Wednesday, 25 November 2015

9. ਜਥੇਬੰਦੀਆਂ ਵੱਲੋਂ ਜਾਰੀ ਸਮੱਗਰੀ ਦੇ ਅੰਸ਼



ਸੰਘਰਸ਼ ਦੇ ਮੈਦਾਨਾਂ ਚੋਂ ਭਾਈਚਾਰਕ ਸਾਂਝ ਤੇ ਜਮਾਤੀ ਏਕਤਾ ਕਾਇਮ ਰੱਖਣ ਦਾ ਹੋਕਾ

(ਜਥੇਬੰਦੀਆਂ ਵੱਲੋਂ ਜਾਰੀ ਸਮੱਗਰੀ ਦੇ ਅੰਸ਼)

ਕੋਟਕਪੂਰਾ ਫਾਇਰਿੰਗ ਦੀ ਨਿਖੇਧੀ-ਫਿਰਕੂ ਅਮਨ ਮੁਹਿੰਮ ਚਲਾਉਣ ਦਾ ਸੱਦਾ

ਬੀ. ਕੇ ਯੂ. ਏਕਤਾ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕੱਲਕੋਟਕਪੂਰਾ ਚ ਹੋਈ ਫਾਇਰਿੰਗ ਦੀ ਸਖ਼ਤ ਨਿਖੇਧੀ ਕਰਦਿਆਂ, ਘਟਨਾ ਦੀ ਜਾਂਚ ਅਤੇ ਦੋਸ਼ੀ ਅਧਿਕਾਰੀਆਂ ਲਈ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ ਹੈ। ਉਨਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਦਾ ਇਜ਼ਹਾਰ ਕੀਤਾ ਹੈ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਕਿਸਾਨ ਆਗੂਆਂ ਨੇ ਪੰਜਾਬ ਦੇ ਕਿਸਾਨਾਂ, ਖੇਤ-ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਖ ਵੱਖ ਭਾਈਚਾਰਿਆਂ ਦਰਮਿਆਨ ਫਿਰਕੂ ਸਦਭਾਵਨਾ ਅਤੇ ਅਮਨ ਬਣਾਈ ਰੱਖਣ।
ਘਟਨਾਕਰਮ ਤੇ ਟਿੱਪਣੀ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ਬੇਅਦਬ ਕਰਨ ਦੀ ਕਾਰਵਾਈ ਸਖ਼ਤ ਨਿਖੇਧੀ ਦੀ ਹੱਕਦਾਰ ਹੈ। ਇਹ ਭੜਕਾਊ ਕਾਰਵਾਈ ਉਨਾਂ ਤਾਕਤਾਂ ਦੇ ਹਿਤ ਪੂਰਦੀ ਹੈ ਜਿਹੜੀਆਂ ਆਪਣੇ ਲੋਕ ਦੁਸ਼ਮਣ ਸਿਆਸੀ ਹਿਤਾਂ ਲਈ ਫਿਰਕੂ ਅਮਨ ਨੂੰ ਲਾਂਬੂ ਲਾਉਣਾ ਚਾਹੁੰਦੀਆਂ ਹਨ। ਕੋਟਕਪੂਰਾ ਚ ਕੀਤੀ ਪੁਲਸ ਫਾਇਰਿੰਗ ਦੀ ਕਾਰਵਾਈ ਬਲਦੀ ਤੇ ਤੇਲ ਪਾਉਣ ਵਾਲੀ ਹੈ। ਇਹ ਤਾਕਤਾਂ ਪੰਜਾਬ ਨੂੰ ਮੁੜ ਫਿਰਕੂ ਦਹਿਸ਼ਤਗਰਦੀ ਅਤੇ ਹਕੂਮਤੀ ਦਹਿਸ਼ਤਗਰਦੀ ਦੇ ਕਾਲੇ ਦੌਰ ਚ ਧੱਕ ਦੇਣਾ ਚਾਹੁੰਦੀਆਂ ਹਨ। ਪੰਜਾਬ ਚ ਕਿਸਾਨਾਂ, ਖੇਤ-ਮਜ਼ਦੂਰਾਂ, ਸਨਅਤੀ ਮਜ਼ਦੂਰਾਂ, ਮੁਲਾਜ਼ਮਾਂ ਅਤੇ ਹੋਰ ਲੋਕਾਂ ਦੇ ਹੱਕੀ ਸੰਘਰਸ਼ਾਂ ਦੇ ਅਖਾੜੇ ਭਖੇ ਹੋਏ ਹਨ। ਲੋਕ ਸਾਂਝੇ ਸੰਘਰਸ਼ਾਂ ਦੇ ਰਾਹ ਪੈ ਰਹੇ ਹਨ। ਲੋਕ ਦੁਸ਼ਮਣ ਹੁਕਮਰਾਨ, ਸਿਆਸਤਦਾਨ ਅਤੇ ਫਿਰਕੂ ਚੌਧਰੀ ਇਸ ਏਕਤਾ ਦੇ ਜੜੀਂ ਤੇਲ ਦੇਣਾ ਚਾਹੁੰਦੇ ਹਨ।
ਕਿਸਾਨ ਆਗੂਆਂ ਨੇ ਕਿਸਾਨਾਂ ਅਤੇ ਲੋਕਾਂ ਨੂੰ ਇਸ ਸਾਜਸ਼ ਨੂੰ ਪਛਾਨਣ, ਆਪਣੀਆਂ ਮੰਗਾਂ ਲਈ ਸੰਘਰਸ਼ਾਂ ਤੇ ਡਟੇ ਰਹਿਣ, ਫਿਰਕੂ ਅਮਨ ਬਣਾਈ ਰੱਖਣ ਅਤੇ 23 ਅਕਤੂਬਰ ਦੇ ਕਿਸਾਨ-ਖੇਤ ਮਜ਼ਦੂਰ ਐਕਸ਼ਨ ਨੂੰ ਸਫ਼ਲ ਬਣਾਉਣ ਦਾ ਸੱਦਾ ਦਿੱਤਾ ਹੈ। ਆਗੂਆਂ ਨੇ ਦੱਸਿਆ ਕਿ ਹਾਲਤ ਦੀ ਗੰਭੀਰਤਾ ਨੂੰ ਵੇਖਦਿਆਂ ਬੀ. ਕੇ. ਯੂ. (ਏਕਤਾ) ਉਗਰਾਹਾਂ ਵੱਲੋਂ ਫਿਰਕੂ ਅਮਨ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ ਗਿਆ ਹੈ। ਇਸ ਖਾਤਰ ਇੱਕ ਵਿਸ਼ੇਸ਼ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ ਹੈ।
---

