Wednesday, 25 November 2015
3. ਫਿਰਕੂ ਹੱਲੇ ਦੀ ਸਿਰ ਚੁੱਕ ਰਹੀ ਚੁਣੌਤੀ
ਹਾਕਮ ਜਮਾਤਾਂ ਦੇ ਫਿਰਕੂ ਹੱਲੇ ਦੀ ਸਿਰ ਚੁੱਕ ਰਹੀ ਚੁਣੌਤੀ
ਲੋਕ ਲਹਿਰ ਦੀ ਇੱਕਜੁਟ ਦਖਲਅੰਦਾਜ਼ੀ ਦੀ ਜ਼ਰੂਰਤ
ਪੰਜਾਬ ’ਚ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇ-ਅਦਬੀ ਦੀਆਂ ਵਾਪਰੀਆਂ ਘਟਨਾਵਾਂ ’ਚੋਂ ਉਪਜੇ ਦ੍ਰਿਸ਼ ਨੇ ਹਾਕਮ ਜਮਾਤੀ ਸਿਆਸਤ ਦੇ ਕਾਲੇ ਮਨਸੂਬੇ ਪੂਰੀ ਤਰ੍ਹਾਂ ਸਾਹਮਣੇ ਲੈ
ਆਂਦੇ ਹਨ। ਸੂਬੇ ਦੀ ਬਹੁ-ਗਿਣਤੀ ਬਣਦੀ ਸਿੱਖ ਵਸੋਂ ਦੀਆਂ ਵੋਟਾਂ ਪੱਕੀਆਂ ਕਰਨ ਲਈ ਧਾਰਮਿਕ ਜਜ਼ਬਾਤ
ਭੜਕਾਉਣ, ਫਿਰ ਧਰਮ ਦੇ ਸੱਚੇ ਰਖਵਾਲਿਆਂ ਵਜੋਂ ਪੇਸ਼ ਹੋਣ ਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ’ਤੇ ਸਵਾਰ ਹੋ ਕੇ ਸਿਆਸੀ ਵਿਰੋਧੀਆਂ ਨੂੰ ਪਛਾੜਨ ਦੀ ਪਰਖੀ-ਪਰਤਿਆਈ ਖੇਡ ਖੇਡੀ ਜਾ ਰਹੀ ਹੈ।
ਹਾਕਮ ਜਮਾਤੀ ਧੜਿਆਂ ’ਚ ਇੱਕ ਦੂਜੇ ਨੂੰ ਠਿੱਬੀ ਲਾਉਣ ਦੀ ਲੱਗੀ ਅਜਿਹੀ ਦੌੜ ਨੇ ਹੀ ਬੀਤੇ ਮਹੀਨੇ ਤੋਂ ਪੰਜਾਬ ਦੇ
ਲੋਕਾਂ ਦੀ ਭਾਈਚਾਰਕ ਸਾਂਝ ਤੇ ਫਿਰਕੂ ਅਮਨ ’ਤੇ ਖਤਰੇ ਦੇ ਬੱਦਲ ਲਿਆਂਦੇ
ਹਨ।
ਬਰਗਾੜੀ ਕਾਂਡ ਦੀ
ਵਰਤੋਂ ਕਰਕੇ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਤੋਂ ਬਾਦਲ ਪਰਿਵਾਰ ਦਾ ਗਲਬਾ ਲਾਹ ਕੇ ਆਪਣੀ
ਸਰਦਾਰੀ ਸਥਾਪਤ ਕਰਨਾ ਚਾਹੁੰਦੇ ਸ਼ਰੀਕ ਅਕਾਲੀ ਧੜਿਆਂ ਵੱਲੋਂ ਸੱਦੇ ਸਰਬੱਤ ਖਾਲਸਾ ਸਮਾਗਮ ਨੇ
ਅਜਿਹੀ ਤਸਵੀਰ ਸਪਸ਼ਟ ਵਿਖਾ ਦਿੱਤੀ ਹੈ। ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ’ਤੇ ਕਬਜ਼ਾ ਕਰਕੇ ‘ਪੰਥ’ ’ਤੇ ਸਰਦਾਰੀ ਬਣਾਉਣ ਲਈ ਲੜਾਈ ਤੇਜ਼ ਹੋ ਗਈ ਹੈ। ਧਾਰਮਿਕ ਸੰਸਥਾਵਾਂ ਤੇ ਸਰਦਾਰੀ ਆਸਰੇ ਰਾਜਭਾਗ
ਦੀਆਂ ਪੌੜੀਆਂ ਚੜ•ਨ ਦੀਆਂ ਲਾਲਸਾਵਾਂ ਪੂਰੀਆਂ ਕਰਨੀਆਂ ਹਨ। ਜਿਵੇਂ 70 ਵਿਆਂ ਦੇ ਦਹਾਕੇ ਦੇ ਮਗਰਲੇ ਸਾਲਾਂ ਦੌਰਾਨ ਗਿਆਨੀ ਜੈਲ ਸਿੰਘ ਨੇ ਅਕਾਲੀਆਂ ਦੀ ਧਰਮ-ਸਿਆਸਤ
ਦਾ ਤੋੜ ਲੱਭਣ ਲਈ ਭਿੰਡਰਾਂਵਾਲੇ ਵਰਗੇ ਸਿੱਖ ਜਨੂੰਨੀ ਨੂੰ ਉਭਾਰਿਆ ਸੀ ਤੇ ਹਾਕਮ ਜਮਾਤੀ ਧੜਿਆਂ
ਦੀਆਂ ਮਾਰੂ ਚਾਲਾਂ ਦਾ ਸੰਤਾਪ ਪੰਜਾਬ ਦੇ ਲੋਕਾਂ ਨੇ ਪੂਰਾ ਡੇਢ ਦਹਾਕਾ ਆਪਣੇ ਪਿੰਡਿਆਂ ’ਤੇ ਝੱਲਿਆ ਸੀ ਤੇ ਪੰਜਾਬ ਹਕੂਮਤੀ ਤੇ ਖਾਲਿਸਤਾਨੀ ਦਹਿਸ਼ਤਗਰਦੀ ਦੀ ਭੱਠੀ ’ਚ ਭੁੱਜਿਆ ਸੀ।
ਹੁਣ ਵੀ ਚੱਕਵੀਂ
ਫਿਰਕੂ ਸੁਰ ਵਾਲੇ ਅਕਾਲੀ ਧੜਿਆਂ ਵੱਲੋਂ ਪੂਰਾ ਤਾਣ ਜੁਟਾ ਕੇ ਸਿੱਖ ਫਿਰਕੇ ਦੀਆਂ ਧਾਰਮਿਕ
ਭਾਵਨਾਵਾਂ ਭੜਕਾਈਆਂ ਜਾ ਰਹੀਆਂ ਹਨ। ਪਹਿਲਾਂ ਡੇਰਾ ਸਿਰਸਾ ਦੀ ਪੈਰੋਕਾਰ ਜਨਤਾ ਖਿਲਾਫ਼ ਧਾਰਮਿਕ
ਭਾਵਨਾਵਾਂ ਵਰਤ ਕੇ ਆਪਣੇ ਆਧਾਰ ਨੂੰ ਤਕੜਾਈ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਬੇਅਦਬੀ ਦੀਆਂ
ਘਟਨਾਵਾਂ ਦਾ ਲਾਹਾ ਲੈਣ ’ਚ ਸਭ ਤੋਂ ਮੂਹਰੇ ਇਹੀ ਹਿੱਸੇ ਹਨ। ਇਹ ਹਿੱਸੇ
