Wednesday, 25 November 2015

11. ਲੋਕ ਹੱਕਾਂ ਦੇ ਘੋਲ ਤੇਜ਼ ਕਰੋ


ਪੰਜਾਬ ਨੂੰ ਫਿਰਕੂ ਅ¤ਗ ਦੀ ਭ¤ਠੀ ਚ ਝੋਕਣਾ ਚਾਹੁੰਦੇ ਹਾਕਮਾਂ ਅਤੇ


ਮੌਕਾਪ੍ਰਸਤ ਸਿਆਸੀ ਫਿਰਕੂ ਟੋਲਿਆਂ ਦੇ ਮਨਸੂਬਿਆਂ ਨੂੰ ਮਾਤ ਦਿਉ



ਲੋਕ ਹੱਕਾਂ ਦੇ ਘੋਲ ਤੇਜ਼ ਕਰੋ

..... ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਭੜਕਾਊ ਘਟਨਾ ਪੰਜਾਬ ਦੇ ਫਿਰਕੂ ਅਮਨ ਨੂੰ ਲਾਂਬੂ ਲਾਉਣ ਦੀ ਸਾਜਿਸ਼ ਦਾ ਹੀ ਹਿੱਸਾ ਹੈ। ਇਹਦਾ ਮਕਸਦ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਆਪਣੇ ਸੌੜੇ ਫਿਰਕੂ-ਸਿਆਸੀ ਮੰਤਵਾਂ ਦੀ ਪੂਰਤੀ ਕਰਨਾ ਹੈ ਤੇ ਪੰਜਾਬ ਨੂੰ ਮੁੜ ਫਿਰਕੂ ਅ¤ਗ ਦੀ ਭ¤ਠੀ ਚ ਝੋਕਣਾ ਹੈ। ਹੁਣ ਤ¤ਕ ਜਾਹਰ ਹੈ ਕਿ ਸਭਨਾਂ ਮੌਕਾਪ੍ਰਸਤ ਸਿਆਸੀ ਸ਼ਕਤੀਆਂ ਤੇ ਫਿਰਕਾਪ੍ਰਸਤ ਟੋਲਿਆਂ ਨੇ ਆਪੋ ਆਪਣਾ ਲਾਹਾ ਲੈਣ ਦੇ ਯਤਨ ਕੀਤੇ ਹਨ।
ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੀੜ ਗੁੰਮ ਹੋਣ ਤੋਂ ਬਾਅਦ ਕੋਈ ਕਾਰਵਾਈ ਨਾ ਕਰਕੇ ਤੇ ਫਿਰ ਰੋਸ ਪ੍ਰਗਟਾ ਰਹੇ ਲੋਕਾਂ ਤੇ ਜਬਰ ਢਾਹ ਕੇ, ਦੋ ਨੌਜਵਾਨਾਂ ਦੀਆਂ ਜ਼ਿੰਦਗੀਆਂ ਲੈ ਕੇ, ਬਾਦਲ ਹਕੂਮਤ ਨੇ ਬਲਦੀ ਤੇ ਤੇਲ ਪਾਇਆ ਹੈ। ਫਿਰਕੂ ਅਨਸਰਾਂ ਨੇ ਭੜਕਾਊ ਪ੍ਰਚਾਰ ਕੀਤਾ ਹੈ, ¤ਕ ਵਿਸ਼ੇਸ਼ ਤਬਕੇ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਕਰਕੇ ਦੋ ਫਿਰਕਿਆਂ ਚ ਟਕਰਾਅ ਪੈਦਾ ਕਰਨਾ ਚਾਹਿਆ ਹੈ। ਲੋਕ ਦੋਖੀ ਫਿਰਕੂ ਜਨੂੰਨੀ ਅਨਸਰਾਂ ਨੇ ਦਹਿਸ਼ਤ ਫੈਲਾਉਣ ਦੀਆਂ ਸਾਜਿਸ਼ਾਂ ਰਚੀਆਂ ਹਨ। ਪੰਜਾਬ ਦੇ ਲੋਕਾਂ ਦੀਆਂ ਭਾਈਚਾਰਕ ਸਾਂਝ ਦੀਆਂ ਮਜਬੂਤ ਤੰਦਾਂ ਮੂਹਰੇ ਭਾਵੇਂ ਅਜਿਹੇ ਚੰਦਰੇ ਮਨਸੂਬੇ ਪੂਰੀ ਤਰਾਂ ਸਫਲ ਨਹੀਂ ਹੋ ਸਕੇ ਪਰ ਇਸ ਮਾਹੌਲ ਨੇ ਲੋਕ ਏਕਤਾ ਤੇ ਫਿਰਕੂ ਅਮਨ ਲਈ ਗੰਭੀਰ ਚੁਣੌਤੀ ਪੇਸ਼ ਕੀਤੀ ਹੈ। ਹਾਕਮਾਂ ਤੇ ਫਿਰਕਾਪ੍ਰਸਤ ਤਾਕਤਾਂ ਦੇ ਕਾਲੇ ਇਰਾਦਿਆਂ ਦੀ ਇ¤ਕ ਝਲਕ ਪੇਸ਼ ਕੀਤੀ ਹੈ। ਇਹ ਇਰਾਦੇ ਕਾਮਯਾਬ ਹੋਣ ਦੀ ਹਾਲਤ ਚ ਸਮੁ¤ਚੀ ਤਸਵੀਰ ਬਹੁਤ ਭਿਆਨਕ ਹੋ ਸਕਦੀ ਹੈ ਜੋ ਸਾਡੇ ਸਭਨਾਂ ਦੇ ਗੌਰ-ਫਿਕਰ ਦੀ ਮੰਗ ਕਰਦੀ ਹੈ।

