੋਜਹਿਦ ਦਾ ਹਿੱਸਾ ਬਣੇ। ਉਹਨਾਂ ਆਪਣੀ ਲਿਆਕਤ, ਕਲਾ, ਯੋਗਤਾ ਨੂੰ ਸਮਾਜ 'ਚ ਕਾਣੀ ਵੰਡ ਖਤਮ ਕਰਕੇ, ਸੁਨਹਿਰਾ ਸਮਾਜ ਉਸਾਰਨ ਦੇ ਮਿਸ਼ਨ ਨੂੰ ਅਰਪਿਤ ਕੀਤਾ। ਇਹਦੇ ਲਈ ਨਾਟਕ ਕਲਾ ਨੂੰ ਹਥਿਆਰ ਵਜੋਂ ਵਰਤਿਆ। ਪੰਜਾਬੀ ਨਾਟਕ ਨੂੰ ਮਹਿੰਗੇ ਸੈਟੱਾਂ ਤੇ ਰੌਸ਼ਨੀਆਂ ਦੀ ਤਕਨੀਕ 'ਚੋਂ ਕੱਢ ਕੇ ਪੇਂਡੂ ਥੜਿ•ਆਂ ਤੇ ਸੱਥਾਂ ਤੱਕ ਪਹੁੰਚਾਉਣ ਦਾ ਸਿਹਰਾ ਗੁਰਸ਼ਰਨ ਸਿੰਘ ਨੂੰ ਜਾਂਦਾ ਹੈ। ਉਹ ਲੋਕਾਂ ਦੀ ਇਨਕਲਾਬੀ ਲਹਿਰ 'ਚ ਸਾਹਿਤਕ ਸਭਿਆਚਾਰਕ ਮੋਰਚੇ ਦੇ ਮੋਹਰੀ ਜਰਨੈਲ ਵਜੋਂ ਵਿਚਰੇ। ਪੰਜਾਬੀ ਰੰਗਮੰਚ ਨੂੰ ਲੋਕ ਪੱਖੀ ਧਾਰਾ 'ਚ ਉਸਾਰਨ ਤੇ ਬੰਨ• ਕੇ ਰੱਖਣ 'ਚ ਮੋਹਰੀ ਭੂਮਿਕਾ ਨਿਭਾਈ। ਏਸੇ ਕਰਕੇ ਅੱਜ ਪੰਜਾਬੀ ਰੰਗਮੰਚ ਰਾਹੀਂ ਲੋਕਾਂ ਦੇ ਦੁੱਖਾਂ ਦਰਦਾਂ ਦੀ ਗੱਲ ਹੋ ਰਹੀ ਹੈ ਤੇ ਇਹ ਲੋਕਾਂ ਅੰਦਰ ਸਮਾਜਿਕ ਤਬਦੀਲੀ ਦੀ ਚੇਤਨਾ ਵੰਡਣ ਦਾ ਅਹਿਮ ਸਾਧਨ ਬਣਿਆ ਹੋਇਆ ਹੈ।
ਉਹਨਾਂ ਨੂੰ ਲੋਕਾਂ ਦੇ ਨਾਇਕ ਦਾ ਰੁਤਬਾ ਹਾਸਲ ਹੋਇਆ ਕਿਉਂਕਿ ਉਹ ਹਮੇਸ਼ਾ ਲੋਕਾਂ ਦੀ ਮੁਕਤੀ ਦੇ ਕਾਜ਼ ਲਈ ਵਫ਼ਾਦਾਰ ਰਹੇ। ਉਹਨਾਂ ਆਪਣੀ ਕਲਾ ਨੂੰ ਸਥਾਪਤੀ ਕੋਲ ਵੇਚ ਕੇ ਲੋਕਾਂ ਨਾਲ ਗ਼ਦਾਰੀ ਨਹੀਂ ਕੀਤੀ। ਰਾਜ ਸੱਤਾ ਦੇ ਮਾਣ-ਸਨਮਾਨਾਂ ਦੀ ਚਕਾਚੌਂਧ ਤੋਂ ਚੁੰਧਿਆ ਕੇ ਹਾਕਮ ਜਮਾਤਾਂ ਦੇ ਧੁਤੂ ਬਣਕੇ ਵੱਜਣ ਦੀ ਥਾਂ ਉਹਨਾਂ ਨੇ ਕਲਾ ਦੀ ਸਿਰਜਣਾ ਰਾਹੀਂ, ਦਰੜੀ ਜਾ ਰਹੀ ਜਨਤਾ ਨੂੰ ਹਲੂਣ ਜਗਾਇਆ। ਝੂਠੇ ਕੇਸ, ਜੇਲ•ਾਂ ਗੁਰਸ਼ਰਨ ਸਿੰਘ ਨੂੰ ਡੱਕ ਨਾ ਸਕੀਆਂ। ਗੁਰਸ਼ਰਨ ਸਿੰਘ ਦੀ ਲੋਕ-ਪੱਖੀ ਦ੍ਰਿਸ਼ਟੀ ਤੇ ਲੋਕਾਂ ਦੀ ਜ਼ਿੰਦਗੀ ਬਦਲ ਕੇ ਬਰਾਬਰੀ ਭਰਿਆ ਸਮਾਜ ਉਸਾਰੇ ਜਾ ਸਕਣ ਦਾ ਭਰੋਸਾ ਹੀ ਸੀ ਜੀਹਨੇ ਉਹਨਾਂ ਨੂੰ ਜੀਵਨ ਭਰ ਇਨਕਲਾਬੀ ਮਾਰਗ 'ਤੇ ਅਡੋਲ ਰੱਖਿਆ। ਉਹਨਾਂ ਸਾਰੀ ਸ਼ਕਤੀ ਤੇ ਸਮਾਂ ਲੋਕਾਂ ਦੀ ਲਹਿਰ ਦੇ ਲੇਖੇ ਲਾਇਆ। ਲੋਕ ਹੱਕਾਂ ਦੀ ਲਹਿਰ ਨੇ ਉਹਨਾਂ ਦੀ ਇਸ ਘਾਲਣਾ ਨੂੰ ਸੰਨ 2006 'ਚ ਪਿੰਡ ਕੁੱਸਾ 'ਚ ਹਜ਼ਾਰਾਂ ਲੋਕਾਂ ਦੇ ਵਿਸ਼ਾਲ ਇਕੱਠ ਅੰਦਰ ਇਨਕਲਾਬੀ ਨਿਹਚਾ ਸਨਮਾਨ ਨਾਲ ਸਨਮਾਨਿਆ।
ਜਦੋਂ ਅਸੀਂ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਰੌਸ਼ਨੀ ਲੈ ਕੇ ਇਨਕਲਾਬ ਦੇ ਰਾਹ ਤੇ ਅੱਗੇ ਵਧਣ ਦਾ ਸੱਦਾ ਦੇ ਰਹੇ ਹਾਂ ਤਾਂ ਸਾਨੂੰ 'ਸਾਡੇ ਸਮਿਆਂ ਦੇ ਭਗਤ ਸਿੰਘ' ਦੀ ਜੀਵਨ ਘਾਲਣਾ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਸਾਮਰਾਜੀ ਖਪਤਕਾਰੀ ਸੱਭਿਆਚਾਰ ਦੀ ਮਾਰੂ ਹਨੇ•ਰੀ ਦੇ ਦੌਰ 'ਚ ਨੌਜਵਾਨਾਂ ਨੂੰ ਇਨਕਲਾਬੀ ਸਮਾਜਿਕ ਤਬਦੀਲੀ ਦੀ ਚੇਤਨਾ ਦੇ ਲੜ ਲਾਉਣ ਦਾ ਪਹਾੜ ਜਿੱਡਾ ਕਾਰਜ ਸਾਡੇ ਸਾਹਮਣੇ ਹੈ। ਹੋਣਹਾਰ ਨੌਜਵਾਨਾਂ ਦੀ ਲਿਆਕਤ ਤੇ ਕਲਾ ਨੂੰ ਹਾਕਮ ਜਮਾਤਾਂ ਆਪਣੇ ਲੋਟੂ ਰਾਜ ਪ੍ਰਬੰਧ ਦੀ ਉਮਰ ਲੰਮੀ ਕਰਨ ਦੇ ਸਾਧਨ ਵਜੋਂ ਜੁਟਾਉਂਦੀਆਂ ਹਨ। ਹਾਕਮਾਂ ਦੇ ਸਿੱਕਿਆਂ 'ਤੇ ਪਲਦੇ ਸਾਹਿਤਕਾਰਾਂ ਤੇ ਕਲਾਕਾਰਾਂ ਨੂੰ ਨਾਇਕ ਬਣਾ ਕੇ ਉਭਾਰਦੀਆਂ ਹਨ ਤੇ ਪੁੰਗਰਦੀਆਂ ਕਲਮਾਂ ਨੂੰ ਪੈਸੇ ਤੇ ਰੁਤਬੇ ਦੀ ਅੰਨ•ੀ ਦੌੜ 'ਚ ਧੂਹ ਲਿਆਉਣ ਲਈ ਹਰ ਹੀਲ਼ਾ ਵਰਤਦੀਆਂ ਹਨ। ਗੀਤਾਂ, ਫਿਲਮਾਂ ਤੇ ਹੋਰਨਾਂ ਢੰਗਾਂ ਜ਼ਰੀਏ ਨੌਜਵਾਨ ਵੱਡੀਆਂ ਕਮਾਈਆਂ ਕਰਨ ਤੇ ਉੱਚੇ ਰੁਤਬੇ ਹਾਸਲ ਕਰਨ ਦੇ ਸੁਪਨੇ ਪਾਲਦੇ ਹਨ ਤੇ ਕਲਾ ਦਮ ਤੋੜਦੀ ਹੈ।
ਗੁਰਸ਼ਰਨ ਸਿੰਘ ਦੀ ਕਰਨੀ ਨੇ ਦਿਖਾਇਆ ਕਿ ਕਲਾ ਦਾ ਫੁੱਲ ਪੂੰਜੀ ਦੀ ਦੌੜ ਦੌਰਾਨ, ਹਾਕਮਾਂ ਦੇ ਦਰਬਾਰ 'ਚ ਨਹੀਂ ਖਿੜਦਾ ਸਗੋਂ ਜ਼ਿੰਦਗੀ ਦੇ ਅਸਲ ਸਿਰਜਣਹਾਰਿਆਂ ਦੇ ਬਾਗ਼ 'ਚ ਟਹਿਕਦਾ ਹੈ। ਲੋਕਾਂ ਨੂੰ ਸਮਰਪਿਤ ਕਲਾ ਤੇ ਸਾਹਿਤ ਹੀ ਅਮਰ ਹੁੰਦਾ ਹੈ ਤੇ ਅਸੀਂ ਆਪਣੀ ਕਲਾ, ਲਿਆਕਤ ਲੋਕਾਂ ਨੂੰ ਅਰਪਿਤ ਕਰਕੇ ਹਮੇਸ਼ਾ ਹਮੇਸ਼ਾ ਲਈ ਲੋਕਾਂ ਦੇ ਹੋ ਜਾਣ ਦੀ ਜਾਚ ਗੁਰਸ਼ਰਨ ਸਿੰਘ ਤੋਂ ਸਿੱਖਣੀ ਹੈ। ਇਹੀ ਸੰਦੇਸ਼ ਸਭਨਾਂ ਨੌਜਵਾਨਾਂ ਤੱਕ ਪਹੁੰਚਾਉਣਾ ਹੈ। ਸੁਨੇਹਾ ਪਹੁੰਚਾਉਣ ਲਈ ਇਰਾਦੇ ਦੀ ਮਜ਼ਬੂਤੀ ਤੇ ਨਿਸ਼ਾਨੇ ਦੀ ਸਪੱਸ਼ਟਤਾ ਦਾ ਵੱਲ ਵੀ ਅਸੀਂ ਗੁਰਸ਼ਰਨ ਸਿੰਘ ਤੋਂ ਹੀ ਸਿੱਖਣਾ ਹੈ।

Tuesday, 1 November 2011

ਗੁਰਸ਼ਰਨ ਸਿੰਘ

ਗੁਰਸ਼ਰਨ ਸਿੰਘ - ਇਨਕਲਾਬੀ ਨੌਜਵਾਨ ਲਹਿਰ ਦਾ ਨੇੜਲਾ ਸੰਗੀ

ਗੁਰਸ਼ਰਨ ਸਿੰਘ ਨੇ ਆਪਣੀ 82 ਵਰਿ•ਆਂ ਦੀ ਘਾਲਣਾ ਭਰੀ ਭਰਪੂਰ ਜ਼ਿੰਦਗੀ 'ਚੋਂ 50-55 ਸਾਲ ਲੋਕਾਂ ਦੀ ਲਹਿਰ ਦੇ ਵਿਹੜੇ 'ਚ ਗੁਜ਼ਾਰੇ। ਮੁਲਕ 'ਚ ਲੋਕ ਤਾਕਤ ਜ਼ਰੀਏ ਇਨਕਲਾਬੀ ਸਮਾਜਿਕ ਤਬਦੀਲੀ ਉਹਨਾਂ ਦਾ ਉਦੇਸ਼ ਸੀ। ਇਹ ਉਦੇਸ਼ ਹੀ ਉਹਨਾਂ ਦੀ ਨਾਟ-ਕਲਾ ਰਾਹੀਂ ਲੋਕ ਮੁਹਾਵਰੇ 'ਚ ਢਲ ਕੇ ਪੇਸ਼ ਹੁੰਦਾ ਰਿਹਾ ਤੇ ਉਹਨਾਂ ਦੀ ਮਕਬੂਲੀਅਤ ਦਾ ਕਾਰਨ ਬਣਿਆ। ਇਉਂ ਉਹਨਾਂ ਰੰਗਮੰਚ ਦੇ ਸ਼ਾਹ ਅਸਵਾਰ ਹੋਣ ਦੇ ਨਾਲ-2 ਇੱਕ ਇਨਕਲਾਬੀ ਸੰਗਰਾਮੀਏ ਦੀ ਭੂਮਿਕਾ ਵੀ ਅਦਾ ਕੀਤੀ।

ਲੋਕ ਹੱਕਾਂ ਦੀ ਲਹਿਰ ਨਾਲ ਉਹਨਾਂ ਦੀ ਨੇੜਲੀ ਜੋਟੀ ਇਸ ਲਹਿਰ ਦੀ ਮੋਹਰੀ ਟੁਕੜੀ ਵਜੋਂ ਵਿਚਰ ਰਹੀ ਇਨਕਲਾਬੀ ਵਿਦਿਆਰਥੀ ਨੌਜਵਾਨ ਲਹਿਰ ਰਾਹੀਂ ਪਈ। ਹਾਲਾਂਕਿ 69-70 ਤੱਕ ਉਹਨਾਂ ਦੇ ਨਾਟਕਾਂ 'ਚ ਅਗਾਂਹਵਧੂ ਸਮਾਜਿਕ ਚੇਤਨਾ ਦਾ ਸੁਨੇਹਾ ਸੁਣਾਈ ਦੇ ਰਿਹਾ ਸੀ ਪਰ ਲੋਕ ਲਹਿਰ ਨਾਲ ਨੇੜਲੀ ਸੰਗਰਾਮੀ ਜੋਟੀ ਦਾ ਸਫ਼ਰ ਇਸਤੋਂ ਬਾਅਦ ਸ਼ੁਰੂ ਹੋਇਆ। ਜੂਨ 1975 'ਚ ਇੰਦਰਾ ਗਾਂਧੀ ਹਕੂਮਤ ਨੇ ਦੇਸ਼ 'ਚ ਐਮਰਜੈਂਸੀ ਲਗਾ ਦਿੱਤੀ।

ਲੋਕਾਂ ਦੇ ਜਮਹੂਰੀ ਹੱਕ ਕੁਚਲਣ ਦਾ ਰਾਹ ਫੜ• ਲਿਆ। ਲੋਕਾਂ ਦਾ ਆਪਣੇ ਮਸਲਿਆਂ 'ਤੇ ਆਵਾਜ਼ ਉਠਾਉਣ ਦਾ ਅਧਿਕਾਰ ਐਲਾਨੀਆ ਖੋਹ ਲਿਆ। ਲੋਕਾਂ ਦੇ ਆਗੂ ਜੇਲ•ੀਂ ਡੱਕ ਦਿੱਤੇ। ਅਜਿਹੇ ਸਮੇਂ ਪੰਜਾਬ ਦੀ ਨੌਜਵਾਨ ਵਿਦਿਆਰਥੀ ਲਹਿਰ ਨੇ ਐਮਰਜੈਂਸੀ ਦੇ ਐਲਾਨੀਆ ਵਿਰੋਧ ਦਾ ਝੰਡਾ ਬੁਲੰਦ ਕੀਤਾ। ਪੰਜਾਬ ਦੇ ਕਾਲਜਾਂ ਤੇ ਪਿੰਡਾਂ ਦੇ ਨੌਜਵਾਨਾਂ ਵੱਲੋਂ ਪੀ.ਐਸ.