Wednesday 25 November 2015

10. ਫਿਰਕੂ ਅਧਾਰ ’ਤੇ ਸਮਾਜ ਵੰਡਣ ਦੇ ਯਤਨਾਂ ਖਿਲਾਫ਼ ਡਟੋ



ਪ੍ਰਗਤੀਸ਼ੀਲ ਜਥੇਬੰਦੀਆਂ ਨੂੰ ਸੱਦਾ

ਫਿਰਕੂ ਅਧਾਰ ਤੇ ਸਮਾਜ ਵੰਡਣ ਦੇ ਯਤਨਾਂ ਖਿਲਾਫ਼ ਡਟੋ

ਧਾਰਮਿਕ ਭਾਵਨਾਵਾਂ ਭੜਕਾਉਣ ਤੀਅਾਂ ਘਟਨਾਵਾਂ ਵਾਪਰਨ ਬਾਅਦ ਪੰਜਾਬ ਵਿੱਚ ਜਨਜੀਵਨ ਪ੍ਰਭਾਵਤ ਹੋਇਆ ਹੈ। ਲਗਾਤਾਰ ਅਤੇ ਇੱਕੋ ਢੰਗ ਨਾਲ ਵਾਪਰੀਅਾਂ ਇਨ•”ਾਂ ਘਟਨਾਵਾਂ ਪਿੱਛੇ ਕੋਈ ਵੱਡੀ ਸਾਜਿਸ਼ ਦਾ ਹਿੱਸਾ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਇਨ•”ਾਂ ਘਟਨਾਵਾਂ ਨੂੰ ਕਿਸੇ ਵੀ ਢੰਗ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇਹ ਨਿੰਦਣਯੋਗ ਹਨ। ਹਰ ਨਾਗਰਿਕ ਦੇ, ਭਾਵੇਂ ਉਹ ਧਾਰਮਿਕ ਹੈ ਜਾਂ ਗੈਰ-ਧਾਰਮਿਕ, ਉਸਦੇ ਕੁਝ ਜਮਹੂਰੀ ਅਧਿਕਾਰ ਹਨ। ਜਮਹੂਰੀ ਢੰਗ ਨਾਲ ਆਪਣੀ ਆਵਾਜ਼, ਵਿਚਾਰਾਂ ਨੂੰ ਪ੍ਰਗਟਾਉਣਾ ਕਿਸੇ ਵੀ ਢੰਗ ਨਾਲ ਗਲਤ ਨਹੀਂ। ਇਹਨਾਂ ਫਿਰਕੂ ਘਟਨਾਵਾਂ ਦੀ ਜਾਂਚ ਦੀ ਮੰਗ ਨੂੰ ਲੈ ਕੇ ਦਿੱਤੇ ਧਰਨਿਅਾਂ, ਮੁਜ਼ਾਹਰਿਅਾਂ ਤੇ ਕੀਤਾ ਪੁਲਸ ਜਬਰ, ਜੋ ਇਸ ਹੱਦ ਤੱਕ ਸੀ ਕਿ ਦੋ ਵਿਅਕਤੀ ਮਾਰੇ ਗਏ ਅਤੇ ਅਨੇਕਾਂ ਜਖਮੀ ਹੋ ਗਏ, ਅਤਿ ਵਿਰੋਧ ਕਰਨ ਯੋਗ ਘਟਨਾ ਹੈ। ਇਹਨਾਂ ਘਟਨਾਵਾਂ ਦਾ ਉਸ ਸਮੇਂ ਵਾਪਰਨਾ ਜਦੋਂ ਸਮੁੱਚੇ ਪੰਜਾਬ ਵਿੱਚ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਹੋਰ ਮਿਹਨਤਕਸ਼ ਲੋਕਾਂ ਦੇ ਹੱਕੀ ਸੰਘਰਸ਼ ਪੂਰੇ ਜਲੌਅ ਵਿੱਚ ਸਨ, ਕਈ ਸ਼ੰਕੇ ਖੜੇ ਕਰਦਾ ਹੈ। ਵਿਸ਼ਵੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਅਾਂ ਨਵ-ਆਰਥਿਕ ਨੀਤੀਅਾਂ ਦੇ ਝੰਬੇ ਲੋਕ ਸੜਕਾਂ ਤੇ ਹਨ, ਭੁੱਖ ਹੜਤਾਲਾਂ ਰੱਖਣ, ਧਰਨੇ ਦੇਣ ਅਤੇ ਇੱਥੋਂ ਤੱਕ ਕਿ ਟੈਂਕੀਅਾਂ ਤੇ ਚੜਨ ਲਈ ਮਜ਼ਬੂਰ ਹਨ। ਮਿਹਨਤਕਸ਼ ਸ਼੍ਰੇਣੀ ਨੂੰ ਅੱਜ ਸੁਚੇਤ ਹੋਣ ਦੀ ਲੋੜ ਹੈ। ਇਨ•”ਾਂ ਘਟਨਾਵਾਂ ਨੂੰ ਨਿੰਦਿਆ ਜਾਣਾ, ਸਾਜਿਸ਼ਕਾਰਾਂ ਨੂੰ ਨੰਗੇ ਕੀਤੇ ਜਾਣ ਦੀ ਮੰਗ ਕਰਨਾ ਲੋਕਤੰਤਰੀ ਹੈ। ਪਰ ਇਸ ਵਰਤਾਰੇ ਨੂੰ ਕਿਸੇ ਵੀ ਢੰਗ ਨਾਲ ਭਰਾ-ਮਾਰੂ ਜੰਗ ਵਿੱਚ ਤਬਦੀਲ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ ਜੋ ਕਿ ਅਕਸਰ ਰਾਜ ਕਰਦੀਅਾਂ ਲੁਟੇਰੀਅਾਂ ਸ਼੍ਰੇਣੀਅਾਂ ਦਾ ਮਨਸ਼ਾ ਹੁੰਦਾ ਹੈ। ਕੁੱਝ ਥਾਵਾਂ ਤੇ ਤਲਵਾਰਾਂ ਲਹਿਰਾ ਕੇ ਦੁਕਾਨਾਂ ਬੰਦ ਕਰਵਾਇਆ ਜਾਣਾ ਅਤੇ ਫਿਰ ਦੋ ਫਿਰਕਿਅਾਂ ਦਾ ਤਣਾਅ ਵਿੱਚ ਆ ਕੇ ਇੱਕ ਦੂਜੇ ਦੇ ਵਿਰੋਧ ਵਿੱਚ ਆਉਣ ਦੀਅਾਂ ਘਟਨਾਵਾਂ ਸਮਾਜ ਦੇ ਪੱਖ ਵਿੱਚ ਨਹੀਂ ਜਾਂਦੀਅਾਂ। ਧਰਮਾਂ ਵਿੱਚ ਵੱਖ ਵੱਖ ਹੋ ਕੇ ਅਤੇ ਗੈਰ-ਧਾਰਮਿਕ ਹੋ ਕੇ ਵੀ ਰਾਜਨੀਤੀ ਇੱਕ ਲੋਕ ਪੱਖੀਹੋਣੀ ਚਾਹੀਦਾ ਹੈ। ਜਮਾਤਾਂ ਵਿੱਚ ਵੰਡੇ ਇਸ ਸਮਾਜ ਵਿੱਚ ਲਾਜ਼ਮੀ ਤੌਰ ਤੇ ਆਪਣੇ ਬੁਨਿਆਦੀ ਹੱਕਾਂ ਦੀ ਪ੍ਰਾਪਤੀ ਲਈ ਅਤੇ ਅਜਿਹੀਅਾਂ ਸਦਭਾਵਨਾ ਦੇ ਮਾਹੌਲ ਨੂੰ ਤੋੜਨ ਵਾਲੀਅਾਂ ਘਟਨਾਵਾਂ ਦਾ ਸਮਾਜਿਕ ਇੱਕਸੁਰਤਾ ਨਾਲ ਵਿਰੋਧ ਕਰਨ ਅਤੇ ਵਾਪਰਨੋਂ ਰੋਕਣ ਲਈ, ਮਿਹਨਤਕਸ਼ ਜਨਤਾ ਦਾ ਧਰਮਾਂ, ਜਾਤਾਂ ਅਤੇ ਫਿਰਕੂ ਵੰਡੀਅਾਂ ਤੋਂ ਉ¤ਪਰ ਉ¤ਠ ਕੇ ਇੱਕ ਹੋਣਾ ਅਤਿ ਜ਼ਰੂਰੀ ਹੈ ਅਤੇ ਸਮੇਂ ਦੀ ਅਣਸਰਦੀ ਲੋੜ ਹੈ, ਉਸ ਨਾਲ ਹੀ ਸਰਮਾਏਦਾਰੀ ਪੱਖੀ ਕਾਰਪੋਰੇਟੀ ਨੀਤੀਅਾਂ ਨੂੰ ਨੱਥ ਪਾ ਕੇ ਅਤੇ ਇਨਕਲਾਬੀ ਸਮਾਜਿਕ ਤਬਦੀਲੀ ਨਾਲ ਮਿਹਨਤਕਸ਼ ਜਮਾਤ ਦੇ ਭਵਿੱਖ ਨੂੰ ਉ¤ਜਲ ਬਣਾਇਆ ਜਾ ਸਕਦਾ ਹੈ। ਹਨੇਰੇ ਵੱਲ ਧੱਕੇ ਜਾ ਰਹੇ ਸਮਾਜ ਵਿੱਚ ਲੋਕ-ਪੱਖੀ ਚੇਤਨਾ ਦਾ ਪ੍ਰਸਾਰ-ਪ੍ਰਚਾਰ ਕਰਨ ਲਈ ਪ੍ਰਗਤੀਸ਼ੀਲ ਜਥੇਬੰਦੀਅਾਂ ਦੀ ਜਿੰਮੇਵਾਰੀ ਅਜਿਹੇ ਦੌਰ ਵਿੱਚ ਹੋਰ ਵੱਧ ਜਾਂਦੀ ਹੈ। ਉਹਨਾਂ ਨੂੰ ਇਹ ਜਿੰਮੇਵਾਰੀ ਪ੍ਰਤੀਬਧਤਾ ਨਾਲ ਨਿਭਾਉਣ ਵੱਲ ਵਧਣਾ ਚਾਹੀਦਾ ਹੈ ਤਾਂ ਜੋ ਫਿਰਕੂ ਅਧਾਰ ਤੇ ਸਮਾਜ ਵਿੱਚ ਪਾਈਅਾਂ ਜਾ ਰਹੀਅਾਂ ਵੰਡੀਅਾਂ ਨੂੰ ਰੋਕਿਆ ਜਾ ਸਕੇ।
(ਤਰਕਸ਼ੀਲ ਮੈਗਜ਼ੀਨ (ਨਵੰਬਰ ਦਸੰਬਰ 2015) ਦੀ ਸੰਪਾਦਕੀ, ਸਿਰਲੇਖ ਸਾਡਾ)

No comments:

Post a Comment