Tuesday, 9 April 2013

ਸਕੂਲਾਂ ਦੇ ਨਿੱਜੀਕਰਨ ਖਿਲਾਫ਼ ਰੋਸ ਪ੍ਰਦਰਸ਼ਰਨ


ਸਕੂਲਾਂ ਦੇ ਨਿੱਜੀਕਰਨ ਖਿਲਾਫ਼ ਰੋਸ ਪ੍ਰਦਰਸ਼ਰਨ

ਪੰਜਾਬ ਸਰਕਾਰ ਵੱਲੋਂ ਸਕੂਲੀ ਸਿੱਖਿਆ ਦੇ ਖੇਤਰ ਚ ਲਏ ਗਏ ਮਲਾਜ਼ਮ ਵਿਰੋਧੀ, ਵਿਦਿਆਰਥੀ ਵਿਰੋਧੀ ਅਤੇ ਲੋਕ ਵਿਰੋਧੀ ਫੈਸਲਿਆਂ ਦੇ ਖਿਲਾਫ਼ ਅੱਜ ਬਠਿੰਡੇ ਜਿਲ•ੇ ਦੀਆਂ ਦਰਜਨ ਦੇ ਕਰੀਬ ਜਥੇਬੰਦੀਆਂ ਵੱਲੋਂ ਸ਼ਹਿਰ ਵਿੱਚ ਪ੍ਰਸ਼ਾਸਨ ਵੱਲੋਂ ਲਾਈ ਗਈ ਪਾਬੰਦੀ ਨੂੰ ਤੋੜਦੇ ਹੋਏ ਜ਼ੋਰਦਾਰ ਰੋਸ ਪ੍ਰਦਰਸ਼ਰਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਕੁ ਦਿਨਾਂ ਵਿੱਚ ਹੀ ਸਰਕਾਰ ਵੱਲੋਂ ਲਗਾਤਾਰ ਕਈ ਫੈਸਲੇ ਕੀਤੇ ਗਏ ਹਨ ਜਿਨ•ਾਂ ਚ ਪਬਲਿਕ ਪ੍ਰਾਈਵੇਟ ਸਾਂਝੇਦਾਰੀ ਤਹਿਤ 1000 ਸਕੂਲ ਖੋਲ•ਣ ਦਾ ਫੈਸਲਾ, ਸੂਬੇ ਦੇ 7 ਸੌ ਦੇ ਕਰੀਬ ਪ੍ਰਾਇਮਰੀ ਸਕੂਲਾਂ ਨੂੰ ਹੋਰਨਾਂ ਸਕੂਲਾਂ ਚ ਮਿਲਾਉਣ (ਮਰਜ) ਕਰਨ ਦੇ ਬਹਾਨੇ ਹੇਠ ਖਤਮ ਕਰਨ ਦਾ ਫੈਸਲਾ ਅਤੇ ਹੁਣ 9ਵੀਂ ਤੋਂ 12ਵੀਂ ਤੱਕ ਦੀ ਵਿਦਿਆਰਥਣਾਂ ਤੋਂ ਸਭ ਤਰ•ਾਂ ਦੇ ਫੰਡ-ਫੀਸ ਵਸੂਲਣ ਦਾ ਫੈਸਲਾ ਸ਼ਾਮਲ ਹੈ। ਦੋਨਾਂ ਜਥੇਬੰਦੀਆਂ ਨੇ ਕਿਹਾ ਕਿ ਇਨ•ਾਂ ਕਦਮਾਂ ਨੂੰ ਲਾਗੂ ਕਰਕੇ ਸਰਕਾਰ ਲੋਕ ਵਿਰੋਧੀ ਨਿੱਜੀਕਰਨ ਵਪਾਰੀਕਰਨ ਦੀ ਅਪਣਾਈ ਹੋਈ ਨੀਤੀ ਨੂੰ ਅੱਗੇ ਵਧਾ ਰਹੀ ਹੈ। ਇਸ ਨੀਤੀ ਦੇ ਸਿੱਟੇ ਵਜੋਂ ਸਿੱਖਿਆ ਨੇ ਪੂਰੀ ਤਰ•ਾਂ ਮੁਨਾਫਾਬਖਸ਼ ਧੰਦੇ ਚ ਵਟ  ਜਾਣਾ ਹੈ ਅਤੇ ਪਹਿਲਾਂ ਹੀ ਮਹਿੰਗੀ ਸਿੱਖਿਆ ਨੇ ਹੋਰ ਮਹਿੰਗਾ ਹੋ ਕੇ ਕਿਰਤੀ ਲੋਕਾਂ ਦੀ ਪਹੁੰਚ ਤੋਂ ਕਿਤੇ ਦੂਰ ਚਲੇ ਜਾਣਾ ਹੈ। ਇਸ ਰੋਸ ਪ੍ਰਦਰਸ਼ਰਨ ਵਿੱਚ ਈ.ਟੀ.ਟੀ. ਅਧਿਆਪਕ ਯੂਨੀਅਨ, RMS1/SS1/3SS ਅਧਿਆਪਕ ਯੂਨੀਅਨ, ਡੈਮੋਕਰੇਟਿਕ ਟੀਚਰਜ਼ ਫਰੰਟ, ਟੀ.ਈ.ਟੀ. ਪਾਸ ਅਧਿਆਪਕ ਯੂਨੀਅਨ, ਈ.ਟੀ.ਟੀ (ਈ.ਜੀ.ਐਸ.) ਯੂਨੀਅਨ ਅਤੇ 7654 ਅਧਿਆਪਕ ਯੂਨੀਅਨ ਆਦਿ ਮਲਾਜ਼ਮ ਜਥੇਬੰਦੀਆਂ ਸ਼ਾਮਲ ਸਨ। ਰੋਸ ਪ੍ਰਦਰਸ਼ਨ ਵਿੱਚ ਐਸ.ਟੀ.ਆਰ ਅਧਿਆਪਕ ਯੂਨੀਅਨ ਦੇ ਕਾਰਕੁੰਨ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਕੱਠ 'ਚ ਵਿਸ਼ੇਸ਼ ਤੌਰ 'ਤੇ ਪਿੰਡਾਂ ਤੋਂ ਖੇਤ ਮਜ਼ਦੂਰ ਅਤੇ ਗ਼ਰੀਬ ਕਿਸਾਨਾਂ ਦਾ ਵੱਡਾ ਹਿੱਸਾ ਸ਼ਾਮਲ ਹੋਇਆ ਜਿਨ•ਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਵਿੱਦਿਆ ਹਾਸਲ ਕਰ ਰਹੇ ਹਨ। ਇਨ•ਾਂ ਵਿੱਚ ਔਰਤਾਂ ਦੀ ਵੱਡੀ ਗਿਣਤੀ ਸ਼ਾਮਲ ਸੀ। ਇਸ ਰੋਸ ਪ੍ਰਦਰਸ਼ਰਨ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਵੀ ਭਰਪੂਰ ਸਹਿਯੋਗੀ ਕੰਨ•ਾ ਲਾਇਆ ਗਿਆ।
ਪਿੰਡ ਵਿੱਚ ਰੈਲੀ ਕਰਵਾਉਂਦੇ ਨੌਜਵਾਨ ਭਾਰਤ ਸਭਾ ਦੇ ਆਗੂ
ਇਸ ਰੋਸ ਪ੍ਰਦਰਸ਼ਰਨ ਦੀ ਤਿਆਰੀ ਵਜੋਂ ਲਗਭਗ ਹਫ਼ਤੇ ਭਰ ਤੋਂ ਹੀ ਵੱਖੋ ਵੱਖਰੀਆਂ ਜਥੇਬੰਦੀਆਂ ਵੱਲੋਂ ਸਕੂਲਾਂ ਦੇ ਅਧਿਆਪਕਾਂ ਅਤੇ ਪਿੰਡਾਂ ਦੇ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਸੀ। ਜਿਸ ਸਦਕਾ ਇੱਕ ਹਫਤਾ ਲਗਾਤਾਰ ਪਿੰਡਾਂ ਅੰਦਰ ਭਰਵੀਆਂ ਅਤੇ ਜੋਸ਼ ਭਰਪੂਰ ਰੈਲੀਆਂ ਦਾ ਸਿਲਸਿਲਾ ਚੱਲਿਆ ਹੈ। ਇਸ ਤਹਿਤ ਜਿੱਥੇ ਪਿੰਡ ਦਿਓਣ, ਜੰਡਾਵਾਲਾ, ਮਹਿਮਾ ਸਰਜਾ, ਮਹਿਮਾ ਭਗਵਾਨਾ, ਸਿਵੀਆਂ, ਖੇਮੂਆਣਾ, ਜੀਦਾ, ਗਿੱਦੜ, ਘੁੱਦਾ, ਕੋਟ ਗੁਰੂ, ਚੁੱਘਾ, ਰਾਏ ਕੇ ਕਲਾਂ, ਬੁਰਜ ਸੇਮਾਂ, ਨੰਗਲਾ, ਸੀਂਗੋ, ਗਹਿਲੇ ਵਾਲ, ਰਾਈਆ, ਬਹਿਮਣ ਕੌਰ ਸਿੰਘ ਆਦਿ ਪਿੰਡਾਂ ਅੰਦਰ ਰੋਸ ਭਰਪੂਰ ਰੈਲੀਆਂ ਅਤੇ ਮਸ਼ਾਲ ਮਾਰਚ ਕੀਤੇ ਗਏ ਹਨ।
ਬੁਰਜ ਸੇਮੇ ਵਿਖੇ ਹੋਏ ਮਸ਼ਾਲ ਮਾਰਚ ਦਾ ਦ੍ਰਿਸ਼
ਏਸੇ ਤਰ•ਾਂ ਅਧਿਆਪਕ ਜਥੇਬੰਦੀਆਂ ਵੱਲੋਂ ਵਿਸ਼ੇਸ਼ ਤੌਰ 'ਤੇ ਅਧਿਆਪਕ ਵਰਗ ਤੱਕ ਪਹੁੰਚ ਕੀਤੀ ਗਈ ਅਤੇ ਸਕੂਲਾਂ 'ਚ ਜਾ ਕੇ ਭਰਵੀਆਂ ਮੀਟਿੰਗਾਂ ਕਰਵਾਈਆਂ ਗਈਆਂ ਹਨ।

ਰੋਸ ਪ੍ਰਦਰਸ਼ਰਨ ਤੋਂ ਪਹਿਲਾਂ ਟੀਚਰਜ਼ ਹੋਮ ਵਿਖੇ ਹੋਈ ਰੋਸ ਕਨਵੈਨਸ਼ਨ 'ਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪਹਿਲਾਂ ਹੀ ਗਰੀਬੀ, ਮਹਿੰਗਾਈ, ਬੇਰੁਜ਼ਗਾਰੀ ਅਤੇ ਤੰਗੀਆਂ ਤੁਰਸ਼ੀਆਂ ਦੀ ਜ਼ਿੰਦਗੀ ਬਤੀਤ ਕਰ ਰਹੇ ਕਿਰਤੀ ਲੋਕਾਂ ਉੱਪਰ ਹਾਕਮਾਂ ਨੇ ਆਪਣੇ ਹੱਲੇ ਨੂੰ ਅੱਗੇ ਵਧਾਇਆ ਹੈ। ਲੋਕਾਂ ਦੀ ਹਾਲਤ ਨੂੰ ਵੇਖਦਿਆਂ ਲੋੜ ਤਾਂ ਇਸ ਗੱਲ ਦੀ ਸੀ ਕਿ ਸਰਕਾਰਾਂ ਸਭ ਲਈ ਤੇ ਸਸਤੀ ਸਿੱਖਿਆ ਦੇ ਅਸੂਲ ਨੂੰ ਸੱਚ ਕਰਨ ਲਈ ਜ਼ੋਰ ਮਾਰਦੀਆਂ ਤਾਂ ਜੋ ਲੋਕਾਂ ਦੇ ਬੱਚੇ ਪੜ• ਲਿਖ ਕੇ ਪੈਰਾਂ ਸਿਰ ਖੜ•ੇ ਹੋਣ। ਪਰ ਲੋਕਾਂ ਦੀ ਹਾਲਤ ਨੂੰ ਅਣਗੌਲਿਆਂ ਕਰਕੇ ਹਾਕਮ ਸਿੱਖਿਆ ਨੂੰ ਪ੍ਰਾਈਵੇਟ ਹੱਥਾਂ ਚ ਦੇਣ ਲਈ ਕਾਹਲੇ ਕਦਮੀਂ ਅੱਗੇ ਵਧ ਰਹੀ ਹੈ।
ਇੱਕ ਹੱਥ ਪੀ. ਪੀ. ਪੀ. ਅਧੀਨ 1000 ਸਕੂਲ ਖੋਲ•ਣ ਦਾ ਫੈਸਲਾ ਕਰਕੇ ਪੰਜਾਬ ਸਰਕਾਰ ਨੇ ਨਿੱਜੀ ਕੰਪਨੀਆਂ ਨੂੰ ਸਿੱਖਿਆ ਦੇ ਖੇਤਰ ਚ ਮੁਨਾਫ਼ੇ ਕਮਾਉਣ ਲਈ ਦਾਖ਼ਲ ਹੋਣ ਦਾ ਰਾਹ ਖੋਲ• ਦਿੱਤਾ ਹੈ ਤੇ ਨਾਲ ਹੀ ਦੂਜੇ ਹੱਥ ਇਹਦੇ ਮੁਕਾਬਲੇ ਪਹਿਲਾਂ ਚੱਲ ਰਹੇ ਸੈਂਕੜੇ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ। ਗੱਲ ਬਿਲਕੁਲ ਸਾਫ਼ ਹੈ। ਹਾਕਮ ਸਰਕਾਰੀ ਸਕੂਲਾਂ ਨੂੰ ਬੰਦ ਕਰਕੇ, ਪ੍ਰਾਈਵੇਟ ਸਕੂਲਾਂ ਦੇ ਫਕਾਫਕ ਚੱਲਣ ਅਤੇ ਚੋਖੇ ਮੁਨਾਫ਼ੇ ਕਮਾਉਣ ਦਾ ਪ੍ਰਬੰਧ ਕਰ ਰਹੀ ਹੈ।
ਏਸੇ ਤਰ•ਾਂ ਹਾਕਮਾਂ ਵੱਲੋਂ ਜਿੱਥੇ ਇਕ ਹੱਥ ਨੰਨ•ੀ ਛਾਂ ਦਾ ਡਰਾਮਾ ਕੀਤਾ ਜਾ ਰਿਹਾ ਹੈ, ਕੁੜੀਆਂ  ਬਰਾਬਰ ਦਾ ਦਰਜਾ ਦੇਣ ਦੇ ਕਪਟੀ ਨਾਅਰੇ ਮਾਰੇ ਜਾ ਰਹੇ ਹਨ, ਉਥੇ ਦੂਜੇ ਹੱਥ ਇਹਨਾਂ ਹੀ ਹਾਕਮਾਂ ਵੱਲੋਂ ਵਿਦਿਆਰਥਣਾਂ ਤੋਂ ਮੁਫ਼ਤ ਸਿੱਖਿਆ ਦਾ ਹੱਕ ਖੋਹ ਲਿਆ ਗਿਆ ਹੈ। ਇਹ ਸਭ ਨੂੰ ਭਲੀਭਾਂਤ ਪਤਾ ਹੈ ਕਿ ਮਹਿੰਗੀਆਂ ਪੜ•ਾਈਆਂ ਦੀ ਮਾਰ ਮੁੰਡਿਆਂ ਤੋਂ ਵੀ ਪਹਿਲਾਂ ਕੁੜੀਆਂ ਉੱਤੇ ਪੈਂਦੀ ਹੈ। ਸਮਾਜਿਕ ਸਥਿਤੀ ਕਾਰਨ ਪਹਿਲਾਂ ਹੀ ਕੁੜੀਆਂ ਬਹੁਤ ਤਰ•ਾਂ ਦੇ ਵਿਤਕਰੇ ਅਤੇ ਧੱਕੇ ਹੰਢਾਉਂਦੀਆਂ ਹਨ। ਸਰਕਾਰ ਦੇ ਇਸ ਫੈਸਲੇ ਨੇ ਇਨ•ਾਂ ਚੋਂ ਬਹੁਤ ਸਾਰੀਆਂ ਵਿਦਿਆਰਥਣਾਂ ਤੋਂ ਹੁਣ ਪੜ•ਾਈ ਦਾ ਹੱਕ ਵੀ ਖੋਹ ਲੈਣਾ ਹੈ। ਪਰ ਨਿੱਜੀਕਰਨ ਦੀ ਨੀਤੀ ਨੂੰ ਲਾਗੂ ਕਰਨ ਲਈ ਤਹੂ ਪੰਜਾਬ ਹਕੂਮਤ ਨੇ ਤਾਂ ਛੇਤੀ “ਵਿੱਦਿਆ ਵਿਚਾਰੀ” ਦਾ ਵਪਾਰ ਸ਼ੁਰੂ ਕਰਨਾ ਹੈ।
ਨਿੱਜੀਕਰਨ ਦੇ ਇਹਨਾਂ ਕਦਮਾਂ ਲਾਗੂ ਕਰਨ ਲਈ ਹਕੂਮਤ ਨੇ ਲੋਕਾਂ ਦੀ ਹੱਕੀ ਆਵਾਜ਼ ਨੂੰ ਡੰਡੇ ਦੇ ਜ਼ੋਰ ਦਬਾਉਣ ਦਾ ਪਹਿਲਾਂ ਹੀ ਪ੍ਰਬੰਧ ਕੀਤਾ ਹੋਇਆ ਹੈ। ਬਠਿੰਡਾ ਸ਼ਹਿਰ ਵਿਚ ਪਹਿਲਾਂ ਹੀ ਧਰਨੇ, ਮੁਜ਼ਾਹਰਿਆਂ ਅਤੇ ਰੋਸ ਪ੍ਰਦਰਸ਼ਨਾਂ ਤੇ ਪਾਬੰਦੀ ਮੜ•ੀ ਹੋਈ ਹੈ। “ਰਾਜ ਨਹੀਂ ਸੇਵਾ” ਦਾ ਨਾਅਰਾ ਲਾਉਣ ਵਾਲੀ ਇਹ ਸਰਕਾਰ ਅਸਲ ਚ ਨਵੀਆਂ ਆਰਥਿਕ ਨੀਤੀਆਂ ਨੂੰ ਲਾਗੂ ਕਰਨ ਲਈ “ਲੁੱਟੋ, ਕੁੱਟੋ ਅਤੇ ਸੰਘੀ ਘੁੱਟੋ” ਦੀ ਨੀਤੀ ਦੀ ਬੇਰੋਕ ਵਰਤੋਂ ਕਰ ਰਹੀ ਹੈ।
ਕਨਵੈਨਸ਼ਨ ਤੋਂ ਬਾਅਦ ਰੋਸ ਪ੍ਰਦਰਸ਼ਰਨ ਕਰਦੇ ਹੋਏ ਜੋਸ਼ ਭਰਪੂਰ ਨਾਅਰੇ ਮਾਰਦੇ ਹੋਏ ਇਕੱਠ ਵੱਲੋਂ ਮਿੰਨੀ ਸਕੱਤਰੇਤ ਤੱਕ ਮਾਰਚ ਕੀਤਾ ਗਿਆ ਅਤੇ ਜਿਲ•ਾ ਅਧਿਕਾਰੀਆਂ ਨੂੰ ਆਪਣਾ ਮੰਗ ਪੱਤਰ ਸੌਪਿਆ ਗਿਆ ਜਿਸ ਵਿਚ ਮੰਗ ਕੀਤੀ ਗਈ ਕਿ ਰਲੇਵੇਂ ਦੇ ਨਾਮ ਹੇਠ 690 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਰੱਦ ਕੀਤਾ ਜਾਵੇ, ਨਿੱਜੀ ਸਰਕਾਰੀ ਸਾਂਝੇਦਾਰੀ ਦੇ ਤਹਿਤ 1000 ਮਾਡਲ ਸਕੂਲ ਦਾ ਫੈਸਲਾ ਵਾਪਸ ਲਿਆ ਜਾਵੇ ਅਤੇ ਚੱਲ ਰਹੇ ਸਰਕਾਰੀ ਸਕੂਲਾਂ ਦਾ ਪ੍ਰਬੰਧ ਸੁਧਾਰਿਆ ਜਾਵੇ, ਪ੍ਰਾਈਵੇਟ ਕੰਪਨੀਆਂ ਨੂੰ ਸਕੂਲਾਂ ਦੇ ਪ੍ਰਬੰਧ ਸੰਭਾਉਣ ਦੇ ਫੈਸਲੇ ਵਾਪਸ ਲਏ ਜਾਣ, ਲੜਕੀਆਂ ਦੀ ਮੁਫਤ ਸਿੱਖਿਆ ਨੂੰ ਖ਼ਤਮ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ, ਸ਼ਹਿਰ ਅੰਦਰ ਧਰਨਿਆਂ ਅਤੇ ਰੋਸ ਪ੍ਰਦਰਸ਼ਰਨਾਂ 'ਤੇ ਮੜ•ੀਆਂ ਪਾਬੰਦੀਆਂ ਖ਼ਤਮ ਕੀਤੀਆਂ ਜਾਣ ਅਤੇ ਸਿੱਖਿਆ ਦੇ ਨਿੱਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ।






ਵੱਲੋਂ — ਨੌਜਵਾਨ ਬਲੌਗ

Saturday, 30 March 2013

16 ਜਥੇਬੰਦੀਆਂ ਵੱਲੋਂ ਬਠਿੰਡਾ 'ਚ ਪਾਬੰਦੀਆਂ ਖਿਲਾਫ਼ ਸਾਂਝੀ ਰੋਸ ਕਨਵੈਨਸ਼ਨ


ਜ਼ਿਲ•ਾ ਬਠਿੰਡਾ ਦੀਆਂ 16 ਜਥੇਬੰਦੀਆਂ ਦਾ ਸਾਂਝਾ ਬਿਆਨ
ਬਠਿੰਡਾ ਸ਼ਹਿਰ 'ਚ ਰੋਸ ਪ੍ਰਗਟਾਉਣ ਦੇ ਜਮਹੂਰੀ ਹੱਕ 'ਤੇ ਪਾਬੰਦੀਆਂ ਖਿਲਾਫ਼
ਸਾਂਝੀ ਰੋਸ ਆਵਾਜ਼ ਬੁਲੰਦ ਕਰੋ
ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਬਠਿੰਡਾ ਪ੍ਰਸ਼ਾਸਨ ਨੇ ਸ਼ਹਿਰ ਅੰਦਰ ਲੋਕਾਂ ਦੇ ਹੱਕੀ ਆਵਾਜ਼ ਉਠਾਉਣ ਲਈ ਰੈਲੀ-ਮੁਜ਼ਾਹਰਾ ਕਰਨ, ਧਰਨਾ ਲਗਾਉਣ ਦੇ ਜਮਹੂਰੀ ਅਧਿਕਾਰ 'ਤੇ ਪਾਬੰਦੀ ਮੜ• ਦਿੱਤੀ ਹੈ। ਮਿੰਨੀ ਸਕੱਤਰੇਤ ਦਾ ਇਲਾਕਾ ਇਉਂ ਸੀਲ ਕਰ ਦਿੱਤਾ ਗਿਆ ਹੈ ਜਿਵੇਂ ਕਿਸੇ ਵੱਡੇ ਫੌਜੀ ਹਮਲੇ ਦਾ ਖਤਰਾ ਸਿਰ ਖੜ•ਾ ਹੋਵੇ। ਡੀ. ਸੀ. ਬਠਿੰਡਾ ਨੇ ਮਿਤੀ 13-03-2013 ਨੂੰ ਇੱਕ ਪੱਤਰ ਜਾਰੀ ਕਰਕੇ ਨਿਰਦੇਸ਼ ਦਿੱਤੇ ਹਨ ਕਿ ਸ਼ਹਿਰ 'ਚ ਕੋਈ ਵੀ ਰੈਲੀ, ਧਰਨਾ ਮੁਜ਼ਾਹਰਾ ਕਰਨ 'ਤੇ ਪਾਬੰਦੀ ਹੈ ਅਤੇ ਸ਼ਹਿਰ ਤੋਂ ਪੰਜ ਕਿ. ਮੀ. ਦੂਰ ਗੋਨਿਆਣਾ ਰੋਡ 'ਤੇ ਸਥਿਤ ਐਨ. ਐਫ. ਐਲ ਕੋਲ ਅਲਾਟ ਕੀਤੀ ਜਗ•ਾ 'ਤੇ ਹੀ ਧਰਨਾ ਲਾਇਆ ਜਾ ਸਕਦਾ ਹੈ। ਉੱਥੇ ਵੀ ਇਕੱਠੇ ਹੋਣ ਲਈ ਪ੍ਰਸ਼ਾਸਨ ਤੋਂ ਅਗਾਊਂ ਪ੍ਰਵਾਨਗੀ ਲੈਣੀ ਲਾਜ਼ਮੀ ਹੈ। ਇਹਨਾਂ ਹਦਾਇਤਾਂ ਦੀ ਉਲੰਘਣਾ ਕਰਨ ਦੀ ਸੂਰਤ 'ਚ ਕਾਨੂੰਨੀ ਕਾਰਵਾਈ ਕਰਨ ਦੀਆਂ ਧਮਕੀਪਾਬੰਦੀਦਿੱਤੀਆਂ ਗਈਆਂ ਹਨ। ਬਠਿੰਡਾ ਪ੍ਰਸ਼ਾਸਨ ਦੇ ਇਹ ਫੁਰਮਾਨ ਲੋਕਾਂ ਦੇ ਆਪਣੀਆਂ ਸਮੱਸਿਆਵਾਂ 'ਤੇ ਇਕੱਠੇ ਹੋਣ, ਆਵਾਜ਼ ਉਠਾਉਣ ਤੇ ਸੰਘਰਸ਼ ਕਰਨ ਦੇ ਬੁਨਿਆਦੀ ਜਮਹੂਰੀ ਅਧਿਕਾਰ ਨੂੰ ਖੋਹਣ ਦੇ ਯਤਨ ਹਨ। ਇਹਨਾਂ ਧੱਕੜ ਤੇ ਜਾਬਰ ਫੁਰਮਾਨਾਂ ਦੀ ਅਸੀਂ ਜ਼ੋਰਦਾਰ ਨਿੰਦਾ ਕਰਦੇ ਹਾਂ ਤੇ ਫੌਰੀ ਵਾਪਸ ਲੈਣ ਦੀ ਮੰਗ ਕਰਦੇ ਹਾਂ।
ਰੋਕਾਂ ਲਗਾਉਂਦਾ ਆ ਰਿਹਾ ਬਠਿੰਡਾ ਪ੍ਰਸ਼ਾਸਨ
ਇਹ ਫੁਰਮਾਨ ਉਦੋਂ ਆਇਆ ਹੈ ਜਦੋਂ ਪੰਜਾਬ ਭਰ 'ਚ ਹੀ ਕਿਸਾਨ ਅੰਦੋਲਨ ਨੂੰ ਦਬਾਉਣ ਲਈ ਅਕਾਲੀ ਭਾਜਪਾ ਸਰਕਾਰ ਨੇ ਦਮਨ ਦਾ ਚੱਕਰ ਚਲਾਇਆ ਹੋਇਆ ਹੈ। ਆਪਣੀਆਂ ਹੱਕੀ ਤੇ ਵਾਜਬ ਮੰਗਾਂ ਲਈ ਪੁਰਅਮਨ ਢੰਗ ਨਾਲ ਆਵਾਜ਼ ਉਠਾ ਰਹੇ ਕਿਸਾਨਾਂ ਨੂੰ ਜਬਰੀ ਰੋਕਿਆ ਗਿਆ ਹੈ। ਸ਼ਾਂਤਮਈ ਧਰਨਾ ਦੇਣ ਜਾ ਰਹੇ ਕਿਸਾਨਾਂ ਨੂੰ ਪਿੰਡਾਂ 'ਚੋਂ ਵੀ ਤੁਰਨ ਨਹੀਂ ਦਿੱਤਾ ਗਿਆ। ਸਾਰੇ ਬਠਿੰਡੇ 'ਚ ਚੱਪੇ ਚੱਪੇ ਤੇ ਪੁਲਿਸ ਤਾਇਨਾਤ ਕੀਤੀ ਗਈ। ਝੂਠੇ ਕੇਸ ਮੜ• ਕੇ ਹਜ਼ਾਰਾਂ ਕਿਸਾਨਾਂ ਨੂੰ ਜੇਲ•ਾਂ 'ਚ ਸੁੱਟਿਆ ਹੈ। ਪਿੰਡ-ਪਿੰਡ ਹੋਕੇ ਦੇ ਕੇ ਧਰਨਿਆਂ ਮੁਜ਼ਾਹਰਿਆਂ 'ਤੇ ਪਾਬੰਦੀ ਦੇ ਐਲਾਨ ਕੀਤੇ ਹਨ ਤੇ ਇਹਨਾਂ 'ਚ ਸ਼ਾਮਲ ਹੋਣ ਦੀ ਸੂਰਤ 'ਚ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਹਨ। ਪਿੰਡਾਂ ਦੀਆਂ ਗਲੀਆਂ 'ਚ ਹੂਟਰ ਮਾਰਦੀਆਂ ਪੁਲਸੀ ਗੱਡੀਆਂ ਨਾਲ ਲੋਕ ਮਨਾਂ 'ਤੇ ਹਕੂਮਤੀ ਦਹਿਲ ਬਿਠਾਉਣ ਦੀ ਕੋਸ਼ਿਸ਼ ਕੀਤੀ ਹੈ। ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਤੱਕ ਨੂੰ ਵੀ ਨਹੀਂ ਬਖਸ਼ਿਆ ਤੇ ਜੇਲ•ਾਂ 'ਚ ਡੱਕ ਦਿੱਤਾ ਗਿਆ। ਭਾਵੇਂ ਹੁਣ ਕਿਸਾਨਾਂ ਦੇ ਜੁਝਾਰੂ ਇਰਾਦਿਆਂ ਮੂਹਰੇ ਇਸ ਹਕੂਮਤ ਨੇ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦਾ ਕੌੜਾ ਘੁੱਟ ਭਰਿਆ ਹੈ ਤੇ ਮਜਬੂਰਨ ਕਿਸਾਨੀ ਮੰਗਾਂ 'ਤੇ ਗੱਲਬਾਤ ਕਰਨ ਦਾ ਅਮਲ ਚਲਾਉਣਾ ਪਿਆ ਹੈ। ਪਰ ਪਿਛਲੇ ਦਿਨੀਂ ਚੱਲੇ ਇਸ ਦਮਨ ਚੱਕਰ ਨੇ ਦਰਸਾਇਆ ਹੈ ਕਿ ਬਾਦਲ ਸਰਕਾਰ ਦਾ ਰਵੱਈਆ ਲੋਕਾਂ ਦੀਆਂ ਮੁਸ਼ਕਲਾਂ/ਮੰਗਾਂ ਸੁਣਨ ਤੇ ਹੱਲ ਕਰਨ ਵਾਲਾ ਨਹੀਂ ਹੈ ਸਗੋਂ ਹੱਕੀ ਮੰਗਾਂ ਉਠਾਉਂਦੇ ਲੋਕਾਂ ਨੂੰ ਡਰਾਉਣ, ਧਮਕਾਉਣ ਤੇ ਦਬਾਉਣ ਵਾਲਾ ਹੈ। ਸਰਕਾਰ ਲੋਕਾਂ ਦੀ ਹੱਕੀ ਆਵਾਜ਼ ਨੂੰ ਜਬਰ ਦੇ ਜ਼ੋਰ ਕੁਚਲ ਕੇ ਤੇ ਹਰ ਤਰ•ਾਂ ਦੇ ਜਮਹੂਰੀ ਅਧਿਕਾਰਾਂ ਦਾ ਦਮਨ ਕਰਕੇ ਹੀ 'ਰਾਜ ਨਹੀਂ ਸੇਵਾ' ਕਰਨੀ ਚਾਹੁੰਦੀ ਹੈ।
ਬਠਿੰਡਾ ਪ੍ਰਸ਼ਾਸਨ ਦਾ ਮੌਜੂਦਾ ਕਦਮ ਅਕਾਲੀ ਭਾਜਪਾ ਸਰਕਾਰ ਦੇ ਇਸ ਧੱਕੜ ਵਿਹਾਰ ਦਾ ਹੀ ਅਗਲਾ ਝਲਕਾਰਾ ਹੈ ਜਿਹੜਾ ਵਿਹਾਰ ਕਿਸਾਨ ਜਥੇਬੰਦੀ ਦੇ ਬਠਿੰਡਾ ਧਰਨੇ ਮੌਕੇ ਸਾਹਮਣੇ ਆਇਆ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਹੀ ਲਾਗੂ ਕਰਦਿਆਂ ਬਠਿੰਡਾ ਪ੍ਰਸ਼ਾਸਨ ਪਹਿਲਾਂ ਵੀ ਲੋਕਾਂ ਦੇ ਇਕੱਠੇ ਹੋਣ ਅਤੇ ਰੋਸ ਪ੍ਰਗਟਾਉਣ ਦੇ ਅਧਿਕਾਰ ਮੂਹਰੇ ਅੜਿੱਕੇ ਖੜ•ੇ ਕਰਦਾ ਆ ਰਿਹਾ ਹੈ। ਸ਼ਹਿਰ 'ਚ ਧਰਨੇ ਲਗਾਉਣ, ਮੁਜ਼ਾਹਰੇ ਕਰਨ ਵਰਗੀਆਂ ਰੋਸ ਪ੍ਰਗਟਾਉਣ ਦੀਆਂ ਸਾਧਾਰਣ ਸ਼ਕਲਾਂ 'ਤੇ ਵੀ ਪਹਿਲਾਂ ਹੀ ਅਣ-ਐਲਾਨੀ ਪਾਬੰਦੀ ਵਰਗੇ ਹਾਲਾਤ ਬਣਾਏ ਹੋਏ ਹਨ। ਅਕਸਰ ਹੀ ਦਫ਼ਾ 144 ਲੱਗੀ ਰਹਿੰਦੀ ਹੈ। ਕਈ ਜਥੇਬੰਦੀਆਂ ਨੂੰ ਮਿੰਨੀ ਸਕੱਤਰੇਤ ਮੂਹਰੇ ਧਰਨਾ ਲਗਾਉਣ ਤੋਂ ਜਬਰੀ ਰੋਕਣ ਦੇ ਯਤਨ ਕੀਤੇ ਗਏ ਹਨ, ਅਗਾਊਂ ਪ੍ਰਵਾਨਗੀ ਵੇਲੇ ਜਵਾਬ ਦਿੱਤਾ ਗਿਆ ਹੈ। ਕਈ ਵਾਰ ਟੀਚਰਜ਼ ਹੋਮ 'ਚ ਜੁੜੇ ਸੰਘਰਸ਼ਸ਼ੀਲ ਲੋਕਾਂ ਨੂੰ ਜਬਰੀ ਰੋਕਿਆ ਗਿਆ ਹੈ। ਮਿੰਨੀ ਸਕੱਤਰੇਤ ਮੂਹਰੇ ਖਾਲੀ ਪਈ ਜਗ•ਾ 'ਤੇ ਜੰਗਲਾ ਲਗਾ ਕੇ ਲੋਕਾਂ ਤੋਂ ਧਰਨੇ 'ਤੇ ਬੈਠਣ ਵਾਲੀ ਜਗ•ਾ ਵੀ ਖੋਹੀ ਗਈ ਹੈ ਤੇ ਇਉਂ ਕਦਮ ਦਰ ਕਦਮ ਅੱਗੇ ਵਧਦਿਆਂ ਹੁਣ ਬਕਾਇਦਾ ਪਾਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ।
ਪਾਬੰਦੀ ਲਈ ਬਹਾਨੇ ਥੋਥੇ ਹਨ
ਡੀ. ਸੀ. ਬਠਿੰਡਾ ਨੇ ਇਹ ਫੁਰਮਾਨ ਜਾਰੀ ਕਰਨ ਮੌਕੇ ਪੰਜਾਬ ਕੈਬਨਿਟ ਦੇ ਪਿਛਲੇ ਦਿਨੀਂ ਪਾਏ ਗਏ ਮਤੇ ਨੂੰ ਆਧਾਰ ਬਣਾਇਆ  ਹੈ ਜਿਸ 'ਚ ਧਰਨਿਆਂ ਮੁਜ਼ਾਹਰਿਆਂ ਕਾਰਨ ਆਮ ਲੋਕਾਂ ਨੂੰ ਆਉਂਦੀਆਂ ਦਿੱਕਤਾਂ ਕਾਰਨ, ਇਹਨਾਂ ਲਈ ਖਾਸ ਥਾਵਾਂ ਨਿਸ਼ਚਿਤ ਕਰਨ ਦੀ ਹਿਦਾਇਤ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਪਾਬੰਦੀਆਂ ਮੜ•ਨ ਲਈ ਜਾਰੀ ਕੀਤੀ ਚਿੱਠੀ 'ਚ ਦਿੱਤੀ ਦਲੀਲ ਝੂਠੀ ਹੈ, ਬਹਾਨੇ ਥੋਥੇ ਹਨ।
Ø ਬਠਿੰਡਾ ਪ੍ਰਸ਼ਾਸਨ ਨੇ ਥੋਥਾ ਬਹਾਨਾ ਘੜਿਆ ਹੈ ਕਿ ਧਰਨਿਆਂ ਮੁਜ਼ਾਹਰਿਆਂ ਕਾਰਨ ਲੋਕਾਂ ਨੂੰ ਮੁਸ਼ਕਲ ਆਉਂਦੀ ਹੈ ਜਦੋਂਕਿ ਗੱਲ ਇਸਤੋਂ ਉਲਟ ਹੈ। ਮੁਸ਼ਕਿਲਾਂ ਤਾਂ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਰਵੱਈਏ ਕਰਕੇ ਪੈਦਾ ਹੁੰਦੀਆਂ ਹਨ, ਲੋਕ ਹਿਤਾਂ ਤੇ ਨਿੱਤ ਰੋਜ਼ ਕੀਤੇ ਜਾ ਰਹੇ ਨਵੇਂ ਹੱਲਿਆਂ ਕਰਕੇ ਪੈਦਾ ਹੁੰਦੀਆਂ ਹਨ। ਮਿਹਨਤਕਸ਼ ਲੋਕਾਂ ਦੀ ਦਿਨੋਂ ਦਿਨ ਤਿੱਖੀ ਹੋ ਰਹੀ ਲੁੱਟ ਲੋਕਾਂ ਦੀ ਜਿੰਦਗੀ 'ਚ ਖਲਲ ਪਾਉਂਦੀ ਹੈ। ਲੋਕ ਸਮੂਹ ਤਾਂ ਫਿਰ ਵੀ ਆਪਣੀਆਂ ਮੁਸ਼ਕਿਲਾਂ ਦੇ ਹੱਲ ਲਈ ਹਮੇਸ਼ਾਂ ਜਮਹੂਰੀ ਢੰਗ ਤਰੀਕੇ ਹੀ ਅਪਨਾਉਂਦੇ ਹਨ, ਆਪਣੀਆਂ ਮੁਸ਼ਕਿਲਾਂ ਸਰਕਾਰ ਤੱਕ ਲੈ ਕੇ ਜਾਂਦੇ ਹਨ। ਕਈ-ਕਈ ਵਾਰ ਮੰਗ ਪੱਤਰ ਸਰਕਾਰਾਂ ਤੱਕ ਪਹੁੰਚਾਏ ਜਾਂਦੇ ਹਨ, ਚਾਰਾਜੋਈਆਂ ਕੀਤੀਆਂ ਜਾਂਦੀਆਂ ਹਨ। ਜਦੋਂ ਦਲੀਲਾਂ ਅਪੀਲਾਂ ਦਾ ਕੋਈ ਅਸਰ ਹੀ ਨਹੀਂ ਹੁੰਦਾ, ਜਦੋਂ ਮੰਗਾਂ 'ਤੇ ਗੌਰ ਹੀ ਨਹੀਂ ਹੁੰਦੀ ਤਾਂ ਜਾ ਕੇ ਕੋਈ ਰੈਲੀ-ਮੁਜ਼ਾਹਰਾ ਕੀਤਾ ਜਾਂਦਾ ਹੈ, ਉਹ ਵੀ ਆਪਣੇ ਸੰਵਿਧਾਨਕ ਅਧਿਕਾਰ ਤਹਿਤ ਹੀ ਕੀਤਾ ਜਾਂਦਾ ਹੈ। ਮੁਸ਼ਕਿਲਾਂ ਤਾਂ ਧਰਨੇ ਮੁਜ਼ਾਹਰਿਆਂ ਦੌਰਾਨ ਲੋਕ ਸਹਾਰਦੇ ਹਨ। ਇੱਕ ਤਾਂ ਉਹ ਪਹਿਲਾਂ ਪੀੜਤ ਹੁੰਦੇ ਹਨ ਤੇ ਉੱਪਰੋਂ ਤਪਦੀਆਂ ਸੜਕਾਂ 'ਤੇ ਅਤੇ ਠੰਢੀਆਂ ਯਖ਼ ਰਾਤਾਂ ਨੂੰ ਵੀ ਖੱਜਲ ਖੁਆਰ ਹੁੰਦੇ ਹਨ। ਸਰਕਾਰ ਧਰਨਿਆਂ ਮੁਜ਼ਾਹਰਿਆਂ ਨਾਲ ਦਫ਼ਤਰਾਂ ਕਚਹਿਰੀਆਂ 'ਚ ਆ ਰਹੇ ਲੋਕਾਂ ਦੇ ਕੰਮ 'ਚ ਅੜਿੱਕੇ ਦਾ ਬਹਾਨਾ ਘੜਦੀ ਹੈ  ਜਦਕਿ ਅਸਲੀਅਤ ਇਹ ਹੈ ਕਿ ਸਰਕਾਰੇ-ਦਰਬਾਰੇ ਜਦੋਂ ਇਕੱਲੇ ਇਕੱਲੇ ਦੀ ਸੁਣਵਾਈ ਨਹੀਂ ਹੁੰਦੀ ਤਾਂ ਹੀ ਲੋਕ ਰਲ਼ਕੇ, ਇੱਕਜੁਟ ਹੋ ਕੇ ਸੁਣਵਾਈ ਕਰਵਾਉਣ ਦੇ ਰਾਹ ਪੈਂਦੇ ਹਨ, ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਦੇ ਹਨ। ਜੇ ਸੰਘਰਸ਼ ਹੀ ਆਮ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਵਾਉਣ ਦਾ ਇੱਕੋ ਇੱਕ ਰਾਹ ਬਚਦਾ ਹੈ ਤਾਂ ਫਿਰ ਦਿੱਕਤ ਕਿਸਨੂੰ ਖੜ•ੀ ਹੁੰਦੀ ਹੈ? ਲਾਜ਼ਮੀ ਹੈ ਮੁਸ਼ਕਿਲ ਪ੍ਰਸ਼ਾਸਨ ਨੂੰ ਹੈ, ਪੰਜਾਬ ਸਰਕਾਰ ਨੂੰ ਹੈ, ਵਿਧਾਇਕ ਨੂੰ ਹੈ, ਮੈਂਬਰ ਪਾਰਲੀਮੈਂਟ ਨੂੰ ਹੈ। ਰੋਜ਼ਮਰ•ਾ ਖੱਜਲ ਖੁਆਰੀ ਝੱਲਦੇ ਲੋਕਾਂ ਦਾ ਇਕੱਠ ਸਰਕਾਰਾਂ ਲਈ ਸਮੱਸਿਆ ਹੈ। ਜਿਹੜੀ ਸਮੱਸਿਆ 10 ਮਾਰਚ ਅਤੇ 18 ਮਾਰਚ ਨੂੰ ਬਠਿੰਡਾ ਪ੍ਰਸ਼ਾਸਨ ਨੇ ਸਾਰੀਆਂ ਬੱਸਾਂ ਸ਼ਹਿਰ ਤੋਂ ਬਾਹਰ ਹੀ ਰੋਕ ਕੇ ਸਭਨਾਂ ਲੋਕਾਂ ਮੂਹਰੇ ਖੜ•ੀ ਕੀਤੀ ਹੈ, ਉਹੀ ਇਹ ਸੱਚ ਉਘਾੜ ਦਿੰਦੀ ਹੈ ਕਿ ਬਠਿੰਡਾ ਪ੍ਰਸ਼ਾਸਨ ਦਾ ਅਸਲ ਸਰੋਕਾਰ ਕੀ ਹੈ! ਸਾਰਾ ਦਿਨ ਲੋਕ ਸ਼ਹਿਰ 'ਚ ਖੱਜਲ ਖੁਆਰ ਹੁੰਦੇ ਰਹੇ, ਬਿਮਾਰਾਂ ਅਤੇ ਬਜ਼ੁਰਗਾਂ ਨੂੰ ਕਈ ਕਈ ਮੀਲ ਤੁਰਨਾ ਪਿਆ, ਸ਼ਹਿਰ 'ਚ ਪੇਪਰ ਦੇਣ ਆਏ ਵਿਦਿਆਰਥੀ ਸਮੇਂ ਸਿਰ ਪੇਪਰ 'ਚ ਨਾ ਬੈਠ ਸਕੇ। ਜਦੋਂਕਿ ਪੁਰਅਮਨ ਧਰਨਾ ਦੇਣ ਵਾਲੇ ਕਿਸਾਨਾਂ ਦੇ ਇਕੱਠ ਨਾਲ ਬਾਕੀ ਲੋਕਾਂ ਨੂੰ ਭੋਰਾ ਮੁਸ਼ਕਿਲ ਨਹੀਂ ਸੀ ਆਉਣੀ।
Ø ਕਿੰਨਾ ਕਮਾਲ ਦਾ ਫੁਰਮਾਨ ਹੈ ਕਿ ਧਰਨਾ ਸ਼ਹਿਰ ਤੋਂ ਪੰਜ ਕਿ. ਮੀ. ਦੂਰ ਦਿੱਤਾ ਜਾਵੇ। ਭਲਾ ਉਥੇ ਪੀੜਤ ਲੋਕਾਂ ਨੇ ਆਪਣੀਆਂ ਮੰਗਾਂ ਕਿਸ ਨੂੰ ਸੁਣਾਉਣੀਆਂ ਹਨ। ਆਪਣੀ ਮੰਗ ਪੂਰੀ ਨਾ ਹੋਣ ਦਾ ਰੋਸ ਕਿਸੇ ਅਧਿਕਾਰੀ ਤੋਂ ਹੋ ਸਕਦਾ ਹੈ, ਕਿਸੇ ਚੁਣੇ ਹੋਏ ਨੁਮਾਇੰਦੇ ਤੋਂ ਹੋ ਸਕਦਾ ਹੈ ਤੇ ਇਹ ਰੋਸ ਉਹਦੇ ਦਰਵਾਜ਼ੇ ਮੂਹਰੇ ਹੀ ਪ੍ਰਗਟਾਇਆ ਜਾਂਦਾ ਹੈ। ਉਥੇ ਪ੍ਰਗਟਾਇਆ ਜਾਂਦਾ ਹੈ ਜਿੱਥੇ ਇਹ ਆਵਾਜ਼ ਹੋਰਨਾਂ ਲੋਕਾਂ ਤੱਕ ਵੀ ਪੁੱਜ ਸਕੇ ਤੇ ਉਹਨਾਂ ਦੀ ਸਹੀ ਰਾਇ ਬਣ ਸਕੇ।
Ø ਬਠਿੰਡੇ ਤੋਂ ਬਾਹਰਲੀ ਥਾਂ 'ਤੇ ਵੀ ਹਕੂਮਤ ਦੀ ਮਨਜ਼ੂਰੀ ਦੀ ਗੱਲ ਕੀਤੀ ਗਈ ਹੈ। ਭਲਾ ਕਿਹੜੀ ਜਮਹੂਰੀਅਤ 'ਚ ਲੋਕਾਂ ਨੂੰ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਸਰਕਾਰੀ ਪ੍ਰਵਾਨਗੀ ਦੀ ਜ਼ਰੂਰਤ ਹੈ। ਇਹ ਦੁਨੀਆਂ ਦੀ ਕਿਹੋ ਜਿਹੀ ਸਭ ਤੋਂ ਵੱਡੀ ਜਮਹੂਰੀਅਤ ਹੈ ਜਿੱਥੇ ਆਪਣੇ ਅਧਿਕਾਰਾਂ ਲਈ ਇਕੱਠੇ ਹੋਣਾ ਅਤੇ ਸੰਘਰਸ਼ ਕਰਨਾ ਵੀ ਮੌਕੇ ਦੀ ਸਰਕਾਰ 'ਤੇ ਅਫ਼ਸਰਸ਼ਾਹੀ ਦੇ ਰਹਿਮੋ ਕਰਮ 'ਤੇ ਹੈ। ਨਾਲੇ ਕਿਹੜਾ ਪ੍ਰਸ਼ਾਸਨ ਆਪਣੇ ਜਾਂ ਆਪਣੇ ਉੱਪਰਲਿਆਂ ਖਿਲਾਫ਼ ਆਵਾਜ਼ ਬੁਲੰਦ ਕਰਨ ਦੀ ਮਨਜ਼ੂਰੀ ਦੇਵੇਗਾ। ਅਰਥ ਸਪੱਸ਼ਟ ਹੈ ਕਿ ਹੱਕੀ ਆਵਾਜ਼ ਉਠਾਉਣ 'ਤੇ ਪੂਰਨ ਪਾਬੰਦੀ ਹੈ।