ਯੂ. ਤੇ ਨੌਜਵਾਨ ਭਾਰਤ ਸਭਾ ਦੀ ਅਗਵਾਈ 'ਚ 'ਅਸੀਂ ਜਿਉਂਦੇ-ਅਸੀਂ ਜਾਗਦੇ' ਦੇ ਨਾਅਰੇ ਗੂੰਜ ਉੱਠੇ। ਇਹੀ ਸਮਾਂ ਸੀ ਜਦੋਂ ਗੁਰਸ਼ਰਨ ਸਿੰਘ ਦੀ ਆਵਾਜ਼ ਐਮਰਜੈਂਸੀ ਖਿਲਾਫ਼ ਬੇਖੌਫ਼ ਗੂੰਜਦੀ ਸੁਣਾਈ ਦੇ ਰਹੀ ਸੀ। ਉਹਨੇ ਨਾਟਕਾਂ ਜ਼ਰੀਏ ਹਕੂਮਤ ਦੇ ਫਾਸ਼ੀ ਕਿਰਦਾਰ ਨੂੰ ਨੰਗਾ ਕਰਨ ਤੇ ਲੋਕਾਂ ਨੂੰ ਵਿਰੋਧ ਲਈ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਰੈਲੀਆਂ-ਮੁਜ਼ਾਹਰਿਆਂ ਤੇ ਪਾਬੰਦੀ ਦੀ ਹਾਲਤ 'ਚ ਗੁਰਸ਼ਰਨ ਸਿੰਘ ਦੇ ਨਾਟਕ ਬਦਲਵੇਂ ਭੇਸ 'ਚ ਸਰਗਰਮੀ ਜਾਰੀ ਰੱਖਣ ਦਾ ਸਾਧਨ ਬਣੇ। ਕਾਲਜਾਂ ਦੇ ਵਿਦਿਆਰਥੀਆਂ ਤੇ ਅਗਾਂਹਵਧੂ ਪੇਂਡੂ ਨੌਜਵਾਨਾਂ ਦੀਆਂ ਟੋਲੀਆਂ ਨੇ ਗੁਰਸ਼ਰਨ ਸਿੰਘ ਦੀਆਂ ਨਾਟਕ ਪੇਸ਼ਕਾਰੀਆਂ ਵਾਸਤੇ ਸਮਾਗਮ ਜਥੇਬੰਦ ਕੀਤੇ ਜਿੱਥੋਂ ਐਮਰਜੈਂਸੀ ਖਿਲਾਫ਼ ਆਵਾਜ਼ ਉੱਚੀ ਹੋਈ। ਉਹਨਾਂ ਦਾ ਆਪਣਾ ਕਹਿਣਾ ਸੀ ਕਿ ਐਮਰਜੈਂਸੀ ਦੌਰਾਨ 90 ਫੀਸਦੀ ਨਾਟਕ ਪੇਸ਼ਕਾਰੀਆਂ ਨੌਜਵਾਨਾਂ, ਵਿਦਿਆਰਥੀਆਂ ਨਾਲ ਜੁੜ ਕੇ ਹੋਈਆਂ। ਗੁਰਸ਼ਰਨ ਸਿੰਘ ਇੱਕ ਇੰਟਰਵਿਊ 'ਚ ਜ਼ਿਕਰ ਕਰਦੇ ਸਨ ਕਿ ਜਦੋਂ ਐਮਰਜੈਂਸੀ ਦੌਰਾਨ ਮੈਨੂੰ ਨੌਕਰੀ ਤੋਂ ਡਿਸਮਿਸ ਕੀਤਾ ਗਿਆ ਤਾਂ ਜੇਲ• 'ਚੋਂ ਭੇਜਿਆ ਵਿਦਿਆਰਥੀ ਆਗੂ ਪ੍ਰਿਥੀਪਾਲ ਰੰਧਾਵਾ ਦਾ ਰੁੱਕਾ ਮਿਲਿਆ, ''ਭਾਅ ਜੀ, ਫਿਕਰ ਨਾ ਕਰਨਾ, ਸਾਨੂੰ ਤੁਹਾਡਾ ਫਿਕਰ ਹੈ।'' ਅਜਿਹੇ ਸੁਨੇਹਿਆਂ ਨੇ ਗੁਰਸ਼ਰਨ ਸਿੰਘ ਦਾ ਹੌਂਸਲਾ ਵਧਾਇਆ। ਇਉਂ ਕਲਾ-ਸਾਹਿਤ ਤੇ ਲੋਕਾਂ ਦੀ ਲਹਿਰ ਨੇ ਇੱਕ ਦੂਸਰੇ ਨੂੰ ਤਾਕਤ ਦਿੱਤੀ ਤੇ ਇਸ ਰਿਸ਼ਤੇ ਦੀਆਂ ਤੰਦਾਂ ਹੋਰ ਮਜ਼ਬੂਤ ਹੋਈਆਂ।

ਇਨਕਲਾਬੀ ਲਹਿਰ 'ਚ ਨੌਜਵਾਨ ਵਿਦਿਆਰਥੀ ਲਹਿਰ ਦੀ ਉਹ ਮਹੱਤਵਪੂਰਨ ਭੂਮਿਕਾ ਮਿਥਦੇ ਸਨ। ਮਿਹਨਤਕਸ਼ ਲੋਕਾਂ ਨੂੰ ਜਗਾਉਣ, ਚੇਤਨ ਕਰਨ ਤੇ ਸੰਘਰਸ਼ਾਂ ਲਈ ਤਿਆਰ ਕਰਨ 'ਚ ਨੌਜਵਾਨਾਂ ਦਾ ਅਹਿਮ ਯੋਗਦਾਨ ਦੇਖਦੇ ਸਨ। ਏਸੇ ਲਈ ਪਿੰਡਾਂ ਵੱਲ ਰੁਖ ਕਰਕੇ, ਡੂੰਘਾ ਉਤਰਨ ਤੋਂ ਪਹਿਲਾਂ ਸਕੂਲ ਕਾਲਜ ਉਹਨਾਂ ਦੀ ਸਰਗਰਮੀ ਦਾ ਕੇਂਦਰ ਰਹੇ। ਇੱਥੇ ਨਾਟਕਾਂ ਜ਼ਰੀਏ ਉਹਨਾਂ ਨੌਜਵਾਨਾਂ 'ਚ ਅਗਾਂਹਵਧੂ ਇਨਕਲਾਬੀ ਵਿਚਾਰਾਂ ਦਾ ਛੱਟਾ ਦਿੱਤਾ, ਇਨਕਲਾਬੀ ਵਿਚਾਰਾਂ ਦੇ ਲੜ ਲਾਉਣ ਤੇ ਇਸ ਰਸਤੇ ਤੋਰਨ 'ਚ ਅਹਿਮ ਰੋਲ ਨਿਭਾਇਆ। ਸਭਨਾਂ ਅਹਿਮ ਮੋੜਾਂ 'ਤੇ ਉਹ ਨੌਜਵਾਨ ਵਿਦਿਆਰਥੀ ਲਹਿਰ ਦੇ ਅੰਗ-ਸੰਗ ਵਿਚਰੇ। ਜਮਹੂਰੀ ਹੱਕਾਂ ਲਈ ਐਜੀਟੇਸ਼ਨ, ਰੰਧਾਵਾ ਘੋਲ ਤੇ ਬੱਸ ਕਿਰਾਇਆ ਘੋਲ ਵਰਗੇ ਵੱਡੇ ਜਨਤਕ ਸੰਘਰਸ਼ਾਂ ਦੌਰਾਨ ਉਹ ਨੌਜਵਾਨ ਵਿਦਿਆਰਥੀ ਲਹਿਰ ਦੇ ਨੇੜਲੇ ਸੰਗੀ ਰਹੇ। ਇਸ ਦੌਰ ਦੌਰਾਨ ਉਹਨਾਂ ਦਾ ਰਿਸ਼ਤਾ ਨੌਜਵਾਨ ਵਿਦਿਆਰਥੀ ਲਹਿਰ ਜ਼ਰੀਏ ਲੋਕਾਂ ਦੀ ਲਹਿਰ ਨਾਲ ਹੋਰ ਗੂੜ•ਾ ਹੁੰਦਾ ਗਿਆ।

ਨੌਜਵਾਨਾਂ ਦੇ ਪੂਰਾਂ ਦੇ ਪੂਰਾਂ ਨੂੰ ਵਡੇਰੀ ਸੂਝ ਤੇ ਸੰਵੇਦਨਾ ਦੇ ਲੜ ਲਾਉਣ 'ਚ ਉਹਨਾਂ ਦੀ ਬੇਹੱਦ ਮਹੱਤਵਪੂਰਨ ਭੂਮਿਕਾ ਰਹੀ। ਨੌਜਵਾਨ-ਵਿਦਿਆਰਥੀ ਲਹਿਰ ਦੇ ਪ੍ਰਭਾਵ ਹੇਠਲੀ ਜਵਾਨੀ 'ਚ ਅਗਾਂਹਵਧੂ ਸੱਭਿਆਚਾਰਕ ਰੁਚੀਆਂ ਪ੍ਰਫੁੱਲਤ ਕਰਨ ਦੇ ਯਤਨ ਜੁਟਾਏ ਗਏ। ਚੰਗੇ ਸਾਹਿਤ ਦੀਆਂ ਬੇਹੱਦ ਸਸਤੀਆਂ ਕਿਤਾਬਾਂ ਆਪ ਛਾਪ ਕੇ ਕਾਲਜਾਂ ਸਕੂਲਾਂ ਤੱਕ ਲੈ ਕੇ ਗਏ। ਨੌਜਵਾਨ ਇਨਕਲਾਬੀ ਸਾਹਿਤਕਾਰਾਂ ਪਾਸ਼, ਸੰਤ ਸੰਧੂ ਤੇ ਵਰਿਆਮ ਸੰਧੂ ਵਰਗਿਆਂ ਦੀਆਂ ਰਚਨਾਵਾਂ ਛਾਪ ਕੇ ਲੋਕਾਂ ਤੱਕ ਪਹੁੰਚਾਈਆਂ। ਉਹਨਾਂ ਦੀ ਇਸ ਸਰਗਰਮੀ ਦੇ ਦੌਰ 'ਚ ਸਮਾਜ ਅੰਦਰ ਅਗਾਂਹਵਧੂ ਅਤੇ ਸਮਾਜਿਕ ਬਰਾਬਰੀ ਦੀਆਂ ਕਦਰਾਂ ਕੀਮਤਾਂ ਦਾ ਸੰਚਾਰ ਹੋਇਆ, ਜਾਤਪਾਤੀ ਵਿਤਕਰੇ ਘਟੇ। ਨੌਜਵਾਨਾਂ 'ਚ ਕਿਰਤ ਦਾ ਸਤਿਕਾਰ ਜਗਾਉਣ ਤੇ ਸਾਮਰਾਜ ਵਿਰੋਧੀ  ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ 'ਚ ਰੋਲ ਅਹਿਮ ਰੋਲ ਨਿਭਾਇਆ। ਉਹਨਾਂ ਦੇ ਨਾਟਕਾਂ ਦੇ ਨਾਇਕ ਮਜ਼ਦੂਰਾਂ-ਕਿਸਾਨਾਂ ਦੇ ਨਾਲ ਨਾਲ ਅਗਾਂਹਵਧੂ ਇਨਕਲਾਬੀ ਵਿਚਾਰਾਂ ਨੂੰ ਪ੍ਰਣਾਏ ਨੌਜਵਾਨ ਵੀ ਬਣੇ। ਪੁਰਾਣੀਆਂ ਰੂੜ•ੀਵਾਦੀ, ਪਿਛਾਂਹਖਿੱਚੂ ਕਦਰਾਂ ਕੀਮਤਾਂ ਨੂੰ ਰੱਦ ਕਰਨ ਵਾਲੇ ਤੇ ਆਰਥਿਕ ਸਮਾਜਿਕ ਬਰਾਬਰੀ ਦੀ ਜਦੋਜਹਿਦ ਨੂੰ ਪ੍ਰਣਾਏ ਨੌਜਵਾਨ ਸਿਰਜੇ ਜਾਣਾ ਉਹਨਾਂ ਦਾ ਸੁਪਨਾ ਸੀ ਤੇ ਨੌਜਵਾਨ ਲਹਿਰ ਦੀ ਚੜ•ਤ ਦੇ ਸਾਲਾਂ 'ਚ ਅਜਿਹੇ ਨੌਜਵਾਨਾਂ ਦੇ ਕਾਫ਼ਲੇ ਉਹਨਾਂ ਨੂੰ ਤਸੱਲੀ ਬਖਸ਼ਦੇ ਰਹੇ, ਉਤਸ਼ਾਹ ਦਾ ਸ੍ਰੋਤ ਵੀ ਬਣਦੇ ਰਹੇ। ਉਹਨਾਂ ਦੇ ਜੀਵਨ ਦੇ ਮਗਰਲੇ ਸਾਲਾਂ ਦੌਰਾਨ ਇਨਕਲਾਬੀ ਨੌਜਵਾਨ ਲਹਿਰ ਦੀ ਕਮਜ਼ੋਰੀ ਵਾਲੀ ਹਾਲਤ ਉਹਨਾਂ ਲਈ ਗਹਿਰੇ ਫਿਕਰ ਤੇ ਚਿੰਤਾ ਦਾ ਮਸਲਾ ਸੀ। ਲੋਕ ਲਹਿਰ ਦੀ ਇਸ ਟੁਕੜੀ ਦੀ ਮਜ਼ਬੂਤੀ ਲਈ ਉਹਨਾਂ ਦੇ ਸਰੋਕਾਰ ਵੱਖ-ਵੱਖ ਮੌਕਿਆਂ ਤੇ ਜ਼ਾਹਰ ਹੁੰਦੇ ਰਹੇ। ਸ਼ਹੀਦ ਭਗਤ ਸਿੰਘ ਜਨਮ ਸ਼ਤਾਬਦੀ ਮੌਕੇ ਇਹ ਹੋਰ ਵੀ ਉੱਘੜ ਕੇ ਪ੍ਰਗਟ ਹੋਏ। ਸੰਨ 2007 'ਚ ਲੋਕ ਲਹਿਰ ਵੱਲੋਂ ਸ਼੍ਰੀ ਗੁਰਸ਼ਰਨ ਸਿੰਘ ਦੀ ਅਗਵਾਈ 'ਚ ਬਰਨਾਲੇ 'ਚ 'ਰਾਜ ਬਦਲੋ-ਸਮਾਜ ਬਦਲੋ' ਰੈਲੀ ਕਰਕੇ ਜਨਮ ਸ਼ਤਾਬਦੀ ਮਨਾਈ ਗਈ। ਇਸ ਮੁਹਿੰਮ ਦੌਰਾਨ ਉਹਨਾਂ ਜ਼ੋਰ ਦਿੱਤਾ ਕਿ ਇਹ ਮੁਹਿੰਮ ਨੌਜਵਾਨਾਂ ਤੱਕ ਖਾਸ ਤੌਰ 'ਤੇ ਲਿਜਾਈ ਜਾਣੀ ਚਾਹੀਦੀ ਹੈ। ਨੌਜਵਾਨਾਂ ਨੂੰ ਭਗਤ ਸਿੰਘ ਦੇ ਵਿਚਾਰਾਂ ਤੋਂ ਜਾਣੂੰ ਕਰਾਉਣਾ ਚਾਹੀਦਾ ਹੈ। ਬਰਨਾਲਾ ਰੈਲੀ 'ਚ ਜਦੋਂ ਬਸੰਤੀ ਪੱਗਾਂ ਬੰਨ•ੀ ਨੌਜਵਾਨਾਂ ਦੀਆਂ ਟੋਲ਼ੀਆ ਨਜ਼ਰੀਂ ਪੈ ਰਹੀਆਂ ਸਨ ਤਾਂ ਉਹਨਾਂ ਲਈ ਇਹ ਆਸ ਦੀ ਕਿਰਨ ਸੀ। ਉਹਨਾਂ ਦੀਆਂ ਅੱਖਾਂ 'ਚ ਸੱਤਰਵਿਆਂ ਦੇ ਦੌਰ ਵਰਗੀ ਇਨਕਲਾਬੀ ਨੌਜਵਾਨ ਲਹਿਰ ਦੀ ਮੁੜ ਉਸਾਰੀ ਦੀਆਂ ਉਮੀਦਾਂ ਝਲਕੀਆਂ ਸਨ।

ਗੁਰਸ਼ਰਨ ਸਿੰਘ ਦੇ ਚਲੇ ਜਾਣ ਨਾਲ ਪੰਜਾਬ ਦੀ ਇਨਕਲਾਬੀ ਨੌਜਵਾਨ ਲਹਿਰ ਨੇ ਆਪਣਾ ਨੇੜਲਾ ਸੰਗੀ ਗੁਆ ਲਿਆ ਹੈ। ਲਹਿਰ ਉਹਨਾਂ ਦੀ ਇਨਕਲਾਬੀ ਜੁਝਾਰੂ ਹੱਲਾਸ਼ੇਰੀ ਵਾਲੇ ਨੇੜਲੇ ਸਾਥ ਤੋਂ ਵਾਂਝੀ ਹੋ ਗਈ ਹੈ। ਅਸੀਂ ਆਪਣੀ ਪੂਰੀ ਸ਼ਕਤੀ ਜੁਟਾ ਕੇ ਉਹਨਾਂ ਦਾ ਨੌਜਵਾਨ ਲਹਿਰ ਉਸਾਰੀ ਦਾ ਸੁਪਨਾ ਪੂਰਾ ਕਰਨਾ ਹੈ। ਆਉ ਨੌਜਵਾਨ ਲਹਿਰ ਦੀ ਉਸਾਰੀ ਲਈ ਹੰਭਲਾ ਮਾਰ ਕੇ ਆਪਣੇ ਵਿਛੜੇ ਸੰਗੀ ਨੂੰ ਸ਼ਰਧਾਂਜਲੀ ਦੇਈਏ।