Thursday 16 May 2013

ਦਸਤਾਵੇਜ਼ੀ ਫਿਲਮ 'ਮਾਟੀ ਕੇ ਲਾਲ' ਦੀ ਵਿਸ਼ੇਸ਼ ਸਕਰੀਨਿੰਗ




                                                                                   ਪ੍ਰੈੱਸ ਬਿਆਨ


ਬਠਿੰਡਾ ਸ਼ਹਿਰ 'ਚ ਉੱਘੇ ਦਸਤਾਵੇਜ਼ੀ ਫਿਲਮਕਾਰ ਸੰਜੇ ਕਾਕ ਦੁਆਰਾ ਬਣਾਈ ਗਈ ਦਸਤਾਵੇਜ਼ੀ ਫਿਲਮ 'ਮਾਟੀ ਕੇ ਲਾਲ' ਦੀ ਵਿਸ਼ੇਸ਼ ਸਕਰੀਨਿੰਗ ਅਤੇ ਵਿਚਾਰ ਚਰਚਾ ਦੇ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ 'ਚ ਫਿਲਮਕਾਰ ਸੰਜੇ ਕਾਕ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਇਸ ਫਿਲਮ 'ਚ ਦੇਸ਼ ਭਰ ਅੰਦਰ ਚੱਲ ਰਹੇ ਲੋਕ ਸੰਘਰਸ਼ਾਂ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ। ਫਿਲਮ 'ਚ ਜਿੱਥੇ ਮੱਧ ਭਾਰਤ ਦੇ ਜੰਗਲਾਂ 'ਚ ਜਲ, ਜੰਗਲ ਅਤੇ ਜਮੀਨ ਬਚਾਉਣ ਲਈ ਜੂਝ ਰਹੇ ਆਦਿਵਾਸੀਆਂ ਦੇ ਸੰਘਰਸ਼ਾਂ, ਆਪਣੇ ਜੀਵਨ ਨਿਰਬਾਹ ਦੇ ਸ੍ਰੋਤ ਵਜੋਂ ਨਿਆਮਗਿਰੀ ਪਰਬਤ ਨੂੰ ਬਚਾਉਣ ਲਈ ਜੂਝ ਰਹੇ ਉੜੀਸਾ ਦੇ ਆਦਿਵਾਸੀਆਂ ਅਤੇ ਪੰਜਾਬ ਦੇ ਸੰਘਰਸ਼ਸ਼ੀਲ ਲੋਕਾਂ ਦੀ ਬਾਤ ਪਾਈ ਗਈ ਹੈ, ਉਥੇ ਨਾਲ ਹੀ ਇਨ•ਾਂ ਸੰਘਰਸ਼ਾਂ 'ਚ ਜੂਝਦੇ ਜੁਝਾਰੂਆਂ ਦੇ ਅਹਿਸਾਸਾਂ ਨੂੰ ਬਾਖ਼ੂਬੀ ਸਕਰੀਨ 'ਤੇ ਉਭਾਰਿਆ ਗਿਆ ਹੈ। ਫਿਲਮ 'ਚ ਕਾਇਲੀ ਲੋਕਾਂ 'ਤੇ ਢਾਹੇ ਜਾ ਰਹੇ ਹਕੂਮਤੀ ਕਹਿਰ ਤੇ ਮੋੜਵੇਂ ਕਬਾਇਲੀ ਰੋਸ ਦੀ ਤਸਵੀਰ ਵੀ ਉਭਾਰੀ ਗਈ ਹੈ। ਚੱਲ ਰਹੇ ਲੋਕ ਸੰਘਰਸ਼ਾਂ ਰਾਹੀਂ ਭਗਤ ਸਿੰਘ ਅਤੇ ਪਾਸ਼ ਵਰਗੇ ਇਨਕਲਾਬੀਆਂ ਦੇ ਵਿਚਾਰਾਂ ਦੀ ਪ੍ਰਸੰਗਿਕਤਾ ਨੂੰ ਵੀ ਨਾਲ ਹੀ ਦਰਸਾਇਆ ਗਿਆ ਹੈ।


ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਸੱਦੇ 'ਤੇ ਪਹੁੰਚੇ ਪੌਣੇ ਦੋ ਸੌ ਦੇ ਲਗਭਗ ਦਰਸ਼ਕਾਂ ਨੇ ਬਹੁਤ ਜਗਿਆਸਾ ਅਤੇ ਗੰਭੀਰਤਾ ਨਾਲ 2 ਘੰਟਿਆਂ ਦੀ ਇਹ ਦਸਤਾਵੇਜ਼ੀ ਫਿਲਮ ਵੇਖੀ। ਸਭ ਤੋਂ ਪਹਿਲਾਂ ਸਮਾਗਮ ਦੇ ਮੰਚ ਸੰਚਾਲਕ ਕਹਾਣੀਕਾਰ ਅਤਰਜੀਤ ਹੁਰਾਂ ਵੱਲੋਂ ਫਿਲਮਕਾਰ ਸੰਜੇ ਕਾਕ ਅਤੇ ਉਸਦੀਆਂ ਫਿਲਮਾਂ ਬਾਰੇ ਜਾਣ ਪਹਿਚਾਣ ਕਰਵਾਈ ਗਈ।