Ø ਪ੍ਰਿੰਟਿੰਗ ਪ੍ਰੈਸਾਂ 'ਤੇ ਅਣਐਲਾਨੀਆ ਪਾਬੰਦੀ। ਸ਼ਾਂਤਮਈ ਰੋਸ ਪ੍ਰਦਰਸ਼ਨਾਂ ਅਤੇ ਧਰਨੇ-ਮੁਜ਼ਾਹਰਿਆਂ 'ਤੇ ਐਲਾਨੀਆ ਪਾਬੰਦੀ ਦੇ ਨਾਲ ਨਾਲ ਬਠਿੰਡਾ ਪ੍ਰਸ਼ਾਸਨ ਨੇ ਜਥੇਬੰਦੀਆਂ ਵੱਲੋਂ ਲੋਕਾਂ ਤੱਕ ਆਪਣੀ ਗੱਲ ਪੁਹੰਚਾਉਣ ਲਈ ਛਾਪੇ ਜਾਂਦੇ ਹੱਥ-ਪਰਚਿਆਂ ਅਤੇ ਕੰਧ ਪੋਸਟਰਾਂ ਆਦਿ 'ਤੇ ਵੀ ਅਣਐਲਾਨੀਆ ਪਾਬੰਦੀ ਮੜ• ਦਿੱਤੀ  ਹੈ। ਅਜਿਹਾ ਕਰਨ ਲਈ ਪ੍ਰਸ਼ਾਸਨ ਵੱਲੋਂ ਕੋਈ ਕਾਨੂੰਨੀ ਬਹਾਨਾ ਘੜਨ ਦੀ ਲੋੜ ਵੀ ਨਹੀਂ ਸਮਝੀ ਗਈ; ਸਿੱਧਾ ਪੁਲਸੀ ਰੋਅਬ ਅਤੇ ਡੰਡੇ ਦੀ ਦਹਿਸ਼ਤ ਤੋਂ ਕੰਮ ਲਿਆ ਗਿਆ ਹੈ। ਨੰਗੀ ਚਿੱਟੀ ਧੌਂਸਬਾਜ਼ੀ ਅਤੇ ਸੀਨਾਜ਼ੋਰੀ ਕਰਦਿਆਂ ਬਠਿੰਡੇ ਦੇ ਪੁਲਿਸ ਅਧਿਕਾਰੀਆਂ ਵੱਲੋਂ ਸ਼ਹਿਰ ਦੇ ਸਾਰੇ ਪ੍ਰਿੰਟਿੰਗ ਪ੍ਰੈੱਸ ਵਾਲਿਆਂ ਨੂੰ ਤਾੜਨਾ ਕੀਤੀ ਗਈ ਹੈ ਕਿ ਪ੍ਰਸ਼ਾਸਨ ਦੇ ਖਿਲਾਫ਼ ਕੁਝ ਵੀ ਨਹੀਂ ਛਾਪਣਾ। ਆਪਣੀ ਇਸ ਘੁਰਕੀ ਨੂੰ ਅਸਰਦਾਰ ਬਣਾਉਣ ਲਈ ਅਤੇ ਪ੍ਰਿੰਟਿੰਗ ਪ੍ਰੈੱਸ ਵਾਲਿਆਂ ਨੂੰ ਦਹਿਸ਼ਤਜ਼ਦਾ ਕਰਨ ਲਈ ਇੱਕ ਪ੍ਰੈੱਸ ਮਾਲਕ ਨੂੰ ਬਿਨਾਂ ਕਿਸੇ ਕਾਨੂੰਨੀ ਵਾਜਬੀਅਤ ਦੇ ਘਰੋਂ ਚੁੱਕਿਆ ਗਿਆ ਹੈ, ਰਾਤ ਭਰ ਥਾਣੇ 'ਚ ਬਿਠਾ ਕੇ ਰੱਖਿਆ ਗਿਆ ਹੈ। ਅਜਿਹਾ ਕਰਕੇ ਸਭ ਨੂੰ ਕੰਨ ਕੀਤੇ ਗਏ ਹਨ ਕਿ ਹੁਕਮ ਅਦੂਲੀ ਕਰਨ ਵਾਲੇ ਨਾਲ ਕੀ ਵਾਪਰ ਸਕਦੀ ਹੈ। ਐਲਾਨੀਆ ਪਾਬੰਦੀ ਲਗਾਉਣ ਮੌਕੇ ਤਾਂ ਇਹ ਕਿਹਾ ਗਿਆ ਹੈ ਕਿ ਧਰਨੇ-ਮੁਜ਼ਾਹਰੇ ਲੋਕਾਂ ਲਈ ਦਿੱਕਤ ਖੜ•ੀ ਕਰਦੇ ਹਨ। ਜੇ ਕੋਈ ਇਸ ਗੱਲ ਨੂੰ ਮੰਨ ਵੀ ਲਵੇ ਤਾਂ ਵੀ ਇਹ ਸਮਝੋਂ ਬਾਹਰ ਹੈ ਕਿ ਪ੍ਰਿੰਟਿੰਗ ਪ੍ਰੈੱਸਾਂ 'ਤੇ ਇਹ ਅਣਐਲਾਨੀਆ ਪਾਬੰਦੀ ਕਿਉਂ ਲਾਈ ਗਈ ਹੈ। ਹੱਥ ਪਰਚੇ ਜਾਂ ਕੰਧ ਪੋਸਟਰ ਛਪਣ ਨਾਲ ਕਿਸੇ ਨੂੰ ਭਲਾਂ ਕੀ ਦਿੱਕਤ ਹੋ ਸਕਦੀ ਹੈ।
ਬਾਦਲ ਸਰਕਾਰ ਦੇ ਜਾਬਰ ਮਨਸੂਬੇ
ਬਠਿੰਡਾ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਫੁਰਮਾਨ ਬਾਦਲ ਸਰਕਾਰ ਦੇ ਜਾਬਰ ਮਨਸੂਬਿਆਂ ਨੂੰ ਹੀ ਉਜਾਗਰ ਕਰਦਾ ਹੈ। ਪੰਜਾਬ ਭਰ 'ਚ ਦਿਨੋਂ ਦਿਨ ਉਠ ਰਹੇ ਲੋਕ ਸੰਘਰਸ਼ਾਂ ਨੂੰ ਇਹ ਹਕੂਮਤ ਜਬਰ ਨਾਲ, ਡੰਡੇ ਨਾਲ ਨਜਿੱਠਣਾ ਚਾਹੁੰਦੀ ਹੈ। ਪਹਿਲਾਂ ਵੀ 2011 ਦੇ ਸ਼ੁਰੂ 'ਚ ਇਸ ਹਕੂਮਤ ਵੱਲੋਂ ਦੋ ਕਾਲ਼ੇ ਕਾਨੂੰਨ ਘੜਕੇ ਲੋਕ ਸੰਘਰਸ਼ਾਂ ਦੀ ਸੰਘੀ ਨੱਪਣ ਦੀਆਂ ਵਿਉਂਤਾਂ ਘੜੀਆਂ ਗਈਆਂ ਸਨ। ਪਰ ਇਹ ਵਿਉਂਤਾਂ ਸੰਘਰਸ਼ਸ਼ੀਲ ਲੋਕਾਂ ਦੇ ਏਕੇ ਮੂਹਰੇ ਖੜ• ਨਾ ਸਕੀਆਂ ਤੇ ਸਰਕਾਰ ਨੂੰ ਕਾਨੂੰਨ ਵਾਪਸ ਕਰਵਾਉਣੇ ਪਏ ਸਨ। ਪਰ ਸਰਕਾਰ ਨੇ ਸੰਘਰਸ਼ਾਂ ਨੂੰ ਕੁਚਲਣ ਦੀ ਆਪਣੀ ਧੁੱਸ ਨਹੀਂ ਬਦਲੀ ਤੇ ਇਹ ਧੁੱਸ ਲਾਗੂ ਕਰਨ ਲਈ ਨਿੱਤ ਨਵੇਂ ਕਦਮ ਲਏ ਜਾ ਰਹੇ ਹਨ। ਬਠਿੰਡਾ ਪ੍ਰਸ਼ਾਸਨ ਦੀਆਂ ਹਦਾਇਤਾਂ ਦਾ ਆਧਾਰ ਬਣੇ ਤਾਜ਼ਾ ਕੈਬਨਿਟ ਫੈਸਲੇ ਵੀ ਇਹਨਾਂ ਕਦਮਾਂ 'ਚ ਹੀ ਸ਼ੁਮਾਰ ਹਨ ਜਿਨ•ਾਂ ਰਾਹੀਂ ਹੱਕੀ ਆਵਾਜ਼ ਨੂੰ ਪੰਜਾਬ ਭਰ 'ਚ ਨੱਪਣ ਦੀਆਂ ਨਵੀਆਂ ਵਿਉਂਤਾਂ ਬਣ ਰਹੀਆਂ ਹਨ।
ਅਕਾਲੀ ਭਾਜਪਾ ਸਰਕਾਰ ਵੱਲੋਂ ਸਮਾਜ ਦੇ ਸਭਨਾਂ ਮਿਹਨਤਕਸ਼ ਵਰਗਾਂ ਦੇ ਹਿਤਾਂ ਨੂੰ ਕੁਚਲਿਆ ਜਾ ਰਿਹਾ ਹੈ। ਇਸ ਵੱਲੋਂ ਵਿਕਾਸ ਦੇ ਲੇਬਲ ਥੱਲੇ ਲਾਗੂ ਕੀਤੀਆਂ ਜਾ ਰਹੀਆਂ ਨਵੀਆਂ ਆਰਥਿਕ ਨੀਤੀਆਂ ਦੀ ਮਾਰ ਨਾਲ ਸਾਰੇ ਮਿਹਨਤਕਸ਼ ਤਬਕੇ ਨਪੀੜੇ ਜਾ ਰਹੇ ਹਨ। ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ, ਨੌਜਵਾਨਾਂ, ਔਰਤਾਂ ਤੇ ਹੋਰਨਾਂ ਵਰਗਾਂ ਲਈ ਇਹ ਲਾਜ਼ਮੀ ਬਣ ਰਿਹਾ ਹੈ ਕਿ ਜੇਕਰ ਉਹਨਾਂ ਨੇ ਆਪਣੇ ਹਿਤਾਂ ਦੀ ਰੱਖਿਆ ਕਰਨੀ ਹੈ ਤਾਂ ਉਹ ਲਾਮਬੰਦ ਹੋਣ, ਆਪਣੀਆਂ ਸਭਨਾਂ ਮੁਸ਼ਕਿਲਾਂ ਦੇ ਹੱਲ ਲਈ ਏਕਤਾ ਉਸਾਰਨ, ਜਥੇਬੰਦ ਹੋਣ ਤੇ ਸਰਕਾਰਾਂ ਮੂਹਰੇ ਆਪਣੀਆਂ ਸਮੱਸਿਆਵਾਂ ਰੱਖਣ ਤੇ ਹੱਲ ਕਰਵਾਉਣ ਲਈ ਸੰਘਰਸ਼ਾਂ ਦਾ ਰਾਹ ਅਖ਼ਤਿਆਰ ਕਰਨ। ਅਜਿਹਾ ਰਾਹ ਅਖ਼ਤਿਆਰ ਕਰਨਾ ਹਰ ਤਬਕੇ ਦੀ ਅਣਸਰਦੀ ਲੋੜ ਹੈ। ਪੰਜਾਬ ਦੇ ਬਹੁਤ ਵੱਡੇ ਹਿੱਸੇ ਨੇ ਇਹ ਲੋੜ ਪਹਿਚਾਣ ਲਈ ਹੈ, ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਸੰਘਰਸ਼ 'ਤੇ ਟੇਕ ਰੱਖਣੀ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਸੰਘਰਸ਼ ਸਰਕਾਰ ਨੂੰ ਫੁੱਟੀ ਅੱਖ ਨਹੀਂ ਭਾਉਂਦੇ। ਲੋਕਾਂ ਦੀ ਹੱਕਾਂ ਲਈ ਉੱਠਦੀ ਆਵਾਜ਼ ਸਰਕਾਰ ਦੇ ਅਖੌਤੀ ਵਿਕਾਸ 'ਚ ਅੜਿੱਕਾ ਖੜ•ਾ ਕਰਦੀ ਹੈ। ਸਰਕਾਰ ਦੀਆਂ ਪਸੰਦੀਦਾ ਕੰਪਨੀਆਂ ਤੇ ਧਨਾਢਾਂ ਦੀ ਮਨਚਾਹੀ ਲੁੱਟ 'ਚ ਵਿਘਨ ਪਾਉਂਦੀ ਹੈ। ਮਨਮਰਜ਼ੀ ਨਾਲ ਜ਼ਮੀਨਾਂ ਖੋਹ ਲੈਣ, ਕੁਰਕੀਆਂ ਕਰ ਲੈਣ ਅਤੇ ਮੀਟਰ ਪੁੱਟ ਲੈਣ ਵਰਗੇ ਕਦਮਾਂ ਨੂੰ ਰੋਕਦੀ ਹੈ। ਖੇਤ ਮਜ਼ਦੂਰਾਂ ਦੀਆਂ ਸਭ ਰਿਆਇਤਾਂ ਖਤਮ ਕਰਨ ਦੇ ਰਾਹ 'ਚ ਅੜਿੱਕਾ ਬਣਦੀ ਹੈ। ਨਿੱਜੀਕਰਨ ਵਪਾਰੀਕਰਨ ਦੇ ਅਮਲਾਂ 'ਚ ਰੁਕਾਵਟ ਪੈਦਾ ਕਰਦੀ ਹੈ। ਬੇ-ਰੁਜ਼ਗਾਰ ਨੌਜਵਾਨਾਂ ਦੀ ਸੰਘਰਸ਼ ਲਲਕਾਰ ਰੁਜ਼ਗਾਰ ਉਜਾੜੇ ਦੇ ਮਨਸੂਬਿਆਂ ਮੂਹਰੇ ਕੰਧ ਬਣ ਜਾਂਦੀ ਹੈ। ਅਰਧ ਬੇ-ਰੁਜ਼ਗਾਰ ਤੇ ਠੇਕਾ ਮੁਲਾਜ਼ਮਾਂ ਦੀ ਏਕਤਾ ਕਿਰਤ ਦੀ ਅੰਨ•ੀ ਲੁੱਟ ਮੂਹਰੇ ਚੁਣੌਤੀ ਬਣ ਜਾਂਦੀ ਹੈ। ਹਕੂਮਤ ਇਹਨਾਂ ਸੰਘਰਸ਼ਾਂ ਨੂੰ ਜਬਰ ਦੇ ਜ਼ੋਰ ਦਬਾਉਣਾ ਚਾਹੁੰਦੀ ਹੈ। ਨਿੱਤ ਨਵੀਂ ਉਠਾਣ ਭਰ ਰਹੇ ਸੰਘਰਸ਼ਾਂ ਨੂੰ ਥਾਏਂ ਨੱਪਣਾ  ਚਾਹੁੰਦੀ ਹੈ ਤੇ ਇਉਂ ਕਰਕੇ ਹੀ ਇਹ ਸਰਕਾਰ 25 ਵਰ•ੇ ਤੱਕ ਪੰਜਾਬ 'ਤੇ ਰਾਜ ਕਰਨ ਦੇ ਸੁਪਨੇ ਪਾਲ਼ਦੀ ਹੈ।
ਅਜਿਹੇ ਰਾਹ ਤੁਰਦਿਆਂ ਪਹਿਲਾਂ ਸਰਕਾਰ ਨੇ ਰਾਜਧਾਨੀ ਚੰਡੀਗੜ• 'ਚ ਧਰਨਿਆਂ ਮੁਜ਼ਾਹਰਿਆਂ ਤੇ ਪਾਬੰਦੀਆਂ ਲਾਉਣ ਦੇ ਯਤਨ ਕੀਤੇ ਹਨ ਤੇ ਹੁਣ ਪੰਜਾਬ ਦੇ ਸਭਨਾਂ ਸ਼ਹਿਰਾਂ ਦੀ ਵਾਰੀ ਹੈ। ਸਭ ਤੋਂ ਪਹਿਲਾਂ ਇਹ ਪਾਬੰਦੀਆਂ ਬਠਿੰਡਾ ਸ਼ਹਿਰ 'ਚ ਲਾਗੂ ਕਰਨ ਦੇ ਕਦਮ ਲਏ ਗਏ ਹਨ। ਕਿਉਂਕਿ ਬਠਿੰਡਾ ਸੰਸਦੀ ਸੀਟ ਨੂੰ ਬਾਦਲ ਪਰਿਵਾਰ ਆਪਣੇ ਕਬਜ਼ੇ 'ਚ ਰੱਖਣਾ ਚਾਹੁੰਦਾ ਹੈ ਅਤੇ ਏਥੋਂ ਉੱਠਦੀ ਕਿਸੇ ਵੀ ਵਿਰੋਧ ਦੀ ਆਵਾਜ਼ ਨੂੰ ਉਹ ਸੁਣਨ ਤੱਕ ਲਈ ਤਿਆਰ ਨਹੀਂ ਹੈ। ਹੱਕ ਮੰਗਦੇ ਲੋਕਾਂ ਦੇ ਕਾਫ਼ਲਿਆਂ ਦੀ ਧਮਕ ਨਾਲ ਬਾਦਲ ਪਰਿਵਾਰ ਨੂੰ ਬਠਿੰਡੇ  ਦੀ ਆਪਣੀ 'ਸਰਦਾਰੀ' ਖੁੱਸਦੀ ਲੱਗਦੀ ਹੈ। ਇਸ ਲਈ ਉਹ ਏਥੋਂ ਉੱਠਦੀ ਹਰ ਹੱਕੀ ਆਵਾਜ਼ ਨੂੰ ਡੰਡੇ ਦੇ ਜ਼ੋਰ ਦਬਾ ਕੇ ਇਹ ਸੀਟ ਪੱਕੀ ਕਰਨ ਦਾ ਭਰਮ ਪਾਲ਼ ਰਿਹਾ ਹੈ। ਇਉਂ ਇਹਨਾਂ ਪਾਬੰਦੀਆਂ ਦਾ ਅਰਥ ਹੁਣ ਸਿਰਫ ਬਠਿੰਡਾ ਜ਼ਿਲ•ਾ ਨਿਵਾਸੀਆਂ ਲਈ ਹੀ ਨਹੀਂ ਹੈ ਸਗੋਂ ਬਾਦਲ ਸਰਕਾਰ ਤੋਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਸਭਨਾਂ ਪੰਜਾਬ ਨਿਵਾਸੀਆਂ ਲਈ ਹੈ।
ਸੰਘਰਸ਼ ਕਰਨ ਦੇ ਜਮਹੂਰੀ ਹੱਕ ਲਈ ਰਲ਼ਕੇ ਜੂਝੋ
ਬਠਿੰਡਾ ਪ੍ਰਸ਼ਾਸਨ ਸਭਨਾਂ ਜਮਹੂਰੀ ਮਾਨਤਾਵਾਂ ਨੂੰ ਛਿੱਕੇ ਟੰਗ ਕੇ ਜਥੇਬੰਦੀਆਂ ਦੇ ਵਫ਼ਦ ਨੂੰ ਵੀ ਮਿਲਣ ਲਈ ਤਿਆਰ ਨਹੀਂ ਹੈ। ਇਹਨਾਂ ਪਾਬੰਦੀਆਂ ਬਾਰੇ ਗੱਲ ਕਰਨ ਲਈ ਵੀ ਤਿਆਰ ਨਹੀਂ ਹੈ। ਸਗੋਂ ਵਫ਼ਦ ਮਿਲਣ ਗਏ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਵੀ ਮਿੰਨੀ ਸਕੱਤਰੇਤ ਮੂਹਰੇ ਇਕੱਠੇ ਨਾ ਹੋ ਸਕਣ ਦੇ ਲਾਗੂ ਕੀਤੇ ਹੁਕਮ ਸੁਣਾਏ ਜਾਂਦੇ ਹਨ। ਆਪਣੇ ਜ਼ਿਲ•ੇ ਦੇ ਅਧਿਕਾਰੀਆਂ ਕੋਲ, ਮਿੰਨੀ ਸਕੱਤਰੇਤ ਮੂਹਰੇ ਰੋਸ ਪ੍ਰਗਟਾਉਣ ਦਾ ਅਧਿਕਾਰ ਸਭਨਾਂ ਲੋਕਾਂ ਦਾ ਬੁਨਿਆਦੀ ਜਮਹੂਰੀ ਅਧਿਕਾਰ ਹੈ। ਜ਼ਿਲ•ੇ ਦੇ ਡੀ. ਸੀ. ਦੀ ਜੁੰਮੇਵਾਰੀ ਬਣਦੀ ਹੈ ਕਿ ਉਹ ਸਾਡੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਸੰਵਿਧਾਨਕ ਅਧਿਕਾਰ ਦੀ ਜ਼ਾਮਨੀ ਕਰੇ। ਇਸ ਅਧਿਕਾਰ ਨੂੰ ਲਾਗੂ ਕਰਵਾਉਣਾ ਜ਼ਿਲ•ਾ ਪ੍ਰਸ਼ਾਸਨ ਦੀ ਫਿਕਰਮੰਦੀ ਬਣਨੀ ਚਾਹੀਦੀ ਹੈ ਪਰ ਏਥੇ ਤਾਂ ਉਲਟੀ ਗੰਗਾ ਵਹਾਈ ਜਾ ਰਹੀ ਹੈ। ਇਹ ਅਧਿਕਾਰ ਨਿਸ਼ੰਗ ਹੋ ਕੇ ਖੋਹਿਆ ਜਾ ਰਿਹਾ ਹੈ। ਉਂਝ ਵੱਖ-ਵੱਖ ਤਰੀਕਿਆਂ ਨਾਲ ਇਹ ਅਧਿਕਾਰ ਮੁਲਕ ਭਰ 'ਚ ਹੀ ਖੋਹਿਆ ਜਾ ਰਿਹਾ ਹੈ। ਸਾਡੇ ਦੇਸ਼ ਦਾ ਇਹ ਦਸਤੂਰ ਹੀ ਬਣ ਚੁੱਕਿਆ ਕਿ ਸੰਘਰਸ਼ ਕਰਨ ਦਾ ਇਹ ਜਮਹੂਰੀ ਅਧਿਕਾਰ ਕਦੇ ਵੀ ਸਰਕਾਰਾਂ ਥਾਲੀ 'ਚ ਪਰੋਸ ਕੇ ਨਹੀਂ ਦਿੰਦੀਆਂ ਸਗੋਂ ਹਮੇਸ਼ਾਂ ਸੰਘਰਸ਼ਾਂ ਦੇ ਜ਼ੋਰ ਹੀ ਪੁਗਾਇਆ ਜਾਂਦਾ ਹੈ। ਹੁਣ ਤੱਕ ਦਾ ਲੋਕ ਸੰਘਰਸ਼ਾਂ ਦਾ ਤਜ਼ਰਬਾ ਇਹੀ ਦੱਸਦਾ ਹੈ ਕਿ ਹੋਰਨਾਂ ਹੱਕੀ ਮੰਗਾਂ ਵਾਂਗ ਸੰਘਰਸ਼ ਕਰਨ ਦਾ ਜਮਹੂਰੀ ਹੱਕ ਵੀ ਜੂਝ ਕੇ ਹੀ ਹਾਸਲ ਕੀਤਾ ਗਿਆ ਹੈ। ਹੁਣ ਵੀ ਇਹ ਹੱਕ ਪੁਗਾਉਣ ਲਈ ਕਦਮ ਕਦਮ 'ਤੇ ਲੜਨਾ ਪੈਣਾ ਹੈ। 
ਸਾਡੀਆਂ ਸਭਨਾਂ ਵਰਗਾਂ ਦੀਆਂ ਹੱਕੀ ਮੰਗਾਂ ਖੜ•ੀਆਂ ਹਨ। ਅਸੀਂ ਇਹਨਾਂ ਦੀ ਪ੍ਰਾਪਤੀ ਲਈ ਆਵਾਜ਼ ਬੁਲੰਦ ਕਰਨੀ ਹੈ। ਇਹ ਆਵਾਜ਼ ਉਠਾਏ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ। ਹੋਰ ਕੋਈ ਚਾਰਾ ਨਹੀਂ ਹੈ। ਪੁਰਅਮਨ ਸੰਘਰਸ਼ ਕਰਨ ਦਾ ਅਧਿਕਾਰ ਸਾਨੂੰ ਹਰ ਹਾਲ ਲੋੜੀਂਦਾ ਹੈ। ਇਸ ਲਈ ਅਸੀਂ ਬਠਿੰਡਾ ਜ਼ਿਲ•ੇ 'ਚ ਕੰਮ ਕਰਦੀਆਂ ਸਭਨਾਂ ਲੋਕ ਹਿਤੈਸ਼ੀ, ਜਮਹੂਰੀ ਜਥੇਬੰਦੀਆਂ/ਸਖਸ਼ੀਅਤਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਧੱਕੜ ਤੇ ਗੈਰ-ਜਮਹੂਰੀ ਕਦਮ ਖਿਲਾਫ਼ ਜ਼ੋਰਦਾਰ ਸਾਂਝੀ ਆਵਾਜ਼ ਉਠਾਉਣ ਤੇ ਸੰਘਰਸ਼ ਕਰਨ ਦਾ ਬੁਨਿਆਦੀ ਅਧਿਕਾਰ ਹਰ ਹਾਲ਼ ਬੁਲੰਦ ਕਰਨ ਵਾਸਤੇ ਇੱਕਜੁਟ ਹੋਣ।
ਅਪੀਲ ਕਰਤਾ
ਪੰਜਾਬ ਖੇਤ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਟੈਕਨੀਕਲ ਸਰਵਿਸਜ਼ ਯੂਨੀਅਨ, ਡੈਮੋਕਰੈਟਿਕ ਅਧਿਆਪਕ ਫਰੰਟ ਪੰਜਾਬ, SS1/RMS1/3SS ਟੀਚਰਜ਼ ਯੂਨੀਅਨ, 2.5d ਅਧਿਆਪਕ ਫਰੰਟ, ਈ. ਟੀ. ਟੀ. ਟੀਚਰਜ਼ ਯੂਨੀਅਨ ਪੰਜਾਬ, 7654 ਅਧਿਆਪਕ ਫਰੰਟ, ਲੋਕ ਮੋਰਚਾ ਪੰਜਾਬ, ਟੀ. ਈ. ਟੀ. ਪਾਸ ਅਧਿਆਰਕ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ), ਪੰਜਾਬ ਲੋਕ ਸਭਿਆਚਾਰਕ ਮੰਚ, ਐਸ. ਟੀ. ਆਰ ਯੂਨੀਅਨ, ਈ. ਜੀ. ਐਸ. (ਈ. ਟੀ. ਟੀ.) ਯੂਨੀਅਨ, ਸਾਖਰ ਪ੍ਰੇਰਕ ਯੂਨੀਅਨ, ਕੰਪਿਊਟਰ ਟੀਚਰ ਯੂਨੀਅਨ।
ਪ੍ਰਕਾਸ਼ਕ - ਪਾਵੇਲ (94170-54015), ਸੂਬਾ ਜਥੇਬੰਦਕ ਸਕੱਤਰ (ਨੌਜਵਾਨ ਭਾਰਤ ਸਭਾ)
ਮਿਤੀ - 24/03/13

