Tuesday 29 September 2015

ਬਠਿੰਡੇ ਦੀ ਧਰਤੀ ਤੇ ਕਿਸਾਨ ਰੋਹ ਦੀਆਂ ਤਰੰਗਾ

ਬਠਿੰਡੇ ਦੀ ਧਰਤੀ ਤੇ ਕਿਸਾਨ ਰੋਹ ਦੀਆਂ ਤਰੰਗਾ

ਫੇਸਬੁਕ ਦੇ ਕਿਸਾਨ ਮੋਰਚਾ ਗਰੁਪ ਚੋਣ ਮਨਪ੍ਰੀਤ ਜਸ ਦੀ ਪੋਸਟ - ਧੰਨਵਾਦ ਸਹਿਤ

ਜੋ ਅੱਜ ਵਾਪਰ ਰਿਹਾ ਹੈ ਉਹ 100 ਸਾਲ ਪਹਿਲਾਂ ਵੀ ਵਾਪਰਿਆ ਸੀ। ਵੀਹਵੀਂ ਸਦੀ ਦੇ ਪਹਿਲਾ ਦਹਾਕੇ,ਸਾਲ 1907,ਅੰਗਰੇਜ ਹਕੂਮਤ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੇ ਅਕਾਲਾਂ ਦੇ ਭੰਨੇ ਕਿਸਾਨਾਂ ਨੇ ਜਦੋਂ ਖੁਦਕੁਸ਼ੀਆਂ ਦਾ ਰਾਹ ਫੜ੍ਹਿਆ ਤਾਂ ਪੰਜਾਬ ਦੀ ਡੁੱਬਦੀ ਕਿਸਾਨੀ ਨੂੰ ਬਚਾਉਣ ਲਈ ਚਾਚੇ ਅਜੀਤ ਸਿੰਘ ਹੁਰਾਂ ਬੀੜਾ ਚੁੱਕਿਆ, 'ਪੱਗੜੀ ਸੰਭਾਲ ਜੱਟਾ ਦੀ ਅਵਾਜ ਗੂੰਜੀ। ਸਮੇਂ ਦੇ ਹਾਕਮ ਇਸ ਅਵਾਜ ਨੂੰ ਡਾਂਗਾਂ,ਗੋਲੀਆ ,ਦੇਸ ਨਿਕਾਲਿਆਂ ਤੇ ਕਾਲੇ ਪਾਣੀਆਂ ਨਾਲ ਮੁਖਾਤਬ ਹੋਏ।ਅੱਜ ਸੋ ਸਾਲ ਤੋਂ ਉੱਪਰ ਗੁਜਰ ਗਏ ਹਨ,ਅੰਗਰੇਜ ਹਕੂਮਤ ਦਾ ਕਦੇ ਨਾ ਡੁੱਬਣ ਵਾਲਾ ਸੂਰਜ ਕਦੋਂ ਦਾ ਅਸਤ ਹੋ ਗਿਆ ਹੈ,ਲੋਕਾਂ ਨੇ ਵੱਖ-ਵੱਖ ਰੰਗਾਂ ਦੀਆਂ ਹਕੂਮਤਾਂ ਦੇ ਰੰਗ ਦੇਖੇ ਨੇ,ਪਰ 100 ਸਾਲ ਮਗਰੋਂ ਵੀ ਹਾਕਮਾਂ ਦਾ ਚਿਹਰਾ ਬਦਲਿਆ ਹੈ ਕਿਰਦਾਰ ਨਹੀਂ।
ਹਾਕਮਾਂ ਦੇ ਦਰ ਤੇ ਮੁਆਵਜੇ ਦੀ ਮੰਗ ਲੈਕੇ ਗਏ ਕਿਸਾਨਾ ਦਾ ਸਵਾਗਤ ਪੁਲਸੀ ਧਾੜਾਂ ਨੇ ਕੀਤਾ ਹੈ,ਰਾਹਾਂ,ਸੜ੍ਹਕਾਂ ਤੇ ਲੱਗੇ ਨਾਕਿਆਂ ਨੇ ਕੀਤਾ ਹੈ,ਬੋਲਣ ਦੇ ਹੱਕਾਂ ਤੇ ਪਾਬੰਦੀਆਂ ਨੇ ਕੀਤਾ ਹੈ।ਹਾਕਮ ਨੇ ਕਿਸਾਨੀ ਦੇ ਦਰਦ ਨੂੰ ਕੁਦਰਤੀ ਆਫਤ ਤੇ ਮਾਮੂਲੀ ਲਾਪ੍ਰਵਾਹੀ ਕਹਿ ਕੇ ਪੱਲਾ ਝਾੜ੍ਹ ਦਿੱਤਾ ਹੈ।ਲੋਕ ਖੇਤੀ ਮਸ਼ੀਨਰੀ ਤੋਂ ਲੈਕੇ ਪਾਲਤੂ ਡੰਗਰਾਂ ਤੱਕ ਵੇਚ ਰਹੇ ਹਨ ਤੇ ਹਕੂਮਤ 17-17 ਰੁਪਏ ਦੇ ਚੈੱਕ ਵੰਡ ਰਹੀ ਹੈ।ਲੋਕਾਂ ਦੇ ਘਰਾਂ 'ਚ ਸੱਥਰ ਵਿਛੇ ਹਨ ਤੇ ਉੱਪ ਮੁੱਖ-ਮੰਤਰੀ ਕਬੱਡੀ ਕੱਪਾਂ ਦਾ ਐਲਾਨ ਕਰ ਰਿਹਾ ਹੈ, ਫਿਲਮੀਂ ਹੀਰੋਇਨਾ ਦੇ ਨਾਚ ਤੇ ਕਰੋੜਾਂ ਖਰਚਣ ਜਾ ਰਿਹਾ ਹੈ।ਇਹ ਲੋਕਾਂ ਦੇ ਦੁੱਖਾਂ-ਦਰਦਾਂ ਨੂੰ ਟਿੱਚ ਕਰਕੇ ਜਾਨਣ ਦੀ ਸਦੀਆਂ ਤੋਂ ਤੁਰੀ ਆਉਂਦੀ ਹਾਕਮਾਂ ਦੀ ਰੀਤ ਦਾ ਇਜਹਾਰ ਹੈ, ਕਿਸਾਨ ਹਿਤੈਸ਼ੀ ਪੰਥਕ ਹਾਕਮਾਂ ਦਾ ਅਸਲੀ ਕਿਰਦਾਰ ਹੈ ਜੋ ਸੌ ਸਾਲ ਪਹਿਲਾਂ ਦੇ ਦਿਨਾਂ ਦੀ ਯਾਦ ਤਾਜਾ ਕਰਵਾ ਰਿਹਾ ਹੈ।
ਇਹ ਨਹੀਂ ਕਿ ਪੰਜਾਬ ਵਿੱਚ ਅੱਜ ਤੋਂ ਪਹਿਲਾਂ ਕਦੇ ਏਡੇ ਇੱਕਠ ਨਹੀਂ ਹੋਏ, ਰੋਸ ਪ੍ਰਦਰਸ਼ਨ ਨਹੀਂ ਹੋਏ ,ਜਾਂ ਪੰਜਾਬ ਦੇ ਲੋਕਾਂ ਨੇ ਹਕੂਮਤੀ ਜਬਰ ਨਹੀਂ ਦੇਖੇ ਪਰ ਅੱਜ ਪੰਜਾਬ, ਖਾਸਕਰ ਬਠਿੰਡੇ ਦੀ ਧਰਤੀ ਤੇ ਜੋ ਵਾਪਰ ਰਿਹਾ ਹੈ ਇਹ ਕੋਈ ਸਧਾਰਨ ਵਰਤਾਰਾ ਨਹੀਂ ਹੈ।ਇਸ ਵਰਤਾਰੇ ਚੋਂ ਉੱਠੇ ਸਵਾਲ ਵੱਡੇ ਹਨ ਜਿੰਨਾਂ ਨੇ ਬਹੁਤ ਕੁੱਝ੍ਹ ਨੂੰ ਕਟਿਹਰੇ 'ਚ ਖੜ੍ਹਾ ਦਿੱਤਾ ਹੈ।
