Wednesday 25 November 2015

13. ਕਿਸਾਨ ਰੋਹ ਦੀ ਲਲਕਾਰ ਹੋਰ ਉੱਚੀ



ਕਿਸਾਨ ਰੋਹ ਦੀ ਲਲਕਾਰ ਹੋਰ ਉੱਚੀ-ਬਾਦਲ ਸਰਕਾਰ ਦੀ ਜਬਰ ਤੇ ਟੇਕ

ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਅਕਾਲੀ ਵਿਧਾਇਕਾਂ ਨੂੰ ਘੇਰ ਕੇ ਰੋਸ ਪ੍ਰਗਟਾਉਣ ਦਾ ਸਿਲਸਿਲਾ ਚੱਲ ਰਿਹਾ ਹੈ। ਅਕਾਲੀ ਹਕੂਮਤ ਦੀ ਲੋਕ ਵਿਰੋਧੀ ਤੇ ਜਾਲਮ ਖਸਲਤ ਆਏ ਦਿਨ ਹੋਰ ਉ¤ਘੜ ਰਹੀ ਹੈ। ਲੋਕਾਂ ਨਾਲ ਵੈਰ ਕਮਾਉਂਦੀ ਆ ਰਹੀ ਬਾਦਲ ਹਕੂਮਤ ਹੁਣ ਨੰਗੀ ਚਿੱਟੀ ਗੁੰਡਾਗਰਦੀ ਤੇ ਉ¤ਤਰ ਆਈ ਹੈ। ਹੱਕੀ ਆਵਾਜ਼ ਉਠਾਉਣ ਅਤੇ ਚੁਣੇ ਨੁਮਾਇੰਦਿਆਂ ਕੋਲ ਰੋਸ ਪ੍ਰਗਟਾਉਣ ਦਾ ਜਮਹੂਰੀ ਹੱਕ ਪੁਲਸੀ ਧਾੜਾਂ ਤੇ ਗੁੰਡਿਆਂ ਦੇ ਪੈਰਾਂ ਹੇਠ ਕੁਚਲਣਾ ਚਾਹੁੰਦੀ ਹੈ।
ਇੱਕ ਪਾਸੇ ਸਦਭਾਵਨਾ ਰੈਲੀਆਂ ਦਾ ਦੰਭ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਪਿੰਡਾਂ ਚ ਸ਼ਰੇਆਮ ਗੁੰਡਾਗਰਦੀ ਕਰਦਾ ਫਿਰ ਰਿਹਾ ਹੈ। ਬਾਦਲ ਸਰਕਾਰ ਦਾ ਇਹ ਜਬਰ ਲੋਕ ਰੋਹ ਨੂੰ ਹੋਰ ਅੱਡੀ ਲਾ ਰਿਹਾ ਹੈ। ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਦੁਸ਼ਮਣ ਕਰਤੂਤਾਂ ਦੀ ਸੂਚੀ ਹੋਰ ਲੰਮੀ ਹੋ ਰਹੀ ਹੈ ਤੇ ਲੋਕਾਂ ਨਾਲ ਦੁਸ਼ਮਣੀ ਦੀ ਲਕੀਰ ਹੋਰ ਗੂੜੀ ਹੋ ਰਹੀ ਹੈ।  ਸਰਕਾਰ ਦੇ ਅਜਿਹੇ ਜਾਬਰ ਰਵੱਈਏ ਖਿਲਾਫ਼ ਸਭਨਾਂ ਮਿਹਨਤਕਸ਼ ਤਬਕਿਆਂ ਨੂੰ ਰਲ ਕੇ ਆਵਾਜ਼ ਉਠਾਉਣੀ ਚਾਹੀਦਾ ਹੈ ਤੇ ਕਿਸਾਨਾਂ ਦੇ ਹੱਕ ਚ ਡਟਣਾ ਚਾਹੀਦਾ ਹੈ।               
(ਨੌਜਵਾਨ ਭਾਰਤ ਸਭਾ ਵੱਲੋਂ ਜਾਰੀ ਬਿਆਨ)

ਮਲੂਕਾ ਦੀ ਯੂਥ ਬ੍ਰਿਗੇਡ ਵੱਲੋਂ ਕਿਸਾਨਾਂ ਤੇ ਡਾਂਗਾਂ ਨਾਲ ਹਮਲਾ


ਮੰਤਰੀ ਨੂੰ ਆਪਣੇ ਹਲਕੇ ਵਿੱਚ ਕਰਨਾ ਪਿਆ ਲੋਕ ਰੋਹ ਦਾ ਸਾਹਮਣਾ



ਪੁਲੀਸ ਨੇ 14 ਆਗੂ ਜੇਲਭੇਜੇ

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਅੱਜ ਆਪਣੇ ਹਲਕਾ ਰਾਮਪੁਰਾ ਫੂਲ ਦੇ ਪਿੰਡ ਕੋਠਾ ਗੁਰੂ ਵਿੱਚ ਕਿਸਾਨ ਰੋਹ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਪਿੰਡ ਭਾਈਰੂਪਾ ਵਿੱਚ ਵਿਰੋਧ ਕਰਨ ਵਾਲੇ ਲੋਕਾਂ ਨੂੰ ਪੁਲੀਸ ਨੇ ਖਦੇੜ ਦਿੱਤਾ। ਪਿੰਡ ਬੁਰਜ ਗਿੱਲ ਵਿੱਚ ਕਾਲੀਅਾਂ ਝੰਡੀਅਾਂ ਦਿਖਾਉਣ ਵਾਲੇ ਕਿਸਾਨਾਂ ਨੂੰ ਪੁਲੀਸ ਨੇ ਮੰਤਰੀ ਦੇ ਸਮਾਗਮਾਂ ਤੋਂ ਦੂਰ ਰੋਕੀ ਰੱਖਿਆ। ਅੱਜ ਸ੍ਰੀ ਮਲੂਕਾ ਵੱਲੋਂ ਹਲਕੇ ਦੇ ਕਰੀਬ ਦਰਜਨ ਪਿੰਡਾਂ ਦੇ ਕੀਤੇ ਜਾਣ ਵਾਲੇ ਦੌਰੇ ਮੌਕੇ ਵੱਡੀ ਗਿਣਤੀ ਵਿੱਚ ਪੁਲੀਸ ਦੀ ਤਾਇਨਾਤੀ ਕੀਤੀ ਗਈ ਅਤੇ ਦੋ ਐਸ.ਪੀਜ਼ ਤਰਫੋਂ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕੀਤੀ ਗਈ। ਅੱਜ ਤੜਕਸਾਰ ਹੀ ਪਿੰਡ ਕੋਠਾ ਗੁਰੂ ਵਿੱਚ ਮਾਹੌਲ ਤਣਾਅ ਵਾਲਾ ਬਣ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦੀ ਯੂਥ ਬ੍ਰਿਗੇਡ ਵੀ ਮੰਤਰੀ ਦੇ ਨਾਲ ਚੱਲ ਰਹੀ ਸੀ, ਜਿਸ ਨੇ ਪਿੰਡ ਕੋਠਾ ਗੁਰੂ ਵਿੱਚ ਕਿਸਾਨਾਂ ਅਤੇ ਔਰਤਾਂ ਤੇ ਹੱਲਾ ਬੋਲ ਦਿੱਤਾ। ... ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਿਸਾਨ ਆਪਣਾ ਵਿਰੋਧ ਦਰਜ ਕਰਾਉਣ ਵਿੱਚ ਕਾਮਯਾਬ ਰਹੇ ਹਨ। ਰਾਤ ਵਕਤ ਵੀ ਪੁਲੀਸ ਨੇ ਪਿੰਡ ਵਿੱਚ ਦਹਿਸ਼ਤ ਪਾਈ ਸੀ। ਇਸ ਪਿੰਡ ਵਿੱਚ ਵਿਰੋਧ ਕਰਨ ਵਾਲੇ ਕਿਸਾਨਾਂ ਅਤੇ ਔਰਤਾਂ ਦਾ ਯੂਥ ਬ੍ਰਿਗੇਡ ਦੇ ਮੈਂਬਰਾਂ ਨੇ ਡਾਂਗਾਂ ਨਾਲ ਪਿੱਛਾ ਕੀਤਾ ਅਤੇ ਪੁਲੀਸ ਦੀ ਹਾਜ਼ਰੀ ਵਿੱਚ ਸਭ ਨੂੰ ਖਦੇੜ ਦਿੱਤਾ। ਪੁਲੀਸ ਨੇ ਵੀ ਤਕਤ ਦਿਖਾੲੀ ਜਿਸ ਕਰਕੇ ਲੋਕਾਂ ਨੇ ਭੱਜ ਕੇ ਜਾਨ ਬਚਾਈ। ... ਜ਼ਿਲਾ ਪੁਲੀਸ ਨੇ ਇਸ ਮਾਮਲੇ ਵਿੱਚ 6 ਔਰਤਾਂ ਅਤੇ ਪੰਜ ਪੁਰਸ਼ਾਂ ਨੂੰ ਧਾਰਾ 107, 151 ਤਹਿਤ ਜੇਲਭੇਜ ਦਿੱਤਾ ਹੈ, ਜਿਨ•”ਾਂ ਵਿੱਚ ਰਮਨਦੀਪ ਸਿੰਘ, ਸੁਰਜੀਤ ਖਾਲਸਾ, ਬਲਵਿੰਦਰ ਸਿੰਘ, ਮਾਲਣ ਕੌਰ, ਗੁਰਮੇਲ ਕੌਰ, ਮਨਜੀਤ ਕੌਰ ਅਤੇ ਗੁਰਮੀਤ ਕੌਰ ਸ਼ਾਮਲ ਹਨ।...                     
 (ਪੰਜਾਬੀ ਟ੍ਰਿਬਿਊਨ)