ਅਸਲ ਮੁੱਦਿਆਂ ਤੋਂ ਧਿਆਨ ਤਿਲਕਾਉਣ ਦੀ ਸਾਜਸ਼ ਅਸਫ਼ਲ ਕਰੋ

ਬਰਨਾਲਾ 17 ਅਕਤੂਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ, ਜਨਰਲ ਸਕੱਤਰ ਜਗਮੋਹਣ ਸਿੰਘ ਨੇ ਪੰਜਾਬ ਅੰਦਰ ਪੈਦਾ ਹੋਈ ਮੌਜੂਦਾ ਹਾਲਾਤ ਉ¤ਤੇ ਚਿੰਤਾ ਜਾਹਰ ਕਰਦਿਅਾਂ ਕਿਹਾ ਕਿ ਹਾਕਮਾਂ ਨੇ ਆਪਣੇ ਖੋਟੇ ਮਨਸੂਬਿਅਾਂ ਪਾਲਦਿਅਾਂ ਜਵਾਹਰ ਸਿੰਘ ਵਾਲਾ ਵਿਖੇ ਛੇ ਮਹੀਨੇ ਪਹਿਲਾਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋ ਜਾਣ ਵਾਲੇ ਮਸਲੇ ਪ੍ਰਤੀ ਕੋਈ ਸੰਜੀਦਾ ਪਹੁੰਚ ਨਹੀਂ ਅਪਣਾਈ। ਪਿੰਡ ਦੇ ਲੋਕਾਂ ਵ¤ਲੋਂ ਪ੍ਰਸ਼ਾਸਨ ਤੱਕ ਪਹੁੰਚ ਕਰਕੇ ਗੁਰੁ ਗ੍ਰੰਥ ਸਾਹਿਬ ਦੇ ਚੋਰੀ ਹੋਏੇ ਸਰੂਪ ਲੱਭਣ ਦੋਸ਼ੀਅਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕਰਨ ਦੇ ਬਾਵਜੂਦ ਕੋਈ ਨੋਟਸ ਨਾ ਲੈਣਾ, ਮਹੀਨਿਅਾਂ ਬੱਧੀ ਸਮਾਂ ਬੀਤ ਜਾਣ ਤੋ ਬਾਅਦ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਵਾਲੀਅਾਂ ਤਾਕਤਾਂ ਵੱਲੋਂ ਕੰਧਾਂ ਉ¤ਪਰ ਭੜਕਾਊ ਕਿਸਮ ਦੇ ਪੋਸਟਰ ਲੱਗਣ ਤੋਂ ਬਾਅਦ ਵੀ ਮੂਕ ਦਰਸ਼ਕ ਬਣਕੇ ਵੇਖਦੇ ਰਹਿਣਾ ਨੇ ਅਜਿਹੀਅਾਂ ਕਾਰਵਾਈਅਾਂ ਨੂੰ ਸ਼ਹਿ ਦਿੱਤੀ ਕਿ ਦੋਸ਼ੀਅਾਂ ਨੇ ਗੁਰੁ ਗ੍ਰੰਥ ਸਾਹਿਬ ਦੀ ਚੋਰੀ ਕਰਨ ਤੋਂ ਅੱਗੇ ਜਾਂਦਿਅਾਂ ਬੇਅਦਬੀ ਕਰਕੇ ਪੰਨਿਅਾਂ ਨੂੰ ਪਾੜਕੇ ਕੰਧਾਂ ਉ¤ਪਰ ਚਿਪਕਾ ਦਿੱਤਾ ਗਿਆ।ਇਸੇ ਸਮੇਂ ਹਾਸ਼ੀਏ ਉ¤ਪਰ ਧੱਕੀਅਾਂ ਧਾਰਮਿਕ ਫਿਰਕਾਪ੍ਰਸਤ ਕੱਟੜਪੰਥੀ ਤਾਕਤਾਂ ਵੀ ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਦੀ ਤਾਕ ਚ ਹਨ। ਲੋਕਾਂ ਦੇ ਬੁਨਿਆਦੀ ਮੁੱਦਿਅਾਂ ਉਪਰ ਸਾਜਿਸ਼ੀ ਚੁੱਪ ਧਾਰਨ ਕਰਨ ਵਾਲੀਅਾਂ ਲੋਕ ਵਿਰੋਧੀ ਤਾਕਤਾਂ ਤੋਂ ਲੋਕਾਈ ਨੂੰ ਬੇਹੱਦ ਸੁਚੇਤ ਅਤੇ ਸੰਜਮ ਵਰਤਣ ਦੀ ਜਰੂਰਤ ਹੈ। ਇਹ ਸਾਰਾ ਕੁੱਝ ਉਸ ਸਮੇਂ ਵਾਪਰਿਆ ਹੈ ਜਦੋਂ ਨਰਮੇ ਦੀ ਤਬਾਹ ਹੋਈ ਫਸਲ ਦੇ ਮੁਆਵਜੇ, ਮੰਡੀਅਾਂ ਚ ਵਪਾਰੀਅਾਂ ਵੱਲੋਂ ਕੌਡੀਅਾਂ ਦੇ ਭਾਅ ਲੁੱਟੀ ਜਾ ਰਹੀ ਜੀਰੀ ਦਾ ਪੂਰਾ ਮੁੱਲ ਹਾਸਲ ਕਰਨ ਲਈ ਵਿਸ਼ਾਲ ਅਧਾਰ ਵਾਲਾ ਕਿਸਾਨਾਂ-ਮਜਦੂਰਾਂ ਦਾ ਵੇਗ ਫੜ ਰਿਹਾ ਸਾਂਝਾ ਸੰਘਰਸ਼ ਪੰਜਾਬ ਦੇ ਹਾਕਮਾਂ ਦੀ ਨੀਂਦ ਹਰਾਮ ਕਰ ਰਿਹਾ ਸੀ। ..... ਇਸ ਸਮੇਂ ਇਹ ਵਰਤਾਰਾ ਹਾਕਮਾਂ ਲਈ ਨਿਆਮਤ ਬਣਕੇ ਬਹੁੜਿਆ ਹੈ ਕਿ ਹੁਣ ਲੋਕਾਂ ਦਾ ਧਿਆਨ ਅਸਲ ਬੁਨਿਆਦੀ ਮੁੱਦਿਅਾਂ ਤੋਂ ਤਿਲਕਾ ਕੇ ਮਸਲੇ ਦੀ ਧਾਰਮਿਕ ਰੰਗਤ ਨੂੰ ਹੱਲਾਸ਼ੇਰੀ ਦਿ¤ਤੀ ਜਾਵੇ ਰਹਿੰਦੀ ਕਸਰ ਪੁਲਿਸ ਨੇ ਸ਼ਾਤਮਈ ਵਿਖਾਵਾਕਾਰੀਅਾਂ ਉ¤ਪਰ ਬਹਿਬਲਕਲਾਂ ਵਿਖੇ ਦੋ ਵਿਅਕਤੀਅਾਂ ਨੂੰ ਗੋਲੀ ਮਾਰਕੇ ਮੌਤ ਦੇ ਘਾਟ ਉਤਾਰਕੇ ਪੂਰੀ ਕਰ ਦਿੱਤੀ ਹੈ।ਇੱਕ ਵਾਰ ਪੰਜਾਬ ਦਾ ਮਾਹੌਲ ਦਹਿਸ਼ਤਗਰਦੀ ਵਾਲਾ ਬਣਾਇਆ ਜਾ ਰਿਹਾ ਹੈ। ਅਜਿਹੇ ਸਿਰਜੇ ਹੋਏ ਦਹਿਸ਼ਤਜਦਾ ਮਾਹੌਲ ਅੰਦਰ ਹਾਕਮ ਲੋਕ ਵਿਰੋਧੀ ਸੰਸਾਰੀਕਰਨ, ਉਦਾਰੀਕਰਨ, ਨਿ¤ਜੀਕਰਨ ਦੀ ਨੀਤੀ ਨੂੰ ਤੇਜੀ ਨਾਲ ਲਾਗੂ ਕਰਨ ਦਾ ਅਮਲ ਅੱਗੇ ਤੋਰਨ ਦੀ ਤਾਕ ਚ ਹਨ। ਪੰਜਾਬ ਦੇ ਕਿਸਾਨਾਂ ਨੂੰ ਹਾਕਮਾਂ ਦੀ ਇਸ ਜਾਬਰ ਅਤੇ ਪਾੜੋ ਅਤੇ ਰਾਜ ਕਰੋ ਦੀ ਨੀਤੀ ਦੀ ਸਾਰ ਲੈਂਦਿਅਾਂ ਸਮੁੱਚੇ ਘਟਨਾਕ੍ਰਮ ਦੀ ਸਖਤ ਨਿਖੇਧੀ ਕਰਦਿਅਾਂ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਸਾਜਿਸ਼ਕਾਰੀਅਾਂ ਖਿਲਾਫ ਕਾਰਵਾਈ ਕਰਾਉਣ, ਗੋਲੀ ਕਾਂਢ ਦੇ ਦੋਸ਼ੀ ਪੁਲਿਸ ਅਧਿਕਾਰੀਅਾਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ ਕਰਨੀ ਚਾਹੀਦੀ ਹੈ।..... ਸਾਂਝੇ ਕਿਸਾਨ-ਮਜਦੂਰ ਸੰਘਰਸ਼ ਦੀ ਮਜਬੂਤ ਹੋਈ ਗੰਢ ਨੂੰ ਹੋਰ ਪੀਡੀ ਕਰਦਿਅਾਂ ਆਪਸੀ ਭਾਈਚਾਰਾ ਅਮਨ ਕਾਇਮ ਰੱਖਦਿਅਾਂ 23 ਅਕਤੂਬਰ ਦੇ ਸਾਂਝੇ ਸੱਦੇ ਨੂੰ ਲਾਗੂ ਕਰਨ, ਪਿੰਡਾਂ ਅੰਦਰ ਹਾਕਮ ਧਿਰ ਦੇ ਨੁਮਾਇੰਦਿਅਾਂ ਨੂੰ ਸਵਾਲਾਂ ਦੀ ਝੜੀ ਲਾਉਂਦਿਅਾਂ ਪੁੱਠੇ ਪੈਰੀਂ ਮੁੜਨ ਲਈ ਮਜਬੂਰ ਕਰਨ ਲਈ ਕਿਸਾਨ ਮਜਦੂਰ ਸਾਂਝਾ ਏਕਾ ਉਸਾਰਨ ਦੇ ਰਾਹ ਸਾਬਤ ਕਦਮੀਂ ਅੱਗੇ ਵਧਣਾ ਚਾਹੀਦਾ ਹੈ।                               (ਜਾਰੀ ਬਿਆਨ ਚੋਂ ਸੰਖੇਪ)

