ਹਕੂਮਤਾਂ ਖਿਲਾਫ਼ ਗੁੱਸੇ ਨੂੰ ਸਹੀ ਮੂੰਹਾਂ ਦਿਓ !
ਲੋਕ-ਧੜਾ ਜੋੜੋ ! ਜਿੰਦਗੀ ਦੇ ਬੁਨਿਆਦੀ ਮਸਲਿਆਂ ਉੱਤੇ ਸੰਘਰਸ਼ ਭਖਾਓ !
ਲੋਕ-ਸੰਘਰਸ਼ਾਂ
ਦੇ
ਰਾਹੀ,
ਭੈਣੋ,
ਭਰਾਵੋ,
ਨੌਜਵਾਨੋ
ਅਤੇ
ਪਿਆਰੇ
ਲੋਕੋ,
ਸ੍ਰੀ
ਗੁਰੂ
ਗਰੰਥ
ਸਾਹਿਬ
ਦੀ
ਬੇਅਦਬੀ
ਦੀਆਂ
ਨਿੱਤ
ਦਿਨ
ਵਾਪਰ
ਰਹੀਆਂ
ਘਟਨਾਵਾਂ
ਸੂਬੇ
ਦੀ
ਫ਼ਿਜ਼ਾ
ਅੰਦਰ
ਤਣਾਅ
ਜਾਰੀ
ਰੱਖ
ਰਹੀਆਂ
ਹਨ। “”ਸੇਵਾ” ਕਰਨ ਵਾਲੀ “ਪੰਥਕ ਸਰਕਾਰ” ਤੇ “ਸੁਰੱਖਿਆ-ਸਨਮਾਨ” ਦੇਣ ਵਾਲੀ ਪੁਲਸ ਦਾ ਹੀਜ਼-ਪਿਆਜ਼ ਨੰਗਾ ਕਰ ਰਹੀਆਂ ਹਨ। ਇਹ ਬੇਅਦਬੀ ਕਰਨ ਵਾਲੇ ਕਹਿਣ ਨੂੰ ਕੁਝ ਵੀ ਕਹਿਣ, ਸਿੱਖ ਮਨਾਂ ਨੂੰ ਜਖ਼ਮੀ ਕਰਨ ਦਾ ਨਿੰਦਣ ਯੋਗ ਤੇ ਸਜ਼ਾ ਯੋਗ ਕਾਰਾ ਕਰ ਰਹੇ ਹਨ। ਜਖ਼ਮੀ ਮਨਾਂ ਦਾ ਰੋਸ ਕੁਦਰਤੀ ਹੈ, ਜਾਇਜ਼ ਹੈ। ਪਰ ਇਸ ਰੋਸ ਵਿਚ ਹੋਈਆਂ ਭੜਕਾਹਟਾਂ ਤੇ ਝੁਲਦੀਆਂ ਤਲਵਾਰਾਂ, ਜਾਣੇ ਜਾਂ ਅਣਜਾਣੇ, ਸੂਬੇ ਨੂੰ ਫਿਰਕੂ ਅੱਗ ਦੀ ਭੱਠੀ ਵਿਚ ਝੋਕਣ ਦਾ ਸਬੱਬ ਬਣ ਸਕਦੀਆਂ ਹਨ। ਲੋਕਾਂ ਦੀਆਂ ਜਾਨਾਂ ਦਾ ਖੌਅ ਬਣ ਸਕਦੀਆਂ ਹਨ। ਲੋਕਾਂ ਦਾ ਏਕਾ ਤੋੜਨ ਦਾ ਅਤੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ ਦੇ ਸੰਘਰਸ਼ਾਂ ਨੂੰ ਲੀਹੋ ਭਟਕਾਉਣ ਦਾ ਸਾਧਨ ਬਣ ਸਕਦੀਆਂ ਹਨ।
ਵਜ੍ਹਾ
ਇਹੀ
ਹੈ
ਕਿ
ਇਹਨਾਂ
ਰੋਸ 'ਕੱਠਾਂ ਵਿਚ ਕੌਣ ਕੀ ਇਰਾਦੇ ਤੇ ਮਨਸੂਬੇ ਲੈ ਕੇ ਆਉਂਦਾ ਹੈ
? ਰੋਸ
ਦਾ
ਨਿਸ਼ਾਨਾਂ
ਕੀ
ਤੋਂ
ਕੀ
ਬਣਾ
ਦਿੰਦਾ
ਹੈ ? ਏਹਦੀ ਚੌਕਸ ਨਿਗਾਹੀ ਤੇ ਫਿਕਰਦਾਰੀ ਜਰੂਰੀ ਹੈ। ਆਪੋ ਆਪਣੇ ਸਿਆਸੀ ਹਿਤ ਪੂਰਨ ਲਈ ਹਾਕਮ ਤੇ
ਕੱਟੜ
ਫਿਰਕਾਪ੍ਰਸਤ
ਅਜਿਹੀ
ਹਾਲਤ
ਦਾ
ਲਾਹਾ
ਲੈਣ
ਲਈ
ਤਹੂ
ਰਹਿੰਦੇ
ਹਨ। ਦੋਵਾਂ ਦਾ ਨਿਸ਼ਾਨਾਂ ਲੋਕ ਬਣਦੇ ਹਨ।
1947 ਵਿੱਚ
ਦੇਸ਼
ਵੰਡ
ਵਾਲੇ
ਤੇ 1984 ਦੇ ਪੰਜਾਬ ਤੇ ਦਿੱਲੀ ਵਾਲੇ ਖ਼ੂਨੀ ਸਾਕਿਆਂ ਦੇ ਜਖ਼ਮ ਅੱਜ ਵੀ ਹਰੇ ਹਨ।
1978 ਦੇ
ਅਕਾਲੀਆਂ ਤੇ ਨਿਰੰਕਾਰੀਆਂ ਦੇ ਖ਼ੂਨੀ ਟਕਰਾ ਵੇਲੇ ਸ਼ਾਇਦ ਕਿਸੇ ਦੇ ਚਿੱਤ ਚੇਤੇ ਵੀ ਨਾ ਹੋਵੇ ਕਿ ਅਗਾਂਹ ਜਾ ਕੇ
10-12 ਸਾਲ
ਮੌਤ
ਸੰਨਾਟੇ
ਵਿਚ
ਗੁਜ਼ਾਰਨੇ
ਪੈਣਗੇ। ਸੱਥਰਾਂ ਦਾ ਸੰਤਾਪ ਭੋਗਣਾ ਪਵੇਗਾ। ਅੱਜ ਵੀ ਲੋਕ-ਬੇਚੈਨੀ ਤੇ ਲੋਕ-ਸੰਘਰਸ਼ ਵਿਆਪਕ ਰੂਪ ਵਿਚ ਹੈ। ਤੇ ਅੱਜ ਵੀ ਹਾਕਮਾਂ ਦੀਆਂ ਲੋਕਾਂ ਨੂੰ ਪਾੜ ਕੇ ਰਾਜ ਕਰਨ ਦੀਆਂ ਲੋੜਾਂ ਬਣੀਆਂ ਹੋਈਆਂ ਹਨ।
ਇਹ ਹਾਲਤਾਂ ਮੁਲਕ ਦੇ ਲੁਟੇਰੇ ਤੇ ਜਾਬਰ ਰਾਜ-ਪ੍ਰਬੰਧ ਵੱਲੋਂ ਅਖਤਿਆਰ ਕੀਤੀਆਂ ਲੋਕਦੋਖੀ ਨੀਤੀਆਂ ਦੀ
ਪੈਦਾਵਾਰ ਹਨ। ਲੋਕ-ਧੜੇ ਤੇ ਜ਼ੋਕ-ਧੜੇ ਦੀ ਸਦੀਵੀ ਟੱਕਰ ਦਾ ਸਿੱਟਾ ਹਨ । ਦੋਵਾਂ ਵਿਚ ਘਮਸਾਨੀ ਭੇੜ ਹੈ। ਜਿੰਦਗੀ ਮੌਤ ਦੀ ਲੜਾਈ ਹੈ। ਮਜ਼ਦੂਰਾਂ, ਕਿਸਾਨਾਂ, ਛੋਟੇ ਸਨਅਤਕਾਰਾਂ, ਛੋਟੇ ਕਾਰੋਬਾਰੀਆਂ, ਮੁਲਾਜ਼ਮਾਂ ਤੇ ਨੌਜਵਾਨਾਂ ਦੇ ਲੋਕ-ਧੜੇ ਕੋਲ ਸਾਧਨ ਨਿਗੂਣੇ ਹਨ। ਮੁਲਕ, ਖੇਤੀ ਪ੍ਰਧਾਨ ਮੁਲਕ ਹੈ। ਪਰ ਏਹਦੇ ਖੇਤੀ ਕਰਨ ਵਾਲਿਆਂ ਕੋਲ ਜ਼ਮੀਨ ਦੀ ਤੋਟ ਹੈ।ਬੇਰੁਜ਼ਗਾਰੀ ਬੇਸ਼ੁਮਾਰ ਹੈ। ਲੋੜੀਂਦੀ ਹਰ ਵਸਤ ਦੀ ਮਹਿੰਗਾਈ ਨੇ ਕਚੂੰਮਰ ਕੱਢ ਰੱਖਿਆ ਹੈ।ਗਰੀਬੀ, ਕੰਗਾਲੀ ਸਿਰ ਚੜੀ ਹੋਈ ਹੈ। ਕਰਜ਼ੇ, ਖਾਸ ਕਰ ਸੂਦਖੋਰ ਕਰਜ਼ੇ ਦੀਆਂ ਪੰਡਾਂ ਹਨ। ਵਿਦੇਸ਼ੀ ਤਕਨੀਕ ਤੇ ਨੀਤੀ ਨੇ ਸਨਅਤਾਂ ਵਿੱਚੋਂ ਰੁਜ਼ਗਾਰ ਖੋਹ ਲਿਆ ਹੈ। ਨਵੀਂ ਸਨਅਤੀ ਨੀਤੀ ਛੋਟੇ ਕਾਰਖਾਨਿਆਂ ਤੇ ਕਾਰੋਬਾਰਾਂ ਨੂੰ ਨਿਗਲ ਰਹੀ ਹੈ। ਸਿੱਖਿਆ, ਸੇਹਤ, ਬਿਜਲੀ, ਪਾਣੀ, ਆਵਾਜਾਈ ਪਹੁੰਚ ਤੋਂ ਬਾਹਰ ਹੋ ਰਹੇ ਹਨ। .....
.....ਹਾਕਮ
ਅੰਗਰੇਜਾਂ
ਤੋਂ
ਵਿਰਸੇ
ਵਿਚ
ਹਾਸਲ
ਕੀਤੀ
“ ਪਾੜੋ
ਤੇ
ਰਾਜ
ਕਰੋ””ਦੀ ਨੀਤੀ ਚਾਲ ਚਲਦੇ ਹਨ। ਇਥੇ ਜਾਤਾਂ, ਧਰਮਾਂ, ਫਿਰਕਿਆਂ, ਇਲਾਕਿਆਂ ਦੀ ਤਿੱਖੀ ਵੰਡ ਹੈ। ਸਦੀਆਂ ਤੋਂ ਲੋਕ-ਮਨਾਂ ਵਿੱਚ ਵਖਰੇਂਵਿਆਂ ਤੇ ਪਾਟਕਾਂ ਦੀ ਹਾਕਮਾਂ ਵੱਲੋਂ ਪਾਈ ਗੰਢ ਹੈ। ਹਾਕਮ ਇਹਦੀ ਖੂਬ ਵਰਤੋਂ ਕਰਦੇ ਆ ਰਹੇ ਹਨ। ਲੋਕਾਂ ਦੇ ਏਕੇ ਤੇ ਘੋਲ ਮੂਹਰੇ ਘਿਰੇ ਹਾਕਮ ਇਹਨਾਂ ਵਖਰੇਂਵਿਆਂ ਤੇ ਪਾਟਕਾਂ ਨੂੰ ਉਛਾਲ ਲੈਂਦੇ ਹਨ।ਪਹਿਲਾਂ ਭਾਵਨਾਵਾਂ ਭੜਕਾ ਦਿੰਦੇ ਹਨ। ਹਿਰਦੇ ਵਲੂੰਧਰ ਸਿੱਟਦੇ ਹਨ। ਫੇਰ ਹਮਦਰਦੀ ਦੀ ਮਲ੍ਹਮ ਲਾਉਣ ਦੇ ਨਾਂ ਹੇਠ ਭਰਾ-ਮਾਰੂ ਟਕਰਾਅ ਦੇ ਟੀਕੇ ਲਾਉਂਦੇ ਹਨ। ਲੋਕਾਂ ਦੀ ਸੁਰਤ ਮਾਰ ਦਿੰਦੇ ਹਨ। ਹੱਥ ਲਏ ਰੋਟੀ-ਰੋਜੀ ਦੇ ਮਸਲੇ ਛਡਵਾ ਦਿੰਦੇ ਹਨ। ਗਲ-ਵੱਢ ਟੱਕਰਾਂ ਕਰਵਾ ਦਿੰਦੇ ਹਨ। ਲੋਕ ਲਾਸ਼ਾਂ ਗਿਣਦੇ ਹਨ,
ਇਹ
ਗੱਦੀਆਂ
ਮੱਲ
ਲੈਂਦੇ
ਹਨ। ਰਾਜਭਾਗ ਤਕੜਾ ਕਰ ਲੈਂਦੇ ਹਨ।ਅੰਗਰੇਜਾਂ ਨੇ ਇਹੀ ਕੀਤਾ ਸੀ। 1947 ਤੋਂ, ਇਥੋਂ ਵਾਲੇ ਹਾਕਮ ਇਹੋ ਕਰ ਰਹੇ ਹਨ। ਇਥੇ ਪੰਜਾਬ ਅੰਦਰ 1980 ਤੋਂ 1992 ਤੱਕ ਵੱਡਾ ਕਤਲੇ-ਆਮ ਕਰ ਅਤੇ ਕਰਵਾ ਕੇ ਲੋਕਾਂ ਦੇ ਨੱਕੋਂ-ਬੁੱਲੋਂ ਲਹੇ ਕਾਂਗਰਸੀ ਹਾਕਮ ਸ਼ਾਂਤੀ ਦੇ ਪੁੰਜ ਬਣ ਗਏ ਸਨ।
ਭਾਜਪਾ
ਤੇ
ਆਰ. ਐਸ. ਐਸ.
ਦੇ
ਮੰਤਰੀ-ਸੰਤਰੀ
ਤੇ
ਸਾਧ-ਸੰਤ
ਸਭ
ਹਿੰਦੂ
ਫਿਰਕਾਪ੍ਰਸਤੀ
ਦੀ
ਨੰਗੀ
ਤਲਵਾਰ
ਫੜ
ਕੇਂਦਰੀ
ਹਕੂਮਤੀ ਰੱਥ
'ਤੇ
ਚੜੇ
ਹੋਏ
ਹਨ। ਅਜੇ 2002 ਵਿਚ ਰਚਾਏ ਗੁਜਰਾਤ ਕਤਲੇਆਮ ਦੇ ਖੂਨੀ ਧੱਬੇ ਇਹਨਾਂ ਦੇ ਮੱਥਿਓ ਲੱਥੇ ਨਹੀਂ ਹਨ। ਹੁਣ ਏਹਦੇ ਫਿਰਕੂ ਕਾਤਲੀ ਗ੍ਰੋਹ ਨਿੱਤ ਦਿਨ ਕਿਤੇ ਨਾ ਕਿਤੇ ਕਤਲ ਕਾਂਡ ਰਚਾਉਂਦੇ ਰਹਿੰਦੇ ਹਨ। ਮੂੰਹ-ਫੱਟ ਜਨੂੰਨੀ ਟੋਲੇ ਕਤਲਾਂ ਦਾ ਮਾਹੌਲ ਬਣਾਉਂਦੇ ਰਹਿੰਦੇ ਹਨ। ਹੁਣ ਇਹਨਾਂ ਨੇ ਲਵ ਜੇਹਾਦ, ਘਰ ਵਾਪਸੀ ਤੇ ਗਊਮਾਸ ਦੇ ਮੁੱਦੇ ਖੜੇ ਕਰਕੇ ਖੂਨੀ ਖਰੂਦ ਪਾਇਆ ਹੋਇਆ ਹੈ। ਲੋਕ-ਪੱਖੀ ਵਿਗਿਆਨਕ ਕਲਮਕਾਰਾਂ ਤੇ ਕਲਾਕਾਰਾਂ ਨੂੰ ਮਾਰਿਆ ਜਾ ਰਿਹਾ ਹੈ। ਘੱਟ ਗਿਣਤੀ ਧਰਮਾਂ ਫਿਰਕਿਆਂ, ਜਾਤਾਂ ਅਤੇ ਵੱਖਰੇ ਵਿਚਾਰਾਂ ਨੂੰ ਸਹਿਣ ਨਹੀਂ ਕੀਤਾ ਜਾ ਰਿਹਾ ਹੈ,
ਇਥੋਂ
ਭੱਜ
ਜਾਣ
ਦੀਆਂ
ਮੌਤ ਧਮਕੀਆਂ
ਦਿੱਤੀਆਂ
ਜਾ
ਰਹੀਆਂ