ਪਾੜੋ ਤੇ ਰਾਜ ਕਰੋ ਦੀ ਨੀਤੀ ਬੁੱਝੋ

 ਪੰਜਾਬ ਚ ਵਾਪਰੀਆਂ ਘਟਨਾਵਾਂ ਤੇ ਬਣਿਆ ਮਾਹੌਲ ਪੰਜਾਬ ਦੀਆਂ ਹਾਕਮ ਜਮਾਤਾਂ ਵ¤ਲੋਂ ਪਾੜੋ ਤੇ ਰਾਜ ਕਰੋਦੀ ਲੋਕ ਦੁਸ਼ਮਣ ਨੀਤੀ ਲਾਗੂ ਕਰਨ ਦਾ ਸਿ¤ਟਾ ਹੈ। ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਾਸਤੇ ਆਪੋ ਆਪਣੇ ਵੋਟ ਅਧਾਰ ਨੂੰ ਤਕੜਾ ਕਰਨ ਲਈ ਫਿਰਕੂ ਵੰਡੀਆਂ ਹੋਰ ਡੂੰਘੀਆਂ ਕਰਨ ਦੇ ਯਤਨਾਂ ਦਾ ਸਿੱਟਾ ਹੈ। ਅਜਿਹਾ ਮਾਹੌਲ ਉਸਾਰਨਾ ਉਹਨਾਂ ਸਭਨਾਂ ਮੌਕਾਪ੍ਰਸਤ ਸਿਆਸੀ ਪਾਰਟੀਆ ਦੀ ਸਾਂਝੀ ਜ਼ਰੂਰਤ ਹੈ ਜਿਹੜੀਆਂ ਲੋਕ ਮੁੱਦਿਆਂ ਪ੍ਰਤੀ ਆਪਣੇ ਰਵ¤ਈਏ ਕਰਕੇ ਦਿਨੋਂ-ਦਿਨ ਬੇਪਰਦ ਹੋ ਰਹੀਆਂ ਹਨ। ਲੋਕ ਮੁ¤ਦਿਆਂ ਤੋਂ ਭਟਕੀ ਸੁਰਤ ਬਾਦਲ ਦਲ ਤੇ ਭਾਜਪਾ ਨੂੰ ਏਸ ਕਰਕੇ ਰਾਸ ਬੈਠਦੀ ਹੈ ਕਿ ਇਉਂ ਹੋਣ ਨਾਲ ਸੂਬੇ ਚ ਉ¤ਠੇ ਕਿਸਾਨ ਮਜ਼ਦੂਰ ਅੰਦੋਲਨ ਚ ਕਸੂਤੀ ਫਸੀ ਹਕੂਮਤ ਦਾ ਛੁਟਕਾਰਾ ਹੋਣ ਦਾ ਰਾਹ ਨਿਕਲਦਾ ਹੈ। ਬਾਕੀ ਹਾਕਮ ਜਮਾਤੀ ਸਿਆਸੀ ਪਾਰਟੀਆਂ ਲਈ ਇਸ ਕਰਕੇ ਨਿਆਮਤ ਬਣਦੀ ਹੈ ਕਿ ਇਹ ਵੀ ਲੋਕ ਮਾਰੂ ਆਰਥਿਕ ਨੀਤੀਆਂ ਲਾਗੂ ਕਰਨ ਲਈ ਮੌਜੂਦਾ ਸਰਕਾਰ ਵਾਂਗ ਹੀ ਵਚਨਬੱਧ ਹਨ। ਅਜਿਹੀਆਂ ਨੀਤੀਆਂ ਲਾਗੂ ਕਰਨ ਕਰਕੇ ਫੈਲਦੇ ਲੋਕ ਰੋਹ ਦਾ ਸੇਕ ਸਿਰਫ਼ ਬਾਦਲ ਹਕੂਮਤ ਨੂੰ ਹੀ ਨਹੀਂ ਲ¤ਗ ਰਿਹਾ ਸਗੋਂ ਕਾਂਗਰਸ ਵਰਗੀਆਂ ਪਾਰਟੀਆਂ ਵੀ ਲਪੇਟ ਚ ਆ ਰਹੀਆਂ ਹਨ। ਇਹ ਫਿਰਕਾਪ੍ਰਸਤ ਸਿੱਖ ਜਨੂੰਨੀਆਂ ਨੂੰ ਵੀ ਰਾਸ ਬੈਠਦੀ ਹੈ ਜਿਹੜੇ ਸਿ¤ਖ ਸੰਸਥਾਵਾਂ ਤੋਂ ਬਾਦਲ ਦਲ ਦਾ ਗ਼ਲਬਾ ਖਤਮ ਕਰਕੇ ਆਪ ਕਾਬਜ ਹੋਣ ਦੀ ਦੌੜ ਚ ਸ਼ੁਮਾਰ ਹਨ ਤੇ ਪੰਥ ਦੇ ਸ¤ਚੇ ਰਖਵਾਲਿਆਂ ਵਜੋਂ ਪੇਸ਼ ਹੋ ਕੇ ਆਪਣਾ ਖੁ¤ਸਿਆ ਅਧਾਰ ਬਹਾਲ ਕਰਨ ਲਈ ਜੋਰ ਮਾਰ ਰਹੇ ਹਨ। ਅਜਿਹੀਆਂ ਸਭਨਾਂ ਤਾਕਤਾਂ ਵੱਲੋਂ ਲੋਕਾਂ ਤੇ ਸਾੜਸਤੀ ਲਿਆ ਕਿ ਆਪੋ ਆਪਣੇ ਹਿਤ ਪੂਰਨ ਦੇ ਯਤਨ ਹੋ ਰਹੇ ਹਨ।
ਰਾਜ ਭਾਗ ਤੇ ਕਾਬਜ ਤਾਕਤਾਂ ਵ¤ਲੋਂ ਅਜਿਹੀ ਨੀਤੀ ਲਾਗੂ ਕਰਨ ਦਾ ਨਤੀਜਾ ਪੰਜਾਬ ਦੇ ਲੋਕ ਪੂਰਾ ਡੇਢ ਦਹਾਕਾ ਹੰਢਾ ਚੁ¤ਕੇ ਹਨ। 80ਵਿਆਂ ਦੇ ਦਹਾਕੇ ਚ ਵਗੀ ਦਹਿਸ਼ਤਗਰਦੀ ਦੀ ਕਾਲੀ-ਬੋਲ਼ੀ ਹਨੇਰੀ ਵੀ ਕਾਂਗਰਸੀ ਤੇ ਅਕਾਲੀ ਲੀਡਰਾਂ ਵੱਲੋਂ ਇ¤ਕ ਦੂਜੇ ਨੂੰ ਠਿ¤ਬੀ ਲਾਉਣ ਦੀ ਸਿਆਸੀ ਖੇਡ ਦਾ ਨਤੀਜਾ ਸੀ। ਕਾਂਗਰਸੀਆਂ ਨੇ ਸਿ¤ਖ ਫਿਰਕੂ ਜਨੂੰਨੀ ਅਨਸਰਾਂ ਦੀ ਬਕਾਇਦਾ ਪਾਲਣਾ ਪੋਸ਼ਣਾ ਕੀਤੀ ਸੀ, ਤੇ ਆਪਣੀਆਂ ਵੋਟ ਗਿਣਤੀਆਂ ਚ ਪਿਆ ਅਕਾਲੀ ਦਲ ਵੀ ਮੋਰਚੇ ਲਾਉਣ ਦੀ ਸਿਆਸਤ ਖੇਡਦਾ ਰਿਹਾ ਸੀ। ਲੋਕ ਡੇਢ ਦਹਾਕਾ ਖਾਲਿਸਤਾਨੀ ਤੇ ਹਕੂਮਤੀ ਦਹਿਸ਼ਤਗਰਦੀ ਦੇ ਦੋਹਾਂ ਪੁੜਾਂ ਚ ਪਿਸਦੇ ਰਹੇ ਸਨ। ਭਿੰਡਰਾਂਵਾਲੇ ਵਰਗੇ ਕਈ ਫਿਰਕੂ ਜਨੂੰਨੀ ਟੋਲਿਆਂ ਨੇ ਸੈਂਕੜੇ-ਹਜਾਰਾਂ ਬੇਦੋਸ਼ਿਆਂ ਨੂੰ ਗੋਲ਼ੀਆਂ ਨਾਲ ਭੁੰਨਿਆ ਸੀ ਤੇ ਲੋਕਾਂ ਦੀ ਜ਼ਿੰਦਗੀ ਚ ਨਾਦਰਸ਼ਾਹੀ ਫੁਰਮਾਨ ਮੜੇ ਸਨ। ਹੱਕ ਸੱਚ ਲਈ ਅਵਾਜ਼ ਬੁਲੰਦ ਕਰਨ ਵਾਲੇ ਸੈਂਕੜੇ ਲੋਕ ਪ¤ਖੀ ਤੇ ਇਨਕਲਾਬੀ ਕਾਰਕੁੰਨਾਂ ਨੂੰ ਸ਼ਹੀਦ ਕੀਤਾ ਸੀ। ਖਾਲਿਸਤਾਨੀ ਦਹਿਸ਼ਤਗਰਦੀ ਦੀ ਆੜ ਚ ਹਕੂਮਤੀ ਦਹਿਸ਼ਤਗਰਦੀ ਦਾ ਝ¤ਖੜ ਝੁ¤ਲਿਆ ਸੀ, ਅਨੇਕਾਂ ਝੂਠੇ ਪੁਲਸ ਮੁਕਾਬਲੇ ਬਣਾ ਕੇ ਨੌਜਵਾਨ ਮਾਰੇ ਗਏ ਸਨ। ਹ¤ਕੀ ਮੰਗਾਂ ਮਸਲਿਆਂ ਤੇ ਚਲਦੇ ਲੋਕ ਘੋਲਾਂ ਨੂੰ ਭਾਰੀ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਸੀ, ਹਕੂਮਤੀ ਜਬਰ ਤਿ¤ਖਾ ਹੋਇਆ ਸੀ ਤੇ ਲੋਕ ਜਥੇਬੰਦੀਆਂ ਕਮਜੋਰ ਹੋਈਆਂ ਸਨ। ਏਸੇ ਆੜ ਚ ਵ¤ਡੇ ਸਰਮਾਏਦਾਰਾਂ ਤੇ ਜਗੀਰਦਾਰਾਂ ਦੇ ਹਿ¤ਤਾਂ ਨੂੰ ਅ¤ਗੇ ਵਧਾਉਣ ਵਾਲੀਆਂ ਨੀਤੀਆਂ ਲਾਗੂ ਕੀਤੀਆਂ ਗਈਆਂ ਸਨ ਤੇ ਕਿਰਤੀ ਲੋਕਾਂ ਦੀ ਲੁ¤ਟ-ਖਸੁ¤ਟ ਤੇਜ਼ ਹੋਈ ਸੀ।
¤ਜ ਸਿ¤ਖ ਫਿਰਕਾਪ੍ਰਸਤ ਅਨਸਰਾਂ ਵ¤ਲੋਂ ਦਹਿਸ਼ਤਗਰਦੀ ਦੌਰ ਬਾਰੇ ਕੀਤੇ ਜਾ ਰਹੇ ਭਟਕਾਊ ਪ੍ਰਚਾਰ ਦੀ ਮਾਰ ਚ ਆ ਰਹੇ ਨੌਜਵਾਨਾਂ ਨੂੰ ਪੰਜਾਬ ਦੇ ਇਸ ਬੀਤੇ ਕਾਲੇ ਦੌਰ ਦੀ ਹਕੀਕਤ ਲਾਜ਼ਮੀ ਜਾਨਣੀ ਚਾਹੀਦੀ ਹੈ।

ਲੋਕ ਮਾਰੂ ਨੀਤੀਆਂ ਤੇ ਫਿਰਕਾਪ੍ਰਸਤੀ ਦਾ ਜੁੜਵਾਂ ਹ¤ਲਾ

ਲਗਭਗ ਸਾਰੀਆਂ ਹੀ ਮੌਕਾਪ੍ਰਸਤ ਸਿਆਸੀ ਪਾਰਟੀਆਂ ਅੰਗਰੇਜ ਬਸਤੀਵਾਦੀਆਂ ਦੀ ਪਾੜੋ ਤੇ ਰਾਜ ਕਰੋਦੀ ਨੀਤੀ ਦੀ ਵਿਰਾਸਤ ਦੀਆਂ ਡਟਵੀਆਂ ਪਹਿਰੇਦਾਰ ਹਨ। ਭਾਰਤੀ ਹਾਕਮ ਜਮਾਤੀ ਸਿਆਸਤ ਦੀਆਂ ਜੜਾਂ ਫਿਰਕਾਪ੍ਰਸਤੀ ਦੀ ਜ਼ਮੀਨ ਚ ਡੂੰਘੀਆਂ ਲ¤ਗੀਆਂ ਹੋਈਆਂ ਹਨ। ਇਹਨਾਂ ਪਾਰਟੀਆਂ ਦੇ ਵੋਟ ਬੈਂਕ ਵ¤ਖ-ਵ¤ਖ ਫਿਰਕੇ, ਜਾਤਾਂ, ਗੋਤਾਂ ਤੇ ਬਰਾਦਰੀਆਂ ਹਨ ਤੇ ਵੋਟ ਅਧਾਰ ਨੂੰ ਮਜਬੂਤ ਕਰਨ ਲਈ ਇਹ ਸਦਾ ਹੀ ਫਿਰਕੂ ਵੰਡਾਂ ਨੂੰ ਹੋਰ ਚੌੜੀਆਂ ਕਰਨ ਚ ਲੱਗੀਆਂ ਰਹਿੰਦੀਆਂ ਹਨ। 1947 ਤੋਂ ਲੈ ਕੇ ਹੁਣ ਤ¤ਕ ਹੋਏ ਫਿਰਕੂ ਫਸਾਦਾਂ ਦੀ ਲੰਮੀ ਸੂਚੀ ਚ ਇੱਕ ਵੀ ਘਟਨਾ ਅਜਿਹੀ ਨਹੀਂ ਹੈ ਜਿ¤ਥੇ ਕਿਸੇ ਸਿਆਸੀ ਪਾਰਟੀ ਜਾਂ ਲੀਡਰ ਦਾ ਨਾਮ ਨਾਂ ਬੋਲਦਾ ਹੋਵੇ। ਦਿੱਲੀ ਚ ਸਿੱਖ ਕਤਲੇਆਮ, ਗੁਜਰਾਤ ਤੇ ਅਯੁੱਧਿਆ ਚ ਮੁਸਲਮਾਨਾਂ ਤੇ ਕਹਿਰ ਅਤੇ ਉੜੀਸਾ ਚ ਇਸਾਈਆਂ ਤੇ ਹਮਲਿਆਂ ਵਰਗੀਆਂ ਦਰਜਨਾਂ ਅਜਿਹੀਆਂ ਥਾਵਾਂ ਹਨ ਜਿੱਥੇ ਕਾਂਗਰਸ ਤੇ ਭਾਜਪਾ ਨੇ ਬਕਾਇਦਾ ਇੱਕ ਫਿਰਕੇ ਦੇ ਲੋਕਾਂ ਦਾ ਕਤਲੇਆਮ ਰਚਾਇਆ ਹੈ। ਹਿੰਦੂ ਵੋਟ ਬੈਂਕ ਤੇ ਟੇਕ ਰੱਖਦੀ ਆ ਰਹੀ ਭਾਜਪਾ ਵੱਲੋਂ ਪਿਛਲੀ ਲੋਕ ਸਭਾ ਚੋਣ ਮੌਕੇ ਯੂ.