ਫਿਲਮ ਤੋਂ ਬਾਅਦ ਕੀਤੀ ਗਈ ਵਿਚਾਰ ਚਰਚਾ ਦੀ ਸ਼ੁਰੂਆਤ ਸਮਾਗਮ ਦੀ ਪ੍ਰਧਾਨਗੀ ਗਰ ਰਹੇ ਉੱਘੇ ਨਾਟਕਕਾਰ ਅਜਮੇਰ ਔਲਖ ਨੇ ਕੀਤੀ। ਉਹਨਾਂ ਨੇ ਕਿਹਾ ਕਿ ਜੋ ਅੱਜ ਦੇਸ਼ ਭਰ 'ਚ ਲੋਕੰ ਨਾਲ ਵਾਪਰ ਰਿਹਾ ਹੈ ਉਸਨੂੰ ਕਲਾ ਦੇ ਮਾਧਿਅਮ ਰਾਹੀਂ ਪੇਸ਼ ਕਰਨ ਵਾਸਤੇ ਕਲਾਕਾਰਾਂ ਅਤੇ ਸਾਹਿਤਕਾਰਾਂ ਨੂੰ ਵੱਡਾ ਇਰਾਦਾ ਧਾਰਨ ਕਰਨਾ ਪੈਣਾ ਹੈ। ਜਿਸਦਾ ਪ੍ਰਗਟਾਵਾ ਸੰਜੇ ਕਾਕ ਨੇ ਕੀਤਾ ਹੈ। ਉਹਨਾਂ ਕਿਹਾ ਕਿ ਕਲਾ ਅਤੇ ਸਾਹਿਤ ਜਗਤ ਨਾਲ ਜੁੜੇ ਲੋਕਾਂ ਦੇ ਮੋਢਿਆਂ 'ਤੇ ਇਹ ਜੁੰਮੇਵਾਰੀ ਹੈ ਕਿ ਉਹ ਅਖੌਤੀ ਵਿਕਾਸ ਰਾਹੀਂ ਹਾਸ਼ੀਏ 'ਤੇ ਧੱਕੇ ਜਾ ਰਹੇ ਅਤੇ ਆਪਣੀ ਹੋਂਦ ਤੱਕ ਬਚਾਉਣ ਲਈ ਜੂਝ ਰਹੇ ਲੋਕਾਂ ਦੇ ਸੰਗਰਾਮ ਤੇ ਕੁਰਬਾਨੀਆਂ ਨੂੰ ਸਲਾਮ ਕਰਨ ਤੇ ਸੰਸਾਰ ਭਰ ਮੂਹਰੇ ਆਪਣੀ ਕਲਾ ਦੇ ਜੋਰ ਉਭਾਰਨ। ਉਹਨਾਂ ਨੇ ਅਜਿਹੀ ਸ਼ਾਨਦਾਰ ਫਿਲਮ ਬਣਾਉਣ ਲਈ ਸੰਜੇ ਕਾਕ ਨੂੰ ਵਧਾਈ ਦਿੱਤੀ। ਇਸ ਤੋਂ ਬਾਅਦ ਹੋਈ ਵਿਚਾਰ ਚਰਚਾ 'ਚ ਐਨ. ਕੇ. ਜੀਤ, ਸੁਦੀਪ ਸਿੰਘ, ਪਾਵੇਲ ਅਤੇ ਲੋਕ ਬੰਧੂ ਨੇ ਭਾਗ ਲਿਆ। ਸਭਨਾਂ ਨੇ ਜਿੱਥੇ ਸਾਂਝੇ ਤੌਰ 'ਤੇ ਇਸ ਉੱਦਮ ਦੀ ਸ਼ਾਲਾਘਾ ਕੀਤੀ ਉੱਥੇ ਕੁੱਝ ਸੁਝਾਅ ਵੀ ਪੇਸ਼ ਕੀਤੇ।
ਫਿਲਮਕਾਰ ਸੰਜੇ ਕਾਕ ਨੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਉਹਨਾਂ ਦਾ ਮਕਸਦ ਦਰਸ਼ਕਾਂ ਦੇ ਮਨਾਂ 'ਚ ਸਵਾਲ ਖੜ•ੇ ਕਰਨਾ ਤੇ ਸੋਚਣ ਲਾਉਣਾ ਹੈ। ਇਹ ਠੀਕ ਹੈ ਕਿ ਇੱਕ ਫ਼ਿਲਮ ਰਾਹੀਂ ਏਡੇ ਵੱਡੇ ਵਿਸ਼ੇ ਨੂੰ ਪੂਰੀ ਤਰ•ਾਂ ਸਮੋਣਾ ਮੁਸ਼ਕਿਲ ਹੈ। ਉਹਨਾਂ ਕਿਹਾ ਕਿ ਫਿਲਮ ਬਣਾਉਣ ਦਾ ਉਸਦਾ ਇੱਕ ਆਪਣਾ ਢੰਗ ਹੈ। ਫਿਲਮ 'ਚ ਗੱਲ ਦੀ ਪੇਸ਼ਕਾਰੀ ਉਵੇਂ ਹੀ ਹੁੰਦੀ ਹੈ ਜਿਵੇਂ ਮੈਨੂੰ ਢੁਕਵਾਂ ਲੱਗਦਾ ਹੋਵੇ, ਮੈਂ ਸਾਹਮਣੇ ਵਾਲੇ ਨੂੰ ਵੇਖ ਕੇ ਪੇਸ਼ਕਾਰੀ 'ਚ ਫੇਰ ਬਦਲ ਨਹੀਂ ਕਰਦਾ। ਉਹਨਾਂ ਅੱਗੇ ਕਿਹਾ ਇਸ ਤਰ•ਾਂ ਇਕੱਤਰਤਾਵਾਂ ਕਰ ਕੇ ਫਿਲਮ ਵੇਖਣ ਨਾਲ ਚਰਚਾ ਛਿੜਦੀ ਜੋ ਕਿ ਮਹੱਤਵਪੂਰਣ ਹੈ।



