ਜੂਨ ’ਚ ਬੀੜ ਚੋਰੀ ਹੋਣ ਵੇਲੇ ਤੋਂ ਹੀ ਅਜਿਹਾ ਮਾਹੌਲ ਬਣਾਉਣ ਦੀਆਂ ਕਰਤੂਤਾਂ ਕਰਦੇ ਆ ਰਹੇ ਹਨ।
ਆਪਣੇ ਸ਼ਰੀਕ ਅਕਾਲੀ ਧੜਿਆਂ ਨੂੰ ਰੋਲਣ ਦੀ ਨੀਤੀ ਨਾਲ ਹੀ ਅਕਾਲੀ ਦਲ ਬਾਦਲ ਦੀਆਂ ਕਾਰਵਾਈਆਂ ਵੀ
ਮਾਹੌਲ ਨੂੰ ਭੜਕਾਉਣ ਵਾਲੀਆਂ ਹੀ ਹਨ। ਡੇਰਾ ਸਿਰਸਾ ਮੁਖੀ ਨੂੰ ਪਹਿਲਾਂ ਮੁਆਫ਼ੀ ਦਿਵਾਉਣ ਤੇ ਫਿਰ
ਰੱਦ ਕਰਵਾਉਣ ਦੇ ਹੋਏ ਫ਼ੈਸਲੇ ਇਹਨਾਂ ਅਕਾਲੀ ਧੜਿਆਂ ਨਾਲ ਕਸ਼ਮਕਸ਼ ਦਾ ਮਸਲਾ ਹਨ। ਏਸੇ ਪ੍ਰਸੰਗ ’ਚ ਹੀ ਕਾਂਗਰਸ ਵੀ ਸਰਗਰਮ ਹੋਈ ਹੈ। ਇਉਂ ਇਨ•ਾਂ ਵੱਖ ਵੱਖ ਪਾਰਟੀਆਂ
ਦੀਆਂ ਵੋਟ-ਗਿਣਤੀਆਂ ਨੇ ਪੰਜਾਬ ਨੂੰ ਮੁੜ ਫ਼ਿਰਕੂ ਅੱਗ ’ਚ ਝੋਕਣਾ ਚਾਹਿਆ ਹੈ।
ਹੁਣ ਵੀ ਹਾਕਮ
ਜਮਾਤੀ ਫਿਰਕੂ ਚਾਲਾਂ ਦੇ ਸਿੱਟਿਆਂ ਦੀ ਝਲਕ ਇੱਕ ਮਹੀਨੇ ਦੌਰਾਨ ਹੀ ਸਾਹਮਣੇ ਆ ਚੁੱਕੀ ਹੈ। ਇਹਨਾਂ
ਘਟਨਾਵਾਂ ਤੋਂ ਪਹਿਲਾਂ ਜਮਾਤੀ-ਤਬਕਾਤੀ ਮੰਗਾਂ ਲਈ ਭਖੇ ਹੋਏ ਲੋਕ ਘੋਲਾਂ ਨੇ ਪੰਜਾਬ ਦੇ ਲੋਕ
ਸਮੂਹਾਂ ਦੀ ਸੁਰਤ ਮੱਲੀ ਹੋਈ ਸੀ। ਕਿਸਾਨ-ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਤੇ ਹੋਰ ਮਿਹਨਤਕਸ਼ ਤਬਕੇ ਆਪਣੇ ਹੱਕੀ ਮਸਲਿਆਂ ਲਈ ਆਵਾਜ਼ ਉਠਾ ਰਹੇ ਸਨ। ਖਾਸ ਕਰ
ਨਰਮਾ ਘੋਲ ਨੇ ਬਾਦਲ ਹਕੂਮਤ ਕਸੂਤੀ ਫਸਾਈ ਹੋਈ ਸੀ ਤੇ ਇਸ ਘੋਲ ਦਾ ਸੇਕ ਤਾਂ ਮੁੱਖ ਵਿਰੋਧੀ ਪਾਰਟੀ
ਕਾਂਗਰਸ ਵੀ ਮਹਿਸੂਸ ਕਰ ਰਹੀ ਸੀ। ਕਿਉਂਕਿ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਉਭਰਨ ਜਾ ਰਹੇ ਹਕੀਕੀ ਤੇ ਬੁਨਿਆਦੀ ਲੋਕ ਮੁੱਦਿਆਂ ’ਤੇ ਉਹਦੇ ਕੋਲ ਵੀ ਕਹਿਣ-ਕਰਨ ਨੂੰ ਕੁੱਝ ਨਹੀਂ ਸੀ। ਪਰ ਪਿਛਲੇ ਇੱਕ ਮਹੀਨੇ ਤੋਂ ਅਜਿਹੇ
ਦ੍ਰਿਸ਼ ’ਚ ਤਬਦੀਲੀ ਹੋਈ ਹੈ। ਜਮਾਤੀ ਤਬਕਾਤੀ ਮੁੱਦਿਆਂ ਦੀ ਥਾਂ ਧਾਰਮਿਕ-ਜਜ਼ਬਾਤੀ ਮੁੱਦੇ ਮੂਹਰੇ
ਲਿਆਉਣ ਦੀਆਂ ਚਾਲਾਂ ਚੱਲੀਆਂ ਗਈਆਂ ਹਨ। ਹਾਕਮ ਜਮਾਤੀ ਪਾਰਟੀਆਂ ਲਈ ਇਹ ਰਾਹਤ ਦਾ ਸਬੱਬ ਹੈ।
ਫਿਰਕੂ ਪੱਤੇ ਦੀ
ਖੁੱਲ• ਕੇ ਵਰਤੋਂ ਕਰਨ ਤੁਰ ਰਹੇ ਹਾਕਮ ਧੜਿਆਂ ਦੇ ਪੈਂਤੜਿਆਂ ਨੂੰ ਟੱਕਰਨ ਦੀ ਜ਼ਰੂਰਤ ਹੈ। ਇਹ ਟੱਕਰ
ਪੰਜਾਬ ਦੀ ਜਨਤਕ ਜਮਹੂਰੀ ਲਹਿਰ ਦੀ ਸਾਂਝੀ ਤੇ ਇੱਕਜੁਟ ਦਖਲਅੰਦਾਜ਼ੀ ਰਾਹੀਂ ਅਸਰਦਾਰ ਢੰਗ ਨਾਲ
ਦਿੱਤੀ ਜਾ ਸਕਦੀ ਹੈ। ਬੀਤੇ ਮਹੀਨੇ ਦੌਰਾਨ ਜੋ ਸਰਗਰਮੀ ਪੰਜਾਬ ਦੀਆਂ ਲੋਕ-ਪੱਖੀ ਜਨਤਕ ਜਥੇਬੰਦੀਆਂ
ਵੱਲੋਂ ਹੋਈ ਹੈ, ਉਹ ਅਜਿਹੀ ਇੱਕਜੁਟ ਸਰਗਰਮੀ ਦੀਆਂ ਸੰਭਾਵਨਾਵਾਂ ਦਰਸਾਉਂਦੀ ਹੈ। ਫੌਰੀ ਤੌਰ ’ਤੇ ਹੋਈ ਇਸ ਸਰਗਰਮੀ ਨੇ ਭਾਈਚਾਰਕ ਸਾਂਝ ਬਚਾਉਣ ਤੇ ਸਦਭਾਵਨਾ ਦਾ ਮਾਹੌਲ ਉਸਾਰਨ ’ਚ ਆਪਣਾ ਹਿੱਸਾ ਪਾਇਆ ਹੈ। ਤਣਾਅਗ੍ਰਸਤ ਮਾਹੌਲ ਦੌਰਾਨ ਧੜੱਲੇ ਦੇ ਪੈਂਤੜੇ ਤੋਂ ਗੂੰਜੇ ਫਿਰਕੂ
ਸਦਭਾਵਨਾ ਦੇ ਹੋਕੇ ਨੂੰ ਲੋਕਾਂ ਦਾ ਮਿਲਿਆ ਹੁੰਗਾਰਾ ਦੱਸਦਾ ਹੈ ਕਿ ਜੇਕਰ ਲੋਕ ਪੱਖੀ ਜਥੇਬੰਦੀਆਂ
ਤੇ ਪਲੇਟਫਾਰਮਾਂ ਦਾ ਕੈਂਪ ਇੱਕਜੁਟ ਸਰਗਰਮੀ ’ਚ ਪਵੇ ਤਾਂ ਹਾਕਮਾਂ ਦੀਆਂ