ਪੀ. ਦੇ ਮੁਜ਼ੱਫਰਨਗਰ ਚ ਕਰਵਾਇਆ ਮੁਸਲਮਾਨਾਂ ਦਾ ਕਤਲੇਆਮ ਇਹਦੀ ਤਾਜ਼ਾ ਉਦਾਹਰਨ ਹੈ ਤੇ ਹੁਣ ਵੀ ਉਹ ਵੱਖ-ਵੱਖ ਸੂਬਿਆਂ ਚ ਅਜਿਹਾ ਹੀ ਮਾਹੌਲ ਉਸਾਰਨ ਤੇ ਲੱਗੀ ਹੈ। ਦੇਸ਼ ਭਰ ਚ ਗਊ-ਮਾਸ ਵਰਗੇ ਭਟਕਾਊ ਮੁੱਦੇ ਨੂੰ ਲੈ ਕੇ ਹੋ ਹੱਲਾ ਮਚਾਇਆ ਹੋਇਆ ਹੈ ਤੇ ਫਿਰਕੂ ਅਨਸਰਾਂ ਨੂੰ ਹਰ ਪਾਸਿਉਂ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਹਿੰਦੂ ਫਿਰਕੂ ਜਨੂੰਨੀ ਟੋਲਿਆਂ ਵ¤ਲੋਂ ਥਾਂ-ਥਾਂ ਦਹਿਸ਼ਤਪਾਊ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਲੋਕ ਪ¤ਖੀ ਚਿੰਤਕਾਂ ਤੇ ਸਮਾਜਿਕ ਕਾਰਕੁੰਨਾਂ ਦੇ ਦਿਨ ਦਿਹਾੜੇ ਕਤਲ ਕੀਤੇ ਜਾ ਰਹੇ ਹਨ।
ਲੋਕ ਮਾਰੂ ਆਰਥਿਕ ਨੀਤੀਆਂ ਦਾ ਹੱਲਾ ਜਿਉਂ-ਜਿਉਂ ਤੇਜ ਹੋ ਰਿਹਾ ਹੈ, ਤਿਉਂ-ਤਿਉਂ ਹੀ ਰਾਜ ਭਾਗ ਚਲਾਉਣ ਲਈ ਹਾਕਮ ਜਮਾਤਾਂ ਦੀ ਫਿਰਕੂ ਸਿਆਸਤ ਤੇ ਟੇਕ ਵਧ ਰਹੀ ਹੈ। ਇਹਨਾਂ ਨੀਤੀਆਂ ਰਾਹੀਂ ਉਜਾੜੇ ਮੂੰਹ ਧੱਕੇ ਕਿਸਾਨ ਮਜ਼ਦੂਰ ਤੇ ਹੋਰ ਮਿਹਨਤਕਸ਼ ਤਬਕੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ਾਂ ਦੇ ਮੋਰਚੇ ਮੱਲ ਰਹੇ ਹਨ ਤੇ ਮਨਮਰਜ਼ੀ ਦੀ ਜਗੀਰੂ-ਸਰਮਾਏਦਾਰਾ ਲੁੱਟ ਚ ਅੜਿੱਕੇ ਡਾਹ ਰਹੇ ਹਨ। ਅਜਿਹੀ ਸਥਿਤੀ ਚ ਲੋਕ ਸੰਘਰਸ਼ਾਂ ਨਾਲ ਨਜਿੱਠਣ ਲਈ ਹਾਕਮ ਇੱਕ ਹੱਥ ਜਬਰ ਦਾ ਹਥਿਆਰ ਵਰਤਦੇ ਹਨ ਤੇ ਦੂਜੇ ਹੱਥ ਫਿਰਕਾਪ੍ਰਸਤੀ ਦਾ। ਫਿਰਕੂ ਮਾਹੌਲ ਨਾਲ ਹਕੀਕੀ ਲੋਕ ਮਸਲੇ ਰੋਲ਼ੇ ਜਾਂਦੇ ਹਨ, ਲੋਕਾਂ ਦੀ ਜਮਾਤੀ ਏਕਤਾ ਖੋਰੀ ਜਾਂਦੀ ਹੈ ਤੇ ਲੋਕ ਸੰਘਰਸ਼ਾਂ ਨੂੰ ਕਮਜ਼ੋਰ ਕਰਨ ਦੀ ਚਾਲ ਖੇਡੀ ਜਾਂਦੀ ਹੈ। ਅ¤ਜ ਇਹੀ ਕੁ¤ਝ ਪੰਜਾਬ ਚ ਵਾਪਰ ਰਿਹਾ ਹੈ।