ਹਨ।ਇਸ ਦੀ ਭਾਈਵਾਲ ਬਣੀ ਸੂਬੇ ਦੀ ਆਕਾਲੀ ਪਾਰਟੀ ਅਤੇ ਸਿੱਖ ਕੱਟੜ ਫਿਰਕਾਪ੍ਰਸਤ ਵੀ ਫਿਰਕੂ ਵਖਰੇਂਵਿਆਂ ਨੂੰ ਆਵਦੇ ਸਿਆਸੀ ਹਿਤਾਂ ਵਾਸਤੇ ਨਿਸ਼ੰਗ ਵਰਤੋਂ ਕਰਨ ਤੋਂ ਪਿੱਛੇ ਨਹੀਂ ਹਨ।
1978 ਦੇ
ਨਿਰੰਕਾਰੀਆਂ
ਨਾਲ
ਅਤੇ 2007 ਦੇ ਡੇਰਾ ਸਿਰਸਾ ਨਾਲ ਭੇੜ ਵਿਚ ਏਹ ਦਰਜਨਾਂ ਬੰਦਿਆਂ ਦੇ ਕਤਲ ਦੇ ਜੁੰਮੇਵਾਰ ਹਨ। ਹੁਣ ਵੀ ਡੇਰਾ ਸਰਸੇ ਦੇ ਮਾਮਲੇ 'ਤੇ ਸਿਆਸੀ ਗੋਟੀਆਂ ਖੇਲ੍ਹ ਰਹੇ ਹਨ।
1984 ਵਾਲੀ
ਫਿਰਕੂ ਕਾਤਲੀ
ਹਨੇਰੀ
ਵਿਚ
ਵੀ
ਇਹ
ਕਾਂਗਰਸ
ਨਾਲ
ਬਰਾਬਰ
ਦੇ
ਭਾਈਵਾਲ
ਹਨ।
ਇਹਨਾਂ
ਹਾਕਮਾਂ
ਤੇ
ਕੱਟੜ
ਫਿਰਕਾਪ੍ਰਸਤਾਂ
ਦੀਆਂ
ਨੀਤੀ-ਚਾਲਾਂ
ਨੂੰ
ਸਮਝੋ।। ਸੁਚੇਤ ਹੋਵੋ। ਹਾਕਮ ਪਾਰਟੀਆਂ ਦੀਆਂ ਸਿਆਸੀ ਤਿਕੜਮ-ਬਾਜੀਆਂ ਤੇ ਲੋਕ ਦੋਖੀ ਖ਼ਸਲਤ ਨੁੰ ਜਾਣੋ। ਤਿਕੜਮਾਂ ਨੂੰ ਛੰਡਣਾ ਤੇ ਚਾਲਾਂ ਨੂੰ ਫੇਲ੍ਹ ਕਰਨਾ ਸਿੱਖੋ।ਬੇਅਦਬੀ ਕਰਨ ਵਾਲੇ ਤੇ ਜਾਨਾਂ ਲੈਣ ਵਾਲੇ ਮੁਜ਼ਰਮਾਂ ਨੂੰ ਸਜ਼ਾਵਾਂ ਦੀ ਮੰਗ ਕਰੋ। ਏਕੇ ਦਾ ਹੋਰ ਵੱਡਾ ਯੱਕ ਬੰਨੋ।ਆਪੋ ਆਪਣੀਆਂ ਮੰਗਾਂ ਤੇ ਮੁਸ਼ਕਲਾਂ ਦੇ ਹੱਲ ਲਈ ਜਥੇਬੰਦ ਸੰਘਰਸ਼ਾਂ ਦਾ ਪਿੜ ਮੱਲੋ। ਸਾਂਝੇ ਵਿਸ਼ਾਲ ਘੋਲਾਂ ਦੇ ਅਖਾੜੇ ਮਘਾਓ।ਮੰਗਾਂ ਦੇ ਬੁਨਿਆਦੀ ਹੱਲ ਵੱਲ ਅੱਗੇ ਵਧੋ।.....
ਲੋਕ ਸੰਘਰਸ਼ਾਂ ਦੇ ਅੰਗ ਸੰਗ
ਲੋਕ ਮੋਰਚਾ ਪੰਜਾਬ
ਵੱਲੋਂ ਪ੍ਰਕਾਸ਼ਤ ਹੱਥ ਪਰਚੇ ਚੋਂ ਸੰਖੇਪ
No comments:
Post a Comment