ਕਿਸਾਨੀ ਖੁਦਕੁਸ਼ੀਆਂ ਦਾ ਵਰਤਾਰਾ ਪੰਜਾਬ ਦੀਆਂ ਹੱਦਾਂ ਤੱਕ ਮਹਿਦੂਦ ਨਹੀਂ ਹੈ,ਭਾਰਤ ਦੇ ਕੋਨੇ-ਕੋਨੇ 'ਚ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ।ਇਹ ਖੁਦਕੁਸ਼ੀਆਂ 1947 ਤੋਂ ਮਗਰੋਂ ਦੇ 70 ਸਾਲਾਂ ਤੇ ਸਵਾਲ ਹਨ ਜਿਨ੍ਹਾਂ ਸਾਲਾਂ 'ਚ ਬਾਹਰੋਂ ਅਨਾਜ ਮੰਗਵਾਉਣ ਵਾਲਾ ਮੁਲਕ ਅੱਜ ਵਿਦੇਸਾਂ ਨੂੰ ਅਨਾਜ ਭੇਜਣ ਲੱਗ ਪਿਆ ਪਰ ਮੁਲਕ ਦਾ ਅੰਨਦਾਤਾ ਅੱਜ ਵੀ ਆਪਣਾ ਢਿੱਡ ਭਰਨ ਤੋਂ ਅਸਮਰੱਥ ਹੈ।ਇਹ ਖੁਦਕੁਸ਼ੀਆਂ ਸਵਾਲ ਹਨ ਹਰੇ ਇਨਕਲਾਬ ਦੇ ਲਾਰਿਆਂ ਤੇ ਜਿਨ੍ਹਾਂ ਮੁਲਕ ਦੀ ਕਿਸਾਨੀ ਨੂੰ ਗਰੀਬੀ,ਕਰਜਾ ਤੇ ਖੁਦਕੁਸ਼ੀਆਂ ਹੀ ਨਹੀਂ ਦਿੱਤੀਆਂ ਬਲਕਿ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਵੀ ਹਰ ਘਰ ਦੀ ਹੋਣੀ ਬਣਾ ਦਿੱਤਾ ਹੈ।ਇਹ ਨੀਤੀਆਂ ਆਰਥਕਤਾ ਦੇ ਉਸ ਮਾਡਲ ਤੇ ਵੀ ਪ੍ਰਸ਼ਨ ਚਿੰਨ ਹਨ ਜਿਸਨੂੰ ਲਾਗੂ ਕਰਨ ਲਈ ਸਾਡੇ ਮੁਲਕ ਦੈ ਹਾਕਮ ਪਿਛਲੇ ਤੀਹ ਸਾਲਾਂ ਤੋਂ ਲੱਗੇ ਹੋਏ ਹਨ,ਜਿਸ ਮਾਡਲ ਨੂੰ ਲਾਗੂ ਕਰਨ ਲਈ ਮੁਲਕ ਦਾ ਪ੍ਰਧਾਨ ਮੰਤਰੀ ਅੱਜ ਵੀ ਵਿਦੇਸ਼ੀ ਮੁਲਕਾਂ ਤੇ ਬਹੁ-ਕੌਮੀ ਕੰਪਨੀਆਂ ਦੀ ਦੇਹਲੀ ਤੇ ਅੱਡੀਆਂ ਘਸਾਉਂਦਾ ਫਿਰਦਾ ਹੈ।
ਰਾਜ-ਗੱਦੀ ਤੇ ਕਾਬਜ ਹੋਣ ਲਈ ਹਰ ਹਰਬਾ ਵਰਤਣ ਤੇ ਤਹੂ ਰਹਿੰਦੀਆਂ ਸਿਆਸੀ ਪਾਰਟੀਆਂ ਨੇ ਹਮੇਸ਼ਾ ਵਾਂਗ ਸਿਵਾਏ ਸਿਆਸੀ ਰੋਟੀਆਂ ਸੇਕਣ ਤੋਂ, ਇਸ ਮਸਲੇ ਤੇ ਕੁੱਝ ਵੀ ਕਰਨ ਤੋਂ ਗੁਰੇਜ ਕੀਤਾ ਹੈ।ਕਿਸੇ ਫਿਲਮੀ ਅਦਾਕਾਰਾ ਦੇ ਚਿਹਰੇ ਤੇ ਲੱਗੀ ਝਰੀਟ ਜਿਸ ਮੀਡੀਏ ਲਈ ਰਾਸ਼ਟਰੀ ਮਸਲਾ ਬਣ ਜਾਂਦੀ ਹੈ ਉਹਨੇ ਇਸ ਮਸਲੇ ਤੇ ਇੱਕ ਸ਼ਬਦ ਵੀ ਬੋਲਣਾ ਜਰੂਰੀ ਨਹੀਂ ਸਮਝ੍ਹਿਆ।ਇਹ ਇਹਨਾਂ ਦੇ ਲੋਕ ਦੋਖੀ ਕਿਰਦਾਰ ਦੀ ਗਵਾਹੀ ਹੈ।