---



ਫਿਰਕੂ ਅਮਨ, ਆਪਸੀ ਏਕਾ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਪੀਲ

ਟੈਕਨੀਕਲ ਸਰਵਿਸ ਯੂਨੀਅਨ (ਰਜਿ.) ਪੰਜਾਬ ਰਾਜ ਬਿਜਲੀ ਬੋਰਡ ਦੇ ਸੂਬਾ ਪ੍ਰਧਾਨ ਸਾਥੀ ਸੁਖਵੰਤ ਸਿੰਘ ਸੇਖੋਂ, ਜਨਰਲ ਸਕੱਤਰ ਸਾਥੀ ਪ੍ਰਮੋਦ ਕੁਮਾਰ ਨੇ ਬਿਜਲੀ ਕਾਮਿਅਾਂ ਅਤੇ ਆਮ ਲੋਕਾਂ ਨੂੰ ਹਾਕਮਾਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਤੋਂ ਖ਼ਬਰਦਾਰ ਕਰਦਿਅਾਂ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਆਗੂਅਾਂ ਨੇ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਬੇਅਦਬ ਕਰਨ ਦੀ ਭੜਕਾਊ ਕਾਰਵਾਈ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ”•ਾਂ ਸ਼ਾਂਤਮਈ ਧਰਨਾ ਦੇ ਰਹੇ ਲੋਕਾਂ ਉ¤ਪਰ ਪੁਲਸ ਜਬਰ ਦੀ ਵੀ ਨਿਖੇਧੀ ਕੀਤੀ ਹੈ।
ਦੋਵਾਂ ਆਗੂਅਾਂ ਨੇ ਸਾਂਝੇ ਬਿਆਨ ਰਾਹੀਂ ਲੋਕਾਂ ਨੂੰ ਖਬਰਦਾਰ ਕੀਤਾ ਹੈ ਕਿ ਹਾਕਮ ਲੋਕਾਂ ਦੇ ਸੰਘਰਸ਼ ਦੀ ਚੜਤ ਵੇਖ ਕੇ ਡਰੇ ਹੋਏ ਹਨ। ਉਹ ਲੋਕਾਂ ਦੀ ਏਕਤਾ ਚ ਚੀਰਾ ਦੇਣ ਲਈ ਪਾਟਕ ਪਾਊ ਤੇ ਭੜਕਾਊ ਚਾਲਾਂ ਚੱਲ ਰਹੇ ਹਨ। ਉਹ ਕਿਸਾਨਾਂ ਮਜ਼ਦੂਰਾਂ ਤੇ ਹੋਰ ਸੰਘਰਸ਼ਸ਼ੀਲ ਲੋਕਾਂ ਦੀ ਏਕਤਾ ਤੋੜ ਕੇ ਸੰਘਰਸ਼ਾਂ ਨੂੰ ਕੁਚਲਣ ਦਾ ਭਰਮ ਪਾਲਦੇ ਹਨ। ਇਸ ਕੋਝੇ ਮਨਸੂਬੇ ਨੂੰ ਪੂਰਾ ਕਰਨ ਲਈ ਹਾਕਮ ਇਕ ਹੱਥ ਸੰਘਰਸ਼ ਕਰ ਰਹੇ ਲੋਕਾਂ ਤੇ ਜਬਰ ਢਾਹ ਰਹੇ ਹਨ ਤੇ ਦੂਜੇ ਹੱਥ ਫਿਰਕੂ ਜ਼ਹਿਰ ਫੈਲਾਅ ਰਹੇ ਹਨ ਤਾਂ ਜੋ ਲੋਕਾਂ ਨੂੰ ਫਿਰਕੇ ਦੇ ਆਧਾਰ ਤੇ, ਧਰਮਾਂ ਦੇ ਅਧਾਰ ਤੇ ਵੰਡਿਆ ਜਾ ਸਕੇ। .....
..... ਬੇਰੁਜ਼ਗਾਰੀ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੇ ਲੋਕ ਸੜਕਾਂ ਤੇ ਨਿੱਤਰ ਰਹੇ ਹਨ। ਸੰਘਰਸ਼ਾਂ ਦੇ ਅਖਾੜੇ ਮਘਾ ਰਹੇ ਹਨ। ਸੰਘਰਸ਼ਾਂ ਤੋਂ ਤ੍ਰਹਿੰਦੇ ਹਾਕਮਾਂ ਨੇ ਇਨ•”ਾਂ ਸੰਘਰਸ਼ਾਂ ਨੂੰ ਲੋਕਾਂ ਦੇ ਖੂਨ ਚ ਡੁਬਾਉਣ ਲਈ ਇਹ ਸਾਜਿਸ਼ ਘੜੀ ਹੈ। ਹਾਕਮ ਇਕ ਪਾਸੇ ਫਿਰਕਾਪ੍ਰਸਤੀ ਨੂੰ ਹਵਾ ਦੇ ਰਹੇ ਹਨ। ਦੂਸਰੇ ਪਾਸੇ 4000 ਕਿਸਾਨਾਂ ਮਜ਼ਦੂਰਾਂ ਤੇ ਪਰਚੇ ਦਰਜ ਕੀਤੇ ਗਏ ਹਨ। ਆਗੂਅਾਂ ਨੇ ਇਸ ਮੌਕੇ ਫਿਰਕੂ ਅਮਨ ਅਤੇ ਆਪਸੀ ਏਕਾ ਕਾਇਮ ਰੱਖਣ ਦੀ ਅਪੀਲ ਕੀਤੀ ਅਤੇ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਤੇਜ ਕਰਨ ਦਾ ਸੱਦਾ ਦਿੱਤਾ।