ਅਦਾਲਤ ਨੇ 14 ਕਿਸਾਨ ਜੇਲਤੇ ਦੋ ਨਿਆਂਇਕ ਹਿਰਾਸਤ ਵਿੱਚ ਭੇਜੇ

ਸਬ ਤਹਿਸੀਲ  ਬਾਲਿਅਾਂਵਾਲੀ ਵਿਖੇ ਪਿੰਡ ਖੋਖਰ ਦੇ ਦੋ ਕਿਸਾਨਾਂ ਦੀ ਜ਼ਮੀਨ ਦੀ ਕੁਰਕੀ ਰੁਕਵਾਉਣ ਜਾਣ ਵੇਲੇ ਗ੍ਰਿਫਤਾਰ ਕੀਤੇ  16 ਕਿਸਾਨਾਂ ਨੂੰ ਅੱਜ ਉ¤ਪ ਮੈਜਿਸਟਰੇਟ ਮੌੜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਨ•”ਾਂ ਵਿੱਚੋਂ ਬਾਲਿਅਾਂਵਾਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ 16 ਕਿਸਾਨਾਂ ਵਿੱਚੋਂ 14 ਕਿਸਾਨਾਂ ਨੂੰ 107/151 ਦੇ ਤਹਿਤ ਡਿਊਟੀ ਮੈਜਿਸਟਰੇਟ ਗੁਰਮੇਲ ਸਿੰਘ ਵੱਲੋਂ 30 ਨਵੰਬਰ ਤੱਕ ਜੇਲਭੇਜ ਦਿੱਤਾ ਗਿਆ ਹੈ ਜਦਕਿ  ਬਾਕੀ  ਦੋ ਕਿਸਾਨ ਆਗੂਅਾਂ ਜਿਨ•”ਾਂ ਚ ਕਿਸਾਨ ਯੂਨੀਅਨ ਉਗਰਾਹਾਂ ਦਾ ਇਕਾਈ ਪ੍ਰਧਾਨ ਜੋਗਿੰਦਰ ਸਿੰਘ ਖੋਖਰ ਅਤੇ ਭੂਰਾ ਸਿੰਘ ਵਾਸੀ ਡਿੱਖ ਸ਼ਾਮਿਲ ਹਨ, ਨੂੰ ਬੀਤੇ ਦਿਨ ਪਿੰਡ ਖੋਖਰ ਕਾਂਡ ਦੇ ਦੋ ਮੁਕੱਦਮਿਅਾਂ ਤਹਿਤ ਅਦਾਲਤ ਫੂਲ ਵਿਖੇ ਪੇਸ਼ ਕੀਤਾ ਗਿਆ। ਅਦਾਲਤ ਨੇ ਇਨ•”ਾਂ ਕਿਸਾਨ ਆਗੂਅਾਂ ਨੂੰ ਨਿਅਾਂਇਕ ਹਿਰਾਸਤ ਵਿੱਚ ਭੇਜ ਦਿੱਤਾ।
ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਜਸਵੀਰ ਸਿੰਘ ਬੁਰਜ ਸੇਮਾ ਨੇ ਕਿਹਾ ਕਿ ਰੋਸ ਜ਼ਾਹਰ ਕਰਨਾ ਲੋਕਾਂ ਦਾ ਜਮਹੂਰੀ ਹੱਕ ਹੈ। ਪਰ ਰੋਸ ਜ਼ਾਹਰ ਕਰਨ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਬਜਾਏ ਕਿਸਾਨਾਂ ਤੇ ਝੂਠੇ ਕੇਸ ਦਰਜ ਕਰ ਕੇ ਉਨ•”ਾਂ ਨੂੰ  ਜੇਲ•”ਾਂ ਵਿੱਚ ਸੁੱਟਿਆ ਜਾ ਰਿਹਾ ਹੈ। ਉਨ•”ਾਂ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਕਿਸਾਨਾਂ ਨਾਲ ਧੱਕਾ ਕਰੀ ਜਾਵੇ ਪ੍ਰੰਤੂ ਕਿਸਾਨ ਆਪਣਾ ਰੋਸ ਜ਼ਾਹਰ ਕਰਨ ਤੋਂ ਪਿੱਛੇ ਨਹੀਂ ਹਟਣਗੇ। ਉਨ•”ਾਂ ਕਿਹਾ ਕਿ ਪੰਜਾਬ  ਸਰਕਾਰ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਬਿਨਾਂ ਸ਼ਰਤ  ਤੁਰੰਤ ਰਿਹਾਅ ਕਰੇ।
(ਫੇਸਬੁੱਕ ਗਰੁੱਪ ਖਸਿਸੳਨ ੰੋਰਚਹੳ ਤੋਂ)

ਔਰਤ ਕਿਸਾਨ ਆਗੂਆਂ ਭੈਣ ਪਰਮਜੀਤ ਕੌਰ ਪਿੱਥੋ, ਹਰਪ੍ਰੀਤ ਕੌਰ ਜੇਠੂਕੇ,



ਕਰਮਜੀਤ ਕੌਰ ਮੰਡੀ ਕਲਾਂ ਸਮੇਤ ਦਰਜਨਾਂ ਤੇ ਇਰਾਦਾ ਕਤਲ ਦੇ ਕੇਸ ਦਰਜ

ਬਠਿੰਡਾ ਜ਼ਿਲੇ ਦੇ ਪਿੰਡ ਖੋਖਰ ਵਿਚ ਅੱਜ ਕਿਸਾਨ ਮਜ਼ਦੂਰ ਜਥੇਬੰਦੀਅਾਂ ਅਤੇ ਪੁਲਿਸ ਵਿਚਕਾਰ ਹੋਏ ਹਿੰਸਕ ਟਕਰਾਓ ਦੇ ਸਬੰਧ ਵਿਚ ਬਾਲਿਅਾਂਵਾਲੀ ਥਾਣੇ ਵਿਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜੋਗਿੰਦਰ ਸਿੰਘ ਖੋਖਰ, ਪਰਮਜੀਤ ਕੌਰ ਪਿੱਥੋ, ਹਰਪ੍ਰੀਤ ਕੌਰ ਜੇਠੂਕੇ, ਕਰਮਜੀਤ ਕੌਰ ਮੰਡੀ ਕਲਾਂ, ਸ਼੍ਰੋਮਣੀ ਅਕਾਲੀ ਦਲ (ਮਾਨ) ਨਾਲ ਸਬੰਧਿਤ ਸਥਾਨਕ ਆਗੂਅਾਂ ਬਲਵੀਰ ਸਿੰਘ ਬੀਰਾ ਅਤੇ ਬਿੱਕਰ ਸਿੰਘ ਸਮੇਤ 70-80 ਵਿਅਕਤੀਅਾਂ ਵਿਰੁੱਧ ਡਿਊਟੀ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਤੇ ਜਾਨ ਲੇਵਾ ਹਮਲਾ ਕਰਨ, ਪੁਲਿਸ ਦੀਅਾਂ ਗੱਡੀਅਾਂ ਤੇ ਸਰਕਾਰੀ ਨੀਂਹ ਪੱਥਰ ਦੀ ਭੰਨਤੋੜ ਕਰਨ ਦੇ ਦੋਸ਼ ਹੇਠ ਅਧੀਨ ਧਾਰਾ 307/435 ਹਿੰਦ ਦੰਡਾਂਵਲੀ ਅਧੀਨ ਅੱਜ ਸ਼ਾਮੀ ਕੇਸ ਦਰਜ ਕੀਤਾ ਹੈ...
(ਹਵਾਲਾ ਉਪਰੋਕਤ)

No comments:

Post a Comment