Wednesday 19 February 2014

ਇੱਕਜੁਟ ਕਿਸਾਨ ਖੇਤ ਮਜ਼ਦੂਰ ਤਾਕਤ ਦਾ ਜ਼ੋਰਦਾਰ ਮੁਜ਼ਾਹਰਾ ਅਹਿਮ ਕਿਸਾਨ ਖੇਤ ਮਜ਼ਦੂਰ ਮੰਗਾਂ 'ਤੇ ਜ਼ੋਰਦਾਰ ਪ੍ਰਾਪਤੀ


ਇੱਕਜੁਟ ਕਿਸਾਨ ਖੇਤ ਮਜ਼ਦੂਰ ਤਾਕਤ ਦਾ ਜ਼ੋਰਦਾਰ ਮੁਜ਼ਾਹਰਾ
ਅਹਿਮ ਕਿਸਾਨ ਖੇਤ ਮਜ਼ਦੂਰ ਮੰਗਾਂ 'ਤੇ ਜ਼ੋਰਦਾਰ ਪ੍wਪਤੀ
ਮੰਗਾਂ ਮੰਨੇ ਜਾਣ ਦੇ ਐਲਾਨ ਮੌਕੇ ਸਕੱਤਰੇਤ ਅੱਗੇ ਇਕੱਤਰ ਹੋਈ ਕਿਸਾਨ ਖੇਤ ਮਜ਼ਦੂਰ ਜਨਤਾ
ਹਜ਼ਾਰਾਂ iਕਸਾਨਾਂ, ਖੇਤ ਮਜ਼ਦੂਰਾਂ ਤੇ ਔਰਤਾਂ ਵੱਲੋਂ   
ਬiਠMਡਾ iਮMਨੀ ਸਕੱਤਰੇਤ ਦਾ ਮੁਕੰਮਲ iਘਰਾਓ 

ਬਠਿੰਡਾ ਸਕੱਤਰੇਤ ਦੇ ਘਿਰਾਓ ਦੌਰਾਨ ਇੱਕ ਤਸਵੀਰ
ਘੋਗੜਕੰਨੀ ਬਣਕੇ ਬੈਠੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ,
ਮੰਗਾਂ ਮੰਨਣ ਅਤੇ ਤੁਰੰਤ ਲਾਗੂ ਕਰਨ ਦਾ ਐਲਾਨ
ਲਿਖਤੀ ਸਮਝੌਤੇ ਦੀ ਕਾਪੀ ਕਿਸਾਨ ਮਜ਼ਦੂਰ ਆਗੂਆਂ ਨੂੰ ਸੌਂਪਦੇ ਹੋਏ ਡਿਪਟੀ ਕਮਿਸ਼ਨਰ ਬਠਿੰਡਾ
ਪਿਛਲੇ ਛੇ ਦਿਨਾਂ ਤੋਂ ਕਿਸਾਨਾਂ ਖੇਤ-ਮਜ਼ਦੂਰਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰੀ ਹੋਈ ਬੈਠੀ ਪੰਜਾਬ ਸਰਕਾਰ ਵੱਲੋਂ ਅੱਜ ਕਿਸਾਨ, ਖੇਤ ਮਜ਼ਦੂਰ ਜਨਤਾ ਅਤੇ ਔਰਤਾਂ ਦੀ ਜਬਰਦਸਤ ਕਾਰਵਾਈ ਤੋਂ ਬਾਅਦ ਸਾਰੀਆਂ ਮੰਗਾਂ ਮੰਨਣ ਅਤੇ ਪਹਿਲਾਂ ਮੰਨੀਆਂ ਮੰਗਾਂ ਤੁਰੰਤ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਗਿਆ। ਇਹ ਐਲਾਨ ਸਵੇਰੇ 9 ਵਜੇ ਤੋਂ ਮਿੰਨੀ ਸਕੱਤਰੇਤ ਦਾ ਘਿਰਾਓ ਕਰਕੇ ਬੈਠੇ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਦੇ ਇਕੱਠ 'ਚ ਆ ਕੇ ਡੀ.