Saturday, 23 March 2013

ਕਸ਼ਮੀਰ - ਯਾਤਰਾ ਦੇ ਅਨੁਭਵ


ਸ੍ਰੀਨਗਰ 'ਚ ਨੌਜਵਾਨਾਂ ਦਾ ਕਾਲ
ਬੀਤੇ ਦਸੰਬਰ ਮਹੀਨੇ 'ਚ ਕਸ਼ਮੀਰ ਵਾਦੀ 'ਚ ਗਏ ਇੱਕ ਯਾਤਰੀ ਨੇ ਆਪਣੀ ਯਾਤਰਾ ਦੇ ਅਨੁਭਵ ਕਲਮਬੰਦ ਕੀਤੇ ਹਨ। ਉਹਨਾਂ 'ਚੋਂ ਦੋ ਹਿੱਸੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ — ਪ੍ਰਕਾਸ਼ਕ
ਇਥੋਂ ਦੇ 12-14 ਸਾਲਾਂ ਦੇ ਨੌਜਵਾਨ ਅਨ-ਦਾੜ•ੀਏ ਮੁੰਡਿਆਂ ਦੇ ਰੂਪ ਵਿੱਚ ਜਲੌਅ ਦੇਖਣ ਵਾਲਾ ਹੈ। ਜੀ ਕਰਦੈ ਟਿਕਟਿਕੀ ਲਾ ਕੇ ਚਕੋਰ ਦੇ ਚੰਨ ਨੂੰ ਤੱਕਣ ਵਾਂਗ ਦੇਖੀ ਜਾਈਏ। ਕਿਸੇ ਘੋੜੇ ਦੀ ਨਿਆਂਈ, ਤੁਰਨ-ਫਿਰਨ ਦੀ ਥਾਂ, ਇਹ ਦੌੜਦੇ ਹੀ ਪ੍ਰਤੀਤ ਹੁੰਦੇ ਹਨ। ਬੜੇ ਹੀ ਚੁਲਬੁਲੇ ਹਨ ਇਹ ਕਸ਼ਮੀਰੀ ਗੱਭਰੇਟ। ਕੁੜੀਆਂ ਵਾਲੇ ਕੱਪੜੇ ਜੇ ਇਹਨਾਂ ਨੂੰ ਪਹਿਨਾ ਦਿਓ, ਤਾਂ ਇਹ ਮੁਟਿਆਰ ਕੁੜੀਆਂ ਹੀ ਜਾਪਣਗੇ। 
ਪਰ ਇਸੇ ਹੀ ਕਸ਼ਮੀਰ ਇੱਕ ਹੋਰ ਬਹੁਤ ਮੰਦਭਾਗਾ ਪੱਖ ਇਸੇ ਹੀ ਸਮੇਂ ਸਾਹਮਣੇ ਆਉਂਦਾ ਹੈ। ਜਦੋਂ ਸ੍ਰੀਨਗਰ ਵਿੱਚ ਦੇਖਣ 'ਤੇ 18-20 ਤੋਂ ਲੈ ਕੇ 35-40 ਸਾਲ ਤੱਕ ਦੇ ਨੌਜਵਾਨਾਂ 'ਤੇ ਨਜ਼ਰ ਮਾਰਦੇ ਹਾਂ ਤਾਂ ਬਾਜ਼ਾਰ ਵਿੱਚ ਇਹਨਾਂ ਦਾ ਕਾਲ ਹੀ ਦਿਖਾਈ ਦਿੰਦਾ ਹੈ। ਕੋਈ-ਕੋਈ ਵਿਰਲਾ-ਟਾਵਾਂ ਭਰਵੇਂ ਜੁੱਸੇ ਵਾਲਾ ਬਹੁਤ ਹੀ ਖੂਬਸੂਰਤ ਜਵਾਨ ਦੁਕਾਨਾਂ ਜਾਂ ਬਾਜ਼ਾਰਾਂ ਵਿੱਚ ਘੁੰਮਦਾ ਦਿਖਾਈ ਦਿੰਦਾ ਹੈ। ਬਹੁਤੇ ਨੌਜਵਾਨ ਦੁਬਲੇ-ਪਤਲੇ ਕਮਜ਼ੋਰ ਜਾਂ ਸਮੇਂ ਤੋਂ ਪਹਿਲਾਂ ਹੀ ਬੁੱਢੇ ਦਿਖਾਈ ਦਿੰਦੇ ਹਨ। ਇਹਨਾਂ ਦੇ ਦੁਬਲੇ-ਪਤਲੇ, ਕਮਜ਼ੋਰ ਤੇ ਥੱਕੇ-ਟੁੱਟੇ, ਹੰਭੇ-ਹਾਰੇ ਜਿਹੇ ਪ੍ਰਤੀਤ ਹੋਣ ਦਾ ਕਾਰਨ ਇਹ ਨਹੀਂ ਬਣੀ ਇਹ ਕੋਈ ਵੈਲੀ-ਐਬੀ, ਪੋਸਤੀ ਜਾਂ ਸ਼ਰਾਬੀ ਹਨ। ਇਹਨਾਂ ਦਾ ਕਾਰਨ ਨਾ ਸਿਰਫ ਮਿਹਨਤ ਕਾਰਨ ਕੋਈ ਸਰੀਰਕ ਕਮਜ਼ੋਰੀ ਹੈ ਇਹਨਾਂ ਦਾ ਕਾਰਨ ਭੁੱਖ, ਗਰੀਬੀ ਜਾਂ ਹੋਰ ਸਰੀਰਕ ਥੁੜ•ਾਂ-ਲੋੜਾਂ ਵੀ ਨਹੀਂ ਲੱਗਦੀਆਂ, ਕਿਉਂਕਿ ਜੇਕਰ ਅਜਿਹਾ ਹੋਵੇ ਤਾਂ ਕਸ਼ਮੀਰੀ ਕੁੜੀਆਂ ਜਾਂ ਔਰਤਾਂ ਵੀ ਅਜਿਹੀਆਂ ਦੁਬਲੀਆਂ-ਪਤਲੀਆਂ, ਕਮਜ਼ੋਰ ਜਾਂ ਹੰਭੀਆਂ ਹਾਰੀਆਂ, ਹਤਾਸ਼ੀਆਂ ਹੀ ਮਹਿਸੂਸ ਹੋਣੀਆਂ ਚਾਹੀਦੀਆਂ ਸਨ- ਪਰ ਉਹ ਅਜਿਹੀਆਂ ਨਹੀਂ  ਹਨ। ਜੇ ਉਹ ਅਜਿਹੀਆਂ ਨਹੀਂ ਤਾਂ ਬਾਜ਼ਾਰਾਂ-ਦੁਕਾਨਾਂ, ਖੇਤਾਂ ਵਿੱਚ ਕੰਮ ਕਰਦੇ ਨੌਜਵਾਨ ਅਜਿਹੇ ਕਿਉਂ ਹਨ? ਇਹ ਸਵਾਲ ਹੀ ਆਪਣੇ ਆਪ ਵਿੱਚ ਸਵਾਲਾਂ ਦੀ ਇੱਕ ਲੜੀ ਸ਼ੁਰੂ ਕਰਦਾ ਹੈ ਕਿ ਕਸ਼ਮੀਰ ਵਿੱਚ ਨੌਜਵਾਨਾਂ ਦਾ ਕਾਲ ਕਿਉਂ? ਇਹ ਸਵਾਲ ਕਸ਼ਮੀਰ ਵਾਦੀ ਵਿੱਚ ਇਸ ਸਮੇਂ ਚੱਲ ਰਹੇ ਸਿਆਸੀ, ਪ੍ਰਸ਼ਾਸਨਿਕ ਤੇ ਪੁਲਸੀ ਪ੍ਰਬੰਧ ਨੂੰ ਸਮਝਣ ਵੱਲ ਲਿਜਾਂਦਾ ਹੈ। ਭਾਰਤੀ ਹਾਕਮਾਂ, ਫੌਜ, ਨੀਮ-ਫੌਜੀ ਦਲਾਂ (ਸੀ.ਆਰ.ਪੀ., ਬੀ.ਐਸ.ਐਫ. ਆਦਿ) ਵੱਲੋਂ ਚਲਾਏ ਜਾ ਰਹੇ ਅੰਨ•ੇ-ਫਾਸ਼ੀ ਜਬਰ ਦਾ ਦੌਰ ਅਤੇ ਨੈਸ਼ਨਲ ਕਾਨਫਰੰਸ, ਪੀਪਲਜ਼ ਡੈਮੋਕਰੇਟਿਕ ਪਾਰਟੀ, ਕਾਂਗਰਸ ਅਤੇ ਜਨਤਾ ਪਾਰਟੀ ਵਜੋਂ ਕਦੇ ਬਦਲ ਬਦਲ ਕੇ, ਕਦੇ ਸਾਂਝੀਆਂ ਸਰਕਾਰਾਂ ਤੇ ਕਈ ਵਾਰੀ ਲੰਮੇ ਸਮੇਂ ਗਵਰਨਰੀ ਦੌਰਾਂ ਵਿੱਚ ਭਾਰਤੀ ਹਕੂਮਤ ਦੀ ਤਾਬਿਆਦਾਰੀ ਵਾਲੇ ਸਾਸ਼ਨ ਨੇ, ਕਸ਼ਮੀਰੀ ਲੋਕਾਂ ਪ੍ਰਤੀ ਕੌਮ-ਧਰੋਹੀ ਰੋਲ, ਭਾਰਤੀ ਹਾਕਮਾਂ ਦੇ ਮੋਹਰੇ ਬਣ ਕੇ ਚੱਲਣ ਨੇ, ਕਸ਼ਮੀਰੀ ਨੌਜਵਾਨਾਂ ਦਾ ਕਾਲ ਪਾਇਆ ਹੋਇਆ ਹੈ। ਜਦੋਂ ਤੋਂ ਅੰਗਰੇਜ਼ ਹਾਕਮ ਭਾਰਤ ਵਿੱਚੋਂ ਗਏ ਤਾਂ ਭਾਰਤੀ ਹਕੂਮਤਾਂ ਨੇ ਪਿਛਲੇ 6-7 ਦਹਾਕਿਆਂ ਤੋਂ ਆਮ ਕਰਕੇ ਅਤੇ ਪਿਛਲੇ ਢਾਈ ਦਹਾਕਿਆਂ ਤੋਂ ਖਾਸ ਕਰਕੇ, ਨੌਜਵਾਨਾਂ ਨੂੰ ਚੁਣ ਚੁਣ ਕੇ ਮਾਰਨ ਦਾ ਕੁਕਰਮ ਸ਼ੁਰੂ ਕੀਤਾ ਹੋਇਆ ਹੈ। ਕਸ਼ਮੀਰੀ ਲੋਕ ਆਪਣੀ ਆਜ਼ਾਦੀ ਦੀ ਲੜਾਈ ਲੜਦੇ ਆ ਰਹੇ ਹਨ, ਉਹਨਾਂ ਤਾਂ ਲੜਨਾ ਹੀ ਹੈ, ਇਸ ਵਿੱਚ ਨੌਜਵਾਨਾਂ ਨੇ ਖਾਸ ਕਰਕੇ ਹਿੱਕਾਂ ਡਾਹ ਕੇ ਮਰਨਾ ਹੀ ਹੈ, ਪਰ ਸਥਾਨਕ ਵਾਸੀਆਂ ਦੇ ਦੱਸਣ ਮੁਤਾਬਕ ਪਿਛਲੇ 20-25 ਸਾਲਾਂ ਵਿੱਚ ਹੀ ਭਾਰਤੀ ਹਕੂਮਤ ਦੀਆਂ ਫੌਜਾਂ ਨੇ ਕੋਈ ਸਵਾ ਲੱਖ ਦੇ ਕਰੀਬ ਕਸ਼ਮੀਰੀ ਮਰਦਾਂ-ਔਰਤਾਂ, ਬੱਚਿਆਂ-ਬੁੱਢਿਆਂ ਨੂੰ ਮਾਰਿਆ ਹੈ, ਜਿਹਨਾਂ ਵਿੱਚ ਨੌਜਵਾਨਾਂ ਦੀ ਗਿਣਤੀ ਬਹੁਤੀ ਹੈ। ਹਜ਼ਾਰਾਂ ਹੀ ਨੌਜਵਾਨਾਂ ਨੂੰ ਬਿਨਾ ਕਿਸੇ ਦੋਸ਼ ਦੇ ਸਾਬਤ ਹੋਣ ਤੋਂ ਪਿਛਲੇ 10-10, 20-20 ਸਾਲਾਂ ਤੋਂ ਜੇਲ•ਾਂ ਵਿੱਚ ਬੰਦ ਕੀਤਾ ਹੋਇਆ ਹੈ। ਕਈ ਹਜ਼ਾਰਾਂ ਨੂੰ ਘਰਾਂ ਤੋਂ ਭਜਾਇਆ ਹੋਇਆ ਹੈ। 20 ਹਜ਼ਾਰ ਦੇ ਕਰੀਬ ਗੁੰਮ ਕੀਤੇ ਹੋਏ ਹਨ। ਜਿਹਨਾਂ ਦੀ ਭਾਲ ਵਿੱਚ ਕਸ਼ਮੀਰੀ ਮਾਵਾਂ ਆਪਣਿਆਂ ਦੀਆਂ ਫੋਟੋਆਂ ਗਲਾਂ ਵਿੱਚ ਪਾ ਕੇ ਸਰਕਾਰਾਂ ਅੱਗੇ ਪੇਸ਼ ਹੁੰਦੀਆਂ ਹਨ ਕਿ ਦੱਸੋ ਸਾਡੇ ਇਹ ਲਾਲ ਕਿੱਥੇ ਗਏ? ਦਹਿ ਹਜ਼ਾਰਾਂ ਨੂੰ ਕੁੱਟ ਕੁੱਟ ਕੇ ਅਪੰਗ ਕੀਤਾ ਹੋਇਆ ਹੈ ਤੇ ਉਹ ਦਰਦਾਂ-ਵਿੰਨ•ੇ ਸਰੀਰਾਂ ਨਾਲ ਮਿਹਨਤ-ਮੁਸ਼ੱਕਤਾਂ ਕਰਕੇ ਘਰਾਂ ਦਾ ਤੋਰਾ ਤੋਰਨ ਵਿੱਚ ਜੁਟੇ ਹੋਏ ਹਨ। ਹਜ਼ਾਰਾਂ ਹੀ ਨੌਜਵਾਨ ਕਸ਼ਮੀਰ ਵਿੱਚੋਂ ਹਿਜ਼ਰਤ ਕਰ ਗਏ ਜਾਂ ਫੇਰ ਫੌਜੀ ਦਲਾਂ ਦੀ ਨਿਗਾਹ ਤੋਂ ਬਚਣ ਲਈ ਘਰਾਂ ਵਿੱਚ ਹੀ ਦੁਬਕੇ ਰਹਿੰਦੇ ਹਨ। 
ਪੰਜਾਬ ਦੇ ਲੋਕਾਂ ਨੇ 1980-90ਵਿਆਂ ਦੇ ਡੇਢ ਦਹਾਕੇ ਵਿੱਚ ਹਕੂਮਤੀ ਅਤੇ ਖਾਲਿਸਤਾਨੀ ਦਹਿਸ਼ਤਗਰਦੀ ਦਾ ਦੌਰ ਹੰਢਾਇਆ ਹੈ, ਜਿਸ ਵਿੱਚ ਦਹਿ ਹਜ਼ਾਰਾਂ ਲੋਕ ਮਾਰੇ ਗਏ ਸਨ। ਇਸ ਤਰ•ਾਂ ਦੀ ਦੋ-ਮੂੰਹੀ ਦਹਿਸ਼ਤਗਰਦੀ ਦੇ ਆਖਰੀ ਸਾਲਾਂ ਵਿੱਚ ਜਿਵੇਂ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਨੌਜਵਾਨ ਮੁੰਡਿਆਂ ਦਾ ਕਾਲ ਪਿਆ ਰਿਹਾ, ਉਹੋ ਜਿਹਾ ਕਾਲ ਇਥੇ ਕਸ਼ਮੀਰ ਵਿੱਚ ਹੈ। ਉਂਝ ਤਾਂ ਭਾਵੇਂ ਪੰਜਾਬ ਵਿੱਚ ਖਾਲਿਸਤਾਨੀ ਦਹਿਸ਼ਤਗਰਦੀ ਵੀ ਹਕੂਮਤ ਵੱਲੋਂ ਹੀ ਪਾਲੀ ਪੋਸੀ ਗਈ ਸੀ, ਪਰ ਕਸ਼ਮੀਰੀ ਲੋਕਾਂ ਦੇ ਸੰਘਰਸ਼ ਦੀ ਤੁਲਨਾ ਉਸ ਤਰ•ਾਂ ਦੀ ਦਹਿਸ਼ਤਗਰਦੀ ਨਾਲ ਨਹੀਂ ਕੀਤੀ ਜਾ ਸਕਦੀ- ਉਹ ਹਾਕਮ ਜਮਾਤਾਂ ਵੱਲੋਂ ਪਾਲੀ ਗਈ ਦਹਿਸ਼ਤਗਰਦੀ ਸੀ, ਜਦੋਂ ਕਿ ਕਸ਼ਮੀਰੀ ਲੋਕਾਂ ਦੀ ਜੰਗ ਭਗਤ-ਸਰਾਭਿਆਂ, ਬੱਬਰ ਅਕਾਲੀਆਂ, ਗ਼ਦਰੀ ਬਾਬਿਆਂ ਦੀ ਜੰਗ ਵਰਗੀ ਕੌਮੀ ਮੁਕਤੀ ਦੀ ਹਕੀਕੀ ਜੰਗ ਹੈ। ਇਸ ਵਿੱਚ ਜੁਆਨੀ ਆਪਣਾ ਤਾਜ਼ਾ ਤਾਜ਼ਾ ਖੂਨ ਪਾ ਕੇ ਸੂਹੀ ਲਾਟ ਨੂੰ ਹੋਰ ਬੁਲੰਦ ਕਰ ਰਹੀ ਹੈ। ਭਾਰਤੀ ਹਾਕਮ ਅਤੇ ਇਹਨਾਂ ਦੀਆਂ ਹੱਥ-ਠੋਕਾ ਕਸ਼ਮੀਰੀ ਹਕੂਮਤਾਂ ਕਿੰਨਾ ਹੀ ਤਾਣ ਕਿਉਂ ਨਾ ਲਾ ਲੈਣ, ਕਸ਼ਮੀਰੀ ਲੋਕਾਂ, ਖਾਸ ਕਰਕੇ ਨੌਜਵਾਨਾਂ ਦੇ ਉੱਬਲਦੇ ਖੂਨ ਦੀ ਲਾਲੀ ਹੋਰ ਗੂੜ•ੀ ਹੁੰਦੀ ਜਾਵੇਗੀ। ਜਦੋਂ ਤੱਕ ਉਹਨਾਂ ਦਾ ਆਪਣਾ ਇਹ ਟੀਚਾ ਪੂਰਾ ਨਹੀਂ ਹੋ ਜਾਂਦਾ, ਉਹ ਕੌਮੀ ਮੁਕਤੀ ਦੇ ਘੋਲ ਦੀ ਸ਼ਮ•ਾਂ 'ਤੇ ਪਰਵਾਨਿਆਂ ਦੀ ਤਰ•ਾਂ ਨਿਸ਼ਾਵਰ ਹੁੰਦੇ ਰਹਿਣਗੇ।