---



ਤਬਕਾਤੀ ਮੰਗਾਂ ਲਈ ਸੰਘਰਸ਼ ਤੇ ਡਟੇ ਰਹੋ

ਯੂ. ਟੀ. ਐਂਡ ਪੰਜਾਬ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਵੇਦ ਪ੍ਰਕਾਸ਼, ਕਨਵੀਨਰ ਸੁਖਦੇਵ ਸਿੰਘ ਥਰਮਲ ਪਲਾਂਟ, ਕੋ ਕਨਵੀਨਰ ਸਤੀਸ਼ ਰਾਣਾ, ਮੰਗਤ ਖਾਨ, ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੇ ਸੂਬਾਈ ਪ੍ਰਧਾਨ ਹਰਜੀਤ ਵਾਲੀਆ, ਮਲਾਗਰ ਸਿੰਘ ਖਮਾਣੋਂ, ਟੈਕਨੀਕਲ ਸਰਵਿਸਜ਼ ਯੂਨੀਅਨ (ਬਿਜਲੀ ਬੋਰਡ) ਦੇ ਮੁੱਖ ਜਥੇਬੰਦਕ ਸਕੱਤਰ ਰਾਜਿੰਦਰ ਕੁਮਾਰ, ਪੰਜਾਬ ਰੋਡਵੇਜ਼ ਇੰਪਲਾਈਜ਼ ਯੂਨੀਅਨ ਅਜ਼ਾਦ ਦੇ ਸੂਬਾਈ ਪ੍ਰਧਾਨ ਰਾਜਿੰਦਰ ਸਿੰਘ ਜਨਰਲ ਸਕੱਤਰ ਨਛੱਤਰ ਸਿੰਘ ਜੈਤੋ, ਜਲ ਸਪਲਾਈ ਐਂਡ ਸੈਨੀਟੇਸ਼ਨ ਕੰਟ੍ਰੈਕਟਡ ਵਕਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕੋਟਕਪੂਰਾ ਗੋਲੀ ਕਾਂਡ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕਰਦਿਆਂ, ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫਿਰਕੂ ਸਦਭਾਵਨਾ ਅਤੇ ਅਮਨ ਸ਼ਾਂਤੀ ਬਣਾਈ ਰੱਖਣ। ਇਨਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕਾਰਵਾਈ ਸਖਤ ਨਿਖੇਧੀ ਦੀ ਹੱਕਦਾਰ ਹੈ। ਇਹ ਭੜਕਾਊ ਕਾਰਵਾਈ ਅਜਿਹੀਆਂ ਤਾਕਤਾਂ ਦੇ ਹਿਤ ਪੂਰਦੀ ਹੈ ਜੋ ਸਿਆਸੀ ਹਿਤਾਂ ਲਈ ਫਿਰਕੂ ਅਮਨ ਨੂੰ ਲਾਬੂੰ ਲਾਉਣਾ ਚਾਹੁੰਦੀਆਂ ਹਨ। ਇਹ ਤਾਕਤਾਂ ਪੰਜਾਬ ਨੂੰ ਮੁੜ ਫਿਰਕੂ ਦਹਿਸ਼ਤਗਰਦੀ ਅਤੇ ਹਕੂਮਤੀ ਦਹਿਸ਼ਤਗਰਦੀ ਦੇ ਕਾਲੇ ਦੌਰ ਚ ਧੱਕ ਦੇਣਾ ਚਾਹੁੰਦੀਆਂ ਹਨ। ਪੰਜਾਬ ਚ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਬੇਰੋਜ਼ਗਾਰਾਂ, ਸਾਹਿਤਕਾਰਾਂ ਅਤੇ ਹੋਰ ਲੋਕਾਂ ਦੇ ਹੱਕੀ ਸੰਘਰਸ਼ਾਂ ਦੇ ਅਖਾੜੇ ਭਖੇ ਪਏ ਹਨ। ਦੂਜੇ ਪਾਸੇ ਦੁਸ਼ਮਣ ਹੁਕਮਰਾਨ ਸਿਆਤਦਾਨ ਅਤੇ ਫਿਰਕੂ ਚੌਧਰੀ ਇਸ ਲੋਕ ਏਕਤਾ ਦੇ ਜੜੀਂ ਤੇਲ ਦੇਣਾ ਚਾਹੁੰਦੇ ਹਨ। ਇਨਾਂ ਲੋਕਾਂ ਨੂੰ ਇਸ ਸਾਜਸ਼ ਨੂੰ ਪਛਾਨਣ, ਆਪਣੀਆਂ ਮੰਗਾਂ ਲਈ ਸੰਘਰਸ਼ ਤੇ ਡਟੇ ਰਹਿਣ, ਫਿਰਕੂ ਅਮਨ ਬਣਾਈ ਰੱਖਣ ਦੀ ਅਪੀਲ ਕੀਤੀ।)

---



ਸੰਘਰਸ਼ ਨੂੰ ਤੇਜ਼ ਕਰਨ ਦਾ ਕੀਤਾ ਐਲਾਨ

ਪੰਜਾਬ ਰੋਡਵੇਜ਼ ਇੰਪਲਾਈਜ਼ ਯੂਨੀਅਨ (ਅਜ਼ਾਦ) ਦੀ ਸੂਬਾਈ ਆਗੂ ਚੇਅਰਮੈਨ ਮੱਖਣ ਸਿੰਘ, ਸੂਬਾ ਪ੍ਰਧਾਨ ਰਜਿੰਦਰ ਸਿੰਘ, ਜਨਰਲ ਸਕੱਤਰ ਨਛੱਤਰ ਸਿੰਘ ਜੈਤੋ, ਸੋਹਨ ਸਿੰਘ ਖੇੜਾ ਵੱਲੋਂ ਕੋਟਕਪੂਰਾ ਵਿੱਚ ਪੁਲਸ ਵੱਲੋਂ ਚਲਾਈ ਗੋਲੀ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਇਸ ਗੋਲੀਬਾਰੀ ਦੌਰਾਨ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ। ਇਸ ਘਟਨਾਕ੍ਰਮ ਤੇ ਟਿੱਪਣੀ ਕਰਦਿਆਂ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨਾ ਇੱਕ ਭੜਕਾਊ ਕਾਰਵਾਈ ਹੈ ਤੇ ਇਹ ਅਜਿਹੀਆਂ ਤਾਕਤਾਂ ਦੇ ਹਿਤ ਪੂਰਦੀ ਹੈ, ਜੋ ਸਿਆਸੀ ਹਿਤਾਂ ਲਈ ਸ਼ਾਂਤਮਈ ਮਾਹੌਲ ਨੂੰ ਲਾਂਬੂ ਲਾਉਣਾ ਚਾਹੁੰਦੀਆਂ ਹਨ।
ਪੁਲਸ ਵੱਲੋਂ ਕੀਤੀ ਗਈ ਕਾਰਵਾਈ ਬਲਦੀ ਤੇ ਤੇਲ ਪਾਉਣ ਵਾਲੀ ਹੈ। ਕੁਝ ਤਾਕਤਾਂ ਫਿਰ ਤੋਂ ਪੰਜਾਬ ਨੂੰ ਮੁੜ ਫਿਰਕੂ ਦਹਿਸ਼ਤਗਰਦੀ ਅਤੇ ਹਕੂਮਤੀ ਦਹਿਸ਼ਤਗਰਦੀ ਦੇ ਕਾਲੇ ਦੌਰ ਵਿੱਚ ਧੱਕਣਾ ਚਾਹੁੰਦੀਆਂ ਹਨ। ਪੰਜਾਬ ਦੇ ਮੁਲਾਜ਼ਮਾਂ, ਕਿਸਾਨਾਂ, ਖੇਤ-ਮਜ਼ਦੂਰਾਂ ਅਤੇ ਸਨਅਤੀ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਇਨਾਂ ਤਾਕਤਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।

---



ਆਪਸੀ ਭਾਈਚਾਰਾ ਤੇ ਅਮਨ ਬਣਾਈ ਰੱਖੋ ਮਾਰਚਨੇ ਬਠਿੰਡਾ ਚ ਚਾਨਣ ਵੰਡਿਆ

ਬੀਤੀ ਸ਼ਾਮ ਸਿਰਫ ਇੱਕ ਦਿਨ ਦੇ ਸੱਦੇ ਮਾਰਚ ਚ ਸ਼ਾਮਲ ਹੋਏ ਭਰਵੀਂ ਗਿਣਤੀ ਬੁਧੀਜੀਵੀਅਾਂ, ਜਥੇਬੰਦੀਅਾਂ ਦੇ ਕਾਰਕੁੰਨਾਂ, ਅਮਨਪਸੰਦ ਸ਼ਹਿਰੀਅਾਂ ਅਤੇ ਕਲਾ ਕਾਮਿਅਾਂ ਨੇ ਸ਼ਹਿਰ ਅੰਦਰ ਰੌਸ਼ਨੀ ਦੀ ਫੇਰੀ ਪਾਈ, ਲੋਕਾਂ ਚ ਸਾਂਝ, ਏਕਤਾ, ਅਮਨ ਦੇ ਨਾਹਰੇ ਬੁਲੰਦ ਕੀਤੇ, ਬੇਅਦਬੀਅਾਂ ਦੀ ਧਿਲਕਾਊ ਸਿਆਸਤ ਦੀ ਨਿਖੇਧੀ ਕੀਤੀ, ਬੇਲੋੜੀ ਕਾਰਵਾਈ ਚ ਬੇਦੋਸ਼ਿਅਾਂ ਦਾ ਡੁੱਲੇ ਖੂਨ ਦਾ ਦੁੱਖ ਜਤਾਇਆ ਇਨਸਾਫ ਦੀ ਮੰਗ ਕੀਤੀ ਤੇ ਭੜਕਾਹਟ ਤੋਂ ਚੌਕਸੀ ਦਾ ਸੰਦੇਸ਼ ਦਿੱਤਾ।
ਕਵਿਤਾਵਾਂ ਤੇ ਸ਼ੇਅਰੋ-ਸ਼ਾਇਰੀ ਨਾਲ ਜਜਬਾਤ ਪ੍ਰਗਟ ਕੀਤੇ ਗਏ।
ਨਾਹਰਿਅਾਂ ਦੀ ਗੂੰਜ ਸੁਣ ਪਲ-ਦੀ-ਪਲ ਰੁਕਦੇ ਸ਼ਹਿਰੀਅਾਂ ਦੇ ਫਿਕਰਮੰਦ ਚਿਹਰਿਅਾਂ ਤੋਂ ਮਾਰਚ ਦਾ ਸੁਨੇਹਾ ਸੁਣਕੇ, ਬੈਨਰ ਪੜਕੇ ਚੈਨ ਦਾ ਅਹਿਸਾਸ ਝਲਕਦਾ ਰਿਹਾ।
ਸ਼ਾਮਲ ਜਥੇਬੰਦੀਆ:- ਜਮਹੂਰੀ ਅਧਿਕਾਰ ਸਭਾ ਬਠਿੰਡਾ, ਸਿਟੀਜਨਜ਼ ਫਾਰ ਪੀਸ ਐਂਡ ਜਸਟਿਸ ਬਠਿੰਡਾ, ਪੰਜਾਬੀ ਸਾਹਿਤ ਸਭਾ ਬਠਿੰਡਾ, ਤਰਕਸ਼ੀਲ ਸੁਸਾਇਟੀ ਬਠਿੰਡਾ, ਔਰਤ ਮੁਕਤੀ ਮੋਰਚਾ, ਨੌਜਵਾਨ ਭਾਰਤ ਸਭਾ, ਕੇਂਦਰੀ ਪੰਜਾਬੀ ਲੇਖਕ ਸਭਾ, ਗਿਆਨ ਪ੍ਰਸਾਰ ਸਮਾਜ, ਪੈਰਾ ਮੈਡੀਕਲ ਐਸੋਸੀਏਸ਼ਨ, ਐਸ. ਐਸ. ਏ. ਰਮਸਾ, ਈ ਟੀ ਟੀ ਟੀਚਰਜ਼ ਯੂਨੀਅਨ, ਡੀ,ਟੀ.ਐਫ, ਬੀ.ਐਡ ਫਰੰਟ, ਟੈਟ ਪਾਸ ਈ.ਟੀ.ਟੀ ਜਥੇਬੰਦੀ, ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਤੇ ਹੋਰ ਬਹੁਤ ਸਾਰੀਅਾਂ ਜਥੇਬੰਦੀਅਾਂ।