ਸੀ. ਬਠਿੰਡਾ ਵੱਲੋਂ ਕੀਤਾ ਗਿਆ।
ਸਕੱਤਰੇਤ ਦੇ ਚਾਰ 'ਚੋਂ ਇੱਕ ਐਸ.ਐਸ.ਪੀ. ਦਫ਼ਤਰਦੇ ਗੇਟ ਦਾ ਘਿਰਾਓ ਕਰੀ ਬੈਠੇ ਲੋਕ
ਜ਼ਿਕਰਯੋਗ ਹੈ ਕਿ ਬੀ.ਕੇ.ਯੂ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ 'ਚ ਪਿਛਲੇ ਛੇ ਦਿਨਾਂ ਤੋਂ ਹਜ਼ਾਰਾਂ ਕਿਸਾਨਾਂ, ਖੇਤ-ਮਜ਼ਦੂਰਾਂ ਤੇ ਔਰਤੰ ਦਾ ਇਕੱਠ ਬਠਿੰਡਾ ਵਿਖੇ ਜ਼ਿਲ•ਾ ਸਕੱਤਰੇਤ ਅੱਗੇ ਮੁੱਖ ਸੜਕ 'ਤੇ ਧਰਨਾ ਮਾਰ ਕੇ ਬੈਠਾ ਸੀ। ਦੋਹਾਂ ਜਥੇਬੰਦੀਆਂ ਵੱਲੋਂ ਲਾਇਆ ਗਿਆ ਇਹ ਧਰਨਾ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਦੀਆਂ ਬਹੁਤ ਹੀ ਅਹਿਮ ਮੰਗਾਂ ਨੂੰ ਲੈ ਕੇ ਸੀ ਜਿਨ•ਾਂ ਵਿੱਚ ਖੇਤੀ ਕਰਜ਼ੇ ਸਬੰਧੀ, ਖੁਦਕੁਸ਼ੀਆਂ ਦੇ ਮੁਆਵਜ਼ੇ ਸਬੰਧੀ, ਖੇਤ ਮਜ਼ਦੂਰਾਂ ਦੇ ਪਲਾਟਾਂ ਦੇ ਮਾਮਲੇ ਸਬੰਧੀ, ਕੁਰਕੀਆਂ/ਨਿਲਾਮੀਆਂ ਸਬੰਧੀ, ਆਟਾ ਦਾਲ ਸਕੀਮ ਦੇ ਖ਼ਤਮ ਕੀਤੇ ਜਾ ਚੁੱਕੇ ਕੋਟੇ ਸਬੰਧੀ, ਮਨਰੇਗਾ ਦੇ ਖੜ•Hੇ ਬਕਾਇਆ ਆਦਿ ਸਬੰਧੀ ਮੰਗਾਂ ਸ਼ਾਮਲ ਸਨ। ਕਰਜ਼ੇ ਕਾਰਨ ਖੁਦਕੁਸ਼ੀ ਕਰ ਗਿਆਂ ਦੇ ਪਰਿਵਾਰਾਂ ਨੂੰ 2-2 ਲੱਖ ਮੁਆਵਜ਼ੇ ਦੀ ਮੰਗ, ਗੋਬਿੰਦਪੁਰਾ 'ਚ ਥਰਮਲ ਲਗਾਉਣ ਲਈ ਐਕੁਆਇਰ ਕੀਤੀ ਜ਼ਮੀਨ ਕਾਰਨ ਉਜਾੜੇ ਦਾ ਸ਼ਿਕਾਰ ਹੋਏ ਖੇਤ ਮਜ਼ਦੂਰਾਂ ਨੂੰ ਮੁਆਵਜ਼ੇ ਦੀ ਮੰਗ ਵਰਗੀਆਂ ਕਈ ਮੰਗਾਂ ਸਰਕਾਰ ਵੱਲੋਂ ਪਹਿਲਾਂ ਹੀ ਮੰਨੀਆਂ ਵੀ ਜਾ ਚੁੱਕੀਆਂ ਸਨ, ਪਰ ਹਕੂਮਤ ਇਨ•ਾਂ ਨੂੰ ਲਾਗੂ ਕਰਨ ਤੋਂ ਲਗਾਤਾਰ ਘੇਸਲ ਵਟਦੀ ਆ ਰਹੀ ਸੀ।  ਹੁਣ ਵੀ ਪਿਛਲੇ ਛੇ ਦਿਨਾਂ ਦੌਰਾਨ ਭਾਵੇਂ ਹਜ਼ਾਰਾਂ ਕਿਸਾਨ ਮਜ਼ਦੂਰ ਧਰਨੇ 'ਤੇ ਬੈਠੇ ਸਨ, ਪਰ ਹਕੂਮਤ ਇੱਕ ਤਰ•ਾਂ ਨਾਲ ਚੁੱਪ ਵੱਟ ਕੇ ਹੀ ਸਮਾਂ ਲੰਘਾ ਰਹੀ ਸੀ।
ਆਈ.ਜੀ. ਬਠਿੰਡਾ ਦੇ ਗੇਟ ਦਾ ਘਿਰਾਓ
ਦੂਜੇ ਪਾਸੇ ਜਥੇਬੰਦੀਆਂ ਦਾ ਪਹਿਲੇ ਦਿਨ ਤੋਂ ਹੀ ਐਲਾਨ ਸੀ ਕਿ ਬਿਨਾਂ ਮੰਗਾਂ ਮਨਾਏ ਇਹ ਧਰਨਾ ਖ਼ਤਮ ਨਹੀਂ ਕੀਤਾ ਜਾਵੇਗਾ ਅਤੇ ਕਿਸਾਨ ਮਜ਼ਦੂਰ ਆਰ ਪਾਰ ਦੀ ਲੜਾਈ ਲੜਨ ਦਾ ਤਹੱਈਆ ਕਰ ਕੇ ਹੀ ਧਰਨੇ ਵਿੱਚ ਪਹੁੰਚੇ ਸਨ। ਏਸੇ ਕਰਕੇ ਛੇ ਦਿਨਾਂ ਤੱਕ ਕਿਸਾਨ ਮਜ਼ਦੂਰ ਮਰਦ ਔਰਤਾਂ ਠੰਢ, ਧੁੰਦ ਤੇ ਮੀਂਹ ਦੀ ਪਰਵਾਹ ਕਰੇ ਤੋਂ ਬਿਨਾਂ ਧਰਨੇ 'ਚ ਡਟੇ ਹੋਏ ਸਨ। ਕੱਲ ਚੰਡੀਗੜ• ਵਿਖੇ ਹੋਈ ਉੱਚ ਪੱਧਰੀ ਮੀਟਿੰਗ 'ਚ ਸਰਕਾਰੀ ਅਧਿਕਾਰੀਆਂ ਵੱਲੋਂ ਟਾਲੇ ਮਾਰਨ ਤੋਂ ਬਾਅਦ ਜਥੇਬੰਦੀਆਂ ਨੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਸੀ। ਜਿਸ ਦੇ ਚਲਦਿਆਂ ਕੱਲ• ਰਾਤ ਧਰਨੇ 'ਚ ਰੁਕਣ ਵਾਲੇ ਔਰਤਾਂ ਮਰਦਾਂ ਦੀ ਗਿਣਤੀ ਪਿਛਲੇ ਸਾਰੇ ਦਿਨਾਂ ਨਾਲੋਂ ਵੱਧ ਹੋ ਗਈ ਸੀ। ਅੱਜ ਸਵੇਰੇ ਹੀ ਆਗੂਆਂ ਵੱਲੋਂ ਮਿੰਨੀ ਸਕੱਤਰੇਤ ਦਾ 36 ਘੰਟਿਆਂ ਲਈ ਘਿਰਾਓ ਕਰਨ, ਅਤੇ ਉਸ ਤੋਂ ਬਾਅਦ 23 ਤਰੀਕ ਨੂੰ ਪ੍ਰਧਾਨ ਮੰਤਰੀ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਜਗਰਾਓਂ ਰੈਲੀ ਦੇ ਮੌਕੇ ਪਿੰਡਾਂ 'ਚ ਨਰਿੰਦਰ ਮੋਦੀ ਅਤੇ ਪ੍ਰਕਾਸ਼ ਸਿੰਘ ਬਾਦਲ ਦੀਆਂ ਅਰਥੀਆਂ ਸਾੜਨ ਤੇ ਫਿਰ ਲੋਕ ਸਭਾ ਚੋਣਾਂ ਤੱਕ ਪਿੰਡਾਂ 'ਚ ਹਕੂਮਤੀ ਪਾਰਟੀ ਦੇ ਲੀਡਰਾਂ ਨੂੰ ਘੇਰਨ ਦਾ ਐਲਾਨ ਕਰ ਦਿੱਤਾ ਗਿਆ ਸੀ। ਐਲਾਨ ਹੁੰਦਿਆਂ ਹੀ ਕਿਸਾਨਾਂ ਮਜ਼ਦੂਰਾਂ ਅਤੇ ਔਰਤਾਂ ਦੇ ਇਕੱਠ ਵੱਲੋਂ ਬਠਿੰਡਾ ਮਿੰਨੀ ਸਕੱਤਰੇਤ ਦੇ ਚਾਰੇ-ਪੰਜੇ ਦਰਵਾਜ਼ਿਆਂ ਦਾ ਮੁਕੰਮਲ ਘਿਰਾਓ ਕਰ ਲਿਆ ਗਿਆ ਅਤੇ ਮਿੰਨੀ ਸਕੱਤਰੇਤ ਦੇ ਰਾਹ ਪੂਰੀ ਤਰ•ਾਂ ਬੰਦ ਕਰ ਦਿੱਤੇ ਗਏ। ਪਿੰਡਾਂ 'ਚ ਹੋਕੇ ਦੇ ਕੇ ਸਕੱਤਰੇਤ ਦੇ ਘਿਰਾਓ ਕਰ ਲਏ ਜਾਣ ਦੀ ਜਾਣਕਾਰੀ ਦੇ ਦਿੱਤੀ ਗਈ ਤੇ ਬਠਿੰਡੇ ਪਹੁੰਚਣ ਦਾ ਸੱਦਾ ਵੀ ਦਿੱਤਾ ਗਿਆ। ਜਿਸਦੇ ਚਲਦਿਆਂ ਕਈ ਕਾਫ਼ਲੇ ਦਿਨ ਵੇਲੇ ਘਿਰਾਓ 'ਚ ਆ ਕੇ ਸ਼ਾਮਲ ਹੁੰਦੇ ਰਹੇ।
ਸਕੱਤਰੇਤ ਦੇ ਤੀਜੇ ਗੇਟ ਦਾ ਘਿਰਾਓ
ਕਿਸਾਨਾਂ, ਮਜ਼ਦੂਰਾਂ ਦੀ ਇਸ ਕਾਰਵਾਈ ਤੋਂ ਬਾਅਦ ਅਤੇ ਆਉਣ ਵਾਲੇ ਦਿਨਾਂ ਦੀ ਕਾਰਵਾਈ ਦੇ ਐਲਾਨ ਤੋਂ ਬਾਅਦ ਲੋਕਾਂ ਦੇ ਰੋਹ ਤੋਂ ਤ੍ਰਹਿੰਦਿਆਂ ਪੰਜਾਬ ਸਰਕਾਰ ਵੱਲੋਂ ਡੀ.ਸੀ. ਬਠਿੰਡਾ ਨੇ ਕਿਸਾਨ ਮਜ਼ਦੂਰ ਆਗੂਆਂ ਨਾਲ ਤੁਰੰਤ ਮੀਟਿੰਗ ਸ਼ੁਰੂ ਕਰ ਦਿੱਤੀ ਅਤੇ ਛੇਤੀ ਹੀ ਮੰਗਾਂ ਮੰਨਣ ਲਈ ਮੰਨ ਗਏ ਜਿਸ ਦਾ ਐਲਾਨ ਪੰਜਾਬ ਸਰਕਾਰ ਦੇ ਨੁਮਾਇੰਦੇ ਦੇ ਤੌਰ 'ਤੇ ਡੀ.