ਵੱਲੋਂ — ਪੰਜਾਬ ਲੋਕ ਸੱਭਿਆਚਾਰਕ ਮੰਚ
ਅਤਰਜੀਤ (9417581936)

1 comment:

  1. ਸਕਾਈ ਵਰਲਡ ਲੋਨ ਫਰਮ, ਅਸੀਂ ਵਿਆਜ ਦਰ 0 ਐੱਫ 3% ਤੇ ਕਰਜ਼ੇ ਦਿੰਦੇ ਹਾਂ. Skyworldloanfirm@gmail.com
     

    ਚੰਗਾ ਦਿਨ ਸਰ / ਮਾਮਾ ਸਵੇਰੇ

    ਅਸੀਂ ਇੱਕ ਪ੍ਰਾਈਵੇਟ ਕੰਪਨੀ ਹਾਂ ਅਤੇ ਅਸੀਂ ਕਰਜ਼ੇ ਦੀ ਵਿਆਜ ਦਰ ਨੂੰ ਨਿਰਧਾਰਤ ਕਰਨ ਵਿੱਚ ਘੱਟ ਵਿਆਜ ਦਰ 'ਤੇ ਪੇਸ਼ ਕਰਦੇ ਹਾਂ ਵਪਾਰ ਦੇ ਵਿਕਾਸ ਲਈ $ 1000 ਡਾਲਰ ਦੇ ਲੋਨ ਦੇ 100 ਮਿਲੀਅਨ ਦੇ ਕਰਜ਼ੇ ਦੇ ਪ੍ਰਬੰਧਾਂ ਦੇ ਵਿਚਕਾਰ: ਕਿਨਾਰੇ / ਕਾਰੋਬਾਰ ਦੀ ਵਿਸਤ੍ਰਿਤ ਮੁਕਾਬਲੇਬਾਜ਼ੀ

    ਅਸੀਂ ਕਈ ਪ੍ਰਕਾਰ ਦੇ ਲੋਨ ਪੇਸ਼ ਕਰਦੇ ਹਾਂ

    * ਨਿੱਜੀ ਕਰਜ਼ੇ (ਸੁਰੱਖਿਅਤ ਅਤੇ ਅਸੁਰੱਖਿਅਤ)
    * ਵਪਾਰਕ ਕਰਜ਼ੇ (ਸੁਰੱਖਿਅਤ ਅਤੇ ਅਸੁਰੱਖਿਅਤ)
    * ਇਕਸਾਰ ਕਰਜ਼ੇ ਲੋਨ
      
    ਕੋਈ ਵੀ ਸ਼ੁਰੂਆਤ ਫੀਸ ਨਹੀਂ.

    ਅਸੀਂ ਇਸ ਵਿਗਿਆਪਨ ਨੂੰ ਪੜ੍ਹਨ ਲਈ ਸਮਾਂ ਦੇਣ ਲਈ ਤੁਹਾਡਾ ਧੰਨਵਾਦ ਕਰਦੇ ਹਾਂ
    ਵਧੇਰੇ ਜਾਣਕਾਰੀ ਅਤੇ ਪੁੱਛ-ਗਿੱਛ ਲਈ, ਅੱਜ ਸਾਨੂੰ ਈ-ਮੇਲ ਭੇਜੋ
    Skyworldloanfirm@gmail.com
    Skyworldloanfirms@yahoo.com


    ਸੇਰਾਹ ਵਿਲੀਅਮਸ

    ReplyDelete