ਵਿਉਂਤਾਂ ਫੇਲ• ਕੀਤੀਆਂ ਜਾ ਸਕਦੀਆਂ ਹਨ। ਲੋਕਾਂ ਨੂੰ ਭਾਈਚਾਰਕ ਏਕਤਾ ਤੇ ਫਿਰਕੂ ਅਮਨ ਬਣਾਈ ਰੱਖਣ, ਜਮਾਤੀ ਤਬਕਾਤੀ ਏਕਤਾ ਕਾਇਮ ਕਰਨ ਅਤੇ ਹੱਕੀ ਮੰਗਾਂ ’ਤੇ ਸੰਘਰਸ਼ ਤੇਜ਼ ਕਰਨ ਦਾ ਸੁਨੇਹਾ ਦੇਣਾ ਅਜਿਹੀ ਸਾਂਝੀ ਸਰਗਰਮੀ ਦਾ ਘੱਟੋ ਘੱਟ ਪੈਮਾਨਾ ਬਣਦਾ
ਹੈ ਜੋ ਸਭਨਾਂ ਲੋਕ ਪੱਖੀ ਜਨਤਕ ਜਥੇਬੰਦੀਆਂ ਦੀ ਅਣਸਰਦੀ ਜ਼ਰੂਰਤ ਹੈ।
ਸਭਨਾਂ ਮਿਹਨਤਕਸ਼
ਤਬਕਿਆਂ ਦੀਆਂ ਜਨਤਕ ਜਥੇਬੰਦੀਆਂ, ਤਰਕਸ਼ੀਲਾਂ, ਦੇਸ਼ ਭਗਤਾਂ ਤੇ ਜਮਹੂਰੀ ਹਲਕਿਆਂ, ਲੋਕ ਪੱਖੀ ਕਲਾਕਾਰਾਂ ਤੇ
ਸਾਹਿਤਕਾਰਾਂ ਨੂੰ ਸਾਂਝੇ ਤੌਰ ’ਤੇ ਵੀ ਤੇ ਤਾਲਮੇਲਵੀਂ
ਸਰਗਰਮੀ ਰਾਹੀਂ ਵੀ ਹਾਲਤ ਨੂੰ ਹੁੰਗਾਰਾ ਭਰਨਾ ਚਾਹੀਦਾ ਹੈ।
ਅਗਲੇ ਪੰਨਿਆਂ ’ਤੇ ਅਸੀਂ ਪਿਛਲੇ ਮਹੀਨੇ ਦੌਰਾਨ ਲੋਕ ਧੜੇ ਦੀਆਂ ਜਥੇਬੰਦੀਆਂ ਵੱਲੋਂ ਫਿਰਕੂ ਸਦਭਾਵਨਾ ਦੇ
ਹੋਕੇ ਦੀਆਂ ਸਰਗਰਮੀਆਂ ਦੀਆਂ ਝਲਕਾਂ ਅਤੇ ਇਸ ਮਾਮਲੇ ਬਾਰੇ ਕੁਝ ਟਿੱਪਣੀਆਂ ਦੇ ਰਹੇ ਹਾਂ।
4. ਤਣਾਅਗ੍ਰਸਤ ਪੰਜਾਬ ਦੋਸ਼ੀ ਸਿਆਸੀ ਧਿਰਾਂ ਟਿੱਕੋ ਅਤੇ ਪਛਾੜੋ
ਤਣਾਅਗ੍ਰਸਤ ਪੰਜਾਬ
ਦੋਸ਼ੀ ਸਿਆਸੀ ਧਿਰਾਂ ਟਿੱਕੋ ਅਤੇ ਪਛਾੜੋ
ਪੰਜਾਬ ਦੇ ਲੋਕਾਂ
ਨੂੰ ਭਰਾਮਾਰ ਲੜਾਈ ਮੂੰਹ ਧੱਕਣਾ ਚਾਹੁੰਦੀਆਂ ਸ਼ਕਤੀਆਂ ਦਾ ਪਰਦਾਫਾਸ਼ ਕਰਨਾ ਤੇ ਪਛਾੜਨਾ ਲੋਕ ਹੱਕਾਂ
ਦੀ ਲਹਿਰ ਦਾ ਅਹਿਮ ਕਾਰਜ ਬਣਦਾ ਹੈ। ਬੀਤੇ ਘਟਨਾਕ੍ਰਮ ਪਿੱਛੇ ਕੰਮ ਕਰਦੀਆਂ ਸਾਜਸ਼ਾਂ ਤੇ ਗਿਣਤੀਆਂ
ਮਿਣਤੀਆਂ ਨੂੰ ਉਜਾਗਰ ਕੀਤਾ ਜਾਣਾ ਚਾਹੀਦਾ ਹੈ। ਹੁਣ ਤੱਕ ਵਾਪਰੇ ਘਟਨਾਕ੍ਰਮ ਦੇ ਤੱਥਾਂ ਦੀ
ਛਾਣਬੀਣ ਦੱਸਦੀ ਹੈ ਕਿ ਬੀੜ ਚੋਰੀ ਹੋਣ ਜਾਂ ਮਗਰੋਂ ਪੱਤਰੇ ਖਿਲਾਰਨ ਵਾਲਿਆਂ ਦੀ ਪੈੜ ਉਨ•ਾਂ ਸਿਆਸੀ ਸ਼ਕਤੀਆਂ ਦੇ ਘਰਾਂ ਤੱਕ ਜਾਂਦੀ ਹੈ ਜਿਨ•ਾਂ ਨੇ ਵੀ ਅਜਿਹੀਆਂ ਘਟਨਾਵਾਂ ਦਾ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਅੰਦਰ ਬਣਿਆ
ਮਾਹੌਲ ਸਿਰਫ਼ ਬੀੜ ਚੋਰੀ ਹੋਣ ਜਾਂ ਪੱਤਰੇ ਪਾੜ ਕੇ ਸੁੱਟਣ ਦੀ ਘਟਨਾ ਦਾ ਸਿੱਟਾ ਨਹੀਂ ਸਗੋਂ
ਅਜਿਹੀਆਂ ਘਟਨਾਵਾਂ ਨੂੰ ਸੌੜੀ ਸਿਆਸੀ ਮੰਤਵਾਂ ਲਈ ਵਰਤਣ ਦਾ ਸਿੱਟਾ ਹੈ।
1 ਜੂਨ ਨੂੰ ਬੁਰਜ ਜਵਾਹਰ
ਸਿੰਘ ਵਾਲਾ ਪਿੰਡ ’ਚੋਂ ਬੀੜ ਚੋਰੀ ਹੋਣ ਦੀ ਘਟਨਾ ਮਗਰੋਂ ਪੁਲਸ ਪ੍ਰਸ਼ਾਸਨ ਦਾ ਰਵੱਈਆ ਕਾਰਵਾਈ ਪਾਉਣ ਵਾਲਾ ਰਿਹਾ
ਹੈ। ਦੋਸ਼ੀ ਲੱਭਣ ਲਈ ਕੋਈ ਵਿਸ਼ੇਸ਼ ਤਰੱਦਦ ਨਹੀਂ ਕੀਤਾ ਗਿਆ। ਉਦੋਂ ਤੋਂ ਲੈ ਕੇ ਹੀ ਚੱਕਵੀਂ ਫਿਰਕੂ
ਸੁਰ ਵਾਲੇ ਅਕਾਲੀ ਧੜਿਆਂ ਤੇ ਧਾਰਮਿਕ ਚੌਧਰੀਆਂ ਵੱਲੋਂ ਲੋਕਾਂ ਦੇ ਧਾਰਮਿਕ ਜਜ਼ਬਾਤ ਭੜਕਾਉਣ ਦੀਆਂ
ਸਾਜਸ਼ਾਂ ਚੱਲਦੀਆਂ ਰਹੀਆਂ ਹਨ, ਸਰਕਾਰ ਅਣਗੌਲੀਆਂ ਕਰਦੀ ਰਹੀ ਹੈ। ਇਨ•ਾਂ ਲੀਡਰਾਂ ਨੇ ਪਿੰਡ ਲਗਾਤਾਰ ਗੇੜਾ ਰੱਖਿਆ ਹੈ ਤੇ ਮਾਹੌਲ ’ਚ ਭੜਕਾਹਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਿਸ਼ਾਨਾ ਡੇਰਾ ਪ੍ਰੇਮੀਆਂ ਤੇ ਦਲਿਤਾਂ ਵੱਲ ਸੇਧਣ
ਦਾ ਯਤਨ ਕੀਤਾ ਹੈ। ਇਨ•ਾਂ ਫਿਰਕੂ ਜਥੇਬੰਦੀਆਂ ਦੇ ਰਵੱਈਏ ’ਤੇ ਪਿੰਡ ਵਾਸੀਆਂ ਨੇ ਡਾਢੀ