ਸੀ. ਬਠਿੰਡਾ ਵੱਲੋਂ ਸਕੱਤਰੇਤ ਘੇਰੀ ਬੈਠੇ ਲੋਕਾਂ ਦੇ ਇਕੱਠ 'ਚ ਪੁਹੰਚ ਕੇ ਕੀਤਾ ਅਤੇ ਨਾਲ ਹੀ ਸਰਕਾਰ ਤੱਕ ਲੋਕਾਂ ਦੀਆਂ ਮੰਗਾਂ ਪਹੁੰਚਾਉਣ ਲਈ ਲੋਕਾਂ ਦਾ ਧੰਨਵਾਦ ਵੀ ਕੀਤਾ। ਡੀ.ਸੀ. ਬਠਿੰਡਾ ਵੱਲੋਂ ਕਿਸਾਨ ਮਜ਼ਦੂਰ ਆਗੂਆਂ ਨੂੰ ਸਮਝੌਤੇ ਦੀ ਲਿਖਤੀ ਕਾਪੀ ਵੀ ਇਕੱਠ ਵਿੱਚ ਦਿੱਤੀ ਗਈ।
ਡੀ.ਸੀ. ਬਠਿੰਡਾ ਦੇ ਦਫ਼ਤਰ ਨੂੰ ਜਾਂਦੇ ਸਕੱਤਰੇਤ ਦੇ ਚੌਥੇ ਗੇਟ ਦਾ ਘਿਰਾਓ
ਦੂਜੇ ਪਾਸੇ ਬੀ.ਕੇ.ਯੂ ਏਕਤਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਇਸ ਨੂੰ ਲੋਕ ਤਾਕਤ ਦੀ ਜਿੱਤ ਕਰਾਰ ਦਿੰਦਿਆਂ ਐਲਾਨ ਕੀਤਾ ਕਿ ਹੋ ਚੁੱਕੇ ਸਮਝੌਤੇ ਨੂੰ ਲਾਗੂ ਕਰਵਾਉਣ ਲਈ ਲੋਕਾਂ ਦੀ ਪਹਿਲਾਂ ਵਾਂਗ ਹੀ ਲਾਮਬੰਦੀ ਜਾਰੀ ਰੱਖੀ ਜਾਵੇਗੀ ਅਤੇ ਜੇ ਹਕੂਮਤ ਵੱਲੋਂ ਘੇਸਲ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ 23 ਤਰੀਕ ਨੂੰ ਅਰਥੀਆਂ ਸਾੜਨ ਤੋਂ ਬਾਅਦ ਮੋਰਚਾ ਫਿਰ ਤੋਂ ਸ਼ੁਰੂ ਕੀਤਾ ਜਾਵੇਗਾ।
ਮੰਨੀਆਂ ਗਈਆਂ ਮੰਗਾਂ
1) ਸਰਕਾਰੀ ਸਰਵੇ 'ਚ ਸ਼ਾਮਲ 4800 ਖੁਦਕੁਸ਼ੀ ਪੀੜਤਾਂ ਦਾ ਰਹਿੰਦਾ ਸਾਰਾ ਬਕਾਇਆ ਜਾਰੀ ਕਰਕੇ 21 ਫਰਵਰੀ ਤੋਂ ਇਸਦੀ ਵੰਡ ਸ਼ੁਰੂ ਕੀਤੀ ਜਾਵੇਗੀ।
