Wednesday, 25 November 2015

5. ਫਿਰਕੂ ਸਿਆਸਤ ’ਤੇ ਵਧ ਰਹੀ ਟੇਕ


ਤਿੱਖਾ ਹੋ ਰਿਹਾ ਸੰਕਟ



ਫਿਰਕੂ ਸਿਆਸਤ ਤੇ ਵਧ ਰਹੀ ਟੇਕ


ਮੁਲਕ ਅਤੇ ਪੰਜਾਬ ਦੀ ਸਿਆਸਤ ਚ ਜੋ ਵਾਪਰ ਰਿਹਾ ਹੈ, ਉਹ ਹਾਕਮ ਜਮਾਤੀ ਪਾਰਟੀਆਂ ਤੇ ਸਿਆਸਤਦਾਨਾਂ ਦੀ ਧਰਮ ਜਾਤ ਅਧਾਰਤ ਸਿਆਸਤ ਤੇ ਵਧ ਰਹੀ ਨਿਰਭਰਤਾ ਦਾ ਸਿੱਟਾ ਹੈ। ਮੁਲਕ ਦੇ ਕੁਦਰਤੀ ਵਸੀਲਿਆਂ ਅਤੇ ਲੋਕਾਂ ਦੀ ਕਿਰਤ ਦੀ ਲੁੱਟ ਤੇਜ਼ ਕਰਨ ਲਈ ਲਾਗੂ ਕੀਤੀਆਂ ਜਾ ਰਹੀਆਂ ਨਵੀਆਂ ਆਰਥਕ ਨੀਤੀਆਂ ਦੇ ਹੱਲੇ ਨੇ ਲੋਕਾਂ ਚ ਭਾਰੀ ਰੋਹ ਤੇ ਬੇਚੈਨੀ ਦਾ ਪਸਾਰਾ ਕੀਤਾ ਹੋਇਆ ਹੈ। ਸਭਨਾਂ ਵੋਟ ਪਾਰਟੀਆਂ ਦੀ ਪੜਤ ਨੂੰ ਤੇਜ਼ੀ ਨਾਲ ਖੋਰਾ ਪੈ ਰਿਹਾ ਹੈ। ਨਵੀਆਂ ਆਰਥਕ ਨੀਤੀਆਂ ਦਾ ਚੌਖਟਾ ਹਾਕਮਾਂ ਲਈ ਬਹੁਤੀ ਗੁੰਜਾਇਸ਼ ਨਹੀਂ ਛੱਡਦਾ ਕਿ ਉਹ ਲੋਕਾਂ ਨੂੰ ਕੋਈ ਨਾ ਕੋਈ ਆਰਥਕ ਰਿਆਇਤਾਂ ਦੇ ਲਾਰਿਆਂ ਨਾਲ ਵਰਾ-ਵਰਚਾ ਸਕਣ ਤੇ ਵੋਟਾਂ ਦੀ ਫਸਲ ਦਾ ਝਾੜ ਵਧਾ ਸਕਣ। ਇਹ ਨੀਤੀਆਂ ਤਾਂ ਲੋਕਾਂ ਨੂੰ ਹਾਸਲ ਰਿਆਇਤਾਂ ਸਹੂਲਤਾਂ ਤੇਜ਼ੀ ਨਾਲ ਛਾਂਗਣ, ਹਰ ਪੱਖੋਂ ਲੁੱਟ ਤੇਜ਼ ਕਰਨ, ਮੁਲਕ ਦੇ ਵਸੀਲਿਆਂ ਨੂੰ ਵੱਡੀਆਂ ਕੰਪਨੀਆਂ ਦੀ ਝੋਲੀ ਪਾਉਣ ਤੇ ਲੋਕਾਂ ਦੇ ਨਾਮ-ਨਿਹਾਦ ਜਮਹੂਰੀ ਹੱਕਾਂ ਦੀ ਸੰਘੀ ਘੁੱਟਣ ਦੇ ਫੁਰਮਾਨ ਚਾੜਦੀਆਂ ਹਨ। ਅਜਿਹਾ ਕਰਨ ਵਾਲੀ ਸਰਕਾਰ ਦੀ ਪੜਤ ਬਹੁਤ ਤੇਜ਼ੀ ਨਾਲ ਖੁਰ ਜਾਂਦੀ ਹੈ ਤੇ ਉਹ ਲੋਕ ਰੋਹ ਦਾ ਨਿਸ਼ਾਨਾ ਬਣ ਜਾਂਦੀ ਹੈ। ਜਿਵੇਂ ਅੱਜ ਕੱਲਬਾਦਲ ਹਕੂਮਤ ਤੇ ਕੇਂਦਰ ਦੀ ਮੋਦੀ ਹਕੂਮਤ ਦੋਹੇਂ ਹੀ ਮਿਹਨਤਕਸ਼ ਜਨਤਾ ਦੇ ਵੱਖ ਵੱਖ ਤਬਕਿਆਂ ਦੇ ਰੋਹ ਤੇ ਘੋਲਾਂ ਦਾ ਸਾਹਮਣਾ ਕਰ ਰਹੀਆਂ ਹਨ।