ਔਖ ਪ੍ਰਗਟ ਕੀਤੀ ਤੇ ਉਨ•ਾਂ ਨੂੰ ਪਿੰਡ ਵੜਨੋਂ ਰੋਕਿਆ ਗਿਆ। ਕੋਟਕਪੂਰਾ
ਕਾਂਡ ਤੋਂ ਪਹਿਲਾਂ ਜਨੂੰਨੀ ਅਨਸਰਾਂ ਵੱਲੋਂ ਭੜਕਾਊ ਮਾਹੌਲ ਬਣਾਇਆ ਗਿਆ। ਬੇਅਦਬੀ ਦੀ ਘਟਨਾ ਤੋਂ
ਬਾਅਦ ਧੜਾਧੜ ਬਰਗਾੜੀ ਪੁੱਜੇ ਧਾਰਮਿਕ ਚੌਧਰੀ ਤੇ ਫਿਰਕੂ ਲੀਡਰ ਧਾਰਮਿਕ ਜਜ਼ਬਾਤ ਭੜਕਾਉਣ ’ਚ ਲੱਗੇ ਰਹੇ। ਕੋਟਕਪੂਰੇ ਅਤੇ ਨੇੜਲੇ ਖੇਤਰਾਂ ਦੀਆਂ ਦੁਕਾਨਾਂ ਤੋਂ ਝਟਪਟ ਤਲਵਾਰਾਂ ਮੁੱਕ
ਗਈਆਂ। ਹਰਿਆਣੇ ਤੇ ਰਾਜਸਥਾਨ ਤੋਂ ਵੱਡੀ ਗਿਣਤੀ ਆਪਣੇ ਸ਼ਰਧਾਲੂ ਲਿਆਂਦੇ ਗਏ। ਕੋਟਕਪੂਰਾ ਧਰਨੇ ’ਚ ਸ਼ਹਿਰੀਆਂ ਦੀ ਗਿਣਤੀ ਨਾ-ਮਾਤਰ ਸੀ। ਆਲੇ ਦੁਆਲੇ ਦੇ ਪਿੰਡਾਂ ਦੀ ਸ਼ਮੂਲੀਅਤ ਨਾਲੋਂ ਜ਼ਿਆਦਾ
ਗਿਣਤੀ ਦੂਰੋਂ ਆਏ ਨੌਜਵਾਨ ਟੋਲਿਆਂ ਦੀ ਸੀ। ਉ¤ਥੇ ਭੜਕਾਊ ਤਕਰੀਰਾਂ
ਹੁੰਦੀਆਂ ਰਹੀਆਂ ਤੇ ਨੰਗੀਆਂ ਤਲਵਾਰਾਂ ਲਹਿਰਾਈਆਂ ਜਾਂਦੀਆਂ ਰਹੀਆਂ। ਖਾਲਿਸਤਾਨ ਜ਼ਿੰਦਾਬਾਦ ਤੇ
ਭਿੰਡਰਾਵਾਲਾ ਜ਼ਿੰਦਾਬਾਦ ਦੇ ਨਾਅਰੇ ਲੱਗਦੇ ਰਹੇ।
ਅਜਿਹੀ ਸਥਿਤੀ ’ਚ ਸਰਕਾਰ ਤੇ ਪ੍ਰਸ਼ਾਸਨ ਦਾ ਰਵੱਈਆ ਮਾਹੌਲ ਨੂੰ ਸ਼ਾਂਤ ਕਰਨ ਤੇ ਠੰਡਾ ਛਿੜਕਣ ਵਾਲਾ ਨਹੀਂ ਸੀ।
ਸਗੋਂ ਹੋਰ ਭੜਕਾਉਣ ਵਾਲਾ ਸੀ। ਡੇਰਾ ਸਿਰਸਾ ਮੁਖੀ ਦੀ ਮੁਆਫ਼ੀ ਦੇ ਮੁੱਦੇ ’ਤੇ ਸ਼ਰੀਕ ਅਕਾਲੀ ਧੜਿਆਂ ਨਾਲ ਭਿੜ ਰਹੇ ਬਾਦਲ ਦਲ ਨੇ ਸ਼ਰੀਕਾਂ ਨੂੰ ਪੱਧਰ ਕਰਨ ਦਾ ਨਿਆਮਤੀ
ਮੌਕਾ ਸਮਝ ਕੇ ਜਬਰ ਦਾ ਰਾਹ ਫੜ ਲਿਆ। ਬਿਨਾਂ ਪਰਵਾਹ ਕੀਤੇ ਕਿ ਇਹ ਮਾਹੌਲ ਪੰਜਾਬ ਨੂੰ ਫਿਰਕੂ ਅੱਗ
ਦੇ ਮੂੰਹ ਦੇ ਸਕਦਾ ਹੈ। ਗੋਲੀਆਂ ਡਾਂਗਾਂ ਦੀ ਬੇਦਰੇਗ ਵਰਤੋਂ ਕੀਤੀ ਗਈ। ਦੋ ਨੌਜਵਾਨਾਂ ਦੀ ਜਾਨ
ਗਈ। ਇਥੋਂ ਤੱਕ ਕਿ ਪ੍ਰਸ਼ਾਸਨ ਦੇ ਕਹਿਣ ’ਤੇ ਬਰਗਾੜੀ ਮੁੱਖ ਸੜਕ ’ਤੇ ਲੱਗਿਆ ਧਰਨਾ ਲਿੰਕ ਰੋਡ ’ਤੇ ਤਬਦੀਲ ਕਰ ਲਿਆ ਗਿਆ
ਸੀ। ਪੁਲਸ ਨੇ ਉ¤ਥੇ ਜਾ ਕੇ ਬੁਰੀ ਤਰ੍ਹਾਂ ਲਾਠੀਚਾਰਜ ਕੀਤਾ, ਔਰਤਾਂ ਨੂੰ ਵੀ ਨਹੀਂ
ਬਖਸ਼ਿਆ। ਆਪਣੀਆਂ ਫੌਰੀ ਸਿਆਸੀ ਗਿਣਤੀਆਂ ’ਚੋਂ ਬਾਦਲ ਸਰਕਾਰ ਨੇ ਜੋ
ਕੀਤਾ ਉਹ ਸ਼ਰੀਕ ਅਕਾਲੀ ਧੜਿਆਂ ਨੂੰ ਹੋਰ ਤਕੜਾਈ ਦੇਣ ਦਾ ਸਾਧਨ ਬਣ ਗਿਆ। ਇਸ ਤੋਂ ਬਾਅਦ ਹੁਣ ਤੱਕ
ਦੇ ਘਟਨਾਕ੍ਰਮ ਦੌਰਾਨ ਪੰਥ ਦੀ ਸੱਚੀ ਰਖਵਾਲਾ ਹੋਣ ਦੀ ਗੁਰਜ ਆਪਣੇ ਹੱਥ ਰੱਖਣ ਦੇ ਚੱਕਰ ’ਚ ਬਾਦਲ ਹਕੂਮਤ ਸ਼ਰੀਕ ਧੜਿਆਂ ਨਾਲ ਸਮਝੌਤੇ ਅਤੇ ਟਕਰਾਅ ਦੀ ਕਸ਼ਮਕਸ਼ ’ਚ ਉਲਝੀ ਦਿਖੀ ਹੈ। ਅਸਲ ਮੁਜਰਮਾਂ ਦੀ ਸ਼ਨਾਖਤ ਕਰਨ ਅਤੇ ਲੋਕਾਂ ’ਚ ਨੰਗਾ ਕਰਨ ਦੀ ਬਜਾਏ ਵਿਰੋਧੀ ਧੜਿਆਂ ਤੋਂ ਪੰਥਕ ਏਜੰਡਾ ਖੋਹਣ ’ਚ ਜੁਟੀ ਦਿਖਾਈ ਦਿੱਤੀ ਹੈ। ਅਜਿਹੇ ਹਕੂਮਤੀ ਰਵੱਈਏ ਨੇ ਮਾਹੌਲ ਹੋਰ ਵਿਗਾੜਨ ’ਚ ਹਿੱਸਾ ਪਾਇਆ ਹੈ।
ਕਾਂਗਰਸ ਨੇ ਵੀ
ਅਕਾਲੀ ਧੜਿਆਂ ਦੀ ਆਪਸੀ ਕਸ਼ਮਕਸ਼ ਦਾ ਲਾਹਾ ਲੈਣ ਦੇ ਯਤਨ ਕੀਤੇ ਹਨ ਤੇ ਬਾਦਲ ਵਿਰੋਧੀ ਅਕਾਲੀ ਧੜਿਆਂ
ਤੇ ਧਾਰਮਿਕ ਚੌਧਰੀਆਂ ਨੂੰ ਅੰਦਰਖਾਤੇ ਹਮਾਇਤ ਦੇ ਕੇ ਤਕੜਾਈ ਦੇਣ ਦਾ ਰੋਲ ਨਿਭਾਇਆ ਹੈ। ਇਉਂ ਇਨ•ਾਂ ਤਿੰਨੋਂ ਧਿਰਾਂ ਦੀਆਂ ਮੁਜਰਮਾਨਾਂ ਕਰਤੂਤਾਂ ਨੇ ਪੰਜਾਬ ’ਚ ਦਹਿਸ਼ਤ ਤੇ ਖੌਫ਼ ਦਾ ਮਾਹੌਲ ਬਣਾਉਣ ’ਚ ਆਪੋ ਆਪਣਾ ਹਿੱਸਾ ਪਾਇਆ
