Saturday, 15 February 2014

ਕਿਸਾਨਾਂ ਮਜ਼ਦੂਰਾਂ ਦਾ ਧਰਨਾ ਚੌਥੇ ਦਿਨ ਵੀ ਜਾਰੀ



ਕਿਸਾਨਾਂ ਮਜ਼ਦੂਰਾਂ ਦਾ ਧਰਨਾ ਚੌਥੇ ਦਿਨ ਵੀ ਜਾਰੀ
ਧਰਨੇ ਦੌਰਾਨ ਹੀ ਜੇਠੂਕੇ ਕਾਂਡ ਦੇ ਸ਼ਹੀਦਾਂ ਦੀ ਚੌਦਵੀਂ ਬਰਸੀ ਮਨਾਈ
ਵਧੇਰੇ ਲਾਮਬੰਦੀ ਲਈ ਕਾਫ਼ਲੇ ਪਿੰਡਾਂ ਨੂੰ ਰਵਾਨਾ

ਬਠਿੰਡਾ 15 ਫ਼ਰਵਰੀ – ਅੱਜ ਭਾਰੀ ਗਿਣਤੀ 'ਚ ਜੁੜੇ ਖੇਤ ਮਜ਼ਦੂਰ ਤੇ ਕਿਸਾਨ ਔਰਤਾਂ ਵੱਲੋਂ ਜੇਠੂਕੇ ਕਾਂਡ ਦੇ ਸ਼ਹੀਦ ਗੁਰਮੀਤ ਸਿੰਘ ਤੇ ਦੇਸਪਾਲ ਦੀ ਚੌਦਵੀਂ ਬਰਸੀ ਇੱਥੇ ਡੀ.ਸੀ. ਦਫ਼ਤਰ ਅੱਗੇ ਦਿੱਤੇ ਜਾ ਰਹੇ ਅਣਮਿਥੇ ਸਮੇਂ ਦੇ ਧਰਨੇ 'ਤੇ ਹੀ ਮਨਾਈ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਤੇ ਸਮੂਹ ਹਾਜ਼ਰ ਲੋਕਾਂ ਵੱਲੋਂ ਸ਼ਹੀਦਾਂ ਦੇ ਸਨਮੁੱਖ ਹੁੰਦਿਆਂ ਖੜ•ੇ ਹੋ ਕੇ ਇਹ ਅਹਿਦ ਲਿਆ ਗਿਆ ਕਿ ''ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਪੁੱਗਤ ਅਤੇ ਖੁਸ਼ਹਾਲੀ ਤੱਕ ਹਰ ਕੁਰਬਾਨੀ ਦੇ ਕੇ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ।'' ਦੱਸਣਯੋਗ ਹੈ ਕਿ ਅਕਾਲੀ ਸਰਕਾਰ ਦੇ ਰਾਜ ਦੌਰਾਨ ਹੀ ਬੱਸ ਕਿਰਾਇਆ ਘੋਲ ਦੌਰਾਨ ਇਹ ਨੌਜਵਾਨ ਸਰਕਾਰ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ ਸਨ ਅਤੇ ਸਰਮੁਖ ਸਿੰਘ ਕੈਪਟਨ ਸਰਕਾਰ ਸਮੇਂ ਚੱਲੇ ਟ੍ਰਾਈਡੈਂਟ ਘੋਲ ਦੌਰਾਨ ਸ਼ਹੀਦ ਹੋ ਗਿਆ ਸੀ।
ਵਰਨਣਯੋਗ ਹੈ ਕਿ ਕੱਲ ਦਿਨ ਭਰ ਤੋਂ ਲੈ ਕੇ ਰਾਤ 10 ਵਜੇ ਤੱਕ ਪ੍ਰਸ਼ਾਸਨ ਤੇ ਕਿਸਾਨ ਮਜ਼ਦੂਰ ਆਗੂਆਂ ਦਰਮਿਆਨ ਤਿੰਨ ਚਾਰ ਮੀਟਿੰਗਾਂ ਦਾ ਦੌਰ ਚੱਲਣ ਦੇ ਬਾਅਦ ਵੀ ਗੱਲਬਾਤ ਬੇਸਿੱਟਾ ਰਹਿਣ ਕਾਰਨ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਦਾ ਇਹ ਅਣਮਿਥੇ ਸਮੇਂ ਦਾ ਧਰਨਾ ਲਗਾਤਾਰ ਜਾਰੀ ਹੈ।
ਬੀ.ਕੇ.ਯੂ. ਏਕਤਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਸੁਖਦੇਵ ਸਿੰਘ ਕੋਕਰੀ ਕਲਾਂ, ਲਛਮਣ ਸਿੰਘ ਸੇਵੇਵਾਲਾ ਤੇ ਝੰਡਾ ਸਿੰਘ ਜੇਠੂਕੇ ਨੇ ਦੋਸ਼ ਲਾਇਆ ਕਿ ਸਰਕਾਰ ਕਿਸਾਨਾਂ-ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਤੇ ਸੰਵੇਦਨਸ਼ੀਲ ਮੰਗਾਂ ਪ੍ਰਤੀ ਵੀ ਬਿਲਕੁਲ ਗੰਭੀਰ ਨਹੀਂ ਹੈ ਤੇ ਸਿਰਫ਼ ਲਾਰਿਆਂ ਨਾਲ ਹੀ ਵਰਚਾਉਣਾ ਚਾਹੁੰਦੀ ਹੈ ਜੋ ਕਿਸੇ ਵੀ ਕੀਮਤ 'ਤੇ ਮਨਜ਼ੂਰ ਨਹੀਂ ਹੈ। ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਜਥੇਬੰਦੀਆਂ ਵੱਲੋਂ ਇਹ ਪ੍ਰਸਤਾਵ ਰੱਖਿਆ ਗਿਆ ਸੀ ਕਿ ਖੁਦਕੁਸ਼ੀ ਪੀੜਤਾਂ ਦੀ ਜਾਰੀ ਹੋਈ ਸਰਕਾਰੀ ਸੂਚੀ ਦੇ ਖੜ•ੇ ਬਕਾਏ ਅਤੇ ਗੋਬਿੰਦਪੁਰਾ 'ਚ ਰੁਜ਼ਗਾਰ ਉਜਾੜੇ ਦਾ ਸ਼ਿਕਾਰ ਹੋਏ 150 ਪਰਿਵਾਰਾਂ ਨੂੰ ਕੀਤੇ ਲਿਖਤੀ ਸਮਝੌਤੇ ਮੁਤਾਬਕ ਮੁਆਵਜ਼ੇ ਦੀ ਸਮੁੱਚੀ ਬਕਾਇਆ ਰਕਮ (ਜੋ ਕਿ ਕਰੀਬ ਸਿਰਫ਼ 70 ਕਰੋੜ ਦੇ ਲਗਭਗ ਬਣਦੀ ਹੈ) ਤੁਰੰਤ ਜਾਰੀ ਕੀਤੀ ਜਾਵੇ; ਜਥੇਬੰਦੀਆਂ ਵੱਲੋਂ ਬਾਕੀ ਦੀਆਂ ਮੰਗਾਂ ਦਾ ਨਿਪਟਾਰਾ 17 ਫ਼ਰਵਰੀ ਨੂੰ ਚੰਡੀਗੜ• 'ਚ ਰੱਖੀ ਉੱਚ ਪੱਧਰੀ ਮੀਟਿੰਗ 'ਚ ਕਰਨ 'ਤੇ ਸਹਿਮਤੀ ਦੇ ਦਿੱਤੀ ਸੀ। ਪਰ ਸਰਕਾਰ ਇਸ 70 ਕਰੋੜ ਵਿੱਚੋਂ ਮਹਿਜ਼ 30 ਕਰੋੜ ਰੁਪਏ ਜਾਰੀ ਕਰਨ 'ਤੇ ਹੀ ਅੜੀ ਰਹੀ ਜਿਸ ਕਾਰਨ ਗੱਲਬਾਤ ਕਿਸੇ ਸਿਰੇ ਨਹੀਂ ਲੱਗ ਸਕੀ।