ਉਹ ਨੌਜਵਾਨ!
ਕਸ਼ਮੀਰ ਦੇ ਉਸ ਨੌਜਵਾਨ ਦੀਆਂ ਆਵਾਜ਼ਾਂ ਅਤੇ ਅਦਾਵਾਂ ਅਜੇ ਵੀ ਮਨ ਵਿੱਚ ਉਵੇਂ ਹੀ ਗੂੰਜਦੀਆਂ ਅਤੇ ਦਿਖਾਈ ਦਿੰਦੀਆਂ ਹਨ, ਜਿਵੇਂ ਉਸ ਨੇ ਪੇਸ਼ ਕੀਤੀਆਂ ਸਨ। ਇਹ ਨੌਜਵਾਨ ਉਹੀ ਸੀ ਜਿਸਨੇ ਵਰ•ਦੀ ਬਰਫ ਵਿੱਚ ਆਪਣੀ ਟਵੇਰਾ ਗੱਡੀ ਨੂੰ ਇਵੇਂ ਚਲਾਇਆ ਸੀ ਜਿਵੇਂ ਅਸੀਂ ਕਿਸੇ ਟੋਭੇ ਜਾਂ ਤਲਾਅ ਦੇ ਕਿਨਾਰੇ 'ਤੇ ਖੜ•ੇ ਕਿਸੇ ਮਿੱਟੀ ਦੇ ਭਾਂਡੇ ਦੀਆਂ ਠੀਕਰੀਆਂ ਨੂੰ ਪਾਣੀ ਦੇ ਤਲ 'ਤੇ ਦੂਰ ਦੂਰ ਤੱਕ ਸੁੱਟਕੇ ਕਾਤਰਾਂ ਬਣਾ ਬਣਾ ਕੇ ਉੱਪਰ-ਥੱਲੇ ਬੁੜ•ਕਦੀਆਂ ਦੇਖਦੇ ਹੁੰਦੇ ਹਾਂ।
ਇਸ ਨੌਜਵਾਨ ਨਾਲ ਕੰਗਣ ਤੋਂ ਸੋਨਮਰਗ ਦੇ ਰਾਹ ਵਿੱਚ ਕੁੱਝ ਗੱਲਾਂ ਹੋਈਆਂ ਸਨ, ਜਦੋਂ ਉਹ ਮੇਰੇ ਕਸ਼ਮੀਰ ਆਉਣ ਬਾਰੇ ਜਾਣਕਾਰੀ ਹਾਸਲ ਕਰ ਰਿਹਾ ਸੀ। ਜਦੋਂ ਮੈਂ ਆਪਣੀ ਗੱਲਬਾਤ ਵਿੱਚ ਸੁਭਾਵਿਕ ਹੀ ਇਹ ਜ਼ਿਕਰ ਕੀਤਾ ਕਿ ਕਸ਼ਮੀਰ ਆਉਣ ਤੋਂ ਭਾਰਤੀ ਲੋਕਾਂ ਵਿੱਚ ਇਹ ਡਰ ਬਿਠਾਇਆ ਹੋਇਆ ਹੈ ਕਿ ਉਥੇ ਖਤਰੇ ਹਨ ਤਾਂ ਉਸਨੇ ਤਿੱਖੀ ਨਫਰਤ ਨਾਲ ਆਖਿਆ ਸੀ ਕਿ ਭਾਰਤੀ ਹਾਕਮਾਂ ਦਾ ਇਹ ਕੋਰਾ ਵਹਿਮ ਫੈਲਾਇਆ ਹੋਇਆ ਹੈ, ਕਿ ਕਿਤੇ ਭਾਰਤੀ ਲੋਕ ਕਸ਼ਮੀਰ ਜ਼ਿਆਦਾ ਨਾ ਆਉਣ ਲੱਗ ਜਾਣ। ਉਹ ਸਾਨੂੰ ਤਬਾਹ ਕਰਨਾ ਚਾਹੁੰਦੀ ਹੈ। ਸਾਡੇ ਲਈ ਯਾਤਰੀ ਮਹਿਮਾਨ ਹਨ। ਅਸੀਂ ਉਹਨਾਂ ਨੂੰ ਆਂਚ ਨਹੀਂ ਆਉਂਦੀ ਦੇਖ ਸਕਦੇ, ਆਪਣੀ ਜਾਨ ਵਾਰ ਦਿਆਂਗੇ, ਉਹਨਾਂ ਦੀ ਰਾਖੀ ਕਰਾਂਗੇ। ਤੂੰ ਹੀ ਦੱਸ ਤੈਨੂੰ ਕਸ਼ਮੀਰ ਵਿੱਚ ਕਿਤੇ ਕੋਈ ਮੁਸ਼ਕਲ ਆਈ ਹੈ। ਕਿਸੇ ਤੰਗ ਪ੍ਰੇਸ਼ਾਨ ਕੀਤਾ ਹੈ? ਭਾਰਤੀ ਫੌਜਾਂ ਸਾਨੂੰ ਖਤਮ ਕਰਨਾ ਚਾਹੁੰਦੀਆਂ ਹਨ, ਅਸੀਂ ਆਪਣਾ ਕਸ਼ਮੀਰ ਉਹਨਾਂ ਨੂੰ ਨਹੀਂ ਦਿਆਂਗੇ, ਪੋਟਾ ਪੋਟਾ ਕਰਕੇ ਮਰਨੀ ਮਰਜਾਂਗੇ, ਕਸ਼ਮੀਰ ਨੂੰ ਨਹੀਂ ਛੱਡਾਂਗੇ। 
ਮੈਂ ਉਸ ਨੌਜਵਾਨ ਨੂੰ ਕਿਹਾ ਕਿ ਮੈਂ ਤਾਂ ਅਜਿਹੇ ਹੀ ਨੌਜਵਾਨਾਂ ਨੂੰ ਮਿਲਣ ਆਇਆ ਹਾਂ। ਤੇਰੇ ਵਾਂਗ ਹੋਰ ਕਿਸੇ ਨੇ ਮੇਰੇ ਕੋਲ ਅਜਿਹਾ ਦਾਅਵਾ ਨਹੀਂ ਕੀਤਾ ਜਿਹੋ ਜਿਹਾ ਤੂੰ ਕਰ ਰਿਹੈਂ। ਮੈਨੂੰ ਇਹ ਜਜ਼ਬਾ ਬਹੁਤ ਚੰਗਾ ਲੱਗ ਰਿਹੈ। ਇਹ ਹੋਣਾ ਹੀ ਚਾਹੀਦੈ। ਜਦੋਂ ਮੈਂ ਕੰਗਣ ਵਾਪਸ ਆ ਕੇ ਉਸ ਨੌਜਵਾਨ ਨਾਲ ਹੋਰ ਗੱਲ ਕਰਨੀ ਚਾਹੀ ਤਾਂ ਉਸ ਦਾ ਸਵਾਲ ਸੀ ਕਿ ਦੱਸੋ ਕੀ ਪੁੱਛਣਾ ਚਾਹੁੰਦੇ ਹੋ। ਮੈਂ ਕਿਹਾ, ਤੂੰ ਘੰਟਾ-ਦੋ ਘੰਟੇ ਮੇਰੇ ਨਾਲ ਗੱਲਾਂ ਕਰ ਜਾਂ ਕਿਸੇ ਹੋਰ ਨੂੰ ਮਿਲਾ ਦੇ ਮੈਂ ਤੁਹਾਡੇ ਦਿਲ ਦੀਆਂ ਜਾਨਣਾ ਚਾਹੁੰਦਾ ਹਾਂ। ਮੈਨੂੰ ਤੁਹਾਡੀਆਂ ਗੱਲਾਂ ਤੁਹਾਡੇ ਮੂੰਹੋਂ ਬਹੁਤ ਚੰਗੀਆਂ ਲੱਗਦੀਆਂ ਹਨ। ਤੁਹਾਡੇ ਨਾਲ ਧੱਕੇ, ਵਧੀਕੀਆਂ ਹੋ ਰਹੀਆਂ ਹਨ, ਤੁਸੀਂ ਲੜ ਰਹੇ ਹੋ, ਚੰਗਾ ਹੈ। ਅਸੀਂ ਵੀ ਭਾਰਤੀ ਹਕੂਮਤਾਂ ਨਾਲ ਲੜਦੇ ਹੀ ਆ ਰਹੇ ਹਾਂ। ਮੈਂ ਸੁਰਖ਼ ਰੇਖਾ ਦੇ ਗ਼ਦਰੀ ਬਾਬਿਆਂ ਵਾਲਾ ਅੰਕ ਦਿਖਾਉਂਦੇ ਹੋਏ ਕਿਹਾ ਕਿ ਅਸੀਂ ਇਹਨਾਂ ਬਾਬਿਆਂ ਦੀ ਵਿਰਾਸਤ ਨੂੰ ਅੱਗੇ ਲਿਜਾ ਰਹੇ ਹਾਂ ਜੋ 20-20, 25-25 ਸਾਲ ਅੰਗਰੇਜ਼ਾਂ ਦੀਆਂ ਜੇਲ•ਾਂ ਕੱਟਦੇ ਰਹੇ ਹਨ, ਫਾਂਸੀਆਂ ਝੂਲਦੇ ਰਹੇ ਹਨ। 
ਜਦੋਂ ਉਸਨੂੰ ਮੈਂ ਆਪਣੀ ਜ਼ਿੰਦਗੀ ਦੇ ਮਿਸ਼ਨ ਬਾਰੇ ਦੱਸਿਆ ਤਾਂ ਉਸ ਨੂੰ ਤਸੱਲੀ ਹੋ ਗਈ ਫੇਰ ਉਹ ਬੋਲਿਆ ਕਿ ਮੈਂ ਹੁਣ ਤੈਨੂੰ ਆਪਣੇ ਕੱਪੜੇ ਉਤਾਰ ਕੇ ਤਾਂ ਦਿਖਾ ਨਹੀਂ ਸਕਦਾ ਕਿ ਭਾਰਤ ਦੇ ਫੌਜੀ ਦਲਾਂ ਨੇ ਕਿੱਥੋਂ ਕਿੱਥੋਂ ਪੱਛਿਆ ਹੋਇਆ ਹੈ। ਉਹਨਾਂ ਪੂਰਾ ਤਾਣ ਲਾ ਲਿਆ ਸਾਨੂੰ ਥਿੜਕਾਉਣ ਦਾ ਅਸੀਂ ਨਹੀਂ ਥਿੜਕੇ। ਡਟੇ ਹੋਏ ਹਾਂ। ਮੈਂ ਆਪ ਫਿਜ਼ਿਕਸ, ਕੈਮੀਸਟਰੀ, ਮੈਥ ਨਾਲ ਬੀ.ਐਸ.ਸੀ. ਕੀਤੀ ਹੋਈ ਹੈ, ਕੈਮੀਸਟਰੀ ਦੀ ਐਮ.ਐਸ.ਸੀ. ਕੀਤੀ ਹੈ। ਜਦੋਂ ਮੈਂ ਨੌਕਰੀ ਮੰਗੀ ਤਾਂ ਹੱਕ ਮੰਗਦੇ ਨੂੰ ਜੇਲ•ਾਂ, ਲਾਠੀਆਂ ਮਿਲੀਆਂ।
ਆਜ਼ਾਦੀ ਭਾਲਦੇ ਹਾਂ, ਇਹਨਾਂ ਸਾਡਾ ਜੀਣਾ ਦੁੱਭਰ ਕੀਤਾ ਹੋਇਆ ਹੈ। ਮੈਨੂੰ ਮੇਰੀ ਯੋਗਤਾ ਅਨੁਸਾਰ ਨੌਕਰੀ ਜਾਂ ਕੋਈ ਕੰਮ ਨਹੀਂ ਮਿਲ ਰਿਹਾ, ਮੈਂ 10-10, 20-20 ਰੁਪਏ ਦੀ ਖਾਤਰ ਸਵਾਰੀਆਂ ਨਾਲ ਮੱਥਾ-ਪੱਚੀ ਕਰਦਾ ਫਿਰਦਾਂ। ਇਹ ਗੱਲ ਮੇਰੀ ਹੀ ਨਹੀਂ, ਉਹ ਸਾਹਮਣੇ ਦੇਖਦਾਂ, ਸੁੱਕੇ ਮੇਵੇ ਵੇਚਣ ਵਾਲਾ, ਉਹ ਐਮ.ਏ. ਹੈ। ਉਹ ਦੇਖਦੈਂ ਜੋ ਜ਼ਮੀਨ 'ਤੇ ਆਲੂ ਵੇਚ ਰਿਹਾ ਉਸਨੇ ਬੀ.ਐੱਡ ਕੀਤੀ ਹੋਈ ਹੈ। ਭਾਰਤੀ ਹਾਕਮਾਂ ਨੇ ਸਾਨੂੰ ਫਲ, ਸਬਜ਼ੀਆਂ ਤੇ ਆਲੂ ਵੇਚਣ ਵਾਲੇ ਛਾਬੜੀਏ ਬਣਾ ਧਰਿਆ ਹੈ। ਅਸੀਂ ਐਨੇ ਜੋਗੇ ਹੀ ਨਹੀਂ ਰਹਿਣਾ। ਭਾਰਤੀ ਹਾਕਮ ਸਾਨੂੰ ਮੰਗਤੇ ਬਣਾ ਕੇ ਰੱਖਣਾ ਚਾਹੁੰਦੇ ਨੇ। ਅਸੀਂ ਮੰਗਤੇ ਬਣ ਕੇ ਨਹੀਂ ਰਹਿਣਾ। ਅਸੀਂ ਲੜ ਰਹੇ ਹਾਂ, ਲੜਦੇ ਰਹਾਂਗੇ। ਝੁਕ ਕੇ ਪਿੱਛੇ ਨਹੀਂ ਹਟਣ ਲੱਗੇ। 
ਉਹ ਆਪਣੀ ਗੱਲ ਹੋਰ ਵੀ ਜਾਰੀ ਰੱਖਣਾ ਚਾਹੁੰਦਾ ਸੀ, ਪਰ ਉਸ ਨੂੰ ਕਈ ਵਾਰ ਫੋਨ ਆ ਚੁੱਕੇ ਸਨ, ਉਹ ਜਾਣ ਦੀ ਕਾਹਲ ਵਿੱਚ ਸੀ। ਮੈਂ ਉਸ ਨੂੰ ਕਿਹਾ ਕਿ ਆਪਣੇ ਵਰਗੇ ਹੀ ਕਿਸੇ ਹੋਰ ਨੂੰ ਮਿਲਾ ਦੇਵੇ ਤਾਂ ਉਹ ਕਹਿੰਦਾ, ਕੋਈ ਕਿਉਂ ਐਥੇ ਜਿਹੜੇ ਵੀ ਦਿਸਦੇ ਨੇ, ਕਿਸੇ ਨੂੰ ਮਿਲ ਲੈ, ਸਭਨਾਂ ਦਾ ਮੇਰੇ ਵਾਲਾ ਹਾਲ ਹੀ ਹੈ। ਤੈਨੂੰ ਆਪਣੀਆਂ ਅੰਦਰਲੀਆਂ ਗੱਲਾਂ ਖੁੱਲ• ਕੇ ਦੱਸਣਗੇ। ਪਰ ਉਸਦੀਆਂ ਗੱਲਾਂ ਦਾ ਅੰਦਾਜ਼ ਇਹ ਸੀ ਕਿ ਕੀ ਮੈਂ ਕੁਝ ਕਰਾਂਗਾ ਵੀ ਜਾਂ ਨਿਰੀਆਂ ਗੱਲਾਂ ਸੁਣਨ ਜੋਗਾ ਹੀ ਹਾਂ। ਉਸਦੇ ਬੋਲ ਇੱਕ ਚੁਣੌਤੀ ਸਨ। ਇੱਕ ਲਲਕਾਰ ਸਨ। ਇੱਕ ਅੱਗ ਸੀ ਜੋ ਸੁਣਨ ਵਾਲੇ ਦੇ ਮਨ ਵਿੱਚ, ਵਰ•ਦੀ ਬਰਫ ਵਿੱਚ ਵੀ, ਭਾਂਬੜ ਬਾਲ ਰਹੀ ਸੀ। ਫੇਰ ਉਸਨੇ ਘੁੱਟ ਕੇ ਹੱਥ ਮਿਲਾਇਆ ਤੇ ਚਲਾ ਗਿਆ। ਪਰ ਸਵਾਲਾਂ ਦੇ ਅੰਬਾਰ ਖੜ•ੇ ਕਰ ਗਿਆ।
(ਨੌਜਵਾਨ ਪੈਂਫਲਟ ਲੜੀ ਨੰ. 5 'ਚੋਂ)