ਹੈ। ਇਹ ਭੇੜ ਹੁਣ ਵੀ ਜਾਰੀ ਹੈ। ਲੋਕਾਂ ਨੂੰ ਅਜਿਹੀ ਹਾਕਮ ਜਮਾਤੀ ਸਿਆਸਤ ਦੇ ਮਾਰੂ ਨਤੀਜੇ
ਭੁਗਤਣੇ ਪੈ ਰਹੇ ਹਨ।
5. ਫਿਰਕੂ ਸਿਆਸਤ ’ਤੇ ਵਧ ਰਹੀ ਟੇਕ
ਤਿੱਖਾ ਹੋ ਰਿਹਾ ਸੰਕਟ
ਫਿਰਕੂ ਸਿਆਸਤ ’ਤੇ ਵਧ ਰਹੀ ਟੇਕ
ਮੁਲਕ ਅਤੇ ਪੰਜਾਬ
ਦੀ ਸਿਆਸਤ ’ਚ ਜੋ ਵਾਪਰ ਰਿਹਾ ਹੈ, ਉਹ ਹਾਕਮ ਜਮਾਤੀ ਪਾਰਟੀਆਂ ਤੇ ਸਿਆਸਤਦਾਨਾਂ ਦੀ
ਧਰਮ ਜਾਤ ਅਧਾਰਤ ਸਿਆਸਤ ’ਤੇ ਵਧ ਰਹੀ ਨਿਰਭਰਤਾ ਦਾ ਸਿੱਟਾ ਹੈ। ਮੁਲਕ ਦੇ
ਕੁਦਰਤੀ ਵਸੀਲਿਆਂ ਅਤੇ ਲੋਕਾਂ ਦੀ ਕਿਰਤ ਦੀ ਲੁੱਟ ਤੇਜ਼ ਕਰਨ ਲਈ ਲਾਗੂ ਕੀਤੀਆਂ ਜਾ ਰਹੀਆਂ ਨਵੀਆਂ
ਆਰਥਕ ਨੀਤੀਆਂ ਦੇ ਹੱਲੇ ਨੇ ਲੋਕਾਂ ’ਚ ਭਾਰੀ ਰੋਹ ਤੇ ਬੇਚੈਨੀ
ਦਾ ਪਸਾਰਾ ਕੀਤਾ ਹੋਇਆ ਹੈ। ਸਭਨਾਂ ਵੋਟ ਪਾਰਟੀਆਂ ਦੀ ਪੜਤ ਨੂੰ ਤੇਜ਼ੀ ਨਾਲ ਖੋਰਾ ਪੈ ਰਿਹਾ ਹੈ।
ਨਵੀਆਂ ਆਰਥਕ ਨੀਤੀਆਂ ਦਾ ਚੌਖਟਾ ਹਾਕਮਾਂ ਲਈ ਬਹੁਤੀ ਗੁੰਜਾਇਸ਼ ਨਹੀਂ ਛੱਡਦਾ ਕਿ ਉਹ ਲੋਕਾਂ ਨੂੰ
ਕੋਈ ਨਾ ਕੋਈ ਆਰਥਕ ਰਿਆਇਤਾਂ ਦੇ ਲਾਰਿਆਂ ਨਾਲ ਵਰਾ-ਵਰਚਾ ਸਕਣ ਤੇ ਵੋਟਾਂ ਦੀ ਫਸਲ ਦਾ ਝਾੜ ਵਧਾ
ਸਕਣ। ਇਹ ਨੀਤੀਆਂ ਤਾਂ ਲੋਕਾਂ ਨੂੰ ਹਾਸਲ ਰਿਆਇਤਾਂ ਸਹੂਲਤਾਂ ਤੇਜ਼ੀ ਨਾਲ ਛਾਂਗਣ, ਹਰ ਪੱਖੋਂ ਲੁੱਟ ਤੇਜ਼ ਕਰਨ, ਮੁਲਕ ਦੇ ਵਸੀਲਿਆਂ ਨੂੰ
ਵੱਡੀਆਂ ਕੰਪਨੀਆਂ ਦੀ ਝੋਲੀ ਪਾਉਣ ਤੇ ਲੋਕਾਂ ਦੇ ਨਾਮ-ਨਿਹਾਦ ਜਮਹੂਰੀ ਹੱਕਾਂ ਦੀ ਸੰਘੀ ਘੁੱਟਣ ਦੇ
ਫੁਰਮਾਨ ਚਾੜ•ਦੀਆਂ ਹਨ। ਅਜਿਹਾ ਕਰਨ ਵਾਲੀ ਸਰਕਾਰ ਦੀ ਪੜਤ ਬਹੁਤ ਤੇਜ਼ੀ ਨਾਲ ਖੁਰ ਜਾਂਦੀ ਹੈ ਤੇ ਉਹ ਲੋਕ
ਰੋਹ ਦਾ ਨਿਸ਼ਾਨਾ ਬਣ ਜਾਂਦੀ ਹੈ। ਜਿਵੇਂ ਅੱਜ ਕੱਲ• ਬਾਦਲ ਹਕੂਮਤ ਤੇ ਕੇਂਦਰ ਦੀ
ਮੋਦੀ ਹਕੂਮਤ ਦੋਹੇਂ ਹੀ ਮਿਹਨਤਕਸ਼ ਜਨਤਾ ਦੇ ਵੱਖ ਵੱਖ ਤਬਕਿਆਂ ਦੇ ਰੋਹ ਤੇ ਘੋਲਾਂ ਦਾ ਸਾਹਮਣਾ ਕਰ
ਰਹੀਆਂ ਹਨ।
ਲੋਕਾਂ ’ਤੇ ਨਵੀਆਂ ਆਰਥਕ ਨੀਤੀਆਂ ਦਾ ਹੱਲਾ, ਇਸਨੂੰ ਲਾਗੂ ਕਰਨ ਵਾਲੇ
ਹੁਕਮਰਾਨਾ ਲਈ ਮੋਟੀਆਂ ਕਮਾਈਆਂ ਦੀ ਭਾਰੀ ਗੁੰਜਾਇਸ਼ ਦਿੰਦਾ ਹੈ। ਸਰਕਾਰੀ ਜਾਇਦਾਦਾਂ ਦੀ ਵੇਚ ਵੱਟ, ਦੇਸੀ ਵਿਦੇਸ਼ੀ ਸੌਦਿਆਂ ’ਚੋਂ ਦਲਾਲੀਆਂ, ਨਿੱਜੀ ਕੰਪਨੀਆਂ ’ਚੋਂ ਹਿੱਸਾ ਪੱਤੀ ਵਗੈਰਾ ਵਗੈਰਾ ਰਾਹੀਂ ਵੱਡੇ ਗੱਫਿਆਂ ਦਾ ਰਾਹ ਖੁੱਲਦਾ ਹੈ। ਇਉਂ ਰਾਜ ਭਾਗ ’ਤੇ ਸਿੱਧੇ ਕੰਟਰੋਲ ਲਈ ਹਾਕਮ ਜਮਾਤਾਂ ਦੀ ਆਪਸੀ ਲੜਾਈ ਤਿੱਖੀ ਹੁੰਦੀ ਹੈ ਤੇ ਇੱਕ ਦੂਜੇ ਨੂੰ
ਪਛਾੜਨ ਦੀ ਦੌੜ ਤੇਜ਼ ਹੁੰਦੀ ਹੈ।
ਇਉਂ ਇੱਕ ਪਾਸੇ
ਰਾਜਸੱਤਾ ਹਾਸਲ ਕਰਨ ਦੀ ਤੇਜ਼ ਹੋਈ ਕੁੱਕੜਖੋਹੀ ਦਰਮਿਆਨ ਇੱਕ ਦੂਜੇ ਤੋਂ ਵਧ ਕੇ ਵੋਟ ਝਾੜ ਵਧਾਉਣ
ਦੀ ਦੌੜ ਤੇਜ਼ ਹੋ ਰਹੀ ਹੈ ਤੇ ਦੂਜੇ ਪਾਸੇ ਲੋਕ ਮਾਰੂ ਨੀਤੀਆਂ ਲਾਗੂ ਕਰਨ ਕਰਕੇ ਲੋਕਾਂ ’ਚੋਂ ਪੜਤ ਖੁਰਨ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਹਾਲਤ ਦਰਮਿਆਨ ਪਾਰਲੀਮਾਨੀ
