Wednesday, 25 November 2015

8. ਨੌਜਵਾਨਾਂ ਤੇ ਵਿਦਿਆਰਥੀਆਂ ਵੱਲੋਂ ਮੁਹਿੰਮ



ਨੌਜਵਾਨਾਂ ਤੇ ਵਿਦਿਆਰਥੀਆਂ ਵੱਲੋਂ

‘‘ਫਿਰਕਾਪ੍ਰਸਤੀ ਮੁਰਦਾਬਾਦ-ਇਨਕਲਾਬ ਜ਼ਿੰਦਾਬਾਦ’’ ਮੁਹਿੰਮ

ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸਾਥੀਅਾਂ ਦੇ ਸੌ ਸਾਲਾ ਸ਼ਹਾਦਤ ਦਿਵਸ ਨੂੰ ਸਮਰਪਿਤ ਫਿਰਕਾਪ੍ਰਸਤੀ ਮੁਰਦਾਬਾਦ  ਇਨਕਲਾਬ ਜਿੰਦਾਬਾਦ ਮੁਹਿੰਮ ਚਲਾਈ ਜਾ ਰਹੀ ਹੈ। ਇਹ ਮੁਹਿੰਮ ਪੂਰੇ ਨਵੰਬਰ ਮਹੀਨੇ ਦੌਰਾਨ ਚੱਲਣੀ ਹੈ। ਇਸ ਮੁਹਿੰਮ ਦੌਰਾਨ ਪੰਜਾਬ ਅਤੇ ਮੁਲਕ ਭਰ ਚ ਹਾਕਮ ਜਮਾਤਾਂ ਵੱਲੋਂ ਫੈਲਾਈ ਜਾ ਰਹੀ ਫਿਰਕਾਪ੍ਰਸਤੀ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਗਦਰੀ ਸ਼ਹੀਦਾਂ ਦੀ ਧਰਮ ਨਿਰਪੱਖ ਤੇ ਜੁਝਾਰ ਵਿਰਾਸਤ ਨੂੰ ਬੁਲੰਦ ਕੀਤਾ ਗਿਆ ਹੈ। ਪੰਜਾਬ ਚ ਗੁਰੂ ਗਰੰਥ ਸਾਹਿਬ ਦੀ ਬੇ-ਅਦਬੀ ਦੀਅਾਂ ਘਟਨਾਵਾਂ ਵਾਪਰਨ ਤੋਂ ਬਾਅਦ ਵੱਖ-2 ਹਾਕਮ ਜਮਾਤੀ ਧੜਿਅਾਂ ਤੇ ਫਿਰਕਾਪ੍ਰਸਤ ਤਾਕਤਾਂ ਵੱਲੋਂ ਆਪਣੇ ਸੌੜੇ ਮੰਤਵਾਂ ਲਈ ਫਿਰਕੂ ਜ਼ਹਿਰ ਦਾ ਛਿੱਟਾ ਦੇਣ ਦੀਅਾਂ ਕੋਸ਼ਿਸ਼ਾਂ ਤੇਜ਼ ਹੋਈਅਾਂ ਹਨ। ਅਜਿਹੇ ਮੌਕੇ ਸਿਰ ਖੜੀ ਲੋੜ ਨੂੰ ਹੁੰਗਾਰਾ ਭਰਦਿਅਾਂ ਨੌਜਵਾਨ ਭਾਰਤ ਸਭਾ ਵੱਲੋਂ ਹਾਕਮ ਜਮਾਤੀ ਸਿਆਸੀ ਪਾਰਟੀਅਾਂ ਤੇ ਫਿਰਕੂ ਟੋਲਿਅਾਂ ਦੇ ਮਨਸੂਬਿਅਾਂ ਦਾ ਪਰਦਾਫਾਸ਼ ਕਰਨ ਤੇ ਲੋਕਾਂ ਨੂੰ ਆਪਣੀ ਸੰਘਰਸ਼ ਸਾਂਝ ਮਜਬੂਤ ਕਰਨ ਦਾ ਹੋਕਾ ਦੇਣ ਲਈ ਇਹ ਮੁਹਿੰਮ ਚਲਾਈ ਜਾ ਰਹੀ ਹੈ। ਮੁਹਿੰਮ ਦੌਰਾਨ ਪੰਜਾਬ ਦੀਆਂ ਮੌਜੂਦਾ ਘਟਨਾਵਾਂ ਤੇ ਮਾਹੌਲ ਨੂੰ ਲੋਕਾਂ ਉ¤ਪਰ ਹਾਕਮ ਜਮਾਤਾਂ ਵੱਲੋਂ ਫਿਰਕਾਪ੍ਰਸਤੀ ਦੇ ਹੱਲੇ ਵਜੋਂ ਦਰਸਾਇਆ ਗਿਆ ਤੇ ਇਹਦੇ ਟਾਕਰੇ ਲਈ ਬੁਨਿਆਦੀ ਲੋਕ ਮਸਲਿਆਂ ਤੇ ਸੰਘਰਸ਼ ਤੇਜ਼ ਕਰਨ ਦਾ ਮਹੱਤਵ ਉਭਾਰਿਆ ਗਿਆ ਹੈ।
ਮੁਹਿੰਮ ਦੀ ਸ਼ੁਰੂਆਤ ਚ ਦੋਹਾਂ ਜਥੇਬੰਦੀਅਾਂ ਦੇ ਕਾਰਕੁੰਨਾਂ ਦੀ ਵਧਵੀਂ ਸੂਬਾਈ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਖ-ਵੱਖ ਖੇਤਰਾਂ ਚ ਕੰਮ ਕਰਦੇ 50 ਦੇ ਲਗਭਗ ਕਾਰਕੁੰਨ ਸ਼ਾਮਲ ਹੋਏ। ਮੀਟਿੰਗ ਚ ਗਦਰ ਦੀ ਜੁਝਾਰ ਵਿਰਾਸਤ ਬਾਰੇ ਅਤੇ ਦੇਸ਼ ਚ ਫਿਰਕਾਪ੍ਰਸਤੀ ਦੇ ਮੌਜੂਦਾ ਹੱਲੇ ਬਾਰੇ ਵਿਸਥਾਰੀ ਚਰਚਾ ਕੀਤੀ ਗਈ। ਮੁਹਿੰਮ ਦਾ ਸੰਦੇਸ਼ ਉਭਾਰਨ ਲਈ 3000 ਦੀ ਗਿਣਤੀ ਚ ਪੋਸਟਰ ਅਤੇ 27000 ਦੀ ਗਿਣਤੀ ਚ ਹੱਥ-ਪਰਚਾ ਛਾਪ ਕੇ ਵੰਡਿਆ ਜਾ ਰਿਹਾ ਹੈ। ਬਠਿੰਡਾ, ਮੁਕਤਸਰ, ਸੰਗਰੂਰ, ਮੋਗਾ ਤੇ ਲੁਧਿਆਣਾ ਜਿਲਿਾਂ ਦੇ ਲਗਭਗ 50 ਕੁ ਪਿੰਡਾਂ ਚ ਮੀਟਿੰਗਾਂ ਰੈਲੀਅਾਂ ਤੇ ਮਾਰਚਾਂ ਰਾਹੀਂ ਫਿਰਕਾਪ੍ਰਸਤੀ ਦੇ ਹੱਲੇ ਨੂੰ ਪਛਾੜਨ ਦਾ ਸੱਦਾ ਦਿੱਤਾ ਗਿਆ ਹੈ ਤੇ ਇਹਨਾਂ ਪਿੰਡਾਂ ਦੀ ਗਿਣਤੀ ਚ ਹੋਰ ਵਾਧਾ ਹੋ ਰਿਹਾ ਹੈ। ਮੁਹਿੰਮ ਦੌਰਾਨ ਫਿਰਕਾਪ੍ਰਸਤੀ ਦੇ ਹੱਲੇ ਵਿਰੋਧੀ ਨਾਅਰੇ ਅਤੇ ਗਦਰ ਲਹਿਰ ਦੀ ਕਵਿਤਾ ਦੀਅਾਂ ਟੂਕਾਂ ਪਿੰਡਾਂ ਚ ਕੰਧਾਂ ਤੇ ਉ¤ਕਰੀਅਾਂ ਗਈਅਾਂ ਹਨ। ਕਾਲਜਾਂ ਚ ਵੀ ਮੀਟਿੰਗਾਂ, ਰੈਲੀਆਂ ਰਾਹੀਂ ਤੇ ਹੱਥ ਪਰਚੇ ਵੰਡ ਕੇ ਵਿਦਿਆਰਥੀਅਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਲੰਬੀ (ਮੁਕਤਸਰ), ਖੇਮੂਆਣਾ, ਘੁੱਦਾ (ਬਠਿੰਡਾ) ਤੇ ਸੁਨਾਮ (ਸੰਗਰੂਰ)  ਆਦਿ ਥਾਵਾਂ ਤੇ ਇਲਾਕੇ ਦੇ ਨੌਜਵਾਨਾਂ ਦੀਅਾਂ ਇਕੱਤਰਤਾਵਾਂ ਹੋਈਅਾਂ ਹਨ ਤੇ ਸ਼ਰਧਾਂਜਲੀ ਮਾਰਚ ਕੀਤੇ ਗਏ ਹਨ। ਨੌਜਵਾਨਾਂ ਦੇ ਅਜਿਹੇ ਯਤਨਾਂ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਭਰਿਆ ਹੈ।

No comments:

Post a Comment