ਲੋਕਾਂ ਤੇ ਨਵੀਆਂ ਆਰਥਕ ਨੀਤੀਆਂ ਦਾ ਹੱਲਾ, ਇਸਨੂੰ ਲਾਗੂ ਕਰਨ ਵਾਲੇ ਹੁਕਮਰਾਨਾ ਲਈ ਮੋਟੀਆਂ ਕਮਾਈਆਂ ਦੀ ਭਾਰੀ ਗੁੰਜਾਇਸ਼ ਦਿੰਦਾ ਹੈ। ਸਰਕਾਰੀ ਜਾਇਦਾਦਾਂ ਦੀ ਵੇਚ ਵੱਟ, ਦੇਸੀ ਵਿਦੇਸ਼ੀ ਸੌਦਿਆਂ ਚੋਂ ਦਲਾਲੀਆਂ, ਨਿੱਜੀ ਕੰਪਨੀਆਂ ਚੋਂ ਹਿੱਸਾ ਪੱਤੀ ਵਗੈਰਾ ਵਗੈਰਾ ਰਾਹੀਂ ਵੱਡੇ ਗੱਫਿਆਂ ਦਾ ਰਾਹ ਖੁੱਲਦਾ ਹੈ। ਇਉਂ ਰਾਜ ਭਾਗ ਤੇ ਸਿੱਧੇ ਕੰਟਰੋਲ ਲਈ ਹਾਕਮ ਜਮਾਤਾਂ ਦੀ ਆਪਸੀ ਲੜਾਈ ਤਿੱਖੀ ਹੁੰਦੀ ਹੈ ਤੇ ਇੱਕ ਦੂਜੇ ਨੂੰ ਪਛਾੜਨ ਦੀ ਦੌੜ ਤੇਜ਼ ਹੁੰਦੀ ਹੈ।
ਇਉਂ ਇੱਕ ਪਾਸੇ ਰਾਜਸੱਤਾ ਹਾਸਲ ਕਰਨ ਦੀ ਤੇਜ਼ ਹੋਈ ਕੁੱਕੜਖੋਹੀ ਦਰਮਿਆਨ ਇੱਕ ਦੂਜੇ ਤੋਂ ਵਧ ਕੇ ਵੋਟ ਝਾੜ ਵਧਾਉਣ ਦੀ ਦੌੜ ਤੇਜ਼ ਹੋ ਰਹੀ ਹੈ ਤੇ ਦੂਜੇ ਪਾਸੇ ਲੋਕ ਮਾਰੂ ਨੀਤੀਆਂ ਲਾਗੂ ਕਰਨ ਕਰਕੇ ਲੋਕਾਂ ਚੋਂ ਪੜਤ ਖੁਰਨ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਹਾਲਤ ਦਰਮਿਆਨ ਪਾਰਲੀਮਾਨੀ ਵੋਟ ਪਾਰਟੀਆਂ ਤੇ ਸਿਆਸਤਦਾਨਾਂ ਲਈ ਆਪੋ ਆਪਣੋ ਰਵਾਇਤੀ ਵੋਟ ਆਧਾਰ (ਜੋ ਵੱਖ ਵੱਖ ਜਾਤਾਂ, ਧਰਮਾਂ ਚ ਹੈ) ਤੇ ਟੇਕ ਵਧਾਉਣੀ ਪੈ ਰਹੀ ਹੈ। ਜਿਵੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਇਹਦੀ ਤਾਜ਼ਾ ਤੇ ਉ¤ਘੜਵੀਂ ਉਦਾਹਰਣ ਹੈ। ਬੀਤੇ ਵਰੇ ਤੋਂ ਇਸ ਵੱਲੋਂ ਲਾਈਆਂ ਜਾ ਰਹੀਆਂ ਕਲਾਬਾਜ਼ੀਆਂ ਇਹੀ ਦਰਸਾਉਂਦੀਆਂ ਹਨ। ਬੀਤੇ ਸਾਲਾਂ ਚ ਆਰਥਕ ਵਿਕਾਸ ਦੇ ਅਜੰਡੇ ਦੀ ਬੂ-ਦੁਹਾਈ ਪਾਉਣ ਵਾਲੇ ਅਕਾਲੀ ਦਲ ਵੱਲੋਂ ‘‘ਪੰਥਕ ਅਜੰਡਾ’’ ਮੁੜ ਉਭਾਰਨ ਦੀਆਂ ਗੱਲਾਂ ਚੱਲਦੀਆਂ ਆ ਰਹੀਆਂ ਹਨ। ਉਸ ਵੱਲੋਂ ਕੀਤੇ ਵਿਕਾਸ ਦੇ ਅਸਰਾਂ ਨੇ ਲੋਕਾਂ ਚੋਂ ਸਰਕਾਰ ਦੀ ਪੜਤ ਬੁਰੀ ਤਰ੍ਹਾਂ ਖੋਰ ਦਿੱਤੀ ਹੈ ਤੇ ਹੁਣ ਪੰਥ ਦੇ ਨਾਮ ਤੇ ਕੁਝ ਨਾ ਕੁਝ ਰਾਹਤ ਹਾਸਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਭਾਵੇਂ ਪਹਿਲਾਂ ਵੀ ਅਕਾਲੀ ਦਲ ਬਾਦਲ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਵਰਗੀਆਂ ਸਿੱਖ ਸੰਸਥਾਵਾਂ ਨੂੰ ਨੰਗੇ ਚਿੱਟੇ ਰੂਪ ਚ ਆਪਣੇ ਸਿਆਸੀ ਮੰਤਵਾਂ ਲਈ ਵਰਤਦਾ ਆ ਰਿਹਾ ਹੈ ਪਰ ਹੁਣ ਇਹ ਜ਼ਰੂਰਤ ਹੋਰ ਵਧ ਰਹੀ ਹੈ। ਇਨਾਂ ਤੇ ਕਬਜ਼ੇ ਲਈ ਵੱਖ ਵੱਖ ਅਕਾਲੀ ਧੜਿਆਂ ਚ ਲੜਾਈ ਤੇਜ਼ ਹੋ ਰਹੀ ਹੈ। ਧਾਰਮਿਕ ਚੌਧਰੀਆਂ ਅਤੇ ਡੇਰਿਆਂ ਨਾਲ ਪਾਰਟੀਆਂ ਤੇ ਸਿਆਸਤਦਾਨਾਂ ਦੀ ਜੋਟੀ ਹੋਰ ਗੂੜੀ ਹੋ ਰਹੀ ਹੈ। ਇਨਾਂ ਦੀ ਸੱਦ ਪੁੱਛ ਵਧ ਰਹੀ ਹੈ। ਡੇਰਿਆਂ ਤੇ ਧਾਰਮਿਕ ਚੌਧਰੀਆਂ ਨੂੰ ਆਪਣੇ ਵੱਲ ਜਿੱਤਣ ਦੀ ਦੌੜ ਲੱਗੀ ਹੋਈ ਹੈ। ਅਕਾਲੀ ਦਲ ਬਾਦਲ ਅਤੇ ਸ਼ਰੀਕ ਅਕਾਲੀ ਧੜੇ, ਕਾਂਗਰਸ ਪਾਰਟੀ ਸਭ ਏਸੇ ਦੌੜ ਚ ਸ਼ਾਮਲ ਹਨ।
ਵਧ ਰਹੇ ਸੰਕਟ ਨਾਲ ਨਜਿੱਠਣ ਲਈ ਇਹ ਪਿਛਾਖੜੀ ਹੁੰਗਾਰਾ ਹੈ। ਸਿਆਸਤ ਤੇ ਧਰਮ ਦਾ ਗੱਠਜੋੜ ਹੋਰ ਤਕੜਾ ਕਰਕੇ ਹੀ ਅੱਗੇ ਵਧਣ ਦਾ ਰਾਹ ਬਣਾਇਆ ਜਾ ਰਿਹਾ ਹੈ।

No comments:

Post a Comment