ਵੋਟ ਪਾਰਟੀਆਂ ਤੇ ਸਿਆਸਤਦਾਨਾਂ ਲਈ ਆਪੋ ਆਪਣੋ ਰਵਾਇਤੀ ਵੋਟ ਆਧਾਰ (ਜੋ ਵੱਖ ਵੱਖ ਜਾਤਾਂ, ਧਰਮਾਂ ’ਚ ਹੈ) ’ਤੇ ਟੇਕ ਵਧਾਉਣੀ ਪੈ ਰਹੀ ਹੈ। ਜਿਵੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਇਹਦੀ ਤਾਜ਼ਾ ’ਤੇ ਉ¤ਘੜਵੀਂ ਉਦਾਹਰਣ ਹੈ। ਬੀਤੇ ਵਰ•ੇ ਤੋਂ ਇਸ ਵੱਲੋਂ ਲਾਈਆਂ
ਜਾ ਰਹੀਆਂ ਕਲਾਬਾਜ਼ੀਆਂ ਇਹੀ ਦਰਸਾਉਂਦੀਆਂ ਹਨ। ਬੀਤੇ ਸਾਲਾਂ ’ਚ ਆਰਥਕ ਵਿਕਾਸ ਦੇ ਅਜੰਡੇ ਦੀ ਬੂ-ਦੁਹਾਈ ਪਾਉਣ ਵਾਲੇ ਅਕਾਲੀ ਦਲ ਵੱਲੋਂ ‘‘ਪੰਥਕ ਅਜੰਡਾ’’ ਮੁੜ ਉਭਾਰਨ ਦੀਆਂ ਗੱਲਾਂ ਚੱਲਦੀਆਂ ਆ ਰਹੀਆਂ ਹਨ। ਉਸ ਵੱਲੋਂ ਕੀਤੇ ਵਿਕਾਸ ਦੇ ਅਸਰਾਂ ਨੇ
ਲੋਕਾਂ ’ਚੋਂ ਸਰਕਾਰ ਦੀ ਪੜਤ ਬੁਰੀ ਤਰ੍ਹਾਂ ਖੋਰ ਦਿੱਤੀ ਹੈ ਤੇ ਹੁਣ ਪੰਥ ਦੇ ਨਾਮ ’ਤੇ ਕੁਝ ਨਾ ਕੁਝ ਰਾਹਤ ਹਾਸਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਭਾਵੇਂ ਪਹਿਲਾਂ ਵੀ ਅਕਾਲੀ ਦਲ
ਬਾਦਲ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਵਰਗੀਆਂ ਸਿੱਖ ਸੰਸਥਾਵਾਂ ਨੂੰ ਨੰਗੇ ਚਿੱਟੇ ਰੂਪ ’ਚ ਆਪਣੇ ਸਿਆਸੀ ਮੰਤਵਾਂ ਲਈ ਵਰਤਦਾ ਆ ਰਿਹਾ ਹੈ ਪਰ ਹੁਣ ਇਹ ਜ਼ਰੂਰਤ ਹੋਰ ਵਧ ਰਹੀ ਹੈ। ਇਨ•ਾਂ ’ਤੇ ਕਬਜ਼ੇ ਲਈ ਵੱਖ ਵੱਖ ਅਕਾਲੀ ਧੜਿਆਂ ’ਚ ਲੜਾਈ ਤੇਜ਼ ਹੋ ਰਹੀ ਹੈ।
ਧਾਰਮਿਕ ਚੌਧਰੀਆਂ ਅਤੇ ਡੇਰਿਆਂ ਨਾਲ ਪਾਰਟੀਆਂ ਤੇ ਸਿਆਸਤਦਾਨਾਂ ਦੀ ਜੋਟੀ ਹੋਰ ਗੂੜ•ੀ ਹੋ ਰਹੀ ਹੈ। ਇਨ•ਾਂ ਦੀ ਸੱਦ ਪੁੱਛ ਵਧ ਰਹੀ ਹੈ। ਡੇਰਿਆਂ ਤੇ
ਧਾਰਮਿਕ ਚੌਧਰੀਆਂ ਨੂੰ ਆਪਣੇ ਵੱਲ ਜਿੱਤਣ ਦੀ ਦੌੜ ਲੱਗੀ ਹੋਈ ਹੈ। ਅਕਾਲੀ ਦਲ ਬਾਦਲ ਅਤੇ ਸ਼ਰੀਕ
ਅਕਾਲੀ ਧੜੇ, ਕਾਂਗਰਸ ਪਾਰਟੀ ਸਭ ਏਸੇ ਦੌੜ ’ਚ ਸ਼ਾਮਲ ਹਨ।
ਵਧ ਰਹੇ ਸੰਕਟ ਨਾਲ
ਨਜਿੱਠਣ ਲਈ ਇਹ ਪਿਛਾਖੜੀ ਹੁੰਗਾਰਾ ਹੈ। ਸਿਆਸਤ ਤੇ ਧਰਮ ਦਾ ਗੱਠਜੋੜ ਹੋਰ ਤਕੜਾ ਕਰਕੇ ਹੀ ਅੱਗੇ
ਵਧਣ ਦਾ ਰਾਹ ਬਣਾਇਆ ਜਾ ਰਿਹਾ ਹੈ।
6. ਇਤਿਹਾਸ ਦੇ ਸਿਆਹ ਪੰਨੇ
ਇਤਿਹਾਸ ਦੇ ਸਿਆਹ ਪੰਨੇ
ਭਿੰਡਰਾਂਵਾਲੇ ਦਾ ਉਭਾਰ ਤੇ ਕਪਟੀ ਕਾਂਗਰਸੀ ਨੀਤੀ
... ਪੰਜਾਬ ਅੰਦਰ ਇਸ ਪਿਛਾਖੜੀ
ਤੇ ਲੋਕ ਵਿਰੋਧੀ ਨੀਤੀ ਨੇ ਆਪਣੇ-ਆਪ ਨੂੰ ਸੱਤ•ਾ ਦੀ ਖੋਹ-ਖਿੰਝ ਵਿੱਚ
ਅਕਾਲੀ ਦਲ ਨੂੰ ਹਾਸ਼ੀਏ ’ਤੇ ਧੱਕਣ ਲਈ ਸਿੱਖ ਫਿਰਕੂ ਅੱਤਵਾਦ ਨੂੰ ਭੜਕਾਉਣ
ਦੀਆਂ ਖਤਰਨਾਕ ਚਾਲਾਂ ਦੇ ਰੂਪ ਵਿੱਚ ਸਾਹਮਣੇ ਲਿਆਂਦਾ। ਕਾਂਗਰਸੀ ਖੇਮੇ ਵੱਲੋਂ ਸੰਤ ਭਿੰਡਰਾਂਵਾਲੇ
ਨੂੰ ਰਵਾਇਤੀ ਅਕਾਲੀ ਲੀਡਰਸ਼ਿਪ ਦੇ ਮੁਕਾਬਲੇ ਸੱਤ•ਾ ਦੇ ਕੇਂਦਰ ਦੇ ਰੂਪ ਵਿੱਚ
ਉਭਾਰਨ ਦੀ ਪੂਰੀ ਵਾਹ ਲਾਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਵਾਇਤੀ ਅਕਾਲੀਆਂ ਤੋਂ
ਕੰਟਰੋਲ ਖੋਹਣ ਵਿੱਚ ਕਾਂਗਰਸ (ਆਈ) ਨੇ ਭਿੰਡਰਾਂਵਾਲੇ ਦੀ ਖੁੱਲ•ੀ ਹਮਾਇਤ ਕੀਤੀ। ਮੋੜਵੇਂ ਰੂਪ ਵਿੱਚ, ਉਸਦੇ ਬੰਦਿਆਂ ਨੇ 1980 ਦੀਆਂ ਚੋਣਾਂ ਵਿੱਚ ਕਾਂਗਰਸ (ਆਈ) ਦੇ ਕਈ ਸਾਰੇ ਉਮੀਦਵਾਰਾਂ ਦੀ ਹਮਾਇਤ ਕੀਤੀ। ...