2) ਗੋਬਿੰਦਪੁਰਾ 'ਚ ਥਰਮਲ ਲਗਾਉਣ ਲਈ ਜ਼ਮੀਨ ਅਕੁਆਇਰ ਕਰਨ ਮੌਕੇ ਉਜਾੜੇ ਦਾ ਸ਼ਿਕਾਰ ਹੋਏ 200 ਤੋਂ ਉੱਪਰ ਬੇਜ਼ਮੀਨੇ ਮਜ਼ਦੂਰਾਂ ਨੂੰ 6 ਕਰੋੜ ਰੁਪਏ ਦਾ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇਗਾ ਤੇ ਇਹ ਵੀ 21 ਫਰਵਰੀ ਤੋਂ ਵੰਡਿਆ ਜਾਵੇਗਾ।
3) ਖੇਤ ਮਜ਼ਦੂਰਾਂ ਨੂੰ ਅਲਾਟ ਕੀਤੇ ਗਏ ਪਲਾਟਾਂ ਦਾ ਕਬਜ਼ਾ ਹਫ਼ਤੇ ਦੇ ਅੰਦਰ ਅੰਦਰ ਕਬਜ਼ਾ ਦਿੱਤਾ ਜਾਵੇਗਾ। ਪਿੰਡਾਂ ਵਿੱਚ ਜਿਹਨਾਂ ਖੇਤ ਮਜ਼ਦੂਰ ਪਰਿਵਾਰਾਂ ਨੂੰ 1970 ਵਿਆਂ 'ਚ ਜਾਂ ਉਸ ਤੋਂ ਬਾਅਦ 'ਚ ਰਿਹਾਇਸ਼ੀ ਪਲਾਟ ਦਿੱਤੇ ਗਏ ਹਨ ਅਤੇ ਜਿਹਨਾਂ ਦੇ ਇੰਤਕਾਲ ਮਨਜ਼ੂਰ ਹੋ ਚੁੱਕੇ ਹਨ ਜਾਂ ਸੰਨਦਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ, ਉਹਨਾਂ ਪਰਿਵਾਰਾਂ ਨੂੰ ਪਲਾਟਾਂ ਦਾ ਕਬਜ਼ਾ ਮਿਤੀ 25/02/2014 ਤੱਕ ਦਵਾਇਆ ਜਾਵੇਗਾ।
4) ਕਰਜ਼ਾ ਕਾਨੂੰਨ ਨੂੰ ਕੈਬਨਿਟ ਦੀ ਸਬ ਕਮੇਟੀ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ ਤੇ ਹੁਣ ਛੇ ਮਹੀਨਿਆਂ ਤੋਂ ਪਹਿਲਾਂ ਕਰਜ਼ਾ ਕਾਨੂੰਨ ਬਣਾਇਆ ਜਾਵੇਗਾ।
5) ਤਹਿਸੀਲਾਂ 'ਚ ਕੀਤੀਆਂ ਜਾਂਦੀਆਂ ਕੁਰਕੀਆਂ/ਨਿਲਾਮੀਆਂ ਦਾ ਅਮਲ ਬੰਦ ਕੀਤਾ ਜਾਵੇਗਾ। ਪਹਿਲਾਂ ਹੁਕਮ ਹੋ ਚੁੱਕੀਆਂ ਤੇ ਭਵਿੱਖ ਵਿੱਚ ਹੋਣ ਵਾਲੀਆਂ ਨਿਲਾਮੀਆਂ/ਕੁਰਕੀਆਂ ਦੌਰਾਨ ਜ਼ਮੀਨ ਜਾਇਦਾਦ ਦਾ ਕਬਜ਼ਾ ਲੈਣ ਲਈ ਸੂਦਖੋਰਾਂ ਨੂੰ ਪੁਲਸ ਮੁਹੱਈਆ ਨਹੀਂ ਕਰਵਾਈ ਜਾਵੇਗੀ।