ਇਸ ਗੱਲਬਾਤ ਦੇ ਕਿਸੇ ਤਣਪੱਤਣ ਨਾ ਲੱਗਣ ਕਾਰਨ ਘੋਲ ਦਾ ਘੇਰਾ ਹੋਰ ਵਿਸ਼ਾਲ ਕਰਨ ਲਈ ਜਥੇਬੰਦੀਆਂ ਨੇ ਧਰਨੇ ਦੇ ਨਾਲ ਨਾਲ ਪਿੰਡਾਂ 'ਚ ਬਾਕਾਇਦਾ ਝੰਡਾ ਮਾਰਚ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਹੈ। ਲਾਮਬੰਦੀ ਵਧਾਉਣ ਲਈ ਕਿਸਾਨ ਮਜ਼ਦੂਰ ਕਾਰਕੁਨਾਂ ਦੇ ਕਾਫ਼ਲੇ ਪਿੰਡਾਂ ਨੂੰ ਰਵਾਨਾ ਕਰ ਦਿੱਤੇ ਗਏ ਹਨ। ਅੱਜ ਸੈਂਕੜੇ ਮਰਦ ਔਰਤਾਂ ਵੱਲੋਂ ਜ਼ਿਲ•ੇ ਦੇ ਦਰਜਨ ਭਰ ਪਿੰਡਾਂ 'ਚ ਇਹ ਮਾਰਚ ਕੀਤਾ ਗਿਆ। 
....
....
....

ਜਿਨ•ਾਂ ਮੰਗਾਂ ਨੂੰ ਲੈ ਕੇ ਉਨ•ਾਂ ਨੇ ਮੋਰਚਾ ਲਾਇਆ ਹੈ ਉਹ ਲਗਭਗ 5 ਵਰ•ੇ ਪਹਿਲਾਂ ਸਰਕਾਰ ਵੱਲੋਂ ਪ੍ਰਵਾਨ ਕਰਕੇ ਲਿਖ਼ਤੀ ਪੱਤਰ ਵੀ ਜਾਰੀ ਕੀਤੇ ਗਏ ਹਨ। ਇਨ•ਾਂ 'ਚ ਖੁਦਕੁਸ਼ੀ ਪੀੜਤਾਂ ਨੂੰ ਮੁਆਵਜ਼ਾ ਤੇ ਨੌਕਰੀ ਦੇਣਾ, ਕਿਸਾਨ ਮਜ਼ਦੂਰ ਪੱਖੀ ਕਰਜ਼ਾ ਕਾਨੂੰਨ ਬਣਾਉਣ, ਬੇਘਰੇ ਤੇ ਲੋੜਵੰਦਾਂ ਨੂੰ ਪਲਾਟ ਦੇਣਾ, ਘਰੇਲੂ ਬਿਜਲੀ ਬਿਲਾਂ ਦੀ ਮੁਆਫ਼ੀ 'ਤੇ ਲਾਈ ਜਾਤਪਾਤ ਤੇ ਧਰਮ ਦੀ ਸ਼ਰਤ ਖ਼ਤਮ ਕਰਨਾ, ਮਜ਼ਦੂਰਾਂ ਦੇ ਪੁੱਟੇ ਮੀਟਰ ਜੋੜਨਾ, ਪੰਚਾਇਤੀ ਸ਼ਾਮਲਾਟ ਜ਼ਮੀਨਾਂ 'ਤੇ ਕਾਬਜ਼ ਮਜ਼ਦੂਰਾਂ ਕਿਸਾਨਾਂ ਨੂੰ ਮਾਲਕੀ ਹੱਕ ਦੇਣਾ, ਆਬਾਦਕਾਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇਣਾ, ਜ਼ਮੀਨੀ ਸੁਧਾਰ ਲਾਗੂ ਕਰਨਾ, ਗੋਬਿੰਦਪੁਰਾ ਸਮਝੌਤਾ ਲਾਗੂ ਕਰਨਾ ਆਦਿ ਸ਼ਾਮਲ ਹੈ। 