ਸਿੱਖ ਜਨਤਾ ਵਿੱਚ
ਆਪਣੇ ਬਹੁਤ ਹੀ ਸੀਮਤ ਆਧਾਰ ਤੋਂ ਸ਼ੁਰੂਆਤ ਕਰਦਿਆਂ, ਭਿੰਡਰਾਂਵਾਲੇ ਨੇ ਹੌਲੀ
ਹੌਲੀ ਆਪਣੀ ਖਾੜਕੂ ਦਿੱਖ, ਵਿਆਪਕ ਫਿਰਕੂ ਪ੍ਰਚਾਰ ਅਤੇ ਆਪਣੇ ਕਾਤਲੀ
ਗਰੋਹਾਂ ਦੁਆਰਾ ਕੀਤੇ ਗਏ ਕਤਲਾਂ ਰਾਹੀਂ ਆਪਣੀ ਆਧਾਰ ਦਾ ਪਸਾਰਾ ਕੀਤਾ। ਉਹ ਨਿਰੰਕਾਰੀਆਂ ਅਤੇ
ਹਿੰਦੂਆਂ ਦਾ ਸਫਾਇਆ ਕਰ ਦੇਣ ਦੇ ਧਮਕੀਆਂ ਭਰੇ ਭੜਕਾਊ ਫਿਰਕੂ ਭਾਸ਼ਣ ਦਿੰਦਾ ਸੀ। ਉਸਨੇ ਲਾਇਸੈਂਸੀ
ਤੇ ਗੈਰ-ਲਾਇਸੈਂਸੀ ਹਥਿਆਰਾਂ ਦੇ ਬਹੁਤ ਵੱਡੇ ਜ਼ਖੀਰੇ ਦੀ ਨੁਮਾਇਸ਼ ਕਰਦੇ ਹੋਏ ਅਮ੍ਰਿਤਸਰ ਵਿੱਚ ਮੀਟ, ਸ਼ਰਾਬ ਤੇ ਤੰਬਾਕੂ ਦੀ ਵਿਕਰੀ ’ਤੇ ਪਾਬੰਦੀ ਲਾਉਣ ਦੀ ਮੰਗ
ਕਰਦੇ ਮੁਜ਼ਾਹਰੇ ਦੀ ਅਗਵਾਈ ਕੀਤੀ। ਇਸ ਮੁਜ਼ਾਹਰੇ ਨੇ ਹਿੰਦੂ ਭਾਈਚਾਰੇ ਵਿੱਚ ਦਹਿਸ਼ਤ ਪੈਦਾ ਕਰ
ਦਿੱਤੀ। ਉਹ ਆਪਣੇ ਚੇਲਿਆਂ ਵੱਲੋਂ ਕੀਤੇ ਕਤਲਾਂ ਦੀ ਜਨਤਕ ਤੌਰ ’ਤੇ ਸ਼ਲਾਘਾ ਕਰਦਾ ਸੀ। ਜਦੋਂ ਦਿੱਲੀ ਵਿੱਚ, ਨਿਰੰਕਾਰੀ ਮੁਖੀ ਬਾਬਾ
ਗੁਰਬਚਨ ਸਿੰਘ ਦਾ ਕਤਲ ਹੋਇਆ ਤਾਂ ਉਸਨੇ ਕਾਤਲ ਨੂੰ ਸੋਨੇ ਨਾਲ ਤੋਲਣ ਦੀ ਪੇਸ਼ਕਸ਼ ਕੀਤੀ। ਉਹ ਵੱਡੀ
ਸ਼ੇਖੀ ਮਾਰਦਿਆਂ ਕਿਹਾ ਕਰਦਾ ਸੀ ਕਿ ਹਿੰਦੂਆਂ ਦੇ ਮੁਕੰਮਲ ਸਫਾਏ ਲਈ ਇੱਕ ਸਿੱਖ ਦੇ ਹਿੱਸੇ ਸਿਰਫ਼ 35 ਹਿੰਦੂ ਆਉਂਦੇ ਹਨ। ਉਸ ਨੇ ਸਿੱਖ ਨੌਜਵਾਨਾਂ ਨੂੰ ‘‘ਹਿੰਦੂ ਰਾਜ’’ ਦੇ ਖਾਤਮੇ ਅਤੇ ‘‘ਗੁਲਾਮੀ ਦੀਆਂ ਕੜੀਆਂ ਤੋੜਨ’’ ਵਾਸਤੇ ਹਥਿਆਰਬੰਦ ਹੋਣ ਲਈ
ਭੜਕਾਇਆ। ਇਨ•ਾਂ ਅੱਗ ਉਗਲਦੇ ਭਾਸ਼ਣਾਂ ਦੇ ਬਾਵਜੂਦ, ਰਾਜ ਦੀਆਂ ਕਾਨੂੰਨ ਲਾਗੂ
ਕਰਨ ਵਾਲੀਆਂ ਏਜੰਸੀਆਂ ਨੇ ਉਸਦੇ ਖਿਲਾਫ਼ ਕੋਈ ਕਾਰਵਾਈ ਨਾ ਕੀਤੀ।
1981 ਵਿੱਚ ਭਿੰਡਰਾਂਵਾਲੇ ਦੇ
ਚੇਲਿਆਂ ਨੇ ਪੰਜਾਬ ਦੇ ਇੱਕ ਅਖਬਾਰ ਸਮੂਹ ਦੇ ਸੰਪਾਦਕ ਲਾਲਾ ਜਗਤ ਨਾਰਾਇਣ ਦਾ ਕਤਲ ਕਰ ਦਿੱਤਾ।
ਦਰਜ ਹੋਈ ਐਫ. ਆਈ. ਆਰ. ਵਿੱਚ ਉਸਦਾ (ਭਿੰਡਰਾਂਵਾਲੇ ਦਾ) ਨਾਮ ਵੀ ਸੀ। ਪਰ ਉਸਨੂੰ ਕਾਫ਼ੀ ਸਮੇਂ
ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਬਾਅਦ ਵਿੱਚ ਉਸਨੂੰ ਆਪਣੀ ਗ੍ਰਿਫਤਾਰੀ ਦੇਣ ਲਈ ਸਮਾਂ, ਸਥਾਨ, ਢੰਗ ਅਤੇ ਸ਼ਰਤਾਂ ਤੈਅ ਕਰਨ ਦੀ ਇਜਾਜ਼ਤ ਦਿੱਤੀ ਗਈ। ਉਸਨੇ ਅਮ੍ਰਿਤਸਰ ਨੇੜੇ ਮਹਿਤਾ ਚੌਂਕ ਵਿੱਚ
ਆਪਣੇ ਸ਼ਰਧਾਲੂਆਂ ਦਾ ਬਹੁਤ ਭਾਰੀ ਇਕੱਠ ਕਰਕੇ ਉਨ•ਾਂ ਨੂੰ ਅੱਗ ਉਗਲਦੇ ਭਾਸ਼ਣ
ਦੇ ਕੇ ਭੜਕਾਇਆ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੰਟਰੋਲ ਕਰਨ ਵਾਲੇ ਅਤੇ ਗਿਆਨੀ ਜੈਲ
ਸਿੰਘ ਦੇ ਬਹੁਤ ਹੀ ਵਿਸ਼ਵਾਸਪਾਤਰ ਜਥੇਦਾਰ ਸੰਤੋਖ ਸਿੰਘ ਨੇ ਇਸ ਮੌਕੇ ਸਭ ਤੋਂ ਭੜਕਾਊ ਭਾਸ਼ਣ