6) ਸਹਿਕਾਰੀ ਬੈਂਕਾਂ ਵੱਲੋਂ ਮਜ਼ਦੂਰਾਂ ਨੂੰ ਮਿਲਦੇ 25 ਹਜ਼ਾਰ ਦੇ ਕਰਜ਼ੇ ਅਤੇ ਇੱਕ ਲੱਖ ਰੁਪਏ ਤੱਕ ਦੇ ਕਰਜ਼ੇ 'ਤੇ ਗਰੰਟੀ ਖ਼ਤਮ ਹੋਵੇਗੀ। ਇਸ ਖਾਤਰ ਬਾਕਾਇਦਾ ਚਿੱਠੀ ਜਾਰੀ ਹੋਵੇਗੀ ਜਿਹੜੀ ਕਿ ਜਥੇਬੰਦੀਆਂ ਨੂੰ ਵੀ ਭੇਜੀ ਜਾਵੇਗੀ।
7) ਆਟਾ ਦਾਲ ਸਕੀਮ ਦਾ ਜਿਹੜਾ ਕੋਟਾ ਜਾਮ ਹੋ ਚੁੱਕਿਆ ਹੈ ਉਸਨੂੰ ਵੀ ਵੰਡਣਾ ਸ਼ੁਰੂ ਕੀਤਾ ਜਾਵੇਗਾ।
8) ਬਾਪ ਵੱਲੋਂ ਬੱਚਿਆਂ ਦੇ ਨਾਮ ਅਤੇ ਭੈਣਾਂ ਵੱਲੋਂ ਭਰਾਵਾਂ ਦੇ ਨਾਮ ਜ਼ਮੀਨ ਕਰਵਾਉਣ ਸਮੇਂ ਲਗਦੀ 2 ਪ੍ਰਤੀਸ਼ਤ ਅਤੇ 5 ਪ੍ਰਤੀਸ਼ਤ ਡਿਊਟੀ ਹੁਣ ਅੱਗੇ ਤੋਂ 1 ਪ੍ਰਤੀਸ਼ਤ ਲੱਗੇਗੀ।
9) ਮਨਰੇਗਾ ਦੇ ਖੜ•ੇ ਬਕਾਏ ਜਾਰੀ ਹੋਣਗੇ।
10) ਮਜ਼ਦੂਰ ਘਰਾਂ 'ਚੋਂ ਪੁੱਟੇ ਮੀਟਰ ਜੋੜਨ ਦੀ ਜੋ ਚਿੱਠੀ ਜਾਰੀ ਹੋ ਚੁੱਕੀ ਹੈ ਉਹ ਲਾਗੂ ਹੋਵੇਗੀ। ਜਿੱਥੇ ਕਿਤੇ ਅਧਿਕਾਰੀ ਇਸਦੀ ਉਲੰਘਣਾਂ ਕਰਨਗੇ ਉਹਨਾਂ ਠੋਸ ਕੇਸਾਂ ਦੀ ਜਾਣਕਾਰੀ ਦਿੱਤੇ ਜਾਣ 'ਤੇ ਤੁਰੰਤ ਕਾਰਵਾਈ ਹੋਵੇਗੀ।
ਸਕੱਤਰੇਤ ਦੀਆਂ ਕੰਧਾਂ ਟੱਪਦੇ ਮੁਲਾਜ਼ਮ
ਸਕੱਤਰੇਤ ਦੀਆਂ ਕੰਧਾਂ ਟੱਪਦੇ ਮੁਲਾਜ਼ਮ
ਸਕੱਤਰੇਤ ਦਾ ਘਿਰਾਓ ਕਰਨ ਜਾਂਦੇ ਕਿਸਾਨ ਮਜ਼ਦੂਰ

ਜਿੱਤ ਤੋਂ ਬਾਅਦ ਸਕੱਤਰੇਤ ਕੋਲ ਇੱਕ ਥਾਂ ਜੁੜਦੇ ਕਿਸਾਨ ਮਜ਼ਦੂਰ


ਜੋਗਿੰਦਰ ਸਿੰਘ ਉਗਰਾਹਾਂ ਇਕੱਠ ਨੂੰ ਸੰਬੋਧਨ ਕਰਦੇ ਹੋਏ


ਦਫ਼ਤਰ ਆਈ.ਜੀ. ਗੇਟ ਦਾ ਘਿਰਾਓ ਕਰੀ ਬੈਠੇ ਕਿਸਾਨ ਮਜ਼ਦੂਰ



No comments:

Post a Comment