ਅਮਰੀਕਾ ਤੋਂ ਆਇਆ ਖੇਤੀ ਮਾਹਰ ਖੇਤੀ ਮੇਲੇ 'ਚ ਮੁਫਤ ਬਿਜਲੀ ਪਾਣੀ ਦੀਆਂ ਸਹੂਲਤਾਂ ਤੇ ਸਬਸਿਡੀਆਂ ਨੂੰ ਹਾਸੋ-ਹੀਣਾ ਕਰਾਰ ਦਿੰਦਾ ਹੈ ਤੇ ਇਹਨਾਂ ਨੂੰ ਬੰਦ ਕਰਨ ਅਤੇ ਖੁਦਕੁਸ਼ੀਆਂ ਰੋਕਣ ਲਈ ਕਿਸਾਨਾ ਦੀ ਮਾਨਸਿਕ ਹਾਲਤ ਠੀਕ ਕਰਨ ਲਈ ਮਨੋ-ਵਿਗਿਆਨਕਾਂ ਦੀ ਸ਼ਿਫਾਰਸ਼ ਕਰ ਕੇ ਜਾਂਦਾ ਹੈ।ਉਸ ਦੇ ਬੋਲਾਂ 'ਚੋਂ ਆਉਣ ਵਾਲੇ ਸਮੇਂ 'ਚ ਮਿਹਨਤਕਸ਼ ਲੋਕਾਂ ਦੇ ਮਸਲਿਆਂ ਪ੍ਰਤੀ ਹਾਕਮਾਂ ਦੇ ਅਗਲੇ ਕਦਮਾਂ ਕਨਸੋਅ ਮਿਲਦੀ ਹੈ।
ਸ਼ਰਕਾਰ ਨੇ ਕਿਸਾਨਾਂ ਦੀ ਮੰਗ ਨੂੰ ਕੋਈ ਹੁੰਗਾਰਾ ਨਹੀਂ ਭਰਿਆ,ਲੋਕਾਂ ਦੇ ਸਬਰ ਤੇ ਸਿਦਕ ਦੀ ਅਜੇ ਹੋਰ ਪਰਖ ਹੋਣੀ ਹੈ, ਪਰ ਇਸਦੇ ਸਭ ਦੇ ਬਾਵਜੂਦ ਬਠਿੰਡੇ ਦੇ ਕਿਸਾਨ ਮੋਰਚੇ ਦੀ ਨੇ ਕਈ ਪ੍ਰਾਪਤੀਆਂ ਕੀਤੀਆਂ ਹਨ।ਸਭ ਤੋਂ ਮਹਤੱਵਪੂਰਨ ਇਹ ਹੈ ਕਿ ਇਸ ਕਿਸਾਨੀ ਅਤੇ ਖੇਤੀ ਸੰਕਟ ਦੀ ਗੰਭੀਰਤਾ ਅਤੇ ਤਿੱਖ ਨੂੰ ਉਭਾਰ ਦਿੱਤਾ ਹੈ।ਕਿਸਾਨੀ ਕਰਜਿਆਂ ਤੇ ਖੁਦਕੁਸ਼ੀਆਂ ਨੂੰ ਕਿਸਾਨੀ ਦੇ ਬੇਲੋੜੇ ਖਰਚਿਆਂ ਤੇ ਅਗਿਆਨਤਾ ਦਾ ਸਿੱਟਾ ਗਰਦਾਨਣ ਵਾਲਾ ਕੁਫਰਮਈ ਪ੍ਰਚਾਰ ਹੁਣ ਗਾਇਬ ਹੋ ਗਿਆ ਹੈ।ਲੰਗਰ ਲਈ ਰਾਸ਼ਨ ਲੈਣ ਗਏ ਕਿਸਾਨਾ ਤੋਂ ਦੁਕਾਨਦਾਰ ਸਮਾਨ ਦੇ ਪੈਸੇ ਲੈਣ ਤੋਂ ਇਨਕਾਰ ਕਰ ਦਿੰਦਾ ਹੈ।ਮੰਦਰ 'ਚ ਲੰਗਰ ਦੇਣ ਜਾ ਰਿਹਾ ਪਰਿਵਾਰ ਕਿਸਾਨ ਮੋਰਚਾ ਦੇਖ ਕੇ ਲੰਗਰ ਕਿਸਾਨਾਂ ਨੂੰ ਛਕਾ ਦਿੰਦਾ ਹੈ।