ਧਰਨੇ ਨੂੰ ਸ਼ਿੰਗਾਰਾ ਸਿੰਘ ਮਾਨ, ਅਮਰੀਕ ਸਿੰਘ ਗੰਡੂਆਂ, ਗੁਰਪਾਲ ਸਿੰਘ ਨੰਗਲ, ਗੁਰਮੇਲ ਕੌਰ, ਪਰਮਜੀਤ ਕੌਰ, ਕੁਲਦੀਪ ਕੌਰ, ਗੁਰਭਗਤ ਸਿੰਘ ਭਲਾਈਆਣਾ, ਅਮਰਜੀਤ ਸਿੰਘ ਸੈਦੋਕੇ, ਸੁਦਾਗਰ ਸਿੰਘ ਘੁਡਾਣੀ, ਮਹਿੰਦਰ ਸਿੰਘ ਰੋਮਾਣਾ, ਰਾਮ ਸਿੰਘ ਭੈਣੀਬਾਘਾ ਅਤੇ ਪਾਵੇਲ ਕੁੱਸਾ ਨੇ ਸੰਬੋਧਨ ਕੀਤਾ।
ਇਕੱਠ ਵੱਲੋਂ ਰਮਸਾ, ਐਸ.ਐਸ.ਏ. ਅਧਿਆਪਕਾਂ ਦੇ ਇਕੱਠ ਉੱਤੇ ਬੁਢਲਾਡਾ ਵਿਖੇ ਕੀਤੇ ਪੁਲਸ ਜਬਰ ਦੀ ਨਿਖੇਧੀ ਕਰਦਾ ਹੋਇਆ ਮਤਾ ਪਾਸ ਕੀਤਾ ਗਿਆ।
ਇਸ ਤੋਂ ਇਲਾਵਾ ਇਸ ਧਰਨੇ ਨੂੰ ਕਿਸਾਨਾਂ ਮਜ਼ਦੂਰਾਂ ਤੋਂ ਇਲਾਵਾ ਹੋਰਨਾਂ ਤਬਕਿਆਂ ਦਾ ਵੀ ਭਾਰੀ ਸਮਰਥਨ ਮਿਲ ਰਿਹਾ ਹੈ। ਇਸੇ ਤਹਿਤ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਧਰਨੇ ਵਾਲੀ ਥਾਂ ਤੇ ਲਗਾਤਾਰ ਮੈਡੀਕਲ ਕੈਂਪ ਵੀ ਲਾਇਆ ਜਾ ਰਿਹਾ ਹੈ। ਨੌਜਵਾਨ ਭਾਰਤ ਸਭਾ ਵੱਲੋਂ ਨੌਜਵਾਨਾਂ ਦਾ ਕਾਫ਼ਲਾ ਝੰਡੇ ਲੈ ਕੇ ਧਰਨੇ 'ਚ ਸ਼ਾਮਲ ਹੋਇਆ ਤੇ ਕਿਸਾਨ ਮਜ਼ਦੂਰ ਮੰਗਾਂ ਤੇ ਧਰਨੇ ਦੀ ਹਮਾਇਤ ਦਾ ਪ੍ਰਗਟਾਵਾ ਕੀਤਾ। ਇਸੇ ਤਰ•ਾਂ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਮਾਊ ਅਤੇ  ਸੰਘਰਸ਼ਸ਼ੀਲ ਲੋਕਾਂ ਦੇ ਗੌਰਵਮਈ ਇਤਿਹਾਸ ਦੇ ਅੰਗ ਵਜੋਂ ਜੂਝਦੇ ਲੋਕਾਂ ਨਾਲ ਨਾਟਕਾਂ ਅਤੇ ਗੀਤ-ਸੰਗੀਤ ਰਾਹੀਂ ਉਹਨਾਂ ਦੇ ਜਜ਼ਬਾਤਾਂ ਨੂੰ ਹੁੰਗਾਰਾ ਭਰਿਆ। ਚੇਤਨਾ ਕੈਂਪ ਕੇਂਦਰ ਬਰਨਾਲਾ ਵੱਲੋਂ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ 'ਚ ਮੌਕੇ 'ਤੇ ਢੁਕਦੇ ਨਾਟਕ ਅਤੇ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ ਤੇ ਅਜਮੇਰ ਅਕਲੀਆ, ਅਮਰੀਕ ਬਰਨਾਲਾ, ਹੇਮੰਤ ਸਿੱਧੂ ਆਦਿ ਨੇ ਗੀਤ ਪੇਸ਼ ਕੀਤੇ।











ਵੱਲੋਂ — ਲਛਮਣ ਸਿੰਘ (94170-79170)
ਸੁਖਦੇਵ ਸਿੰਘ ਕੋਕਰੀ ਕਲਾਂ (94174-66038)

ਬਠਿੰਡਾ ਧਰਨਾ ਅਣਮਿਥੇ ਸਮੇਂ ਦੇ ਧਰਨੇ 'ਚ ਤਬਦੀਲ



ਸਰਕਾਰ ਦੇ ਬੇਰੁਖੇ ਰਵੱਈਏ ਤੋਂ ਦੁਖੀ ਕਿਸਾਨ ਮਜ਼ਦੂਰਾਂ ਵੱਲੋਂ
ਬਠਿੰਡਾ ਧਰਨਾ ਅਣਮਿਥੇ ਸਮੇਂ ਦੇ ਧਰਨੇ 'ਚ ਤਬਦੀਲ
ਬਠਿੰਡਾ 14 ਫ਼ਰਵਰੀ — ਲਗਭਗ 5 ਵਰ•ੇ ਪਹਿਲਾਂ ਖੁਦਕੁਸ਼ੀ ਪੀੜਤਾਂ ਲਈ ਮੁਆਵਜ਼ਾ ਅਤੇ ਨੌਕਰੀ ਦੇਣ ਅਤੇ ਬੇਘਰੇ ਲੋਕਾਂ ਨੂੰ ਪਲਾਟ ਦੇਣ ਵਰਗੀਆਂ ਬੇਹੱਦ ਸੰਵੇਦਨਸ਼ੀਲ ਮੰਨੀਆਂ ਮੰਗਾਂ ਨੂੰ ਲੈ ਕੇ ਤਿੰਨ ਦਿਨਾਂ ਤੋਂ ਡੀ.ਸੀ. ਦਫ਼ਤਰ ਅੱਗੇ ਧਰਨੇ 'ਤੇ ਬੈਠੇ ਹਜ਼ਾਰਾਂ ਕਿਸਾਨ ਮਜ਼ਦੂਰ ਮਰਦ, ਔਰਤਾਂ ਦੀ ਆਵਾਜ਼ ਨੂੰ ਪੰਜਾਬ ਸਰਕਾਰ ਵੱਲੋਂ ਅਣਗੌਲੇ ਕੀਤੇ ਜਾਣ ਕਾਰਨ ਬੀ.ਕੇ.ਯੂ. (ਏਕਤਾ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਆਪਣੇ ਤਿੰਨ ਦਿਨਾਂ ਦੇ ਧਰਨੇ ਨੂੰ ਅੱਜ ਅਣਮਿਥੇ ਧਰਨੇ 'ਚ ਤਬਦੀਲ ਕਰਕੇ ਸਰਕਾਰ ਖਿਲਾਫ਼ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਜੇਠੂਕੇ ਕਾਂਡ ਦੇ ਸ਼ਹੀਦਾਂ ਦੀ 14 ਵੀਂ ਬਰਸੀ ਵੀ ਭਲਕੇ 15 ਫ਼ਰਵਰੀ ਨੂੰ ਧਰਨੇ ਵਾਲੀ ਥਾਂ 'ਤੇ ਹੀ ਮਨਾਈ ਜਾਵੇਗੀ।