---



ਜਾਤਾਂ ਧਰਮਾਂ ਤੋਂ ਉ¤ਪਰ ਉ¤ਠਣ ਲਈ ਗਦਰੀਆਂ ਦਾ ਰਾਹ ਚਾਨਣ ਮੁਨਾਰਾ

..... ਪੰਜਾਬ ਦੇ ਲੋਕਾਂ ਨੂੰ ਨਾ ਸਿਰਫ਼ ਹਿੰਦੂ ਫਿਰਕਾਪ੍ਰਸਤਾਂ ਦੇ ਖ਼ਤਰਨਾਕ ਮਨਸੂਬਿਆਂ ਤੋਂ ਖ਼ਤਰਾ ਹੈ ਬਲਕਿ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਇੱਕ ਸਾਜਿਸ਼ ਤਹਿਤ ਤੋੜਨ ਲਈ ਯਤਨਸ਼ੀਲ ਹੋਰ ਉਨਾਂ ਫ਼ਿਰਕੂ ਤਾਕਤਾਂ ਤੋਂ ਵੀ ਹੈ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਸਮੇਂ ਭੜਕੀ ਸਿੱਖ ਜਨਤਾ ਦੇ ਧਾਰਮਿਕ ਜਜ਼ਬਾਤਾਂ ਨੂੰ ਆਪਣੇ ਫ਼ਿਰਕੂ ਮਨਸੂਬਿਆਂ ਵਾਸਤੇ ਵਰਤਣ ਲਈ ਤਤਪਰ ਹਨ। ਇਨਾਂ ਤਾਕਤਾਂ ਨੇ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਬੇਰੁਜ਼ਗਾਰਾਂ ਅਤੇ ਛੋਟੇ ਕਾਰੋਬਾਰ ਕਰਨ ਵਾਲਿਆਂ ਦੇ ਦੁੱਖ-ਕਸ਼ਟਾਂ ਸਮੇਂ ਹਮੇਸ਼ਾਂ ਆਪਣੇ ਮੂੰਹਾਂ ਨੂੰ ਜੰਦਰੇ ਮਾਰੀ ਰੱਖੇ। ਉਨਾਂ ਨੇ ਕਿਸਾਨਾਂ ਦੇ ਕਰਜ਼ੇ, ਖੁਦਕੁਸ਼ੀਆਂ ਅਤੇ ਫ਼ਸਲਾਂ ਦੀ ਬਰਬਾਦੀ ਵਰਗੇ ਮਾਮਲਿਆਂ ਤੇ ਪੀੜਤਾਂ ਦੇ ਹੱਕ ਵਿੱਚ ਕਦੇ ਕੋਈ ਹਾਅ ਦਾ ਨਾਹਰਾ ਵੀ ਨਹੀਂ ਮਾਰਿਆ। ਹੁਣ ਲੋਕਾਂ ਦੇ ਹੱਕੀ ਸੰਘਰਸ਼ਾਂ ਤੋਂ ਲੋਕਾਂ ਦਾ ਧਿਆਨ ਲਾਂਭੇ ਲਿਜਾਣ ਲਈ ਅਤੇ ਉਨਾਂ ਨੂੰ ਭਰਾ-ਮਾਰ ਲੜਾਈ ਵਿੱਚ ਉਲਝਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਕਿਸਾਨਾਂ-ਮਜ਼ਦੂਰਾਂ ਦੇ ਹੱਕੀ ਸੰਘਰਸ਼ ਨੂੰ ਦਬਾਉਣ ਅਤੇ ਲੀਹੋਂ ਲਾਹੁਣ ਲਈ ਯਤਨਸ਼ੀਲ ਬਾਦਲ ਸਰਕਾਰ ਆਪਣੀਆਂ ਕਾਰਵਾਈਆਂ ਰਾਹੀਂ ਪੰਜਾਬ ਦਾ ਮਾਹੌਲ ਵਿਗਾੜਨ ਵਾਸਤੇ ਬਲਦੀ ਉ¤ਤੇ ਤੇਲ ਪਾਉਣ ਦਾ ਕੰਮ ਕਰ ਰਹੀ ਹੈ। ਅਜਿਹੀ ਨਾਜ਼ੁਕ ਘੜੀ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਸਦੇ ਸਾਥੀ ਗ਼ਦਰੀਆਂ ਦਾ ਰਾਹ ਸਾਡੇ ਲੋਕਾਂ ਲਈ ਚਾਨਣ ਮੁਨਾਰਾ ਹੈ ਜਿਨਾਂ ਨੇ ਜਾਤਾਂ ਅਤੇ ਧਰਮਾਂ ਦੇ ਮਸਲਿਆਂ ਤੋਂ ਉ¤ਪਰ ਉ¤ਠ ਕੇ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦਾ ਸਮਾਜ ਸਿਰਜਣ ਵਾਸਤੇ ਆਪਣੀਆਂ ਕੀਮਤੀ ਜਾਨਾਂ ਵਾਰੀਆਂ। .....
(17 ਨਵੰਬਰ ਨੂੰ ਸਰਾਭੇ ਸਮਾਗਮ ਦੇ ਸੱਦੇ ਲਈ ਜਾਰੀ
ਇਨਕਲਾਬੀ ਜਥੇਬੰਦੀਆਂ ਦੇ ਹੱਥ ਪਰਚੇ ਚੋਂ)