ਇਹ ਕਿਸਾਨ ਸੰਘਰਸ਼ ਨਾਲ ਰਸਮੀ ਹਮਦਰਦੀ ਨਹੀਂ ਹੈ ਇਹ ਕਿਸਾਨੀ ਦੀ ਖੁਸ਼ਹਾਲੀ ਨਾਲ ਹੋਰਨਾਂ ਹਿੱਸਿਆਂ ਦੀ ਜੁੜਦੀ ਹੋਣੀ ਦੀ ਮੁਹਤੱਤਾ ਦਾ ਅਹਿਸਾਸ ਦਾ ਝਲਕਾਰਾ ਹੈ।ਹਕੂਮਤੀ ਨੀਤੀਆਂ ਪ੍ਰਤੀ ਲੋਕਾਂ 'ਚ ਤਿੱਖੇ ਹੋ ਰਹੇ ਰੋਸ ਦਾ ਪ੍ਰਗਟਾਵਾ ਹੈ।ਕਿਸਾਨ ਧਰਨੇ 'ਚ ਸਿਆਸੀ ਰੋਟੀਆਂ ਸੇਕਣ ਆਏ ਸਿਆਸੀ ਲੀਡਰਾਂ ਨੂੰ ਕਿਸਾਨਾ ਨੇ ਫਿਟਕਾਰ ਦਿੱਤਾ ਹੈ।ਖੇਤੀ ਮੇਲੇ 'ਚ ਕੁਫਰ ਤੋਲਦਾ ਅਕਾਲੀ ਮੰਤਰੀ ਲੋਕਾਂ ਦੇ ਇਕੱਠ 'ਚੋਂ ਲਾਜਵਾਬ ਹੋਕੇ ਭੱਜਿਆ ਹੈ।70 ਸਾਲਾ ਬਜੁਰਗ ਬਾਪੂ ਦੇ ਬੋਲਾਂ "ਸਪਰੇਅ ਨੀ ਕਰਨੀ ਆਈ ਸਾਨੂੰ,ਉਏ ਤੁਸੀਂ ਸਪਰੇਅ ਕਰਨੀ ਸਿਖਾoਗੇ ਸਾਨੂੰ,ਕਾਲਜੇ ਮੱਚੇ ਪਏ ਆ ਉਏ ਸਾਡੇ" 'ਚੋਂ ਕਿਸਾਨੀ ਦਾ ਦਰਦ ਹੀ ਨਹੀਂ ਰੋਹ ਵੀ ਝ੍ਹਲਕਦਾ ਹੈ।
ਕਿਸਾਨ ਧਰਨੇ 'ਚ ਗੂੰਜਦੇ ਨਾਅਰਿਆਂ 'ਚੋੰ ਇੱਕ ਨਾਅਰਾ ਹੈ ਕਿ 'ਸਰਕਾਰਾਂ ਤੋਂ ਨਾ ਝਾਕ ਕਰੋ,ਆਪਣੀ ਰਾਖੀ ਆਪ ਕਰੋ'।ਕਿਸਾਨੀ ਦੇ ਇਸ ਨਾਅਰੇ 'ਚੋਂ ਲੋਕਾਂ ਦੇ ਆਪਣੀ ਹੋਣੀ ਆਪ ਘੜਣ ਦੇ ਰਾਹ ਤੇ ਅੱਗੇ ਕਦਮ ਵਧਾਉਣ ਦੇ ਸੰਕੇਤ ਮਿਲਦੇ ਹਨ।
ਕਿਸਾਨ ਧਰਨੇ 'ਚ ਖੁਦਕੁਸ਼ੀ ਕਰ ਗਏ ਕੁਲਦੀਪ ਸਿੰਘ ਦਾ ਅਜੇ ਸਿਵਾ ਨਹੀਂ ਬਲਿਆ।ਉਹਦਾ ਪਰਿਵਾਰ ਕਰਜੇ ਦੀ ਮਨਸੂਖੀ ਤੇ ਮੁਆਵਜੇ ਦੀ ਮੰਗ ਕਰ ਰਿਹਾ ਹੈ,ਸਰਕਾਰ ਨੇ ਉਹਦੇ ਪਰਿਵਾਰ ਨੂੰ 17ਰੁਪਏ ਦਾ ਚੈੱਕ ਭੇਜਿਆ ਹੈ।ਮੇਰੇ ਕੋਲ ਇਹਦੇ ਬਾਰੇ ਕੁੱਝ ਵੀ ਕਹਿਣ ਲਈ ਸ਼ਬਦ ਨਹੀਂ ਹਨ।

No comments:

Post a Comment