ਫਿਰਕਾਪ੍ਰਸਤ ਚਾਲਾਂ ਨਕਾਰੋ-ਲੋਕ ਏਕਤਾ ਉਸਾਰੋ

ਮੁਲਕ ਸਮੇਤ ਪੰਜਾਬ ਚ ਵੀ ਖੇਤੀ ਸੰਕਟ ਆਏ ਦਿਨ ਡੂੰਘਾ ਹੋ ਰਿਹਾ ਹੈ ਤੇ ਕਿਸਾਨ, ਖੇਤ-ਮਜ਼ਦੂਰ ਖੁਦਕੁਸ਼ੀਆਂ ਦਾ ਵਰਤਾਰਾ ਤੇਜ਼ ਹੋ ਰਿਹਾ ਹੈ। ਬੇ-ਰੁਜ਼ਗਾਰ ਨੌਜਵਾਨਾਂ ਦੀ ਭੀੜ ਵਧ ਰਹੀ ਹੈ, ਲੋਕ ਰੋਹ ਤੇ ਬੇਚੈਨੀ ਚ ਪਸਾਰਾ ਹੋ ਰਿਹਾ ਹੈ। ਮੌਜੂਦਾ ਫਿਰਕੂ ਮਾਹੌਲ ਉਸਾਰਨ ਦੇ ਯਤਨ ਇਸ ਸੰਕਟ ਨੂੰ ਹਾਕਮਾਂ ਦਾ ਹੁੰਗਾਰਾ ਹੈ। ਹੱਕੀ ਘੋਲ਼ ਤੇਜ਼ ਕਰਨੇ ਅਤੇ ਫਿਰਕੂ ਸਦਭਾਵਨਾ ਦਾ ਹੋਕਾ ਬੁਲੰਦ ਕਰਨਾ ਲੋਕਾਂ ਦਾ ਹੁੰਗਾਰਾ ਬਣਦਾ ਹੈ। ਜਾਤੀ-ਫਿਰਕੂ ਵੰਡੀਆਂ ਦੇ ਉ¤ਪਰ ਦੀ ਜਮਾਤੀ ਏਕਾ ਉਸਾਰਨਾ ਤੇ ਬੁਨਿਆਦੀ ਹੱਕੀ ਮਸਲਿਆਂ ਲਈ ਸੰਗਰਾਮ ਤੇਜ਼ ਕਰਨਾ ਹੀ ਹਾਕਮਾਂ ਦੀਆਂ ਫਿਰਕੂ ਚਾਲਾਂ ਦਾ ਤੋੜ ਹੈ। ਲੋਕ ਰੋਹ ਖੇਤੀ-ਸੰਕਟ ਤੇ ਬੇ-ਰੁਜ਼ਗਾਰੀ ਦੇ ਸਥਾਈ ਹੱਲ ਲਈ ਨਿਕਲਦੀਆਂ ਬੁਨਿਆਦੀ ਮੰਗਾਂ ਲਈ ਘੋਲ ਲੜਨ ਵੱਲ ਸੇਧਤ ਹੋਣਾ ਚਾਹੀਦਾ ਹੈ। .....
ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟਸ 
ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਜਾਰੀ ਲੀਫ਼ਲੈਟ ਚੋਂ

No comments:

Post a Comment