---

1. ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਮਨੁੱਖ ਦੇ ਮੁੱਢਲੇ ਜਨਮ ਸਿਧ ਅਧਿਕਾਰਾਂ ਦਾ ਮਾਮਲਾ ਹੈ। ਕਲਮ ਅਤੇ ਕਲਾ ਉਪਰ ਬੰਧਸ਼ਾਂ ਮੜਨ ਦਾ ਅਰਥ ਹੈ, ਮਨੁੱਖੀ ਅਧਿਕਾਰਾਂ ਉਪਰ ਛਾਪਾ ਮਾਰਨਾ। ਪਿਛਲੇ ਅਰਸੇ ਤੋਂ ਅਜੇਹੇ ਮਾਨਵ-ਵਿਰੋਧੀ ਵਰਤਾਰੇ ਨੇ ਕਾਫੀ ਜੋਰ ਫੜਿਆ ਹੈ। ਬੁੱਧੀਜੀਵੀਅਾਂ, ਲੇਖਕਾਂ, ਪੱਤਰਕਾਰਾਂ ਅਤੇ ਲੋਕ ਹੱਕਾਂ ਦੀ ਆਵਾਜ਼ ਉਠਾਉਣ ਵਾਲਿਅਾਂ ਉਪਰ ਕਾਤਲਾਨਾ ਵਾਰ ਤੇਜ਼ ਹੋਏ ਹਨ। ਦੇਸ਼ ਭਗਤ ਯਾਦਗਾਰ ਕਮੇਟੀ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਉ¤ਪਰ ਝਪਟਣ, ਬੁੱਧੀਜੀਵੀ ਵਰਗ ਉ¤ਪਰ ਕਾਤਲਾਨਾ ਹੱਲੇ ਬੋਲਣ ਅਤੇ ਕਾਤਲਾਂ ਨੂੰ ਬਚਕੇ ਨਿਕਲ ਜਾਣ ਲਈ ਪਨਾਹ ਦੇਣ ਵਰਗੇ ਅਮਲ ਦੀ ਜੋਰਦਾਰ ਨਿੰਦਾ ਕਰਦੀ ਹੈ।
2. ਪੰਜਾਬ ਦੇ ਤਾਜਾ ਹਾਲਾਤ ਉਪਰ ਫਿਕਰਮੰਦੀ ਜ਼ਾਹਰ ਕਰਦਿਅਾਂ ਕਮੇਟੀ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਮਜਬੂਤ ਰੱਖਣ ਲਈ ਅਪੀਲ ਕਰਦੀ ਹੈ। ਲੋਕਾਂ ਦੇ ਧਾਰਮਕ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਵਾਲੀਅਾਂ ਘਟਨਾਵਾਂ ਦੀ ਨਿੰਦਾ ਕਰਦੀ ਹੋਈ ਕਮੇਟੀ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਵੰਨ-ਸੁਵੰਨੀਅਾਂ ਹਾਕਮ ਜਮਾਤੀ ਤਾਕਤਾਂ ਦੇ ਕੋਝੇ ਇਰਾਦੇ ਨਾਕਾਮ ਕਰਦੇ ਹੋਏ ਆਪਣੀ ਜ਼ਿੰਦਗੀ ਨਾਲ ਸਰੋਕਾਰ ਰੱਖਦੇ ਮਸਲਿਅਾਂ ਉਪਰ ਗ਼ਦਰੀ ਵਿਰਸੇ ਦੀ ਰੌਸ਼ਨੀ ਚ ਇਕਜੁੱਟ ਹੋ ਕੇ ਆਵਾਜ਼ ਉਠਾਉਣ ਦੇ ਮਾਰਗ ਉਪਰ ਡਟੇ ਰਹਿਣਗੇ ਅਤੇ ਪੁਲੀਸ ਵੱਲੋਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟਾਉਂਦੇ ਲੋਕਾਂ ਉਪਰ ਅੰਨੇਵਾਹ ਗੋਲੀਅਾਂ ਚਲਾਉਣ ਅਤੇ ਤਸ਼ੱਦਦ ਕਰਨ ਦੀ ਕਮੇਟੀ ਜ਼ੋਰਦਾਰ ਨਿਖੇਧੀ ਕਰਦੀ ਹੈ ਅਤੇ ਸੂਬੇ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਢਾਅ ਲਾਉਣ ਵਾਲੀਅਾਂ ਸ਼ਕਤੀਅਾਂ ਦੇ ਗੁੱਝੇ ਮਨਸ਼ਿਅਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਗ਼ਦਰੀ ਬਾਬਿਆਂ ਦੇ 24ਵੇਂ ਮੇਲੇ ਮੌਕੇ ਜਨਰਲ ਸਕੱਤਰ ਡਾ. ਰਘਬੀਰ ਕੌਰ ਵੱਲੋਂ ਜਨਤਕ ਇਕੱਠ ਚ ਪੜਕੇ ਪਾਸ ਕਰਵਾਏ ਗਏ ਮਤੇ

---



ਆਪਸੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਕਰੋ-ਅਫ਼ਵਾਹਾਂ ਤੋਂ ਸੁਚੇਤ ਰਹੋ

ਪੰਜਾਬ ਨੂੰ ਲਾਂਬੂ ਲਾਉਣ ਦੇ ਜਿੰਮੇਵਾਰ ਮੁਜਰਮਾਂ ਖਿਲਾਫ਼ ਨਿਸ਼ਾਨਾ ਮਿਥ ਕੇ ਸਾਂਝੇ ਰੋਹ ਦੀ ਲਹਿਰ ਪਰਚੰਡ ਕਰੋ। ਬੇਯਕੀਨੀ ਸਹਿਮ, ਭਰਮ-ਭੁਲੇਖੇ, ਭੜਕਾਹਟ, ਅਫ਼ੜਾਦਫ਼ੜੀ ਫੈਲਾ ਕੇ ਲੋਕਾਂ ਨੂੰ ਇੱਕ ਦੂਜੇ ਖਿਲਾਫ਼ ਭਿੜਨ ਲਈ ਕੋਝੇ ਹੱਥਕੰਡੇ ਅਪਨਾਉਣ ਵਾਲਿਆਂ ਨੂੰ ਨਾਕਾਮ ਕਰੋ। ਤੁਹਾਡੇ ਫੋਨਾਂ ਤੇ ਨਿਰ-ਅਧਾਰ ਸੁਨੇਹੇ (ਮੈਸੇਜਜ਼) ਭੇਜਣ ਵਾਲਿਆਂ ਦੀਆਂ ਸਾਜਿਸ਼ਾਂ ਸਮਝੋ ਤੇ ਹੋਰਾਂ ਨੂੰ ਵੀ ਸਮਝਾਓ। ਕਿਸਾਨਾਂ, ਮਜ਼ਦੂਰਾਂ, ਹੋਰ ਮਿਹਨਤਕਸ਼ਾਂ ਦੇ ਹੱਕੀ ਘੋਲਾਂ ਨੂੰ ਕੁਰਾਹੇ ਪਾਉਣ, ਸੱਟ ਮਾਰਨ ਦੀਆਂ ਗੋਂਦਾਂ ਫੇਲਕਰੋ। ਗ਼ਦਰੀ ਸ਼ਹੀਦਾਂ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ ਮੌਕੇ ਆਪਣੇ ਮਹਾਨ ਸਾਂਝੇ ਵਿਰਸੇ ਦਾ ਝੰਦਾ ਉ¤ਚਾ ਕਰੋ।
ਸੂਬਾ ਕਮੇਟੀ - ਪੰਜਾਬ ਲੋਕ ਸਭਿਆਚਾਰਕ ਮੰਚ

No comments:

Post a Comment