Wednesday, 13 March 2013

ਜੱਥੇਬੰਦੀਆਂ ਵੱਲੋਂ ਕਿਸਾਨ ਸੰਘਰਸ਼ 'ਤੇ ਜ਼ਬਰ ਦਾ ਵਿਰੋਧ


ਕਿਸਾਨ ਸੰਘਰਸ਼ 'ਤੇ ਜ਼ਬਰ ਦਾ ਵਿਰੋਧ

     ਅੱਜ ਬਠਿੰਡਾ ਜ਼ਿਲ•ੇ 'ਚ ਕੰਮ ਕਰਦੀਆਂ ਵੱਖ ਵੱਖ ਜੱਥੇਬੰਦੀਆਂ ਦਾ ਵਫ਼ਦ ਸ਼ਾਂਤੀਪੂਰਵਕ ਕਿਸਾਨ ਸੰਘਰਸ਼ ਨੂੰ ਕੁਚਲਣ ਦੇ ਹਕੂਮਤੀ ਰਵੱਈਏ ਦਾ ਵਿਰੋਧ ਕਰਦਿਆਂ ਡੀ. ਸੀ. ਬਠਿੰਡਾ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਗ੍ਰਿਫਤਾਰ ਕੀਤੇ ਕਿਸਾਨ ਮਜ਼ਦੂਰ ਕਾਰਕੁੰਨ ਫੌਰੀ ਤੌਰ 'ਤੇ ਬਿਨਾਂ ਸ਼ਰਤ ਰਿਹਾਅ ਕੀਤੇ ਜਾਣ, ਉਹਨਾਂ 'ਤੇ ਪਾਏ ਗਏ ਝੂਠੇ ਕੇਸ ਵਾਪਸ ਲਏ ਜਾਣ ਅਤੇ ਸੰਘਰਸ਼ ਕਰਨ ਦਾ ਲੋਕਾਂ ਦਾ ਜਮਹੂਰੀ ਹੱਕ ਫੌਰੀ ਬਹਾਲ ਕੀਤਾ ਜਾਵੇ। ਪਿੰਡਾਂ 'ਚ ਪੁਲਿਸ ਵੱਲੋਂ ਕਿਸਾਨ ਕਾਰਕੁਨਾਂ ਨੂੰ ਗ੍ਰਿਫਤਾਰ ਕਰਨ ਲਈ ਕੀਤੀ ਜਾ ਰਹੀ ਛਾਪੇਮਾਰੀ ਅਤੇ ਸਪੀਕਰਾਂ 'ਚੋਂ ਹੋਕਿਆਂ ਰਾਹੀਂ ਲੋਕਾਂ 'ਤੇ ਦਹਿਸ਼ਤ ਪਾਉਣ ਦੀਆਂ ਕਾਰਵਾਈਆਂ ਫੌਰੀ ਬੰਦ ਕੀਤੀਆਂ ਜਾਣ। ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਜੱਥੇਬੰਦਕ ਸਕੱਤਰ ਪਾਵੇਲ ਕੁੱਸਾ ਨੇ ਦੱਸਿਆ ਕਿ ਅੱਜ ਦੇ ਵਫ਼ਦ 'ਚ ਸ਼ਾਮਲ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਸੌਂਪੇ ਮੰਗ ਪੱਤਰ 'ਚ ਸਰਕਾਰ ਵੱਲੋਂ ਹੱਕੀ ਮੰਗਾਂ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ 'ਤੇ ਝੂਠੇ ਕੇਸ ਮੜ•ਨ, ਜੇਲ•ਾਂ 'ਚ ਸੁੱਟਣ ਅਤੇ ਸੰਘਰਸ਼ ਨੂੰ ਦਬਾਉਣ ਲਈ ਜਾਬਰ ਹੱਥਕੰਡੇ ਅਪਨਾਉਣ ਦੇ ਹਕੂਮਤੀ ਕਦਮਾਂ ਦੀ ਜ਼ੋਰਦਾਰ ਨਿੰਦਾ ਕੀਤੀ ਗਈ ਹੈ। ਆਗੂਆਂ ਨੇ ਇੱਕਸੁਰ ਹੋ ਕੇ ਕਿਹਾ ਕਿ ਆਪਣੀਆਂ ਮੰਗਾਂ ਲਈ ਆਵਾਜ਼ ਉਠਾਉਣੀ, ਲਾਮਬੰਦ ਹੋ ਕੇ ਸੰਘਰਸ਼ ਕਰਨਾ ਸਮਾਜ ਦੇ ਹਰ ਮਿਹਨਤਕਸ਼ ਵਰਗ ਦਾ ਬੁਨਿਆਦੀ ਜਮਹੂਰੀ ਹੱਕ ਹੈ ਤੇ ਪੰਜਾਬ ਸਰਕਾਰ ਲੋਕਾਂ ਦੀਆਂ ਮੰਗਾਂ ਨੂੰ ਸੁਣਨ ਸਮਝਣ ਤੇ ਹੱਲ ਕਰਨ ਦੇ ਰਾਹ ਪੈਣ ਦੀ ਥਾਂ ਉਹਨਾਂ ਦੀ ਆਵਾਜ਼ ਨੂੰ ਜਬਰ ਦੇ ਜ਼ੋਰ ਕੁਚਲ ਰਹੀ ਹੈ। 10 ਮਾਰਚ ਨੂੰ ਬਠਿੰਡੇ 'ਚ ਧਰਨਾ ਦੇਣ ਜਾ ਰਹੇ ਕਿਸਾਨਾਂ ਦੀਆਂ ਕਈ ਮੰਗਾਂ ਸਰਕਾਰ ਨੇ ਪਹਿਲਾਂ ਹੀ ਮੰਨੀਆਂ ਹੋਈਆਂ ਹਨ ਪਰ ਲਾਗੂ ਨਹੀਂ ਕਰ ਰਹੀ। ਸਰਕਾਰ ਨੇ ਕਿਸਾਨਾਂ ਦੀ ਗੱਲ ਸੁਣਨ ਦੀ ਥਾਂ ਧਰਨਾ ਲਾਉਣ 'ਤੇ ਹੀ ਪਾਬੰਦੀ ਲਾ ਦਿੱਤੀ ਹੈ। ਸਾਰੇ ਬਠਿੰਡਾ ਸ਼ਹਿਰ ਨੂੰ ਸੀਲ ਕਰਕੇ ਲੋਕਾਂ ਨੂੰ ਖੱਜਲ ਖੁਆਰ ਕੀਤਾ ਗਿਆ ਹੈ। ਕਿਸਾਨਾਂ ਨੂੰ ਨਾ ਸਿਰਫ਼ ਪਿੰਡਾਂ 'ਚ ਇਕੱਠੇ ਹੋਣ ਤੋਂ ਜਬਰੀ ਰੋਕਿਆ ਗਿਆ ਹੈ ਸਗੋਂ ਪਿੰਡਾਂ ਦੀਆਂ ਗਲੀਆਂ 'ਚ ਪੁਲਿਸ ਦੀਆਂ ਗੱਡੀਆਂ ਨੇ ਹੂਟਰ ਵਜਾਉਂਦਿਆਂ ਲੋਕ ਮਨਾਂ 'ਚ ਪੁਲਿਸ ਦਾ ਦਹਿਲ ਬਿਠਾਉਣ ਦੀ ਕੋਸ਼ਿਸ਼ ਕੀਤੀ ਹੈ। ਪੁਲਿਸ ਨੇ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਹੈ ਅਤੇ ਜੇਲ•ਾਂ 'ਚ ਸੁੱਟਿਆ ਹੈ। ਕਿਸਾਨ ਕਾਰਕੁੰਨਾਂ ਨੂੰ ਗ੍ਰਿਫਤਾਰ ਕਰਨ ਲਈ ਹਾਲੇ ਤੱਕ ਵੀ ਪਿੰਡਾਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪਿੰਡ ਪਿੰਡ ਹੋਕਿਆਂ ਰਾਹੀਂ ਲੋਕਾਂ ਨੂੰ ਧਰਨੇ ਮੁਜ਼ਾਹਰੇ 'ਚ ਸ਼ਮੂਲੀਅਤ ਨਾ ਕਰਨ ਜਾਂ ਫਿਰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਹ ਸਾਰੇ ਕਦਮ ਲੋਕਾਂ ਤੋਂ ਧਰਨੇ ਮੁਜ਼ਾਹਰਿਆਂ ਰਾਹੀਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨ ਦਾ ਜਮਹੂਰੀ ਹੱਕ ਖੋਹਣ ਦਾ ਖੁੱਲ•ਾ ਹਕੂਮਤੀ ਐਲਾਨ ਹਨ। ਇਸ ਜਾਬਰ ਅਤੇ ਧੱਕੜ ਵਿਹਾਰ ਨੂੰ ਸੰਘਰਸ਼ਸ਼ੀਲ ਲੋਕ ਬਰਦਾਸ਼ਤ ਨਹੀਂ ਕਰਨਗੇ ਅਤੇ ਸੰਘਰਸ਼ ਕਰਨ ਦਾ ਜਮਹੂਰੀ ਹੱਕ ਹਰ ਹੀਲੇ ਬੁਲੰਦ ਕੀਤਾ ਜਾਵੇਗਾ।

     ਲਗਭਗ ਡੇਢ ਦਰਜਨ ਦੇ ਕਰੀਬ ਜੱਥੇਬੰਦੀਆਂ ਦੇ 80 ਨੁਮਾਇੰਦਿਆਂ ਦਾ ਇਹ ਵਫ਼ਤ ਜਦ ਟੀਚਰਜ਼ ਹੋਮ ਤੋਂ ਪੈਦਲ ਤੁਰ ਕੇ ਮਿੰਨੀ ਸਕੱਤਰੇਤ ਪਹੁਚਿਆ ਤਾਂ ਪੁਲਿਸ ਵੱਲੋਂ ਸਕੱਤਰੇਤ ਦਾ ਦਰਵਾਜ਼ਾ ਬੰਦ ਕਰ ਲਿਆ ਗਿਆ। ਜੱਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਪੌਣਾ ਘੰਟਾ ਗੇਟ ਦੇ ਅੱਗੇ ਬੈਠ ਕੇ ਅਧਿਕਾਰੀਆਂ ਦਾ ਇੰਤਜ਼ਾਰ ਕਰਨ ਦੇ ਬਾਵਜੂਦ ਵੀ ਕੋਈ ਵੀ ਅਧਿਕਾਰੀ ਜੱਥੇਬੰਦੀਆਂ ਦੀ ਗੱਲ ਸੁਣਨ ਲਈ ਹਾਜ਼ਰ ਨਾ ਹੋਇਆ। ਪ੍ਰਸ਼ਾਸਨ ਵੱਲੋਂ ਵਫ਼ਦ ਪ੍ਰਤੀ ਅਖ਼ਤਿਆਰ ਕੀਤਾ ਇਹ ਰਵੱਈਆ ਦਰਸਾਉਂਦਾ ਹੈ ਕਿ ਕਿਸਾਨਾਂ ਦੇ ਸੰਘਰਸ਼ ਪ੍ਰਤੀ ਅਖਤਿਆਰ ਕੀਤੇ ਜਾਬਰ ਰਵੱਈਏ ਦੀ ਸਰਕਾਰ ਕੋਲ ਕੋਈ ਵਾਜਬੀਅਤ ਨਹੀਂ ਹੈ, ਤੇ ਪੁਲਸ ਵੱਲੋਂ ਗ੍ਰਿਫਤਾਰੀਆਂ ਅਤੇ ਦਹਿਸ਼ਤ ਦੇ ਚਲਾਏ ਜਾ ਰਹੇ ਚੱਕਰ ਦਾ ਇੱਕੋਇਕ ਮਕਸਦ ਕਿਸਾਨਾਂ ਦੇ ਹੱਕੀ ਅਤੇ ਸ਼ਾਂਤਮਈ ਸੰਘਰਸ਼ ਨੂੰ ਜਬਰ ਦੇ ਜ਼ੋਰ ਦਬਾਉਣਾ ਹੈ।
     ਅੱਜ ਦੇ ਵਫ਼ਦ 'ਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ੋਰਾ ਸਿੰਘ ਨਸਰਾਲੀ, ਨੌਜਵਾਨ ਭਾਰਤ ਸਭਾ ਦੇ ਪਾਵੇਲ ਕੁੱਸਾ, ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਸਤਵਿੰਦਰ ਸੋਨੀ, ਡੈਮੋਕਰੈਟਿਕ ਅਧਿਆਪਕ ਫਰੰਟ ਪੰਜਾਬ ਦੇ ਰੇਸ਼ਮ ਸਿੰਘ, SS1/RMS1/3SS ਟੀਚਰਜ਼ ਯੂਨੀਅਨ ਦੇ ਹਰਜੀਤ ਜੀਦਾ, ਈ. ਟੀ. ਟੀ. ਟੀਚਰਜ਼ ਯੂਨੀਅਨ ਪੰਜਾਬ ਦੇ ਗੁਰਮੁਖ ਨਥਾਣਾ, 2.5d ਅਧਿਆਪਕ ਫਰੰਟ ਦੇ ਦਵਿੰਦਰ ਸਿੰਘ, 7654 ਅਧਿਆਪਕ ਫਰੰਟ ਦੇ ਪਰਵਿੰਦਰ ਸਿੰਘ, ਲੋਕ ਮੋਰਚਾ ਪੰਜਾਬ ਦੇ ਪੁਸ਼ਪ ਲਤਾ ਜੀ, ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਸੰਦੀਪ ਸਿੰਘ, ਪੰਜਾਬ ਲੋਕ ਸਭਿਆਚਾਰਕ ਮੰਚ ਦੇ ਅਤਰਜੀਤ, ਸਾਖਰ ਪ੍ਰੇਰਕ ਯੂਨੀਅਨ ਪੰਜਾਬ ਦੇ ਸੁਖਦੇਵ ਢਿੱਲਵਾਂ, ਕੰਪਿਊਟਰ ਟੀਚਰਜ਼ ਯੂਨੀਅਨ ਦੇ ਪ੍ਰਦੀਪ ਮਲੂਕਾ, ਐਸ. ਟੀ. ਆਰ ਯੂਨੀਅਨ ਦੇ ਮਨਦੀਪ ਸਿੰਘ, ਈ. ਜੀ. ਐਸ. (ਈ. ਟੀ. ਟੀ.) ਯੂਨੀਅਨ ਦੇ ਕੁਲਵੰਤ ਕੁਮਾਰੀ ਟੀ. ਈ. ਟੀ. ਪਾਸ ਅਧਿਆਰਕ ਯੂਨੀਅਨ ਦੇ ਅਮਨਦੀਪ ਫੂਲ ਸ਼ਾਮਲ ਸਨ।

ਮਿਤੀ — 13/03/13                                ਜਾਰੀ ਕਰਤਾ — ਜ਼ੋਰਾ ਸਿੰਘ ਨਸਰਾਲੀ
                             ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ (98763-94024) ਮੰਗ ਪੱਤਰ                                                                                                                            
ਵੱਲ                                                                       ਸ਼੍ਰੀ ਕਮਲ ਕਿਸ਼ੋਰ ਯਾਦਵ,
ਡਿਪਟੀ ਕਮਿਸ਼ਨਰ,
ਬਠਿੰਡਾ।
ਵਿਸ਼ਾ — ਕਿਸਾਨਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਬਹਾਲ ਕਰਨ ਬਾਰੇ।
ਸ਼੍ਰੀ ਮਾਨ ਜੀ,
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਦਾ ਆਪਣੀਆਂ ਮੰਗਾਂ 'ਤੇ ਸੰਘਰਸ਼ ਕਰਨ ਦਾ ਜਮਹੂਰੀ ਹੱਕ ਕੁਚਲਿਆ ਜਾ ਰਿਹਾ ਹੈ। ਆਪਣੀਆਂ ਹੱਕੀ ਮੰਗਾਂ ਲਈ ਆਵਾਜ਼ ਉਠਾ ਰਹੇ ਕਿਸਾਨਾਂ 'ਤੇ ਝੂਠੇ ਕੇਸ ਮੜ•ੇ ਗਏ ਹਨ ਤੇ ਗ੍ਰਿਫਤਾਰ ਕਰਕੇ ਜੇਲ•ਾਂ 'ਚ ਸੁੱਟਿਆ ਗਿਆ ਹੈ। ਪੁਲਿਸ ਵੱਲੋਂ ਪਿੰਡ ਪਿੰਡ ਸਪੀਕਰਾਂ 'ਚੋਂ ਹੋਕੇ ਦੇ ਕੇ ਲੋਕਾਂ ਨੂੰ ਧਰਨੇ ਮੁਜ਼ਾਹਰੇ 'ਚ ਸ਼ਾਮਲ ਨਾ ਹੋਣ ਜਾਂ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਹਨਾਂ ਕਦਮਾਂ ਰਾਹੀਂ ਲੋਕਾਂ ਵੱਲੋਂ ਆਪਣੀਆਂ ਮੰਗਾਂ ਹੱਲ ਕਰਨ ਲਈ ਇਕੱਠੇ ਹੋਣ ਅਤੇ ਆਵਾਜ਼ ਉਠਾਉਣ ਦੀ ਜਮਹੂਰੀ ਪ੍ਰਕਿਰਿਆ ਦਾ ਗਲ਼ ਘੁੱਟਿਆ ਜਾ ਰਿਹਾ ਹੈ। ਆਪਣੇ ਮੁੱਦਿਆਂ ਦੇ ਹੱਲ ਲਈ ਸੰਘਰਸ਼ ਕਰਨਾ ਸਮਾਜ ਦੇ ਵੱਖ ਵੱਖ ਵਰਗਾਂ ਦਾ ਬੁਨਿਆਦੀ ਜਮਹੂਰੀ ਹੱਕ ਹੈ। ਅਸੀਂ ਬਠਿੰਡਾ ਜਿਲ•ੇ 'ਚ ਕੰਮ ਕਰਦੀਆਂ ਵੱਖ-ਵੱਖ ਜੱਥੇਬੰਦੀਆਂ ਵੱਲੋਂ ਮੰਗ ਕਰਦੇ ਹਾਂ ਕਿ ਇਹ ਹੱਕ ਫੌਰੀ ਬਹਾਲ ਕੀਤਾ ਜਾਵੇ। ਅਸੀਂ ਮੰਗ ਕਰਦੇ ਹਾਂ ਕਿ —
1. ਗ੍ਰਿਫਤਾਰ ਕੀਤੇ ਕਿਸਾਨ ਮਜ਼ਦੂਰ ਕਾਰਕੁੰਨ ਤੁਰੰਤ ਬਿਨਾਂ ਸ਼ਰਤ ਰਿਹਾਅ ਕੀਤੇ ਜਾਣ।
2. ਆਪਣੀਆਂ ਮੰਗਾਂ 'ਤੇ ਸੰਘਰਸ਼ ਕਰਨ ਦਾ ਲੋਕਾਂ ਦਾ ਜਮਹੂਰੀ ਹੱਕ ਕੁਚਲਣ ਦੇ ਕਦਮ ਫੌਰੀ ਵਾਪਸ ਲਏ ਜਾਣ।
3. ਗ੍ਰਿਫਤਾਰ ਕੀਤੇ ਕਿਸਾਨਾਂ 'ਤੇ ਪਾਏ ਗਏ ਝੂਠੇ ਕੇਸ ਫੌਰੀ ਵਾਪਸ ਲਏ ਜਾਣ।
4. ਪਿੰਡਾਂ 'ਚ ਕਿਸਾਨ ਕਾਰਕੁੰਨਾਂ ਨੂੰ ਗ੍ਰਿਫਤਾਰ ਕਰਨ ਲਈ ਕੀਤੀ ਜਾ ਰਹੀ ਛਾਪੇਮਾਰੀ ਬੰਦ ਕੀਤੀ ਜਾਵੇ।
5. ਲੋਕਾਂ ਨੂੰ ਧਰਨੇ ਮੁਜ਼ਾਹਰਿਆਂ 'ਚ ਸ਼ਾਮਲ ਤੋਂ ਰੋਕਣ ਲਈ ਪਿੰਡਾਂ 'ਚ ਵੱਖ ਵੱਖ ਢੰਗਾਂ ਰਾਹੀਂ ਕੀਤੀਆਂ ਜਾ ਰਹੀਆਂ ਦਹਿਸ਼ਤ ਪਾਊ ਕਾਰਵਾਈਆਂ ਬੰਦ ਕੀਤੀਆਂ ਜਾਣ।
ਵੱਲੋਂ —
ਪੰਜਾਬ ਖੇਤ ਮਜ਼ਦੂਰ ਯੂਨੀਅਨ
ਨੌਜਵਾਨ ਭਾਰਤ ਸਭਾ  
ਟੈਕਨੀਕਲ ਸਰਵਿਸਜ਼ ਯੂਨੀਅਨ
ਡੈਮੋਕਰੈਟਿਕ ਅਧਿਆਪਕ ਫਰੰਟ, ਪੰਜਾਬ
SSA/RMSA/CSS ਟੀਚਰਜ਼ ਯੂਨੀਅਨ
B.Ed ਅਧਿਆਪਕ ਫਰੰਟ
ਈ. ਟੀ. ਟੀ. ਟੀਚਰਜ਼ ਯੂਨੀਅਨ ਪੰਜਾਬ
7654 ਅਧਿਆਪਕ ਫਰੰਟ
ਲੋਕ ਮੋਰਚਾ ਪੰਜਾਬ
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ)
ਪੰਜਾਬ ਲੋਕ ਸਭਿਆਚਾਰਕ ਮੰਚ
ਸਾਖਰ ਪ੍ਰੇਰਕ ਯੂਨੀਅਨ ਪੰਜਾਬ 
ਕੰਪਿਊਟਰ ਟੀਚਰਜ਼ ਯੂਨੀਅਨ 
ਐਸ. ਟੀ. ਆਰ ਯੂਨੀਅਨ 
ਈ. ਜੀ. ਐਸ. (ਈ. ਟੀ. ਟੀ.) ਯੂਨੀਅਨ 
ਟੀ. ਈ. ਟੀ. ਪਾਸ ਅਧਿਆਰਕ ਯੂਨੀਅਨ







Tuesday, 12 March 2013

ਰਾਮਾਂ ਮੰਡੀ ਜਬਰ ਜਿਨਾਹ ਤੇ ਹਕੂਮਤੀ ਮਸ਼ੀਨਰੀ ਦੀ ਨਕਲੀ ਫ਼ੁਰਤੀ


ਰਾਮਾਂ ਮੰਡੀ 'ਚ ਛੇ ਸਾਲਾ ਬੱਚੀ ਨਾਲ ਜਬਰ ਜਿਨਾਹ
12 ਫ਼ਰਵਰੀ ਨੂੰ ਰਾਮਾਂ ਮੰਡੀ ਬਠਿੰਡਾ ਵਿਖੇ ਗ਼ਰੀਬ ਪਰਵਾਸੀ ਮਜ਼ਦੂਰ ਦੀ ਛੇ ਸਾਲਾ ਬੱਚੀ ਨੂੰ ਜਬਰ ਜਿਨਾਹ ਦਾ ਸ਼ਿਕਾਰ ਬਣਾਇਆ ਗਿਆ। ਰੇਲਵੇ ਪੁਲਿਸ ਚੌਂਕੀ ਅਤੇ ਰਾਮਾਂ ਮੰਡੀ ਥਾਣਾ ਦੀ ਪੁਲਿਸ ਦੇ ਐਨ ਨੱਕ ਥੱਲੇ ਵਾਪਰੀ ਘਟਨਾ ਨੇ ਸਥਾਨਕ ਨਿਵਾਸੀਆਂ 'ਚ ਗਹਿਰਾ ਰੋਸ ਜਗਾਇਆ। ਲੋਕਾਂ ਨੇ ਦੋਸ਼ੀ ਲੱਭਣ ਤੇ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਰੇਲਵੇ ਲਾਈਨ 'ਤੇ ਧਰਨਾ ਮਾਰਿਆ ਜਿਸ ਵਿੱਚ ਨੌਜਵਾਨ ਭਾਰਤ ਸਭਾ ਅਤੇ ਬੀ. ਕੇ. ਯੂ. ਏਕਤਾ (ਉਗਰਾਹਾਂ) ਦੇ ਕਾਰਕੁੰਨ ਵੀ ਸ਼ਾਮਲ ਹੋਏ। ਬਠਿੰਡਾ ਪੁਲਿਸ ਨੇ ਦੋਸ਼ੀ ਗ੍ਰਿਫਤਾਰ ਕਰਨ ਦਾ ਦਾਅਵਾ ਕਰਕੇ ਲੋਕ ਰੋਹ 'ਤੇ ਠੰਡਾ ਛਿੜਕਣ ਦਾ ਯਤਨ ਕੀਤਾ। ਪੁਲਿਸ ਨੇ ਅਖਿਲੇਸ਼ ਕੁਮਾਰ ਨਾਮ ਦੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਦੋਸ਼ੀ ਕਰਾਰ ਦੇ ਕੇ ਜੇਲ• ਭੇਜ ਦਿੱਤਾ ਹੈ ਤੇ ਝਟਪਟ ਕੇਸ ਹੱਲ ਕਰਨ ਦਾ ਸਿਹਰਾ ਆਪਣੇ ਸਿਰ ਸਜਾਉਣਾ ਚਾਹਿਆ। ਸਭਾ ਤੇ ਕਿਸਾਨ ਕਾਰਕੁੰਨਾਂ ਦੀ ਪੜਤਾਲ ਅਨੁਸਾਰ ਪੁਲਸ ਨੇ ਅਸਲ ਦੋਸ਼ੀ ਨਹੀਂ ਲੱਭਿਆ। ਪੀੜਤ ਲੜਕੀ ਅਤੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ। ਇੱਕ ਨਿਰਦੋਸ਼ ਪ੍ਰਵਾਸੀ ਮਜ਼ਦੂਰ ਦੀ ਬਲੀ ਦੇ ਦਿੱਤੀ ਗਈ ਹੈ। ਇਸ ਮਸਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਨੂੰ ਲੈ ਕੇ ਇਲਾਕੇ 'ਚ ਲਾਮਬੰਦੀ ਹੋ ਰਹੀ ਹੈ ਅਤੇ 27 ਤਰੀਕ ਨੂੰ ਬਠਿੰਡੇ 'ਚ ਸਭਾ ਵੱਲੋਂ ਰੋਸ ਮੁਜ਼ਾਹਰੇ ਦਾ ਸੱਦਾ ਦਿੱਤਾ ਗਿਆ ਹੈ। ਔਰਤਾਂ ਦੀ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਮੁਲਕ ਪੱਧਰ 'ਤੇ ਹੀ ਸਖ਼ਤ ਕਾਨੂੰਨਾਂ ਅਤੇ ਸਜ਼ਾਵਾਂ ਦੀ ਮੰਗ ਜ਼ੋਰ ਨਾਲ ਉੱਠ ਰਹੀ ਹੈ। ਪਰ ਰਾਮਾਂ ਮੰਡੀ ਦੀ ਘਟਨਾ ਨੇ ਦਰਸਾਇਆ ਹੈ ਕਿ ਲੋਕਾਂ ਦੀ ਚੇਤਨ ਅਤੇ ਜੱਥੇਬੰਦਕ ਤਾਕਤ ਦੀ ਗੈਰ-ਮੌਜੂਦਗੀ ਦੀ ਹਾਲਤ 'ਚ ਅਜਿਹੇ ਸਖ਼ਤ ਕਾਨੂੰਨਾਂ ਅਤੇ ਸਜ਼ਾਵਾਂ ਦੀਆਂ ਕੀ ਅਰਥ ਸੰਭਾਵਨਾ ਬਣ ਸਕਦੀਆਂ ਹਨ। ਹੇਠਾਂ ਅਸੀਂ ਜੱਥੇਬੰਦੀਆਂ ਵੱਲੋਂ ਇਲਾਕੇ 'ਚ ਵੰਡੇ ਜਾ ਰਹੇ ਹੱਥ ਪਰਚੇ 'ਚੋਂ ਇੱਕ ਹਿੱਸਾ ਦੇ ਰਹੇ ਹਾਂ। 