ਦੋਹਾਂ ਜਥੇਬੰਦੀਆਂ ਦੇ ਸੂਬਾ ਪ੍ਰਧਾਨ ਸ਼੍ਰੀ ਜੋਗਿੰਦਰ ਸਿੰਘ ਉਗਰਾਹਾਂ ਤੇ ਜੋਰਾ ਸਿੰਘ ਨਸਰਾਲੀ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਐਲਾਨ ਕੀਤਾ ਕਿ ਮੰਗਾਂ ਹਾਸਲ ਕਰੇ ਬਿਨਾਂ ਉਹ ਖਾਲੀ ਹੱਥੀਂ ਉਹ ਘਰਾਂ ਨੂੰ ਨਹੀਂ ਪਰਤਣਗੇ ਭਾਵੇਂ ਉਹਨਾਂ ਨੂੰ ਸਰਕਾਰ ਦੇ ਨਾਲ ਨਾਲ ਕੁਦਰਤ ਦੀ ਕਰੋਪੀ ਦਾ ਕਿੰਨਾ ਵੀ ਸੰਤਾਪ ਕਿਉਂ ਨਾ ਝੱਲਣਾ ਪਵੇ। ਉਨ•ਾਂ ਕਿਹਾ ਕਿ ਤਿੰਨ ਦਿਨਾਂ ਦੇ ਧਰਨੇ ਦੌਰਾਨ ਵੀ ਸਰਕਾਰ ਵੱਲੋਂ ਕੋਈ ਹਾਂ ਪੱਖੀ ਹੁੰਗਾਰਾ ਨਾ ਆਉਣ ਕਾਰਨ ਹੀ ਉਨ•ਾਂ ਦੀਆਂ ਜਥੇਬੰਦੀਆਂ ਨੂੰ ਤਿੰਨ ਦਿਨਾਂ ਦਾ ਇਹ ਧਰਨਾ ਅਣਮਿਥੇ ਸਮੇਂ ਦੇ ਧਰਨੇ 'ਚ ਤਬਦੀਲ ਕਰਨਾ ਪਿਆ।
ਅੱਜ ਦੇ ਧਰਨੇ ਨੂੰ ਸੁਖਦੇਵ ਸਿੰਘ ਕੋਕਰੀ ਕਲਾਂ, ਲਛਮਣ ਸਿੰਘ ਸੇਵੇਵਾਲਾ, ਝੰਡਾ ਸਿੰਘ ਜੇਠੂਕੇ, ਮੇਜਰ ਸਿੰਘ ਕਾਲੇਕੇ, ਸ਼ਿੰਗਾਰਾ ਸਿੰਘ ਮਾਨ, ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ, ਤਾਰਾਵੰਤੀ, ਹਰਪ੍ਰੀਤ ਕੌਰ, ਸੁਖਪ੍ਰੀਤ ਕੌਰ, ਕੁਲਦੀਪ ਕੌਰ ਤੋਂ ਇਲਾਵਾ ਜ਼ਿਲ•ਾ ਪ੍ਰਧਾਨਾਂ ਨੇ ਵੀ ਸੰਬੋਧਨ ਕੀਤਾ।
ਬੁਲਾਰਿਆਂ ਨੇ ਆਖਿਆ ਕਿ ਸਰਕਾਰ ਦੇ ਇਸ ਬੇਰੁਖੀ ਵਾਲੇ ਰਵੱਈਏ ਨੇ ਦਿਖਾ ਦਿੱਤਾ ਹੈ ਕਿ ਉਸਦਾ ਕਿਸਾਨਾਂ ਮਜ਼ਦੂਰਾਂ ਪ੍ਰਤੀ ਹੇਜ ਨਕਲੀ ਹੈ ਅਤੇ ਸੂਦਖੋਰਾਂ, ਖੇਤੀ ਲਾਗਤ ਵਸਤਾਂ ਦੇ ਸਨਅਤਕਾਰਾਂ, ਸਾਮਰਾਜੀ ਕੰਪਨੀਆਂ ਤੇ ਜਗੀਰਦਾਰਾਂ ਨਾਲ ਪੱਕੀ ਜੋਟੀ ਹੈ। ਉਨ•ਾਂ ਕਿਹਾ ਕਿ ਇਹ ਬਾਦਲ ਸਰਕਾਰ ਦਾ ਦਸਤੂਰ ਹੀ ਬਣ ਚੁੱਕਾ ਹੈ ਕਿ ਕਿਸਾਨਾਂ ਮਜ਼ਦੂਰਾਂ ਸਮੇਤ ਹੋਰਨਾਂ ਲੋਕਾਂ ਦੀਆਂ ਮੰਗਾਂ ਨੂੰ ਲਾਗੂ ਨਹੀਂ ਕਰਨਾ ਸਿਰਫ਼ ਲਾਰੇ ਹੀ ਲਾਉਣੇ ਹਨ। ਪਰ ਉਨ•ਾਂ ਦੀਆਂ ਜਥੇਬੰਦੀਆਂ ਨਾ ਸਰਕਾਰ ਦੇ ਲਾਰਿਆਂ 'ਚ ਆਉਣਗੀਆਂ ਤੇ ਨਾ ਹੀ ਜਾਬਰ ਹੱਥਕੰਡਿਆਂ ਦੀ ਪਰਵਾਹ ਮੰਨਣਗੀਆਂ ਸਗੋਂ ਸਰਕਾਰ ਦੀ ਹਰ ਚਾਲ ਦਾ ਵਿਸ਼ਾਲ ਤਾਕਤ ਦੇ ਜ਼ੋਰ ਢੁਕਵਾਂ ਜਵਾਬ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਨਾਲ ਸਖ਼ਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸਦੀ ਉਸਨੂੰ ਭਾਰੀ ਕੀਮਤ ਭਰਨੀ ਪਵੇਗੀ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਸ਼ਰਾਬ ਫੈਕਟਰੀਆਂ ਦੇ ਮਾਲਕਾਂ ਨੂੰ 500 ਕਰੋੜ ਰੁਪਏ ਤੇ ਵੱਡੇ ਸਨਅਤਕਾਰਾਂ ਨੂੰ 1350 ਕਰੋੜ ਦੀਆਂ ਰਿਆਇਤਾਂ ਦੇਣ ਤੋਂ ਇਲਾਵਾ ਬਾਦਲਾਂ ਲਈ 38 ਕਰੋੜ ਦਾ ਜਹਾਜ਼ ਖਰੀਦਣ ਤੇ ਕਬੱਡੀ ਕੱਪ ਮੌਕੇ ਬਾਲੀਵੁੱਡ ਅਦਾਕਾਰਾ ਨੂੰ ਸਿਰਫ਼ ਚੰਦ ਮਿੰਟਾਂ ਦੇ 6 ਕਰੋੜ ਦੇਣ ਸਮੇਂ ਤਾਂ ਪੰਜਾਬ ਸਰਕਾਰ ਦਾ ਖਜ਼ਾਨਾ ਵਾਫ਼ਰ ਹੈ ਪਰ ਖੁਦਕੁਸ਼ੀ ਪੀੜਤਾਂ ਨੂੰ ਮੁਆਵਜ਼ਾ ਅਤੇ ਨੌਕਰੀ ਦੇਣ, ਕਿਸਾਨ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰਨ, ਆਟਾ ਦਾਲ ਦੇਣ, ਬੁਢਾਪਾ ਵਿਧਵਾ ਪੈਨਸ਼ਨਾਂ ਦੀ ਰਾਸ਼ੀ 'ਚ ਵਾਧਾ ਕਰਨ ਸਮੇਂ ਖਜ਼ਾਨੇ 'ਚ ਕਾਲੀ ਕੀੜੀ ਫਿਰ ਜਾਂਦੀ ਹੈ। ਜਦੋਂ ਕਿ ਨਵਾਂ ਕਰਜ਼ਾ ਕਾਨੂੰਨ ਬਣਾਉਣ ਅਤੇ ਬੇਘਰੇ ਤੇ ਲੋੜਵੰਦਾਂ ਨੂੰ ਪਲਾਟ ਦੇਣ, ਆਬਾਦਕਾਰਾਂ ਨੂੰ ਮਾਲਕੀ ਹੱਕ ਦੇਣ 'ਤੇ ਤਾਂ ਸਰਕਾਰ ਦੀ ਪੰਜੀ ਵੀ ਨਹੀਂ ਲਗਦੀ ਪਰ ਫਿਰ ਵੀ ਜਾਣ ਬੁੱਝ ਕੇ ਸਰਕਾਰ ਇਹ ਮਸਲੇ ਹੱਲ ਨਹੀਂ ਕਰ ਰਹੀ। ਉਹਨਾਂ ਸਰਕਾਰ ਵੱਲੋਂ ਕਰਾਏ ਜਾ ਰਹੇ ਖੇਤੀ ਸੰਮੇਲਨ 'ਤੇ ਟਿੱਪਣੀ ਕਰਦਿਆਂ ਆਖਿਆ ਕਿ ਇਹ ਨਿਰਾ ਪਾਖੰਡ ਹੈ। ਜਦੋਂ ਕਿ ਸਰਕਾਰ ਦੀਆਂ ਗਲਤ ਖੇਤੀ ਨੀਤੀਆਂ ਕਾਰਨ ਜ਼ਮੀਨਾਂ ਤੇ ਜਾਨਾਂ ਗੁਆ ਚੁੱਕੇ ਹਜ਼ਾਰਾਂ ਕਿਸਾਨ ਮਜ਼ਦੂਰ ਮਰਦ ਔਰਤਾਂ ਪਿਛਲੇ ਤਿੰਨ ਦਿਨਾਂ ਤੋਂ ਕੜਾਕੇ ਦੀ ਠੰਢ ਤੇ ਮੀਂਹ 'ਚ ਬਜ਼ੁਰਗਾਂ ਤੇ ਬੱਚਿਆਂ ਸਮੇਤ ਸੜਕਾਂ 'ਤੇ ਰੁਲ ਰਹੇ ਹਨ। ਪਰ ਇਹਨਾਂ ਦੀ ਸਾਰ ਲੈਣ ਦੀ ਸਰਕਾਰ ਨੂੰ ਵਿਹਲ ਵੀ ਨਹੀਂ।

ਅੱਜ ਦੇ ਧਰਨੇ ਨੂੰ ਗੁਰਮੇਲ ਕੌਰ, ਗੁਰਭਗਤ ਸਿੰਘ ਭਲਾਈਆਣਾ, ਅਮਰਜੀਤ ਸਿੰਘ ਸੈਦੋਕੇ, ਰਾਮ ਸਿੰਘ ਭੈਣੀਬਾਆ, ਬੁੱਕਣ ਸਿੰੰਘ ਸੱਦੋਵਾਲ, ਦਰਸ਼ਨ ਸਿੰਘ ਕੂਹਲੀ, ਸੁਖਮੰਦਰ ਸਿੰਘ, ਅਮਰੀਕ ਸਿੰਘ ਗੰਢੂਆਂ, ਸੁਖਦੇਵ ਸਿੰਘ ਰਣ ਸਿੰਘ ਵਾਲਾ, ਹਰਭਗਵਾਨ ਸਿੰਘ, ਗੁਰਪਾਲ ਸਿੰਘ ਨੰਗਲ, ਤਰਸੇਮ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਧਰਨੇ ਸਮੇਂ ਪਲਸ ਮੰਚ ਦੇ ਸੂਬਾ ਪ੍ਰਧਾਨ ਅਮੋਲਕ ਦੀ ਅਗਵਾਈ 'ਚ ਚੇਤਨਾ ਕਲਾ ਕੇਂਦਰ ਬਰਨਾਲਾ ਦੀ ਟੀਮ ਵੱਲੋਂ ਹਰਵਿੰਦਰ ਸਿੰਘ ਦੀਵਾਨਾ ਦੀ ਟੀਮ ਵੱਲੋਂ ਨਾਟਕ ਅਤੇ ਨਵਦੀਪ ਧੌਲਾ, ਅਮ੍ਰਿਤਪਾਲ ਬੰਗੇ, ਜਸ਼ਨ ਤੇ ਸਿਮਰਨ, ਅਜਮੇਰ ਸਿੰਘ ਆਕਲੀਆ ਵੱਲੋਂ ਗੀਤ ਸੰਗੀਤ ਪੇਸ਼ ਕੀਤੇ ਗਏ।
94170-79170 ਲਛਮਣ ਸਿੰਘ
94174-66038 ਸੁਖਦੇਵ ਸਿੰਘ ਕੋਕਰੀ ਕਲਾਂ