ਦਿੱਤਾ। ਭਿੰਡਰਾਂਵਾਲੇ ਨੂੰ ਗ੍ਰਿਫਤਾਰ ਕਰਨ ਗਈ ਪੁਲਸ ਇਸ ਸਭ ਕੁਝ ਨੂੰ ਮੂਕ ਦਰਸ਼ਕ ਬਣੀ ਵੇਖਦੀ
ਰਹੀ। ਜਦੋਂ ਭੀੜ ਦਾ ਗੁੱਸਾ ਭੜਕਿਆ ਤਾਂ ਪੁਲਸ ਨੇ ਫਾਇਰਿੰਗ ਕਰਨੀ ਤੇ ਲਾਠੀ ਵਰ•ਾਉਣੀ ਸ਼ੁਰੂ ਕਰ ਦਿੱਤੀ। ਇੱਕ ਦਰਜਨ ਤੋਂ ਵੱਧ ਲੋਕ ਮਾਰੇ ਗਏ। ਭਿੰਡਰਾਂਵਾਲੇ ਨੂੰ ਪੁਲਸ
ਹਿਰਾਸਤ ਵਿੱਚ ਲੈ ਲਿਆ ਗਿਆ, ਲੁਧਿਆਣੇ ਨੇੜੇ ਇੱਕ ਗੈਸਟ ਹਾਊਸ ਵਿੱਚ ਸਰਕਾਰੀ
ਮਹਿਮਾਨਾਂ ਵਾਂਗ ਰੱਖਿਆ ਗਿਆ ਅਤੇ ਦਿਨਾਂ ’ਚ ਹੀ ਬਿਨਾਂ ਕਿਸੇ ਸ਼ਰਤ ਦੇ
ਰਿਹਾਅ ਕਰ ਦਿੱਤਾ ਗਿਆ। ਉਸ ਤੋਂ ਬਾਅਦ ਉਸਨੂੰ ਸ਼੍ਰੀ ਹਰਮੰਦਰ ਸਾਹਿਬ ਵਿੱਚ ਸ਼ਰਨ ਲੈਣ ਅਤੇ
ਕੰਪਲੈਕਸ ਵਿੱਚੋਂ ਆਪਣੇ ਕਾਤਲੀ ਗਰੋਹਾਂ ਦੀਆਂ ਕਾਰਵਾਈਆਂ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ।
ਭਿੰਡਰਾਂਵਾਲੇ ਦੀ
ਦਿੱਖ ‘‘ਸਿੱਖਾਂ ਦੇ ਹੀਰੋ’’
ਦੇ ਰੂਪ ਵਿੱਚ ਉਭਾਰਨ ਵਾਲੇ ਮੁੱਖ ਕਾਰਨਾਂ
ਵਿੱਚੋਂ ਇੱਕ ਕਾਂਗਰਸ (ਆਈ) ਖੇਮੇ ਵੱਲੋਂ ਉਸਨੂੰ ਸਿੱਧੇ ਤੇ ਅਸਿੱਧੇ ਰੂਪ ਵਿੱਚ ਹਮਾਇਤ ਦੇਣ ਦੀ
ਨੀਤੀ ਸੀ। ਸਾਕਾ ਨੀਲਾ ਤਾਰਾ ਤੋਂ ਪਹਿਲਾਂ ਤੱਕ ਇਹੋ ਨੀਤੀ ਵਰਤੀ ਜਾਂਦੀ ਰਹੀ ਸੀ।...
ਇਹ ਕਪਟੀ ਨੀਤੀ
ਨਿਸ਼ਚਤ ਸਿਆਸੀ ਉਦੇਸ਼ਾਂ ਨੂੰ ਹਾਸਲ ਕਰਨ ਵੱਲ ਸੇਧਤ ਸੀ। ਭਿੰਡਰਾਂਵਾਲੇ ਨੂੰ ਸਿੱਖਾਂ ਦੇ ਪ੍ਰਸਿੱਧ
ਆਗੂ ਵਜੋਂ ਅਤੇ ਉਸਨੂੰ ਰਵਾਇਤੀ ਅਕਾਲੀ ਲੀਡਰਸ਼ਿਪ ਦੇ ਮੁਕਾਬਲੇ ਦੇ ਸੱਤ•ਾ-ਕੇਂਦਰ ਵਜੋਂ ਉਭਾਰ ਕੇ ਇੰਦਰਾ ਸਿੱਖ ਜਨਤਾ ਵਿੱਚੋਂ ਅਕਾਲੀ ਦਲ ਦਾ ਵੋਟ ਬੈਂਕ ਖ਼ਤਮ ਕਰਨਾ
ਚਾਹੁੰਦੀ ਸੀ। ਦੂਜੇ,
ਸਿੱਖ ਫਿਰਕੂ ਅੱਤਵਾਦ ਦੇ ਵਧਣ ਨਾਲ ਹਿੰਦੂ
ਭਾਈਚਾਰੇ ਵਿੱਚ ਦਹਿਸ਼ਤ ਫੈਲ ਜਾਣੀ ਸੀ। ਜਿਸ ਨਾਲ ਅਕਾਲੀਆਂ ਦਾ ਹੋਰਨਾਂ ਵਿਰੋਧੀ ਪਾਰਟੀਆਂ ਨਾਲ
ਗੱਠਜੋੜ ਬਣਾ ਸਕਣਾ ਲਗਭਗ ਨਾ-ਮੁਮਕਿਨ ਹੋ ਜਾਣਾ ਸੀ। ਇਸਦਾ ਮਕਸਦ ਪੰਜਾਬ ਦੇ ਦੋ ਮੁੱਖ ਧਾਰਮਿਕ
ਫਿਰਕਿਆਂ ਦੀ ਰਵਾਇਤੀ ਭਾਈਚਾਰਕ ਸਾਂਝ ਨੂੰ ਤੋੜਨਾ ਅਤੇ ਧਰਮ-ਨਿਰਪੱਖ ਤੇ ਜਮਾਤ ਅਧਾਰਤ ਜਨਤਕ
ਲਹਿਰਾਂ ਨੂੰ ਕਮਜ਼ੋਰ ਕਰਨਾ ਵੀ ਸੀ। ਖੌਫ਼ਜ਼ਦਾ ਅਤੇ ਤਹਿਕੇ ਹੇਠ ਆਏ ਹੋਏ ਹਿੰਦੂ ਭਾਈਚਾਰੇ ਨੂੰ
ਬੇਬਸੀ ਦੇ ਆਲਮ ਵਿੱਚ ਧੱਕ ਦਿੱਤਾ ਜਾਣਾ ਸੀ ਅਤੇ ਸੁਰੱਖਿਆ ਦੀ ਉਮੀਦ ਵਿੱਚ ਪੰਜਾਬ ਦੀਆਂ ਦੋ ਮੁੱਖ
ਸਿਆਸੀ ਪਾਰਟੀਆਂ ਵਿੱਚੋਂ ਇੱਕ ਕਾਂਗਰਸ (ਆਈ) ਵੱਲ ਜਾਣ ਲਈ ਮਜ਼ਬੂਰ ਕੀਤਾ ਜਾਣਾ ਸੀ।
“Bleeding Punjab: A Report to the Nation” ਪੁਸਤਕ ’ਚੋਂ
Subscribe to:
Posts (Atom)