ਹਕੂਮਤੀ ਮਸ਼ੀਨਰੀ ਦੀ ਨਕਲੀ ਫ਼ੁਰਤੀ ਦਾ ਸੱਚ
ਜੋ ਰਾਮਾਂ ਮੰਡੀ ਵਾਲੇ ਕੇਸ 'ਚ ਵਾਪਰਿਆ ਹੈ, ਉਹ ਨਵਾਂ ਨਹੀਂ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਦੋਸ਼ੀ ਬਚ ਗਿਆ ਹੈ। ਦੋਸ਼ੀ ਅਕਸਰ ਹੀ ਬਚ ਜਾਂਦੇ ਹਨ। ਜਿੱਥੇ ਪਤਾ ਵੀ ਹੁੰਦਾ ਹੈ, ਜੱਗ ਜ਼ਾਹਰ ਵੀ ਹੁੰਦਾ ਹੈ ਉੱਥੇ ਵੀ ਬਚ ਜਾਂਦੇ ਹਨ। ਸ਼ਰੇਆਮ ਘੁੰਮਦੇ ਹਨ। ਦੇਸ਼ ਭਰ 'ਚੋਂ ਹੁਣ ਬਲਾਤਕਾਰ ਦੀ ਹਨੇਰੀ ਖਿਲਾਫ਼ ਲੋਕਾਂ ਦੀ ਵਿਆਪਕ ਰੋਸ ਲਹਿਰ ਉੱਠੀ ਹੈ। ਲੋਕ ਹਰਕਤ 'ਚ ਆਉਣ ਲੱਗੇ ਹਨ। ਪੰਜਾਬ 'ਚ ਪਹਿਲਾਂ ਵਾਪਰੇ ਸ਼ਰੂਤੀ ਅਗਵਾ ਕਾਂਡ ਅਤੇ ਫਿਰ ਦਿੱਲੀ ਦੀ ਵਿਦਿਆਰਥਣ ਨਾਲ ਵਾਪਰੀ ਜਬਰ ਜਿਨਾਹ ਤੇ ਕਤਲ ਦੀ ਘਟਨਾ ਨੇ ਸਰਕਾਰਾਂ, ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਅਦਾਲਤੀ ਅਮਲਾਂ ਖਿਲਾਫ਼ ਲੋਕਾਂ 'ਚ ਰੋਸ ਹੋਰ ਵਧਾਇਆ ਹੈ। ਸਖ਼ਤ ਕਾਨੂੰਨ ਅਤੇ ਸਖ਼ਤ ਸਜ਼ਾਵਾਂ ਦੀ ਮੰਗ ਵੀ ਉੱਠਣ ਲੱਗੀ ਹੈ। ਸਰਕਾਰਾਂ ਤੇ ਅਫ਼ਸਰਸ਼ਾਹੀ ਨੂੰ ਕੁਝ ਨਾ ਕੁਝ ਕਦਮ ਚੁੱਕਣ ਲਈ ਮਜ਼ਬੂਰ ਵੀ ਹੋਣਾ ਪਿਆ ਹੈ। ਪਰ ਉਹਨਾਂ ਦਾ ਰਵੱਈਆ ਆਮ ਤੌਰ 'ਤੇ ਦੋਸ਼ੀਆਂ ਨੂੰ ਬਚਾਉਣ ਵਾਲਾ ਤੇ ਉਹਨਾਂ ਦੀ ਰੱਖਿਆ ਕਰਨ ਵਾਲਾ ਰਹਿੰਦਾ ਆ ਰਿਹਾ ਹੈ। ਸ਼ਰੇਆਮ ਘੁੰਮਦੇ ਦੋਸ਼ੀਆਂ 'ਤੇ ਕੋਈ ਕਾਰਵਾਈ ਤੱਕ ਨਹੀਂ ਕੀਤੀ ਜਾਂਦੀ। ਹੁਣ ਦੇਸ਼ ਵਿਆਪੀ ਰੋਸ ਲਹਿਰ ਦੇ ਬਣੇ ਦਬਾਅ ਸਦਕਾ ਹੀ ਅਜਿਹੇ ਮਾਮਲਿਆਂ 'ਚ ਤੇਜ਼ੀ ਨਾਲ ਕਾਰਵਾਈ ਕਰਨ ਦਾ ਪ੍ਰਭਾਵ ਦਿੱਤਾ ਜਾ ਰਿਹਾ ਹੈ। ਅਦਾਲਤਾਂ ਤੇਜ਼ੀ ਨਾਲ ਕੁਝ ਫੈਸਲੇ ਕਰਨ ਲੱਗੀਆਂ ਹਨ। ਪਰ ਅਸਲ ਮਕਸਦ ਹਾਲੇ ਵੀ ਦੋਸ਼ੀਆਂ ਨੂੰ ਸਜ਼ਾਵਾਂ ਦੇਣਾ ਨਹੀਂ ਹੈ ਸਗੋਂ ਹਕੂਮਤੀ ਮਸ਼ੀਨਰੀ ਦੀ ਫੁਰਤੀ ਦਾ ਪ੍ਰਭਾਵ ਦੇਣਾ ਹੀ ਹੈ।

ਇਸ ਲਈ ਲੋਕਾਂ ਦੇ ਦਬਾਅ ਮੂਹਰੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇੱਕ ਵਾਰ ਮਾਮਲਾ ਠੰਡਾ ਕਰ ਦਿੱਤਾ ਜਾਵੇ ਚਾਹੇ ਝੂਠੀ ਕਹਾਣੀ ਬਣਾ ਕੇ ਹੀ ਕਿਉਂ ਨਾ ਪੇਸ਼ ਕਰਨੀ ਪਵੇ। ਚਾਹੇ ਇਹਦੀ ਮਾਰ 'ਚ ਕੋਈ ਨਿਰਦੋਸ਼ ਹੀ ਕਿਉਂ ਨਾ ਆ ਜਾਵੇ। ਇੱਕ ਪਾਸੇ ਜਿੱਥੇ ਸੱਚਾਈ ਇਹ ਹੈ ਕਿ ਸਾਡੇ ਮੁਲਕ 'ਚ ਆਏ ਦਿਨ ਛੋਟੀਆਂ ਬੱਚੀਆਂ ਤੋਂ ਲੈ ਕੇ ਵੱਡੀਆਂ ਔਰਤਾਂ ਨਾਲ ਛੇੜਛਾੜ, ਕੁੱਟਮਾਰ, ਬਲਾਤਕਾਰ ਤੇ ਤੇਜ਼ਾਬ ਸੁੱਟਣ ਦੀਆਂ ਘਟਨਾਵਾਂ ਬੇਰੋਕ ਵਾਪਰ ਰਹੀਆਂ ਹਨ। ਉੱਥੇ ਦੂਜੇ ਪਾਸੇ ਸੱਚ ਇਹ ਵੀ ਹੈ ਕਿ ਹਕੂਮਤੀ ਮਸ਼ੀਨਰੀ ਵੱਲੋਂ ਵਿਖਾਈ ਜਾ ਰਹੀ ਇਸ ਨਕਲੀ ਫੁਰਤੀ ਦੇ ਬਾਵਜੂਦ ਵੀ ਔਰਤਾਂ ਦੀ ਸੁਰੱਖਿਆ ਅਤੇ ਅਸਲ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਦੀ ਕੋਈ ਗਰੰਟੀ ਨਹੀਂ ਹੈ। ਸਗੋਂ ਇਸ ਫੋਕੀ ਫੁਰਤੀ ਦੇ ਚੱਕਰ 'ਚ ਕਈ ਵਾਰ ਬੇਦੋਸ਼ੇ ਵੀ ਮਾਰ 'ਚ ਆਉਂਦੇ ਹਨ। ਹੋਰ ਸਖ਼ਤ ਕਾਨੂੰਨਾਂ ਤੇ ਸਜ਼ਾਵਾਂ ਦੀ ਆੜ 'ਚ ਪੁਲਿਸ ਅਧਿਕਾਰੀਆਂ, ਅਦਾਲਤਾਂ, ਵਕੀਲਾਂ, ਜੱਜਾਂ ਨੇ ਹੋਰ ਹੱਥ ਰੰਗਣੇ ਹਨ। ਜਿਸਦੀ ਤਾਜ਼ਾ ਉਦਾਹਰਣ ਰਾਜਾਸਾਂਸੀ (ਅਮ੍ਰਿਤਸਰ) ਦੇ S8O ਵੱਲੋਂ ਨਿਰਦੋਸ਼ ਵਿਅਕਤੀਆਂ ਨੂੰ ਬਲਾਤਕਾਰ ਦੇ ਝੂਠੇ ਮਾਮਲੇ 'ਚ ਉਲਝਾਉਣ ਨਾਲ ਸਾਹਮਣੇ ਆਈ ਹੈ। ਇਹਨਾਂ ਕਾਨੂੰਨਾਂ ਤੇ ਸਜ਼ਾਵਾਂ ਦੀ ਅਸਲ ਮਾਰ ਗ਼ਰੀਬ ਜਨਤਾ ਅਤੇ ਬੇਦੋਸ਼ਿਆਂ 'ਤੇ ਹੀ ਪੈਣੀ ਹੈ। ਸਿਆਸੀ ਚੌਧਰ ਦੇ ਜ਼ੋਰ ਆਪਣੇ ਚਹੇਤਿਆਂ ਨੂੰ ਬਚਾਉਣ ਲਈ ਪਹਿਲਾਂ ਦੀ ਤਰ•ਾਂ ਹੀ ਜ਼ੋਰ ਲਾਇਆ ਜਾਂਦਾ ਰਹਿਣਾ ਹੈ।
(ਨੌਜਵਾਨ ਪੈਂਫਲਟ ਲੜੀ ਨੰ. 5 'ਚੋਂ)

ਸਭਾ ਵੱਲੋਂ ਬਲਾਤਕਾਰ ਘਟਨਾਵਾਂ 'ਤੇ ਰੋਸ ਪ੍ਰਦਰਸ਼ਨ
16 ਦਸੰਬਰ ਨੂੰ ਦਿੱਲੀ ਬਲਾਤਕਾਰ ਤੇ ਕਤਲ ਕਾਂਡ ਖਿਲਾਫ਼ ਉੱਠੀ ਮੁਲਕ ਵਿਆਪੀ ਰੋਸ ਆਵਾਜ਼ ਨਾਲ ਆਵਾਜ਼ ਮਿਲਾਉਂਦਿਆਂ ਨੌਜਵਾਨ ਭਾਰਤ ਸਭਾ ਨੇ ਵੱਖ-ਵੱਖ ਖੇਤਰਾਂ 'ਚ ਰੋਸ ਪ੍ਰਦਰਸ਼ਨ ਕੀਤੇ ਅਤੇ ਇਸ ਮਸਲੇ ਨਾਲ ਜੁੜੇ ਅਹਿਮ ਸਵਾਲ ਉਭਾਰੇ ਹਨ। ਜਿੱਥੇ ਸਭਾ ਵੱਲੋਂ ਪੀੜਤ ਕੁੜੀ ਦੀ ਮੌਤ ਤੋਂ ਫੌਰੀ ਬਾਅਦ ਕੇਂਦਰ ਸਰਕਾਰ ਦੀਆਂ ਵੱਖ-ਵੱਖ ਥਾਵਾਂ 'ਤੇ ਅਰਥੀਆਂ ਸਾੜੀਆਂ ਗਈਆਂ ਅਤੇ ਵਿਦਿਆਰਥਣ ਨੂੰ ਸ਼ਰਧਾਂਜਲੀ ਵਜੋਂ ਮਾਰਚ ਜਥੇਬੰਦ ਕੀਤੇ ਗਏ ਉਥੇ ਬਠਿੰਡਾ ਸ਼ਹਿਰ 'ਚ ਵਿਦਿਆਰਥਣਾਂ ਵੱਲੋਂ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ।

ਸੰਗਤ (ਬਠਿੰਡਾ) ਇਲਾਕੇ ਦੇ ਪਿੰਡਾਂ ਘੁੱਦਾ, ਕੋਟਗੁਰੂ ਅਤੇ ਮਹਿਮਾ ਭਗਵਾਨਾ 'ਚ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ ਅਤੇ ਰੋਸ ਰੈਲੀਆਂ ਕੀਤੀਆਂ ਗਈਆਂ ਉੱਥੇ ਚੁੱਘੇ ਕਲਾਂ 'ਚ ਰੋਸ ਮੁਜ਼ਾਹਰਾ ਕੀਤਾ ਗਿਆ। ਸੰਗਤ ਮੰਡੀ 'ਚ ਵੀ ਰਾਤ ਨੂੰ ਲਗਭਗ 200 ਲੋਕਾਂ ਅਤੇ ਨੌਜਵਾਨਾਂ ਨੇ ਮੋਮਬੱਤੀ ਮਾਰਚ ਕੀਤਾ ਅਤੇ ਵੱਖ ਵੱਖ ਥਾਵਾਂ ਤੇ ਰੈਲੀਆਂ ਕੀਤੀਆਂ। ਲੰਬੀ (ਮੁਕਤਸਰ) ਬਲਾਕ ਦੇ ਪਿੰਡਾਂ ਸਿੰਘੇਵਾਲਾ ਤੇ ਕਿੱਲਿਆਂਵਾਲੀ ਦੇ ਨੌਜਵਾਨਾਂ ਨੇ ਖੇਤ ਮਜ਼ਦੂਰਾਂ ਨਾਲ ਸਾਂਝੇ ਤੌਰ 'ਤੇ ਸਰਕਾਰ ਦੀ ਅਰਥੀ ਫੂਕੀ। ਖੰਨਾ ਖੇਤਰ ਦੇ ਪਿੰਡ ਸਿਹੌੜਾ 'ਚ ਨੌਜਵਾਨ ਭਾਰਤ ਸਭਾ ਨੇ ਮੁਜ਼ਾਹਰਾ ਕੀਤਾ ਤੇ ਪਿੰਡ ਦੇ ਬੱਸ ਅੱਡੇ 'ਚ ਹੋਈ ਰੈਲੀ ਦੌਰਾਨ ਗੁਰਸ਼ਰਨ ਸਿੰਘ ਦਾ ਲਿਖਿਆ ਨਾਟਕ 'ਕਾਕੇ' ਸਭਾ ਦੇ ਵਰਕਰਾਂ ਵੱਲੋਂ ਪੇਸ਼ ਕੀਤਾ ਗਿਆ। ਜਿਸਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਇਸਤੋਂ ਬਿਨਾਂ  ?????? 'ਚ ਵੀ ਵੀ ਲੋਕਾਂ ਦੇ ਭਰਵੇਂ ਇਕੱਠ 'ਚ ਇਹ ਨਾਟਕ ਪੇਸ਼ ਕੀਤਾ ਗਿਆ ਤੇ ਬਲਾਤਕਾਰ ਦੀ ਹਨੇਰੀ ਖਿਲਾਫ਼ ਲੋਕਾਂ ਨੂੰ ਇੱਕਜੁਟ ਹੋਣ ਦਾ ਸੱਦਾ ਦਿੱਤਾ ਗਿਆ। ਨਿਹਾਲ ਸਿੰਘ ਵਾਲਾ ਇਲਾਕੇ ਦੇ ਨੌਜਵਾਨਾਂ ਨੂੰ ਇਲਾਕੇ ਦੇ ਕਿਸਾਨ ਕਾਰਕੁਨਾਂ ਨਾਲ ਸਾਂਝੇ ਤੌਰ 'ਤੇ ਪਹਿਲਾਂ ਤਹਿਸੀਲ ਪੱਧਰ 'ਤੇ ਮਾਰਚ ਕੀਤਾ ਅਤੇ ਫਿਰ ਕੁੱਝ ਦਿਨਾਂ ਬਾਅਦ ਵੱਖ-ਵੱਖ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਮੋਗਾ 'ਚ ਦਿੱਤੇ ਧਰਨੇ 'ਚ ਸ਼ਮੂਲੀਅਤ ਕੀਤੀ। ਇਸਤੋਂ ਬਿਨਾਂ ਮੌੜ ਮੰਡੀ ਅਤੇ ਤਲਵੰਡੀ ਸਾਬੋ ਕਸਬਿਆਂ 'ਚ ਨੌਜਵਾਨ ਕਲੱਬਾਂ ਵੱਲੋਂ ਜੱਥੇਬੰਦ ਕੀਤੇ ਰੋਸ ਮਾਰਚਾਂ 'ਚ ਸਭਾ ਦੇ ਵਰਕਰਾਂ ਨੇ ਭਰਵੀਂ ਸ਼ਮੂਲੀਅਤ ਕਰਦਿਆਂ ਸਭਾ ਦੀ ਇਸ ਮੁੱਦੇ ਤੇ ਸਮਝ ਪੇਸ਼ ਕੀਤੀ।
1 ਜਨਵਰੀ ਨੂੰ ਬਠਿੰਡਾ ਆਈ. ਟੀ. ਆਈ ਅਤੇ ਰਿਜ਼ਨਲ ਸੈਂਟਰ 'ਚ ਪੀ. ਐਸ. ਯੂ. (ਸ਼ਹੀਦ ਰੰਧਾਵਾ) ਵੱਲੋਂ ਵਿਦਿਆਰਥੀਆਂ ਦੀਆਂ ਰੈਲੀਆਂ ਜੱਥੇਬੰਦ ਕੀਤੀਆਂ ਗਈਆਂ। 2 ਫਰਵਰੀ ਨੂੰ ਸੈਂਕੜੇ ਵਿਦਿਆਰਥੀਆਂ ਵੱਲੋਂ ਬਠਿੰਡਾ ਸ਼ਹਿਰ ਦੀਆਂ ਸੜਕਾਂ ਤੇ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਫੌਜੀ ਚੌਂਕ 'ਚ ਆ ਕੇ ਸਮਾਪਤ ਹੋਇਆ ਜਿੱਥੇ ਇੱਕ ਘੰਟਾ ਵਿਦਿਆਰਥੀਣਾਂ ਨੇ ਚੌਂਕ ਦੁਆਲੇ ਮਨੁੱਖੀ ਕੜੀ ਬਣਾ ਕੇ ਰੋਸ ਪ੍ਰਗਟਾਇਆ। ਲੜਕੀਆਂ ਵੱਲੋਂ ਚੱਕੇ ਬੈਨਰਾਂ 'ਤੇ ਬਲਾਤਕਾਰੀ ਪੰਜਿਆਂ ਤੋਂ ਰਾਖੀ ਲਈ ਤੇ ਸਵੈਮਾਣ ਨਾਲ ਜਿਉਣ ਲਈ ਜੱਥੇਬੰਦ ਹੋਣ ਤੇ ਸੰਘਰਸ਼ਾਂ 'ਤੇ ਟੇਕ ਰੱਖਣ ਦਾ ਸੱਦਾ ਦਿੱਤਾ ਗਿਆ ਸੀ। ਇਸ ਮੌਕੇ ਸਭਾ ਦੇ ਵਰਕਰ ਵੀ ਸ਼ਾਮਲ ਹੋਏ। ਇਹ ਮਾਰਚ ਵਾਪਸ ਆਈ. ਟੀ. ਆਈ. ਜਾ ਕੇ ਸਮਾਪਤ ਹੋਇਆ। ਵੱਖ ਵੱਖ ਜਥੇਬੰਦੀਆਂ ਨੇ ਪੰਜਾਬ 'ਚ ਵਧ ਰਹੀ ਗੁੰਡਾਗਰਦੀ ਅਤੇ ਔਰਤਾਂ ਦੀ ਸੁਰੱਖਿਆ ਦੇ ਮੁੱਦੇ 'ਤੇ ਬਠਿੰਡਾ 'ਚ ਕੀਤੇ ਸਾਂਝੇ ਮੁਜ਼ਾਹਰੇ 'ਚ ਸ਼ਮੂਲੀਅਤ ਕੀਤੀ।
ਇਸ ਸਾਰੀ ਸਰਗਰਮੀ ਦੌਰਾਨ ਜਿੱਥੇ ਔਰਤਾਂ ਖਿਲਾਫ਼ ਵਧਦੇ ਜੁਰਮ ਰੋਕਣ ਲਈ ਸਰਕਾਰ 'ਤੇ ਪ੍ਰਸ਼ਾਸਨ ਵੱਲੋਂ ਕਦਮ ਚੁੱਕਣ ਦੀ ਮੰਗ ਕੀਤੀ ਗਈ ਉੱਥੇ ਸਰਕਾਰਾਂ ਨੂੰ ਅਜਿਹੇ ਕਦਮ ਚੁੱਕਣ ਵਾਸਤੇ ਮਜ਼ਬੂਰ ਕਰਨ ਲਈ ਸੰਘਰਸ਼ਾਂ ਦੀ ਮਹੱਤਤਾ ਉਭਾਰੀ ਗਈ ਵਿਸ਼ੇਸ਼ ਕਰਕੇ ਸ਼ਰੂਤੀ ਅਗਵਾ ਕਾਂਡ ਖਿਲਾਫ਼ ਲੋਕ ਸੰਘਰਸ ਦੀ ਅੰਸ਼ਕ ਜਿੱਤ ਦਾ ਤਜ਼ਰਬਾ ਦਰਸਾਇਆ ਗਿਆ। ਲੱਚਰ ਸੱਭਿਆਚਾਰ ਦੇ ਮਾਰੂ ਹਮਲੇ ਦਾ ਟਾਕਰਾ ਕਰਨ ਲਈ ਲੋਕ ਪੱਖੀ ਸਭਿਆਚਾਰਕ ਲਹਿਰ ਉਸਾਰਨ ਦੀ ਲੋੜ ਤੇ ਜ਼ੋਰ ਦਿੱਤਾ ਗਿਆ।  
 (ਨੌਜਵਾਨ ਪੈਂਫਲਟ ਲੜੀ ਨੰ. 5 'ਚੋਂ)